KeharSharif7ਇਸ ਵਾਰ ਪੰਜਾਬ ਵਿੱਚ ਕਿਸੇ ਵੀ ਦਲ ਨੂੰ ਸਰਕਾਰ ਬਣਾਉਣ ਜੋਗੀਆਂ ਸੀਟਾਂ ਨਹੀਂ ਆਉਣ ਲੱਗੀਆਂ ...
(17 ਦਸੰਬਰ 2021)

 

ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਦਾ ਐਲਾਨ ਤਾਂ ਅਜੇ ਨਹੀਂ ਹੋਇਆ ਪਰ ਕਈ ਸਿਆਸੀ ਧਿਰਾਂ ਕਈ ਚਿਰ ਤੋਂ ਚੋਣ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨਇਹ ਲੋਕ ਜਮਹੂਰੀਅਤ ਦਾ ਜਾਪ ਕਰਨ ਦਾ ਢੌਂਗ ਕਰਦੇ ਹਨ, ਜਦੋਂ ਇਹ ਚੋਣਾਂ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰਨ ਦੀ ਮੰਗ ਕਰਦੇ ਹਨ। ਇਹ ਕਰਮ ਗੈਰ-ਜਮਹੂਰੀ ਹੈਮੁੱਖ ਮੰਤਰੀ ਚੁਣੇ ਹੋਏ ਵਿਧਾਨਕਾਰਾਂ ਨੇ ਚੁਣਨਾ ਹੁੰਦਾ ਹੈਪਰ ਆਪਣੇ ਆਪ ਨੂੰ ‘ਸਿਆਣੇ’ ਆਖਣ ਵਾਲੇ ਵੀ ਇਹੋ ਰਟ ਦੁਹਰਾਈ ਜਾ ਰਹੇ ਹਨਐਲਾਨ ਹੋ ਵੀ ਰਹੇ ਹਨ, ਸੁਖਬੀਰ ਸਿੰਘ ਬਾਦਲ ਆਪ ਹੀ ਆਪਣੇ ਸਿਰ ’ਤੇ ਹੱਥ ਰੱਖਕੇ ਆਪਣੇ ਆਪ ਨੂੰ ਬਾਦਲ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਆਖ ਰਿਹਾ ਹੈ, ਲੋਕਾਂ ਵਿੱਚ ਭੁਲੇਖਾ ਪਾਉਣ ਵਾਸਤੇ ਵੱਡੇ ਬਾਦਲ ਦਾ ਨਾਂ ਵੀ ਲੈ ਦਿੰਦਾਕਈ ਸਿਆਸੀ ਨੇਤਾ ਤਾਂ ਮਾਨਸਿਕ ਰੋਗੀਆਂ ਵਰਗਾ ਵਿਹਾਰ ਕਰ ਰਹੇ ਹਨਲੋਕ ਇਸ ਬਾਰੇ ਵੀ ਜ਼ਰੂਰ ਸੋਚਣ

ਸਿਆਸੀ ਸ਼ਰੀਕੇ ਦੀ ਮੁਕਾਬਲੇਬਾਜ਼ੀ ਨੀਵਾਣਾਂ ਵੱਲ ਵਧਦੀ ਵੀ ਦੇਖੀ ਜਾ ਸਕਦੀ ਹੈਕਿਸੇ ਨੂੰ ਕਾਲਾ ਕਹਿਣਾ, ਕਿਸੇ ਨੂੰ ਰਿਸ਼ਤਾ ਕਰਨ ਦਾ ਮਿਹਣਾ ਮਾਰਨਾ ਬਦਮਗਜ਼ੀ ਪੈਦਾ ਕਰਨ ਵਾਲੀਆਂ ਗੱਲਾਂ ਹਨਹਰ ਪਾਰਟੀ ਵਿੱਚ ਕਿਸੇ ਦੂਸਰੀ ਪਾਰਟੀ ਦਾ ਕੰਡਮ ਹੋਇਆ ਮਾਲ ‘ਸ਼ਾਨੋ-ਸ਼ੌਕਤ’ ਨਾਲ ਆ ਰਿਹਾਅਕਾਲੀ ਦਲ ਬਾਦਲ ਦਾ ਪ੍ਰਧਾਨ, ‘ਸ਼੍ਰੋਮਣੀ ਗੱਪਾਂਵਿੱਚ ਮਸਤ ਹੈ, ਦਾਲ ਦੀ ਥਾਂ ਆਲੂ ਦੇਣ ਦੇ ਐਲਾਨ ਹੋ ਰਹੇ ਹਨ “ਰੱਜੇ-ਪੁੱਜੇ ਲੀਡਰਪੰਜਾਬੀਆਂ ਨੂੰ ਸਮਝ ਕੀ ਰਹੇ ਹਨ ਭਲਾ?

