MalwinderSingh7ਅਸੀਂ ਸਿਰਫ ਇੰਨਾ ਕਰ ਸਕਦੇ ਹਾਂ ਕਿ ਇਹਨਾਂ ਦੋਹਾਂ ਵਿੱਚੋਂ ਕਿਸੇ ਦੀ ਧਿਰ ਨਾ ਬਣੀਏਂ। ਇੱਕ ਤੀਜੀ ਧਿਰ ਬਣੀਏਂ, ਉਹ ਧਿਰ ...
(29 ਨਵੰਬਰ 2024)

 

ਇਹ ਘਟਨਾ ਤਿੰਨ ਨਵੰਬਰ ਦੀ ਹੈ, ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ, ਜਿਸ ਨੂੰ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈਪੰਜਾਬੀਆਂ ਦੀ ਘਣੀ ਵੱਸੋਂ ਹੈ ਇਸ ਸ਼ਹਿਰ ਵਿੱਚਬਹੁਤ ਸਾਰੇ ਗੁਰਦੁਆਰੇ ਅਤੇ ਮੰਦਰ ਵੀ ਹਨਨਵੰਬਰ ਦੇ ਮਹੀਨੇ ਹਰ ਸਾਲ ਇੱਥੇ ਵਸਦੇ ਪੈਨਸ਼ਨਰਾਂ ਲਈ ਭਾਰਤੀ ਕੌਂਸਲੇਟ ਵੱਲੋਂ ਕੈਂਪ ਲੱਗਦੇ ਹਨ, ਜਿੱਥੋਂ ਪੈਨਸ਼ਨੀਏ ਆਪਣੇ ਜਿਊਂਦੇ ਹੋਣ ਦਾ ਸਬੂਤ ਯਾਨੀ ਲਾਈਫ ਸਰਟੀਫੀਕੇਟ ਤਸਦੀਕ ਕਰਵਾਉਂਦੇ ਹਨਇਹ ਸਰਟੀਫੀਕੇਟ ਉਹ ਭਾਰਤ ਵਿਚਲੇ ਆਪਣੇ ਬੈਂਕਾਂ ਨੂੰ ਭੇਜਦੇ ਹਨ, ਜਿਸ ਨੂੰ ਭਾਰਤੀ ਬੈਂਕ ਸਵੀਕਾਰ ਕਰ ਲੈਂਦੇ ਹਨਇਹ ਕੈਂਪ ਵੱਖ-ਵੱਖ ਮੰਦਰਾਂ, ਗੁਰਦੁਆਰਿਆਂ ਅਤੇ ਹੋਰ ਪਬਲਿਕ ਥਾਵਾਂ ’ਤੇ ਲਗਾਏ ਜਾਂਦੇ ਹਨਉਸ ਦਿਨ ਇਹ ਕੈਂਪ ਬਰੈਂਪਟਨ ਸ਼ਹਿਰ ਦੀ ਗੋਰ ਰੋਡ (Gore Road) ’ਤੇ ਸਥਿਤ ਹਿੰਦੂ ਸਭਾ ਟੈਂਪਲ ਵਿੱਚ ਲਗਾਇਆ ਗਿਆ ਸੀਕੋਈ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੇ ਉਸ ਦਿਨ ਸਰਟੀਫੀਕੇਟ ਤਸਦੀਕ ਕੀਤੇ ਗਏਮੈਂ ਵੀ ਆਪਣਾ ਲਾਈਫ ਸਰਟੀਫੀਕੇਟ ਤਸਦੀਕ ਕਰਵਾਉਣ ਲਈ ਉੱਥੇ ਹਾਜ਼ਰ ਸੀਮੰਦਰ ਦੇ ਗੇਟ ਤੋਂ ਬਾਹਰ ਕੁਝ ਲੋਕ ਭਾਰਤ ਸਰਕਾਰ ਦੇ ਖਿਲਾਫ਼ ਪ੍ਰੋਟੈਸਟ ਕਰ ਰਹੇ ਸਨਨਿਰਸੰਦੇਹ ਉਹ ਖਾਲਿਸਤਾਨ ਦੀ ਮੰਗ ਕਰਨ ਵਾਲੇ ਲੋਕ ਸਨਇਹਨਾਂ ਲੋਕਾਂ ਦੀ ਗਿਣਤੀ ਦੋ ਦਰਜਨ ਤੋਂ ਘੱਟ ਸੀਗੇਟ ਦੇ ਦੂਜੇ ਕਿਨਾਰੇ ਵੀ ਇਹਨਾਂ ਦਾ ਵਿਰੋਧ ਕਰਨ ਵਾਲੇ ਲੋਕ ਜੁੜਨੇ ਸ਼ੁਰੂ ਹੋ ਗਏ ਦੋਹਾਂ ਪਾਸਿਆਂ ਤੋਂ ਨਾਅਰਿਆਂ ਦੀਆਂ ਅਵਾਜ਼ਾਂ ਉੱਚੀਆਂ ਹੋਣ ਲੱਗ ਪਈਆਂਗੇਟ ’ਤੇ ਦੋਹਾਂ ਧਿਰਾਂ ਦੀ ਝੜਪ ਵੀ ਹੋਈਮਾਹੌਲ ਗਰਮ ਹੋਣ ਲੱਗ ਪਿਆਕਿਸੇ ਵੱਡੀ ਤ੍ਰਾਸਦੀ ਦੇ ਵਾਪਰਨ ਦਾ ਡਰ ਵੀ ਪੈਦਾ ਹੋ ਗਿਆਕੈਨੇਡਾ ਪੁਲਿਸ ਨੇ ਵੀ ਇਹ ਡਰ ਮਹਿਸੂਸ ਕੀਤਾ ਤੇ ਪੁਲਿਸ ਦੀਆਂ ਹੋਰ ਗੱਡੀਆਂ ਬੁਲਾ ਲਈਆਂ ਗਈਆਂ

