HarcharanS Parhar7ਕੈਨੇਡਾ ਇਸ ਵਕਤ ਸਿਰਫ ਆਪਣੇ ਲਈ ਹੀ ਨਹੀਂਬਾਕੀ ਸਾਰੀ ਦੁਨੀਆਂ ਲਈ ਵੀ ਖਤਰਨਾਕ ਹਾਲਾਤ ਪੈਦਾ ...
(20 ਜਨਵਰੀ 2024)
ਇਸ ਸਮੇਂ ਪਾਠਕ: 250.


ਔਟਵਾ
: ਕੈਨੇਡਾ ਦੁਨੀਆਂ ਭਰ ਦੇ ਅਪਰਾਧੀਆਂ, ਡਰੱਗ ਸਮਗਲਰਾਂ, ਕਾਲ਼ੇ ਧਨ ਦੇ ਸਰਗਣਿਆਂ ਅਤੇ ਅੱਤਵਾਦੀਆਂ ਲਈ ‘ਸੁਰੱਖਿਅਤ ਪਨਾਹਗਾਹ’ ਬਣ ਚੁੱਕਾ ਹੈਅਜਿਹੇ ਇੰਕਸ਼ਾਫ ਇੱਕ ਅਮਰੀਕਨ ਥਿੰਕ ਟੈਂਕ International Coalition Against Illicit Economies (ICAIE) ਵੱਲੋਂ ਜਾਰੀ ਇੱਕ ਰਿਪੋਰਟ ਵਿੱਚ ਲਗਾਏ ਹਨਇਸ ਰਿਪੋਰਟ ਅਨੁਸਾਰ ਦੁਨੀਆਂ ਭਰ ਦੇ ਖਤਰਨਾਕ ਗੈਂਗਸਟਰ, ਡਰੱਗ ਸਮਗਲਰ, ਕਾਲ਼ੇ ਧਨ ਨੂੰ ਦੁਨੀਆਂ ਭਰ ਵਿੱਚ ਏਧਰੋਂ-ਓਧਰ ਕਰਨ ਵਾਲ਼ੇ ਅੱਤਵਾਦੀ ਆਦਿ ਬੜੀ ਅਸਾਨੀ ਨਾਲ ਆਪਣੇ ਗੈਰ-ਕਾਨੂੰਨੀ ਧੰਦੇ ਕੈਨੇਡਾ ਤੋਂ ਚਲਾ ਰਹੇ ਹਨਨੈਸ਼ਨਲ ਪੋਸਟ’ ਦੀ ਤਾਜ਼ਾ ਨਿਊਜ਼ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਬੜੀ ਅਸਾਨੀ ਨਾਲ ਗੈਰ-ਕਾਨੂੰਨੀ ਨਸ਼ਿਆਂ ਦੇ ਵਪਾਰ, ਨਸ਼ਿਆਂ ਦੀ ਸਮੱਗਲਿੰਗ, ਪ੍ਰੋਡਕਸ਼ਨ, ਅਮੀਰਾਂ ਕੋਲ਼ੋਂ ਫਿਰੌਤੀਆਂ, ਅਮਰੀਕਾ-ਕੈਨੇਡਾ ਬਾਰਡਰ ਰਾਹੀਂ ਇੱਧਰੋਂ-ਉੱਧਰ ਨਸ਼ੇ ਤੇ ਹਥਿਆਰ ਸਮੱਗਲਿੰਗ, ਕਾਲ਼ਾ ਧਨ ਇੱਧਰ-ਉੱਧਰ ਕਰਨਾ ਬੜਾ ਆਸਾਨ ਹੋ ਗਿਆ ਹੈਨਕਲੀ ਡਾਕੂਮੈਂਟਸ ਦੇ ਅਧਾਰ ’ਤੇ ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਦੀ ਇੰਮੀਗਰੇਸ਼ਨ ਲੈਣੀ ਬੜੀ ਅਸਾਨ ਹੋ ਚੁੱਕੀ ਹੈਗੈਂਗਸਟਰ ਖੁੱਲ੍ਹੇਆਮ ਫਿਰੌਤੀਆਂ ਲੈਣ ਲਈ ਘਰਾਂ, ਬਿਜਨੈਸਾਂ ਉੱਤੇ ਫਾਇਰਿੰਗ ਕਰਕੇ ਅਤੇ ਨਵੇਂ ਬਣ ਰਹੇ ਘਰਾਂ ਨੂੰ ਅੱਗਾਂ ਲਗਾ ਕੇ ਦਹਿਸ਼ਤ ਪਾਉਣ ਦਾ ਯਤਨ ਕਰ ਰਹੇ ਹਨਅਨੇਕਾਂ ਕਾਰੋਬਾਰੀ ਪੁਲਿਸ ਨੂੰ ਦੱਸੇ ਬਗੈਰ ਚੋਰੀਂ ਫਿਰੌਤੀਆਂ ਦੇ ਰਹੇ ਹਨ

ਕੱਲ੍ਹ ਐਡਮਿੰਟਨ ਪੁਲਿਸ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਇੰਕਸ਼ਾਫ ਕੀਤਾ ਗਿਆ ਕਿ ਪੰਜਾਬ (ਇੰਡੀਆ) ਨਾਲ ਸਬੰਧਤ ਗੈਂਗਸਟਰ ਪਿਛਲੇ ਤਿੰਨ ਮਹੀਨਿਆਂ ਵਿੱਚ 28 ਨਵੇਂ ਬਣ ਰਹੇ ਘਰਾਂ ਨੂੰ ਸਾੜ ਕੇ ਸੁਆਹ ਕਰ ਚੁੱਕੇ ਹਨਇਸ ਸੰਬੰਧੀ ਪੁਲਿਸ ਨੇ ਕੁਝ ਪੰਜਾਬੀ ਗੈਂਗਸਟਰਾਂ ਨੂੰ ਗ੍ਰਿਫਤਾਰ ਵੀ ਕੀਤਾ ਹੈਕੈਲਗਰੀ ਵਿੱਚ ਵੀ ਪਿਛਲੇ ਦਿਨੀਂ ਦੋ ਸੜਨ ਵਾਲ਼ੇ ਘਰ ਸ਼ੱਕ ਦੇ ਘੇਰੇ ਵਿੱਚ ਹਨਟਰਾਂਟੋ ਅਤੇ ਵੈਕੂਵਰ ਏਰੀਏ ਵਿੱਚ 10-15 ਬਿਜ਼ਨੈਸਾਂ, ਬਿਜ਼ਨੈਸਮੈਨਾਂ ਤੇ ਪੰਜਾਬੀ ਗਾਇਕਾਂ ਦੇ ਘਰਾਂ ਉੱਤੇ ਫਾਇਰਿੰਗ ਹੋ ਚੁੱਕੀ ਹੈ