ਕਹੀ ਜਾਣ ਵਾਲੀ ਆਮ ਆਦਮੀ ਪਾਰਟੀ ਦਾ ਖਾਸ ਬੰਦਾ ਕੇਜਰੀਵਾਲ ਕਿੰਨਾ ਕੁ ਅਸੂਲ ਪ੍ਰਸਤ ਹੈ, ਸਾਰੇ ਹੀ ਜਾਣਦੇ ਹਨਪਿਛਲੀਆਂ ਚੋਣਾਂ ਦੇ ਸਮੇਂ ਪਰਦੇਸੀ ਭਾਰਤੀਆਂ, ਖਾਸ ਕਰਕੇ ਪੰਜਾਬੀਆਂ ਵੱਲੋਂ ਇਸ ਪਾਰਟੀ ਨੂੰ ਦਿੱਤੇ ਗਏ ਦੱਸੇ ਜਾਂਦੇ ਹਜ਼ਾਰਾਂ ਕਰੋੜ ਰੁਪਏ ਦਾ ਅੱਜ ਤਕ ਕਿਸੇ ਨੂੰ ਹਿਸਾਬ ਹੀ ਨਹੀਂ ਦਿੱਤਾਉਹ ਪੈਸਾ ਕਿੱਥੇ ਗਿਆ, ਦੱਸਦੇ ਹੀ ਨਹੀਂਪਰਦੇਸਾਂ ਅੰਦਰ ਡਾਲਰ ਇਕੱਠੇ ਕਰਨ ਆਮ ਆਦਮੀ ਪਾਰਟੀ ਦੇ ਵਲੰਟੀਅਰ ਖੁਦ, ਪਰ ਜੇਲ ਜਾਵੇ ਸੁਖਪਾਲ ਖਹਿਰਾ, ਪਾਰਟੀ ਆਪਣਾ ਪੱਲਾ ਹੀ ਝਾੜ ਲਵੇ। ਫੇਰ ਇਹ ਪੈਸਾ ਗਿਆ ਕਿੱਥੇ, ਇਹ ਵੀ ਨਹੀਂ ਦੱਸਦੇਇਹ ਹਨ ਅੱਜ ਦੇ ‘ਸੱਚ ਪੁੱਤਰ’, ਜੋ ਵਾਰ ਵਾਰ ਝੂਠ ਬੋਲਕੇ ਸੱਚ ਸਾਬਤ ਕਰਨ ਵਾਸਤੇ ਗੋਇਬਲਜ਼ ਵਾਲੀ ਜੁਗਤ ਦੇ ਪੈਰੋਕਾਰ ਹਨਇਸ ਪਾਰਟੀ ਦਾ ਸਰਵੇ-ਸਰਵਾ ਕੇਜਰੀਵਾਲ ਹੀ ਹੈ, ਬਾਕੀ ਤਾਂ ਉਹਦੇ ਗੜਵਈ ਹੀ ਵਿਖਾਈ ਦਿੰਦੇ ਹਨਨਿਰੇ ਅੰਧ-ਭਗਤ, ਪਿੱਛੇ ਤੁਰਨ ਵਾਲੇ, ਸਤਿ-ਬਚਨ ਕਹਿ ਕੇ ਆਪਣੇ ਵਾਸਤੇ ਟਿਕਟ/ਅਹੁਦਾ ਭਾਲਣ ਵਾਲੇਇਸ ਚੁਟਕਲੇ ਦਾ ਦੂਜਾ ਪਾਸਾ ਇਹ ਹੈ ਕਿ ਆਪ ਵਾਲਿਆਂ ਵੱਲੋਂ ਵੀ ‘ਗਰੰਟੀਆਂ’ ਦੇ ਰੂਪ ਵਿੱਚ ਨਾਅਰੇ ਪੰਜਾਬ ਦਾ ‘ਭਲਾ’ ਕਰਨ ਦੇ ਲੱਗ ਰਹੇ ਹਨ

ਇੱਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਭਗਵੰਤ ਮਾਨ ਜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਤੇ ਲੋਕ ਸਭਾ ਅੰਦਰ ਪਾਰਟੀ ਦਾ ਇਕਲੌਤਾ ਪਾਰਲੀਮੈਂਟ ਮੈਂਬਰ ਹੈ, ਉਹ ਕਈ ਮਹੀਨਿਆਂ ਤੋਂ ਆਪਣੇ ਆਪ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਲਈ ਕੇਜਰੀਵਾਲ ਅੱਗੇ ਤਰਲੇ ਕਰ ਰਿਹਾ ਹੈ, ਪਰ ਉਹਦੇ ਹਿੱਸੇ ਦੀਆਂ ਗਾਜਰਾਂ ਹੋਰ ਦੂਰ ਹੋਈ ਜਾ ਰਹੀਆਂ ਹਨਆਪ ਦੇ ਬਹੁਤ ਸਾਰੇ ਕਾਰਕੁਨ ਵੀ ਭਗਵੰਤ ਨੂੰ ਉਮੀਦਵਾਰ ਐਲਾਨਣ ਦੀ ਮੰਗ ਕਰਦੇ ਹਨਇਸ ਦਬਾਅ ਨੂੰ ਬਣਾਈ ਰੱਖਣ ਵਾਸਤੇ ਕੇਜਰੀਵਾਲ ਦੇ ਇਕੱਠਾਂ ਵਿੱਚ ਭਗਵੰਤ ਮਾਨ ਦੇ ਹੱਕ ਵਿੱਚ ਨਾਅਰੇ ਲਾਏ/ਲੁਆਏ ਜਾਂਦੇ ਹਨਪਰ ਸੂਤਰਾਂ ਦੇ ਜਾਣਕਾਰ ਦੱਸਦੇ ਹਨ ਕਿ ਕੇਜਰੀਵਾਲ ਖੁਦ ਇਸ ਅਹੁਦੇ ਵਾਸਤੇ ਦਿਲਚਸਪੀ ਰੱਖਦਾ ਹੈਪੰਜਾਬ ਵਿੱਚ ਦਿੱਲੀ ਵੱਲੋਂ ਥਾਪਿਆ ‘ਇੰਚਾਰਜ’ ਜਰਨੈਲ ਸਿੰਘ ਕਿਧਰੇ ਨਜ਼ਰ ਨਹੀਂ ਆਉਂਦਾ, ਉਹਦੀ ਥਾਂ ਰਾਘਵ ਚੱਢਾ ਵਿਖਾਈ ਦਿੰਦਾ ਹੈ। (ਕਈ ਸਿਆਸੀ ਟਿੱਪਣੀਕਾਰ ਇਸੇ ਨੂੰ ਦੁਰਗੇਸ਼ ਪਾਠਕ ਦਾ ਪੁਨਰ ਜਨਮ ਜਾਂ ਉਸਦੀ ਘਸਮੈਲ਼ੀ ਜਿਹੀ ਕਾਰਬਨ ਕਾਪੀ ਆਖ ਰਹੇ ਹਨ।) ਫੇਰ ਦਿੱਲੀ ਵਾਲੇ ਸ਼ਿਸ਼ੋਦੀਆ ਤੇ ਕੇਜਰੀਵਾਲ ਮਸਲੇ ਭਟਕਾਉਣ ਵਾਸਤੇ ਹਰ ਹਰਬਾ ਵਰਤ ਕੇ ਅਤਿ ਦਾ ਜ਼ੋਰ ਲਾ ਰਹੇ ਹਨਉਵੇਂ ਹੀ ਜਿਵੇਂ ਇਹ ਆਪਣੀਆਂ ਐਨਜੀਓਜ਼ ਚਲਾਉਂਦੇ ਰਹੇ ਹਨ, ਸ਼ਾਇਦ ਉਸੇ ਤਰਜ਼ ’ਤੇ ਪੰਜਾਬ ਨੂੰ ਚਲਾਉਣ ਦੇ ਚਾਹਵਾਨ ਹਨਅੰਨ੍ਹੇ-ਵਾਹ ਸਕੀਮਾਂ ਦੇ ਐਲਾਨ ਕਰ ਰਹੇ ਹਨ, ਮੁਫਤ ਬਿਜਲੀ, ਬਾਲਗ ਬੀਬੀਆਂ ਵਾਸਤੇ ਹਜ਼ਾਰ ਰੁਪਏ ਮਹੀਨਾ ਤੇ ਹੋਰ ਕਈ ਕੁਝ, ਪਰ ਆਪ ਦੀ ਸਰਕਾਰ ਵੱਲੋਂ ਦਿੱਲੀ ਅੰਦਰ ਵਸਦੀਆਂ ਕਿੰਨੀਆਂ ਬਾਲਗ ਬੀਬੀਆਂ ਨੂੰ ਮਹੀਨੇ ਦੇ ਕਿੰਨੇ ਪੈਸੇ ਮਿਲਦੇ ਹਨ, ਕੋਈ ਨਹੀਂ ਦੱਸਦਾਪੰਜਾਬ ਵਿਧਾਨ ਸਭਾ ਅੰਦਰ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਜੋਂ ਅਤਿ ਦੀ ਨਾਲਾਇਕ ਸਾਬਤ ਹੋਈ ਹੈਮੁੱਦੇ ਤਾਂ ਹੋਰ ਵੀ ਹਨ ਪਰ ਇਹ ਆਪਣੀ ਤੂਤੀ ਬੋਲਦੇ ਹਨਸਿਆਸੀ ਲੋਕ ਅਸਲ ਮੁੱਦਿਆਂ ’ਤੇ ਖੁੱਲ੍ਹ ਕੇ ਨਹੀਂ ਬੋਲ ਰਹੇ, ਲੋਕਾਂ ਨੂੰ ਭਟਕਾ ਰਹੇ ਹਨਅਸਲ ਮੁੱਦਿਆਂ ਤੋਂ ਪਾਸਾ ਵੱਟਣਾ ਲੋਕਾਂ ਨਾਲ ਧੋਖਾ ਹੁੰਦਾ ਹੈ

ਇਸ ਦੇਸ਼ ਵਿੱਚ ਬੇਗਾਨੇ ਮਾਡਲ ਦੀ ਬਹੁਤ ਗੱਲ ਹੁੰਦੀ ਹੈਪਹਿਲਾਂ ਦੇਸ਼ ਅੰਦਰ ਖੋਖਲੇ ਗੁਜਰਾਤ ਮਾਡਲ ਦਾ ਬਹੁਤ ਭਰਮ ਫੈਲਾਇਆ ਗਿਆ ਸੀਪੰਜਾਬ ਅੰਦਰ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਮਾਡਲ ਦੀ ਵੀ ਚਰਚਾ ਹੈਦਿੱਲੀਉਂ ਚੰਡੀਗੜ੍ਹ ਆਈ ਕਾਂਗਰਸ ਦੀ ਸਾਬਕਾ ਵਿਧਾਇਕਾ ਅਲਕਾ ਲਾਂਬਾ ਨੇ ਦਿੱਲੀ ਮਾਡਲ ਦਾ ਹੀਜ-ਪਿਆਜ਼ ਨੰਗਾ ਕੀਤਾਉਹਨੇ ਪ੍ਰੈੱਸ ਵਾਰਤਾ ਵਿੱਚ ਕਿਹਾ ਕਿ ਦਿੱਲੀ ਅੰਦਰ ਬੇਰੁਜ਼ਗਾਰੀ ਦੀ ਦਰ ਬਹੁਤ ਜ਼ਿਆਦਾ ਹੈ, ਵੱਡੀ ਗਿਣਤੀ ਵਿੱਚ ਵਿਧਇਕਾਂ ’ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ਼ ਹਨ। ਲੋਕ ਪਾਲ ਦਾ ਦਫਤਰ ਇੱਕ ਸਾਲ ਤੋਂ ਬੰਦ ਹੈ। ਬਿਜਲੀ 6.50 ਰੁਪਏ ਯੂਨਿਟ ਦੇ ਹਿਸਾਬ ਮਿਲ ਰਹੀ ਹੈ। ਔਰਤਾਂ ਵੱਡੀ ਗਿਣਤੀ ਵਿੱਚ ਬੇ-ਰੁਜ਼ਗਾਰ ਹਨ ਆਦਿਅਜਿਹਾ ਮਾਡਲ ਪੰਜਾਬ ਦਾ ਕੀ ਸਵਾਰੇਗਾ? ਯਾਦ ਰਹੇ ਅੱਜ ਦੇ ਦਿਹਾੜੇ ਦਿੱਲੀ ਦੇ ਸਕੂਲਾਂ ਦੇ ਅਧਿਆਪਕ ਆਪਣੀਆਂ ਤਨਖਾਹਾਂ ਲੈਣ ਲਈ ਧਰਨੇ ਮਾਰ ਰਹੇ ਹਨਪੰਜਾਬ ਕਾਂਗਰਸ ਦਾ ਪ੍ਰਧਾਨ ਉੱਥੋਂ ਦੇ ਅਧਿਆਪਕਾਂ ਦਾ ਸਾਥ ਦੇ ਰਿਹਾ, ਧਰਨੇ ਵਿੱਚ ਬੈਠ ਰਿਹਾਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਮੁੰਗੇਰੀ ਲਾਲ ਦੇ ਸੁਪਨੇ ਵੇਚ ਰਿਹਾਚੰਗਾ ਹੋਵੇ ਜੇ ਦੋਵੇਂ ਨੇਤਾ ਆਪੋ-ਆਪਣੇ ਸੂਬੇ ਦੇ ਲੋਕਾਂ ਨੂੰ ਇਨਸਾਫ ਦੇਣ ਬਾਰੇ ਲੜਨਬਿਨ ਮਤਲਬੀਆਂ ਟਪੱਲਾਂ ਮਾਰਨ ਦੀ ਹੈ ਕੋਈ ਤੁਕ?

