HarsantSDhindsa7ਸਾਡੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਸਿਸਟਮ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ...
(19 ਮਈ 2026)


ਜ਼ਿੰਦਗੀ ਵਿੱਚ ਪ੍ਰੀਖਿਆ ਸ਼ਬਦ ਹੀ ਅਜਿਹਾ ਹੈ ਜਿਸ ਨੂੰ ਸੁਣਦਿਆਂ ਪਰਖ ਦੀ ਕਸੌਟੀ ਸਾਡੇ ਸਾਹਮਣੇ ਆ ਜਾਂਦੀ ਹੈ
ਪੰਜਾਬੀ ਸਾਹਿਤ ਵਿੱਚ ਮਕਬੂਲ ਲੇਖਕਾ ਦਲੀਪ ਕੌਰ ਟਿਵਾਣਾ ਦਾ ਨਾਵਲ “ਅਗਨੀ ਪ੍ਰੀਖਿਆਬਹੁਤ ਮਕਬੂਲ ਹੋਇਆਪ੍ਰੀਖਿਆ ਦੀ ਘੜੀ ਦਾ ਸਾਹਮਣਾ ਮਾਤਾ ਸੀਤਾ ਨੂੰ ਵੀ ਕਰਨਾ ਪਿਆ, ਜੋ ਕਿ ਅਗਨੀ ਪ੍ਰੀਖਿਆ ਵਿੱਚੋਂ ਸਫਲ ਹੋ ਕੇ ਸਾਹਮਣੇ ਆਈਪ੍ਰੀਖਿਆ ਤੋਂ ਬਿਨਾਂ ਅਧਿਐਨ ਦੀ ਮਹੱਤਤਾ ਨਹੀਂਪ੍ਰੀਖਿਆਵਾਂ ਦੇ ਨਤੀਜੇ ਵਿਦਿਆਰਥੀਆਂ ਦੀ ਮਿਹਨਤ ਦਾ ਸਿੱਟਾ ਹੁੰਦੇ ਹਨਪਰ ਜਦੋਂ ਦੇਸ਼ ਦੀ ਸਭ ਤੋਂ ਮੁੱਖ ਪ੍ਰੀਖਿਆ ਵਿੱਚ ਘਪਲੇ ਦੀਆਂ ਖਬਰਾਂ ਸਾਹਮਣੇ ਆਉਣ ਤਾਂ ਦੇਸ਼ ਦੀਆਂ ਪ੍ਰੀਖਿਆ ਏਜੰਸੀਆਂ ਉੱਤੇ ਵੱਡੇ ਸਵਾਲ ਖੜ੍ਹੇ ਹੋ ਜਾਂਦੇ ਹਨਨੈਸ਼ਨਲ ਟੈਸਟਿੰਗ ਏਜੰਸੀ ਨੀਟ ਦੀ ਪ੍ਰੀਖਿਆ ਆਯੋਜਿਤ ਕਰਦੀ ਹੈਬਹੁਤ ਵੱਡੀ ਸੰਖਿਆ ਵਿੱਚ ਵਿਦਿਆਰਥੀ ਡਾਕਟਰ ਬਣਨ ਦੇ ਸੁਪਨੇ ਲੈ ਕੇ ਪੂਰੀ ਮਿਹਨਤ ਦੇ ਨਾਲ ਪ੍ਰੀਖਿਆ ਦਿੰਦੇ ਹਨਪਰ ਜਦੋਂ ਪ੍ਰੀਖਿਆ ਰੱਦ ਹੋਣ ਦਾ ਫੈਸਲਾ ਵਿਦਿਆਰਥੀਆਂ ਨੂੰ ਸੁਣਨ ਨੂੰ ਮਿਲਦਾ ਹੈ ਤਾਂ ਇੰਜ ਲਗਦਾ ਹੈ ਜਿਵੇਂ ਕਿਸਾਨ ਦੀ ਪੱਕੀ ਫਸਲ ’ਤੇ ਕਾਕੜੇ (ਗੜੇ) ਪੈ ਗਏ ਹੋਣ ਜਦੋਂ ਰਾਤਾਂ ਦੀ ਨੀਂਦ ਅਤੇ ਭੁੱਖ ਪਿਆਸ ਤਿਆਗ ਕੇ ਕੀਤੀ ਮਿਹਨਤ ਨੂੰ ਜਦੋਂ ਬੂਰ ਨਾ ਪਵੇ, ਕਿਸਾਨਾਂ ਵਾਂਗ ਹੀ ਮਿਹਨਤੀ ਵਿਦਿਆਰਥੀ ਗਲਾਂ ਵਿੱਚ ਰੱਸੇ ਪਾਉਣ ਲਈ ਮਜਬੂਰ ਹੋ ਜਾਂਦੇ ਹਨ। ਕਾਲੀਆਂ ਭੇਡਾਂ ਚੋਰ ਮੋਰੀਆਂ ਰਾਹੀਂ ਸਿਸਟਮ ਵਿੱਚ ਦਾਖਲ ਹੋ ਜਾਣ ਤਾਂ ਰਿਤਿਕ ਮਿਸ਼ਰਾ ਵਰਗੇ ਵਿਦਿਆਰਥੀ ਮੌਤ ਦਾ ਰਾਹ ਇਖਤਿਆਰ ਕਰਨ ਲਈ ਮਜਬੂਰ ਹੋ ਜਾਂਦੇ ਹਨ