ਕੈਨੇਡਾ ਇਸ ਵਕਤ ਵਿਸਫੋਟ ’ਤੇ ਬੈਠਾ ਹੈ, ਜੋ ਕਦੇ ਵੀ ਫਟ ਸਕਦਾ ਹੈਇਸ ਰਿਪੋਰਟ ਅਨੁਸਾਰ ਅਗਰ ਕੈਨੇਡਾ ਦੇ ਰਾਜਨੀਤਕ ਲੀਡਰਾਂ ਨੇ ਅਜੇ ਵੀ ਸਖਤ ਐਕਸ਼ਨ ਨਾ ਲਏ ਤਾਂ ਕੈਨੇਡਾ ਲਈ ਭਿਆਨਕ ਸਥਿਤੀ ਬਣ ਸਕਦੀ ਹੈਨੈਸ਼ਨਲ ਪੋਸਟ ਦੀ ਰਿਪੋਰਟ ਅਨੁਸਾਰ ਕੈਨੇਡਾ ਦੀ ਫੈਡਰਲ ਸਰਕਾਰ ਕੋਲ਼ ਅਜਿਹੇ ਕਰਾਈਮ ਰੋਕਣ ਲਈ ਕੋਈ ਐਕਸ਼ਨ ਪਲੈਨ ਨਹੀਂਅਪਰਾਧ ਦੀ ਦੁਨੀਆਂ ਦੇ ਸਰਗਣੇ, ਕਾਲ਼ੇ ਧਨ ਦੇ ਵਪਾਰੀ, ਜੁਰਮ ਦੀ ਦੁਨੀਆਂ ਦੇ ਬਾਦਸ਼ਾਹ, ਦੂਜੇ ਦੇਸ਼ਾਂ ਦੇ ਕਾਲ਼ੇ ਧਨ ਨੂੰ ਚਿੱਟਾ ਕਰਨ ਵਾਲ਼ੇ ਵੱਡੇ ਰਾਜਸੀ ਲੀਡਰ ਅਤੇ ਕੁਰੱਪਟ ਪ੍ਰਸ਼ਾਨਕ ਅਧਿਕਾਰੀ ਆਪਣੇ ਦੇਸ਼ਾਂ ਦਾ ਕਾਲ਼ਾ ਧਨ ਕੈਨੇਡਾ ਦੀ ਰੀਅਲ ਇਸਟੇਟ, ਆਇਲ ਇੰਡਸਟਰੀ, ਅਨਰਜੀ ਇੰਡਸਟਰੀ, ਮਾਈਨਿੰਗ ਅਤੇ ਹੋਰ ਕਈ ਸੈਕਟਰਾਂ ਵਿੱਚ ਇਨਵੈਸਟ ਕਰ ਰਹੇ ਹਨ

ਰਿਪੋਰਟ ਅਨੁਸਾਰ ਹਜ਼ਾਰਾਂ ਬਿਲੀਅਨ ਡਾਲਰ ਕਾਲ਼ਾ ਧਨ ਹਰ ਸਾਲ ਕੈਨੇਡਾ ਰਾਹੀਂ ਦੁਨੀਆਂ ਭਰ ਵਿੱਚ ਮਨੁੱਖੀ ਤਸਕਰੀ (ਗੈਰ-ਕਾਨੂੰਨੀ ਇੰਮੀਗਰੇਸ਼ਨ), ਡਰੱਗ ਸਮਗਲਿੰਗ, ਗੈਰ-ਕਾਨੂੰਨੀ ਹਥਿਆਰਾਂ ਦੀ ਸਮਗਲਿੰਗ ਲਈ ਦੁਨੀਆਂ ਭਰ ਵਿੱਚ ਭੇਜੇ ਜਾਂਦੇ ਹਨਰਿਪੋਰਟ ਵਿੱਚ ਇਹ ਵੀ ਇੰਕਸ਼ਾਫ ਕੀਤਾ ਗਿਆ ਹੈ ਕਿ ਗੈਰ-ਕਾਨੂੰਨੀ ਧੰਦੇ ਨਾਲ ਸਬੰਧਤ ਮਲਟੀ ਨੈਸ਼ਨਲ ਕੰਪਨੀਆਂ ਦੇ ਕੈਨੇਡਾ ਵਿੱਚ ਸੁਰੱਖਿਅਤ ਅੱਡੇ ਹਨਕੈਨੇਡਾ ਇਸ ਵਕਤ ਸਿਰਫ ਆਪਣੇ ਲਈ ਹੀ ਨਹੀਂ, ਬਾਕੀ ਸਾਰੀ ਦੁਨੀਆਂ ਲਈ ਵੀ ਖਤਰਨਾਕ ਹਾਲਾਤ ਪੈਦਾ ਕਰ ਰਿਹਾ ਹੈਸੀ ਟੀ ਵੀ ਦੀ ਰਿਪੋਰਟ ਅਨੁਸਾਰ ਕੈਨੇਡਾ ਦੁਨੀਆਂ ਭਰ ਵਿੱਚ ਅਪਰਾਧ ਲਈ ਲਾਚਿੰਗ ਪੈਡ ਬਣਦਾ ਜਾ ਰਿਹਾ ਹੈ

