ParshotamBains7ਪਿਛਲੇ ਕਾਫੀ ਅਰਸੇ ਤੋਂ ਅਧਿਆਪਕ ਜਥੇਬੰਦੀਆਂ ਅਤੇ ਕਈ ਸਮਾਜ ਸੇਵੀ ਸੰਸਥਾਵਾਂ ...
(13 ਸਤੰਬਰ 2026)

 

ਕੋਈ ਸਮਾਂ ਸੀ ਜਦੋਂ ਸਮਾਜ ਵਿੱਚ ਅਧਿਆਪਕ ਦਾ ਮਾਣ ਸਤਿਕਾਰ ਸੀਅਧਿਆਪਕ ਨੂੰ ਬੱਚਿਆਂ ਦੇ ਉੱਜਲ ਭਵਿੱਖ ਦਾ ਜਨਮ ਦਾਤਾ ਕਿਹਾ ਜਾਂਦਾ ਸੀਮਾਤਾ ਪਿਤਾ ਤੋਂ ਬਾਅਦ ਉਹ ਹੀ ਬੱਚੇ ਦਾ ਗੁਰੂ ਹੁੰਦਾ ਸੀ ਜਿਸ ਤੋਂ ਸਿੱਖਿਆ ਗ੍ਰਹਿਣ ਕਰ ਕੇ ਬੱਚੇ ਆਪਣਾ, ਆਪਣੇ ਮਾਪਿਆਂ, ਸਮਾਜ ਅਤੇ ਦੇਸ਼ ਦਾ ਭਵਿੱਖ ਸੰਵਾਰਨ ਵਿੱਚ ਜੁਟ ਜਾਂਦੇ ਸਨਇਸੇ ਕਰ ਕੇ ਅਧਿਆਪਕ ਨੂੰ ਰਾਸ਼ਟਰ ਦਾ ਨਿਰਮਾਤਾ ਕਿਹਾ ਜਾਂਦਾ ਸੀ ਬੇਸ਼ਕ ਅੱਜ ਵੀ ਉਹ ਰਾਸ਼ਟਰ ਦਾ ਨਿਰਮਾਤਾ ਹੀ ਹੈ ਪਰ ਹੁਣ ਉਹ ਕੇਵਲ ਅਧਿਆਪਕ ਹੀ ਨਹੀਂ ਰਿਹਾ, ਸਮੇਂ ਦੀਆਂ ਸਰਕਾਰਾਂ ਨੇ ਉਸ ਨੂੰ ਮਲਟੀ-ਪ੍ਰਪਜ਼ ਵਰਕਰ ਯਾਨੀ ਬਹੁ-ਮੰਤਵੀ ਕਾਮਾ ਬਣਾ ਕੇ ਰੱਖ ਦਿੱਤਾ ਹੈਜੇਕਰ ਉਸਦੇ ਸਕੂਲ ਤੋਂ ਸ਼ੁਰੂ ਕਰੀਏ ਤਾਂ ਸਕੂਲ ਵਿੱਚ ਅਧਿਆਪਕ ਮਿੱਡ-ਡੇ ਮੀਲ ਅਤੇ ਦਫਤਰੀ ਕਾਗਜ਼ੀ ਕਾਰਵਾਈ ਵਿੱਚ ਉਲਝਿਆ ਰਹਿੰਦਾ ਹੈਅਧਿਆਪਨ ਦੇ ਕੰਮ ਤੋਂ ਹਟਾ ਕੇ ਸਰਕਾਰਾਂ ਵੱਲੋਂ ਉਸ ਨੂੰ ਹੋਰ ਅਖੌਤੀ ਅਫਸਰੀ ਅਹੁਦੇ ਦੇ ਕੇ ਉਸ ਤੋਂ ਗੈਰ ਵਿੱਦਿਅਕ ਕੰਮ ਲਏ ਜਾ ਰਹੇ ਹਨ ਜਿਵੇਂ ਪ੍ਰਜ਼ਾਈਡਿੰਗ ਅਫਸਰ, ਪੋਲਿੰਗ ਅਫਸਰ, ਸਰਵੇਅਰ ਅਤੇ ਬੂਥ ਲੈਵਲ ਅਫਸਰ ਆਦਿਕਹਿਣ ਨੂੰ ਭਾਵੇਂ ਇਹ ਅਫਸਰ ਹੁੰਦੇ ਹਨ ਪਰ ਚੋਣਾਂ ਦੌਰਾਨ ਇਨ੍ਹਾਂ ਦੀ ਦੁਰਗਤ ਆਮ ਆਦਮੀ ਨਾਲੋਂ ਵੀ ਵਧ ਹੁੰਦੀ ਹੈ ਇੱਕ ਤਾਂ ਚੋਣ ਸਮਗਰੀ ਵਾਪਸ ਕਰਨ ਸਮੇਂ ਸਬੰਧਤ ਦਫਤਰੀ ਕਾਮਿਆਂ ਵੱਲੋਂ ਆਪਣੀ ਬੋਲਚਾਲ ਨਾਲ ਇਨ੍ਹਾਂ ਨਾਲ ਇਹੋ ਜਿਹਾ ਸਲੂਕ ਕੀਤਾ ਜਾਂਦਾ ਹੈ ਜਿਵੇਂ ਇਹ ਕੋਈ ਦੋਸ਼ੀ ਹੋਣਦੂਜੇ, ਚੋਣ ਸਮਗਰੀ ਜਮ੍ਹਾਂ ਕਰਾਉਣ ਤੋਂ ਬਾਅਦ ਇਨ੍ਹਾਂ ਨੂੰ ਘਰਾਂ ਤਕ ਪਹੁੰਚਾਉਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਅਤੇ ਇਹ ਆਪਣੇ ਵਾਹਨਾਂ ਦਾ ਪ੍ਰਬੰਧ ਕਰ ਕੇ ਤਕਰੀਬਨ ਦੋ ਦਿਨ ਘਰੋਂ ਬਾਹਰ ਰਹਿਣ ਤੋਂ ਬਾਅਦ ਇਹ ਅੱਧੀ ਅੱਧੀ ਰਾਤ ਨੂੰ ਆਪਣੇ ਬੱਚਿਆਂ ਕੋਲ ਪਰਤਦੇ ਹਨਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਪੰਜਾਬ ਦੇ ਮਾਨਯੋਗ ਸਿੱਖਿਆ ਮੰਤਰੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਵੱਖ ਵੱਖ ਵਰਗਾਂ ਦੀਆਂ 31370 ਅਸਾਮੀਆਂ ਖਾਲੀ ਹਨਖਬਰਾਂ ਅਨੁਸਾਰ ਬਹੁਤੇ ਸਕੂਲਾਂ ਵਿੱਚ ਕੇਵਲ ਇੱਕ ਜਾਂ ਦੋ ਅਧਿਆਪਕ ਹੀ ਸਕੂਲ ਦਾ ਕੰਮ ਚਲਾ ਰਹੇ ਹਨਇੰਨੀਆਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਵੀ ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਕਰਵਾਏ ਜਾਣੇ ਨਾ ਸਿਰਫ ਵਿਦਿਆਰਥੀਆਂ ਨਾਲ ਸਗੋਂ ਉਨ੍ਹਾਂ ਦੇ ਮਾਪਿਆਂ ਨਾਲ ਵੀ ਵਧੀਕੀ ਹੀ ਹੈ