ਕੇਜਰੀਵਾਲ ਗਰੰਟੀਆਂ ‘ਵੰਡ’ ਰਿਹਾ ਹੈ ਪਰ ਇੱਕ ਗਰੰਟੀ ਉਹ ਨਹੀਂ ਦੇ ਰਿਹਾ ਅਤੇ ਨਾ ਹੀ ਦੇ ਸਕਦਾ ਹੈ ਕਿ ਆਪ ਦੇ ਜਿੱਤੇ ਵਿਧਾਇਕ ਲੋਕ ਰਾਇ ਦਾ ਫੇਰ ਅਪਮਾਨ ਨਹੀਂ ਕਰਨਗੇ। ਜੇ ਜਿੱਤ ਜਾਣ ਤਾਂ ਜਿੱਤਣ ਤੋਂ ਬਾਅਦ ਉਹ ਆਪ ਨਾਲ ਹੀ ਰਹਿਣਗੇ, ਕਾਂਗਰਸ ਜਾਂ ਕਿਸੇ ਹੋਰ ਪਾਰਟੀ ਵਿੱਚ ਨਹੀਂ ਜਾਣਗੇਆਪ ਵਾਲੇ ਇਸ ਵਾਰ ਜੇ ਪਹਿਲਾਂ ਜਿੰਨੀਆਂ ਸੀਟਾਂ ਲੈ ਜਾਣ ਤਾਂ ਇਹ ਉਨ੍ਹਾਂ ਦੀ ਬਹੁਤ ਵੱਡੀ ਪ੍ਰਾਪਤੀ ਹੋਵੇਗੀਇਸ ਪਾਰਟੀ ਦਾ ‘ਕੌਮੀ ਕਨਵੀਨਰ’ ਸਵੈ ਕੇਂਦਰੀਕਰਨ ਦੀ ਬੀਮਾਰੀ ਦਾ ਸ਼ਿਕਾਰ ਹੈ। ਪਾਰਟੀ ਦਾ ਹਰ ਬੰਦਾ ਉਹਦੇ ਸਾਹਮਣੇ ਬੌਨਾ ਹੈ। ਪਾਰਟੀ ਨੂੰ ਚਾਰ ਐੱਮਪੀ ਦੇਣ ਵਾਲੇ ਪੰਜਾਬ ਦੇ ਕਾਰਕੁਨ ਵੀ ਉਹਦੇ ਅੱਗੇ ਵਿਛੇ ਪਏ ਹਨ। ਗਰਜ਼ਾਂ ਦੇ ਮਾਰੇ ਹੋਏ ਆਪਣੇ ਆਪ ਨੂੰ ‘ਅਣਖੀ’, ‘ਬਹਾਦਰ’, ‘ਇਮਾਨਦਾਰ’ ਕਹਿਣ-ਦੱਸਣ ਵਾਲੇ ਇਹ ਕੌਣ ਲੋਕ ਹਨ? ਇਨ੍ਹਾਂ ‘ਬਹਾਦਰਾਂ’ ’ਤੇ ਤਾਂ ਤਰਸ ਹੀ ਕੀਤਾ ਜਾ ਸਕਦਾ

