SukhbirSKang7ਸਰਕਾਰ ਦੇ ਇਸ ਵਤੀਰੇ ਤੋਂ ਲੱਗਦਾ ਹੈ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ...
(12 ਫਰਵਰੀ 2021)
(ਸ਼ਬਦ: 490)


ਇੱਕ ਪੁਰਾਣੀ ਕਹਾਵਤ ਹੈ - ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ
ਕੱਲ੍ਹ ਰਾਜ ਸਭਾ ਵਿੱਚ ਭਾਸ਼ਨ ਦੌਰਾਨ ਪ੍ਰਧਾਨ ਮੰਤਰੀ ਦਾ ਕਿਸਾਨ ਅੰਦੋਲਨ ਬਾਰੇ ਮਜ਼ਾਕੀਆ ਤਨਜ਼ ਕੱਸ ਕੇ ਹੱਸਣਾ ਉਸਦੇ ਵੀ ਗਵਾਰ ਹੋਣ ਦੀ ਗਵਾਹੀ ਦੇ ਗਿਆਅਸਫ਼ਲ ਰੋਮਨ ਸ਼ਾਸਕ ਨੀਰੋ ਕਲਾਊਡੀਅਸ ਬਾਰੇ ਇੱਕ ਹੋਰ ਇਤਿਹਾਸ ਮੁਹਾਵਰਾ ਪ੍ਰਚੱਲਤ ਹੈ - ਰੋਮ ਜਲ਼ ਰਿਹਾ ਸੀ ਤੇ ਨੀਰੋ ਚੈਨ ਦੀ ਬੰਸਰੀ ਵਜਾ ਰਿਹਾ ਸੀਮੋਦੀ ਬਾਰੇ ਵੀ ਕਿਹਾ ਜਾ ਸਕਦਾ ਹੈ ਕਿ ਦੇਸ਼ ਦਾ ਕਿਸਾਨ ਰੁਲ਼ ਰਿਹਾ ਸੀ ਤਾਂ ਮੋਦੀ ਪੂੰਜੀਵਾਦੀ ਰਾਗ ਅਲਾਪ ਰਿਹਾ ਸੀਦੁਨੀਆਂ ਭਰ ਦੀਆਂ ਮਹਾਨ ਹਸਤੀਆਂ ਦੇਸ਼ ਅੰਦਰ ਹੋ ਰਹੇ ਕਿਸਾਨ ਸੰਘਰਸ਼ ਨੂੰ ਹਮਾਇਤ ਦੇ ਰਹੀਆਂ ਹਨ ਅਤੇ ਅੱਤ ਦੀ ਸਰਦੀ ਵਿੱਚ ਸੜਕਾਂ ’ਤੇ ਬੈਠੇ ਆਪਣੇ ਹੱਕਾਂ ਲਈ ਲੜਦੇ ਕਿਸਾਨਾਂ ਪ੍ਰਤੀ ਹਮਦਰਦੀ ਜਤਾ ਰਹੀਆਂ ਹਨ ਪਰ ਸਾਡੇ ਦੇਸ਼ ਦਾ ਕਾਰਪੋਰੇਟਾਂ ਹੱਥ ਵਿਕਿਆ ਬੇਸ਼ਰਮ ਪ੍ਰਧਾਨ ਮੰਤਰੀ ਇੱਕ ਜ਼ਿੰਮੇਵਾਰ ਸਥਲ ਤੋਂ ਕਿਸਾਨਾਂ ਨੂੰ ਮਜ਼ਾਕ ਕਰ ਰਿਹਾ ਹੈਦੁੱਖ ਵਾਲੀ ਗੱਲ ਹੈ ਕਿ ਉੱਥੇ ਬੈਠੇ ਮਰੀ ਹੋਈ ਸੰਵੇਦਨਾ ਵਾਲੇ ਲੋਕ ਮੇਜ਼ ਥਪਥਪਾ ਕੇ ਸਹਿਮਤੀ ਦੇ ਰਹੇ ਸਨ ਅਤੇ ਉਸ ਤੋਂ ਵੀ ਡੁੱਬ ਮਰਨ ਵਾਲੀ ਗੱਲ ਹੈ ਵਿਰੋਧੀ ਧਿਰ ਵਾਸਤੇ, ਜੋ ਇਸ ਨਿਰਦਈ ਵਤੀਰੇ ਮੌਕੇ ਚੁੱਪ ਬੈਠੀ ਸੀ

