GurcharanNoorpur7ਜਿੱਥੇ ਸਕੂਲਾਂ ਕਾਲਜਾਂ ਦੇ ਨਵੇਂ ਸੈਸ਼ਨ ਸ਼ੁਰੂ ਕਰਨ ਸਮੇਂ ਹਵਨ ਕੀਤੇ ਜਾਂਦੇ ਹਨ ਅਤੇ ਬੜੇ ਮਾਣ ਨਾਲ ...
(3 ਸਤੰਬਰ 2021)

 

ਅਗਿਆਨਤਾ ਦਾ ਹਨੇਰ ਹਰ ਯੁਗ ਵਿੱਚ ਰਿਹਾ ਹੈਵਿਗਿਆਨ ਦੇ ਸ਼ੁਰੂਆਤੀ ਦੌਰ ਵਿੱਚ ਸਮਝਿਆ ਜਾਣ ਲੱਗਿਆ ਸੀ ਹੁਣ ਅਗਿਆਨਤਾ ਅਤੇ ਅੰਧਵਿਸ਼ਵਾਸ ਖਤਮ ਹੋ ਜਾਣਗੇਪਰ ਅਜਿਹਾ ਹੋਇਆ ਨਹੀਂਸਗੋਂ ਵਿਗਿਆਨ ਵੱਲੋਂ ਪੈਦਾ ਕੀਤੇ ਵੱਖ ਵੱਖ ਸੰਚਾਰ ਸਾਧਨਾਂ ਦੀ ਮਦਦ ਨਾਲ ਅੰਧਵਿਸ਼ਵਾਸ ਹੋਰ ਤੇਜ਼ੀ ਨਾਲ ਫੈਲਣ ਲੱਗ ਪਿਆ ਹੈ

ਆਸਾਰਾਮ ਆਪਣੇ ਹੀ ਡੇਰੇ ਦੇ ਇੱਕ ਸ਼ਰਧਾਲੂ ਦੀ ਪੰਦਰਾਂ ਸੋਲਾਂ ਸਾਲਾ ਦੀ ਬੱਚੀ ਨਾਲ ਬਲਾਤਕਾਰ ਦੇ ਕੇਸ ਵਿੱਚ ਮੀਡੀਆ ਵਿੱਚ ਚਰਚਾ ਵਿੱਚ ਰਹਾਇਸ ਸਾਰੇ ਘਟਨਾਕਰਮ ਦੌਰਾਨ ਉਹਨਾਂ ਦੇ ਸੈਂਕੜੇ ਸ਼ਰਧਾਲੂ ਉਹਨਾਂ ਖਿਲਾਫ ਦਰਜ ਹੋਏ ਕੇਸ ਦਾ ਸੜਕਾਂ ’ਤੇ ਵਿਰੋਧ ਕਰਦੇ ਨਜ਼ਰ ਆਏਮੀਡੀਆ ਦੀਆਂ ਸੁਰਖੀਆਂ ਬਣੀਆਂ ਇਹ ਖਬਰਾਂ ਦੱਸਦੀਆਂ ਹਨ ਕਿ ਸਾਡਾ ਸਮਾਜ ਅੱਜ ਵੀ ਮੱਧਯੁਗੀ ਰੂੜੀਵਾਦੀ ਮਨੋਬਿਰਤੀਆਂ ਦਾ ਸ਼ਿਕਾਰ ਹੈਸਾਡੇ ਸਮਾਜ ਵਿੱਚ ਅੰਧਵਿਸ਼ਵਾਸ ਦਾ ਗੁਬਾਰ ਲਗਾਤਾਰ ਵਧ ਰਿਹਾ ਹੈ

