HarsantSDhindsa 7ਹੁਣ ਲੇਖਕ ਘੱਟ ਤੋਂ ਘੱਟ ਕਾਪੀਆਂ ਛਪਾਉਣ ਲੱਗ ਪਏ ਹਨ ਕਿਉਂਕਿ ਪਾਠਕ ਵਰਗ ਕਿਤਾਬਾਂ ਨੂੰ ...
(26 ਜੁਲਾਈ 2026)


ਕਿਤਾਬਾਂ ਮਨੁੱਖ ਦੀਆਂ ਸੱਚੀਆਂ ਮਿੱਤਰ ਹਨ
ਮਿੱਤਰ ਉਹ ਹੁੰਦੇ ਹਨ, ਜੋ ਕਦੇ ਧੋਖਾ ਨਹੀਂ ਦਿੰਦੇ, ਹਰ ਸਮੇਂ ਨਾਲ ਖੜ੍ਹਦੇ ਹਨਕਿਤਾਬ ਤੁਹਾਡੇ ਨਾਲ ਹਰ ਸਮੇਂ ਸਾਥ ਨਿਭਾਉਂਦੀ ਹੈਤੁਹਾਡੀ ਸਫਲਤਾ ਦੇ ਰਾਹ ਖੋਲ੍ਹਦੀ ਹੈਕਿਤਾਬਾਂ ਪੜ੍ਹ ਕਿ ਵਿਦਿਆਰਥੀ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੁੰਦੇ ਹਨਜਦੋਂ ਅਸੀਂ ਕਿਸੇ ਲੇਖਕ ਦੀ ਕਿਤਾਬ ਪੜ੍ਹਦੇ ਹਾਂ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਸਬੰਧਤ ਲੇਖਕ ਨਾਲ ਅਸੀਂ ਗੱਲਾਂ ਕਰ ਰਹੇ ਹੋਈਏਲੇਖਕ ਨੂੰ ਸਭ ਤੋਂ ਪਿਆਰਾ ਉਸਦਾ ਪਾਠਕ ਹੁੰਦਾ ਹੈਜਦੋਂ ਤੁਸੀਂ ਕਿਸੇ ਲੇਖਕ ਦੀ ਕਿਤਾਬ ਪੜ੍ਹੋਗੇ ਤਾਂ ਤੁਸੀਂ ਨਵੇਂ ਰਿਸ਼ਤੇ ਸਿਰਜਣ ਵੱਲ ਕਦਮ ਰੱਖੋਗੇ, ਤੁਹਾਡੇ ਵਰਗੇ ਵਿਚਾਰਾਂ ਦੇ ਸੰਗੀ ਸਾਥੀ ਤੁਹਾਡੇ ਨਾਲ ਜੁੜਨਗੇਕਿਤਾਬਾਂ ਸਾਡੀ ਬੁੱਧੀ ਨੂੰ ਤੇਜ਼ ਕਰਦੀਆਂ ਹਨਕਿਤਾਬਾਂ ਸਾਨੂੰ ਆਪਣੀ  ਮੰਜ਼ਿਲ ਤਕ ਪਹੁੰਚਣਾ ਸਿਖਾਉਂਦੀਆਂ ਹਨ। ਅੰਗਰੇਜ਼ੀ ਦਾ ਲੇਖਕ ਡਿਕਨਜ਼ ਲਿਖਦਾ ਹੈ, ਬਿਹਤਰ ਜ਼ਿੰਦਗੀ ਦਾ ਰਾਹ ਕਿਤਾਬਾਂ ਵਿੱਚੋਂ ਲੱਭਦਾ ਹੈਜਿਹੜਾ ਆਦਮੀ ਪੜ੍ਹਨਾ ਜਾਣਦਾ ਹੋਇਆ ਵੀ ਕਿਤਾਬਾਂ ਨਹੀਂ ਪੜ੍ਹਦਾ, ਉਹਦੇ ਅਤੇ ਅਨਪੜ੍ਹ ਵਿੱਚ ਉੱਕਾ ਹੀ ਫਰਕ ਨਹੀਂ ਹੈਪਰ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਨਵੀਂ ਪੀੜ੍ਹੀ ਕਿਤਾਬਾਂ ਅਤੇ ਅਖਬਾਰਾਂ ਪੜ੍ਹਨ ਤੋਂ ਦੂਰ ਹੁੰਦੀ ਜਾ ਰਹੀ ਹੈਅਜਿਹੀ ਆਦਤ ਨਵੀਂ ਪੀੜ੍ਹੀ ਨੂੰ ਗਿਰਾਵਟ ਵੱਲ ਲੈ ਕੇ ਜਾ ਰਹੀ ਹੈਪੰਜਾਬੀ ਸਾਹਿਤ ਵਿੱਚ ਵੱਖ-ਵੱਖ ਵਿਸ਼ਿਆਂ ਉੱਤੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਗਈਆਂ ਹਨ ਅਤੇ ਲਿਖੀਆਂ ਜਾ ਰਹੀਆਂ ਹਨਪਰ ਅਫਸੋਸ ਕਿ ਪਾਠਕ ਵਰਗ ਦਿਨ ਪ੍ਰਤੀ ਦਿਨ ਘਟ ਰਿਹਾ ਹੈ