ਪਿਛਲੇ ਕਾਫੀ ਅਰਸੇ ਤੋਂ ਅਧਿਆਪਕ ਜਥੇਬੰਦੀਆਂ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਸਰਕਾਰਾਂ ਨੂੰ ਗੁਹਾਰ ਲਾਈ ਜਾਂਦੀ ਰਹੀ ਹੈ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਨਾ ਲਏ ਜਾਣਪਰ ਕੋਈ ਵੀ ਸਰਕਾਰ ਇਸ ਅਹਿਮ ਮਸਲੇ ਵੱਲ ਤਵੱਜੋ ਨਹੀਂ ਦੇ ਰਹੀ ਜਿਸ ਨਾਲ ਵਿਦਿਆਰਥੀਆਂ ਦਾ ਭਵਿੱਖ ਅਤੇ ਉਨ੍ਹਾਂ ਦੇ ਮਾਪਿਆਂ ਦੇ ਸੁਪਨੇ ਜੁੜੇ ਹੋਏ ਹਨਮੌਜੂਦਾ ਸਮੇਂ ਲੰਘੀ 25 ਜੂਨ 2026 ਤੋਂ ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਸਮੇਤ ਕਈ ਹੋਰ ਸੂਬਿਆਂ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸਆਈਆਰ) ਮੁਹਿੰਮ ਸ਼ੁਰੂ ਕੀਤੀ ਗਈ ਹੈ ਇੱਕ ਖਬਰ ਅਨੁਸਾਰ ਇਸ ਕੰਮ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਪੰਜਾਬ ਵਿੱਚ 24,453 ਕਰਮਚਾਰੀਆਂ ਨੂੰ ਬਤੌਰ ਬੂਥ ਲੈਵਲ ਅਫਸਰ (ਬੀਐੱਲਓ) ਤਾਇਨਾਤ ਕੀਤਾ ਗਿਆ ਬੇਸ਼ਕ ਇਹ ਮੁਹਿੰਮ ਬੜੇ ਜੰਗੀ ਪੱਧਰ ’ਤੇ ਚੱਲ ਰਹੀ ਹੈਪਰ ਤ੍ਰਾਸਦੀ ਇਹ ਹੈ ਕਿ ਇਸ ਮੁਹਿੰਮ ਵਿੱਚ ਤਾਇਨਾਤ ਕੀਤੇ ਗਏ ਇਹ ਬੂਥ ਲੈਵਲ ਅਫਸਰ ਚੋਣ ਕਮਿਸ਼ਨ ਦੇ ਕਰਮਚਾਰੀ ਨਹੀਂ ਹਨ ਸਗੋਂ ਇਹ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਨ ਜਿਨ੍ਹਾਂ ਵਿੱਚ ਘੱਟ ਤੋਂ ਘੱਟ 70 ਫੀਸਦ ਕਰਮਚਾਰੀ ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਹੋਰ ਕਰਮਚਾਰੀ ਹਨਸਿੱਖਿਆ ਵਿਭਾਗ ਦੇ ਇਨ੍ਹਾਂ ਕਰਮਚਾਰੀਆਂ ਵਿੱਚ 50 ਫੀਸਦ ਦੇ ਕਰੀਬ ਮਹਿਲਾ ਕਰਮਚਾਰੀ ਬਤੌਰ ਬੂਥ ਲੈਵਲ ਅਫਸਰ ਡਿਊਟੀ ਨਿਭਾ ਰਹੀਆਂ ਹਨਇਨ੍ਹਾਂ ਅਫਸਰਾਂ ਤੋਂ ਛੁੱਟੀ ਵਾਲੇ ਦਿਨ ਵੀ ਕੰਮ ਲਿਆ ਜਾ ਰਿਹਾ ਹੈਵਿਡੰਬਨਾ ਇਹ ਵੀ ਹੈ ਕਿ ਬੀਐੱਲਓ ਦੀ ਡਿਊਟੀ ਕਰਮਚਾਰੀ ਦੇ ਰਿਟਾਇਰ ਹੋਣ ਤਕ ਉਸਦੇ ਨਾਲ ਹੀ ਚਲਦੀ ਹੈਭਾਵੇਂ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਅਧਿਆਪਕ ਗੈਰ-ਵਿੱਦਿਅਕ ਕੰਮਾਂ ’ਤੇ ਲਾਈਆਂ ਗਈਆਂ ਇਹ ਡਿਊਟੀਆਂ ਨਹੀਂ ਕਰਨਾ ਚਾਹੁੰਦੇ ਪਰ ਫਿਰ ਵੀ ਉਨ੍ਹਾਂ ਦੀਆਂ ਡਿਊਟੀਆਂ ਜ਼ਬਰਦਸਤੀ ਲਾ ਦਿੱਤੀਆਂ ਜਾਂਦੀਆਂ ਹਨ ਅਤੇ ਉਹ “ਗਲ਼ ਪਿਆ ਢੋਲ ਵਜਾਉਣ” ਦੇ ਅਖਾਣ ਵਾਂਗ ਇਹ ਡਿਊਟੀਆਂ ਮਜਬੂਰੀ ਵੱਸ ਕਰਦੇ ਹਨ

