ParshotamBains7ਅੱਜ ਕੱਲ੍ਹ ਹਰ ਸ਼ਹਿਰ, ਕਸਬੇ ਵਿੱਚ ਚੌਂਕਾਂ, ਚੌਰਾਹਿਆਂ ਅਤੇ ਰੇਲਵੇ ਲਾਈਨਾਂ ’ਤੇ ...
(22 ਫਰਵਰੀ 2024)

 

ਮੈਨੂੰ ਯਾਦ ਹੈ ਜਦੋਂ ਮੈਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਨੌਕਰੀ ਕਰਦਾ ਸਾਂਪਿਛਲੇ ਕਰੀਬ ਚਾਰ ਕੁ ਦਹਾਕਿਆਂ ਦੌਰਾਨ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸੈਕਟਰੀਏਟ ਦਾ ਘਿਰਾਓ ਕਰਨ ਲਈ ਰਾਜਧਾਨੀ ਚੰਡੀਗੜ੍ਹ ਵਲ ਨੂੰ ਕੂਚ ਕਰਦੇ ਸਨਸੈਕਟਰ 17 ਵਿੱਚ ਰੈਲੀ ਕਰ ਕੇ ਮਟਕਾ ਚੌਂਕ ਤੋਂ ਸੈਕਟਰੀਏਟ ਵਲ ਜਾਣਾ ਹੁੰਦਾ ਸੀਪਰ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਮਟਕਾ ਚੌਂਕਤੇ ਹੀ ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਹੁੰਦੇ ਸਨਲੋੜ ਪੈਣਤੇ ਪਾਣੀ ਦੀਆਂ ਬੁਛਾੜਾਂ ਕਰਨ ਦਾ ਵੀ ਪ੍ਰਬੰਧ ਕੀਤਾ ਹੁੰਦਾ ਸੀ ਅਤੇ ਕਈ ਵਾਰ ਲਾਠੀਚਾਰਜ ਤਕ ਦੀ ਵੀ ਨੌਬਤ ਆ ਜਾਂਦੀ ਸੀਮੁਜ਼ਾਹਰਾਕਾਰੀਆਂ ਨੂੰ ਸੈਕਟਰੀਏਟ ਤਕ ਪਹੁੰਚਣ ਤੋਂ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਹੀਲਾ ਵਸੀਲਾ ਵਰਤਿਆ ਜਾਂਦਾ ਸੀਅਕਸਰ ਮੁਲਾਜ਼ਮ ਮਟਕਾ ਚੌਂਕਤੇ ਹੀ ਰੋਸ ਪ੍ਰਗਟ ਕਰਨ ਲਈ ਧਰਨਾ ਲਾ ਕੇ ਬੈਠ ਜਾਂਦੇ ਸਨ ਅਤੇ ਉੱਥੇ ਹੀ ਕੋਈ ਸਰਕਾਰੀ ਅਧਿਕਾਰੀ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਆ ਕੇ ਉਨ੍ਹਾਂ ਦਾ ਮੰਗ ਪੱਤਰ ਲੈ ਲੈਂਦਾ ਸੀਪਰ ਇਸਦੇ ਬਾਵਜੂਦ ਵੀ ਆਵਾਜਾਈ ਵਿੱਚ ਆਮ ਤੌਰਤੇ ਕੋਈ ਵਿਘਨ ਨਹੀਂ ਪੈਂਦਾ ਸੀ

