GurcharanNoorpur7ਅੱਜ ਜਿਹੜੇ ਲੋਕ ਇਹ ਕਹਿੰਦੇ ਕਿ ਵਿਗਿਆਨਕ ਲੱਭਤਾਂ ਗ੍ਰੰਥਾਂ-ਸ਼ਾਸ਼ਤਰਾਂ ਵਿੱਚ ਪਹਿਲਾਂ ਹੀ ...
(23 ਦਸੰਬਰ 2017)

 

ਧਰਮ ਅਤੇ ਵਿਗਿਆਨ ਕਦੇ ਵੀ ਇੱਕ ਨਹੀਂ ਰਹੇਧਰਮ ਦਾ ਸਾਰਾ ਸਾਰ ‘ਵਿਸ਼ਵਾਸ’ ਕਰਨ ’ਤੇ ਹੈ ਜਦ ਕਿ ਵਿਗਿਆਨ ਦਾ ਜਨਮ ਹੀ ਸ਼ੱਕ ਦੀ ਨਜ਼ਰ ਤੋਂ ਹੁੰਦਾ ਹੈਧਰਮ ਨੇ ਕਿਹਾ, ਜੋ ਵਿਸ਼ਵਾਸ ਕਰਨਗੇ ਉਹ ਪਰਮ ਅਵਸਥਾ ਵਿੱਚ ਪ੍ਰਵੇਸ਼ ਕਰਨਗੇਵਿਗਿਆਨ ਨੇ ਕਿਹਾ ਕਿ ਜੇਕਰ ਕੁਝ ਨਵਾਂ ਖੋਜਣਾ ਹੈ, ਸਭ ਤੋਂ ਪਹਿਲਾਂ ਵਿਸ਼ਵਾਸ ਨੂੰ ਤਿਆਗਣਾ ਪਵੇਗਾ, ਪਹਿਲਾਂ ਬਣੀਆਂ ਰੂੜੀਵਾਦੀ ਧਾਰਨਾਵਾਂ ’ਤੇ ਸ਼ੱਕ ਕਰਨਾ ਪਵੇਗਾਮਨੁੱਖ ਨੇ ਅੱਜ ਤਕ ਜੋ ਕੁਝ ਨਵਾਂ ਖੋਜਿਆ ਹੈ ਇਹ ਇਹਦੇ ਸ਼ੱਕ ਕਰਨ ਦਾ ਨਤੀਜਾ ਹੈਵਿਸ਼ਵਾਸ ਨਾ ਕਰਨ ਦਾ ਨਤੀਜਾ ਹੈ

ਧਰਮ ਨੇ ਮਨੁੱਖ ਬਾਰੇ ਕਿਹਾ – “ਜੰਮਣ ਤੋਂ ਪਹਿਲਾਂ ਜਦੋਂ ਤੂੰ ਮਾਂ ਦੇ ਗਰਭ ਵਿੱਚ ਸੀ ਤਾਂ ਤੇਰੇ ਮੂੰਹ ਵਿੱਚ ਗੰਦ ਮੰਦ ਜਾਂਦਾ ਸੀਤੂੰ ਇਸ ਕੁੰਭੀ ਨਰਕ ਵਿੱਚ ਪੁੱਠਾ ਲਟਕਿਆ ਹੋਇਆ ਸੀਤੂੰ ਅਰਦਾਸਾਂ ਬੇਨਤੀਆਂ ਕਰਦਾ ਸੈਂ ਕਿ ਭਗਵਾਨ ਮੈਨੂੰ ਇਸ ਨਰਕ ਵਿੱਚੋਂ ਬਾਹਰ ਕੱਢਬਾਹਰ ਆ ਕੇ ਮੈਂ ਤੇਰਾ ਨਾਮ ਜਪਾਂਗਾ ਪਰ ਤੂੰ ਜਨਮ ਲੈਣ ਤੋਂ ਬਾਅਦ ਦੁਨੀਆਂ ਦੇ ਰੰਗ-ਤਮਾਸ਼ਿਆਂ ਵਿੱਚ ਗਲਤਾਨ ਹੋ ਗਿਆ।” ਵਿਗਿਆਨ ਦੇ ਚਾਨਣ ਵਿੱਚ ਅਸੀਂ ਦੇਖਿਆ ਕਿ ਮਾਂ ਦਾ ਪੇਟ ਕੁੰਭੀ ਨਰਕ ਨਹੀਂ ਹੈਵਿਗਿਆਨ ਨੇ ਸਾਨੂੰ ਦਿਖਾਇਆ ਮਾਂ ਦੇ ਪੇਟ ਵਿੱਚ ਬੱਚੇ ਦੇ ਦੁਆਲੇ ਇੱਕ ਪਤਲਾ ਝਿੱਲੀਦਾਰ ਪਰਦਾ ਹੁੰਦਾ ਹੈ ਜਿਹੜਾ ਬੱਚੇ ਦੀ ਹਰ ਤਰ੍ਹਾਂ ਸੁਰੱਖਿਆ ਕਰਦਾ ਹੈਉਹਦੇ ਮੂੰਹ ਵਿੱਚ ਕੋਈ ਗੰਦ ਮੰਦ ਨਹੀਂ ਜਾਂਦਾ, ਉਹ ਨਾੜੂਏ ਰਾਹੀਂ ਖੁਰਾਕ ਲੈਂਦਾ ਹੈ ਕਿਲਕਾਰੀਆਂ ਮਾਰਦਾ ਬੱਚਾ ਮਾਂ ਦੇ ਪੇਟ ਵਿੱਚ ਵੀ ਮੁਸਕਾਉਂਦਾ ਹੈ, ਸੁਪਨੇ ਦੇਖਦਾ ਹੈ ਅਸੀਂ ਉਸ ਨੂੰ ਵਿਗਿਆਨ ਦੇ ਚਾਨਣ ਸਦਕਾ ਵੇਖ ਸਕਦੇ ਹਾਂ। ਉਹ ਕਿਸੇ ਭਗਵਾਨ ਦੇ ਤਰਲੇ ਨਹੀਂ ਲੈ ਰਿਹਾ ਹੁੰਦਾ, ਜਿਵੇਂ ਕਿ ਸਾਡੇ ਗ੍ਰੰਥਾਂ, ਸ਼ਾਸਤਰਾਂ ਵਿੱਚ ਦਰਜ ਹੈਅੱਜ ਤੋਂ ਕੁਝ ਦਹਾਕੇ ਪਹਿਲਾਂ ਜਦੋਂ ਕਿਸੇ ਕਾਰਨ ਕਰਕੇ ਬੱਚੇ ਨੇ ਨੌਂ ਮਹੀਨੇ ਤੋਂ ਪਹਿਲਾਂ ਜਨਮ ਲਿਆ ਤਾਂ ਉਹ ਮਾਸੂਮ ਕੁਝ ਦੇਰ ਸਹਿਕਿਆ ਤੇ ਮਰ ਗਿਆਇਹ ਸਦੀਆਂ ਤਕ ਚਲਦਾ ਰਿਹਾ
ਧਰਮ ਨੇ ਇੱਥੇ ਕਿਹਾ ਕਿ ਲਿਖੀ ਇੰਨੀ ਸੀ ਤੇ ਲਿਖੀ ਨੂੰ ਟਾਲਣ ਵਾਲਾ ਅੱਜ ਤਕ ਕੋਈ ਜੰਮਿਆ ਨਹੀਂਇੱਥੇ ਜਦੋਂ ਵਿਗਿਆਨ ਹਾਜ਼ਰ ਹੋਇਆ ਤਾਂ ਉਸ ਨੇ ਮਾਂ ਦੇ ਗਰਭ ਜਿਹੀ ਵਿਵਸਥਾ ਵਾਲੀ (Incubator) ਮਸ਼ੀਨ ਦੀ ਕਾਢ ਕੱਢੀ ਜਿਸ ਨਾਲ ਲੱਖਾਂ ਹੀ ਜਨਮ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਨੂੰ ਵਿਗਿਆਨ ਨੇ ਆਸਰਾ ਦੇ ਕੇ ਬਚਾ ਲਿਆਜਿਸ ਅਵਸਥਾ ਨੂੰ ਧਰਮ ਨੇ ਕੁੰਭੀ ਨਰਕ ਕਿਹਾ ਸੀ, ਅੱਜ ਬੱਚਿਆਂ ਦੇ ਹਸਪਤਾਲਾਂ ਵਿੱਚ ਪਈਆਂ ਅਜਿਹੀਆਂ ਮਸ਼ੀਨਾਂ ਲੱਖਾਂ ਬੱਚਿਆਂ ਲਈ ਜੀਵਨਦਾਨ ਸਾਬਤ ਹੋਈਆਂ, ਜਦਕਿ ਧਰਮ ਦੀ ਨਿਗਾਹ ਵਿੱਚ ਇਹ ਅਵਸਥਾ ਕੁੰਭੀ ਨਰਕ ਹੈ
ਦਰਅਸਲ ਜਿਸ ਤਰ੍ਹਾਂ ਦੀ ਦੁਨੀਆਂ ਨੂੰ ਅਸੀਂ ਅੱਜ ਦੇਖ ਰਹੇ ਹਾਂ, ਇਹ ਸਦਾ ਤੋਂ ਅਜਿਹੀ ਨਹੀਂ ਸੀਵਿਗਿਆਨ ਨੇ ਸਾਨੂੰ ਦੱਸਿਆ ਕਿ ਬ੍ਰਹਿਮੰਡ ਦਾ ਹਰ ਜ਼ੱਰਾ ਵਿਕਾਸ ਕਰ ਰਿਹਾ ਹੈਮਨੁੱਖੀ ਸਭਿਅਤਾ ਨੇ ਵੀ ਲਗਾਤਾਰ ਲੰਬੇ ਸੰਘਰਸ਼ਾਂ, ਔਕੜਾਂ, ਮੁਸੀਬਤਾਂ ਨੂੰ ਪਾਰ ਕਰਦਿਆਂ ਵਿਕਾਸ ਕੀਤਾ ਅਤੇ ਕੰਪਿਊਟਰ ਅਤੇ ਸਾਇੰਸ ਦੇ ਇਸ ਯੁੱਗ ਵਿੱਚ ਪ੍ਰਵੇਸ਼ ਕੀਤਾ ਅੱਜ ਦਾ ਮਨੁੱਖ ਪੁਲਾੜੀ ਵਾਹਨ ਅਤੇ ਹਵਾਈ ਜਹਾਜ਼ ਵਿੱਚ ਸਫਰ ਕਰਦਾ ਹੈਇਸ ਤੋਂ ਪਹਿਲਾਂ ਸਾਡੇ ਵੱਡੇ ਵਡੇਰੇ ਬੇੜੀਆਂ, ਬੈਲ ਗੱਡੀਆਂ ’ਤੇ ਸਫਰ ਕਰਦੇ ਸਨਜੇਕਰ ਇਸ ਤੋਂ ਪਿੱਛੇ ਜਾਈਏ ਤਾਂ ਮਨੁੱਖ ਪਾਸ ਸਵਾਰੀ ਕਰਨ ਲਈ ਸਿਰਫ ਘੋੜੇ ਅਤੇ ਊਠ ਸਨਕੋਈ ਸਮਾਂ ਅਜਿਹਾ ਵੀ ਸੀ ਜਦੋਂ ਮਨੁੱਖ ਨੂੰ ਇੰਨੀ ਸਮਝ ਵੀ ਨਹੀਂ ਸੀ ਕਿ ਕਿਸੇ ਜਾਨਵਰ ਨੂੰ ਪਾਲਤੂ ਬਣਾਇਆ ਜਾ ਸਕਦਾ ਹੈਇਸ ਤੋਂ ਪਹਿਲਾਂ ਅਜਿਹਾ ਸਮਾਂ ਸੀ ਜਦੋਂ ਅਜੇ ਮਨੁੱਖ ਨੂੰ ਘਰ ਬਣਾ ਕੇ ਰਹਿਣ ਦੀ ਸਮਝ ਵੀ ਨਹੀਂ ਸੀ
ਆਦਿ ਕਾਲ ਦਾ ਮਾਨਵ ਪਹਾੜਾਂ ਦੀਆਂ ਗੁਫਾਵਾਂ, ਖੁੰਦਰਾਂ ਵਿੱਚ ਰਹਿੰਦਾ ਸੀਉਸ ਨੂੰ ਅੱਗ ਬਾਲਣ ਦੀ ਅਜੇ ਸੋਝੀ ਨਹੀਂ ਸੀ। ਉਹ ਸਾਰਾ ਦਿਨ ਸ਼ਿਕਾਰ ਦੀ ਭਾਲ ਵਿੱਚ ਇੱਧਰ ਉੱਧਰ ਜੰਗਲ ਬੇਲਿਆਂ, ਨਦੀਆਂ, ਦਰਿਆਵਾਂ ਦੇ ਕੰਢਿਆਂ ਦੇ ਆਸ ਪਾਸ ਭਟਕਦਾਉਹ ਦੂਜੇ ਜਾਨਵਰਾਂ ਜਿਹਾ ਇੱਕ ਜਾਨਵਰ ਹੀ ਸੀਇਸ ਅਵਸਥਾ ਵਿੱਚ ਉਸ ਦੇ ਹਜ਼ਾਰਾਂ ਸਾਲ ਬੀਤੇਇਸ ਸਮੇਂ ਤੱਕ ਉਸ ਨੂੰ ਕਿਸੇ ਧਰਮ ਜਾਂ ਰੱਬ ਦਾ ਚਿੱਤ ਚੇਤਾ ਵੀ ਨਹੀਂ ਸੀਮਨੁੱਖ ਦੀ ਸਮਝ ਵਧੀ, ਉਸ ਦੇ ਆਲੇ ਦੁਆਲੇ ਵਾਪਰਦੇ ਕੁਦਰਤੀ ਵਰਤਾਰੇ ਉਸ ਦੀ ਸੋਚ ਨੂੰ ਹੈਰਾਨ ਕਰਨ ਲੱਗੇਮਨੁੱਖ ਨੇ ਇਹਨਾਂ ਵਰਤਾਰਿਆਂ ਨੂੰ ਸੰਚਾਲਿਤ ਕਰਨ ਵਾਲੀਆਂ ਵੱਖ ਵੱਖ ਸ਼ਕਤੀਆਂ ਦੀ ਕਲਪਨਾ ਕੀਤੀ, ਜਿਹਨਾਂ ਨੂੰ ਉਸ ਨੇ ਬਾਅਦ ਵਿੱਚ ਵੱਖ ਵੱਖ ਦੇਵਤਿਆਂ ਦੀਆਂ ਉਪਾਧੀਆਂ ਦਿੱਤੀਆਂਦੁਨੀਆਂ ਭਰ ਦੇ ਲੋਕਾਂ ਦੇ ਇਤਿਹਾਸ-ਮਿਥਿਹਾਸ ’ਤੇ ਨਜ਼ਰ ਮਾਰਦਿਆਂ ਪਤਾ ਚਲਦਾ ਹੈ ਕਿ ਵੱਖ ਵੱਖ ਖਿੱਤਿਆਂ ਦੇ ਲੋਕਾਂ ਦੇ ਦੇਵਤੇ ਅਤੇ ਉਹਨਾਂ ਦੇ ਸੁਭਾਅ ਵੱਖ ਵੱਖ ਸਨਲੋਕ ਦੇਵਤਿਆਂ ਦੀ ਕਰੋਪੀ ਤੋਂ ਬਚਣ ਅਤੇ ਇਹਨਾਂ ਦੀ ਕ੍ਰਿਪਾ ਹਾਸਲ ਕਰਨ ਲਈ ਇਹਨਾਂ ਨੂੰ ਜੀਵਾਂ ਦੀਆਂ ਬਲੀਆਂ ਦਿੰਦੇਇਹਨਾਂ ਦੀ ਪੂਜਾ ਕਰਦੇ, ਇਹਨਾਂ ਨੂੰ ਵੱਸ ਵਿੱਚ ਕਰਨ ਲਈ ਮੰਤਰ ਪੜ੍ਹਦੇਅਜਿਹੇ ਕਰਮਕਾਡਾਂ ਤੋਂ ਹੀ ਧਰਮ ਦਾ ਜਨਮ ਹੋਇਆਧਰਮ ਕਰਮ ਨਾਲ ਸਬੰਧਤ ਕੀਤੇ ਜਾਣ ਵਾਲੇ ਅੱਜ ਦੇ ਪਾਠ, ਪੂਜਾ ਅਤੇ ਰੱਬ ਨੂੰ ਖੋਜਣ ਦੇ ਕਰਮਕਾਂਡ ਅਸਲ ਵਿੱਚ ਪੁਰਾਤਨ ਸਮੇਂ ਦੌਰਾਨ ਕੀਤੇ ਜਾਣ ਵਾਲੇ ਜੰਤਰ-ਮੰਤਰ ਦਾ ਹੀ ਸੁਧਰਿਆ ਹੋਇਆ ਰੂਪ ਹਨ
ਵਿਗਿਆਨ ਨੇ ਮਨੁੱਖੀ ਸਭਿਅਤਾ ਨੂੰ ਨਵੇਂ ਅਰਥ ਦਿੱਤੇਜੇਕਰ ਅੱਜ ਮਨੁੱਖ ਗੁਫਾਵਾਂ ਵਿੱਚੋਂ ਨਿਕਲ ਕੇ ਕੰਪਿਊਟਰ ਦੇ ਯੁੱਗ ਵਿੱਚ ਪ੍ਰਵੇਸ਼ ਕਰ ਗਿਆ ਹੈ ਤਾਂ ਇਸ ਪਿੱਛੇ ਵਿਗਿਆਨ ਦਾ ਹੱਥ ਹੈਵਿਗਿਆਨ ਨੇ ਮਨੁੱਖੀ ਜ਼ਿੰਦਗੀ ਦਾ ਮੂੰਹ ਮੁਹਾਂਦਰਾ ਹੀ ਬਦਲ ਦਿੱਤਾ ਹੈਵਿਗਿਆਨ ਸੁਣੀਆਂ ਸੁਣਾਈਆਂ ਗੱਲਾਂ ’ਤੇ ਵਿਸ਼ਵਾਸ਼ ਕਰ ਲੈਣ ਦਾ ਨਾਮ ਨਹੀਂ ਬਲਕਿ ਹਰ ਇਕ ਵਰਤਾਰੇ ਦੀ ਤਹਿ ਤਕ ਜਾ ਕੇ ਉਸ ਦੇ ਕਾਰਨਾਂ ਦੀ ਥਾਹ ਪਾਉਣ ਦੀ ਪ੍ਰਿਕਿਰਿਆ ਹੈ ਵਿਗਿਆਨ ਇੱਕ ਅਜਿਹਾ ਚਾਨਣ ਹੈ ਜਿਸ ਦੇ ਝਲਕਾਰੇ ਨਾਲ ਕੁਦਰਤ ਅਤੇ ਸਾਡੇ ਜੀਵਨ ਦੇ ਅਨੇਕਾਂ ਗੁੱਝੇ ਭੇਦ ਸਾਡੇ ਸਾਹਮਣੇ ਪ੍ਰਗਟ ਹੋ ਗਏ ਤੇ ਅਸੀਂ ਆਵਾਕ ਰਹਿ ਗਏਦੂਜੇ ਪਾਸੇ ਅੰਧ ਵਿਸ਼ਵਾਸ਼ ਨੂੰ ਅਸੀਂ ਹਨੇਰੇ ਦਾ ਇੱਕ ਅਜਿਹਾ ਗੁਬਾਰ ਕਹਿ ਸਕਦੇ ਹਾਂ ਜੋ ਮਨੁੱਖੀ ਸੋਚ ਨੂੰ ਰੂੜੀਵਾਦੀ ਅਤੇ ਪਿਛਾਂਹ ਖਿੱਚੂ ਬਣਾਉਂਦਾ ਹੈਇਤਿਹਾਸ ਗਵਾਹ ਹੈ ਕਿ ਜਿਵੇਂ ਜਿਵੇਂ ਮਨੁੱਖ ਦਾ ਵਿਕਾਸ ਹੁੰਦਾ ਗਿਆ ਉਹ ਨਵੇਂ ਸਾਧਨਾਂ ਦੇ ਨਾਲ ਨਾਲ ਨਵੇਂ ਵਿਚਾਰਾਂ ਨੂੰ ਵੀ ਅਪਣਾਉਂਦਾ ਰਿਹਾ ਹੈਧਾਰਮਿਕ ਅਤੇ ਅੰਧ ਵਿਸ਼ਵਾਸ਼ੀ ਵਿਚਾਰਧਾਰਾ ਨਵੇਂ ਵਿਚਾਰਾਂ ਦਾ ਹਮੇਸ਼ਾ ਵਿਰੋਧ ਕਰਦੀ ਆਈ ਹੈਬਰੂਨੋ, ਕਾਪਰਨੀਕਸ (ਸੰਨ 1473), ਗੈਲੀਲੀਓ (Galileo Galileiਸੰਨ 1564) ਆਦਿ ਵਿਗਿਆਨੀਆਂ ਨੇ ਧਰਤੀ, ਚੰਦ, ਸੂਰਜ ਅਤੇ ਹੋਰ ਗ੍ਰਿਹਾਂ ਬਾਰੇ ਨਵੀਆਂ ਜਾਣਕਾਰੀ ਨਾਲ ਭਰਭੂਰ ਖੋਜਾਂ ਕੀਤੀਆਂ ਅਤੇ ਦੱਸਿਆ ਕਿ ਸੂਰਜ ਮੰਡਲ ਦਾ ਕੇਂਦਰ ਧਰਤੀ ਨਹੀਂ ਬਲਕਿ ਸੂਰਜ ਹੈਪਰ ਉਸ ਸਮੇਂ ਦੀ ਧਾਰਮਿਕ ਜਮਾਤ ਨੇ ਇਹਨਾਂ ਮਹਾਨ ਵਿਗਿਆਨੀਆਂ ਨੂੰ ਸਖਤ ਤਸੀਹੇ ਦਿੱਤੇ ਗੈਲੀਲੀਓ ਨੂੰ ਸਮੇਂ ਦੀ ਅਖੌਤੀ ਧਾਰਮਿਕ ਜਮਾਤ ਨੇ ਲਗਾਤਾਰ ਲੰਬਾਂ ਸਮਾਂ ਬੰਦੀ ਬਣਾਇਆਉਸ ’ਤੇ ਤਸ਼ੱਦਦ ਕੀਤਾ ਅਤੇ ਅੰਤ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾਅੱਜ ਦੁਨੀਆਂ ਭਰ ਦੇ ਦੇਸ਼ ਇਹ ਮੰਨਦੇ ਹਨ ਕਿ ਹੁਣ ਪਾਗਲਖਾਨਿਆਂ ਦੀ ਲੋੜ ਨਹੀਂਇਹ ਬਿਮਾਰੀ ਹੁਣ ਇਲਾਜਯੋਗ ਹੈ ਪਰ ਇਸ ਦਾ ਸਿਹਰਾ ਮਨੋਵਿਗਿਆਨ ਦੇ ਮੋਢੀ ਡਾ. ਸਿਗਮੰਡ ਫਰਾਇਡ (ਸੰਨ1856) ਨੂੰ ਜਾਂਦਾ ਹੈਫਰਾਇਡ ਨੂੰ ਆਪਣੀਆਂ ਖੋਜਾਂ ਕਰਕੇ ਧਾਰਮਿਕ ਜਨੂੰਨੀਆਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆਇਸੇ ਤਰ੍ਹਾਂ ਚਾਰਲਸ ਡਾਰਵਿਨ (ਸੰਨ 1889) ਨੇ ਆਪਣੀ ਜੀਵ ਵਿਕਾਸ ਦੀ ਖੋਜ ਨਾਲ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾਪਰ ਉਸ ਸਮੇਂ ਦੀ ਧਾਰਮਿਕ ਜਮਾਤ ਨੇ ਇਹਨਾਂ ਮਹਾਨ ਵਿਗਿਆਨੀਆਂ ਦੀਆਂ ਲਿਖਤਾਂ ਨੂੰ ਗਲੀਆਂ, ਬਜ਼ਾਰਾਂ, ਚੌਰਾਹਿਆਂ ਵਿੱਚ ਰੱਖ ਕੇ ਸਾੜਿਆਇਹਨਾਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂਇਹਨਾਂ ਦੇ ਪ੍ਰਕਾਸ਼ਨ ’ਤੇ ਪਾਬੰਦੀਆਂ ਲਗਵਾਈਆਂਇਸ ਤੋਂ ਇਲਾਵਾ ਅੱਜ ਜੋ ਅਸੀਂ ਡਾਕਟਰੀ ਸਹੂਲਤਾਂ ਦਾ ਫਾਇਦਾ ਲੈ ਰਹੇ ਹਾਂ, ਇਹਨਾਂ ਦੇ ਈਜ਼ਾਦਕਾਰਾਂ ਨੂੰ ਵੀ ਇਹਨਾਂ ਬਦਲੇ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂਮਨੁੱਖ ਦੇ ਸਰੀਰ ਨੂੰ ਸਮਝਣ ਲਈ ਵਿਗਿਆਨੀ ਰਾਤਾਂ ਜਾਗ ਕੇ ਮਨੁੱਖ ਦੀਆਂ ਲਾਸ਼ਾਂ ਕਬਰਾਂ ਵਿੱਚੋਂ ਚੋਰੀ ਪੁੱਟਦੇ, ਇਹਨਾਂ ’ਤੇ ਖੋਜਾਂ ਕਰਦੇ ਤੇ ਦੁਬਾਰਾ ਦੱਬ ਕੇ ਆਉਂਦੇ। ਅਜਿਹਾ ਪਤਾ ਲੱਗਣ ’ਤੇ ਇਹਨਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਂਦੀਆਂ
ਧਰਮ ਨੇ ਮਨੁੱਖ ਬਾਰੇ ਕਿਹਾ ਕਿ ਮਨੁੱਖ ਸਭ ਜੀਵਾਂ ਤੋਂ ਉਤਮ ਜੀਵ ਹੈਮਨੁੱਖਾ ਜਨਮ ਹੀ ਹੈ ਕਿ ਜਿਸ ਨਾਲ ਪ੍ਰਭੂ ਭਗਤੀ ਕੀਤੀ ਜਾ ਸਕਦੀ ਹੈ ਅਤੇ ਰੱਬ ਨੂੰ ਪਾਇਆ ਜਾ ਸਕਦਾ ਹੈ ਪਰ ਅੱਜ ਧਰਤੀ ’ਤੇ ਸੱਭ ਤੋਂ ਵੱਧ ਗੰਦ ਪਾਉਣ ਵਾਲਾ ਵੀ ਇਹੋ ਮਨੁੱਖ ਨਾਮ ਦਾ ਜੀਵ ਹੈ, ਜਿਸ ਦੀ ਕਰਤੂਤਾਂ ਕਰਕੇ ਧਰਤੀ ’ਤੇ ਬਾਕੀ ਜੀਵਾਂ ਦਾ ਖਾਤਮਾ ਹੋ ਰਿਹਾ ਹੈ
ਦੁਨੀਆਂ ਭਰ ਦੇ ਧਰਮਾਂ ਦਾ ਜੇਕਰ ਵਿਸ਼ਲੇਸ਼ਣ ਕਰੀਏ ਤਾਂ ਪਤਾ ਚਲਦਾ ਹੈ ਕਿ ਮਨੁੱਖ ਦੇ ਵਿਕਾਸ ਕਰਨ ਦੇ ਨਾਲ ਨਾਲ ਧਰਮ ਵੀ ਵਿਕਾਸ ਕਰਦੇ ਆਏ ਹਨਪੁਰਾਤਨ ਧਰਮਾਂ ਦੇ ਨੇਮ ਜ਼ਿਆਦਾ ਸਖਤ ਸਨਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਦੁਨੀਆਂ ਦੇ ਕਈ ਅਜਿਹੇ ਧਰਮ ਵੀ ਹਨ ਜੋ ਪ੍ਰਮਾਤਮਾ ਦੀ ਹੋਂਦ ਤੋਂ ਮੁਨਕਰ ਹਨਜਿਵੇਂ ਜਿਵੇਂ ਨਵੇਂ ਧਰਮ ਹੋਂਦ ਵਿੱਚ ਆਉਂਦੇ ਗਏ, ਉਵੇਂ ਉਵੇਂ ਧਰਮਾਂ ਦੇ ਨੇਮਾਂ ਵਿੱਚ ਵੀ ਲਚਕੀਲਾਪਣ ਆਉਂਦਾ ਗਿਆਇਹ ਵਰਤਾਰਾ ਅੱਜ ਵੀ ਅਸੀਂ ਵੇਖ ਸਕਦੇ ਹਾਂ। ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਅਜਿਹੇ ਧਰਮ ਵੀ ਹੋਣ ਜਿਹਨਾਂ ਵਿੱਚ ਸਿਗਰਟ ਬੀੜੀ ਸ਼ਰਾਬ ਪੀਣ ਦੀ ਮਨਾਹੀ ਵੀ ਨਾ ਹੋਵੇ
ਮਨੁੱਖੀ ਇਤਿਹਾਸ ’ਤੇ ਨਜ਼ਰ ਮਾਰਿਆਂ ਪਤਾ ਚਲਦਾ ਹੈ ਕਿ ਵਿਗਿਆਨ ਸੋਚ ਰੱਖਣ ਵਾਲੇ ਲੋਕਾਂ ਦਾ ਇਤਿਹਾਸ ਵੀ ਧਾਰਮਿਕ ਸੋਚ ਰੱਖਣ ਵਾਲੇ ਲੋਕਾਂ ਜਿੰਨਾ ਹੀ ਪੁਰਾਣਾ ਹੈਇਹ ਗੱਲ ਵੱਖਰੀ ਹੈ ਕਿ ਧਰਤੀ ’ਤੇ ਤਰਕਸ਼ੀਲ, ਵਿਚਾਰਸ਼ੀਲ, ਵਿਗਿਆਨਕ ਸੋਚ ਰੱਖਣ ਵਾਲੇ ਲੋਕਾਂ ਦੀ ਸੰਖਿਆ ਆਮ ਲੋਕਾਂ ਨਾਲੋਂ ਹਮੇਸ਼ਾ ਘੱਟ ਰਹੀ ਹੈ ਪਰ ਇਹ ਉਹ ਲੋਕ ਹਨ ਜਿਹਨਾਂ ਦੀ ਵਿਚਾਰਧਾਰਾ ਨੂੰ ਪਹਿਲਾਂ ਨਕਾਰਿਆ ਜਾਂਦਾ ਹੈ, ਉਹਨਾਂ ਤੇ ਕਈ ਤਰ੍ਹਾਂ ਦੀ ਪਾਬੰਦੀਆਂ ਲਾਈਆਂ ਜਾਂਦੀਆਂ ਹਨ। ਪੁਰਾਣੇ ਸਮੇਂ ਦੌਰਾਨ ਅਖੌਤੀ ਧਾਰਮਿਕ ਜਮਾਤਾਂ ਵੱਲੋਂ ਉਹਨਾਂ ’ਤੇ ਕਈ ਤਰ੍ਹਾਂ ਦੇ ਜ਼ੁਲਮ ਢਾਹੇ ਜਾਂਦੇ ਰਹੇ ਪਰ ਬਾਅਦ ਵਿੱਚ ਇਹਨਾਂ ਮਹਾਨ ਲੋਕਾਂ ਦੀ ਵਿਚਾਰਧਾਰਾ ਦੇ ਮਨੁੱਖਤਾਵਾਦੀ ਪੱਖਾਂ ਨੂੰ ਹੌਲੀ ਹੌਲੀ ਅਪਣਾ ਲਿਆ ਗਿਆ
ਅਜਿਹੇ ਕਈ ਪੱਖਾਂ ਨੂੰ ਲੈ ਕੇ ਰੂੜੀਵਾਦੀ, ਧਾਰਮਿਕ ਅਤੇ ਅੰਧ ਵਿਸ਼ਵਾਸ਼ੀ ਲੋਕ ਵਿਗਿਆਨ ਅਤੇ ਵਿਗਿਆਨਕ ਵਿਚਾਰਧਾਰਾ ਦਾ ਵਿਰੋਧ ਕਰਦੇ ਹਨਇਹ ਵਿਰੋਧ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਤਾਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਗਿਆ ਹੈ ਕਿ ਵਿਗਿਆਨਕ ਸਾਧਨਾਂ ਦੀ ਦੁਰਉਪਯੋਗ ਦੀ ਦ੍ਰਿਸ਼ਟੀ ਤੋਂ ਵਿਗਿਆਨਕ ਵਿਚਾਰਧਾਰਾ ਨੂੰ ਨਿੰਦਣਾ, ਦੂਜਾ ਇਹ ਕਿ ਜਦੋਂ ਵੀ ਕਦੇ ਵਿਗਿਆਨੀਆਂ ਵੱਲੋਂ ਕੋਈ ਨਵੀਂ ਵਿਗਿਆਨਕ ਖੋਜ ਕੀਤੀ ਜਾਂਦੀ ਹੈ ਤਾਂ ਉਸ ਦਾ ਸਿਹਰਾ ਉਹਨਾਂ ਮਹਾਨ ਵਿਗਿਆਨੀਆਂ ਨੂੰ ਦੇਣ ਦੀ ਬਜਾਏ ਇਹ ਆਖ ਦਿੱਤਾ ਜਾਂਦਾ ਹੈ ਕਿ ਇਹ ਕਿਹੜੀ ਕੋਈ ਨਵੀਂ ਗੱਲ ਹੈ, ਇਹ ਗੱਲਾਂ ਤਾਂ ਸੈਂਕੜੇ ਸਾਲ ਪਹਿਲਾਂ ਦੀਆਂ ਹੀ ਸਾਡੇ ਗ੍ਰੰਥਾਂ ਵਿੱਚ ਦਰਜ ਹਨਇੱਕ ਪੜ੍ਹੇ ਲਿਖੇ ਮਿੱਤਰ ਨੇ ਇੱਕ ਵਾਰ ਮੈਨੂੰ ਕਿਹਾ ਕਿ ਅੱਜ ਵਿਗਿਆਨੀ ਜੋ ਪੁਲਾੜੀ ਵਾਹਣ ਅਤੇ ਰਾਕਟਾਂ ਦਾ ਪ੍ਰਯੋਗ ਕਰਦੇ ਹਨ ਇਹਨਾਂ ਉਡਣ ਸ਼ਾਸ਼ਤਰਾਂ ਦੀ ਵਰਤੋਂ ਤਾਂ ਮਹਾਂਭਾਰਤ ਦੇ ਸਮੇਂ ਆਮ ਹੁੰਦੀ ਸੀਇਸੇ ਤਰ੍ਹਾਂ ਮੋਬਾਇਲ ਫੋਨ ਸਬੰਧੀ ਵੀ ਉਸ ਦੇ ਅਜਿਹੇ ਹੀ ਤਰਕ ਸਨ ਕਿ ਉਸ ਸਮੇਂ ਵੀ ਰਿਸ਼ੀ ਮੁਨੀ ਲੋਕ ਦੂਰ ਬੈਠਿਆਂ ਇੱਕ ਦੂਜੇ ਨਾਲ ਵਾਰਤਾਲਾਪ ਕਰ ਲੈਂਦੇ ਸਨਪਰ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਵਿਗਿਆਨ ਜਦੋਂ ਕੋਈ ਖੋਜ ਕਰਦਾ ਹੈ ਤਾਂ ਉਸ ਦਾ ਫਾਇਦਾ ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਹੈ ਪਰ ਧਰਮ ਗ੍ਰੰਥਾਂ ਵਿਚਲੀਆਂ ਉਹ ਗੱਲਾਂ ਜਿਹਨਾਂ ਨੂੰ ਅੱਜ ਕੁਝ ਲੋਕਾਂ ਵੱਲੋਂ ਵਿਗਿਆਨ ਦਾ ਆਧਾਰ ਮੰਨਿਆ ਜਾਂਦਾ ਹੈ, ਉਹ ਉਸ ਸਮੇਂ ਜਾਂ ਉਹਨਾਂ ਲੋਕਾਂ ਤੱਕ ਹੀ ਸੀਮਤ ਕਿਉਂ ਰਹੀਆਂ? ਇਸ ਤਰ੍ਹਾਂ ਦੀ ਕੁਝ ਕੁ ਗੱਲਾਂ ਲਗਭਗ ਹਰ ਧਰਮ ਦੇ ਲੋਕ ਕਰਦੇ ਹਨਉਹਨਾਂ ਦਾ ਮਨੋਰਥ ਇੱਕ ਤਰ੍ਹਾਂ ਨਾਲ ਵਿਗਿਆਨਕ ਕਾਢਾਂ ਨੂੰ ਈਜ਼ਾਦ ਕਰਨ ਵਾਲੇ ਲੋਕਾਂ ਦੀ ਮਿਹਨਤ ਦੀ ਖਿੱਲੀ ਉਡਾਉਣਾ ਅਤੇ ਪੁਰਾਤਨ ਗ੍ਰੰਥਾਂ, ਸ਼ਾਸ਼ਤਰਾਂ ਦੀਆਂ ਕਾਲਪਨਿਕ ਕਹਾਣੀਆਂ ਨੂੰ ਵਡਿਆਉਣਾ ਹੀ ਹੁੰਦਾ ਹੈਜਦਕਿ ਇਹ ਲੋਕ ਹਰ ਪਲ ਇਹਨਾਂ ਵਿਗਿਆਨਕ ਕਾਢਾਂ ਦਾ ਇਸਤੇਮਾਲ ਕਰ ਰਹੇ ਹੁੰਦੇ ਹਨ
ਬੈਂਜਾਮਨ ਫਰੈਂਕਲਨ ਨਾਮ ਦੇ ਵਿਗਿਆਨੀ ਨੇ ਬਿਜਲੀ ਦੀ ਕਾਢ ਕੱਢੀ, ਜਿਸ ਨੇ ਮਨੁੱਖੀ ਜ਼ਿੰਦਗੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾਹੁਣ ਆਲਮ ਇਹ ਹੈ ਕਿ ਮਨੁੱਖੀ ਜ਼ਿੰਦਗੀ ਦਾ ਬਿਜਲੀ ਤੋਂ ਬਗੈਰ ਕਿਆਸ ਕਰਨਾ ਹੀ ਅਸੰਭਵ ਜਾਪਦਾ ਹੈ
