ParshotamBains7ਕਾਰਨ ਕੋਈ ਵੀ ਹੋਣ ਅਤੇ ਮੌਸਮ ਕੋਈ ਵੀ ਹੋਵੇ, ਪ੍ਰਦੂਸ਼ਣ ਭਾਵੇਂ ਹਵਾ ਪ੍ਰਦੂਸ਼ਣ ਹੋਵੇਸ਼ੋਰ ਪ੍ਰਦੂਸ਼ਣ ਹੋਵੇ ਜਾਂ ...
(27 ਅਕਤੂਬਰ 2024)

 

ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਹੈਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣ ਦਾ ਕਾਰਨ ਅਕਸਰ ਅਕਤੂਬਰ-ਨਵੰਬਰ ਮਹੀਨਿਆਂ ਦੌਰਾਨ ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਤੋਂ ਬਾਅਦ ਉਸ ਦੀ ਰਹਿੰਦ ਖੂੰਹਦ (ਪਰਾਲੀ) ਨੂੰ ਅੱਗ ਲਗਾ ਕੇ ਸਾੜਨ ਨੂੰ ਹੀ ਮੰਨਿਆ ਜਾਂਦਾ ਹੈ ਪਰ ਇਸਦੇ ਨਾਲ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿੱਚ ਹਵਾ ਦੀ ਗਤੀ ਘਟ ਜਾਂਦੀ ਹੈ ਅਤੇ ਠੰਢ, ਧੁੰਦ ਅਤੇ ਤਰੇਲ ਕਾਰਨ ਧੂੰਆਂ ਧਰਤੀ ਦੇ ਤਲ ਤੋਂ ਜ਼ਿਆਦਾ ਉੱਪਰ ਨਹੀਂ ਉੱਠਦਾ ਅਤੇ ਹੇਠਲੇ ਤਲ ’ਤੇ ਹੀ ਜਮ੍ਹਾਂ ਹੁੰਦਾ ਰਹਿੰਦਾ ਹੈਕਾਰਨ ਕੋਈ ਵੀ ਹੋਣ ਅਤੇ ਮੌਸਮ ਕੋਈ ਵੀ ਹੋਵੇ, ਪ੍ਰਦੂਸ਼ਣ ਭਾਵੇਂ ਹਵਾ ਪ੍ਰਦੂਸ਼ਣ ਹੋਵੇ, ਸ਼ੋਰ ਪ੍ਰਦੂਸ਼ਣ ਹੋਵੇ ਜਾਂ ਜਲ ਪ੍ਰਦੂਸ਼ਣ ਹੋਵੇ, ਮਨੁੱਖੀ ਸਿਹਤ ਲਈ ਹਮੇਸ਼ਾ ਖਤਰਨਾਕ ਸਾਬਤ ਹੋਇਆ ਹੈਭਾਵੇਂ ਇਸਦਾ ਬੁਰਾ ਪ੍ਰਭਾਵ ਹਰ ਉਮਰ ਦੇ ਮਨੁੱਖਾਂ, ਜੀਵ ਜੰਤੂਆਂ, ਪਸ਼ੂ-ਪੰਛੀਆਂ ਅਤੇ ਬਨਸਪਤੀ ’ਤੇ ਵੀ ਪੈਂਦਾ ਹੈ ਪਰ ਜ਼ਿਆਦਾਤਰ ਬਜ਼ੁਰਗ ਅਤੇ ਬੱਚੇ ਇਸਦੀ ਲਪੇਟ ਵਿੱਚ ਜਲਦੀ ਆ ਜਾਂਦੇ ਹਨ