ਪੰਜਾਬ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਕਾਫੀ ਸਾਰੀਆਂ ਗਹਿਣੇ ਰੱਖੀਆਂ ਜਾਇਦਾਦਾਂ ਵੀ ਹਨ ਜਿਨ੍ਹਾਂ ਦਾ ਅਸਾਸਾ ਦੋ ਲੱਖ ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਕਿਸਾਨਾਂ ਅਤੇ ਮਜ਼ਦੂਰਾਂ ਦੇ ਸਿਰ ਵੀ ਕਾਫੀ ਕਰਜ਼ੇ ਹਨ। ਬੇਰੋਜ਼ਗਾਰੀ ਸਿਖਰਾਂ ’ਤੇ ਹੈ। ਕਿਵੇਂ ਅਤੇ ਕਿੱਥੇ ਨਵੇਂ ਕੰਮ ਪੈਦਾ ਕਰਨੇ ਹਨ, ਸੱਭਿਅਚਾਰਕ ਤੇ ਭਾਸ਼ਾਈ ਮਸਲੇ ਹਨ, ਸਿਹਤ ਤੇ ਸਿੱਖਿਆ ਦੇ ਖੇਤਰ ਧਿਆਨ ਮੰਗਦੇ ਹਨ, ਹੋਈਆਂ ਬੇ-ਅਦਬੀਆਂ ਦਾ ਇਨ੍ਹਾਂ ਕੋਲ ਕੀ ਹੱਲ ਹੈ? 2015 ਵਿੱਚ ਹੋਈਆਂ ਬੇ-ਅਦਬੀਆਂ 2021 ਵਿੱਚ ਵੀ ਲਟਕਦਾ ਮਸਲਾ ਹੈ। ਹਕੂਮਤਾਂ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈਮਹਿੰਗਾਈ ਅਸਮਾਨ ਛੂਹ ਰਹੀ ਹੈ, ਗਰੀਬ ਦਾ ਜੀਊਣਾ ਔਖਾ ਹੋਇਆ ਪਿਆਹੁਣ ਤਕ ਦੇ ਚੱਲ ਰਹੇ ਖੇਤੀ ਮਾਡਲ ਨੂੰ ਬਦਲਣ ਦਾ ਸਵਾਲ ਹੈ। ਜ਼ਹਿਰ ਰਹਿਤ ਭਾਵ ਜੈਵਿਕ (ਕੁਦਰਤੀ) ਖੇਤੀ ਲਈ ਇਨ੍ਹਾਂ ਕੋਲ ਕੀ ਯੋਜਨਾ ਹੈ? ਇਨ੍ਹਾਂ ਸਭ ਗੱਲਾਂ ’ਤੇ ਸਿਆਸਤਦਾਨ ਨਹੀਂ ਬੋਲ ਰਹੇਕੈਪਟਨ ਨੇ ਬਾਦਲਾਂ ਵਾਲੀਆਂ ਨੀਤੀਆਂ ਚਾਲੂ ਰੱਖਕੇ ਸਾਢੇ ਚਾਰ ਸਾਲ ਪੰਜਾਬ ਨੂੰ ਬਰਬਾਦ ਕੀਤਾਹੁਣ ਕੈਪਟਨ ਦੇ ਬੀਜੇ ਹੋਏ ਕੰਡੇ ਚੰਨੀ, ਪਰਗਟ ਵਰਗਿਆਂ ਨੂੰ ਚੁਗਣ ਵਾਸਤੇ ਕਿਹਾ ਜਾ ਰਿਹਾ

ਕੈਪਟਨ ਨੇ ਆਪਣੀ ਪਾਰਟੀ ਬਣਾ ਲਈ ਹੈਭਾਜਪਾ ਨਾਲ ਸਮਝੌਤਾ ਕਰਕੇ ਮੋਦੀ ਤੋਂ ਆਪਣੇ ਵਾਸਤੇ ਪ੍ਰਚਾਰ ਕਰਵਾਉਣ ਦਾ ਚਾਹਵਾਨ ਹੈਕੈਪਟਨ ਨੂੰ ਤਾਂ ਇੰਨਾ ਹੀ ਕਿਹਾ ਜਾ ਸਕਦਾ ਕਿ ਉਹ ਚੇਤੇ ਰੱਖੇ ਕਿ ਮੋਦੀ ਨੇ ਅਮਰੀਕਾ ਜਾ ਕੇ ਟਰੰਪ ਲਈ ਵੀ ਪ੍ਰਚਾਰ ਕੀਤਾ ਸੀ, ਉਹਦਾ ਹਸ਼ਰ ਕੀ ਹੋਇਆ, ਸਭ ਜਾਣਦੇ ਹਨ, ਕੈਪਟਨ ਆਪਣੇ ਨਾਲ ਵਾਲਿਆਂ ਤੋਂ ਹੀ ਪੁੱਛ ਲਵੇ