ਇਸੇ ਤਰ੍ਹਾਂ ਲੂਈਸ ਪਾਸਚਰ (ਸੰਨ 1822) ਨੇ ਸੂਖਮ ਜੀਵਾਂ ਦੀ ਖੋਜ ਕਰਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਕਿ ਸਾਡੇ ਆਲੇ ਦੁਆਲੇ ਸੂਖਮ ਜੀਵਾਂ ਦੀ ਇੱਕ ਦੁਨੀਆਂ ਹੈ ਜੋ ਸਾਡੀ ਜ਼ਿੰਦਗੀ ਦੇ ਨਾਲ ਨਾਲ ਸਾਡੇ ਆਲੇ ਦੁਆਲੇ ਨੂੰ ਪ੍ਰਭਾਵਿਤ ਕਰਦੀ ਹੈਉਸ ਦੀ ਜਿਵਾਣੂਆਂ, ਵਿਸ਼ਾਣੂਆਂ ਅਤੇ ਕੀਟਾਣੂਆਂ ਦੀ ਖੋਜ ਤੋਂ ਬਾਅਦ ਹਰ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਨਵੇਂ ਸਿਰਿਓਂ ਸਮਝਿਆ ਗਿਆ ਤੇ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ, ਜਿਹਨਾਂ ਦੇ ਕਾਰਨ ਪਹਿਲਾਂ ਕਿਸੇ ਕੁਦਰਤੀ ਕਰੋਪੀ ਜਾਂ ਕਿਸੇ ਦੇਵੀ ਦੇਵਤੇ ਦੀ ਨਾਰਾਜ਼ਗੀ ਮੰਨਿਆ ਜਾਂਦਾ ਸੀ, ’ਤੇ ਕਾਬੂ ਪਾਉਣ ਵਿੱਚ ਸਫਲਤਾ ਹਾਸਲ ਕੀਤੀ ਜਾ ਸਕੀਇਸ ਤੋਂ ਪਹਿਲਾਂ ਚਿਕਨ ਪੌਕਸ, ਹੈਜ਼ਾ, ਮਲੇਰੀਏ ਜਿਹੀਆਂ ਕਈ ਬਿਮਾਰੀਆਂ ਸਨ ਜਿਹਨਾਂ ਨਾਲ ਕਈ ਵਾਰ ਇੰਨੇ ਲੋਕ ਮਰਦੇ ਸਨ ਕਿ ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ ਸਨ
ਅੱਜ ਜਿਹੜੇ ਲੋਕ ਇਹ ਕਹਿੰਦੇ ਕਿ ਵਿਗਿਆਨਕ ਲੱਭਤਾਂ ਗ੍ਰੰਥਾਂ-ਸ਼ਾਸ਼ਤਰਾਂ ਵਿੱਚ ਪਹਿਲਾਂ ਹੀ ਮੌਜੂਦ ਹਨ, ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕੀ ਉਦੋਂ ਇਹਨਾਂ ਬਿਮਾਰੀਆਂ ਦੇ ਬਚਾਅ ਲਈ ਇਹਨਾਂ ਗ੍ਰੰਥਾਂ-ਸ਼ਾਸ਼ਤਰਾਂ ਨੂੰ ਪੜ੍ਹਿਆ ਨਹੀਂ ਸੀ ਜਾਂਦਾ? ਬਿਮਾਰੀਆਂ-ਮਹਾਂਮਾਰੀਆਂ ਦੇ ਬਚਾਅ ਲਈ ਲੋਕ ਜੰਤਰ-ਮੰਤਰ ਕਰਵਾਉਂਦੇਬੇਰੀਆਂ ਤੇ ਕੱਚੀਆਂ ਲੱਸੀਆਂ ਪਾਉਂਦੇ ਪਰ ਬਿਮਾਰੀਆਂ ਹਰ ਸਾਲ ਫਿਰ ਵੀ ਫੈਲਦੀਆਂ ਰਹਿੰਦੀਆਂ ਤੇ ਲੋਕ ਮਰਦੇ ਰਹਿੰਦੇ ਸਨਇਹ ਸਿਲਸਿਲਾ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਸੀਧਰਮ ਇਹਨਾਂ ਬਿਮਾਰੀਆਂ-ਮਹਾਂਮਾਰੀਆਂ ਅੱਗੇ ਬੇਵੱਸ ਸੀ ਐਡਵਰਡ ਜੈਨਰ (ਸੰਨ1749) ਨਾਮ ਦੇ ਵਿਗਿਆਨੀ ਦੀ ਚੇਚਕ ਦੇ ਟੀਕੇ ਦੀ ਖੋਜ ਨੇ ਇਸ ਬਿਮਾਰੀ ’ਤੇ ਕਾਬੂ ਪਾ ਲਿਆਇਸੇ ਤਰ੍ਹਾਂ ਮੈਡਮ ਮੈਰੀ ਕਿਊਰੀ (ਸੰਨ 1867) ਦੀ ਐਕਸ-ਰੇ ਦੀ ਕਾਢ ਨਾਲ ਡਾਕਟਰੀ ਵਿਗਿਆਨ ਦੇ ਖੇਤਰ ਵਿੱਚ ਇਨਕਲਾਬ ਆਇਆ
