HarcharanSParhar7ਮਾਡਰਨ ਸਿੱਖੀ ਦੀਆਂ ਸਾਰੀਆਂ ਮਰਿਯਾਦਾਵਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਉਲਟ ਹਨ। ਮੇਰੇ ਕੋਲ਼ ...
(17 ਜਨਵਰੀ 2024)
ਇਸ ਸਮੇਂ ਪਾਠਕ: 215.


ਮਾਡਰਨ ਸਿੱਖੀ ਵਿੱਚ ਦੋ ਮਾਨਤਾਵਾਂ ਬਹੁ-ਗਿਣਤੀ ਸਿੱਖ ਭਾਈਚਾਰੇ ਵਿੱਚ ਪ੍ਰਚੱਲਤ ਹਨ
ਇੱਕ ਗੁਰੂ ਗ੍ਰੰਥ ਸਾਹਿਬ ਨੂੰ ‘ਗੁਰੂ’ ਵਜੋਂ ਮਾਨਤਾ ਦੇਣੀ ਅਤੇ ਦੂਜਾ ਸ਼੍ਰੋਮਣੀ ਕਮੇਟੀ ਵੱਲੋਂ ਪਬਲਿਸ਼ ਕੀਤੀ ਜਾਂਦੀ ‘ਸਿੱਖ ਰਹਿਤ ਮਰਿਯਾਦਾ’ ਨੂੰ ਮਾਨਤਾ ਦੇਣੀਬੇਸ਼ਕ ਇਹ ਵੀ ਕੌੜਾ ਸੱਚ ਹੈ ਕਿ ਬਹੁ-ਗਿਣਤੀ ਸਿੱਖ ਭਾਈਚਾਰਾ ਦੋਨਾਂ ਵਿਚਲੀ ਵਿਚਾਰਧਾਰਾ ਨੂੰ ਬਿਲਕੁਲ ਨਹੀਂ ਮੰਨਦਾ, ਇਸਦੇ ਉਲਟ ਸਭ ਕੁਝ ਵਿਰੋਧ ਵਿੱਚ ਕੀਤਾ ਜਾਂਦਾ ਹੈਵੈਸੇ ਤਾਂ ਦੁਨੀਆਂ ਭਰ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਮਰਿਯਾਦਾ ਨੂੰ ਮੰਨਣ ਵਾਲਿਆਂ ਨੂੰ ‘ਸਿੱਖ’ ਕਿਹਾ ਜਾਂਦਾ ਹੈ ਪਰ ਸਿੱਖ ਸਮਾਜ ਦੇ ਅੰਦਰ ਸਾਰੇ ਇੱਕੋ ਜਿਹੇ ਸਿੱਖ ਨਹੀਂ, ਉਨ੍ਹਾਂ ਦੀਆਂ ਕਈ ਵੰਨਗੀਆਂ ਹਨਜਿਵੇਂ ਸਿੱਖ, ਸਹਿਜਧਾਰੀ ਸਿੱਖ, ਗੁਰਸਿੱਖ, ਅੰਮ੍ਰਿਤਧਾਰੀ ਸਿੱਖ, ਬਾਣੀ-ਬਾਣੇ ਦਾ ਧਾਰਨੀ ਸਿੱਖ, ਚੜ੍ਹਦੀ ਕਲ੍ਹਾ ਵਾਲ਼ਾ ਸਿੱਖ, ਪਤਿਤ ਸਿੱਖ, ਮੋਨਾ ਸਿੱਖ, ਕਲੀਨ ਸ਼ੇਵਨ ਸਿੱਖ, ਮਿਸ਼ਨਰੀ ਸਿੱਖ, ਟਕਸਾਲੀ ਸਿੱਖ, ਅਖੰਡ ਕੀਰਤਨੀਆ ਸਿੱਖ, ਨਾਮਧਾਰੀ ਸਿੱਖ, ਮਜ਼੍ਹਬੀ ਸਿੱਖ, ਰਵੀਦਾਸੀਆ ਸਿੱਖ, ਬੁਲੰਦਪੁਰੀਏ, ਨਾਨਕਸਰੀਏ, ਦੋਦੜੇ ਵਾਲ਼ੇ, ਜੱਟ ਸਿੱਖ, ਭਾਪੇ ਸਿੱਖ, ਰਾਮਗੜ੍ਹੀਏ ਸਿੱਖ ਆਦਿ ਅਨੇਕਾਂ ਤਰ੍ਹਾਂ ਦੇ ਭਾਂਤ-ਸੁਭਾਂਤੇ ਸਿੱਖ ਹਨ