ਪੁਲਿਸ ਨੇ ਕਿਸੇ ਤਰ੍ਹਾਂ ਪ੍ਰੋਟੈਸਟ ਕਰ ਰਹੇ ਲੋਕਾਂ ਨੂੰ ਉੱਥੋਂ ਭੇਜ ਦਿੱਤਾਦੂਜੇ ਧੜੇ ਦੇ ਲੋਕਾਂ ਨੇ ਮੰਦਰ ਦੇ ਅੰਦਰ ਜਾ ਕੇ ਮੀਟਿੰਗ ਕੀਤੀ ਲਗਦਾ ਸੀ ਸਭ ਕੁਝ ਨਿੱਬੜ ਗਿਆ ਹੈਪਰ ਉਸੇ ਰਾਤ ਉਸ ਧੜੇ ਦੇ ਵੱਡੇ ਹਜ਼ੂਮ ਨੇ ਇੱਕ ਗੁਰਦੁਆਰੇ ਦੇ ਸਾਹਮਣੇ ਜਾ ਕੇ ਪ੍ਰੋਟੈਸਟ ਕੀਤਾਅਗਲੇ ਦਿਨ ਵੀ ਇਹ ਵਾਪਰਿਆ ਲਗਦਾ ਸੀ ਉਹਨਾਂ ਦੇ ਸਿਰਾਂ ਅੰਦਰ ਸੁੱਤਾ ਧਰਮ ਜਾਗ ਪਿਆ ਹੈਧਰਮ ਜਦੋਂ ਜਾਗਦਾ ਹੈ ਤਾਂ ਹਿੰਸਕ ਹੋ ਜਾਂਦਾ ਹੈ ਮੈਨੂੰ ਬੀਤੇ ਵਿੱਚ ਹੋਈਆਂ, ਸੁਣੀਆਂ, ਪੜ੍ਹੀਆਂ ਤ੍ਰਾਸਦੀਆਂ ਯਾਦ ਆਈਆਂ ਜ਼ਰੂਰ ਉਹ ਵੀ ਅਜਿਹੀ ਹੀ ਕਿਸੇ ਮਾਮੂਲੀ ਘਟਨਾ ਤੋਂ ਪੈਦਾ ਹੋਈਆਂ ਹੋਣਗੀਆਂਸੱਤ ਸਮੁੰਦਰ ਪਾਰ ਕਰਕੇ ਬਿਹਤਰ ਸੁਖ ਸਹੂਲਤਾਂ ਲਈ ਕੈਨੇਡਾ ਆਏ ਸ਼ਾਂਤੀਪੂਰਨ ਜੀਵਨ ਜੀਅ ਰਹੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਜਿਵੇਂ ਧਰਮਾਂ ਦੀ ਨਜ਼ਰ ਲੱਗ ਗਈ ਹੋਵੇਸੜਕਾਂ ’ਤੇ ਨਿਕਲਦੇ ਹਿੰਸਕ ਬਿਰਤੀ ਵਾਲੇ ਹਜ਼ੂਮ ਸੰਵੇਦਨਸ਼ੀਲ ਬੰਦੇ ਦੇ ਸੁਖ-ਚੈਨ ਨੂੰ ਵਲੂੰਧਰ ਰਹੇ ਸਨਧਾਰਮਿਕ ਸਥਾਨਾਂ ਵਿੱਚ ਤਾਂ ਅਸੀਂ ਸੁਖ-ਸ਼ਾਂਤੀ ਮੰਗਣ ਜਾਂਦੇ ਹਾਂ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂਫਿਰ ਅਚਾਨਕ ਵਾਪਰੇ ਇਸ ਘਟਨਾ ਕ੍ਰਮ ਲਈ ਅਤੇ ਲੋਕਾਂ ਦੇ ਇਸ ਵਿਵਹਾਰ ਲਈ ਕੌਣ ਜ਼ਿੰਮੇਵਾਰ ਹੈ? ਪਰਵਾਸ ਹੰਢਾ ਰਹੇ ਲੋਕਾਂ ਦੀ ਮਾਨਸਿਕਤਾ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ

ਪਰਵਾਸ ਦਾ ਅਗਲੇਰਾ ਪੜਾਅ:

ਮੁਢਲੇ ਵਰ੍ਹਿਆਂ ਦੌਰਾਨ ਪਰਵਾਸੀ ਵਿਚਾਰਗੀ ਹੰਢਾਉਂਦਾ ਹੈਨਵਾਂ ਸਿਸਟਮ, ਨਵੇਂ ਲੋਕ, ਨਵੀਂ ਭਾਸ਼ਾ ਤੇ ਪਰਾਈ ਮਿੱਟੀ ਵਿੱਚ ਪੈਰ ਲਾਉਣੇ ਸੁਖਾਲੇ ਨਹੀਂ ਹੁੰਦੇਫਿਰ ਹੌਲੀ ਹੌਲੀ ਉਹ ਬੇਸਮੈਂਟ ਦੀ ਕਾਲਕੋਠੜੀ ਵਿੱਚੋਂ ਨਿਕਲ ਪਰਾਈ ਧਰਤੀ ’ਤੇ ਆਪਣਾ ਘਰ ਹੋਣ ਦਾ ਸੁਪਨਾ ਲੈਂਦਾ ਹੈਆਪਣੇ ਘਰ ਵਿੱਚ ਆਪਣਾ ਪਰਿਵਾਰ ਵਸਾਉਂਦਾ ਹੈਸਮਾਜ ਵਿੱਚ ਪਛਾਣ ਬਣਦੀ ਹੈਰਾਜਨੀਤਕ ਸੂਝ ਪੈਦਾ ਹੁੰਦੀ ਹੈਧਾਰਮਿਕ ਅਸਥਾਨਾਂ ਅਤੇ ਪਾਰਕਾਂ ਵਿੱਚ ਭਾਈਚਾਰਕ ਵਿਸਥਾਰ ਦੇ ਨਾਲ ਰਾਜਨੀਤਕ ਖੰਭ ਵੀ ਫੈਲਦੇ ਹਨਇਹਨਾਂ ਖੰਭਾਂ ’ਤੇ ਸਵਾਰ ਬੰਦਾ ਆਪਣਾ ਜ਼ਬਤ ਉਲੰਘਦਾ ਹੈਧਰਮ ਦੀ ਨਿਰਮਾਣਤਾ ਹਿੰਸਕ ਹੋ ਕੇ ਸਿਰ ਨੂੰ ਚੜ੍ਹ ਜਾਂਦੀ ਹੈਬੰਦਾ ਆਪਣੇ ਭਾਈਚਾਰੇ ਵਿਚਲੇ, ਆਪਣੀ ਸੋਚ ਵਾਲੇ ਰਾਜਨੀਤਕ ਬੰਦਿਆਂ ਦੇ ਸੱਦੇ ’ਤੇ ਸੜਕਾਂ ’ਤੇ ਨਿਕਲ ਤੁਰਦਾ ਹੈਇੰਝ ਕੁਝ ਲੋਕਾਂ ਦੇ ਬਹਿਕਾਵੇ ਵਿੱਚ ਆ ਕੇ ਉਪਰੋਕਤ ਵਰਗੀਆਂ ਘਟਨਾਵਾਂ ਵਾਪਰਦੀਆਂ ਹਨਇਹ ਦਲੀਲ ਦਾ ਇੱਕ ਪੱਖ ਹੋ ਸਕਦਾ ਹੈਲੋਕਾਂ ਦੇ ਪ੍ਰਤੀਕਰਮ ਵਿੱਚ ਹੋਰ ਵੀ ਬੜਾ ਕੁਝ ਸੁਣਨ ਨੂੰ ਮਿਲਦਾ ਹੈ