ਅੱਜ ਮਨੁੱਖ ਪੁਲਾੜ ਵਿੱਚ ਬਸਤੀਆਂ ਵਸਾ ਰਿਹਾ ਹੈਚੰਨ ਤਾਰਿਆਂ ਨਾਲ ਰਾਬਤਾ ਕਰਨ ਲਈ ਯਤਨਸ਼ੀਲ ਹੈਆਪਣੇ ਘਰ ਬੈਠ ਕੇ ਕੀ-ਬੋਰਡ ’ਤੇ ਉਗਲਾਂ ਚਲਾ ਕੇ ਦੁਨੀਆਂ ਦੀ ਸੈਰ ਕਰਨ ਦੇ ਸਮਰੱਥ ਹੈਮਨੁੱਖ ਸਮੇਤ ਬਾਕੀ ਸੰਜੀਵਾਂ ਦੀਆਂ ਜੀਨਜ਼ ਲੜੀਆਂ ਨੂੰ ਪੜ੍ਹਨ ਅਤੇ ਨਖੇੜਨ ਵਰਗੀਆਂ ਅਤਿ ਸੂਖਮ ਕਾਢਾਂ ’ਤੇ ਕੰਮ ਹੋ ਰਿਹਾ ਹੈਜਿੱਥੇ ਬੜੀ ਤੇਜ਼ੀ ਨਾਲ ਨੈਨੋ ਟੈਕਨਾਲੌਜੀ ਦੁਨੀਆਂ ਨੂੰ ਨਵਾਂ ਰੂਪ ਦੇਣ ਵੱਲ ਵਧ ਰਹੀ, ਉੱਥੇ ਇਹ ਵੀ ਸੱਚ ਹੈ ਕਿ ਸਾਡੇ ਸਮਾਜ ਦੀ ਬਹੁਤ ਗਿਣਤੀ, ਇੱਥੋਂ ਤਕ ਕਿ ਪੜ੍ਹੇ ਲਿਖੇ ਲੋਕ ਅਜੇ ਵੀ ਅਗਿਆਨਤਾ ਦੇ ਹਨੇਰ ਵਿੱਚ ਭਟਕ ਰਹੇ ਹਨਸਮਾਜ ਦੀ ਅਜਿਹੀ ਵਿਵਸਥਾ ਵੇਖ ਕੇ ਹੀ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਸਾਡੇ ਬਾਬੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ- “ਅੰਧੀ ਰਯਤਿ ਗਿਆਨ ਵਿਹੂਣੀ।”

