HarcharanS Parhar7ਅਜਿਹੀ ਮਾਨਸਿਕਤਾ ਦੇ ਮੱਦੇ-ਨਜ਼ਰ ਚਾਹੀਦਾ ਤਾਂ ਇਹ ਹੈ ਕਿ ਵਿਦੇਸ਼ਾਂ ਵਿੱਚ ਆ ਕੇ ਅਸੀਂ ਅਜਿਹਾ ਕੁਝ ...
(12 ਜੁਲਾਈ 2024)
ਇਸ ਸਮੇਂ ਪਾਠਕ: 840.


ਸਿੱਖੀ ਤੇ ਸਿੱਖ
, ਕੌਮੀ ਤੌਰ ’ਤੇ ਜਿਸ ਦਲਦਲ ਵਿੱਚ ਫਸ ਗਏ ਹਨ, ਉੱਥੋਂ ਨਿਕਲਣ ਦਾ ਹੁਣ ਕੋਈ ਰਾਹ ਨਹੀਂ ਜਿੰਨਾ ਇਹ ਯਤਨ ਕਰਨਗੇ, ਹੋਰ ਡੂਘੇ ਧਸਦੇ ਜਾਣਗੇਹੁਣ ਸਿੱਖਾਂ ਅਤੇ ਸਿੱਖੀ ਦਾ ਕੁਝ ਨਹੀਂ ਬਣਨਾ, ਲੜਦੇ ਰਹਿਣਗੇ ਪਰ ਪ੍ਰਾਪਤ ਕੁਝ ਨਹੀਂ ਕਰ ਸਕਣਗੇ

ਵੈਸੇ ਵੀ ਹੁਣ ਸਿੱਖਾਂ ਅਤੇ ਸਿੱਖੀ ਦਾ ਭਵਿੱਖ ਆਪਣੀ ਜਨਮ ਭੂਮੀ ਭਾਰਤ ਵਿੱਚ ਨਹੀਂ ਰਿਹਾਸਿੱਖਾਂ ਦਾ ਪੰਜਾਬ ਤੋਂ ਮੋਹ ਭੰਗ ਹੋ ਚੁੱਕਾ ਹੈਸਿੱਖ ਪੈਸੇ ਦੀ ਦੌੜ ਵਿੱਚ ਅਜਿਹੇ ਫਸ ਚੁੱਕੇ ਹਨ ਕਿ ਜੇ ਅੱਜ ਪੱਛਮੀ ਦੇਸ਼ ਕਹਿ ਦੇਣ ਕਿ ਪੰਜਾਬ ਦੇ ਸਾਰੇ ਸਿੱਖਾਂ ਨੂੰ ਸਾਡੇ ਦੇਸ਼ਾਂ ਵਿੱਚ ਖੁੱਲ੍ਹਾ ਸੱਦਾ ਹੈ ਤਾਂ 2-4 ਮਹੀਨਿਆਂ ਵਿੱਚ ਪੰਜਾਬ ਖਾਲੀ ਹੋ ਜਾਵੇਗਾਹੁਣ ਉੱਥੇ ਕੋਈ ਸਿੱਖ ਰਹਿਣਾ ਨਹੀਂ ਚਾਹੁੰਦਾ, ਜਿਹੜਾ ਰਹਿ ਰਿਹਾ, ਉਹ ਮਜਬੂਰੀ ਵੱਸ, ਫਸਿਆ ਹੀ ਰਹਿ ਰਿਹਾਜਿਸ ਨੂੰ ਮੌਕਾ ਮਿਲਦਾ ਹੈ, ਉਹ ਭੱਜ ਰਿਹਾ ਹੈ