ਅਜੇ ਉਡੀਕ ਕਰਨੀ ਪਵੇਗੀ ਕਿ ਕਿਹੜੀਆਂ ਹੋਰ ਧਿਰਾਂ ਇਸ ਚੋਣ ਮੈਦਾਨ ਵਿੱਚ ਨਿੱਤਰਦੀਆਂ ਹਨ ਤੇ ਉਹ ਕਿਹੜੇ ਮੁੱਦੇ ਵਿਚਾਰ ਅਧੀਨ ਲੈ ਕੇ ਆਉਂਦੇ ਹਨਕਿਸਾਨਾਂ ਦਾ ਸੰਘਰਸ਼ ਜਿੱਤ ਤੋਂ ਬਾਅਦ ਅਗਲੇ ਪੜਾਵਾਂ ਵੱਲ ਵਧੇਗਾਉਹ ਵੀ ਧਿਰ ਬਣਨਗੇ ਜਾਂ ਫੇਰ ਵੱਖੋ-ਵੱਖ ਧਿਰਾਂ ਨਾਲ ਜੁੜਨਗੇਕਿਸਾਨ ਸੰਘਰਸ਼ ਦੀ ਹੋਈ ਜਿੱਤ ਨੇ ਪੰਜਾਬ ਦੇ ਭਵਿੱਖ ਨੂੰ ਰਾਹ ਦੱਸਣਾ ਹੈਜਿੱਤ ਵਿੱਚੋਂ ਜੋ ਰਾਹ ਦਿਸਦਾ ਹੈ ਉਹ ਹੈ ਲੋਕ ਪੱਖੀ ਧਿਰਾਂ ਦੀ ਸਿਰ ਜੋੜਵੀਂ ਏਕਤਾ ਤੇ ਸੰਘਰਸ਼

ਕਈ ਸਿਆਸੀ ਪਾਰਟੀਆਂ ਗੱਠਜੋੜਾਂ ਦੇ ਨਾਂ ’ਤੇ ਡੀਲ ਕਰ ਰਹੀਆਂ ਹਨਲੋਕਾਂ ਨੂੰ ਲਾਲਚੀ ਲੋਭੀ ਸਿਆਸੀ ਗਿਰਝਾਂ ਤੋਂ ਬਚਣ ਵਾਸਤੇ ਸੁਚੇਤ ਰਹਿਣ ਦੀ ਲੋੜ ਹੈਲੋਕ ਭਾਖਿਆ ਇਹ ਹੈ ਕਿ ਇਸ ਵਾਰ ਪੰਜਾਬ ਅੰਦਰ ਕਿਸੇ ਵੀ ਦਲ ਨੂੰ ਸਰਕਾਰ ਬਣਾਉਣ ਜੋਗੀਆਂ ਸੀਟਾਂ ਨਹੀਂ ਆਉਣ ਲੱਗੀਆਂਲਟਕਵੀਂ ਅਸੰਬਲੀ ਦੇ ਆਸਾਰ ਹਨਸਿਆਸੀ ਪਾਰਟੀਆਂ ਭਵਿੱਖ ਵਿੱਚ ਬਣਨ ਵਾਲੀ ਸਰਕਾਰ ’ਤੇ ਆਪਣੇ ਵੱਲੋਂ ਕਬਜ਼ਾ ਕਰਨ ਲਈ ਹਰ ਹਰਬਾ ਵਰਤਣ ਵਿੱਚ ਵਿਅਸਤ ਹਨ
*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3211)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਕੇਹਰ ਸ਼ਰੀਫ

ਕੇਹਰ ਸ਼ਰੀਫ

Witten, Germany.
Phone: (49 - 17335 - 46050)

Email: (ksharif@arcor.de)

More articles from this author