ਸਮਾਜਿਕ ਚਿੰਤਕਾਂ ਅਤੇ ਬੁੱਧੀਜੀਵੀ ਵਰਗ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਗਿਆਨ ਵਿਗਿਆਨ ਦਾ ਚਾਨਣ ਉਹਨਾਂ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਜਿੱਥੇ ਇਸਦੀ ਜ਼ਿਆਦਾ ਲੋੜ ਹੈਅੱਜ ਵੀ ਸਮਾਜ ਦੀ ਬਹੁਗਿਣਤੀ ਮਾਨਸਿਕ ਵਿਕਾਰਾਂ, ਮਨੋਰੋਗਾਂ ਨੂੰ ਕਿਸੇ ਭੂਤ ਪ੍ਰੇੁਤ ਦਾ ਸਾਇਆ ਮੰਨਦੀ ਹੈਜਦਕਿ ਖੇਡ ਆਉਣੀ, ਸ਼ੱਕ ਵਹਿਮ ਕਰਨਾ, ਵਾਰ ਵਾਰ ਕੁਝ ਲਫਜ਼ਾਂ ਨੂੰ ਦੁਰਹਾਉਣਾ ਜਾਂ ਵਾਰ ਵਾਰ ਇੱਕੋ ਤਰ੍ਹਾਂ ਦੀਆਂ ਹਰਕਤਾਂ ਕਰੀ ਜਾਣੀਆਂ, ਸਿਰ ਮਾਰ ਮਾਰ ਕੇ ਬੋਲਣਾ, ਆਪਣੇ ਆਪ ਪ੍ਰਤੀ ਕਿਸੇ ਤਰ੍ਹਾਂ ਦਾ ਭਰਮ ਹੋ ਜਾਣਾ, ਉਦਾਸ ਰਹਿਣਾ, ਜ਼ਿਆਦਾ ਬੋਲਣਾ ਜਾਂ ਚੁੱਪ ਹੋ ਜਾਣਾ, ਆਪਣੇ ਅੰਦਰ ਕਿਸੇ ਪ੍ਰੇਤ ਜਾਂ ਆਤਮਾ ਦੇ ਪ੍ਰਵੇਸ਼ ਹੋਣ ਦਾ ਭਰਮ ਹੋ ਜਾਣਾ ਆਦਿ ਇਹ ਮਨੋਵਿਕਾਰ ਹਨ ਅਤੇ ਇਨ੍ਹਾਂ ਦਾ ਇਲਾਜ ਸੰਭਵ ਹੈ ਜੇਕਰ ਕੋਈ ਕਹਿੰਦਾ ਹੈ ਕਿ ਮੇਰੇ ਵਿੱਚ ਫਲਾਣੇ ਪੀਰ ਦਾ ਵਾਸ ਹੋ ਗਿਆ ਹੈ ਤਾਂ ਮਨੋਵਿਗਿਆਨ ਅਨੁਸਾਰ ਉਹ ਵਿਅਕਤੀ ਵੀ ਕੁਝ ਖਾਸ ਤਰ੍ਹਾਂ ਦੇ ਮਨੋਵਿਕਾਰਾਂ ਤੋਂ ਪੀੜਤ ਹੈ ਅਤੇ ਇਸ ਤਰ੍ਹਾਂ ਦੇ ਵਿਕਾਰਾਂ ਨੂੰ ਠੀਕ ਕਰਨ ਦੀਆਂ ਅੱਜ ਡਾਕਟਰੀ ਵਿਗਿਆਨ ਕੋਲ ਬੜੀਆਂ ਸਫਲ ਦਵਾਈਆਂ ਹਨ

ਰੂੜੀਵਾਦ ਦੀ ਦਲਦਲ, ਅੰਧਵਿਸ਼ਵਾਸ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਭਟਕਦੀ ਸਮਾਜ ਦੀ ਬਹੁਗਿਣਤੀ ਦੀ ਟੇਕ ਅੱਜ ਵੀ ਕਿਸਮਤਵਾਦ ’ਤੇ ਆਧਾਰਿਤ ਹੈਅਗਿਆਨਤਾ ਵੱਸ ਲੋਕ ਆਪਣੇ ਘਰਾਂ ਦੀ ਸੁਖ ਸ਼ਾਂਤੀ, ਕਾਰੋਬਾਰ ਵਿੱਚ ਵਾਧਾ, ਵਪਾਰ ਦੀ ਸਲਾਮਤੀ, ਘਰਾਂ ਦੀ ਭੁੱਖ ਨੰਗ ਗਰੀਬੀ ਕੰਗਾਲੀ ਦੀ ਜਿੱਲ੍ਹਣ ਦੇ ਕਾਰਨ ਖੋਜਣ ਦੀ ਬਜਾਏ ਅੱਜ ਵੀ ਟਰੱਕਾਂ ਟਰਾਲੀਆਂ ’ਤੇ ਦੋ-ਦੋ ਛੱਤਾਂ ਬਣਾ ਕੇ ਇੱਕ ਖਿੱਤੇ ਦੇ ਲੋਕ ਦੂਜੇ ਪਾਸੇ ਅਤੇ ਉਸ ਖਿੱਤੇ ਦੇ ਲੋਕ ਕਿਸੇ ਹੋਰ ਪਾਸੇ ਜਾ ਰਹੇ ਹੁੰਦੇ ਹਨਪਿਛਲੇ ਦਸ ਕੁ ਸਾਲਾਂ ਦੇ ਜੇਕਰ ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਲਗਭਗ ਦਸ ਹਜ਼ਾਰ ਦੀ ਗਿਣਤੀ ਵਿੱਚ ਲੋਕ ਅਜਿਹੀਆਂ ਯਾਤਰਾਵਾਂ ਦੌਰਾਨ ਹੀ ਮੌਤ ਦੀ ਭੇਂਟ ਚੜ੍ਹ ਗਏ ਪਰ ਇਸਦੇ ਬਾਵਜੂਦ ਵੀ ਭੀੜਾਂ ਬਰਕਰਾਰ ਰਹਿੰਦੀਆਂ ਹਨਅੱਜ ਮਨੁੱਖ ਮੀਂਹ ਪੈਣ ਜਾਂ ਨਾ ਪੈਣ ਦੇ ਕਾਰਨਾਂ ਨੂੰ ਕੁਝ ਹੱਦ ਤਕ ਸਮਝ ਗਿਆ ਹੈ ਪਰ ਇਸਦੇ ਬਾਵਜੂਦ ਅਜੇ ਵੀ ਕਦੀ ਕਦੀ ਔੜ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਦੇ ਪਿੰਡਾਂ ਵਿੱਚ ਗੁੱਡੀਆਂ ਫੂਕੀਆਂ ਜਾਦੀਆਂ ਹਨ। ਇਹ ਮੱਧਯੁਗੀ ਵਰਤਾਰਾ ਨਹੀਂ ਤਾਂ ਹੋਰ ਕੀ ਹੈ?