ਅੱਜ ਅਸੀਂ ਵੱਖ-ਵੱਖ ਫਿਰਕਿਆਂ, ਜਾਤਾਂ, ਧੜਿਆਂ ਵਿੱਚ ਵੰਡੇ ਹੋਏ ‘ਸਿੱਖ ਪੰਥ’ ਵਿੱਚ ਅਕਸਰ ਵਰਤੇ ਜਾਂਦੇ ਸ਼ਬਦ ‘ਸਹਿਜਧਾਰੀ ਸਿੱਖ’ ਬਾਰੇ ਜਾਨਣ ਦੀ ਕੋਸ਼ਿਸ਼ ਕਰਾਂਗੇਕੁਝ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਭਾਜਪਾ ਸਰਕਾਰ ਦੀ ਮਦਦ ਨਾਲ ‘ਸਹਿਜਧਾਰੀ ਸਿੱਖਾਂ’ ਨੂੰ ਪੰਥ ਦੀ ਲੋਕਤੰਤਰੀ ਸੰਸਥਾ ਵਿੱਚ ਵੋਟ ਪਾਉਣ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਬਣਨ ਤੋਂ ਰੋਕਣ ਵਾਲ਼ਾ ਕਾਨੂੰਨ ਪਾਸ ਕਰਵਾ ਲਿਆ ਸੀ, ਜਿਸ ਨਾਲ ਉਨ੍ਹਾਂ ਨੂੰ ਸਿੱਖੀ ਦੇ ਦਾਇਰੇ ਵਿੱਚੋਂ ਬਾਹਰ ਕੱਢ ਦਿੱਤਾ ਸੀਵੈਸੇ ਗੁਰੂ ਸਾਹਿਬਾਨ ਨੇ ਤਾਂ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲ਼ੇ ਸੰਤਾਂ-ਭਗਤਾਂ ਦੀ ਬਾਣੀ ਇੱਕ ਗ੍ਰੰਥ ਵਿੱਚ ਸ਼ਾਮਿਲ ਕਰਕੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਸੀ, ਪਰ ਮਾਡਰਨ ਸਿੱਖੀ ਉੱਤੇ ਕਾਬਜ਼ ਧੜਿਆਂ ਵੱਲੋਂ ਪਿਛਲੇ 150 ਸਾਲਾਂ ਵਿੱਚ ਬਹੁਤ ਸਾਰੇ ਵਿਅਕਤੀਆਂ, ਧੜਿਆਂ, ਫਿਰਕਿਆਂ ਨੂੰ ਸਿੱਖ ਵਿਰੋਧੀ ਗਰਦਾਨ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਸੀਹੁਣ ਬਾਹਰੋਂ ਤਾਂ ਸਿੱਖ ਕੋਈ ਨਹੀਂ ਬਣਦਾ, ਬੱਸ 2-3 ਸੌ ਸਾਲ ਪਹਿਲਾਂ ਬਣੇ ਹੋਏ ਸਿੱਖ ਪਰਿਵਾਰਾਂ ਨੂੰ ਹੀ ਸਿੱਖ ਬਣਾਇਆ ਜਾ ਰਿਹਾ ਹੈਉਨ੍ਹਾਂ ਵਿੱਚੋਂ ਵੀ ਕੋਈ ਸਵਾਲ ਕਰ ਲਵੇ ਤਾਂ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ

ਮੈਂ ‘ਸਹਿਜਧਾਰੀ ਸਿੱਖ’ ਦੀ ਪ੍ਰੀਭਾਸ਼ਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਕਿਹੜੇ ਸਿੱਖ ਹਨ, ਜਿਨ੍ਹਾਂ ਨੂੰ ‘ਸਹਿਜਧਾਰੀ’ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਤੋਂ ਪੰਥ ਨੂੰ ਇੰਨਾ ਕੀ ਖਤਰਾ ਸੀ ਕਿ ਅਕਾਲੀਆਂ, ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖੀ ਦੇ ਵਾਰਿਸ ਕਹਾਉਂਦੇ ਪੰਥਕ ਧੜਿਆਂ ਨੂੰ ਭਾਜਪਾ ਦੀ ਮਦਦ ਨਾਲ ਸੁਪਰੀਮ ਕੋਰਟ ਵਿੱਚੋਂ ਇਨ੍ਹਾਂ ਨੂੰ ਬਾਹਰ ਕੱਢਣ ਲਈ ਕਾਨੂੰਨ ਬਣਾਉਣਾ ਪਿਆ? ਜਿਸ ਤਰ੍ਹਾਂ ਮੈਂ ਉੱਪਰ ਜ਼ਿਕਰ ਕੀਤਾ ਸੀ ਕਿ ਬਹੁ-ਗਿਣਤੀ ਸਿੱਖ ਭਾਈਚਾਰਾ ਗੁਰੂ ਗ੍ਰੰਥ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੀ ਸਿੱਖ ਰਹਿਤ ਮਰਿਯਾਦਾ ਨੂੰ ਮਾਨਤਾ ਦਿੰਦਾ ਹੈ, ਬੇਸ਼ਕ ਮੰਨਦਾ ਨਹੀਂਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ‘ਸਹਿਜਧਾਰੀ ਸਿੱਖ’ ਦਾ ਜ਼ਿਕਰ ਨਹੀਂ ਮਿਲਦਾ, ਇਸਦੀ ਜਗ੍ਹਾ ਅਨੇਕਾਂ ਵਾਰ ‘ਸਿੱਖ’, ‘ਗੁਰਸਿੱਖ’, ‘ਗੁਰਮੁੱਖ’ ‘ਗੁਰਸਿੱਖੜਾ’ ਸ਼ਬਦ ਮਿਲਦੇ ਹਨਇਸੇ ਤਰ੍ਹਾਂ ਸਿੱਖ ਰਹਿਤ ਮਰਿਯਾਦਾ ਵਿੱਚ ਵੀ ਕਿਤੇ ‘ਸਹਿਧਾਰੀ ਸਿੱਖ’ ਦਾ ਜ਼ਿਕਰ ਨਹੀਂ ਮਿਲਦਾਰਹਿਤ ਮਰਿਯਾਦਾ ਦੇ ਪਹਿਲੇ ਪੰਨੇ ’ਤੇ ਵੀ ਸਿਰਫ ‘ਸਿੱਖ’ ਦੀ ਹੀ ਪ੍ਰੀਭਾਸ਼ਾ ਹੈ, ਕਿਸੇ ਹੋਰ ਤਰ੍ਹਾਂ ਦੇ ‘ਸਿੱਖ’ ਦੀ ਨਹੀਂ

ਫਿਰ ‘ਸਹਿਜਧਾਰੀ ਸਿੱਖ’ ਕੌਣ ਹੈ? ਜਿਸ ਤੋਂ ਪੰਥ ਨੂੰ ਵੱਡਾ ਖਤਰਾ ਸੀਜੇ ਇਸਦਾ ਭਾਵ ਇਹ ਹੈ ਕਿ ਜਿਸਨੇ ਅੰਮ੍ਰਿਤ ਨਹੀਂ ਛਕਿਆ, ਉਹ ਸਹਿਜਧਾਰੀ ਸਿੱਖ ਹੈ ਤਾਂ ਫਿਰ ਜਿਸ ਸਿੱਖ ਦੀ ਪ੍ਰੀਭਾਸ਼ਾ ਮਰਿਯਾਦਾ ਵਿੱਚ ਲਿਖੀ ਹੈ, ਉਹ ਕਿਹੜਾ ਸਿੱਖ ਹੈ? ਸਿੱਖ ਵਿਦਵਾਨ ਵੀ ਹੋਰ ਮਸਲ਼ਿਆਂ ਵਾਂਗ ‘ਸਿੱਖ’ ਦੀ ਪ੍ਰੀਭਾਸ਼ਾ ’ਤੇ ਬੜੇ ਭੰਬਲ਼ਭੂਸੇ ਦਾ ਸ਼ਿਕਾਰ ਹਨਕਈ ਕਹਿੰਦੇ ਹਨ ਕਿ ਸਹਿਜਧਾਰੀ ਉਹ ਹੁੰਦਾ ਹੈ, ਜਿਹੜਾ ਦੂਜੇ ਧਰਮ ਵਿੱਚੋਂ ਸਹਿਜੇ-ਸਹਿਜੇ ਸਿੱਖ ਬਣੇ, ਭਾਵ ਪਹਿਲਾਂ ਵਾਲ਼ ਰੱਖੇ ਤੇ ਫਿਰ ਅੰਮ੍ਰਿਤ ਛਕੇਫਿਰ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ 90% ਸਿੱਖ ਕਹਾਉਣ ਵਾਲ਼ੇ ਅੰਮ੍ਰਿਤ ਨਹੀਂ ਛਕਦੇ, ਉਹ ਕੀ ਹਨ? ਇਨ੍ਹਾਂ ਵਿੱਚੋਂ ਬਹੁ-ਗਿਣਤੀ ਨੇ ਅੰਮ੍ਰਿਤ ਤਾਂ ਕੀ ਛਕਣਾ, ਉਹ ਤਾਂ ਵਾਲ਼ ਵੀ ਨਹੀਂ ਰੱਖਦੇ ਤਾਂ ਫਿਰ ਉਹ ਕਿਹੜੇ ਸਿੱਖ ਹਨ? ਇੱਕ ਵਿਦਵਾਨ ਕਹਿੰਦਾ ਹੈ ਕਿ ਜਿਹੜੇ ਵਾਲ਼ ਕੱਟਦੇ ਹਨ, ਉਹ ‘ਪਤਿਤ ਸਿੱਖ’ ਹੁੰਦੇ ਹਨ, ਜਦਕਿ ਸਿੱਖ ਮਰਿਯਾਦਾ ਅਨੁਸਾਰ ਪਤਿਤ ਉਹ ਹੁੰਦਾ ਹੈ, ਜਿਸਨੇ ਅੰਮ੍ਰਿਤ ਛਕ ਕੇ ਕੋਈ ਬੱਜਰ ਕੁਰਹਿਤ ਕੀਤੀ ਹੋਵੇ। ਜਿਸਨੇ ਕਦੇ ਅੰਮ੍ਰਿਤ ਹੀ ਨਹੀਂ ਛਕਿਆ ਤਾਂ ਉਹ ਪਤਿਤ ਕਿਵੇਂ ਹੋ ਗਿਆ?

