SukhbirSKang7ਕਈ ਮਹੀਨਿਆਂ ਤੋਂ ਰਾਜਾਂ ਅੰਦਰ ਅਤੇ ਫਿਰ ਦਿੱਲੀ ਦੀਆਂ ਸਰਹੱਦਾਂ ’ਤੇ ਕੜਾਕੇ ਦੀ ਠੰਢ ਵਿੱਚ ...
(28 ਜਨਵਰੀ 2021)
(ਸ਼ਬਦ: 610)

 

ਕਿਸਾਨ ਸੰਘਰਸ਼ ਦੇ ਹਾਮੀਆਂ ਨੂੰ ਕੱਲ੍ਹ ਲਾਲ ਕਿਲ੍ਹੇ ਉੱਪਰ ਜਾ ਕੇ ਕੁਝ ਨੌਜਵਾਨਾਂ ਵਲੋਂ ਫਹਿਰਾਏ ਕਿਸਾਨੀ ਅਤੇ ਖਾਲਸੇ ਦੇ ਝੰਡੇ ਦੀ ਘਟਨਾ ਨੂੰ ਕਿਸਾਨ ਅੰਦੋਲਨ ਦਾ ਮਕਸਦ ਨਹੀਂ ਮੰਨਣਾ ਚਾਹੀਦਾਲਾਲ ਕਿਲ੍ਹੇ ਦੀ ਘਟਨਾ ਤੋਂ ਬਿਨਾਂ ਹੋਰ ਥਾਵਾਂ ’ਤੇ ਟਰੈਕਟਰ ਮਾਰਚ ਦਾ ਸ਼ਾਂਤਮਈ ਤਰੀਕੇ ਨਾਲ ਚੱਲਣ ਦਾ ਵੀ ਜ਼ਿਕਰ ਕਰਨਾ ਬਣਦਾ ਹੈਦਿੱਲੀ ਦੇ ਵਾਸੀਆਂ ਵਲੋਂ ਕਿਸਾਨਾਂ ਦਾ ਕੀਤਾ ਸਵਾਗਤ ਤੇ ਉਹਨਾਂ ਉੱਪਰ ਕੀਤੀ ਫੁੱਲਾਂ ਦੀ ਵਰਖਾ ਕਿਸਾਨਾਂ ਪ੍ਰਤੀ ਉਹਨਾਂ ਦੀ ਹਮਾਇਤ ਅਤੇ ਸ਼ਰਧਾ ਦੀ ਗਵਾਹੀ ਭਰਦੀ ਹੈਦਿੱਲੀ ਅੰਦਰ ਸਥਾਨਕ ਲੋਕਾਂ ਵਲੋਂ ਸਵਾਗਤੀ ਬੈਨਰ ਫੜ ਕੇ ਕਿਸਾਨਾਂ ਦੀ ਹੌਸਲਾ ਅਫ਼ਜਾਈ ਕਰਨਾ ਇੱਕ ਤਰ੍ਹਾਂ ਨਾਲ ਸਰਕਾਰ ਲਈ ਵੰਗਾਰ ਹੀ ਸੀ

ਇਹ ਵੀ ਇਤਿਹਾਸਕ ਟਰੈਕਟਰ ਮਾਰਚ ਦੀ ਪ੍ਰਾਪਤੀ ਹੀ ਮੰਨੀ ਜਾਵੇਗੀ ਕਿ ਕਿਸੇ ਕਿਸਾਨ ਨੇ ਜਾਣ-ਬੁਝ ਕੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਤੇ ਨਾ ਹੀ ਸਥਾਨਕ ਲੋਕਾਂ ਨੇ ਇਸ ਤੋਂ ਕੋਈ ਪ੍ਰੇਸ਼ਾਨੀ ਮਹਿਸੂਸ ਕੀਤੀ, ਸਗੋਂ ਲੋਕ ਪਰਿਵਾਰਾਂ ਸਮੇਤ ਇਸ ਵਚਿੱਤਰ ਦ੍ਰਿਸ਼ ਨੂੰ ਮਾਣਦੇ ਦੇਖੇ ਗਏਇਸ ਘਟਨਾ ਨੂੰ ਨਿਰਾ ਨਾਂਹ-ਪੱਖੀ ਤੌਰ ’ਤੇ ਵੀ ਨਹੀਂ ਲੈਣਾ ਚਾਹੀਦਾ ਕਿਉਂਕਿ ਇਸ ਪਿੱਛੇ ਛੁਪਿਆ ਕਾਰਨ ਕੋਈ ਵੀ ਰਿਹਾ ਹੋਵੇ, ਅਸੀਂ ਇਸ ਗੱਲ ਨੂੰ ਕਤਈ ਨਕਾਰ ਨਹੀਂ ਸਕਦੇ ਕਿ ਇਸ ਘਟਨਾ ਨੂੰ ਸੰਭਵ ਬਣਾਉਣ ਪਿੱਛੇ ਦੋ ਮਹੀਨਿਆਂ ਤੋਂ ਠੰਢ ਵਿੱਚ ਰੁਲਦੇ ਕਿਸਾਨਾਂ ਪ੍ਰਤੀ ਸਰਕਾਰ ਦੀ ਅਣਦੇਖੀ ਅਤੇ ਤਾਨਾਸ਼ਾਹੀ ਰਵਈਏ ਵਿੱਚੋਂ ਉਪਜਿਆ ਰੋਸ ਤੇ ਦਰਦ ਹੀ ਸੀਜਾਇਜ਼ ਮੰਗ ਲੈ ਕੇ ਲੰਬੇ ਸਮੇਂ ਤੋਂ ਸ਼ਾਂਤਮਈ ਚੱਲ ਰਹੇ ਅੰਦੋਲਨ ਦਾ ਸਰਕਾਰ ਉੱਪਰ ਕੋਈ ਅਸਰ ਨਾ ਹੁੰਦਾ ਦੇਖ ਕੇ ਕੁਝ ਲੋਕਾਂ ਦਾ ਗੁੱਸਾ ਫੁੱਟ ਪੈਣਾ ਕੋਈ ਅਣਹੋਣੀ ਨਹੀਂ ਹੈਕਿਸੇ ਨੇ ਦੇਸ਼ ਦੇ ਰਾਸ਼ਟਰੀ ਤਿਰੰਗੇ ਝੰਡੇ ਦੀ ਤੌਹੀਨ ਨਹੀਂ ਕੀਤੀ