ਸਾਡੇ ਸਮਾਜ ਵਿੱਚ ਅੱਜ ਕੰਪਿਊਟਰ ਦੇ ਯੁਗ ਵਿੱਚ ਵੀ ਅਖੌਤੀ ਤਾਂਤਰਿਕ, ਜੋਤਿਸ਼ੀ, ਵਸਤੂ ਸ਼ਾਸ਼ਤਰ ਮਾਹਿਰ ਅਤੇ ਹੋਰ ਅਖੌਤੀ ਸਿਆਣੇ ਥਾਂ ਥਾਂ ਬੈਠੇ ਮਨੁੱਖ ਨੂੰ ਚੰਬੜੀਆਂ ਬੁਰੀਆਂ ਆਤਮਾਵਾਂ, ਭੂਤ ਪ੍ਰੇਤ, ਕੀਤੇ ਕਰਾਏ ਦੇ ਹੱਲ ਕਾਲੇ ਇਲਮਾਂ, ਧਾਗੇ ਤਵੀਤਾਂ, ਜਾਦੂ ਟੂਣਿਆਂ ਅਤੇ ਹੋਰ ਕਰਮ ਕਾਡਾਂ ਨਾਲ ਕਰਨ ਦੇ ਦਾਅਵੇ ਕਰਦੇ ਹਨਜਦਕਿ ਦੁਨੀਆਂ ਵਿੱਚ ਕੁਝ ਦੇਸ਼/ਸਮਾਜ ਅਜਿਹੇ ਵੀ ਹਨ ਜਿੱਥੇ ਇਸ ਤਰ੍ਹਾਂ ਦੇ ਕਰਮਕਾਂਡ ਬਿਲਕੁਲ ਵੀ ਨਹੀਂ ਹਨ। ਉੱਥੇ ਲੋਕ ਸਾਡੇ ਨਾਲੋਂ ਬਿਹਤਰ ਜ਼ਿੰਦਗੀ ਜਿਉਂਦੇ ਹਨਸਾਡੇ ਦੇਸ਼ ਵਿੱਚ ਅਜਿਹੇ ਅਖੌਤੀ ਕਰਾਮਾਤਾਂ ਦਾ ਕਾਰੋਬਾਰ ਰੋਜ਼ਾਨਾ ਕਰੋੜਾਂ ਰੁਪਏ ਵਿੱਚ ਹੁੰਦਾ ਹੈ

ਟੀ. ਵੀ. ਚੈਨਲਾਂ ਨੇ ਇਸ ਕਾਰੋਬਾਰ ਨੂੰ ਆਪਣੀ ਕਮਾਈ ਦਾ ਇੱਕ ਵੱਡਾ ਸਾਧਨ ਮੰਨ ਲਿਆ ਹੈ ਇਸੇ ਕਰਕੇ ਤਕਰੀਬਨ ਹਰ ਪ੍ਰਾਈਵੇਟ ਚੈਨਲ ਤੇ ਆਪਣੇ ਆਪ ਨੂੰ ਗੋਲਡ ਮੈਡਲਿਸਟ ਦੱਸਣ ਵਾਲੇ ਤਾਂਤਰਿਕ, ਜੋਤਿਸ਼ੀ ਲੋਕਾਂ ਨੂੰ ਧੜਾਧੜ ਅੰਧਵਿਸ਼ਵਾਸ ਦਾ ਸੌਦਾ ਵੇਚੀ ਜਾ ਰਹੇ ਹਨਟੀ ਵੀ ਚੈਨਲ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਭੁੱਲ ਕੇ ਸਮਾਜ ਨੂੰ ਅੰਧਵਿਸ਼ਵਾਸ ਦੀ ਉਸ ਦਲਦਲ ਵੱਲ ਧਕੇਲ ਰਹੇ ਹਨ ਜੋ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਬੜੀ ਖਤਰਨਾਕ ਸਾਬਤ ਹੋਵੇਗੀਸੰਵਿਧਾਨ ਦੀ ਧਾਰਾ 52-ਏ ਅਨੁਸਾਰ ਅਤੇ 3, 5, 9 (ਡਰੱਗਜ਼ ਐਂਡ ਮੈਜਿਕ ਐਂਡ ਰੈਮੀਡੀਜ਼ ਐਕਟ ਅਨੁਸਾਰ ਅਬਜੈਕਸ਼ਨਏਬਲ ਐਡਵਰਟਾਈਜ਼ਮੈਂਟ) ਇਹ ਸਾਰਾ ਕਾਰੋਬਾਰ ਗੈਰ ਕਾਨੂੰਨੀ ਹੈ

