AshokSoni8ਅੰਧਵਿਸ਼ਵਾਸ ਦੀ ਮਾਰਕੀਟ ਵਿੱਚ ਇੱਕ ਨਵੇਂ ਜਬਰਦਸਤ ਨੌਜਵਾਨ ਬਾਬੇ ਦੀ ਧਮਾਕੇਦਾਰ ਐਂਟਰੀ ...
(28 ਜਨਵਰੀ 2023)
ਮਹਿਮਾਨ: 229.


28January23ਬੀਤੇ ਦਿਨੀਂ ਮਹਾਰਾਸ਼ਟਰ ਦੇ ਨਾਗਪੁਰ ਦੀ ਇੱਕ ਅੰਧਵਿਸ਼ਵਾਸ ਖਿਲਾਫ਼ ਕੰਮ ਕਰਦੀ ਸੰਸਥਾ ਵੱਲੋਂ ਪੂਰੀ ਦੁਨੀਆ ਵਿੱਚ ਬੇਹੱਦ ਜ਼ਿਆਦਾ ਪ੍ਰਸਿੱਧ ਇੱਕ ਬਾਬੇ ਨੂੰ ਸ਼ਕਤੀਆਂ ਸਾਬਤ ਕਰਨ ਬਾਰੇ ਚੈਲੇਂਜ ਕਰਦੇ ਹੋਏ ਪੁਲਿਸ ਵਿੱਚ ਬਾਬੇ ਖਿਲਾਫ਼ ਅੰਧਵਿਸ਼ਵਾਸ ਫੈਲਾਉਣ ਬਾਰੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੂਰੇ ਦੇਸ਼ ਵਿੱਚ ਭੜਥੂ ਪੈ ਗਿਆ ਹੈ
ਟੀਵੀ, ਪ੍ਰਿੰਟ ਤੇ ਸੋਸ਼ਲ ਮੀਡੀਆ ’ਤੇ ਇਸ ਸਮੇਂ ਇਸੇ ਖਬਰ ਦੀ ਹਨੇਰੀ ਆਈ ਪਈ ਹੈਆਖਰ ਕੌਣ ਹੈ ਇਹ ਬਾਬਾ ਜਿਸ ਬਾਰੇ ਇੰਨੀ ਚਰਚਾ ਹੋ ਰਹੀ ਹੈ?

ਭਾਰਤ ਵਿੱਚ ਸੋਸ਼ਲ ਮੀਡੀਆ ਕਿਵੇਂ ਕਿਸੇ ਨੂੰ ਫਰਸ਼ ਤੋਂ ਅਰਸ਼ ’ਤੇ ਲੈ ਜਾਂਦਾ ਹੈ, ਇਸਦੀ ਸਭ ਤੋਂ ਪ੍ਰਤੱਖ ਉਦਾਹਰਣ ਹੈ 27 ਕੁ ਸਾਲਾ ਬਾਬਾ ‘ਬਾਗੇਸ਼ਵਰ ਸਰਕਾਰਉਰਫ ‘ਧੀਰੇਂਦਰ ਕ੍ਰਿਸ਼ਨ ਸ਼ਾਸਤਰੀ’ਧੀਰੇਂਦਰ ਦਾ ਦਾਦਾ ਭਗਵਾਨ ਦਾਸ, ਜੋ ਨਿਰਮੋਹੀ ਅਖਾੜੇ ਨਾਲ ਜੁੜਿਆ ਸੀ, ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ ਪਿੰਡ ਗੜਾ ਵਿਖੇ ਬਾਲਾ ਜੀ ਦੇ ਮੰਦਰ ਕੋਲ ਆਪਣੀ ਚੌਕੀ ਲਾ ਕੇ ‘ਝਾੜਫੂਕਦਾ ਤੇ ਪੂਜਾ ਦਾ ਕੰਮ ਕਰਦਾ ਸੀਧੀਰੇਂਦਰ ਆਪਣੇ ਦਾਦਾ ਨੂੰ ਹੀ ਆਪਣਾ ਗੁਰੂ ਮੰਨਦਾ ਹੈਪਿਓ ਰਾਮ ਕਿਰਪਾਲ ਤੇ ਮਾਂ ਸਰੋਜ ਦੀ ਆਰਥਿਕ ਹਾਲਤ ਇੰਨੀ ਖਰਾਬ ਸੀ ਕਿ ਧੀਰੇਂਦਰ ਦੀ ਫੀਸ ਤਕ ਨਹੀਂ ਭਰੀ ਜਾਂਦੀ ਸੀ ਇਹ ਗੱਲ ਉਹ ਆਪ ਕਹੀ ਵਾਰ ਆਖ ਚੁੱਕਾ ਹੈ12ਵੀਂ ਤੋਂ ਬਾਅਦ ਪ੍ਰਾਈਵੇਟ ਪੜ੍ਹਾਈ ਕਰਦੇ ਹੋਏ ਧੀਰੇਂਦਰ ਨੇ ਹੌਲੀ-ਹੌਲੀ ਆਪਣੇ-ਆਪ ਵਿੱਚ ਖਾਸ ਸ਼ਕਤੀਆਂ ਹੋਣ ਦੀ ਤੇ ਭਗਵਾਨ ਨਾਲ ਸਿੱਧੀ ਗੱਲਬਾਤ ਹੋਣ ਦੀ ਗੱਲ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ

ਦਰਅਸਲ ਸਾਰੀ ਦੁਨੀਆ ਕਿਸੇ ਨਾ ਕਿਸੇ ਰੂਪ ਵਿੱਚ ਪ੍ਰੇਸ਼ਾਨੀ ਦਾ ਸ਼ਿਕਾਰ ਹੈ ਪਰ ਸਾਡੇ ਦੇਸ਼ ਵਿੱਚ ਦੁਖੀ ਹੋਏ ਵਿਚਾਰੇ ਭੋਲੇ-ਭਾਲੇ ਲੋਕ ਅੰਧਵਿਸ਼ਵਾਸ ਰਾਹੀਂ ਇਕਦਮ ਪ੍ਰੇਸ਼ਾਨੀਆਂ ਤੋਂ ਬਾਹਰ ਆਉਣ ਲਈ ਹਮੇਸ਼ਾ ਤੋਂ ਯਤਨਸ਼ੀਲ ਰਹਿੰਦੇ ਹਨ। ਇਸੇ ਗੱਲ ਦਾ ਫ਼ਾਇਦਾ ਹਮੇਸ਼ਾ ਤੋਂ ਬਾਬੇ ਉਠਾਉਂਦੇ ਰਹੇ ਹਨ, ਉਠਾ ਰਹੇ ਹਨ ਤੇ ਉਠਾਉਂਦੇ ਰਹਿਣਗੇ ਧੀਰੇਂਦਰ ਨੇ ਵੀ ਆਪਣੇ ਦਾਦੇ ਵਾਂਗ ਚੌਕੀ ਲਾਉਣੀ ਸ਼ੁਰੂ ਕਰਦੇ ਹੋਏ ਨਵੇਂ ਤੇ ਖਾਸ ਤਰੀਕੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਕੰਮ ਆਰੰਭ ਕਰ ਦਿੱਤਾਉਦੋਂ ਸ਼ੁਰੂਆਤੀ ਦੌਰ ਸੀ ਤੇ ਬਾਬੇ ਦਾ ਦਰਬਾਰ ਰੋਜ਼ ਲੱਗਦਾ ਸੀਲੋਕਾਂ ਨੂੰ ਦਰਖਾਸਤ ਲਾਉਣ ਲਈ ਕਿਹਾ ਜਾਂਦਾਦਰਖਾਸਤ ਦਾ ਅਰਥ ਸੀ ਨਾਰੀਅਲ ਚੜ੍ਹਾਉਣਾਉੱਥੇ ਸ਼ੁਰੂਆਤ ਵਿੱਚ ਕੁਝ ਕੁ ਲੋਕ ਆਉਂਦੇ ਸਨ ਤੇ ਇਹ ਨੌਜਵਾਨ ਬਾਬਾ ਜੀ ਉਹਨਾਂ ਵਿੱਚੋਂ ਕਿਸੇ ਨੂੰ ਇਕਦਮ ਨਾਂ ਲੈ ਕੇ ਬੁਲਾਉਂਦਾ ਕਿ ਆ ਜਾ ਤੇਰੀ ਦਰਖਾਸਤ ਆਈ ਹੈਬਾਬਾ ਉਸਦਾ ਨਾਂ, ਘਰਦਿਆਂ ਦਾ ਨਾਂ, ਸਮੱਸਿਆ ਆਦਿ ਗੱਲਾਂ ਕਾਪੀ ਉੱਤੇ ਲਿਖਕੇ ਹਰੇਕ ਨੂੰ ਹੈਰਾਨ ਕਰ ਦਿੰਦਾਫੇਰ ਬਾਬੇ ਦੀ ਇਸ ਕਲਾਕਾਰੀ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤੇ ਅੰਧਵਿਸ਼ਵਾਸ ਦੀ ਮਾਰਕੀਟ ਵਿੱਚ ਇੱਕ ਨਵੇਂ ਜਬਰਦਸਤ ਨੌਜਵਾਨ ਬਾਬੇ ਦੀ ਧਮਾਕੇਦਾਰ ਐਂਟਰੀ ਹੋ ਗਈਤੁਸੀਂ ਹੈਰਾਨ ਹੋ ਜਾਵੋਗੇ ਇਹ ਜਾਣਕੇ ਕਿ ਸਾਡੇ ਦੇਸ਼ ਦੀ ਇੱਕ ਬੇਹੱਦ ਹੋਣਹਾਰ ਤੇ ਪ੍ਰਸਿੱਧ ਨੌਜਵਾਨ ਜਾਦੂਗਰ ਕੁੜੀ ਹੈ, ਉਸਦਾ ਨਾਂ ਹੈ ਸੁਹਾਨੀ ਸ਼ਾਹ (Suhani Shah) ਯੂਟਿਊਬ ’ਤੇ ਸਰਚ ਕਰਕੇ ਦੇਖਣਾ, ਜਾਦੂ ਦੀ ਕਲਾ, ਮਨੋਵਿਗਿਆਨ ਤੇ ਲਗਾਤਾਰ ਅਭਿਆਸ ਨਾਲ ਇਹ ਹੋਣਹਾਰ ਕੁੜੀ ਇਸ ਬਾਬੇ ਤੋਂ ਕਿਤੇ ਵੱਧ ਜਾਦੂ ਦਿਖਾ ਦਿੰਦੀ ਹੈ, ਬਾਬਾ ਤਾਂ ਉਸ ਮੁਕਾਬਲੇ ਬੇਹੱਦ ਪਿੱਛੇ ਹੈ ਪਰ ਸਾਡੇ ਦੇਸ਼ ਵਿੱਚ ਕਲਾਕਾਰ ਨਹੀਂ ਸਗੋਂ ਹਮੇਸ਼ਾ ਤੋਂ ਹੀ ਅੰਧਵਿਸ਼ਵਾਸੀ ਬਾਬੇ ਜਾਦੂ ਤੇ ਹੱਥ ਦੀ ਸਫਾਈ ਦਾ ਖੱਟਿਆ ਖਾਂਦੇ ਹਨ।

ਕਿਸੇ ਵੀ ਬਾਬੇ ਦੀ ਕਾਮਯਾਬੀ ਲਈ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ ਧਰਮ ਦੀ ਓਟ ਲੈ ਲੈਣਾਜੇਕਰ ਕੋਈ ਬਾਬੇ ਦੀ ਅਸਲੀਅਤ ਬਾਰੇ ਸਵਾਲ ਕਰਦਾ ਹੈ ਤਾਂ ਉਸ ਵਿਅਕਤੀ ਨੂੰ ਆਪਣੇ ਬੰਦਿਆਂ ਰਾਹੀਂ ਧਰਮ ਵਿਰੋਧੀ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਤੇ ਬਾਬੇ ਆਪਣੇ-ਆਪ ਸੰਬੰਧਤ ਧਰਮ ਦੇ ਠੇਕੇਦਾਰ ਬਣ ਜਾਂਦੇ ਹਨ। ਲਗਭਗ ਹਰੇਕ ਧਰਮ ਦੇ ਬਾਬੇ ਇਸ ਵਿਧੀ ਦਾ ਪ੍ਰਯੋਗ ਕਰਕੇ ਕਾਮਯਾਬ ਹੁੰਦੇ ਹਨ। ਤੇ ਇਸ ਬਾਬੇ ਨੇ ਵੀ ਇਸੇ ਤਰ੍ਹਾਂ ਕੀਤਾਜਦੋਂ ਇਸਦੀ ਪ੍ਰਸਿੱਧੀ ਵਧ ਗਈ ਤਾਂ ਇਸਨੇ ‘ਝਾੜਫੂਕਦੇ ਧੰਦੇ ਦੇ ਨਾਲ-ਨਾਲ ਧਾਰਮਿਕ ਕਥਾ-ਵਾਚਕ ਦਾ ਕੰਮ ਵੀ ਤੋਰ ਲਿਆ ਤੇ ਆਪਣੇ-ਆਪ ਨੂੰ ਬਾਲਾਜੀ ਦਾ ਤੇ ਹਿੰਦੂ ਧਰਮ ਦਾ ਖਾਸਮਖਾਸ ਪ੍ਰਚਾਰਕ ਸਿੱਧ ਕਰਨਾ ਸ਼ੁਰੂ ਕਰ ਦਿੱਤਾ ਜਦਕਿ ਹਿੰਦੂ ਧਰਮ ਕਦੇ ਵੀ ਅੰਧਵਿਸ਼ਵਾਸ ਫੈਲਾਉਣ ਜਾਂ ਝਾੜ ਫੂਕ ਕਰਨ ਦਾ ਸਮਰਥਨ ਨਹੀਂ ਕਰਦਾ ਪਰ ਦੁਖੀ ਲੋਕਾਂ ਨੇ ਥੋਕ ਵਿੱਚ ਬਾਬੇ ਦੇ ਡੇਰੇ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਤੇ ਇਸਦੀ ਤਰੱਕੀ ਬਿਜਲੀ ਤੋਂ ਵੀ ਵੱਧ ਗਤੀ ਨਾਲ ਹੋਈ। ਹਾਲਾਂਕਿ ਇਸ ਤਰੱਕੀ ਵਿੱਚ ਇਸ ਨਾਲ ਜੁੜੇ ਵਿਵਾਦਾਂ ਨੇ ਇਸਦਾ ਬੇਹੱਦ ਫਾਇਦਾ ਕੀਤਾਆਪਣੇ ਕਥਾ ਦਰਬਾਰ ਦੌਰਾਨ ਇਹ ‘ਬਾਬਾ ਜੀਧਰਮ ਵਿਸ਼ੇਸ਼ ਨੂੰ ਖਤਰੇ ਵਿੱਚ ਆਖਦਿਆਂ ਸ਼ਰੇਆਮ ਧਾਰਮਿਕ ਨਫ਼ਰਤ ਫੈਲਾਉਂਦੇ ਹੋਏ ਧਰਮ ਦੇ ਆਧਾਰ ’ਤੇ ਜੰਗ ਕਰਨ ਸੰਬੰਧੀ ਜਬਰਦਸਤ ਜੋਸ਼ੀਲੇ ਪ੍ਰਵਚਨ ਲਗਾਤਾਰ ਕਰਦਾ ਰਿਹਾ ਹੈ ਤਾਂ ਜੋ ਬਹੁਗਿਣਤੀ ਇਸ ਨੂੰ ਧਰਮ ਦਾ ਰੱਖਿਅਕ ਮੰਨਦੇ ਹੋਏ ਇਸਦੇ ਮਗਰ ਲੱਗੀ ਰਹੇਜਦਕਿ ਇਸੇ ਦਰਬਾਰ ਵਿੱਚ ‘ਅਛੂਤਆਖ ਪੈਰ ਛੂਹਣ ਤੋਂ ਮਨ੍ਹਾਂ ਕਰਨਾ, ‘ਰਾਵਣਨਾਲ ਮੇਰੀ ਫੋਨ ’ਤੇ ਗੱਲ ਹੋਓ ਹੈ ਆਖਣਾ, ਕਦੇ ਕਿਸੇ ਫਿਲਮ ਨਿਰਮਾਤਾ ਦੇ ਮੂੰਹ ਤੇ ਕੰਨ ਵਿੱਚ ਬਲਦੀ ਲੱਕੜੀ ਤੁੰਨਣ ਬਾਰੇ ਵੀ ਆਖ ਦਿੰਦਾ ਹੈ ਤੇ ਕਦੇ ਕਿਸੇ ਲੀਡਰ ਨੂੰ ਮਸਲ ਦੇਣ ਬਾਰੇ ਵੀ ਆਖ ਚੁੱਕਾ ਹੈ

ਹਰੇਕ ਬਾਬੇ ਨੂੰ ਕਾਮਯਾਬ ਹੋਣ ਲਈ ਸੱਤਾ ’ਤੇ ਕਾਬਜ਼ ਰਾਜਨੀਤਿਕ ਲੀਡਰਾਂ ਦੀ ਜਿੰਨੀ ਜ਼ਰੂਰਤ ਹੁੰਦੀ ਹੈ, ਉੰਨੀ ਹੀ ਜ਼ਰੂਰਤ ਰਾਜਨੀਤਿਕ ਲੀਡਰਾਂ ਨੂੰ ਸੱਤਾ ’ਤੇ ਕਾਬਜ਼ ਹੋਣ ਲਈ ਬਾਬਿਆਂ ਦੀ ਹੁੰਦੀ ਹੈ ਇਨ੍ਹਾਂ ਬਾਬਿਆਂ ਦੇ ਦਰਬਾਰ ਵਿੱਚ ਆਉਂਦੀ ਲੋਕਾਂ ਦੀ ਅਥਾਹ ਭੀੜ, ਲੀਡਰਾਂ ਲਈ ਫਸਲ ਵਾਂਗ ਹੁੰਦੀ ਹੈ, ਜਿਸਨੂੰ ਆਪਣੀ ਟਰਾਲੀ ਵਿੱਚ ਪੁਆਉਣ ਲਈ ਉਹ ਉਸ ਭੀੜ ਦੇ ਮਾਲਕ ਬਾਬੇ ਦੇ ਪੈਰਾਂ ਵਿੱਚ ਪੈਂਦੇ, ਅਸ਼ੀਰਵਾਦ ਲੈਂਦੇ ਆਪਾਂ ਆਮ ਦੇਖਦੇ ਹਾਂ, ਜਦਕਿ ਅਸਲੀਅਤ ਵਿੱਚ ਇਹ ਵੋਟਾਂ ਲਈ ਲੇਲ੍ਹੜੀਆਂ ਕੱਢਦੇ ਹੁੰਦੇ ਹਨਕਈ ਬਾਬੇ ਕਿਵੇਂ ਆਪਣੇ ਸ਼ਰਧਾਲੂਆਂ ਰੂਪੀ ਫਸਲ ਦਾ ਮੁੱਲ ਵੱਟਦੇ ਰਹੇ ਹਨ, ਆਪਾਂ ਵੇਖ ਹੀ ਚੁੱਕੇ ਹਾਂਪੰਜਾਬ, ਹਰਿਆਣਾ ਤਾਂ ਅਜਿਹੇ ਬਾਬਿਆਂ ਦਾ ਗੜ੍ਹ ਰਿਹਾ ਹੈ

ਪਿੱਛੇ ਜਿਹੇ ਇੰਦਰਜੀਤ ਨਿੱਕੂ ਦੇ ਇਸ ਬਾਬੇ ਦੇ ਦਰਬਾਰ ਵਿੱਚ ਜਾਣ ਬਾਰੇ ਕਾਫੀ ਚਰਚਾ ਚੱਲੀ ਸੀ ਜਦਕਿ ਬਾਬੇ ਦੇ ਦਰਬਾਰ ਵਿੱਚ ਆਉਣ ਵਾਲੀਆਂ ਸੱਤਾਧਿਰ ਤੇ ਵਿਪੱਖ ਦੀਆਂ ਵੱਡੀਆਂ ਹਸਤੀਆਂ, ਅਫਸਰਸ਼ਾਹੀ ਤੇ ਹੋਰ ਮਸ਼ਹੂਰ ਸ਼ਖਸੀਅਤਾਂ ਅੱਗੇ ‘ਨਿੱਕੂਤਾਂ ਬਹੁਤ ਹੀ ‘ਨਿੱਕੂਹੈ ਕੁਝ ਕੁ ਦਿਨ ਪਹਿਲਾਂ ਹੀ ਇਸਦੇ ਪੈਰਾਂ ਵਿੱਚ ਬੈਠੇ ਦੀਆਂ, ਮੱਧ ਪ੍ਰਦੇਸ਼ ਦੇ ਮੌਜੂਦਾ ਗ੍ਰਹਿ ਮੰਤਰੀ ‘ਨਰੌਤਮ ਮਿਸ਼ਰਾਤੇ ਵੱਡੇ ਪੁਲਿਸ ਅਫਸਰਾਂ ਦੀ ਫੋਟੋ ਨੇ ਤਾਂ ਹਨੇਰੀ ਮਚਾ ਦਿੱਤੀ ਸੀਬਾਬੇ ਦੀ ਚੜ੍ਹਾਈ ਦਾ ਆਲਮ ਇਹ ਹੈ ਕਿ ਪਿੱਛੇ ਜਿਹੇ ਬਾਬਾ ‘ਇੰਗਲੈਂਡਵਿੱਚ ਜਾ ਕੇ ਉੱਥੋਂ ਦੀ ਸੰਸਦ ਵਿੱਚ ਤੇ ਹੋਰ ਲੋਕਾਂ ਨੂੰ ਵੀ ਕਥਾ ਸੁਣਾ ਕੇ ਆਇਆ ਹੈ ਤੇ ਇਸਦੀ ਟੀਮ ਅਨੁਸਾਰ ਤਾਂ ਇਸ ਨੂੰ ਸਮਾਜ ਭਲਾਈ ਲਈ ਬ੍ਰਿਟੇਨ ਦੀ ਸੰਸਦ ਵਿੱਚ ਤਿੰਨ ਅਵਾਰਡਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ, ਅਸਲੀਅਤ ਤਾਂ ਪਤਾ ਨਹੀਂ ਕੀ ਹੈਪਿੱਛੇ ਜਿਹੇ ਇਸਦੇ ਚਾਚੇ ਦੇ ਮੁੰਡੇ ਨਾਲ ਇਸਦੀ ਗੱਦੀ ਬਾਰੇ ਵਿਵਾਦ ਵੀ ਸਾਹਮਣੇ ਆਇਆ ਸੀ ਤੇ ਉਹ ਇਸ ਬਾਬੇ ਦੇ ਇੱਕ ਧੁਰ ਵਿਰੋਧੀ ਬਾਬੇ ਦੇ ਦਰਬਾਰ ਵਿੱਚ ਵੀ ਚਲਾ ਗਿਆ ਸੀ ਪਰ ਹੁਣ ਕੋਈ ਗੰਢਤੁੱਪ ਕਰ ਲਈ ਗਈ ਹੈ

ਹੁਣ ਇਸ ਬਾਬੇ ਦੇ ਪਿੰਡ ਵਿੱਚ ਮੰਗਲਵਾਰ ਤੇ ਸਨਿੱਚਰਵਾਰ ਦਰਬਾਰ ਲੱਗਦਾ ਹੈ, ਜਿਸ ਵਿੱਚ ਜਾਣ ਲਈ ਬਹੁਤ ਭਾਰੀ ਇਕੱਠ ਵਿੱਚ ਲਾਈਨ ਵਿੱਚ ਲੱਗ ਕੇ ਪਹਿਲਾਂ ਟੋਕਨ ਹਾਸਲ ਕਰਨਾ ਪੈਂਦਾ ਹੈ ਹਾਲਾਂਕਿ ਬਾਬੇ ਦਾ ਇਹ ਆਨਲਾਹੀਨ ਸਿਸਟਮ ਵੀ ਚੱਲਦਾ ਹੈਬਾਕੀ ਦਿਨ ਬਾਬੇ ਦਾ ਦਰਬਾਰ ਵੱਖ-ਵੱਖ ਥਾਂਈਂ ਵੱਡੇ-ਵੱਡੇ ਸ਼ਹਿਰਾਂ ਵਿੱਚ ਲੱਗਦਾ ਹੈਬਾਬੇ ਦਾ ਆਖਣਾ ਹੈ ਕਿ ਉਹ ਪੈਸੇ ਦਾ ਲਾਲਚੀ ਨਹੀਂ ਹੈ ਤੇ ਇਹ ਵੀ ਸੱਚ ਹੈ ਕਿ ਬਾਬਾ ਆਪਣੇ ਡੇਰੇ ਵਿੱਚ ਗਰੀਬ ਕੁੜੀਆਂ ਦੇ ਵਿਆਹ ਵਗੈਰਾ ਵੀ ਕਰਦਾ ਹੈਦੇਖਿਆ ਜਾਵੇ ਤਾਂ ਹਰ ਬਾਬੇ ਨੇ ਕਾਮਯਾਬ ਹੋਣ ਲਈ ਹੱਥ ਪੈਰ ਮਾਰਨੇ ਹੀ ਹੁੰਦੇ ਹਨ। ਪਰ ਕੌੜੀ ਅਸਲੀਅਤ ਇਹ ਹੈ ਕਿ ਸਾਡੀਆਂ ਸਰਕਾਰਾਂ, ਸਾਡੇ ਸਾਰੇ ਹੀ ਰਾਜਨੀਤਕ ਦਲਾਂ ਦੇ ਵੱਡੇ-ਵੱਡੇ ਆਗੂ ਤੇ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਦੇਸ਼ ਦੇ ਹੁਕਮਰਾਨ ਵੀ ਅੰਧਵਿਸ਼ਵਾਸ ਫੈਲਾਉਣ ਵਾਲੇ ਇਨ੍ਹਾਂ ਬਾਬਿਆਂ ’ਤੇ ਲਗਾਮ ਕੱਸਣ ਦੀ ਥਾਂ, ਪਹਿਲਾਂ ਉਨ੍ਹਾਂ ਬਾਬਿਆਂ ਨੂੰ ਆਪ ਵੱਡਾ ਕਰਦੇ ਹਨ ਤੇ ਫੇਰ ਉਹਨਾਂ ਦੇ ਵੋਟਬੈਂਕ ਰਾਹੀਂ ਸੱਤਾ ’ਤੇ ਲਗਾਤਾਰ ਕਾਬਜ਼ ਰਹਿਣਾ ਚਾਹੁੰਦੇ ਹਨ। ਕਦੇ ਉਨ੍ਹਾਂ ਹੀ ਬਾਬਿਆਂ ਨੂੰ ਜੇਲ੍ਹੀਂ ਡੱਕਦੇ ਹਨ ਤੇ ਫੇਰ ਉਨ੍ਹਾਂ ਹੀ ਬਾਬਿਆਂ ਨੂੰ ਨਿੱਤ ਪੈਰੋਲ ਦੇ ਕੇ ਸ਼ਰਧਾਲੂਆਂ ਦੀ ਵੋਟਾਂ ਹਾਸਲ ਕਰਦੇ ਹਨ ਹੁਣ ਜਦੋਂ ਬਾਗੇਸ਼ਵਰ ਧਾਮ ਦੇ ਬਾਬੇ ਦਾ ਰੌਲਾ ਪੈ ਗਿਆ ਹੈ ਤਾਂ ਬਾਬੇ ਵੱਲੋਂ ਆਪਣੇ ਬਚਾ ਲਈ ਆਪਣੇ-ਆਪ ’ਤੇ ਉੱਠਦੇ ਸਵਾਲਾਂ ਨੂੰ ਧਰਮ ’ਤੇ ਹਮਲਾ ਆਖਦਿਆਂ ਸੋਸ਼ਲ ਮੀਡੀਆ ਉੱਤੇ ਆਪਣੇ ਸਿਪਹਸਾਲਾਰਾਂ ਰਾਹੀਂ ਆਪਣੇ ਆਪਣੇ-ਆਪ ਨੂੰ ਧਰਮ ਦਾ ਰਾਖਾ ਆਖਦਿਆਂ ਆਪਣੇ ਪੱਖ ਵਿੱਚ ਲਹਿਰ ਚਲਾਉਣ ਦੀ ਕੋਸ਼ਿਸ਼ ਜਾਰੀ ਹੈ ਜਦਕਿ ਧਰਮ ਉੱਤੇ ਸਵਾਲ ਤਾਂ ਕਿਸੇ ਨੇ ਉਠਾਏ ਹੀ ਨਹੀਂ, ਜਿਸ ਬਾਰੇ ਸੂਝਵਾਨ ਧਾਰਮਿਕ ਲੋਕ ਭਲੀਭਾਂਤ ਜਾਣਦੇ ਹਨ। ਸਾਡੇ ਦੇਸ਼ ਵਿੱਚ ਹਮੇਸ਼ਾ ਤੋਂ ਰਾਜਨੀਤੀ ਅਤੇ ਪਾਖੰਡ ਦਾ ਜੋ ਗੁਪਤ ਗੱਠਜੋੜ ਚੱਲਦਾ ਆਇਆ ਹੈ, ਵੇਖੋ ਉਸ ਉੱਤੇ ਕਦੋਂ ਲਗਾਮ ਲੱਗਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3763)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅਸ਼ੋਕ ਸੋਨੀ

ਅਸ਼ੋਕ ਸੋਨੀ

Khui Khera, Fazilka, Firozpur, Punjab, India.
Phone: (91 - 98727-05078)
Email: (ashoksoni78@yahoo.com)