ਐਕਸ-ਰੇ ਕਿਰਨਾਂ ’ਤੇ ਲਗਾਤਾਰ ਕੰਮ ਕਰਦਿਆਂ ਇਹਨਾਂ ਕਿਰਨਾਂ ਨਾਲ ਉਹਨਾਂ ਦਾ ਸਰੀਰ ਰੋਗੀ ਹੋ ਗਿਆਹੁਣ ਇਹਨਾਂ ਮਹਾਨ ਲੋਕਾਂ ਦੀ ਘਾਲਣਾ ਨੂੰ ਅਸੀਂ ਇਹ ਕਹਿ ਕੇ ਖਿੱਲੀ ਉਡਾਈਏ ਕਿ ਇਹ ਗੱਲਾਂ ਤਾਂ ਪਹਿਲਾਂ ਹੀ ਸਾਡੇ ਗ੍ਰੰਥਾਂ ਵਿੱਚ ਦਰਜ ਹਨ ਅਤੇ ਇਹਨਾਂ ਦਾ ਲਾਹਾ ਵੀ ਲੈਂਦੇ ਰਹੀਏ ਤਾਂ ਇਸ ਤੋਂ ਵੱਡੀ ਕਮੀਨਗੀ ਕੀ ਹੋ ਸਕਦੀ ਹੈ ਭਲਾ? ਇਹ ਅਫਸੋਸ ਉਦੋਂ ਜ਼ਿਆਦਾ ਹੁੰਦਾ ਹੈ ਜਦੋਂ ਪੜ੍ਹੇ ਲਿਖੇ ਬੁੱਧੀਜੀਵੀ ਕੈਟਾਗਿਰੀ ਦੇ ਲੋਕ ਧੱਕੇ ਨਾਲ ਹੀ ਧਰਮ ਅਤੇ ਵਿਗਿਆਨ ਨੂੰ ਰਲਗੱਡ ਕਰਨ ਦੀ ਅਸਫਲ ਕੋਸ਼ਿਸ਼ ਕਰਦੇ ਹਨਮਨੁੱਖ ਜਾਤੀ ਸਾਹਮਣੇ ਅੱਜ ਵੀ ਅਨੇਕਾਂ ਸਮੱਸਿਆਵਾਂ ਹਨ ਜਿਵੇਂ ਪ੍ਰਦੂਸ਼ਣ, ਗਰੀਬੀ, ਤਾਪਮਾਨ ਦਾ ਵਾਧਾ, ਉੂਰਜਾ ਸਰੋਤਾਂ ਦਾ ਖਾਤਮਾ ਆਦਿ। ਜੋ ਲੋਕ ਇਹ ਕਹਿੰਦੇ ਹਨ ਕਿ ਸਭ ਸਮੱਸਿਆਵਾਂ ਦੇ ਹੱਲ ਧਰਮ ਗ੍ਰੰਥਾਂ ਵਿੱਚ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਮਨੁੱਖ ਜਾਤੀ ਦੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਧਾਰਮਿਕ ਗ੍ਰੰਥਾਂ ਵਿੱਚੋਂ ਲੱਭ ਕੇ ਦੱਸਣ।
ਦੂਜੇ ਪਾਸੇ ਧਰਮ ਮਹੱਤਤਾ ਨੂੰ ਵੀ ਕਿਸੇ ਤਰ੍ਹਾਂ ਘਟਾ ਨਹੀਂ ਵੇਖਿਆ ਜਾ ਸਕਦਾ। ਵੱਖ ਵੱਖ ਸਮਿਆਂ ’ਤੇ ਕਈ ਵੱਖ ਵੱਖ ਧਾਰਮਿਕ ਸ਼ਕਸ਼ੀਅਤਾਂ ਨੇ ਸਮਾਜ ਦੀ ਸੁਚੱਜੀ ਅਗਵਾਈ ਕੀਤੀ ਜਿਸ ਨਾਲ ਵੱਡੇ ਇਨਕਲਾਬ ਆਏ ਅਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਵੀ ਆਵਾਜ਼ਾਂ ਉੱਠੀਆਂ
ਅੱਜ ਅਸੀਂ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਜਿਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ ਉਹਨਾਂ ਵਿੱਚੋਂ ਬਹੁਤੀਆਂ ਵਿਗਿਆਨ ਦੀਆਂ ਪੈਦਾ ਕੀਤੀਆਂ ਹੋਈਆਂ ਹਨਆਪਣੀ ਜ਼ਿੰਦਗੀ ਦੀ ਗੱਡੀ ਨੂੰ ਵਧੀਆ ਅਤੇ ਸੁਖਾਲਾ ਚਲਾਉਣ ਲਈ ਅਸੀਂ ਪੈਰ ਪੈਰ ਤੇ ਇਹਨਾਂ ਸਾਧਨਾਂ ਦੀ ਮਦਦ ਲੈਂਦੇ ਹਾਂਪਰ ਅਫਸੋਸ ਅਸੀਂ ਆਪਣੀ ਸੋਚ ਨੂੰ ਵਿਗਿਆਨਕ ਨਹੀਂ ਬਣਾ ਸਕੇਕੀ ਕਦੇ ਉਹ ਦਿਨ ਆਏਗਾ ਜਦੋਂ ਬੈਂਜਾਮਨ ਫਰੈਂਕਲਿਨ ਜਿਹੇ ਮਹਾਨ ਵਿਗਿਆਨੀਆਂ, ਜਿਹਨਾਂ ਨੇ ਚਮਤਕਾਰੀ ਖੋਜਾਂ ਕਰਕੇ ਮਨੁੱਖੀ ਇਤਿਹਾਸ ਵਿੱਚ ਇਨਕਲਾਬ ਲਿਆਂਦਾ, ਦੀਆਂ ਤਸਵੀਰਾਂ ਵੀ ਸਾਡੇ ਘਰਾਂ ਦਾ ਸ਼ਿੰਗਾਰ ਹੋਣਗੀਆਂ?
*****
(940)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Phone: (91 - 98550 - 51099)
Email:
(gurcharannoorpur@yahoo.com)

More articles from this author