GurcharanNoorpur7ਆਜ਼ਾਦੀ ਤੋਂ ਬਾਅਦ ਦੇਸ਼ ’ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ...
(28 ਸਤੰਬਰ 2021)

 

ਭਗਤ ਸਿੰਘ ਇੱਕ ਅਜਿਹੀ ਸ਼ਖਸੀਅਤ ਦਾ ਮਾਲਕ ਸੀ ਜਿਸਦੀ ਦੁਨੀਆਂ ਵਿੱਚ ਮਿਸਾਲ ਬਹੁਤ ਘੱਟ ਮਿਲਦੀ ਹੈ28 ਸਤੰਬਰ 1907 ਨੂੰ ਜਨਮਿਆ ਪੰਜਾਬੀਆਂ ਦਾ ਮਾਣ ਅਤੇ ਭਾਰਤ ਮਾਂ ਦਾ ਇਹ ਲਾਡਲਾ ਪੁੱਤਰ ਛੋਟੀ ਜਿਹੀ ਉਮਰ ਵਿੱਚ ਵੱਡੀ ਕੁਰਬਾਨੀ ਕਰਕੇ 23 ਮਾਰਚ 1931 ਨੂੰ ਫਾਂਸੀ ਦੇ ਤਖਤੇ ’ਤੇ ਝੂਲ ਗਿਆ23 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਵੱਡੇ ਕਾਰਨਾਮਿਆਂ ਨੂੰ ਸਰਅੰਜ਼ਾਮ ਦੇਣ ਵਾਲੇ ਸ਼ਹੀਦ ਭਗਤ ਸਿੰਘ ਨੇ ਆਖਰੀ ਸਮੇਂ ਕਿਹਾ ਸੀ- “ਆਪਣੇ ਵਤਨ ਲਈ ਜੋ ਮੈਂ ਕਰਨਾ ਚਾਹੁੰਦਾ ਹਾਂ ਉਸ ਦਾ ਇੱਕ ਹਜਾਰਵਾਂ ਹਿੱਸਾ ਵੀ ਅਜੇ ਨਹੀਂ ਕਰ ਸਕਿਆ।” ਇਸ ਤੋਂ ਉਸ ਦੀ ਵਤਨਪ੍ਰਸਤੀ ਦਾ ਪਤਾ ਚਲਦਾ ਹੈਉਸ ਦੀ ਸ਼ਖਸੀਅਤ ਨਾਲ ਮਿਲਦੀਆਂ ਜੁਲਦੀਆਂ ਮਿਸਾਲਾਂ ਦੁਨੀਆਂ ਵਿੱਚ ਬਹੁਤ ਘੱਟ ਹਨਬਹੁਤ ਘੱਟ ਸਮੇਂ ਵਿੱਚ ਇਤਿਹਾਸ, ਰਾਜਨੀਤੀ, ਸਮਾਜਵਾਦ ਅਤੇ ਉਸ ਸਮੇਂ ਦੁਨੀਆਂ ਪੱਧਰ ’ਤੇ ਹੋ ਰਹੀਆਂ ਰਾਜਨੀਤਕ ਗਤੀਵਿਧੀਆਂ ਦਾ ਅਧਿਐਨ ਕਰਨ ਵਾਲਾ ਇਹ ਮਹਾਂਨਾਇਕ ਅੱਜ ਲੱਖਾਂ ਲੋਕਾਂ ਦਾ ਰਾਹ ਦਸੇਰਾ ਹੈਅੱਠ ਦਹਾਕੇ ਪਹਿਲਾਂ ਭਗਤ ਸਿੰਘ ਨੂੰ ਭਾਵੇਂ ਅੰਗਰੇਜ਼ ਹਕੂਮਤ ਨੇ ਫਾਂਸੀ ਦੇ ਦਿੱਤੀ, ਪਰ ਉਹ ਕਿਤੇ ਗਿਆ ਨਹੀਂ, ਉਹ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ। ਅੱਜ ਵੀ ਉਹ ਦੇਸ਼ ਦੀ ਨੌਜੁਆਨੀ ਨੂੰ ਪੁਕਾਰ ਰਿਹਾ ਹੈ ਕਿ ਆਓ ਇਸ ਧਰਤੀ ਨੂੰ ਮਨੁੱਖਾਂ ਦੇ ਰਹਿਣਯੋਗ ਬਣਾਈਏ