ਸਿੱਖ ਰਹਿਤ ਮਰਿਯਾਦਾ ਵਿੱਚ ਸਿੱਖ ਦੀ ਪ੍ਰੀਭਾਸ਼ਾ ਵਿੱਚ ਅਜਿਹਾ ਕਿਤੇ ਵੀ ਜ਼ਿਕਰ ਨਹੀਂ ਹੈ ਕਿ ਸਿੱਖ ਉਹ ਹੁੰਦਾ ਹੈ, ਜਿਸਨੇ ‘ਵਾਲ਼’ (ਕੇਸ) ਰੱਖੇ ਹੋਣ, ਉੱਥੇ ਤਾਂ ਇੰਨਾ ਲਿਖਿਆ ਹੋਇਆ ਹੈ ਕਿ ਜੋ ਵਿਅਕਤੀ ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਉਹ ਸਿੱਖ ਹੈਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਸ ਗੁਰੂਆਂ ਦੀ ਬਾਣੀ ਨਹੀਂ ਹੈ, ਦੂਜਾ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਸਿੱਖ, ਗੁਰਸਿੱਖ, ਗੁਰਮੁੱਖ, ਗੁਰਸਿੱਖੜਾ ਦੀ ਪ੍ਰੀਭਾਸ਼ਾ ਮਿਲਦੀ ਹੈ, ਉਸ ਵਿੱਚ ਵਾਲ਼ ਰੱਖਣ, ਪੱਗ ਬੰਨ੍ਹਣ ਆਦਿ ਦਾ ਕਿਤੇ ਜ਼ਿਕਰ ਨਹੀਂ? ਸਗੋਂ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇਹ ਸ਼ਬਦ ਦਰਜ ਹੈ: ‘ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ॥ (ਪੰਨਾ: 1365)

