AshokSoni7“ਪਾਨ ਮਸਾਲਾ, ਜ਼ਰਦਾ, ਬੀੜੀ, ਸਿਗਰਟ, ਹੁੱਕਾ ਆਦਿ ਦੇ ਨਾਲ-ਨਾਲ, ਅੱਜ ਕੱਲ੍ਹ ਤੰਬਾਕੂ ਦੀ ਇੱਕ ਨਵੀਂ ਕਿਸਮ ...”
(1 ਦਸੰਬਰ 2021)

 

ਸਾਡੇ ਦੇਸ਼ ਵਿੱਚ ਤੰਬਾਕੂਨੋਸ਼ੀ ਸਦੀਆਂ ਤੋਂ ਬਹੁਤ ਵੱਡੀ ਸਮੱਸਿਆ ਰਹੀ ਹੈ ਪੁਰਾਣੇ ਸਮਿਆਂ ਵਿੱਚ ਤਾਂ ਅਨਪੜ੍ਹਤਾ ਅਤੇ ਜਾਗਰੂਕਤਾ ਦੀ ਘਾਟ ਕਾਰਨ ਤੰਬਾਕੂ ਦੇ ਮਾੜੇ ਪ੍ਰਭਾਵਾਂ ਸੰਬੰਧੀ ਲੋਕਾਂ ਵਿੱਚ ਗਿਆਨ ਦੀ ਘਾਟ ਸੀ ਪਰ ਅੱਜ ਜਦੋਂ ਪੂਰੀ ਦੁਨੀਆ ਨੂੰ ਪਤਾ ਲੱਗ ਚੁੱਕਾ ਹੈ ਕਿ ਤੰਬਾਕੂਨੋਸ਼ੀ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਜਨਣੀ ਹੈ ਫੇਰ ਵੀ ਲੋਕ ਧੜੱਲੇ ਨਾਲ ਇਸ ਜ਼ਹਿਰ ਦਾ ਪ੍ਰਯੋਗ ਕਰਦੇ, ਮੌਤ ਨੂੰ ਗਲ ਲਾ ਰਹੇ ਹਨਸਾਡੇ ਦੇਸ਼ ਵਿੱਚ ਹਰ ਰੋਜ਼ ਤਕਰੀਬਨ 2800 ਲੋਕਾਂ ਦੀ ਮੌਤ, ਤੰਬਾਕੂ ਉਤਪਾਦਾਂ ਦੀ ਵਰਤੋਂ ਕਾਰਨ ਹੁੰਦੀ ਹੈ। ਜ਼ਰਾ ਸੋਚੋ, ਦੁਨੀਆ ਵਿੱਚ ਹਰੇਕ ਘੰਟੇ 600 ਲੋਕ ਇਸ ਮਿੱਠੇ ਜ਼ਹਿਰ ਕਾਰਨ ਮਰ ਰਹੇ ਹਨਤੰਬਾਕੂਨੋਸ਼ੀ, ਖਾਸਕਰ ਬੀੜੀ ਜਾਂ ਸਿਗਰਟ ਦੀ ਵਰਤੋਂ ਕਈ ਪ੍ਰਕਾਰ ਦੇ ਜ਼ਹਿਰੀਲੇ ਤੱਤ ਪੈਦਾ ਕਰਦੀ ਹੈ, ਜਿਹਨਾਂ ਵਿੱਚੋਂ ਨਿਕੋਟੀਨ ਸਭ ਤੋਂ ਖਤਰਨਾਕ ਹੈਨਿਕੋਟੀਨ ਬਹੁਤ ਹੀ ਜਾਨਲੇਵਾ ਜ਼ਹਿਰ ਹੈ। ਤੰਬਾਕੂ ਵਿੱਚ ਪਾਇਆ ਜਾਣ ਵਾਲਾ ਇਹ ਨਿਕੋਟੀਨ ਹੀ ਵਿਅਕਤੀ ਨੂੰ ਨਸ਼ੇ ਦੀ ਆਦਤ ਵਿੱਚ ਫਸਾਉਣ ਦਾ ਕੰਮ ਕਰਦਾ ਹੈ, ਜੋ ਵੱਖ-ਵੱਖ ਜਾਨਲੇਵਾ ਬੀਮਾਰੀਆਂ ਦਾ ਜਨਮਦਾਤਾ ਹੈ ਨਿਕੋਟੀਨ ਨਾੜੀ ਤੰਤਰ ਤੇ ਖਾਸਕਰ ਫੇਫੜਿਆਂ ਨੂੰ ਖਤਮ ਕਰ ਦਿੰਦਾ ਹੈਨਿਕੋਟੀਨ ਕਾਰਨ ਹੀ ਵਿਅਕਤੀ ਦਾ ਬਲੱਡ ਪ੍ਰੈੱਸ਼ਰ ਵਧਣ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਗਲੇ ਤੇ ਮੂੰਹ ਦਾ ਕੈਂਸਰ, ਪੇਟ ਦੇ ਖਤਰਨਾਕ ਰੋਗ, ਫੇਫੜੇ ਦਾ ਕੈਂਸਰ, ਦਮਾ, ਅੱਖਾਂ ਦੇ ਰੋਗ, ਨਾਮਰਦੀ ਤੇ ਹੋਰ ਵੀ ਬਹੁਤ ਸਾਰੀਆਂ ਬੀਮਾਰੀਆਂ ਦੀ ਜੜ੍ਹ ਤੰਬਾਕੂਨੋਸ਼ੀ ਹੀ ਹੈ