ਮੀਡੀਆ ਦੀ ਭੂਮਿਕਾ:

ਮੀਡੀਆ ਦੀ ਭੂਮਿਕਾ ਬਾਰੇ ਹੁਣ ਬਹੁਤਾ ਸੰਦੇਹ ਨਹੀਂ ਰਿਹਾਲੋਕ ਜਾਣਦੇ ਹਨ ਕਿ ਵੱਖ-ਵੱਖ ਟੀ.ਵੀ. ਚੈਨਲ ਸੱਤਾ ਦੇ ਹੱਕ ਵਿੱਚ ਭੁਗਤਦੇ ਹਨਉਸ ਦਿਨ ਦੀ ਘਟਨਾ ਵਿੱਚ ਇੱਕ ਧਿਰ ਭਾਰਤ ਸਰਕਾਰ ਵਿਰੁੱਧ ਪ੍ਰੋਟੈਸਟ ਕਰ ਰਹੀ ਸੀ ਤੇ ਦੂਸਰੀ ਪ੍ਰੋਟੈਸਟ ਕਰ ਰਿਹਾਂ ਦੇ ਵਿਰੋਧ ਵਿੱਚ ਤੇ ਭਾਰਤ ਸਰਕਾਰ ਦੇ ਹੱਕ ਵਿੱਚ ਨਾਅਰੇ ਲਗਾ ਰਹੀ ਸੀਭਾਰਤ ਵਿਚਲੇ ਕੌਮੀ ਚੈਨਲਾਂ ’ਤੇ ਜੋ ਦੱਸਿਆ ਵਿਖਾਇਆ ਜਾ ਰਿਹਾ ਸੀ, ਉਹ ਘੱਟੋ-ਘੱਟ ਘਟਨਾ ਦੇ ਮੌਕੇ ’ਤੇ ਹਾਜ਼ਰ ਲੋਕਾਂ ਲਈ ਇੱਕ ਸਦਮੇ ਵਾਂਗ ਸੀਅਜਿਹਾ ਅਕਸਰ ਹੁੰਦਾ ਹੈ ਮੀਡੀਆ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈਮੀਡੀਆ ਨੇ ਦੇਸ਼ ਦੁਨੀਆਂ ਦੀ ਰਾਏ ਨੂੰ ਸਿੱਧੇ ਤੌਰ ’ਤੇ ਪ੍ਰਭਾਵਤ ਕਰਨਾ ਹੁੰਦਾ ਹੈਗਲਤ ਸੂਚਨਾਵਾਂ ਬਲਦੀ ਅੱਗ ’ਤੇ ਤੇਲ ਪਾਉਣ ਦਾ ਕੰਮ ਕਰਦੀਆਂ ਹਨਕਰੋੜਾਂ ਦੀ ਸੰਪਤੀ ਬਰਬਾਦ ਹੁੰਦੀ ਹੈਹਜ਼ਾਰਾਂ ਲੋਕਾਂ ਦੀ ਜਾਨ ਜਾਂਦੀ ਹੈਪਰ ਵਰਤਮਾਨ ਵਿਸ਼ਵ ਵਰਤਾਰੇ ਵਿੱਚ ਹਰ ਥਾਂ, ਹਰ ਵਰਤਾਰੇ ਵਿੱਚ ਮੁਨਾਫ਼ੇ ਨੂੰ ਕੇਂਦਰ ਵਿੱਚ ਰੱਖਿਆ ਜਾਂਦਾ ਹੈਸੱਤਾ ਨੂੰ ਖ਼ੁਸ਼ ਕਰਨ ਲਈ ਝੂਠੇ ਬਿਰਤਾਂਤ ਸਿਰਜੇ ਜਾਂਦੇ ਹਨ ਸੋਸ਼ਲ ਮੀਡੀਆ ਵੀ ਜ਼ਰੂਰੀ ਤੇ ਮਹੱਤਵਪੂਰਨ ਖ਼ਬਰਾਂ ਨੂੰ ਛੱਡ ਕੇ ਅਜਿਹੀਆਂ ਖ਼ਬਰਾਂ ਅਤੇ ਸੰਬੰਧਿਤ ਵੀਡੀਓਜ਼ ਨੂੰ ਬਾਰ ਬਾਰ ਵਿਖਾਉਂਦਾ ਹੈਧਰਮ ਦਾ ਮੁੱਦਾ ਭਾਵੁਕ ਮਸਲਾ ਹੁੰਦਾ ਹੈਸਿਆਣੀ, ਸੂਝਭਰੀ ਅਤੇ ਸੁਹਿਰਦ ਪੱਤਰਕਾਰੀ ਅਜਿਹੇ ਵੇਲੇ ਬੜੇ ਤਹੱਮਲ ਤੋਂ ਕੰਮ ਲੈਂਦੀ ਹੈਪਰ ਵਿਕਾਊ ਮੀਡੀਆ ਨੂੰ ਆਪਣੇ ਜ਼ਹਿਰੀਲੇ ਪ੍ਰਤੀਕਰਮ ਦੇ ਖ਼ੂਨੀ ਨਤੀਜਿਆਂ ਦੀ ਭੋਰਾ ਪ੍ਰਵਾਹ ਨਹੀਂ ਹੁੰਦੀਉਹ ਤਾਂ ਕਿਸੇ ਸਵਾਰਥ ਅਤੇ ਹੁਕਮ ਦੇ ਬੱਝੇ ਹੁੰਦੇ ਹਨਪਰ ਉਹਨਾਂ ਦੀ ਇਸ ਦੰਭੀ ਪੇਸ਼ਕਾਰੀ ਲਈ ਨਖੇਧੀ ਕਰਨੀ ਬਣਦੀ ਹੈ