ਦੇਸ਼ ਨੂੰ ਆਜ਼ਾਦ ਹੋਇਆਂ ਅੱਜ 74 ਸਾਲ ਬੀਤ ਗਏ ਹਨਅੱਜ ਦੇਸ਼ ਦੀ 45% ਆਬਾਦੀ ਦਾਲ ਰੋਟੀ ਦੀ ਮੁਥਾਜ ਹੈਦਿੱਲੀ ਦੇ ਤਖਤ ਤੇ ਰਾਜ ਕਰਨ ਵਾਲੀਆਂ ਸਰਕਾਰਾਂ ਗਰੀਬ ਲੋਕਾਂ ਨੂੰ ਸਸਤੇ ਆਟੇ ਦਾਲ ਦੀਆਂ ਖੈਰਾਤਾਂ ਪਾ ਕੇ ਇਸ ਨੂੰ ਆਪਣੀਆਂ ਵੱਡੀਆਂ ਪ੍ਰਾਪਤੀਆਂ ਮੰਨ ਰਹੀਆਂ ਹਨਇਹ ਮਾਣ ਕਰਨ ਵਾਲੀਆਂ ਗੱਲਾਂ ਨਹੀਂ, ਸਗੋਂ ਹੁਣ ਤਕ ਬਦਲ ਬਦਲ ਕੇ ਰਾਜ ਕਰਨ ਵਾਲੇ ਹਾਕਮਾਂ ਲਈ ਸ਼ਰਮਨਾਕ ਗੱਲ ਹੈਜੇਕਰ ਅੱਜ ਵੀ ਦੇਸ਼ ਦੇ ਕਰੋੜਾਂ ਲੋਕ ਦਾਣੇ ਦਾਣੇ ਦੇ ਮੁਥਾਜ ਹਨ ਤਾਂ ਉਹ ਸਮਾਂ ਕਦੋਂ ਆਵੇਗਾ ਜਦੋਂ ਦੇਸ਼ ਦੇ ਇਹ ਦੱਬੇ ਕੁਚਲੇ, ਨਪੀੜੇ ਤੇ ਹਾਸ਼ੀਏ ’ਤੇ ਕਰ ਦਿੱਤੇ ਲੋਕ ਇੱਜ਼ਤ-ਮਾਣ ਦੀ ਰੋਟੀ ਖਾ ਸਕਣਗੇ? ਅਜਿਹਾ ਸ਼ਾਇਦ ਦੇਸ਼ ਦੇ ਹਾਕਮਾਂ ਦੀ ਸੋਚ ਦਾ ਹਿੱਸਾ ਹੀ ਨਹੀਂ ਬਣ ਸਕਿਆਕਿੰਨੀ ਸ਼ਰਮਨਾਕ ਸਥਿਤੀ ਹੈ ਕਿ ਇੱਕ ਪਾਸੇ ਕਰੋੜਾਂ ਲੋਕਾਂ ਕੋਲ ਤਨ ਢੱਕਣ ਲਈ ਕੱਪੜਾ ਨਹੀਂ, ਇਹ ਲੋਕ ਆਨਾਜ ਦੇ ਦਾਣੇ ਦਾਣੇ ਦੇ ਮੁਥਾਜ ਹਨ, ਦੂਜੇ ਪਾਸੇ ਹਰ ਸਾਲ ਲੱਖਾਂ ਟਨ ਆਨਾਜ ਗੱਲ ਸੜ ਜਾਂਦਾ ਹੈਸਰਕਾਰਾਂ ਕਹਿੰਦੀਆਂ ਹਨ ਕਿ ਇਹ ਅਨਾਜ ਭੁੱਖੇ ਲੋਕਾਂ ਨੂੰ ਮੁਫਤ ਨਹੀਂ ਵੰਡਿਆ ਜਾ ਸਕਦਾ ਪਰ ਦੂਜੇ ਪਾਸੇ ਇਹੋ ਸਰਕਾਰਾਂ ਧਨਾਢਾਂ, ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਕਾਰੋਬਾਰ ਕਰਨ ਲਈ ਕਰੋੜਾਂ ਰੁਪਇਆਂ ਦੀਆਂ ਸਬਸਿਡੀਆਂ ਦੇ ਦਿੰਦੀਆਂ ਹਨਧਰਮ ਦੇ ਨਾਮ ’ਤੇ ਰਾਸ਼ਟਰਵਾਦ ਦੀਆਂ ਗੱਲਾਂ ਹੋ ਰਹੀਆਂ ਹਨਪੂੰਜੀਵਾਦੀ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹ ਕੇ ਖੇਡਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਜਾ ਰਹੀ ਬਲਕਿ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਹਨਦੂਜੇ ਪਾਸੇ ਜਿਊਣ ਲਈ ਸੰਘਰਸ਼ ਕਰਦੀਆਂ ਜਮਾਤਾਂ ਨੂੰ ਨਕਸਲਵਾਦੀ, ਮਾਓਵਾਦੀ ਅਤੇ ਦੇਸ਼ ਧਿਰੋਹੀ ਆਖ ਕੇ ਜੇਲਾਂ ਵਿੱਚ ਸੁਟਿਆ ਜਾ ਰਿਹਾ ਹੈਸਵਾਲ ਪੈਦਾ ਹੁੰਦਾ ਹੈ ਕਿ ਕੀ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਇਸ ਅਤਿ ਭ੍ਰਿਸ਼ਟ ਨਿਜ਼ਾਮ ਲਈ ਲੜੇ ਸਨ? ਅੱਜ ਸਾਡੇ ਬਹੁਤੇ ਨੇਤਾਵਾਂ ਦੀ ਹਰ ਬਿਆਨਬਾਜ਼ੀ ਆਪਣੇ ਆਪ ਤੋਂ ਸ਼ੁਰੂ ਹੋ ਕੇ ਵੋਟ ’ਤੇ ਖਤਮ ਹੋ ਜਾਂਦੀ ਹੈ25-30 ਸਾਲ ਤਕ ਵਜ਼ੀਰੀਆਂ ਮਾਨਣ ਵਾਲੇ ਵੀ ਆਜ਼ਾਦੀ ਦਿਵਸ ’ਤੇ ਝੰਡਾ ਲਹਿਰਾ ਕੇ ਮਕਰ ਕਰਦਿਆਂ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਜਿਸ ਮਹਾਨ ਕਾਰਜ ਲਈ ਆਪਣੇ ਪ੍ਰਾਣਾਂ ਦੀ ਅਹੂਤੀ ਦਿੱਤੀ ਸੀ, ਉਹ ਸੁਪਨਾ ਅਜੇ ਅਧੂਰਾ ਹੈਲਗਭਗ ਪੌਣੀ ਸਦੀ ਬੀਤ ਜਾਣ ’ਤੇ ਵੀ ਜੇਕਰ ਸ਼ਹੀਦਾਂ ਦੇ ਸੁਪਨੇ ਸਾਕਾਰ ਨਹੀਂ ਹੋ ਸਕੇ ਤਾਂ ਪੁੱਛਣਾ ਬਣਦਾ ਹੈ ਕਿ ਕੌਣ ਲੋਕ ਹਨ ਜੋ ਇਸ ਵਿੱਚ ਰੁਕਾਵਟ ਬਣੇ ਰਹੇ? ਕੌਣ ਹਨ ਜਿਹਨਾਂ ਨੇ ਦੇਸ਼ ਦੀ ਜਨਤਾ ਨਾਲ ਵਾਰ ਵਾਰ ਵਾਅਦੇ ਕੀਤੇ ਤੇ ਫਿਰ ਉਹਨਾਂ ਤੋਂ ਮੁੱਕਰਦੇ ਰਹੇ? ਆਪਣੇ ਕੁਨਬਿਆਂ ਨੂੰ ਮਾਲਾਮਾਲ ਕੀਤਾ ਅਤੇ ਦੇਸ਼ ਦੀ ਬਹੁਗਿਣਤੀ ਲਈ ਅਤਿ ਭ੍ਰਿਸ਼ਟ ਨਿਜ਼ਾਮ ਪੈਦਾ ਕਰਕੇ ਗਰੀਬੀ ਮੰਦਹਾਲੀ ਅਤੇ ਜਲਾਲਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਦਿੱਤਾ

ਜੇਲ ਦੀਆਂ ਕਾਲ ਕੋਠੜੀਆਂ ਵਿੱਚ ਫਾਂਸੀ ਦੀ ਉਡੀਕ ਵਿੱਚ ਬੈਠੇ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਸੋਚਦੇ ਸਨ ਕਿ ਉਹਨਾਂ ਦੀਆਂ ਕੁਰਬਾਨੀਆਂ ਨਾਲ ਦੇਸ਼ ਆਜ਼ਾਦ ਹੋਵੇਗਾਬਸਤੀਵਾਦੀ ਅੰਗਰੇਜ਼ੀ ਹਕੂਮਤ ਦਾ ਸਫਾਇਆ ਹੋ ਜਾਵੇਗਾਦੇਸ਼ ਦੇ ਲੋਕ ਆਪਣੀ ਤਕਦੀਰ ਆਪਣੇ ਹੱਥਾਂ ਨਾਲ ਲਿਖਣ ਦੇ ਸਮਰੱਥ ਹੋਣਗੇਆਮ ਲੋਕ ਰਾਜ ਭਾਗ ਦੇ ਹਿੱਸੇਦਾਰ ਹੋਣਗੇ, ਦੇਸ਼ ਵਿੱਚੋਂ ਅਮੀਰੀ ਗਰੀਬੀ ਦਾ ਪਾੜਾ ਖਤਮ ਹੋਵੇਗਾ। ਦੇਸ਼ ਦੇ ਲੋਕਾਂ ਨੂੰ ਜਲਾਲਤ ਭਰੀ ਗੁਲਾਮੀ ਤੋਂ ਨਿਜਾਤ ਮਿਲੇਗੀਸਿੱਖਿਆ, ਸਿਹਤ ਸਹੂਲਤਾਂ, ਨਿਆਂ ਪ੍ਰਬੰਧ ਅਤੇ ਰੋਜ਼ਗਾਰ ’ਤੇ ਹਰ ਵਿਅਕਤੀ ਦਾ ਅਧਿਕਾਰ ਹੋਵੇਗਾਪਰ ਇਸਦੇ ਉਲਟ ਨਿਆਂ, ਰੋਜ਼ਗਾਰ ਅਤੇ ਹੋਰ ਜ਼ਰੂਰੀ ਸਹੂਲਤਾਂ ਲਈ ਸੰਘਰਸ਼ ਕਰਦੇ ਲੋਕਾਂ ਨੂੰ ਪੁਲਿਸ ਦੀਆਂ ਡਾਂਗਾਂ, ਗੋਲੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈਹੱਕ ਮੰਗਦੇ ਲੋਕਾਂ ’ਤੇ ਪਰਚੇ ਦਰਜ ਕਰਕੇ ਜੇਲਾਂ ਥਾਣਿਆਂ ਵਿੱਚ ਡੱਕਿਆ ਜਾਂਦਾ ਹੈਔਰਤਾਂ ਦੀ ਬੇਪੱਤੀ ਕੀਤੀ ਜਾਂਦੀ ਹੈਜਤਿੰਦਰਨਾਥ ਦਾਸ (ਜੇਲ ਵਿੱਚ 63 ਦਿਨ ਦੀ ਲੰਬੀ ਭੁੱਖ ਹੜਤਾਲ ਤੋਂ ਬਾਅਦ ਸ਼ਹੀਦੀ), ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ ਵਰਗੇ ਮਹਾਨ ਦੇਸ਼ ਭਗਤਾਂ ਨੇ ਜਾਤਾਂ, ਮਜ਼ਹਬਾਂ, ਧਰਮਾਂ ਤੋਂ ਉੱਪਰ ਉੱਠ ਕੇ ਵਤਨ ਦੀ ਗੁਲਾਮੀ ਦਾ ਖਾਤਮਾ ਕਰਨ ਲਈ ਉੱਚੇ ਸੁੱਚੇ ਆਦਰਸ਼ਾਂ ਲਈ ਕੁਰਬਾਨੀ ਦਿੱਤੀਸੁਪਨਾ ਇਹ ਸੀ ਕਿ ਇਸ ਧਰਤੀ ਨੂੰ ਇਨਸਾਨਾਂ ਦੇ ਰਹਿਣਯੋਗ ਬਣਾਇਆ ਜਾਵੇਜਾਤਾਂ ਪਾਤਾਂ ਅਤੇ ਧਰਮਾਂ ਵਿੱਚ ਵੰਡੇ ਦੇਸ਼ ਦੇ ਲੋਕਾਂ ਨੂੰ ਇਨਸਾਨੀਅਤ ਦੇ ਰਾਹ ’ਤੇ ਤੋਰਿਆ ਜਾ ਸਕੇਅੱਜ ਉਹਨਾਂ ਮਹਾਨ ਦੇਸ਼ ਭਗਤਾਂ ਦੇ ਆਦਰਸ਼ ਅਤੇ ਕੁਰਬਾਨੀਆਂ ਨੂੰ ਨਜ਼ਰ ਅੰਦਾਜ਼ ਕਰਕੇ ਦੇਸ਼ ਦੀਆਂ ਕੁਝ ਰਾਜਨੀਤਕ ਪਾਰਟੀਆਂ ਦੇਸ਼ ਦੇ ਲੋਕਾਂ ਨੂੰ ਬੋਲੀਆਂ, ਧਰਮਾਂ, ਜਾਤਾਂ, ਖਿੱਤਿਆਂ ਵਿੱਚ ਵੰਡ ਕੇ ਆਪਣੀਆਂ ਰੋਟੀਆਂ ਸੇਕ ਰਹੀਆਂ ਹਨ

1947 ਤਕ ਅਸੀਂ ਬਸਤੀਵਾਦੀ ਹਕੂਮਤ ਦੇ ਗੁਲਾਮ ਸੀ, ਅੱਜ ਸਥਿਤੀ ਉਸ ਤੋਂ ਭਿਆਨਕ ਹੈ। ਅੱਜ ਸਾਡੀਆਂ ਸਰਕਾਰਾਂ ਨੇ ਮੁਲਕ ਨੂੰ ਉਹਨਾਂ ਹੀ ਧਨਾਢ ਮੁਲਕਾਂ ਦੀਆਂ ਕੰਪਨੀਆਂ ਦੀ ਮੰਡੀ ਬਣਾ ਦਿੱਤਾ ਹੈਕਿਰਤ ਸੱਭਿਆਚਾਰ ਦਾ ਮੁਲਕ ਵਿੱਚੋਂ ਖਾਤਮਾ ਹੋ ਰਿਹਾ ਹੈਧਨਾਢ ਕੰਪਨੀਆਂ, ਕਾਰਪੋਰੇਟਰਾਂ ਨੂੰ ਲੋਕਾਂ ਦੀ ਹਰ ਲੋੜ ਬਿਜਲੀ, ਪਾਣੀ, ਸਿੱਖਿਆ, ਸਿਹਤ ਸਹੂਲਤਾਂ ਆਦਿ ਲੋੜਾਂ ’ਤੇ ਕਬਜ਼ੇ ਕਰਨ ਦੀਆਂ ਖੁੱਲਹਾਂ ਦਿੱਤੀਆਂ ਜਾ ਰਹੀਆਂ ਹਨਛੋਟੇ ਕਿਸਾਨ, ਦੁਕਾਨਦਾਰ, ਮਜ਼ਦੂਰ ਅਤੇ ਹੋਰ ਛੋਟੀਆਂ ਮੋਟੀਆਂ ਨੌਕਰੀਆਂ ਕਰਨ ਵਾਲੇ ਲੋਕਾਂ ਲਈ ਬੜੀ ਮਾਰੂ ਸਥਿਤੀ ਪੈਦਾ ਕਰ ਦਿੱਤੀ ਗਈ ਹੈਜਿੱਥੇ ਪੂਰੇ ਮੁਲਕ ਵਿੱਚ ਇਹ ਲੋਕ ਅੱਜ ਜਿਉਂਦੇ ਰਹਿਣ ਲਈ ਜੱਦੋਜਹਿਦ ਕਰ ਰਹੇ ਹਨ, ਉੱਥੇ ਕੁਝ ਕੁ ਅਮੀਰ ਘਰਾਣਿਆਂ ਦੀਆਂ ਜਾਇਦਾਦਾਂ ਅਮਰਵੇਲ ਵਾਂਗ ਵਧ ਰਹੀਆਂ ਹਨਦੇਸ਼ ਦੀ ਬਹੁਤ ਗਿਣਤੀ ਇੱਕ ਅਦਿੱਖ ਗੁਲਾਮੀ ਵੱਲ ਧੱਕ ਦਿੱਤੀ ਗਈ ਹੈ ਅੰਗਰੇਜ਼ ਹਕੂਮਤ ਦੀ ਗੁਲਾਮੀ ਤਾਂ ਨਜ਼ਰ ਆਉਂਦੀ ਗੁਲਾਮੀ ਸੀ ਜਿਸਦੇ ਖਿਲਾਫ ਸਾਡੇ ਵੱਡੇ ਵਡੇਰਿਆਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਤੇ ਆਜ਼ਾਦੀ ਹਾਸਲ ਕੀਤੀ ਪਰ ਅੱਜ ਸਾਡੇ ਦੇਸ਼ ਦੀ ਹਾਕਮ ਜਮਾਤ ਨੇ ਲੋਕਾਂ ਦੀ ਅਦਿੱਖ ਗੁਲਾਮੀ ਦਾ ਮੁੱਢ ਬੰਨ੍ਹ ਕੇ ਲੋਕਾਂ ਲਈ ਇੱਕ ਵੱਡੇ ਸੰਘਰਸ਼ ਦਾ ਪਿੜ ਤਿਆਰ ਕੀਤਾ ਹੈ

ਅਸੈਂਬਲੀ ਹਾਲ ਦੇ ਬੰਬ ਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ ਭਗਤ ਸਿੰਘ ਨੂੰ ਸੈਂਟਰਲ ਜੇਲ ਲਾਹੌਰ ਵਿੱਚ ਲਿਆਂਦਾ ਗਿਆ। ਇੱਥੇ ਹੀ ਉਸ ’ਤੇ ਅੰਗਰੇਜ਼ ਅਫਸਰ ਸਾਂਡਰਸ ਨੂੰ ਮਾਰਨ ਦਾ ਮਕੱਦਮਾ ਚੱਲਿਆਇਸ ਮਕੱਦਮੇ ਵਿੱਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 7 ਅਕਤੂਬਰ 1930 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈਫਾਂਸੀ ਦੀ ਸਜ਼ਾ ਹੋ ਜਾਣ ਤੋਂ ਬਾਅਦ ਭਗਤ ਸਿੰਘ ਦੇ ਕ੍ਰਾਂਤੀਕਾਰੀ ਸਾਥੀਆਂ ਨੇ ਫੈਸਲਾ ਕੀਤਾ ਕਿ ਕਿਸੇ ਤਰ੍ਹਾਂ ਭਗਤ ਸਿੰਘ ਨੂੰ ਜੇਲ ਵਿੱਚੋਂ ਬਾਹਰ ਕੱਢ ਲਿਆ ਜਾਵੇਜਦ ਇਸ ਗੱਲ ਤਾਂ ਪਤਾ ਉਸ ਮਹਾਂਨਾਇਕ ਨੂੰ ਲੱਗਾ ਤਾਂ ਉਸ ਨੇ ਇਹ ਕਹਿ ਕੇ ਆਪਣੇ ਸਾਥੀਆਂ ਨੂੰ ਮਨ੍ਹਾਂ ਕਰ ਦਿੱਤਾ ਕਿ ‘ਇਸ ਸਮੇਂ ਮੁਲਕ ਦੇ ਜੋ ਰਾਜਨੀਤਕ ਹਾਲਾਤ ਬਣ ਰਹੇ ਹਨ ਉਸ ਅਨੁਸਾਰ ਮੇਰਾ ਫਾਂਸੀ ਲੱਗਣਾ ਬਲਦੀ ’ਤੇ ਤੇਲ ਦਾ ਕੰਮ ਕਰੇਗਾ।’ ਭਗਤ ਸਿੰਘ ਦੀਆਂ ਲਿਖਤਾਂ ਤੋਂ ਪਤਾ ਚਲਦਾ ਹੈ ਕਿ ਉਹ ਜ਼ਿੰਦਗੀ ਦਾ ਆਸ਼ਕ ਸੀ ਪਰ ਵਤਨ ਲਈ ਜਦੋਂ ਉਸ ਦੇ ਇਮਤਿਹਾਨ ਦੀ ਘੜੀ ਆਈ ਤਾਂ ਉਸ ਨੇ ਮੌਤ ਅਤੇ ਜ਼ਿੰਦਗੀ ਦੋਹਾਂ ਵਿੱਚੋਂ ਮੌਤ ਨੂੰ ਚੁਣਿਆਉਹ ਕੁਰਬਾਨੀ ਦਾ ਉਹ ਮੁਜੱਸਮਾ ਸੀ ਜਿਸ ਨੇ ਦੇਸ਼ ਦੀ ਜਵਾਨੀ ਨੂੰ ਦੇਸ਼ ਲਈ ਜਿਊਣ ਅਤੇ ਮਰਨ ਦੀ ਜਾਚ ਦੱਸੀ