ਬੜੀ ਹੀ ਨਮੋਸ਼ੀ ਦੀ ਗੱਲ ਹੈ ਕਿ ਪੂਰੀ ਦੁਨੀਆ ਵਿੱਚ ਬਿਨਾ ਧੂੰਏ ਵਾਲੇ ਤੰਬਾਕੂ ਦੀ ਵਰਤੋਂ ਕਾਰਨ ਹੋਣ ਵਾਲੀ ਬੀਮਾਰੀਆਂ ਵਿੱਚ ਸਾਡੀ ਦੁਨੀਆ ਵਿੱਚ ਲਗਭਗ 70% ਹਿੱਸੇਦਾਰੀ ਹੈਪਾਨ ਮਸਾਲਾ, ਜ਼ਰਦਾ, ਬੀੜੀ, ਸਿਗਰਟ, ਹੁੱਕਾ ਆਦਿ ਦੇ ਨਾਲ-ਨਾਲ, ਅੱਜ ਕੱਲ੍ਹ ਤੰਬਾਕੂ ਦੀ ਇੱਕ ਨਵੀਂ ਕਿਸਮ ਫਲੇਵਰਡ ਪੈਕਡ ਦੇ ਰੂਪ ਵਿੱਚ ਬਹੁਤ ਤੇਜ਼ੀ ਨਾਲ ਪ੍ਰਚਲਿਤ ਹੋਈ ਹੈ ਜੋ ਕੂਲ-ਲਿਪ ਜਾਂ ਸਿਰਹਾਣੇ ਦੇ ਨਾਮ ਨਾਲ ਮਸ਼ਹੂਰ ਹੈ ਇਹ ਤੰਬਾਕੂ ਤਾਂ ਹੋਰ ਵੀ ਜ਼ਿਆਦਾ ਖਤਰਨਾਕ ਹੈਖਾਸਕਰ ਪੰਜਾਬ ਵਿੱਚ ਨੌਜਵਾਨ ਵਰਗ ਇਸ ਨਵੇਂ ਪ੍ਰਚਲਿਤ ਤੰਬਾਕੂ ਦੀ ਲਪੇਟ ਵਿੱਚ ਪੂਰੀ ਤਰ੍ਹਾਂ ਆ ਚੁੱਕਾ ਹੈਅਸੀਂ ਪਿੰਡ ਵਿੱਚ ਵਾਲੀਬਾਲ ਖੇਡਿਆ ਕਰਦੇ ਹਾਂ। ਜਦੋਂ ਵੀ ਵਾਲੀਬਾਲ ਦੂਰ ਤੂੜੀ ਵਾਲੇ ਕੁੱਪ ਦੇ ਓਹਲੇ ਜਾਂਦਾ ਤਾਂ ਮੇਰੇ ਦੋ ਨੌਜਵਾਨ ਸਾਥੀਆਂ ਵਿੱਚ ਬਾਲ ਲੈ ਕੇ ਆਉਣ ਲਈ ਦੌੜ ਲੱਗ ਜਾਂਦੀਇੱਕ ਦਿਨ ਸ਼ੱਕ ਪੈਣ ’ਤੇ ਜਦੋਂ ਮੈਂ ੳਨ੍ਹਾਂ ਦੇ ਪਿੱਛੇ ਗਿਆ ਤਾਂ ਦੋਵੇਂ ਜਲਦੀ ਨਾਲ ਬੁੱਲ੍ਹਾਂ ਥੱਲੇ ਸਿਰਹਾਣਿਆਂ (ਕੂਲ-ਲਿਪ) ਦੀ ਅਦਲਾ-ਬਦਲੀ ਰਾਹੀਂ ਆਪਣੇ ਚੱਕਰ ਵਧਾਉਣ ਵਿੱਚ ਵਿਅਸਤ ਸਨ ਉਹਨਾਂ ਨੇ ਤਾਂ ਸ਼ਰਮਿੰਦੇ ਹੋ ਕੇ ਦੁਬਾਰਾ ਵਰਤੋਂ ਤੋਂ ਤੌਬਾ ਕਰ ਲਈ ਪਰ ਸਾਡੇ ਕੁਝ ਕੁ ਪੰਜਾਬੀ ਗਾਇਕਾਂ, ਗੀਤਕਾਰਾਂ ਤੇ ਸਰੋਤਿਆਂ ਦਾ ਬੌਧਿਕ ਪੱਧਰ ਵੇਖੋ, ਇਹਨਾਂ ਨੇ ਸਿਰਹਾਣਿਆਂ (ਕੂਲ-ਲਿਪਾਂ) ’ਤੇ ਪੰਜਾਬੀ ਗਾਣੇ ਤਕ ਕੱਢ ਮਾਰੇ ਹਨ ਪਿੱਛੇ ਜਿਹੇ ਯਾਰਕ ਯੂਨੀਵਰਸਿਟੀ ਵੱਲੋਂ ਕੀਤੇ ਸਰਵੇਖਣ ਰਾਹੀਂ ਬਹੁਤ ਹੀ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ ਕਿ ਪਿਛਲੇ ਸੱਤ ਸਾਲਾਂ ਦੌਰਾਨ ਦੁਨੀਆ ਵਿੱਚ ਬਿਨਾਂ ਧੂੰਏ ਵਾਲੇ ਤੰਬਾਕੂ ਉਤਪਾਦਾਂ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ

ਤੰਬਾਕੂਨੋਸ਼ੀ ਲਾਇਲਾਜ ਬੀਮਾਰੀਆਂ ਦਾ ਵੱਡਾ ਕਾਰਣ ਹੈ ਕੈਂਸਰ ਦੇ ਹਰੇਕ 100 ਮਰੀਜ਼ਾਂ ਵਿੱਚੋਂ ਲਗਭਗ 30 ਲੋਕ ਤੰਬਾਕੂ ਦੇ ਕਾਰਨ ਇਸ ਬੀਮਾਰੀ ਦੀ ਲਪੇਟ ਵਿੱਚ ਆਉਂਦੇ ਹਨ, ਹਾਲਾਂਕਿ ਇਸ ਵਿੱਚ ਕਿਸੇ ਹੋਰ ਦੀ ਬੀੜੀ ਜਾਂ ਸਿਗਰਟ ਰਾਹੀਂ ਪੈੱਸਿਵ ਸਮੋਕਿੰਗ ਦੇ ਸ਼ਿਕਾਰਾਂ ਦੀ ਗਿਣਤੀ ਵੀ ਬਹੁਤ ਵੱਡੀ ਹੈਔਰਤਾਂ ਲਈ ਤਾਂ ਇਹ ਹੋਰ ਵੀ ਖਤਰਨਾਕ ਹੈ। ਉਪਰੋਕਤ ਬੀਮਾਰੀਆਂ ਤੋਂ ਇਲਾਵਾ ਇਸ ਨਾਲ ਸਾਡੀਆਂ ਭੈਣਾਂ ਵਿੱਚ ਬੱਚਾ ਨਾ ਹੋਣਾ, ਬੱਚੇਦਾਨੀ ਦਾ ਕੈਂਸਰ, ਵਾਰ-ਵਾਰ ਗਰਭਪਾਤ ਹੋਣਾ ਤੇ ਮਰੇ ਬੱਚੇ ਦਾ ਜਨਮ ਆਦਿ ਵਰਗੇ ਰੋਗ ਹੋ ਸਕਦੇ ਹਨ