ਨਵੀਂ ਆਮਦ ਦੀ ਹੁੱਲੜ੍ਹਬਾਜੀ:

ਕੈਨੇਡਾ ਭਾਰਤੀਆਂ, ਖਾਸ ਕਰਕੇ ਪੰਜਾਬੀਆਂ ਲਈ ਸਵਰਗ ਦਾ ਸੁਪਨਾ ਸੀ ਤੇ ਸ਼ਾਇਦ ਅਜੇ ਹੀ ਹੈ ਇੱਥੇ ਸਟਡੀ ਵੀਜ਼ਾ, ਵਰਕ ਪਰਮਿਟ, ਐੱਲ ਐੱਮ ਆਈ ਏ, ਵਿਜ਼ਟਰ ਵੀਜ਼ਾ, ਟੂਰਿਸਟ ਵੀਜ਼ਾ ਅਤੇ ਕਈ ਤਰ੍ਹਾਂ ਦੇ ਹੋਰ ਜੁਗਾੜ ਲਾ ਕੇ ਲੋਕ ਆ ਰਹੇ ਹਨਇਨ੍ਹਾਂ ਵਿੱਚ ਨੌਜਵਾਨ ਪੀੜ੍ਹੀ ਵੀ ਵੱਡੀ ਗਿਣਤੀ ਵਿੱਚ ਆ ਰਹੀ ਹੈਕੈਨੇਡਾ ਵਿੱਚ ਪੱਕਿਆਂ ਹੋਣ ਲਈ ਇਹਨਾਂ ਕੋਲ ਹੋਰ ਜੁਗਤਾਂ ਦੇ ਨਾਲ ਸ਼ਰਨਾਰਥੀ ਸਟੇਟਸ ਵੀ ਵਰਤਿਆ ਜਾਂਦਾ ਹੈਸ਼ਰਨਾਰਥੀ ਬਣਨ ਲਈ ਅਜਿਹੇ ਵਿਵਾਦਤ ਇਕੱਠਾਂ ਵਿੱਚ ਜਾ ਕੇ ਹੁੱਲੜ੍ਹਬਾਜ਼ੀ ਕਰਨੀ ਇਹਨਾਂ ਲੋਕਾਂ ਦੀ ਮਜਬੂਰੀ ਵੀ ਹੈ, ਲੁਤਫ਼ ਵੀਸੱਤਾ ਵੱਲੋਂ ਵੀ ਅਜਿਹੇ ਲੋਕਾਂ ਨੂੰ ਵਰਤਿਆ ਜਾਂਦਾ ਹੈਪਿਛਲੇ ਦਿਨੀਂ ਬਰੈਂਪਟਨ ਦੀਆਂ ਸੜਕਾਂ ’ਤੇ ਨਿਕਲੇ ਹਜ਼ੂਮਾਂ ਵਿੱਚ ਅਜਿਹੇ ਲੋਕਾਂ ਦੀ ਬਹੁਗਿਣਤੀ ਵੇਖੀ ਜਾ ਸਕਦੀ ਹੈਇਹ ਨਾਸਮਝ ਵੀ ਕਹੇ ਜਾ ਸਕਦੇ ਹਨ ਅਤੇ ਵਰਗਲਾਏ ਗਏ ਵੀਜੋ ਵੀ ਹੋਵੇ ਇਸ ਘਟਨਾਕ੍ਰਮ ਦੇ ਖ਼ੌਫ਼ਨਾਕ ਨਤੀਜਿਆਂ ਤੋਂ ਇਹ ਲੋਕ ਅਣਜਾਣ ਕਹੇ ਜਾ ਸਕਦੇ ਹਨ

ਏਜੰਸੀਆਂ ਦਾ ਹੱਥ:

ਅਜਿਹੀ ਕਿਸੇ ਵੀ ਘਟਨਾ ਜਾਂ ਵਾਰਦਾਤ ਤੋਂ ਬਾਅਦ ਕੁਝ ਲੋਕ ਬੜੇ ਵਿਸ਼ਵਾਸ ਨਾਲ ਕਹਿੰਦੇ ਹਨ ਕਿ ਇਸ ਪਿੱਛੇ ਏਜੰਸੀਆਂ ਦਾ ਹੱਥ ਹੈ ਮੈਨੂੰ ਅੱਜ ਤਕ ਨਾ ਤਾਂ ਏਜੰਸੀਆਂ ਦੀ ਸਮਝ ਪਈ ਹੈ, ਨਾ ਇਹਨਾਂ ਦਾ ਹੱਥ ਵਿਖਾਈ ਦਿੱਤਾ ਹੈਅਜਿਹਾ ਮੇਰੀ ਪੇਤਲੀ ਸੂਝ ਕਾਰਨ ਵੀ ਹੋ ਸਕਦਾ ਹੈਪਰ ਜਾਣਦਿਆਂ ਹੋਇਆਂ ਵੀ ਕਿ ਏਜੰਸੀਆਂ ਦਾ ਹੱਥ ਹੈ, ਅਸੀਂ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਕਿਉਂ ਦਿੰਦੇ ਹਾਂ? ਇਸ ਵਿੱਚ ਇੱਕ ਧਿਰ ਕਿਉਂ ਬਣਦੇ ਹਾਂਇਹ ਤਾਂ ‘ਮੈਨੂੰ ਤਾਂ ਪਹਿਲਾਂ ਹੀ ਪਤਾ ਸੀ’ ਵਾਲੀ ਧਾਰਣਾ ਹੈਥੋੜ੍ਹਾ ਬਹੁਤਾ ਸੱਚ ਤਾਂ ਸ਼ਾਇਦ ਸੱਤਾ ਦੁਆਰਾ ਸਾਡੇ ਅੰਦਰ ਭਰੀ ਨਫ਼ਰਤ ਵੀ ਹੈਇੱਕ ਧਰਮ ਵਿਸ਼ੇਸ਼ ਨੂੰ ਸੱਤਾ ਦਾ ਇੱਕ ਸਰੂਪ ਉਹਨਾਂ ਦੀ ਹੋਂਦ ਦਾ ਸਭ ਤੋਂ ਮਜ਼ਬੂਤ ਰੱਖਿਅਕ ਲਗਦਾ ਹੈਇਸ ਭਰਮ ਦੇ ਭੁਲੇਖੇ ਵਿੱਚ ਹੀ ਉਹ ਦੂਜੇ ਧਰਮ ਬਾਰੇ ਸੋਚਦਿਆਂ ਹੀ ਨਫ਼ਰਤ ਨਾਲ ਭਰ ਜਾਂਦੇ ਹਨਸੰਸਾਰ ਭਰ ਵਿੱਚ ਵਾਪਰੇ ਸਮੂਹਕ ਕਤਲਾਂ ਵਿੱਚ ਇਸ ਨਫ਼ਰਤ ਦਾ ਵੱਡਾ ਯੋਗਦਾਨ ਰਿਹਾ ਹੈਪੂੰਜੀਵਾਦੀ ਸਿਸਟਮ ਦੇ ਅਖੌਤੀ ਲੋਕਤੰਤਰ ਅੰਦਰ ਬਹੁਮਤ ਜੁਟਾਉਣ ਲਈ ਰਾਜਨੀਤਕ ਧਿਰਾਂ ਕੋਲ ਨਫ਼ਰਤ ਇੱਕ ਬੜਾ ਵੱਡਾ ਹਥਿਆਰ ਹੈਏਜੰਸੀਆਂ ਦਾ ਹੱਥ ਵੀ ਨਫ਼ਰਤ ਨੂੰ ਪ੍ਰਸਾਦ ਵਾਂਗ ਵੰਡਦਾ ਹੋਵੇਗਾ

