ParshotamBains7ਬਜ਼ੁਰਗਾਂ ਨੂੰ ਆਪਣੀ ਜਾਇਦਾਦ ਦਾ ਬੱਚਿਆਂ ਵਿੱਚ ਬਟਵਾਰਾ ਕਰਦੇ ਸਮੇਂ ਭਾਵਨਾਵਾਂ ਵਿੱਚ ਵਹਿਣ ਦੀ ਬਜਾਏ ...
(2 ਦਸੰਬਰ 2024)

 

ਜਿਉਂ ਜਿਉਂ ਦੇਸ਼ ਅੰਦਰ ਵਿੱਦਿਆ ਦਾ ਪਸਾਰ ਹੋ ਰਿਹਾ ਹੈ, ਲੋਕ ਸਮਾਜਿਕ ਕਦਰਾਂ ਕੀਮਤਾਂ ਨੂੰ ਭੁੱਲਦੇ ਜਾ ਰਹੇ ਹਨ, ਪਦਾਰਥਵਾਦੀ ਬਣਦੇ ਜਾ ਰਹੇ ਹਨਲੋਕ ਰਿਸ਼ਤਿਆਂ ਦੀ ਅਹਿਮੀਅਤ ਨੂੰ ਭੁੱਲਦੇ ਜਾ ਰਹੇ ਹਨਭੈਣ ਭਰਾ ਦੇ ਰਿਸ਼ਤਿਆਂ ਵਿੱਚ ਪਦਾਰਥਾਂ ਨੇ ਥਾਂ ਬਣਾ ਲਈ ਹੈਪਦਾਰਥਾਂ ਦੀ ਖਾਤਰ ਭਰਾ ਭਰਾ ਦਾ ਦੁਸ਼ਮਣ ਬਣ ਗਿਆ ਹੈਬਾਪ ਦੀਆਂ ਅੱਖਾਂ ਵਿੱਚ ਆਪਣੇ ਬੱਚਿਆਂ ਲਈ ਪਿਆਰ ਘੱਟ, ਹੈਵਾਨੀਅਤ ਜ਼ਿਆਦਾ ਦਿਸਣ ਲੱਗ ਪਈ ਹੈਧੀਆਂ ਪੁੱਤਾਂ ਵੱਲੋਂ ਆਪਣੇ ਬਜ਼ੁਰਗ ਮਾਪਿਆਂ ਦੀ ਸੇਵਾ ਸੰਭਾਲ ਦੀ ਥਾਂ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਕੇ ਸੜਕਾਂ ਉੱਤੇ ਉਨ੍ਹਾਂ ਦਾ ਬੁਢਾਪਾ ਰੋਲਿਆ ਜਾ ਰਿਹਾ ਹੈਰੋਜ਼ ਰੋਜ਼ ਅਜਿਹੀਆਂ ਖਬਰਾਂ ਪੜ੍ਹ, ਸੁਣ ਅਤੇ ਦੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈਮਾਪੇ, ਚਾਹੇ ਉਹ ਆਰਥਿਕ ਪੱਖੋਂ ਕਮਜ਼ੋਰ ਹੋਣ ਜਾਂ ਸਮਰੱਥ, ਆਪਣੇ ਬੱਚਿਆਂ ਲਈ ਆਪਣੀ ਜ਼ਿੰਦਗੀ ਲਗਾ ਦਿੰਦੇ ਹਨਉਨ੍ਹਾਂ ਦੇ ਪਾਲਣ ਪੋਸਣ ਵਿੱਚ ਕੋਈ ਕਸਰ ਨਹੀਂ ਛੱਡਦੇਆਪਣੀ ਸਮਰੱਥਾ ਅਨੁਸਾਰ ਉਨ੍ਹਾਂ ਨੂੰ ਪੜ੍ਹਾ ਲਿਖਾ ਕੇ ਸਮਾਜ ਵਿੱਚ ਵਿਚਰਣ ਦੇ ਯੋਗ ਬਣਾਉਂਦੇ ਹਨਪਰ ਜਦੋਂ ਮਾਂ ਬਾਪ ਬੁੱਢੇ ਅਤੇ ਲਾਚਾਰ ਹੋ ਜਾਂਦੇ ਹਨ ਤਾਂ ਇਹੀ ਬੱਚੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਤੋਂ ਪਾਸਾ ਵੱਟ ਜਾਂਦੇ ਹਨਜਾਇਦਾਦ ਦੇ ਨਾਲ ਨਾਲ ਮਾਪੇ ਵੀ ਵੰਡੇ ਜਾਂਦੇ ਹਨਮਾਂ ਨੂੰ ਬਾਪ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ ਇੱਥੋਂ ਤਕ ਕਿ ਜਾਇਦਾਦ ਨੂੰ ਆਪਣੇ ਨਾਮੇ ਕਰਾ ਕੇ ਬਜ਼ੁਰਗਾਂ ਨੂੰ ਦਰ ਦਰ ਰੁਲਣ ਲਈ ਛੱਡ ਦਿੱਤਾ ਜਾਂਦਾ ਹੈਸ਼ਰਮ ਆਉਣੀ ਚਾਹੀਦੀ ਹੈ ਸੱਭਿਅਕ ਸਮਾਜ ਵਿੱਚ ਰਹਿ ਰਹੇ ਇਹੋ ਜਿਹੇ ਧੀਆਂ ਪੁੱਤਾਂ ਨੂੰ, ਜਿਹੜੇ ਬਜ਼ੁਰਗਾਂ ਨੂੰ ਸੰਭਾਲਣ ਦੀ ਥਾਂ ਉਨ੍ਹਾਂ ਨੂੰ ਉਸ ਉਮਰੇ ਘਰੋਂ ਧੁਤਕਾਰ ਦਿੰਦੇ ਹਨ ਜਦੋਂ ਉਨ੍ਹਾਂ ਨੂੰਆਪਣੇ ਬੱਚਿਆਂ ਦੇ ਸਹਾਰੇ ਦੀ ਲੋੜ ਹੁੰਦੀ ਹੈ

ਸਾਨੂੰ ਆਪਣੇ ਮਾਪਿਆਂ ਦੀ ਕਦਰ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਸਾਨੂੰ ਇਹ ਦੁਨੀਆਂ ਦਿਖਾਈ ਹੈ ਅਤੇ ਆਪਣੀ ਸਾਰੀ ਜ਼ਿੰਦਗੀ ਸਾਡੇ ਉੱਤੇ ਕੁਰਬਾਨ ਕਰ ਦਿੱਤੀ ਹੈਹੁਣ ਸਮਾਂ ਆ ਗਿਆ ਹੈ ਕਿ ਜਦੋਂ ਬੱਚੇ ਵਿਆਹੇ ਜਾਣ ਤਾਂ ਬਜ਼ੁਰਗਾਂ ਨੂੰ ਵੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਬੱਚਿਆਂ ਵਿੱਚ ਇਸ ਸਮੇਂ ਸਹਿਣਸ਼ੀਲਤਾ ਮਨਫ਼ੀ ਹੋ ਰਹੀ ਹੈਇਸ ਤੋਂ ਵੀ ਜ਼ਿਆਦਾ ਸਮਝ ਵਾਲੀ ਗੱਲ ਇਹ ਹੈ ਕਿ ਬਜ਼ੁਰਗਾਂ ਨੂੰ ਆਪਣੀ ਜਾਇਦਾਦ ਦਾ ਬੱਚਿਆਂ ਵਿੱਚ ਬਟਵਾਰਾ ਕਰਦੇ ਸਮੇਂ ਭਾਵਨਾਵਾਂ ਵਿੱਚ ਵਹਿਣ ਦੀ ਬਜਾਏ ਆਪਣੇ ਲਈ ਵੀ ਇੰਨੀ ਕੁ ਪੂੰਜੀ ਰੱਖ ਲੈਣੀ ਚਾਹੀਦੀ ਹੈ, ਜੋ ਉਨ੍ਹਾਂ ਦੇ ਆਪਣੇ ਬੁਢਾਪੇ ਦਾ ਸਹਾਰਾ ਬਣ ਸਕੇ ਇਸ ਤੋਂ ਇਲਾਵਾ ਸਰਕਾਰ ਨੂੰ ਵੀ ਅਜਿਹੇ ਬਜ਼ੁਰਗਾਂ ਦੀ ਭਲਾਈ ਲਈ ਯੋਗ ਪ੍ਰਬੰਧ ਕਰਨ ਦੀ ਲੋੜ ਹੈ

ਇੱਕ ਗੱਲ ਹੋਰ, ਬਜ਼ੁਰਗਾਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨ ਦੇ ਤਹਿਤ ਦੋਸ਼ੀ ਪਾਏ ਜਾਂਦੇ ਬੱਚਿਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਮਾਜ ਵਿੱਚ ਬਜ਼ੁਰਗਾਂ ਨੂੰ ਬਣਦਾ ਮਾਣ ਸਤਿਕਾਰ ਮਿਲ ਸਕੇ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5497)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਪ੍ਰਸ਼ੋਤਮ ਬੈਂਸ

ਪ੍ਰਸ਼ੋਤਮ ਬੈਂਸ

Nawanshahar, Punjab, India.
WhatsApp: (91 - 98885 - 09053)
Email: (parshotamlal11sep@gmail.com)