ਅਜਿਹੀਆਂ ਰਿਪੋਰਟਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਕੈਨੇਡਾ ’ਤੇ ਲਗਾਏ ਜਾਂਦੇ ਰਹੇ ਅਜਿਹੇ ਇਲਜ਼ਾਮ ਸੱਚ ਹੋ ਰਹੇ ਹਨ ਕਿ ਕੈਨੇਡਾ ਵਿੱਚ ਭਾਰਤ ਦੇ ਅਨੇਕਾਂ ਖਤਰਨਾਕ ਅਪਰਾਧੀ ਨਾ ਸਿਰਫ ਸ਼ਰਣ ਲਈ ਬੈਠੇ ਹਨ, ਸਗੋਂ ਉਹ ਕੈਨੇਡਾ ਤੋਂ ਪੰਜਾਬ (ਇੰਡੀਆ) ਅਤੇ ਪੰਜਾਬ ਤੋਂ ਕੈਨੇਡਾ ਵਿੱਚ ਬੜੀ ਆਸਾਨੀ ਨਾਲ ਅਪਰਾਧ ਕਰ ਰਹੇ ਹਨ ਇੰਡੀਅਨ ਵਿਦੇਸ਼ ਮੰਤਰੀ ਜੈ ਸ਼ੰਕਰ ਦਾ ਕੁਝ ਮਹੀਨੇ ਪਹਿਲਾਂ ਦਿੱਤਾ ਬਿਆਨ ਵੀ ਇਸ ਰਿਪੋਰਟ ਅਨੁਸਾਰ ਸੱਚ ਲਗਦਾ ਹੈ ਕਿ ਕੈਨੇਡਾ ਅਪਰਾਧੀਆਂ ਅਤੇ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ ਬਣ ਚੁੱਕਾ ਹੈਅਜਿਹੇ ਮੁੱਦਿਆਂ ਕਾਰਨ ਹੀ ਪਿਛਲੇ ਕਈ ਸਾਲਾਂ ਤੋਂ ਕੈਨੇਡਾ-ਭਾਰਤ ਦੇ ਸੰਬੰਧ ਵੀ ਵਿਗੜਦੇ ਜਾ ਰਹੇ ਹਨ

ਟਰੂਡੋ-ਜਗਮੀਤ ਦੇ ਗਠਜੋੜ ਵਾਲੀ ਸਰਕਾਰ ਨੂੰ ਕੋਈ ਚਿੰਤਾ ਨਹੀਂ, ਬੇਸ਼ਕ ਦੋਨੋਂ ਬਹੁ-ਗਿਣਤੀ ਕਨੇਡੀਅਨਾਂ ਵਿੱਚ ਆਪਣਾ ਅਧਾਰ ਗੁਆ ਚੁੱਕੇ ਹਨਦੇਖਣਾ ਹੋਵੇਗਾ ਕਿ ਵਧ ਰਹੇ ਕਰਾਈਮ ਅਤੇ ਅਜਿਹੀਆਂ ਰਿਪੋਰਟਾਂ ਦੇ ਮੱਦੇਨਜ਼ਰ ਕਨੇਡੀਅਨ ਸਰਕਾਰ, ਸੁਬਾਈ ਸਰਕਾਰਾਂ ਅਤੇ ਪੁਲਿਸ ਏਜੰਸੀਆਂ ਕਿਸੇ ਸਹਿਮਤੀ ਨਾਲ ਕੀ ਐਕਸ਼ਨ ਲੈਂਦੀਆਂ ਹਨ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4651)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਚਰਨ ਸਿੰਘ ਪਰਹਾਰ

ਹਰਚਰਨ ਸਿੰਘ ਪਰਹਾਰ

Editor: Sikh Virsa.
Calgary, Alberta, Canada.
Tel: (403 - 681 - 8689)
Email: (hparharwriter@gmail.com)

 

More articles from this author