ਸਾਡੇ ਦੇਸ਼ ਵਿੱਚ ਤੰਬਾਕੂਨੋਸ਼ੀ ਨੂੰ ਰੋਕਣ ਲਈ, ਸਰਕਾਰ ਵੱਲੋਂ ਸਾਲ 2003 ਵਿੱਚ ਤੰਬਾਕੂ ਕੰਟਰੋਲ ਐਕਟ ਬਣਾਇਆ ਗਿਆ, ਜਿਸ ਅਧੀਨ ਜਨਤਕ ਥਾਂਵਾਂ ’ਤੇ ਤੰਬਾਕੂਨੋਸ਼ੀ ਕਰਨਾ ਕਾਨੂੰਨੀ ਅਪਰਾਧ ਹੈਇਸ ਤੋਂ ਇਲਾਵਾ ਜਨਤਕ ਥਾਂਵਾਂ ’ਤੇ ਤੰਬਾਕੂ ਸੰਬੰਧਤ ਕਿਸੇ ਵੀ ਚੀਜ਼ ਦਾ ਇਸ਼ਤਿਹਾਰ ਦੇਣਾ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵੇਚਣਾ, ਵਿੱਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਵੇਚਣਾ ਆਦਿ ਨੂੰ ਕਾਨੂਂਨੀ ਅਪਰਾਧ ਘੋਸ਼ਿਤ ਕੀਤਾ ਗਿਆ ਹੈਪਰ ਇਹ ਸਾਡੇ ਦੇਸ਼ ਦੀ ਤ੍ਰਾਸਦੀ ਹੈ ਕਿ ਜਿੱਥੇ ਤੰਬਾਕੂ ਕੰਪਨੀਆਂ ਤੇ ਕਈ ਵਪਾਰੀ-ਦੁਕਾਨਦਾਰ ਆਪਣੇ ਸੌੜੇ ਵਪਾਰਕ ਹਿਤਾਂ ਕਾਰਨ, ਸਰੇਆਮ ਇਨ੍ਹਾਂ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ, ਉੱਥੇ ਹੀ ਸਰਕਾਰਾਂ ਵੀ ਟੈਕਸ ਰਾਹੀਂ ਹੋ ਰਹੀ ਆਮਦਨ ਦੇ ਲੋਭ ਵਿੱਚ ਤੰਬਾਕੂ ਵਰਗੇ ਜ਼ਹਿਰ ’ਤੇ ਰੋਕ ਨਹੀਂ ਲਗਾਉਂਦੀਆਂ, ਜਦਕਿ ਸਰਕਾਰ ਵੱਲੋਂ ਤੰਬਾਕੂ ਰਾਹੀਂ ਫੈਲ ਰਹੀਆਂ ਬੀਮਾਰੀਆਂ ’ਤੇ ਕੀਤਾ ਜਾਣ ਵਾਲ ਖਰਚ ਇਸ ਟੈਕਸ ਤੋਂ ਕਿਤੇ ਵੱਧ ਹੈ ਪਰ ਫੇਰ ਵੀ ਦੇਸ਼ਵਾਸੀਆਂ ਦੀ ਸਿਹਤ ਨਾਲ ਸਰੇਆਮ ਖਿਲਵਾੜ ਜਾਰੀ ਏ