ਆਜ਼ਾਦੀ ਤੋਂ ਬਾਅਦ ਦੇਸ਼ ’ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਤਾਂ ਕੀ ਕਰਨਾ ਸੀ, ਉਹਨਾਂ ਨੇ ਤਾਂ ਸ਼ਹੀਦਾਂ ਨੂੰ ਯਾਦ ਕਰਨ ਦੀ ਵੀ ਲੋੜ ਨਹੀਂ ਸਮਝੀਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਵਿਸਾਰ ਦਿੱਤਾ ਗਿਆਸ਼ਹੀਦ ਸੁਖਦੇਵ, ਮਦਨ ਲਾਲ ਢੀਂਗਰਾ ਅਤੇ ਗਦਰੀ ਬਾਬੇ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਵਰਗੇ ਯੋਧਿਆਂ ਨਾਲ ਸਬੰਧਤ ਯਾਦਗਾਰਾਂ ਦੀ ਹਾਲਤ ਤਰਸਯੋਗ ਹੈ ਆਜ਼ਾਦੀ ਪ੍ਰਵਾਨਿਆਂ ਸ਼ਹੀਦ ਊਧਮ ਸਿੰਘ, ਚੰਦਰ ਸ਼ੇਖਰ ਆਜ਼ਾਦ ਵਰਗਿਆਂ ਦੇ ਵਾਰਸ ਅੱਜ ਵੀ ਮਜ਼ਦੂਰੀ ਕਰਕੇ ਆਪਣਾ ਢਿੱਡ ਭਰਨ ਲਈ ਮਜਬੂਰ ਹਨਮਹਾਨ ਦੇਸ਼ ਭਗਤਾਂ ਦੀਆਂ ਯਾਦਗਾਰਾਂ ਅਤੇ ਉਹਨਾਂ ਦੇ ਵਾਰਸਾਂ ਪ੍ਰਤੀ ਅਜਿਹਾ ਵਤੀਰਾ ਸੰਕੇਤ ਕਰਦਾ ਹੈ ਕਿ ਅੱਜ ਰਾਜਗੱਦੀਆਂ ਦਾ ਨਿੱਘ ਮਾਨਣ ਵਾਲਿਆਂ ਨੇ ਰਾਜਨੀਤੀ ਨੂੰ ਕਾਰੋਬਾਰ ਬਣਾ ਲਿਆ ਹੈਸ਼ਹੀਦਾਂ ਦੀ ਸੋਚ ਨੂੰ ਸਾਕਾਰ ਕਰਨਾ ਉਹਨਾਂ ਦੀ ਜ਼ਿਹਨੀਅਤ ਦਾ ਕਦੇ ਵੀ ਹਿੱਸਾ ਨਹੀਂ ਰਿਹਾ

ਰਾਜਗੱਦੀਆਂ ਦੇ ਸੁਖ ਮਾਨਣ ਵਾਲਿਆਂ ਨੇ ਸ. ਭਗਤ ਸਿੰਘ ਦੀ ਵਿਚਾਰਧਾਰਾ ਅਤੇ ਸ਼ਹਾਦਤ ਨੂੰ ਅਣਗੌਲਿਆਂ ਕੀਤਾ। ਇਹ ਉਹਨਾਂ ਦੀ ਕੁਟਲ ਨੀਤੀ ਦਾ ਹਿੱਸਾ ਸੀ ਪਰ ਸਾਡੇ ਅਖੌਤੀ ਸਭਿਆਚਾਰ ਦੇ ਰਾਖਿਆਂ ਨੇ ਵੀ ਉਸ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀਇਸ ਮਹਾਨ ਸ਼ਹੀਦ ਦੇ ਸੁਪਨੇ, ਸੋਚ ਅਤੇ ਆਦਰਸ਼ਾਂ ਨੂੰ ਖਤਮ ਕਰਨ ਲਈ ਉਸ ਦੀ ਅਜਿਹੀ ਦਿੱਖ ਨੌਜੁਆਨਾਂ ਅੱਗੇ ਬਣਾਈ ਜਿਵੇਂ ਉਹ ਕੋਈ ਹੈਂਕੜਬਾਜ਼, ਗੁੰਡਾਗਰਦ ਪਰਵਿਰਤੀ ਦਾ ਮਾਲਕ ਹੋਵੇਕੁੰਡੀਆਂ ਮੁੱਛਾਂ, ਹੱਥ ਵਿੱਚੋਂ ਪਸਤੌਲ ਅਤੇ ਚਿਹਰੇ ’ਤੇ ਤਿਊੜੀਆਂ ਵਾਲਾ ਭਗਤ ਸਿੰਘ, ਜਿਵੇਂ ਉਸ ਦਾ ਕੰਮ ਬੰਦੇ ਮਾਰਨਾ ਹੀ ਹੋਵੇਉਹਦੀਆਂ ਤਸਵੀਰਾਂ ਬਣਾ ਕੇ ‘ਖੰਘੇ ਸੀ, ਤਾਹੀਂਓ ਟੰਗੇ ਸੀ’, ਜਾਂ ‘ਮਿੱਤਰਾਂ ਦੀ ਮੁੱਛ ਦਾ ਸਵਾਲ ਹੈ’ ਵਰਗੇ, ਉਸ ਦੀ ਸੋਚ ਤੋਂ ਬਿਲਕੁਲ ਉਲਟ ਫਿਕਰੇ ਲਿਖ ਕੇ ਸਾਜ਼ਿਸ਼ ਤਹਿਤ ਉਸ ਦੀ ਨਿੱਗਰ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨਅੱਜ ਦੀ ਨੌਜੁਆਨ ਪੀੜ੍ਹੀ ਨੂੰ ਇਹ ਦੱਸਣ ਦੀ ਲੋੜ ਹੈ ਕਿ ਭਗਤ ਸਿੰਘ ਅਜਿਹੀ ਮਾਨਸਿਕਤਾ ਵਾਲਾ ਨੌਜੁਆਨ ਨਹੀਂ ਸੀਉਹ ਬੰਬ, ਬੰਦੂਕਾਂ ਨਾਲ ਬੰਦੇ ਮਾਰਨ ਵਾਲਾ ਇਨਕਲਾਬੀ ਨਹੀਂ ਸੀਉਹ ਤਾਂ ਇੱਕ ਪੜ੍ਹਾਕੂ ਤੇ ਹਰ ਵੇਲੇ ਅਧਿਐਨ ਕਰਨ ਵਾਲਾ ਉਹ ਮਨੁੱਖ ਸੀ ਜਿਸ ਨੂੰ ਪਤਾ ਸੀ ਕਿ ਸਵੇਰੇ ਤੜਕੇ ਉਸ ਨੂੰ ਫਾਂਸੀ ਲਾਇਆ ਜਾਣਾ ਹੈ, ਉਸੇ ਰਾਤ ਨੂੰ ਉਹ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀਲੋਕ ਰੋਹ ਤੋਂ ਡਰਦੀ ਅੰਗਰੇਜ਼ ਹਕੂਮਤ ਨੇ ਉਸ ਨੂੰ ਉਸੇ ਦਿਨ ਰਾਤ ਨੂੰ ਹੀ ਫਾਂਸੀ ਲਾਉਣ ਦੀ ਸਕੀਮ ਘੜ ਲਈਜੇਲ ਪੁਲਿਸ ਦੇ ਇੱਕ ਅਫਸਰ ਨੇ ਆ ਕੇ ਉਸ ਨੂੰ ਅਚਾਨਕ ਕਿਹਾ, “ਸਰਦਾਰ ਚੱਲੋ ਫਾਂਸੀ ਲਾਏ ਜਾਣ ਦਾ ਸਮਾਂ ਹੋ ਗਿਆ ਹੈ।” ਤਾਂ ਉਸ ਨੇ ਕਿਤਾਬ ਤੋਂ ਧਿਆਨ ਹਟਾਏ ਬਗੈਰ ਕਿਹਾ, “ਰੁਕੋ, ਇੱਕ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲ ਰਿਹਾ ਹੈ।” ਕਿਤਾਬ ਦੀਆਂ ਕੁਝ ਲਾਇਨਾਂ ਅੱਗੇ ਪੜ੍ਹ ਕੇ ਕਿਤਾਬ ਦਾ ਪੰਨਾ ਮੋੜ ਕੇ ‘ਇਨਕਲਾਬ ਜਿੰਦਾਬਾਦ’ ਦਾ ਨਾਅਰਾ ਲਾ ਕੇ ਫਾਂਸੀ ਦੇ ਤਖਤੇ ਵੱਲ ਤੁਰ ਪਿਆ ਤੇ ਆਪਣੇ ਪਿਆਰੇ ਵਤਨ ਤੋਂ ਹੱਸਦਾ ਹੱਸਦਾ ਸ਼ਹੀਦ ਹੋ ਗਿਆ

ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਦੇਸ਼ ਪ੍ਰਤੀ ਵਿਚਾਰਧਾਰਾ ਨੂੰ ਅੱਜ ਫਿਰ ਨਵੇਂ ਸਿਰਿਓਂ ਘੋਖਣ ਅਤੇ ਵਿਚਾਰਨ ਦੀ ਲੋੜ ਹੈਉਹਨਾਂ ਦੇ ਆਦਰਸ਼ਾਂ ਨੂੰ ਸਮਝਣ ਦੀ ਲੋੜ ਹੈਉਹ ਕਿਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਸਨ ਅਤੇ ਅੱਜ ਸਾਡੇ ਸਮਾਜ ਦੇ ਕੀ ਹਾਲਾਤ ਬਣ ਰਹੇ ਹਨ, ਇਸ ’ਤੇ ਵੱਡੀ ਪੱਧਰ ’ਤੇ ਚਰਚਾ ਕਰਨ ਦੀ ਲੋੜ ਹੈਜਿਸ ਦੇਸ਼ ਵਿੱਚ ਜਵਾਨੀ ਦਾ ਕੋਈ ਭਵਿੱਖ ਨਾ ਹੋਵੇ, ਲੱਖਾਂ ਬੇਰੁਜ਼ਗਾਰ ਮੁੰਡੇ ਕੁੜੀਆਂ ਡਿਗਰੀਆਂ, ਡਿਪਲੋਮੇ ਚੁੱਕੀ ਦਰ-ਬ-ਦਰ ਦੀਆਂ ਠੋਕਰਾਂ ਖਾ ਰਹੇ ਹੋਣ, ਜਿਸ ਮੁਲਕ ਦਾ ਹਰ ਪੜ੍ਹਿਆ ਲਿਖਿਆ ਬੰਦਾ ਇਹ ਸੋਚਦਾ ਹੈ ਕਿ ਕਿਸੇ ਤਰ੍ਹਾਂ ਵੱਡੀ ਰਕਮ ਖਰਚ ਕੇ ਇਸ ਦੇਸ਼ ਨੂੰ ਛੱਡ ਕੇ ਉਹ ਕਿਤੇ ਬਾਹਰ ਜਾ ਵਸੇ ਤਾਂ ਕਿ ਉਹਦਾ ਅਤੇ ਉਹਦੀ ਔਲਾਦ ਦਾ ਭਵਿੱਖ ਸੁਰੱਖਿਅਤ ਹੋ ਜਾਵੇ। ਕੀ ਇਹ ਉਹ ਦੇਸ਼ ਹੈ ਜਿਸ ਲਈ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ, ਗਦਰੀ ਬਾਬਿਆਂ ਅਤੇ ਅਨੇਕਾਂ ਹੋਰ ਸ਼ਹੀਦਾਂ ਨੇ ਸਖਤ ਸਜ਼ਾਵਾਂ ਝੱਲੀਆਂ। ਦੇਸ਼ ਦੇ ਚੰਗੇ ਭਵਿੱਖ ਲਈ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਿਆਂ। ਕਾਲ ਕੋਠੜੀਆਂ ਵਿੱਚ ਆਪਣੇ ਤਨ ਗਾਲੇ, ਕਾਲੇਪਾਣੀਆਂ ਦੀ ਮੌਤ ਤੋਂ ਵੀ ਬੁਰੀਆਂ ਸਜ਼ਾਵਾਂ ਝੱਲੀਆਂਹਰ ਸਾਲ ਪੰਦਰਾਂ ਅਗਸਤ ਨੂੰ ਭਾਵੇਂ ਆਜ਼ਾਦੀ ਦੇ ਸਰਕਾਰੀ ਜਸ਼ਨ ਮਨਾਏ ਜਾਂਦੇ ਹਨ ਪਰ ਇਹ ਆਜ਼ਾਦੀ ਸਾਡੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਨਹੀਂ ਹੈਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੁਣ ਫਿਰ ਦੇਸ਼ ਨੂੰ ਇੱਕ ਹੋਰ ਵੱਡੇ ਇਨਕਲਾਬ ਦੀ ਲੋੜ ਹੈ ਕਿਉਂਕਿ ਭਗਤ ਸਿੰਘ ਨੇ ਕਿਹਾ ਸੀ, “ਅੰਗਰੇਜ਼ੀ ਗੁਲਾਮੀ ਵਿਰੁੱਧ ਸੰਘਰਸ਼ ਤਾਂ ਸਾਡੇ ਸੰਗਰਾਮ ਦਾ ਪਹਿਲਾ ਮੋਰਚਾ ਹੈ, ਅੰਤਮ ਲੜਾਈ ਤਾਂ ਸਾਨੂੰ ਲੁੱਟ ਖਸੁੱਟ ਦੇ ਖਿਲਾਫ ਲੜਨੀ ਪਵੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3038)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author