ਦੇਸ਼ ਅੰਦਰ ਅਨੇਕ ਵਾਰ ਫਿਰਕੂ ਭੀੜਾਂ ਨੇ ਅਜਿਹੇ ਅਹਿਮ ਥਾਵਾਂ ਤੋਂ ਇਲਾਵਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਅਸਥਾਨਾਂ ਉੱਪਰ ਵੀ ਧਾਰਮਿਕ ਝੰਡੇ ਲਹਿਰਾਏ ਹਨ ਤਾਂ ਕੁਝ ਲੋਕਾਂ ਵਲੋਂ ਲਾਲ ਕਿਲੇ ਉੱਪਰ ਜਾ ਕੇ ਝੰਡਾ ਲਹਿਰਾ ਦੇਣ ਨੂੰ ਪੂਰੇ ਕਿਸਾਨ ਅੰਦੋਲਨ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾਕਿਸਾਨ ਆਗੂਆਂ ਅਤੇ ਇਸ ਸੰਘਰਸ਼ ਦੇ ਸ਼ੁਭ ਚਿੰਤਕਾਂ ਨੂੰ ਇਸ ਘਟਨਾ ਪ੍ਰਤੀ ਨਿੰਦਾ ਕਰਨ ਜਾਂ ਕਿਨਾਰਾ ਕਰਨ ਦਾ ਰਵਈਆ ਅਪਨਾਉਣ ਦੀ ਥਾਂ ਇਸ ਨੂੰ ਅੰਦੋਲਨ ਦੀ ਤਾਕਤ ਮੰਨਣਾ ਚਾਹੀਦਾ ਹੈ ਕਿ ਇਹ ਕਿਸਾਨ ਅੰਦੋਲਨ ਤੋਂ ਉਪਜੇ ਪ੍ਰਚੰਡ ਰੋਹ ਦੌਰਾਨ ਵਾਪਰਿਆਕਈ ਮਹੀਨਿਆਂ ਤੋਂ ਰਾਜਾਂ ਅੰਦਰ ਅਤੇ ਫਿਰ ਦਿੱਲੀ ਦੀਆਂ ਸਰਹੱਦਾਂ ’ਤੇ ਕੜਾਕੇ ਦੀ ਠੰਢ ਵਿੱਚ ਤੜਫਦੇ ਲੋਕਾਂ ਨੇ ਆਪਣਾ ਰੋਸ ਪ੍ਰਗਟ ਲਈ ਇਜਾਜ਼ਤ ਟਕਰਾਓ ਅਤੇ ਡੰਡੇ ਖਾਣ ਲਈ ਨਹੀਂ ਸੀ ਲਈਪਹਿਲਾਂ ਵਾਅਦਾ ਖਿਲਾਫ਼ੀ ਰੁਕਾਵਟਾਂ ਖੜ੍ਹੀਆਂ ਕਰਕੇ, ਅੱਥਰੂ ਗੈਸ ਵਰਤ ਕੇ ਅਤੇ ਫਿਰ ਲਾਠੀਚਾਰਜ ਕਰਕੇ ਪੁਲਿਸ ਅਤੇ ਸਰਕਾਰ ਵਲੋਂ ਕੀਤੀ ਗਈਜੇਕਰ ਸਰਕਾਰ ਪਹਿਲਾਂ ਤੋਂ ਤੈਅ ਰੂਟ ਉੱਪਰ ਇੰਨੀ ਸਖ਼ਤੀ ਕਰ ਸਕਦੀ ਸੀ ਤਾਂ ਫਿਰ ਸਰਕਾਰ ਵਾਸਤੇ ਗਣਤੰਤਰ ਦਿਵਸ ਵਾਲੇ ਦਿਨ ਖਾਸ ਅਹਿਮੀਅਤ ਰੱਖਦੀ ਥਾਂ ਦੁਆਲੇ ਬਣਦੀ ਖਾਸ ਸੁਰੱਖਿਆ ਕਿਉਂ ਨਹੀਂ ਕੀਤੀ ਗਈਲੋਕ ਉੱਡ ਕੇ ਤਾਂ ਉੱਥੇ ਪਹੁੰਚ ਨਹੀਂ ਗਏ, ਬਲਕਿ ਇਹ ਸਰਕਾਰ ਦੀ ਢਿੱਲ ਜਾਂ ਸਾਜ਼ਿਸ਼ ਵੱਲ ਹੀ ਸੰਕੇਤ ਕਰਦਾ ਹੈਜਾਣ ਬੁੱਝ ਕੇ ਰੁਕਾਵਟਾਂ ਪਾ ਕੇ ਤੇ ਲਾਠੀਚਾਰਜ ਕਰਕੇ ਸ਼ਾਂਤਮਈ ਚੱਲਦੇ ਮਾਰਚ ਦੇ ਰੁਖ ਨੂੰ ਭਟਕਾਇਆ ਗਿਆ ਤਾਂ ਕਿ ਏਕਤਾ ਨੂੰ ਭੰਗ ਕੀਤਾ ਜਾ ਸਕੇ ਅਤੇ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ

ਪਹਿਲਾਂ ਵੀ ਕਈ ਵਾਰ ਅੰਦੋਲਨਾਂ ਦੇ ਤਾਕਤ ਫੜ ਜਾਣ ’ਤੇ ਸਰਕਾਰਾਂ ਨੇ ਅਜਿਹੇ ਘੁਸਪੈਠ ਅਤੇ ਗੁਮਰਾਹ ਕਰਨ ਵਾਲੇ ਕੋਝੇ ਹੱਥਕੰਡੇ ਵੀ ਅਨੇਕਾਂ ਵਾਰ ਵਰਤੇ ਹਨਦੇਸ਼ ਅਤੇ ਦੁਨੀਆਂ ਦੇ ਲੋਕ ਭਾਰਤ ਦੀ ਅਜਿਹੀ ਬਦਸੂਰਤ ਰਾਜਨੀਤੀ ਨੂੰ ਬਹੁਤ ਵਾਰ ਦੇਖ ਚੁੱਕੇ ਹਨ ਅਤੇ ਅਨੇਕ ਅੰਦੋਲਨ ਸਰਕਾਰਾਂ ਦੀ ਇਸ ਸਾਜ਼ਿਸ਼ੀ ਨੀਤੀ ਦਾ ਸ਼ਿਕਾਰ ਹੋ ਕੇ ਅਸਫਲ ਹੋ ਚੁੱਕੇ ਹਨਇਸ ਕਰਕੇ ਲੋਕਾਂ, ਹਮਾਇਤੀਆਂ ਅਤੇ ਆਗੂਆਂ ਨੂੰ ਇਸ ਘਟਨਾ ਨੂੰ ਤੂਲ ਦੇ ਕੇ ਆਪਸੀ ਫੁੱਟ ਜਾਂ ਪਾੜੇ ਤੋਂ ਬਚਣਾ ਚਾਹੀਦਾ ਹੈ ਅਤੇ ਅੰਦੋਲਨ ਨੂੰ ਅੱਗੇ ਵਧਾਉਣ ਲਈ ਯਤਨ ਜਾਰੀ ਰੱਖਣੇ ਚਾਹੀਦੇ ਹਨ

ਇਸ ਘਟਨਾ ਦੇ ਸਾਜ਼ਿਸ਼, ਪ੍ਰੇਰਿਤ, ਸਰਕਾਰੀ ਚਾਲ ਜਾਂ ਜਾਣਬੁੱਝ ਕੇ ਕੀਤੀ ਹੋਣ ਬਾਰੇ ਕੁਝ ਕਹਿਣਾ ਤਾਂ ਹਾਲੇ ਜਲਦਬਾਜ਼ੀ ਹੋਵੇਗੀ ਪਰ ਇਹ ਇੱਕ ਘਟਨਾ ਮਹੀਨਿਆਂ ਤੋਂ ਚਲਦੇ ਸ਼ਾਂਤਮਈ ਅੰਦੋਲਨ ਦਾ ਅਕਸ ਖਰਾਬ ਨਹੀਂ ਕਰ ਸਕਦੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2552)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਵੀਰ ਸਿੰਘ ਕੰਗ

ਸੁਖਵੀਰ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 85678 - 72291)

More articles from this author