ਹਵਾ ਪ੍ਰਦੂਸ਼ਣ ਨਾਲ ਉਨ੍ਹਾਂ ਵਿੱਚ ਸਾਹ ਦੀਆਂ ਬਿਮਾਰੀਆਂ ਅਤੇ ਚਮੜੀ ਦੇ ਰੋਗ ਆਦਿ ਪੈਦਾ ਹੋ ਜਾਂਦੇ ਹਨਜਲ ਪ੍ਰਦੂਸ਼ਣ ਪੇਟ ਦੀਆਂ ਜਾਨਲੇਵਾ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦਾ ਹੈਸ਼ੋਰ ਪ੍ਰਦੂਸ਼ਣ ਨਾਲ ਮਨੁੱਖ ਦੀ ਸੁਣਨ ਸ਼ਕਤੀ ਪ੍ਰਭਾਵਿਤ ਹੁੰਦੀ ਹੈਭਾਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਅਦਾਲਤਾਂ ਵੱਲੋਂ ਕੀਤੇ ਗਏ ਫੈਸਲਿਆਂ ਦਾ ਹਵਾਲਾ ਦੇ ਕੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਦੇਸ਼ ਵਿੱਚ ਪ੍ਰਦੂਸ਼ਣ ਦੀ ਰੋਕਥਾਮ ਲਈ ਮਨਾਹੀ ਦੇ ਹੁਕਮ ਜਾਰੀ ਕਰਦੀਆਂ ਹਨ ਪਰ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਵਾਲੇ ਸੰਬੰਧਿਤ ਵਿਭਾਗਾਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਜਨਤਾ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰ ਕੇ ਆਪਣੇ ਪੈਰ ਆਪ ਕੁਹਾੜੀ ਮਾਰਨ ਦਾ ਕੰਮ ਕਰਦੀ ਹੈ ਅਤੇ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈ ਕੇ ਆਪਣੇ ਆਪ ਲਈ ਜਾਨਲੇਵਾ ਬਿਮਾਰੀਆਂ ਸਹੇੜਦੀ ਹੈ ਜਦੋਂਕਿ ਇਹ ਹੁਕਮ ਲੋਕਾਂ ਦੀ ਭਲਾਈ ਲਈ ਹੀ ਜਾਰੀ ਕੀਤੇ ਜਾਂਦੇ ਹਨਮਨਾਹੀ ਦੇ ਬਾਵਜੂਦ ਕਿਸਾਨਾਂ ਵੱਲੋਂ ਖੇਤਾਂ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਿਆ ਜਾਂਦਾ ਹੈਦੀਵਾਲੀ ਅਤੇ ਹੋਰ ਖੁਸ਼ੀ ਦੇ ਮੌਕਿਆਂ ’ਤੇ ਧੜੱਲੇ ਨਾਲ ਪਟਾਕੇ ਚਲਾਏ ਜਾਂਦੇ ਹਨਫੈਕਟਰੀਆਂ ਅਤੇ ਹੋਰ ਉਦਯੋਗਿਕ ਇਕਾਈਆਂ ਦਾ ਦੂਸ਼ਿਤ ਪਾਣੀ ਕੁਦਰਤ ਦੇ ਸਵੱਛ ਜਲ ਸਰੋਤਾਂ ਵਿੱਚ ਸ਼ਰੇਆਮ ਪਾਇਆ ਜਾ ਰਿਹਾ ਹੈ ਅਤੇ ਮਨਾਹੀ ਦੇ ਬਾਵਜੂਦ ਲੋਕ ਟਰੈਕਟਰਾਂ ’ਤੇ ਉੱਚੀ ਆਵਾਜ਼ ਵਿੱਚ ਗਾਣੇ ਲਗਾ ਕੇ ਸੜਕਾਂ ਅਤੇ ਗਲੀਆਂ ਵਿੱਚ ਚੱਲਦੇ ਹਨ, ਗੱਡੀਆਂ ਦੇ ਹਾਰਨ ਵਜਾਉਂਦੇ ਹਨ, ਮੰਦਰਾਂ, ਗੁਰਦਵਾਰਿਆਂ, ਸੰਸਕ੍ਰਿਤਕ, ਸੱਭਿਆਚਾਰਕ ਅਤੇ ਹੋਰ ਧਾਰਮਿਕ ਸਮਾਗਮਾਂ ਵਿੱਚ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰ ਬਜਾਏ ਜਾਂਦੇ ਹਨ

ਸਰਕਾਰਾਂ ਵੱਲੋਂ ਜਾਰੀ ਕੀਤੇ ਜਾਂਦੇ ਹੁਕਮਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਜਿੱਥੇ ਸੰਬੰਧਿਤ ਵਿਭਾਗਾਂ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਉੱਥੇ ਲੋਕਾਂ ਨੂੰ ਵੀ ਸਭ ਦੀ ਭਲਾਈ ਲਈ ਸਰਕਾਰਾਂ ਨਾਲ ਸਹਿਯੋਗ ਕਰਨਾ ਚਾਹੀਦਾ ਹੈਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਸਾੜਨਾ ਬੰਦ ਕੀਤਾ ਜਾਵੇ ਅਤੇ ਧਰਤੀ ਨੂੰ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨਦੀਵਾਲੀ ਅਤੇ ਹੋਰ ਖੁਸ਼ੀ ਦੇ ਮੌਕਿਆਂ ’ਤੇ ਪਟਾਕੇ ਨਾ ਵਜਾ ਕੇ ਜਿੱਥੇ ਅਸੀਂ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਦੇ ਹਾਂ, ਉੱਥੇ ਹੀ ਸ਼ੋਰ ਸ਼ਰਾਬੇ ਤੋਂ ਵੀ ਬਚਿਆ ਜਾ ਸਕਦਾ ਹੈ ਇਸਦੇ ਨਾਲ ਹੀ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਫੈਕਟਰੀਆਂ ਅਤੇ ਹੋਰ ਉਦਯੋਗਿਕ ਇਕਾਈਆਂ ਦਾ ਦੂਸ਼ਿਤ ਪਾਣੀ ਕੁਦਰਤੀ ਸਵੱਛ ਜਲ ਸਰੋਤਾਂ ਵਿੱਚ ਨਾ ਪਾਇਆ ਜਾਵੇਅਜਿਹਾ ਕਰ ਕੇ ਅਸੀਂ ਸ਼ੁੱਧ ਵਾਤਾਵਰਣ ਦੀ ਸਿਰਜਣਾ ਕਰ ਕੇ ਆਪਣੇ ਆਪ ਨੂੰ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਭਿਆਨਕ ਜਾਨਲੇਵਾ ਬਿਮਾਰੀਆਂ ਤੋਂ ਬਚਾ ਸਕਦੇ ਹਾਂ

*   *   *   *   *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5397)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਪ੍ਰਸ਼ੋਤਮ ਬੈਂਸ

ਪ੍ਰਸ਼ੋਤਮ ਬੈਂਸ

Nawanshahar, Punjab, India.
WhatsApp: (91 - 98885 - 09053)
Email: (parshotamlal11sep@gmail.com)