ਸ਼੍ਰੋਮਣੀ ਕਮੇਟੀ ਤੋਂ ਲੈ ਕੇ ਦੇਸ਼-ਵਿਦੇਸ਼ ਦੇ ਗੁਰਦੁਆਰਿਆਂ ’ਤੇ ਕਬਜ਼ੇ ਜਮਾਉਣ ਦੇ ਚਾਹਵਾਨ ਧੜਿਆਂ ਵੱਲੋਂ ਅਜਿਹਾ ਪ੍ਰਚਾਰ ਵੀ ਕੀਤਾ ਜਾਂਦਾ ਹੈ ਕਿ ਗੁਰਦੁਆਰਾ ਕਮੇਟੀਆਂ ਵਿੱਚ ਸਿਰਫ ‘ਗੁਰਸਿੱਖ’ ਵਿਅਕਤੀ ਹੀ ਹੋਣੇ ਚਾਹੀਦੇ ਹਨ, ਪਰ ਜਦੋਂ ਸਵਾਲ ਕੀਤਾ ਜਾਂਦਾ ਹੈ ਕਿ ‘ਗੁਰਸਿੱਖ’ ਦੀ ਪ੍ਰੀਭਾਸ਼ਾ ਕੀ ਹੈ ਤਾਂ ਉਹ ਕਹਿੰਦੇ ਹਨ ਕਿ ਜਿਸਨੇ ਅੰਮ੍ਰਿਤ ਛਕਿਆ ਹੋਵੇ, ਬਾਣੀ-ਬਾਣੇ ਦਾ ਧਾਰਨੀ ਹੋਵੇ, ਪੂਰਨ ਰਹਿਤ ਵਿੱਚ ਹੋਵੇਪਰ ਉਹ ਇਸ ਵਿਸ਼ੇ ’ਤੇ ਗੱਲ ਸੁਣਨ ਲਈ ਤਿਆਰ ਨਹੀਂ ਹੁੰਦੇ ਕਿ ‘ਗੁਰਸਿੱਖ’ ਸ਼ਬਦ ਗੁਰਬਾਣੀ ਤੋਂ ਆਇਆ ਹੈ, ਜਿੱਥੇ ਗੁਰਸਿੱਖ ਦੀ ਅਜਿਹੀ ਕੋਈ ਪ੍ਰੀਭਾਸ਼ਾ ਨਹੀਂ ਮਿਲਦੀ, ਜਿਹੜੀ ਅੱਜ ਦੱਸੀ ਜਾ ਰਹੀ ਹੈਗੁਰਬਾਣੀ ਅਨੁਸਾਰ ਜਿਹੜਾ ਵਿਅਕਤੀ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਬਣ ਜਾਂਦਾ ਸੀ, ਉਸ ਨੂੰ ਹੀ ‘ਗੁਰਸਿੱਖ’, ‘ਗੁਰਮੁਖ’, ‘ਗੁਰਸਿੱਖੜਾ’ ਆਦਿ ਸ਼ਬਦਾਂ ਨਾਲ ਸੰਬੋਧਨ ਕੀਤਾ ਜਾਂਦਾ ਸੀ

ਮੁੱਕਦੀ ਗੱਲ ਇਹ ਹੈ ਕਿ ‘ਸਹਿਜਧਾਰੀ ਸਿੱਖ’ ਹੀ ਨਹੀਂ, ਸਿੱਖ ਲੀਡਰ, ਵਿਦਵਾਨ, ਪ੍ਰਚਾਰਕ ਹਰ ਮਸਲੇ ’ਤੇ ਦੁਬਿਧਾ ਦਾ ਸ਼ਿਕਾਰ ਹਨ, ਕਿਉਂਕਿ ਉਨ੍ਹਾਂ ਵੱਲੋਂ ਪਿਛਲੇ 150 ਸਾਲਾਂ ਵਿੱਚ ਖੜ੍ਹੀ ਕੀਤੀ ਗਈ ਸਿੱਖੀ ਅਤੇ ਸਿੱਖ ਕੌਮ ਦਾ ਅਧਾਰ ਹੀ ਗੁਰਬਾਣੀ ਤੋਂ ਉਲਟ ਦਿਸ਼ਾ ਵਿੱਚ ਹੈਇਸੇ ਕਰਕੇ ਉਹ ਕਿਸੇ ਮਸਲੇ ’ਤੇ ਸਪਸ਼ਟ ਨਹੀਂ ਹਨਸਿੱਖੀ ਦਾ ਅਧਾਰ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਹੈ, ਰੋਜ਼ਾਨਾ ‘ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ’ ਵੀ ਪੜ੍ਹਿਆ ਜਾਂਦਾ ਹੈ, ਪਰ ਮਾਡਰਨ ਸਿੱਖੀ ਦੀਆਂ ਸਾਰੀਆਂ ਮਰਿਯਾਦਾਵਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਉਲਟ ਹਨਮੇਰੇ ਕੋਲ਼ ਤਾਂ ਇਸਦਾ ਕੋਈ ਹੱਲ ਨਹੀਂ, ਜੇ ਤੁਹਾਡੇ ਕੋਲ਼ ਹੋਵੇ ਤਾਂ ਜ਼ਰੂਰ ਸ਼ਾਂਝਾ ਕਰਨਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4640)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਹਰਚਰਨ ਸਿੰਘ ਪਰਹਾਰ

ਹਰਚਰਨ ਸਿੰਘ ਪਰਹਾਰ

Editor: Sikh Virsa.
Calgary, Alberta, Canada.
Tel: (403 - 681 - 8689)
Email: (hparharwriter@gmail.com)

 

More articles from this author