ਚੋਣ ਕਮਿਸ਼ਨ ਇੱਕ ਵੱਖਰਾ ਵਿਭਾਗ ਹੈਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਵੱਖਰੇ ਵੱਖਰੇ ਵਿਭਾਗਾਂ ਵਿੱਚ ਲੋੜੀਂਦੀਆਂ ਅਸਾਮੀਆਂ ਦੀ ਰਚਨਾ ਕਰ ਕੇ ਉੱਥੇ ਅਫਸਰਾਂ ਅਤੇ ਕਰਮਚਾਰੀਆਂ ਦੀ ਪੱਕੀ ਭਰਤੀ ਕਰ ਕੇ ਉਨ੍ਹਾਂ ਤੋਂ ਕੰਮ ਲਿਆ ਜਾਵੇਇਸ ਨਾਲ ਜਿੱਥੇ ਬੇਰੁਜ਼ਗਾਰੀ ਨੂੰ ਠੱਲ੍ਹ ਪਵੇਗੀ ਉੱਥੇ ਹੀ ਵੱਖ ਵੱਖ ਵਿਭਾਗਾਂ ਤੋਂ ਚੋਣ ਡਿਊਟੀਆਂ ਅਤੇ ਹੋਰ ਕੰਮਾਂ ’ਤੇ ਲਾਏ ਗਏ ਕਰਮਚਾਰੀਆਂ ਦੇ ਵਿਭਾਗਾਂ ਦੇ ਕੰਮ ਵੀ ਪ੍ਰਭਾਵਿਤ ਨਹੀਂ ਹੋਣਗੇਅਧਿਆਪਕਾਂ ਨੂੰ ਅਧਿਆਪਕ ਹੀ ਰਹਿਣ ਦਿੱਤਾ ਜਾਵੇ, ਉਨ੍ਹਾਂ ਨੂੰ ਗੈਰ-ਵਿੱਦਿਅਕ ਕੰਮਾਂ ਵਿੱਚ ਨਾ ਲਾ ਕੇ ਵਿਦਿਆਰਥੀਆਂ ਦਾ ਭਵਿੱਖ ਸੰਵਾਰਨ ਦਿੱਤਾ ਜਾਵੇਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨੂੰ ਤੁਰੰਤ ਪੁਰ ਕਰ ਕੇ ਵਿਦਿਆਰਥੀਆਂ ਦਾ ਭਵਿੱਖ ਅਤੇ ਉਨ੍ਹਾਂ ਦੇ ਮਾਪਿਆਂ ਦੇ ਸੁਪਨੇ ਸਾਕਾਰ ਕਰਨ ਵਿੱਚ ਮਦਦ ਕੀਤੀ ਜਾਵੇਅਧਿਆਪਕਾਂ ਨੂੰ ਬਹੁ-ਮੰਤਵੀ ਕਾਮੇ ਨਾ ਬਣਾਇਆ ਜਾਵੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਪ੍ਰਸ਼ੋਤਮ ਬੈਂਸ

ਪ੍ਰਸ਼ੋਤਮ ਬੈਂਸ

Nawanshahar, Punjab, India.
WhatsApp: (91 - 98885 - 09053)
Email: (parshotamlal11sep@gmail.com)

More articles from this author