ਕੱਲ੍ਹ ਦਾ ਰਾਜ ਸਭਾ ਦਾ ਵਰਤਾਰਾ ਦੇਖ ਕੇ ਇਹ ਮਹਿਸੂਸ ਹੋ ਰਿਹਾ ਸੀ ਵਿਰੋਧੀ ਧਿਰ ਦੀ ਨਿਪੁੰਸਕਤਾ ਦੇ ਹੁੰਦਿਆਂ ਲੋਕਤੰਤਰ ਦੇ ਕਿਸੇ ਵੀ ਵਿਹੜੇ ਤੋਂ ਇਨਸਾਫ਼ ਲੈਣ ਲਈ ਬਹੁਤ ਤਕੜੇ ਹੋਣਾ ਪਵੇਗਾਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਹੱਕ ਮੰਗਣ ਵਾਲੇ ਕਿਸਾਨਾਂ ਨੂੰ ਅੰਦੋਲਨਜੀਵੀ ਅਤੇ ਨਾਲ ਹੀ ਪਰਜੀਵੀ ਕਹਿਣਾ ਬਹੁਤ ਹੀ ਅਫਸੋਸਜਨਕ ਅਤੇ ਨਿੰਦਣਯੋਗ ਕਥਨ ਹੈਇੰਝ ਲਗਦਾ ਹੈ ਕਿ ਉਹ ਪਰਜੀਵੀ ਦੀ ਪ੍ਰੀਭਾਸ਼ਾ ਹੀ ਨਹੀਂ ਜਾਣਦਾ, ਪਰਜੀਵੀ ਤਾਂ ਦੂਸਰੇ ਦੇ ਵਜੂਦ ਉੱਪਰ ਜਿਊਣ ਵਾਲੇ ਨੂੰ ਕਿਹਾ ਜਾਂਦਾ ਹੈ ਜਦ ਕਿ ਕਿਸਾਨ ਤਾਂ ਖੁਦ ਹੀ ਅੰਨ ਪੈਦਾ ਕਰਦਾ ਹੈ ਅਤੇ ਦੁਨੀਆਂ ਦਾ ਵੀ ਢਿੱਡ ਭਰਦਾ ਹੈਕਿਸਾਨ ਦੇ ਪੈਦਾ ਕੀਤੇ ਅੰਨ ਉੱਤੇ ਤਾਂ ਪੂਰੀ ਦੁਨੀਆਂ ਪਲ਼ਦੀ ਹੈ ਫਿਰ ਕਿਸਾਨ ਪਰਜੀਵੀ ਕਿਵੇਂ ਹੋਇਆ? ਕਾਰਪੋਰੇਟ ਦੇ ਖੁਦਗਰਜ ਜਾਲ਼ ਵਿੱਚ ਫਸਿਆ ਪ੍ਰਧਾਨ ਮੰਤਰੀ ਕਿਸਾਨਾਂ ਪ੍ਰਤੀ ਪਾਲ਼ੀ ਨਫ਼ਰਤ ਅਤੇ ਜ਼ਹਿਰ ਨੂੰ ਉਗ਼ਲਣ ਲਈ ਸਥਾਨ, ਭਾਸ਼ਾ, ਸ਼ਬਦਾਂ ਅਤੇ ਅਹੁਦੇ ਦੀ ਮਰਿਆਦਾ ਵੀ ਭੁੱਲ ਬੈਠਿਆ ਹੈ

ਲੋਕਤੰਤਰ ਦੇ ਇੱਕ ਜਵਾਬਦੇਹ ਪਟਲ ਤੋਂ ਹੱਕ ਮੰਗਦੇ ਅੰਨਦਾਤੇ ਬਾਰੇ ਅਜਿਹੀ ਗੈਰ ਜ਼ਿੰਮੇਵਾਰ ਅਤੇ ਘਟੀਆ ਟਿੱਪਣੀ ਕਰਨਾ ਸਾਬਤ ਕਰਦਾ ਹੈ ਕਿ ਉਹ ਆਪਣੇ ਆਪ ਨੂੰ ਤਾਨਾਸ਼ਾਹ ਸਿੱਧ ਕਰਨਾ ਚਾਹੁੰਦਾ ਹੈਜਾਇਜ਼ ਹੱਕ ਮੰਗਣ ਵਾਲੇ ਦੇਸ਼ ਦੇ ਲੋਕਾਂ ਨੂੰ ਅੰਦੋਲਨਜੀਵੀ ਕਹਿ ਕੇ ਮਜ਼ਾਕ ਕਰਨਾ ਉਸਦੀ ਖੁਦਗਰਜ ਤੇ ਨੀਵੇਂ ਪੱਧਰ ਦੀ ਸੋਚ ਦਾ ਪ੍ਰਗਟਾਵਾ ਕਰਦਾ ਹੈ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲਿਆਂ ਦੀ ਕਿੰਨੀ ਕੁ ਕਦਰ ਕਰਦਾ ਹੋਵੇਗਾ

ਵੱਖ-ਵੱਖ ਦੇਸ਼ਾਂ ਦੀਆਂ ਮਾਨਵਤਾ ਪ੍ਰਤੀ ਸੰਵੇਦਨਸ਼ੀਲ ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਵਲੋਂ ਭਾਰਤ ਅੰਦਰ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਮਾਇਤ ਮਿਲ ਰਹੀ ਹੈ ਅਤੇ ਬਹੁਤ ਸਾਰੇ ਦੇਸ਼ਾਂ ਦੇ ਰਾਜਨੀਤਿਕ ਪਿੜਾਂ ਤੋਂ ਵੀ ਕਿਸਾਨਾਂ ਦੀ ਹਾਮੀ ਭਰੀ ਜਾ ਰਹੀ ਹੈ। ਇਹ ਸਭ ਕੁਝ ਸਾਬਤ ਕਰਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਹੱਕੀ ਹਨਸਰਕਾਰ ਦੇ ਇਸ ਵਤੀਰੇ ਤੋਂ ਲੱਗਦਾ ਹੈ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਰੌਂ ਵਿੱਚ ਨਹੀਂ ਹੈ, ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਆਪਣੀ ਆਉਣ ਵਾਲੀ ਰਣਨੀਤੀ ਨੂੰ ਤਾਕਤਵਰ ਬਣਾਉਣਾ ਪਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਵੀਰ ਸਿੰਘ ਕੰਗ

ਸੁਖਵੀਰ ਸਿੰਘ ਕੰਗ

Kotla Samashpur, Samrala, Ludhiana, Punjab, India.
Phone: (91 - 85678 - 72291)

More articles from this author