ਇੱਕ ਬੜੇ ਆਧੁਨਿਕ ਸਕੂਲ ਵਿੱਚ ਨਵੀਂ ਆਈ ਅਧਿਆਪਕਾ ਨੇ ਦੱਸਿਆ ਕਿ ਉਹਨੇ ਦਸਵੀਂ ਕਲਾਸ ਦੇ ਬੱਚਿਆਂ ਨੂੰ ਟੈਸਟ ਲੈਂਦਿਆਂ ਪੁੱਛਿਆ, “ਰਾਤ ਨੂੰ ਰੁੱਖ ਹੇਠ ਕਿਉਂ ਨਹੀਂ ਸੌਣਾ ਚਾਹੀਦਾ?” ਤਾਂ ਪੱਚੀ ਬੱਚਿਆਂ ਵਿੱਚੋਂ ਪੰਦਰਾਂ ਦਾ ਜਵਾਬ ਸੀ ਰੁੱਖਾਂ ’ਤੇ ਭੂਤ ਪ੍ਰੇਤ ਹੋ ਸਕਦੇ ਹਨਜਿੱਥੇ ਸਕੂਲਾਂ ਕਾਲਜਾਂ ਦੇ ਨਵੇਂ ਸੈਸ਼ਨ ਸ਼ੁਰੂ ਕਰਨ ਸਮੇਂ ਹਵਨ ਕੀਤੇ ਜਾਂਦੇ ਹਨ ਅਤੇ ਬੜੇ ਮਾਣ ਨਾਲ ਇਸ ਸਬੰਧੀ ਖਬਰਾਂ ਵੀ ਪ੍ਰਕਾਸ਼ਤ ਕਰਵਾਈਆਂ ਜਾਂਦੀਆਂ ਹਨ, ਉਹਨਾਂ ਸਕੂਲਾਂ ਕਾਲਜਾਂ ਵਿੱਚ ਪੜ੍ਹਨ ਵਾਲੇ ਬੱਚੇ ਵਿਗਿਆਨਕ ਸੋਚ ਦੇ ਧਾਰਨੀ ਕਿਵੇਂ ਬਣ ਸਕਦੇ ਹਨ ਭਲਾ? ਬੱਚਿਆਂ ਨੂੰ ਜੇਕਰ ਕਿਸਮਤਵਾਦ ਦਾ ਪਾਠ ਪੜ੍ਹਾਇਆ ਜਾਵੇਗਾ ਤਾਂ ਉਹਨਾਂ ਅੰਦਰ ਹਰ ਤਰ੍ਹਾਂ ਦੇ ਵਰਤਾਰਿਆਂ ਪ੍ਰਤੀ ਕੀ? ਕਿਉਂ? ਅਤੇ ਕਿਵੇਂ? ਪੁੱਛਣ ਦੀ ਬਿਰਤੀ ਖਤਮ ਹੋ ਜਾਵੇਗੀਇਹੋ ਕਾਰਨ ਹੈ ਕਿ ਅੱਜ ਸਾਡੇ ਸਮਾਜ ਵਿੱਚ ਪੜ੍ਹ ਲਿਖ ਕੇ ਵੀ ਅਸੀਂ ਸੋਚ ਵਿਚਾਰ ਅਤੇ ਬੌਧਿਕ ਪੱਖੋਂ ਵਿਕਾਸ ਨਹੀਂ ਕਰਦੇਬੌਣੀ ਮਾਨਸਿਕਤਾ ਵਾਲੇ ਸਮਾਜ ਵਿੱਚੋਂ ਚੰਗੇ ਵਿਗਿਆਨੀ ਪੈਦਾ ਨਹੀਂ ਕੀਤੇ ਜਾ ਸਕਦੇ

ਦੁਨੀਆਂ ਵਿੱਚ ਅੱਜ ਜੋ ਕੁਝ ਵੀ ਨਵਾਂ ਪੈਦਾ ਹੋਇਆ, ਉਹਦਾ ਸਿਹਰਾ ਉਹਨਾਂ ਤਰਕਸ਼ੀਲ ਸਿਰਾਂ ’ਤੇ ਬੱਝਦਾ ਹੈ ਜਿਹਨਾਂ ਨੇ ਪੁਰਾਣੇ ਵਿਸ਼ਵਾਸਾਂ ਨੂੰ ਤਿਆਗ ਸੁੱਟਿਆਜੇਕਰ ਮਨੁੱਖ ਨੇ ਗੁਫਾਵਾਂ ਵਿੱਚੋਂ ਨਿਕਲ ਕੇ ਅਜੋਕੇ ਕੰਪਿਊਟਰ ਯੁੱਗ ਵਿੱਚ ਪ੍ਰਵੇਸ਼ ਕੀਤਾ ਹੈ ਤਾਂ ਇਸ ਨੂੰ ਮਨੁੱਖ ਦੇ ਸੋਚ ਵਿਚਾਰ ਕਰਨ ਦਾ ਹੀ ਸਿੱਟਾ ਕਿਹਾ ਜਾ ਸਕਦਾ ਹੈ ਧਰਤੀ ’ਤੇ ਹੋ ਰਹੇ ਵਿਕਾਸ ਦੀ ਚਾਲ ਕਿਤੇ ਬਹੁਤ ਤੇਜ਼ ਕਿਤੇ ਬਹੁਤ ਮੱਧਮ ਹੈ ਪਰ ਇਹ ਨਿਰੰਤਰ ਜਾਰੀ ਹੈਇਸ ਵਿਕਾਸ ਦੇ ਨਾਲ ਨਾਲ ਅੰਧਵਿਸ਼ਵਾਸੀ ਵਿਚਾਰਧਾਰਾ ਦਾ ਵਿਕਾਸ ਨਹੀਂ ਹੁੰਦਾਕੋਈ ਸਮਾਂ ਸੀ ਜਦੋਂ ਸਾਡੇ ਵੱਡੇ ਵਡੇਰੇ ਗਾਉਂਦੇ ਹੁੰਦੇ ਸਨ ‘ਤੇਰਾ ਚੰਮ ਨਹੀਂ ਕਿਸੇ ਕੰਮ ਆਉਣਾ ਪਸ਼ੂਆਂ ਦੇ ਹੱਡ ਵਿਕਦੇ’ ਪਰ ਸਮੇਂ ਨੇ ਇਸ ਗੱਲ ਨੂੰ ਝੁਠਲਾ ਦਿੱਤਾ ਹੈਹੁਣ ਮਨੁੱਖ ਦਾ ਖੂਨ, ਗੁਰਦੇ, ਅੱਖਾਂ ਆਦਿ ਦੂਜਿਆਂ ਦੇ ਕੰਮ ਆ ਸਕਦੇ ਹਨਹੋ ਸਕਦਾ ਹੈ ਕਿ ਕਿਸੇ ਸਮੇਂ ਕਿਸੇ ਸਿਆਣੇ ਦੀ ਕਹੀ ਹੋਈ ਇਹ ਗੱਲ ਠੀਕ ਹੋਵੇ ਪਰ ਅੱਜ ਇਹ ਠੀਕ ਨਹੀਂ ਰਹੀ

