SukhbirSKang7ਆਵਾਜਾਈ, ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਨਿੱਜੀਕਰਨ ਅਤੇ ਵਪਾਰੀਕਰਨ ਦੇ ...
(26 ਫਰਵਰੀ 2021)
(ਸ਼ਬਦ: 680)


ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਅੰਨ ਦੀ ਪੂਰਤੀ ਸਮੇਂ ਦੀ ਸਰਕਾਰ ਅੱਗੇ ਸਭ ਤੋਂ ਵੱਡੀ ਚੁਣੌਤੀ ਸੀਕਿਸਾਨ ਭਾਰਤ ਦੇਸ਼ ਦੇ ਲੋਕਾਂ ਦਾ ਉਹ ਵਰਗ ਹੈ ਜਿਸ ਨੇ ਭਾਰਤ ਦੇ ਅੰਨ ਦੇ ਭਾਂਡੇ ਖਾਲੀ ਭਾਂਡੇ ਨੂੰ ਨੱਕੋ ਨੱਕ ਭਰਿਆਇੱਥੇ ਇਹ ਗੱਲ ਸਪਸ਼ਟ ਕਰਨੀ ਪਵੇਗੀ ਕਿ ਜਦੋਂ ਆਜ਼ਾਦ ਹੋਣ ਤੋਂ ਬਾਦ ਭਾਰਤ ਕਿਸੇ ਦੇਸ਼ ਤੋਂ ਅੰਨ ਮੰਗਦਾ ਸੀ ਤਾਂ ਉਹ ਦੇਸ਼ ਭਾਰਤ ਦਾ ਮਖੌਲ ਉਡਾਉਂਦੇ ਸਨ ਕਿ ਕਿੰਨਾ ਅੰਨ ਮੰਗੋਗੇ, ਤੁਹਾਡੇ ਅੰਨ ਪਾਉਣ ਵਾਲੇ ਭਾਂਡੇ ਦਾ ਥੱਲਾ ਤਾਂ ਹੈ ਨਹੀਂਉਸ ਸਮੇਂ ਸਾਡੇ ਦੇਸ਼ ਦੀ ਆਬਾਦੀ ਸਾਡੀ ਅਨਾਜ ਉਪਜ ਤੋਂ ਕਿਤੇ ਜ਼ਿਆਦਾ ਸੀਪਰ ਦੇਸ਼ ਦੇ ਕਿਸਾਨਾਂ ਅਤੇ ਕਿਰਤੀਆਂ ਨੇ ਇਸ ਨੂੰ ਵੰਗਾਰ ਮੰਨ ਕੇ ਇੰਨੀ ਮਿਹਨਤ ਕੀਤੀ ਕਿ ਛੇਤੀ ਹੀ ਦੇਸ਼ ਨੂੰ ਅੰਨ ਦੇ ਮਾਮਲੇ ਵਿੱਚ ਆਤਮ ਨਿਰਭਰ ਬਣਾ ਦਿੱਤਾ ਅਤੇ ਫਿਰ ਕੁਝ ਕੁ ਦਹਾਕਿਆਂ ਵਿੱਚ ਹੀ ਦੇਸ਼ ਨੂੰ ਅੰਨ ਵੰਡਣ ਦੇ ਯੋਗ ਬਣਾ ਦਿੱਤਾਇਸੇ ਕਰਕੇ ਭਾਰਤ ਨੂੰ ਖੇਤੀ ਪ੍ਰਧਾਨ ਦੇਸ਼ ਮੰਨਿਆ ਜਾਣ ਲੱਗਾ