ਰਿਤਿਕ ਮਿਸ਼ਰਾ, ਉੱਤਰ ਪ੍ਰਦੇਸ਼ ਦੇ ਲਖਮੀਰਪੁਰ ਖੀਰੀ ਦਾ ਮਿਹਨਤੀ ਨੌਜਵਾਨ ਬਚਪਨ ਤੋਂ ਹੀ ਡਾਕਟਰ ਬਣਨ ਦਾ ਸੁਪਨਾ ਰੱਖਦਾ ਸੀਉਹ ਸਾਲਾਂ ਤੋਂ ਅਣਥੱਕ ਮਿਹਨਤ ਕਰ ਰਿਹਾ ਸੀ। ਉਸਨੇ ਪੂਰੇ ਸਿਰੜ ਅਤੇ ਮਿਹਨਤ ਨਾਲ ਪ੍ਰੀਖਿਆ ਦਿੱਤੀਆਪਣੇ ਪਿਤਾ ਅਨੂਪ ਮਿਸ਼ਰਾ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਸਨੇ ਪੂਰੀਆਂ ਆਸਾਂ ਲਾਈਆਂ ਹੋਈਆਂ ਸਨ ਡਾਕਟਰ ਬਣਨ ਦੀਆਂ, ਪਰ ਕੀ ਪਤਾ ਸੀ ਕਿ ਰਾਤਾਂ ਦੀ ਕੀਤੀ ਮਿਹਨਤ ਨੂੰ ਕਾਲੀਆਂ ਭੇਡਾਂ ਦੀ ਘੁਸਭੈਠ ਕਾਰਨ ਸਰਕਾਰ ਪ੍ਰੀਖਿਆ ਰੱਦ ਕਰ ਦੇਵੇਗੀਜਦੋਂ ਪ੍ਰੀਖਿਆ ਰੱਦ ਹੋਣ ਨਾਲ ਰਿਤਿਕ ਮਿਸ਼ਰਾ ਦੇ ਸੁਪਨੇ ਚਕਨਾ ਚੂਰ ਹੋ ਗਏ ਤਾਂ ਉਸਨੇ ਜ਼ਿੰਦਗੀ ਦਾ ਹਨੇਰਾ ਨਾ ਝੱਲਦਿਆਂ ਗਲ ਵਿੱਚ ਮੌਤ ਦਾ ਫੰਧਾ ਪਾ ਲਿਆਰਿਤਿਕ ਮਿਸ਼ਰਾ ਦੀ ਮੌਤ ਸਾਡੀਆਂ ਪ੍ਰੀਖਿਆ ਪ੍ਰਣਾਲੀਆਂ ਉੱਤੇ ਵੱਡੇ ਸਵਾਲ ਖੜ੍ਹੇ ਕਰਦੀ ਹੈਮਿਹਨਤ ਵਿਦਿਆਰਥੀ ਵਿਚਾਰੇ ਕਿਤਾਬਾਂ ਦੀ ਖਾਕ ਛਾਣਨ ਦੇ ਬਾਵਜੂਦ ਖਾਲੀ ਰਹਿ ਜਾਂਦੇ ਹਨਰਿਸ਼ਵਤ ਦੇ ਜ਼ੋਰ ਨਾਲ ਸਿਫਾਰਸ਼ੀ ਵੱਡੀਆਂ ਕੁਰਸੀਆਂ ਮੱਲ ਜਾਂਦੇ ਹਨਦੇਸ਼ ਦੀ ਅਜ਼ਾਦੀ ਤੋਂ ਬਾਅਦ ਅੱਜ ਵੀ ਨਿਰੋਲ ਮੈਰਿਟ ਭਰਤੀਆਂ ਵਿੱਚ ਨਜ਼ਰ ਨਹੀਂ ਆ ਰਹੀਪ੍ਰੀਖਿਆਵਾਂ ਬਾਅਦ ਵਿੱਚ ਹੁੰਦੀਆਂ ਹਨ, ਲੀਕ ਦੀ ਖਬਰਾਂ ਪਹਿਲਾਂ ਆ ਜਾਂਦੀਆਂ ਹਨਅੱਜ ਸਾਡੇ ਸਿਸਟਮ ਵਿੱਚ ਇਮਾਨਦਾਰੀ ਦਾ ਸ਼ਬਦ ਕਹਿਣ ਅਤੇ ਸੁਣਨ ਨੂੰ ਰਹਿ ਗਿਆਸਾਡੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਸਿਸਟਮ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਵੱਡੇ ਪੱਧਰ ’ਤੇ ਹੋ ਗਿਆ ਹੈਕਿਸੇ ਨੂੰ ਕੋਈ ਪਰਵਾਹ ਨਹੀਂ ਰਿਤਿਕ ਮਿਸ਼ਰਾ ਵਰਗੇ ਕਿੰਨੇ ਵਿਦਿਆਰਥੀ ਆਪਣੀ ਮਿਹਨਤ ਦਾ ਮੁੱਲ ਨਾ ਪੈਂਦੇ ਹੋਏ ਮੌਤ ਨੂੰ ਗਲ਼ੇ ਲਾ ਲੈਂਦੇ ਹਨਅੱਜ ਲੋੜ ਹੈ ਸਾਫ ਸੁਥਰੇ ਅਕਸ ਵਾਲੇ ਅਧਿਕਾਰੀਆਂ ਦੀ, ਜੋ ਪਾਰਦਰਸ਼ੀ ਤਰੀਕੇ ਨਾਲ ਪ੍ਰੀਖਿਆਵਾਂ ਆਯੋਜਿਤ ਕਰਨ ਤਾਂ ਕਿ ਹੋਣਹਾਰ ਵਿਦਿਆਰਥੀਆਂ ਨੂੰ ਅਜਿਹੇ ਕਦਮ ਚੁੱਕਣ ਲਈ ਮਜਬੂਰ ਨਾ ਹੋਣਾ ਪਵੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 94179 - 24177)
Email: (harsantsinghdhindsa0033@gmail.com)

More articles from this author