ਅਜਿਹੀ ਮਾਨਸਿਕਤਾ ਦੇ ਮੱਦੇ-ਨਜ਼ਰ ਚਾਹੀਦਾ ਤਾਂ ਇਹ ਹੈ ਕਿ ਵਿਦੇਸ਼ਾਂ ਵਿੱਚ ਆ ਕੇ ਅਸੀਂ ਅਜਿਹਾ ਕੁਝ ਨਾ ਕਰੀਏ, ਜਿਸ ਨਾਲ ਸਾਡੀਆਂ ਸਮੱਸਿਆਵਾਂ ਵਿੱਚ ਹੋਰ ਵਾਧਾ ਹੋਵੇ ਜਾਂ ਭਵਿੱਖ ਵਿੱਚ ਆਉਣ ਵਾਲੇ ਹੋਰ ਲੋਕਾਂ ਲਈ ਵਿਦੇਸ਼ ਭੱਜਣ ਦਾ ਰਾਹ ਨਾ ਬੰਦ ਹੋ ਜਾਵੇਪੰਜਾਬ ਜਾਂ ਭਾਰਤ ਵਿੱਚ ਸਾਨੂੰ ਕੁਝ ਵੀ ਅਜਿਹਾ ਨਹੀਂ ਲਗਦਾ, ਜਿਸ ਕਰਕੇ ਉੱਥੇ ਰਿਹਾ ਜਾਵੇ, ਪਰ ਇੱਧਰ ਆਉਂਦਿਆਂ ਹੀ ਸਾਨੂੰ ਧਰਮ, ਵਿਰਸਾ, ਸੱਭਿਆਚਾਰ, ਬੋਲੀ ਆਦਿ ਦਾ ਮੋਹ ਜਾਗ ਪੈਂਦਾ ਹੈਵਤਨ ਦੀ ਮਿੱਟੀ ਬਹੁਤ ਵਾਜਾਂ ਮਾਰਨ ਲੱਗ ਪੈਂਦੀ ਹੈਵਿਦੇਸ਼ਾਂ ਵਿੱਚ ਆ ਕੇ ਭਾਰੀ ਗਿਣਤੀ ਵਿੱਚ ਲੋਕ ਇੱਥੇ ਦੇ ਸਾਫ-ਸੁਥਰੇ ਮਾਹੌਲ ਨੂੰ ਖਰਾਬ ਕਰਨ ਦਾ ਮੌਕਾ ਨਹੀਂ ਛੱਡਦੇਪਰ ਅਸੀਂ ਗਲਤ ਹੋ ਰਹੇ ਕੰਮਾਂ ਨੂੰ ਰੋਕਣ ਜਾਂ ਟੋਕਣ ਦੀ ਥਾਂ ਚੁੱਪ ਹੀ ਭਲਾ ਸਮਝਦੇ ਹਾਂ

ਪਰ ਜੋ ਕੁਝ ਖਾਲਿਸਤਾਨੀ ਧੜੇ ਪੱਛਮੀ ਦੇਸ਼ਾਂ ਵਿੱਚ ਅਮਰੀਕਾ ਅਤੇ ਪਾਕਿਸਤਾਨ ਦੀ ਸ਼ਹਿ ’ਤੇ ਕਰ ਰਹੇ ਹਨ, ਜੇ ਸਿੱਖ ਪੰਜਾਬ ਵਾਂਗ ਇੱਥੇ ਵੀ ਮੂਕ ਦਰਸ਼ਕ ਬਣੇ ਰਹੇ ਤਾਂ ਵਿਦੇਸ਼ਾਂ ਵਿੱਚ ਵੀ ਸਿੱਖਾਂ ਦਾ ਕੋਈ ਵਧੀਆ ਭਵਿੱਖ ਨਹੀਂ ਰਹਿਣਾਮੈਂ ਕੁਝ ਸਾਲ ਪਹਿਲਾਂ ਵੀ ਸੁਝਾਅ ਦਿੱਤਾ ਸੀ ਕਿ ਸਿੱਖਾਂ ਨੇ ਪਿਛਲੇ 60-70 ਸਾਲਾਂ ਵਿੱਚ ਸ਼ਾਂਤਮਈ ਅਤੇ ਹਥਿਆਰਬੰਦ ਸੰਘਰਸ਼ ਕਰਕੇ ਦੇਖ ਲਏ ਹਨ, ਕੁਝ ਪੱਲੇ ਨਹੀਂ ਪਿਆ, ਸਗੋਂ ਨੁਕਸਾਨ ਹੀ ਕਰਾਇਆ ਹੈ