ਤੰਬਾਕੂਨੋਸ਼ੀ ਕਰਨਾ ਅਸਲ ਵਿੱਚ ਆਪਣੀ ਮੌਤ ਨੂੰ ਆਪ ਸੱਦਾ ਦੇਣਾ ਹੈਇਹ ਇੰਨੀ ਬੁਰੀ ਲਤ ਹੈ ਕਿ ਇਸਦੇ ਆਦੀ ਲੋਕ ਸਭ ਕੁਝ ਜਾਣਦੇ-ਸਮਝਦੇ ਹੋਏ ਵੀ ਤੰਬਾਕੂਨੋਸ਼ੀ ਕਰਦੇ ਹਨਪਿੰਡਾਂ ਵਿੱਚ, ਖਾਸਕਰ ਬਾਗੜੀ (ਰਾਜਸਥਾਨੀ-ਹਰਿਆਣਵੀ) ਪਿੰਡਾਂ ਵਿੱਚ, ਜਿੱਥੇ ਸੱਥਾਂ ਵਿੱਚ ਸਾਂਝੇ ਤੌਰ ’ਤੇ ਹੁੱਕਾ ਪੀ ਕੇ ਤੰਬਾਕੂਨੋਸ਼ੀ ਕੀਤੀ ਜਾਂਦੀ ਏ, ਇਹ ਸਾਂਝੀ ਹੁੱਕੇਬਾਜ਼ੀ ਲਾਗ ਦੀ ਬੀਮਾਰੀਆਂ ਨੂੰ ਫੈਲਾਉਣ ਦਾ ਵੱਡਾ ਕਾਰਣ ਬਣਦੀ ਹੈ। ਖਾਸਕਰ ਟੀਬੀ ਵਰਗੀ ਬੀਮਾਰੀ ਫੈਲਾਉਣ ਦਾਬੜੀ ਹੀ ਸ਼ਰਮਨਾਕ ਗੱਲ ਹੈ ਕਿ ਇਸ ਖੇਤਰ ਵਿੱਚ ਘਰਾਂ ਵਿੱਚ ਮਰਗ ਤੋਂ ਬਾਅਦ 12 ਦਿਨ ਸੋਗ ਵਜੋਂ ਬੈਠਣ ਸਮੇਂ ਬੀੜੀਆਂ ਨਾਲ ਭਰੀ ਪਲੇਟ ਰਾਹੀਂ ਸਾਰਿਆਂ ਆਇਆਂ-ਗਇਆਂ ਨੂੰ ਵੀ ਇਹ ਜ਼ਹਿਰ ਪਰੋਸ ਕੇ ਦਿੱਤਾ ਜਾਂਦਾ ਹੈਬੀੜੀ, ਸਿਗਰਟ ਅਤੇ ਹੁੱਕੇਬਾਜ਼ੀ ਦੇ ਸ਼ਿਕਾਰ ਲੋਕਾਂ ਨੂੰ ਸਥਾਈ ਰੂਪ ਵਿੱਚ ਖੰਘ ਦੀ ਸ਼ਿਕਾਇਤ ਹੋ ਜਾਂਦੀ ਹੈ, ਜਿਸ ’ਤੇ ਕੋਈ ਵੀ ਦਵਾਈ ਅਸਰ ਨਹੀਂ ਕਰਦੀ

ਯਾਦ ਰੱਖੋ, ਹੁੱਕੇ ਰਾਹੀਂ ਤੰਬਾਕੂ ਪੀਣਾ ਕੋਈ ਚੌਧਰ ਦਾ ਪ੍ਰਤੀਕ ਨਹੀਂ ਹੈ, ਸਗੋਂ ਇਹ ਤਾਂ ਤੁਹਾਡੇ ਮਾਨਸਿਕ ਖੋਖਲੇਪਨ ਦਾ ਖੁੱਲ੍ਹਾ ਪ੍ਰਗਟਾਵਾ ਹੈਬੀੜੀ ਦੇ ਸ਼ੌਕੀਨ ਤਾਂ ਖਾਸ ਤੌਰ ’ਤੇ ਜਾਣ ਲੈਣ ਕਿ ਬੀੜੀਆਂ ਦਾ ਨਿਰਮਾਣ ਆਮ ਤੌਰ ’ਤੇ ਗੰਦੀਆਂ ਬਸਤੀਆਂ ਵਿੱਚ ਬਿਨਾਂ ਸਾਫ-ਸਫਾਈ ਦੇ ਨਿਯਮਾਂ ਤੋਂ ਹੀ ਕੀਤਾ ਜਾਂਦਾ ਹੈ। ਇਸ ਤੋਂ ਵੀ ਵੱਧ ਕੇ ਗੱਲ ਇਹ ਹੈ ਕਿ ਜੋ ਧਾਗਾ ਬੀੜੀ ਨੂੰ ਕੰਢੇ ਤੋਂ ਬੰਨ੍ਹਣ ਲਈ ਵਰਤਿਆ ਜਾਂਦਾ ਹੈ, ਉਸ ਨੂੰ ਚਿਪਕਾਉਣ ਲਈ ਕਿਸੇ ਗੂੰਦ ਦੀ ਥਾਂ ’ਤੇ ਉਨ੍ਹਾਂ ਬਸਤੀਆਂ ਵਿੱਚ ਰਹਿੰਦੀਆਂ ਬੀੜੀ ਬਣਾਉਣ ਵਾਲੀਆਂ ਭੈਣਾਂ ਕਈ ਵਾਰ ਆਪਣੇ ਥੁੱਕ ਦੀ ਵਰਤੋਂ ਵੀ ਆਮ ਹੈ ਕਰ ਲੈਂਦੀਆਂ ਹਨ, ਜੋ ਲਾਗ ਦੀਆਂ ਬੀਮਾਰੀਆਂ ਦਾ ਕਾਰਨ ਬਣਦਾ ਹੈਸ਼ੁਰੂਆਤ ਵਿੱਚ ਤਾਂ ਤੰਬਾਕੂ ਦੀ ਵਰਤੋਂ ਸ਼ੌਕ ਵਜੋਂ ਹੀ ਕੀਤੀ ਜਾਂਦੀ ਹੈ ਪਰ ਇਹ ਸ਼ੌਕ ਕਦੋਂ ਆਦਤ ਬਣ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾਤੰਬਾਕੂਨੋਸ਼ੀ ਸਾਡੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਕਮਜ਼ੋਰ ਕਰ ਦਿੰਦੀ ਹੈਕਰੋਨਾ ਵਰਗੀਆਂ ਮਹਾਂਮਾਰੀਆਂ ਦਾ ਖਤਰਾ ਵਧਾਉਣ ਵਿੱਚ ਤੰਬਾਕੂਨੋਸ਼ੀ ਦਾ ਵੱਡਾ ਯੋਗਦਾਨ ਹੈ

ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਇਸ ਮਿੱਠੇ ਜ਼ਹਿਰ ਨੂੰ ਤੁਰੰਤ ਛੱਡ ਦੇਣ ਵਿੱਚ ਹੀ ਭਲਾਈ ਹੈਹਰ ਸਾਲ ਦੁਨੀਆ ਵਿੱਚ 80 ਲੱਖ ਲੋਕ ਇਸ ਜ਼ਹਿਰ ਕਾਰਨ ਆਪਣੀ ਜਾਨ ਗਵਾ ਰਹੇ ਹਨਮੈਂ ਆਪ ਵੀ ਤਾਂ ਕੋਈ ਸੰਤ ਨਹੀਂ ਹਾਂ। ਕਿਸੇ ਸਮੇਂ ਮੈਂ ਵੀ ਤਾਂ ਤੰਬਾਕੂਨੋਸ਼ੀ ਦਾ ਸ਼ਿਕਾਰ ਸੀ, ਹਾਲਾਂਕਿ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ‘ਜਵਾਨੀ ਵੇਲੇ ਲੁੱਟੇ ਬਾਣੀਏ, ਬੁੱਢੀ ਹੋ ਕੇ ਭਗਤਣੀ ਹੋਈ’ ਪਰ ਤੰਬਾਕੂਨੋਸ਼ੀ ਛੱਡ ਦੇਣਾ ਆਪਣੇ-ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ

ਆਓ ਆਪਾਂ ਸਾਰੇ ਸਿਹਤਮੰਦ ਸਮਾਜ ਦੇ ਨਿਰਮਾਣ ਲਈ ਅੱਜ ਤੋਂ ਹੀ ਪ੍ਰਣ ਲਈਏ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਉਤਪਾਦਾਂ ਦੀ ਨਾ ਤਾਂ ਵਰਤੋਂ ਕਰਾਂਗੇ ਤੇ ਨਾ ਹੀ ਇਨ੍ਹਾਂ ਦਾ ਵਪਾਰ ਕਰਾਂਗੇਮੈਂ ਆਸ ਕਰਦਾ ਹਾਂ ਕਿ ਸਾਡੀਆਂ ਸਰਕਾਰਾਂ ਪੂਰੇ ਦੇਸ਼ ਵਿੱਚ ਇਸ ਜ਼ਹਿਰ ਦੇ ਨਿਰਮਾਣ ’ਤੇ ਰੋਕ ਲਗਾਉਣ ਦਾ ਪਵਿੱਤਰ ਕਾਰਜ ਜਲਦੀ ਹੀ ਨੇਪਰੇ ਚਾੜ੍ਹਨਗੀਆਂ ਤਾਂ ਜੋ ਪੂਰੇ ਦੇਸ਼ ਵਿੱਚ ਤੰਬਾਕੂਨੋਸ਼ੀ ਰਾਹੀਂ ਫੈਲ ਰਹੀਆਂ ਬੀਮਾਰੀਆਂ ਦੀ ਹਨੇਰੀ ਨੂੰ ਮੱਧਮ ਕੀਤਾ ਜਾ ਸਕੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3178)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅਸ਼ੋਕ ਸੋਨੀ

ਅਸ਼ੋਕ ਸੋਨੀ

Khui Khera, Fazilka, Firozpur, Punjab, India.
Phone: (91 - 98727-05078)
Email: (ashoksoni78@yahoo.com)