ਵਿਗਿਆਨਕ ਸੋਚ ਰੱਖਣ ਵਾਲਾ ਵਿਅਕਤੀ ਹਰ ਕੰਮ ਨੂੰ ਤਰਕ ਦੀ ਕਸਵੱਟੀ ’ਤੇ ਪਰਖ ਕੇ ਕਰਦਾ ਹੈਪੁਰਾਣੇ ਸਮੇਂ ਦਾ ਮਨੁੱਖ ਜਿਸ ਦੀ ਖੇਤੀ ਮੀਂਹ ਦੇ ਪਾਣੀ ’ਤੇ ਆਧਾਰਤ ਸੀ, ਸੋਚਦਾ ਸੀ ਕਿ ਮੀਂਹ ਇੰਦਰ ਦੇਵਤੇ ਦੀ ਕ੍ਰਿਪਾ ਨਾਲ ਹੀ ਪੈਂਦਾ ਹੈਪਰ ਅੱਜ ਮਨੁੱਖ ਇਸ ਧਾਰਨਾ ਨੂੰ ਰੱਦ ਕਰਕੇ, ਇੰਦਰ ਦੇਵਤੇ ਦੀ ਨਿਰਭਰਤਾ ਛੱਡ ਕੇ ਦਰਿਆ ਵਿੱਚੋਂ ਨਹਿਰ ਕੱਢ ਪਾਣੀ ਆਪਣੇ ਖੇਤਾਂ ਤਕ ਲੈ ਆਇਆ ਹੈ। ਇਸ ਮਨੁੱਖ ਦੀ ਤਰਕਸ਼ੀਲ ਸੋਚ ਨੂੰ ਅੱਗੇ ਤੋਰਨ ਵਾਲੇ ਮਨੁੱਖਾਂ ਨੇ ਪਹਿਲਾਂ ਖੂਹ ਦੀ ਕਾਢ ਕੱਢੀ ਤੇ ਫਿਰ ਟਿਊਬਵੈੱਲ ਲਗਾਏ ਅਤੇ ਹੁਣ ਸਬਮਰਸੀਬਲ ਪੰਪ ਖੇਤਾਂ ਦੀ ਸਿੰਚਾਈ ਲਈ ਅਸੀਂ ਵਰਤ ਰਹੇ ਹਾਂਦੂਜੇ ਪਾਸੇ ਅੰਧਵਿਸ਼ਵਾਸੀ ਮਨੁੱਖ ਦੀ ਸੋਚ ਅਜੇ ਵੀ ਅਟਕੀ ਹੋਈ ਹੈ ਉਹ ਅੱਜ ਵੀ ਇੰਦਰ ਦੇਵਤੇ ਨੂੰ ਖੁਸ਼ ਕਰਨ ਲਈ ਯੱਗ ਕਰ ਰਿਹਾ ਹੈਅੱਜ ਸਾਡੀ ਬਿਖਰੀ ਮਾਨਸਿਕਤਾ ਇਹ ਹੈ ਕਿ ਅਸੀਂ ਲਾਭ ਤਾਂ ਵਿਗਿਆਨਕ ਟੈਕਨਾਲੌਜੀ ਦੇ ਲੈ ਰਹੇ ਹਾਂ ਪਰ ਵਿਗਿਆਨਕ ਸੋਚ ਨੂੰ ਆਪਣੀ ਸੋਚ ਦਾ ਹਿੱਸਾ ਨਹੀਂ ਬਣਾ ਸਕੇ

ਅੱਜ ਜਦੋਂ ਮਨੁੱਖਤਾ ਨੂੰ ਅੰਧਵਿਸ਼ਵਾਸਾਂ ਦਾ ਪਾਠ ਪੜ੍ਹਾਉਣ ਵਾਲੇ ਲੋਕ ਆਮ ਮਨੁੱਖ ਦੀ ਅਗਿਆਨਤਾ ਤੋਂ ਵੱਡੀਆਂ ਕਮਾਈਆਂ ਕਰਕੇ ਆਪਣੀਆਂ ਜਾਇਦਾਦਾਂ ਦਾ ਵਿਸਥਾਰ ਕਰ ਰਹੇ ਹਨ, ਸੰਚਾਰ ਸਾਧਨ ਸਾਡੇ ਬੱਚਿਆਂ ਦੀ ਸੋਚ ਵਿਚਾਰ ਕਰਨ ਦੀ ਸਕਤੀ ਨੂੰ ਬੌਣਾ ਬਣਾ ਰਹੇ ਹਨ ਤਾਂ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਅੱਜ ਸਾਨੂੰ ਵੱਡੇ ਬਦਲਾਅ ਦੀ ਲੋੜ ਮਹਿਸੂਸ ਹੁੰਦੀ ਹੈਬੱਚਿਆਂ ਨੂੰ ਵਿਵੇਕਸ਼ੀਲ, ਤਰਕਸ਼ੀਲ ਅਤੇ ਵਿਗਿਆਨਕ ਸੋਚ ਦੇ ਧਾਰਨੀ ਬਣਾਉਣ ਲਈ ਚੰਗੇ ਸਾਹਿਤ ਵੱਲ ਰੁਚਿਤ ਕਰਨ ਦੀ ਵੀ ਲੋੜ ਹੈਕਿਸਮਤਵਾਦੀ ਫਲਸਫਾ ਮਨੁੱਖ ਨੂੰ ਉਸ ਦੇ ਟੀਚਿਆਂ ਤੋਂ ਭਟਕਾਉਣ ਦਾ ਰਾਹ ਹੈ ਜ਼ਿੰਦਗੀ ਵਿੱਚੋਂ ਦੁੱਖ ਤਕਲੀਫਾਂ, ਤੰਗੀਆਂ, ਤੁਰਸ਼ੀਆਂ ਅਤੇ ਅਗਿਆਨਤਾ ਨੂੰ ਖਾਰਿਜ ਕਰਨ ਲਈ ਸਾਨੂੰ ਚਾਹੀਦਾ ਹੈ ਅਸੀਂ ਵਿਗਿਆਨਕ ਸੋਚ ਅਪਣਾਉਣ ਦਾ ਆਹਿਦ ਕਰੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2986)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

 

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Phone: (91 - 98550 - 51099)
Email:
(gurcharannoorpur@yahoo.com)

More articles from this author