ਸਿਆਣੀਆਂ ਕੌਮਾਂ ਆਪਣਾ ਭਲਾ ਬੁਰਾ ਪਹਿਲਾਂ ਵਿਚਾਰ ਲੈਂਦੀਆਂ ਹਨ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ...
(2 ਅਗਸਤ 2024)


ਅਮਰੀਕਾ ਦੀ ਅਗਵਾਈ ਵਾਲੇ ਨਾਟੋ ਦੇਸ਼ਾਂ ਵੱਲੋਂ ਪੰਜਾਬ ਤੋਂ ਆ ਰਹੇ ਸਿੱਖ ਵਿਦਿਆਰਥੀਆਂ ਅਤੇ ਵਿਜ਼ਟਰ ਵੀਜ਼ੇ ਵਾਲ਼ਿਆਂ ਨੂੰ ਬੜੀ ਸਾਜ਼ਿਸ਼ ਤਹਿਤ ਰਫਿਊਜੀ ਬਣਾਇਆ ਜਾ ਰਿਹਾ ਹੈ। ਅਗਿਆਨਤਾ ਅਤੇ ਸਵਾਰਥ ਦੇ ਮਾਰੇ ਲੋਕ ਬਿਨਾਂ ਨਤੀਜਿਆਂ ਨੂੰ ਵਿਚਾਰਿਆਂ ਧੜਾ-ਧੜ ਰਫਿਊਜੀ ਕੇਸ ਫ਼ਾਈਲ ਕਰਕੇ ਸਿੱਖਾਂ ਅਤੇ ਪੰਜਾਬ ਦੀ ਤਬਾਹੀ ਲਈ ਜ਼ਮੀਨ ਤਿਆਰ ਕਰ ਰਹੇ ਹਨ।

ਪਿਛਲੇ 80 ਸਾਲ ਦਾ ਇਤਿਹਾਸ ਗਵਾਹ ਹੈ ਕਿ ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਜਿਨ੍ਹਾਂ ਨੂੰ ਵਰਤਿਆ, ਉਹ ਕਦੇ ਮੁੜ ਉੱਠ ਨਹੀਂ ਸਕੇ। ਜਿਸ ਤਰ੍ਹਾਂ ਪਿਛਲੀ ਸਦੀ ਵਿੱਚ ਸਿੱਖਾਂ ਨੇ ਅੰਗਰੇਜ਼ਾਂ ਦੀ ਸਾਜ਼ਿਸ਼ ਵਿੱਚ ਫਸ ਕੇ ਸੰਸਾਰ ਜੰਗਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖ ਮਰਵਾਏ, ਪਰ ਪ੍ਰਾਪਤੀ ਜ਼ੀਰੋ ਸੀ। ਹੁਣ ਖਾਲਸਾ ਰਾਜ ਦੇ ਦਾਅਵੇਦਾਰ ਵਿਦੇਸ਼ੀ ਸਿੱਖ ਲੀਡਰ ਵੀ ਅਮਰੀਕਾ ਦੀ ਸਾਜ਼ਿਸ਼ ਵਿੱਚ ਫਸ ਕੇ ਸਿੱਖਾਂ ਲਈ ਕੋਈ ਪ੍ਰਾਪਤੀ ਨਹੀਂ ਕਰ ਸਕਣਗੇ। ਫਿਰ ਵੀ ਕੁਝ ਲੋਕ ਆਪਣੇ ਸੌੜੇ ਸਵਾਰਥਾਂ ਲਈ ਸਿੱਖਾਂ ਦਾ ਘਾਣ ਕਰਾਉਣ ਲਈ ਕਾਹਲੇ ਪਏ ਹੋਏ ਹਨ

ਸਿਆਣੀਆਂ ਕੌਮਾਂ ਆਪਣਾ ਭਲਾ ਬੁਰਾ ਪਹਿਲਾਂ ਵਿਚਾਰ ਲੈਂਦੀਆਂ ਹਨ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਲੀਡਰ ਅਤੇ ਵਿਦਵਾਨ ਪਹਿਲਾਂ ਵਿਚਾਰਨਾ ਤਾਂ ਦੂਰ, ਵੱਡੇ ਨੁਕਸਾਨ ਕਰਾ ਕੇ ਵੀ ਕਦੇ ਵਿਚਾਰ ਨਹੀਂ ਕਰਦੇ। 84 ਦੇ ਦੌਰ ਦਾ ਤਜਰਬਾ ਸਾਡੇ ਸਭ ਦੇ ਸਾਹਮਣੇ ਹੈ। 40 ਸਾਲ ਬੀਤਣ ਬਾਅਦ ਵੀ ਕਦੇ ਕਿਸੇ ਸਿੱਖ ਜਥੇਬੰਦੀ ਨੇ ਵਿਚਾਰ ਨਹੀਂ ਕੀਤੀ ਕਿ ਇੰਨਾ ਨੁਕਸਾਨ ਹੋਣ ਦੇ ਕੀ ਕਾਰਨ ਸਨਸਿਤਮਜ਼ਰੀਫੀ ਇਹ ਹੈ ਕਿ ਜਿਹੜੇ ਲੋਕ ਉਸ ਵਕਤ ਦੀਆਂ ਸਰਕਾਰਾਂ ਦੇ ਸਾਜ਼ਿਸ਼ੀ ਜਾਲ਼ ਵਿੱਚ ਫਸ ਕੇ ਜੂਨ ਅਤੇ ਨਵੰਬਰ ਚੁਰਾਸੀ ਦੇ ਘੱਲੂਘਾਰਿਆਂ ਦੇ ਦੋਸ਼ੀ ਸਨ, ਉਨ੍ਹਾਂ ਨੂੰ ਸਿੱਖ ਕੌਮ ਦੇ ਮਹਾਨ ਸ਼ਹੀਦ ਬਣਾ ਲਿਆ ਗਿਆ।

ਉਹੀ ਧਿਰਾਂ ਜੋ ’84 ਦੇ ਦੌਰ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਦੀਆਂ ਗਲਤੀਆਂ ਕਾਰਨ ਹਜ਼ਾਰਾਂ ਬੇਗੁਨਾਹ ਸਿੱਖ ਤੇ ਹਿੰਦੂ ਮਾਰੇ ਗਏ, ਉਹੀ ਧਿਰਾਂ ਹੁਣ ਪੱਛਮੀ ਤਾਕਤਾਂ ਦੇ ਦੁਸ਼ਟ ਏਜੰਡੇ ਨੂੰ ਲਾਗੂ ਕਰਾਉਣ ਲਈ ਸਿੱਖਾਂ ਦੀ ਬਲੀ ਦੇਣ ਲਈ ਕਾਹਲੀਆਂ ਪਈਆਂ ਹੋਈਆਂ ਹਨ। ਆਮ ਸਿੱਖਾਂ ਦੀ ’84 ਦੇ ਦੌਰ ਵਾਂਗ ਚੁੱਪੀ ਸਿੱਖਾਂ ਅਤੇ ਪੰਜਾਬ ਦੀ ਬਰਬਾਦੀ ਨੂੰ ਅਵਾਜਾਂ ਮਾਰ ਰਹੀ ਹੈ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਹਰਚਰਨ ਸਿੰਘ ਪਰਹਾਰ

ਹਰਚਰਨ ਸਿੰਘ ਪਰਹਾਰ

Editor: Sikh Virsa.
Calgary, Alberta, Canada.
Tel: (403 - 681 - 8689)
Email: (hparharwriter@gmail.com)

 

More articles from this author