ਮੇਰਾ ਵਿਚਾਰ ਹੈ ਕਿ ਸਿੱਖਾਂ ਨੂੰ ਸਭ ਮੋਰਚੇ, ਸੰਘਰਸ਼ ਛੱਡ ਕੇ ਅਗਲੇ 25 ਸਾਲ ਲਈ ਸਿਰਫ ਅਗਲੀ ਜਨਰੇਸ਼ਨ ਲਈ ਪੜ੍ਹਾਈ, ਚੰਗੀਆਂ ਜੌਬਾਂ, ਬਿਜ਼ਨਸ ਵਿੱਚ ਜਾਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ ਅਸੀਂ ਸਾਹਿਤ, ਕਲਾ, ਵਿਗਿਆਨ, ਜਥੇਬੰਦੀ ਆਦਿ ਵਿੱਚ ਬਹੁਤ ਪਛੜ ਚੁੱਕੇ ਹਾਂਸਾਡੇ ਕੋਲ ਦੁਨੀਆਂ ਵਿੱਚ ਲੱਖਾਂ ਗੁਰਦੁਆਰੇ ਹੋਣਗੇ, ਪਰ ਉਨ੍ਹਾਂ ਵਿੱਚੋਂ ਗੁਰਬਾਣੀ ਦੀ ਵਿਚਾਰਧਾਰਾ ਗਾਇਬ ਹੈਗੁਰਦੁਆਰੇ ਹੁਣ ਸਿਰਫ ਸਮਾਜਿਕ ਰੀਤਾਂ ਰਸਮਾਂ ਨਿਭਾਉਣ ਅਤੇ ਧਾਰਮਿਕ ਮਨੋਰੰਜਨ ਤੋਂ ਵੱਧ ਕੁਝ ਨਹੀਂਵੱਡੇ ਗੁਰਦੁਆਰੇ ਸਿਆਸਤ ਦੀ ਭੇਟ ਚੜ੍ਹ ਚੁੱਕੇ ਹਨ

ਕੌਮੀ ਤੌਰ ’ਤੇ ਅਸੀਂ ਬੌਧਿਕ ਪਛੜੇਪਨ ਦਾ ਸ਼ਿਕਾਰ ਹਾਂ, ਇਸੇ ਕਰਕੇ ਸਾਡੇ ਵਿੱਚ ਸਰਬ ਸ੍ਰੇਸ਼ਟ ਹੋਣ ਦੀ ਹੀਣ-ਭਾਵਨਾ ਵੱਡੇ ਪੱਧਰ ’ਤੇ ਫੈਲੀ ਹੋਈ ਹੈਸਾਡੇ ਕੋਲ ਮੌਜੂਦਾ ਦੌਰ ਵਿੱਚ ਕੁਝ ਮਾਣਯੋਗ ਨਾ ਹੋਣ ਕਾਰਨ ਦੋ ਢਾਈ ਸੌ ਸਾਲ ਪਹਿਲਾਂ ਦੇ ਇਤਿਹਾਸ ਦੇ ਨਾਮ ’ਤੇ ਫੁਕਰੀਆਂ ਮਾਰਨ ਵਿੱਚ ਮਾਣ ਮਹਿਸੂਸ ਕਰਦੇ ਹਾਂਮੌਜੂਦਾ ਦੌਰ ਵਿੱਚ ਸਾਡੀਆਂ ਗੁਰਦੁਾਰਿਆਂ ਸਮੇਤ ਹਰ ਤਰ੍ਹਾਂ ਦੀਆਂ ਸਿੱਖ ਸੰਸਥਾਵਾਂ ਵਿੱਚ ਨਿੱਜ ਪ੍ਰਸਤੀ ਤੇ ਮੌਕਾਪ੍ਰਸਤੀ ਭਾਰੂ ਹੈ, ਜਿੱਥੇ ਕਿਸੇ ਚੰਗੇ ਵਿਚਾਰ ਜਾਂ ਵਿਅਕਤੀ ਨੂੰ ਕੋਈ ਥਾਂ ਨਹੀਂਸਾਨੂੰ ਬੌਧਿਕ ਤੌਰ ’ਤੇ ਅੱਗੇ ਵਧਣ ਲਈ ਵਿਰੋਧੀ ਵਿਚਾਰ ਨੂੰ ਸਨਮਾਨਯੋਗ ਥਾਂ ਦੇਣ ਦੀ ਲੋੜ ਹੈ, ਸੁਸਾਇਟੀ ਨੂੰ ਖੁੱਲ੍ਹੇਪਨ ਨਾਲ ਹਰ ਪੱਧਰ ’ਤੇ ਵਿਚਾਰ ਚਰਚਾ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈਮੌਜੂਦਾ ਲੀਡਰਸ਼ਿੱਪ ਤੋਂ ਅਜਿਹੀ ਆਸ ਨਹੀਂ ਕੀਤੀ ਜਾ ਸਕਦੀ, ਨਵੀਂ ਸੋਚ ਨੂੰ ਨਵੇਂ ਵਿਚਾਰਾਂ ਨਾਲ ਅੱਗੇ ਆਉਣ ਦੀ ਲੋੜ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5129)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਹਰਚਰਨ ਸਿੰਘ ਪਰਹਾਰ

ਹਰਚਰਨ ਸਿੰਘ ਪਰਹਾਰ

Editor: Sikh Virsa.
Calgary, Alberta, Canada.
Tel: (403 - 681 - 8689)
Email: (hparharwriter@gmail.com)

 

More articles from this author