ਸੋਸ਼ਲ ਮੀਡੀਆ ਨੇ ਕਿਤਾਬ ਕਲਚਰ ਨੂੰ ਵੱਡੀ ਸੱਟ ਮਾਰੀ ਹੈਸਮੇਂ ਦੇ ਪਰਿਵਰਤਨ ਅਨੁਸਾਰ ਕਿਸੇ ਸਮੇਂ ਅਕਾਸ਼ਬਾਣੀ ਦੀ ਪੂਰੀ ਬੱਲੇ ਬੱਲੇ ਸੀਜਦੋਂ ਦੂਰਦਰਸ਼ਨ ਨੇ ਦਸਤਕ ਦਿੱਤੀ, ਘਰਾਂ ਵਿੱਚ ਟੈਲੀਵਿਜ਼ਨ ਲੱਗ ਗਏਰੇਡੀਓ ਦਾ ਯੁਗ ਖਾਤਮੇ ਵੱਲ ਵਧਣਾ ਸ਼ੁਰੂ ਹੋ ਗਿਆਅੱਜ ਹਾਲਾਤ ਇਹ ਹੋ ਗਏ ਹਨ ਕਿ ਜਿਹੜਾ ਕੁਝ ਕੱਲ੍ਹ ਨੂੰ ਅਖਬਾਰਾਂ ਵਿੱਚ ਛਪਣਾ ਹੈ, ਉਹ ਖਬਰ ਸੋਸ਼ਲ ਮੀਡੀਆ ਜ਼ਰੀਏ ਲੋਕ ਫੋਨ ਦੇ ਉੱਤੇ ਅੱਜ ਦੇਖ ਦੇਖ ਰਹੇ ਹਨ। ਇਸੇ ਕਾਰਨ ਅਖਬਾਰ ਪੜ੍ਹਨ ਵਿੱਚ ਲਪਕਾਂ ਦੀ ਦਿਲਚਸਪੀ ਘਟਣ ਲੱਗ ਪਈਕੁਝ ਸਾਲ ਪਹਿਲਾਂ ਪੰਜਾਬੀ ਜਾਗਰਣ ਅਖਬਾਰ ਦੇ ਸੰਪਾਦਕ ਵਰਿੰਦਰ ਵਾਲੀਆਂ ਸਾਹਿਤ ਸਭਾ ਦੇ ਸਮਾਗਮ ਵਿੱਚ ਦਿੜ੍ਹਬਾ ਵਿਖੇ ਆਏਸਾਡੇ ਕੁਝ ਸਾਥੀ ਪੱਤਰਕਾਰ ਉਹਨਾਂ ਨੂੰ ਪੁੱਛਣ ਲੱਗੇ ਕਿ ਅਖਬਾਰਾਂ ਦਾ ਭਵਿੱਖ ਦੇ ਵਿੱਚ ਕੀ ਸਕੋਪ ਹੈਵਾਲੀਆਂ ਜੀ ਨੇ ਭਰੇ ਮਨ ਨਾਲ ਕਿਹਾ, ਪੰਜਾਬੀ ਪੜ੍ਹਨ ਲਿਖਣ ਤੋਂ ਪਹਿਲਾਂ ਹੀ ਕੋਹਾਂ ਦੂਰ ਸਨ, ਪਰ ਅੱਜ ਸੋਸ਼ਲ ਮੀਡੀਆ ਦੇ ਕਾਰਨ ਅਖਬਾਰਾਂ ਪੜ੍ਹਨ ਵਾਲਾ ਪਾਠਕ ਵਰਗ ਦਿਨ ਪ੍ਰਤੀ ਦਿਨ ਘਟ ਰਿਹਾ ਹੈਇਸ ਕਾਰਨ ਭਵਿੱਖ ਵਿੱਚ ਅਖਬਾਰੀ ਪੱਤਰਕਾਰੀ ਦਾ ਕੋਈ ਜ਼ਿਆਦਾ ਸਕੋਪ ਨਹੀਂ