ਅੱਜ ਦੇ ਭਾਰਤ ਦੇਸ਼ ਨੂੰ ਪੈਰਾਂ ’ਤੇ ਖੜ੍ਹਾ ਕਰਨ ਵਿੱਚ ਕਿਸਾਨਾਂ ਅਤੇ ਕਿਰਤੀਆਂ ਦਾ ਬਹੁਤ ਅਹਿਮ ਯੋਗਦਾਨ ਹੈਇਸ ਕਰਕੇ ਲੋਕਾਂ ਅਤੇ ਦੇਸ਼ ਦੀ ਮੁੱਢਲੀ ਜ਼ਰੂਰਤ ਦੀ ਪੂਰਤੀ ਅਤੇ ਦਰਪੇਸ਼ ਸਭ ਤੋਂ ਵੱਡੀ ਚੁਣੌਤੀ ਦੇ ਹੱਲ ਵਿੱਚ ਦੇਸ਼ ਦੇ ਕਿਰਤੀ ਅਤੇ ਕਿਸਾਨ ਦੀ ਮਿਹਨਤ, ਕੁਰਬਾਨੀ ਅਤੇ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾਣਾ ਚਾਹੀਦਾਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੂੰਜੀਪਤੀਆਂ ਹੱਥ ਚੜ੍ਹ ਕੇ ਸਾਡੀ ਮੌਜੂਦਾ ਸਰਕਾਰ ਕਿਸਾਨ ਦੇ ਇਸ ਬਲੀਦਾਨ ਨੂੰ ਭੁਲਾ ਕੇ ਉਸਦੀ ਦੀ ਉਪਜ ਅਤੇ ਜ਼ਮੀਨ ਨੂੰ ਉਸ ਤੋਂ ਖੋਹਣ ’ਤੇ ਉਤਾਰੂ ਹੋ ਗਈ ਹੈਕਿਸੇ ਦੇਸ਼ ਦੀ ਹਕੂਮਤ ਨੂੰ ਆਰਥਿਕ ਜਾਂ ਸਿਆਸੀ ਲਾਭਾਂ ਖਾਤਰ ਇੰਨਾ ਅਕ੍ਰਿਤਘਣ ਨਹੀਂ ਹੋਣਾ ਚਾਹੀਦਾਸਾਡੇ ਦੇਸ਼ ਵਿੱਚ ਰੁੱਖ, ਕੁੱਖ, ਦੁੱਖ ਅਤੇ ਮਨੁੱਖ ਦਾ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਅਤੇ ਬੇਰਹਿਮੀ ਦੀ ਹੱਦ ਤਕ ਵਪਾਰੀਕਰਨ ਹੋ ਚੁੱਕਿਆ ਹੈ ਅਤੇ ਕਾਰਪੋਰੇਟ ਹੱਥ ਵਿਕ ਚੁੱਕੀ ਸਰਕਾਰ ਹੁਣ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ ਲਿਆ ਕੇ ਭੁੱਖ ਨੂੰ ਵੀ ਵਪਾਰ ਦੇ ਘੇਰੇ ਅੰਦਰ ਲਿਆਉਣ ’ਤੇ ਤੁਲੀ ਹੋਈ ਹੈਆਵਾਜਾਈ, ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਨਿੱਜੀਕਰਨ ਅਤੇ ਵਪਾਰੀਕਰਨ ਦੇ ਨਤੀਜੇ ਅਸੀਂ ਦੇਖ ਚੁੱਕੇ ਹਾਂ ਕਿ ਕਿਵੇਂ ਇਹ ਆਮ ਬੰਦੇ ਦਾ ਬੇਦਰਦੀ ਨਾਲ ਕਚੂੰਮਰ ਕੱਢ ਰਹੇ ਹਨਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਤਹਿਤ ਜੇਕਰ ਖੇਤੀ ਦਾ ਵਪਾਰੀਕਰਨ ਹੋ ਜਾਂਦਾ ਹੈ ਤਾਂ ਆਮ ਲੋਕਾਂ ਵਲੋਂ ਦੜਿਆਂ, ਕੁਇੰਟਲਾਂ ਅਤੇ ਦਹਾਈਆਂ ਵਿੱਚ ਤੋਲ-ਮਾਪ ਕੇ ਖਰੀਦਿਆ ਜਾਣ ਵਾਲਾ ਅਨਾਜ, ਸਬਜ਼ੀ ਅਤੇ ਦੁੱਧ ਪਹਿਲਾਂ ਕਿਲੋਆਂ, ਲਿਟਰਾਂ ਅਤੇ ਗਰਾਮਾਂ ਵਿੱਚ ਅਤੇ ਫਿਰ ਸਮਾਂ ਪਾ ਕੇ ਦਾਣਿਆਂ, ਨਗਾਂ ਅਤੇ ਚਮਚਿਆਂ ਦੀ ਮਿਣਤੀ ਵਿੱਚ ਮਿਲਣ ਲੱਗੇਗਾਇਟਰਨੈੱਟ ਅਤੇ ਹੋਰ ਪੈਕਿੰਗ ਵਾਲੀਆਂ ਵਸਤਾਂ ਦੀ ਤਰ੍ਹਾਂ ਰੇਟ ਚਾਹੇ ਉਹੀ ਰਹੇ ਪਰ ਮਾਤਰਾ ਘਟਦੀ ਜਾਵੇਗੀਬਚਪਨ ਵਿੱਚ ਕਿਸੇ ਬਜ਼ੁਰਗ ਦੀ ਮਜ਼ਾਕ ਵਿੱਚ ਕਹੀ ਗੱਲ ਯਾਦ ਆ ਰਹੀ ਹੈ ਕਿ ਕਦੇ ਕਮਜ਼ੋਰੀ ਦੇ ਮਾਰੇ ਲੋਕਾਂ ਨੂੰ ਦੁੱਧ ਦੇ ਟੀਕੇ ਲਗਵਾਉਣੇ ਪਿਆ ਕਰਨਗੇ ਜੇਕਰ ਸਰਕਾਰ ਖੇਤੀ ਨੂੰ ਪੂੰਜੀਪਤੀਆਂ ਦੇ ਹੱਥਾਂ ਵਿੱਚ ਦੇ ਦਿੰਦੀ ਹੈ ਤਾਂ ਇਹ ਦਿਨ ਵੀ ਦੂਰ ਨਹੀਂ ਰਹਿਣਗੇ ਜਦੋਂ ਦੇਸ਼ ਦੀ ਗਰੀਬ ਜਨਤਾ ਭੁੱਖਮਰੀ ਦੀ ਸ਼ਿਕਾਰ ਹੋ ਜਾਵੇਗੀਜਦੋਂ ਜਨਤਾ ਪੇਟੋਂ ਭੁੱਖੀ ਹੋਵੇ ਉਦੋਂ ਕੋਈ ਵੀ ਦੇਸ਼ ਤਰੱਕੀ ਤਾਂ ਕੀ ਆਤਮ ਨਿਰਭਰ ਵੀ ਨਹੀਂ ਰਹਿ ਸਕਦਾ

ਭਾਰਤ ਵਰਗੇ ਕਿਸੇ ਵੀ ਖੇਤੀ ਪ੍ਰਧਾਨ ਦੇਸ਼ ਦੀ ਉਸਾਰੀ ਅਤੇ ਤਰੱਕੀ ਵਿੱਚ ਕਿਰਤੀਆਂ ਅਤੇ ਕਿਸਾਨਾਂ ਦਾ ਬਹੁਤ ਵਡਮੁੱਲਾ ਯੋਗਦਾਨ ਹੁੰਦਾ ਹੈ ਇਸ ਅਧਾਰ ਨੂੰ ਠੇਸ ਪਹੁੰਚਾ ਕੇ ਅਜਿਹੇ ਦੇਸ਼ ਬਹੁਤੀ ਦੇਰ ਸਥਿਰ ਨਹੀਂ ਰਹਿ ਸਕਦੇਖੇਤ, ਖੇਤੀ ਅਤੇ ਖੇਤੀ ਕਰਨ ਵਾਲਿਆਂ ਦਾ ਜਿੱਥੇ ਆਪਸ ਵਿੱਚ ਵੀ ਗੂੜ੍ਹਾ ਰਿਸ਼ਤਾ ਹੈ, ਉੱਥੇ ਇਹ ਕਾਦਰ, ਕੁਦਰਤ ਅਤੇ ਵਾਤਾਵਰਣ ਦੇ ਵੀ ਬਹੁਤ ਨੇੜੇ ਹੋ ਕੇ ਵਿਚਰਦੇ ਹਨਪੈਸੇ, ਲਾਲਚ ਅਤੇ ਲਾਲਸਾ ਖਾਤਰ ਇਸ ਨੇੜਤਾ ਤੇ ਰਿਸ਼ਤੇ ਨੂੰ ਤੋੜਨਾ ਕਦੇ ਵੀ ਦੇਸ਼ ਅਤੇ ਮਨੁੱਖਤਾ ਦੇ ਹਿਤ ਵਿੱਚ ਨਹੀਂ ਹੋਵੇਗਾਦੇਸ਼ ਦੇ ਹੇਠਲੇ ਵਰਗ ਲਈ ਤਾਂ ਅੱਜ ਵੀ ਰੋਟੀ ਦਾ ਪ੍ਰਬੰਧ ਕਰਨਾ ਮੁਹਾਲ ਹੈ ਜੇਕਰ ਖੇਤੀ ਅਤੇ ਉਪਜ ਪੂੰਜੀਪਤੀਆਂ ਦੇ ਸਿੱਧੀ ਹੱਥਾਂ ਵਿੱਚ ਚਲੀ ਗਈ ਤਾਂ ਮੱਧ ਅਤੇ ਉੱਪਰਲੇ ਵਰਗ ਲਈ ਵੀ ਰੋਟੀ ਚੁਣੌਤੀ ਬਣ ਜਾਵੇਗੀਲੋਕਾਂ ਦੀ ਭੁੱਖ ਨੂੰ ਸਸਤੇ ਵਿੱਚ ਤ੍ਰਿਪਤ ਕਰਨ ਵਾਲੀ ਖੇਤੀ ਦਾ ਪੂੰਜੀਪਤੀਆਂ ਹੱਥ ਵਪਾਰੀਕਰਨ ਹੋ ਜਾਣ ਤੇ ਕਾਰਪੋਰੇਟ ਤਾਂ ਮਜ਼ਬੂਤ ਹੋ ਜਾਵੇਗਾ ਪਰ ਦੇਸ਼ ਮਜ਼ਬੂਤ ਹਰਗਿਜ਼ ਨਹੀਂ ਹੋਵੇਗਾ ਉਲਟਾ ਜਨਤਾ ਕਮਜ਼ੋਰ ਹੋ ਜਾਵੇਗੀ ਅਤੇ ਕਮਜ਼ੋਰ ਜਨਤਾ ਕਦੇ ਵੀ ਮਜ਼ਬੂਤ ਦੇਸ਼ ਜਾਂ ਹਕੂਮਤ ਨਹੀਂ ਸਿਰਜ ਸਕੇਗੀਇਸ ਕਰਕੇ ਦੇਸ਼ ਦੀ ਖੇਤੀ ਨੂੰ ਕਿਸਾਨਾਂ ਅਤੇ ਕਿਰਤੀਆਂ ਦੇ ਹੱਥਾਂ ਵਿੱਚ ਰਹਿਣ ਦੇਣਾ ਹੀ ਦੇਸ਼, ਜਨਤਾ ਅਤੇ ਮਨੁੱਖਤਾ ਦੇ ਹਿਤ ਵਿੱਚ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2609)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਵੀਰ ਸਿੰਘ ਕੰਗ

ਸੁਖਵੀਰ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 85678 - 72291)

More articles from this author