ਅੱਜ ਕੱਲ੍ਹ ਹਰ ਸ਼ਹਿਰ, ਕਸਬੇ ਵਿੱਚ ਚੌਂਕਾਂ, ਚੌਰਾਹਿਆਂ ਅਤੇ ਰੇਲਵੇ ਲਾਈਨਾਂਤੇ ਧਰਨੇ ਲਗਾ ਕੇ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕਰਨਾ ਆਮ ਜਿਹੀ ਗੱਲ ਹੋ ਗਈ ਹੈਹਰ ਧਾਰਮਿਕ, ਸਮਾਜਿਕ, ਮੁਲਾਜ਼ਮ, ਮਜ਼ਦੂਰ, ਕਿਸਾਨ ਅਤੇ ਹੋਰ ਜਥੇਬੰਦੀਆਂ ਦੇ ਆਗੂ ਅਤੇ ਉਨ੍ਹਾਂ ਦੇ ਹਿਮਾਇਤੀ ਆਪਣੀਆਂ ਮੰਗਾਂ ਖਾਤਰ ਸ਼ਹਿਰਾਂ, ਕਸਬਿਆਂ ਦੇ ਚੌਂਕਾਂ ਵਿੱਚ ਅਤੇ ਰੇਲਵੇ ਲਾਈਨਾਂ ’ਤੇ ਰੋਸ ਧਰਨੇ ਲਗਾ ਕੇ ਆਵਾਜਾਈ ਨੂੰ ਠੱਪ ਕਰ ਦਿੰਦੇ ਹਨ, ਜਿਸ ਨਾਲ ਆਮ ਜਨਤਾ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈਭਾਵੇਂ ਲੋਕ ਬੱਸਾਂ ਜਾਂ ਟਰੇਨਾਂ ਵਿੱਚ ਸਫਰ ਕਰ ਰਹੇ ਹੋਣ ਜਾਂ ਆਪਣੇ ਨਿੱਜੀ ਵਾਹਨਾਂ ਵਿੱਚ, ਇਹ ਪਤਾ ਹੀ ਨਹੀਂ ਹੁੰਦਾ ਕਿ ਰਸਤੇ ਵਿੱਚ ਕਿੱਥੇ ਅਤੇ ਕਦੋਂ ਜਾਮ ਲੱਗ ਜਾਣਾ ਹੈਕਿਸੇ ਵੀ ਰਾਹਗੀਰ ਦਾ ਆਪਣੀ ਮੰਜ਼ਿਲਤੇ ਸਮੇਂ ਸਿਰ ਪਹੁੰਚਣਾ ਗੈਰ-ਯਕੀਨੀ ਹੁੰਦਾ ਹੈਪਿਛਲੇ ਮਹੀਨੇ ਦੀ ਗੱਲ ਹੈਮੈਂ ਨਵਾਂਸ਼ਹਿਰ ਤੋਂ ਖੰਨਾ ਜਾਣ ਲਈ ਇੱਕ ਸਰਕਾਰੀ ਬੱਸ ਵਿੱਚ ਬੈਠ ਗਿਆਬੱਸ ਭਾਵੇਂ ਸਰਕਾਰੀ ਹੋਵੇ ਜਾਂ ਨਿੱਜੀ ਕੰਪਨੀ ਦੀ, ਇਸ ਨਾਲ ਕੋਈ ਫਰਕ ਨਹੀਂ ਪੈਂਦਾਖੈਰ, ਕੰਡਕਟਰ ਨੇ ਸਵਾਰੀਆਂ ਦੀਆਂ ਟਿਕਟਾਂ ਵੀ ਕੱਟ ਦਿੱਤੀਆਂਬੱਸ ਨਵਾਂਸ਼ਹਿਰ ਤੋਂ ਮਾਛੀਵਾੜਾ ਸਾਹਿਬ ਤਕ ਬਿਨਾਂ ਕਿਸੇ ਰੁਕਾਵਟ ਤੋਂ ਪਹੁੰਚ ਗਈ ਪਰ ਜਦੋਂ ਬੱਸ ਮਾਛੀਵਾੜਾ ਸਾਹਿਬ ਦੇ ਬੱਸ ਸਟੈਂਡ ਤੋਂ ਚੱਲੀ ਤਾਂ ਡਰਾਈਵਰ ਕਹਿਣ ਲੱਗ ਪਿਆ ਕਿ ਬੱਸ ਗੜ੍ਹੀ ਦੇ ਪੁਲ਼ ਤਕ ਜਾਣੀ ਹੈਉਸ ਵੱਲੋਂ ਬੱਸ ਰੋਕ ਕੇ ਗੜ੍ਹੀ ਦੇ ਪੁਲ਼ ਤੋਂ ਪਿੱਛੇ ਹੀ ਸਵਾਰੀਆਂ ਨੂੰ ਉਤਾਰ ਦਿੱਤਾ ਗਿਆਤੇ ਕਿਹਾ ਕਿ ਪੁਲ਼ ਦੇ ਦੂਜੇ ਪਾਸੇ ਉਨ੍ਹਾਂ ਦੀ ਬੱਸ ਖੜ੍ਹੀ ਹੈ, ਉਹ ਅੱਗੇ ਲੈ ਜਾਵੇਗੀਸਵਾਰੀਆਂ ਨੇ ਆਪਣਾ ਆਪਣਾ ਸਾਮਾਨ, ਜਿਸ ਵਿੱਚ ਕਈਆਂ ਕੋਲ ਭਾਰੇ ਬੈਗ ਅਤੇ ਛੋਟੇ ਛੋਟੇ ਬੱਚੇ ਵੀ ਸਨ, ਚੁੱਕ ਕੇ ਮੁਸ਼ਕਿਲ ਨਾਲ ਪੁਲ਼ ਪਾਰ ਕੀਤਾ ਤਾਂ ਦੇਖਿਆ ਕਿ ਪੁਲ਼ ਦੇ ਦੂਜੇ ਪਾਸੇ ਚੌਂਕ ਵਿੱਚ ਕਿਸਾਨ ਵੀਰਾਂ ਨੇ ਧਰਨਾ ਲਗਾਇਆ ਹੋਇਆ ਸੀ ਤੇ ਚਾਰੇ ਪਾਸੇ ਭਾਰੀ ਜਾਮ ਲੱਗਾ ਹੋਇਆ ਸੀਖੰਨਾ ਵਲ ਜਾਣ ਲਈ ਉੱਥੇ ਕੋਈ ਬੱਸ ਨਾ ਖੜ੍ਹੀ ਸੀ ਤੇ ਨਾ ਹੀ ਕੋਈ ਆਈਕੰਡਕਟਰ ਨੇ ਕਿਸੇ ਵੀ ਸਵਾਰੀ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਸਨ ਥੋੜ੍ਹਾ ਚਿਰ ਤੁਰ ਕੇ ਅੱਗੇ ਗਏ ਤਾਂ ਇੱਕ ਨਿੱਜੀ ਕੰਪਨੀ ਦੀ ਬੱਸ ਆਈਉਸ ਦੇ ਡਰਾਈਵਰ ਨੇ ਬੱਸ ਉੱਥੋਂ ਹੀ ਬੈਕ ਕਰ ਕੇ ਸਵਾਰੀਆਂ ਨੂੰ ਬੱਸ ਵਿੱਚ ਬਿਠਾ ਲਿਆ ਪਰ ਸਵਾਰੀਆਂ ਨੂੰ ਆਪਣੀ ਮੰਜ਼ਿਲ ਤਕ ਪਹੁੰਚਣ ਲਈ ਹੋਰ ਪੈਸੇ ਖਰਚ ਕੇ ਟਿਕਟਾਂ ਲੈਣੀਆਂ ਪਈਆਂਉਸ ਸਮੇਂ ਸਾਰੀਆਂ ਸਵਾਰੀਆਂ ਸਰਕਾਰ, ਪੁਲਿਸ ਪ੍ਰਸ਼ਾਸਨ ਅਤੇ ਧਰਨਾਕਾਰੀਆਂ ਨੂੰ ਕੋਸ ਰਹੀਆਂ ਸਨ

ਇਹੋ ਜਿਹੀਆਂ ਸਮੱਸਿਆਵਾਂ ਦਾ ਲੋਕਾਂ ਨੂੰ ਹਰ ਰੋਜ਼ ਕਿਤੇ ਨਾ ਕਿਤੇ ਸਾਹਮਣਾ ਕਰਨਾ ਪੈਂਦਾ ਹੈਆਪਣੇ ਹੱਕਾਂ-ਹਕੂਕਾਂ ਲਈ ਆਵਾਜ਼ ਬੁਲੰਦ ਕਰਨਾ ਦੇਸ਼ ਦੇ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ ਪਰ ਦੂਜਿਆਂ ਦੇ ਅਧਿਕਾਰਾਂ ਦਾ ਹਨਨ ਕਰਨਾ ਵੀ ਕਾਨੂੰਨੀ ਅਪਰਾਧ ਹੈਧਰਨਾਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਆਵਾਜ਼ ਸਰਕਾਰ ਜਾਂ ਸਰਕਾਰੀ ਅਧਿਕਾਰੀਆਂ ਦੇ ਕੰਨਾਂ ਤਕ ਪਹੁੰਚਾਉਣ ਲਈ ਸੜਕਾਂ ਜਾਂ ਰੇਲਵੇ ਲਾਈਨਾਂਤੇ ਧਰਨੇ ਲਗਾ ਕੇ ਅਤੇ ਆਵਾਜਾਈ ਠੱਪ ਕਰ ਕੇ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਸਰਕਾਰੀ ਦਫਤਰਾਂ ਅਤੇ ਸੰਬੰਧਿਤ ਵਿਭਾਗਾਂ ਦੇ ਦਫਤਰਾਂ ਅੱਗੇ ਧਰਨੇ ਲਗਾਉਣ ਨੂੰ ਤਰਜੀਹ ਦੇਣ। ਇਸ ਨਾਲ ਆਮ ਲੋਕਾਂ ਦੀ ਹਿਮਾਇਤ ਵੀ ਉਨ੍ਹਾਂ ਨੂੰ ਮਿਲੇਗੀ

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰੇ, ਜਿਸ ਨਾਲ ਲੋਕਾਂ ਨੂੰ ਧਰਨੇ ਮਜ਼ਾਹਰੇ ਕਰਨ ਦੀ ਲੋੜ ਹੀ ਨਾ ਪਵੇਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਧਰਨੇ ਮਜ਼ਾਹਰਿਆਂ ਦੌਰਾਨ ਆਵਾਜਾਈ ਨੂੰ ਸਚਾਰੂ ਢੰਗ ਨਾਲ ਨਿਰਵਿਘਨ ਚਾਲੂ ਰੱਖਣ ਦੇ ਅਗਾਊਂ ਢੁਕਵੇਂ ਪ੍ਰਬੰਧ ਕਰੇ ਤਾਂ ਜੋ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇਧਰਨਿਆਂ-ਮੁਜ਼ਾਹਰਿਆਂ ਕਾਰਨ ਜਿੱਥੇ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਸਰਕਾਰ ਅਤੇ ਸਰਕਾਰੀ ਤੰਤਰ ਦੀ ਵੀ ਦੇਸ਼ ਵਿਦੇਸ਼ ਵਿੱਚ ਕਿਰਕਰੀ ਹੁੰਦੀ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰਸ਼ੋਤਮ ਬੈਂਸ

ਪ੍ਰਸ਼ੋਤਮ ਬੈਂਸ

Nawanshahar, Punjab, India.
WhatsApp: (91 - 98885 - 09053)
Email: (parshotamlal11sep@gmail.com)