ਅੱਜ ਨਵੀਂ ਪੀੜ੍ਹੀ ਅਖਬਾਰ ਨੂੰ ਪੜ੍ਹਨਾ ਤਾਂ ਦੂਰ ਦੀ ਗੱਲ, ਦੇਖਦੀ ਤਕ ਨਹੀਂਕੋਈ ਸਮਾਂ ਸੀ ਕਿ ਲੋਕ ਸਵੇਰ ਵੇਲੇ ਚਾਹ ਪੀਣ ਤੋਂ ਜ਼ਿਆਦਾ ਅਖਬਾਰ ਪੜ੍ਹਨ ਨੂੰ ਤਰਜੀਹ ਦਿੰਦੇ ਸਨਅਖਬਾਰ ਵੰਡਣ ਵਾਲੇ ਨੂੰ ਉਡੀਕਿਆ ਜਾਂਦਾ ਸੀਸਮੇਂ ਦਾ ਪਰਿਵਰਤਨ ਹੈਮੋਬਾਇਲ ਉੱਤੇ ਆਉਂਦੀਆਂ ਖਬਰਾਂ ਨੇ ਲੋਕਾਂ ਨੂੰ ਅਖਬਾਰ ਪੜ੍ਹਨਾ ਭੁਲਾ ਦਿੱਤਾਸਾਰੇ ਅਖਬਾਰ ਆਨਲਾਈਨ ਹੋ ਗਏ ਹਨ। ਫੋਨ ਚੁੱਕੋ ਅਤੇ ਪੜ੍ਹ ਲਓ

ਇਹੀ ਹਾਲ ਕਿਤਾਬਾਂ ਦਾ ਹੈ। ਹੁਣ ਲੇਖਕ ਘੱਟ ਤੋਂ ਘੱਟ ਕਾਪੀਆਂ ਛਪਾਉਣ ਲੱਗ ਪਏ ਹਨ ਕਿਉਂਕਿ ਪਾਠਕ ਵਰਗ ਕਿਤਾਬਾਂ ਨੂੰ ਵੀ ਆਨਲਾਈਨ ਪੜ੍ਹਨ ਦੀ ਰੁਚੀ ਰੱਖਣ ਲੱਗਿਆ ਹੈਬਹੁਤ ਸਾਰੀਆਂ ਕਿਤਾਬਾਂ ਉੱਤੇ ਟੈਲੀ ਫਿਲਮਾਂ ਬਣਨ ਲੱਗੀਆਂ ਹਨਵਰਿਆਮ ਸਿੰਘ ਸੰਧੂ ਦੀ ਕਹਾਣੀ ‘ਆਪਣਾ ਆਪਣਾ ਹਿੱਸਾ’ ਪੜ੍ਹਨ ਨਾਲੋਂ ਸਬੰਧਤ ਕਹਾਣੀ ’ਤੇ ਅਧਾਰਿਤ ਬਣੀ ਫਿਲਮ ਜ਼ਿਆਦਾ ਦੇਖੀ ਗਈਅੱਜ ਪੰਜਾਬੀ ਪੜ੍ਹਨ ਦੇ ਨਾਲੋਂ ਦੇਖਣ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨਪਰ ਅੱਜ ਸਾਨੂੰ ਆਪਣੇ ਬੱਚਿਆਂ ਵਿੱਚ ਕਿਤਾਬਾਂ ਪੜ੍ਹਨ ਪ੍ਰਤੀ ਦਿਲਚਸਪੀ ਪੈਦਾ ਕਰਨ ਦੀ ਲੋੜ ਹੈਜਿਹੜਾ ਬੱਚਾ ਚੰਗਾ ਪਾਠਕ ਬਣ ਗਿਆ, ਉਹ ਜ਼ਰੂਰ ਜ਼ਿੰਦਗੀ ਵਿੱਚ ਆਪਣੀ ਮੰਜ਼ਿਲ ਪ੍ਰਾਪਤ ਕਰੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 98781 - 97000)
Email: (harsantsinghdhindsa0033@gmail.com)

More articles from this author