ਸੰਸਿਆਂ ਵਰਗੇ ਕੁਝ ਸਵਾਲ:

ਉਸ ਦਿਨ ਹਿੰਦੂ ਸਭਾ ਟੈਂਪਲ ਦੇ ਗੇਟ ਕੋਲ ਭਾਰਤ ਸਰਕਾਰ ਵਿਰੁੱਧ ਪ੍ਰੋਟੈਸਟ ਕਰ ਰਹੇ ਮੁੱਠੀ ਭਰ ਲੋਕ ਖਾਲਸਾ ਰਾਜ ਖਾਲਿਸਤਾਨ ਦੀ ਮੰਗ ਕਰ ਰਹੇ ਸਨਕੀ ਸੱਤ ਸਮੁੰਦਰ ਪਾਰ ਕੈਨੇਡਾ ਵਿੱਚ ਇੱਕ ਮੰਦਰ ਦੇ ਬਾਹਰ, ਜੋ ਕਿ ਹਿੰਦੂਆਂ ਦੀ ਸ਼ਰਧਾ ਦਾ ਪਵਿੱਤਰ ਸਥਾਨ ਹੈ, ਖਾਲਿਸਤਾਨ ਦੀ ਮੰਗ ਕਰਨੀ ਜਾਇਜ਼ ਹੈ? ਫਸਾਦ ਦੀ ਜੜ੍ਹ ਪ੍ਰੋਟੈਸਟ ਕਰਨ ਲਈ ਚੁਣੀ ਗਲਤ ਜਗ੍ਹਾ ਤਾਂ ਨਹੀਂ? ਮੰਦਰ ਹਿੰਦੂਆਂ ਦੀ ਸ਼ਰਧਾ ਦਾ ਘਰ ਹੈਅਸੀਂ ਕਿਸੇ ਦੇ ਘਰ ਦੇ ਬਾਹਰ ਅਜਿਹਾ ਕਿੰਝ ਕਰ ਸਕਦੇ ਹਾਂ? ਖਾਲਿਸਤਾਨ ਦੁਨੀਆਂ ਦੇ ਕਿਸ ਕੋਨੇ ’ਤੇ ਬਣਨਾ ਹੈ, ਉਸ ਦਾ ਭੂਗੋਲਿਕ ਨਕਸ਼ਾ ਕੀ ਹੋਣਾ ਹੈ, ਉਸਦਾ ਰਾਜਨੀਤਕ, ਧਾਰਮਿਕ, ਵਿਚਾਰਧਾਰਕ ਤੇ ਸਮਾਜਿਕ ਸੰਵਿਧਾਨ ਕੀ ਹੋਣਾ ਹੈ? ਕੀ ਇਹ ਮਾਨਵਵਾਦੀ ਤੇ ਕਲਿਆਣਕਾਰੀ ਸਟੇਟ ਹੋਵੇਗੀ? ਕੀ ਇਹ ਸਿੱਖ ਧਰਮ ਦੇ ਲੋਕਾਂ ਦਾ ਦੇਸ਼ ਹੋਣਾ ਹੈ? ਸਿੱਖ ਧਰਮ ਤਾਂ ਗੁਰੂ ਨਾਨਕ ਦਾ ਧਰਮ ਹੈਗੁਰੂ ਨਾਨਕ ਸਭ ਧਰਮਾਂ ਦਾ ਗੁਰੂ ਹੈਗੁਰੂ ਨਾਨਕ ਤਾਂ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈਗੁਰੂ ਨਾਨਕ ਦਾ ਪਸਾਰ ਤਾਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਅੰਮ੍ਰਿਤਸਰ ਸਾਹਿਬ, ਦਿੱਲੀ, ਪਟਨਾ, ਹਜ਼ੂਰ ਸਾਹਿਬ ਤੋਂ ਵੀ ਅਗਾਂਹ ਹੈਕਰਤਾਰਪੁਰ ਦੇ ਲਾਂਘੇ ਲਈ ਸਾਨੂੰ ਸੱਤਰ ਸਾਲ ਉਡੀਕਣਾ ਪਿਆਸ਼ੀਸ਼ਗੰਜ, ਪਟਨਾ ਸਾਹਿਬ, ਹਜ਼ੂਰ ਸਾਹਿਬ ਲਈ ਤੇ ਗੁਰੂ ਨਾਨਕ ਦੀਆਂ ਉਦਾਸੀਆਂ ਦੀਆਂ ਹੋਰ ਪੈੜਾਂ ਨੂੰ ਨਤਮਸਤਕ ਹੋਣ ਲਈ ਹੋਰ ਕਿੰਨੇ ਲਾਂਘੇ ਸਾਡੀ ਉਮਰ ਦੀ ਉਡੀਕ ਸੂਚੀ ਵਿੱਚ ਸ਼ਾਮਲ ਹੋਣਗੇ? ਕਿਹੋ ਜਿਹੀ ਹੈ ਸਾਡੀ ਇਹ ਉਪ-ਭਾਵੁਕ ਮੰਗ? ਇਹਨਾਂ ਸਵਾਲਾਂ ਬਾਰੇ ਸੋਚਣਾ ਬਣਦਾ ਹੈਦੰਗੇ ਫਸਾਦ ਧਰਮਾਂ ਦੀ ਸਿੱਖਿਆ ਨਹੀਂ ਹੈ

ਤੇ ਅਖੀਰ ਵਿੱਚ ਇੱਕ ਧਰਵਾਸ ਦੀ ਗੱਲ:

ਕੈਨੇਡਾ ਵਿੱਚ ਖਾਲਿਸਤਾਨ ਦੀ ਮੰਗ ਕਰਨ ਵਾਲੇ ਲੋਕ ਕੈਨੇਡਾ ਵਸਦੇ ਸਮੁੱਚੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦੇਇਸ ਗੱਲ ਦਾ ਪ੍ਰਗਟਾਵਾ ਪਿਛਲੇ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਵੀ ਕੀਤਾ ਹੈਨਾ ਹੀ ਵਿਰੋਧ ਵਿੱਚ ਸੜਕਾਂ ’ਤੇ ਉੱਤਰ ਰਹੇ ਹਜ਼ੂਮ ਸਮੁੱਚੇ ਹਿੰਦੂ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨਅਸੀਂ ਸਿਰਫ ਇੰਨਾ ਕਰ ਸਕਦੇ ਹਾਂ ਕਿ ਇਹਨਾਂ ਦੋਹਾਂ ਵਿੱਚੋਂ ਕਿਸੇ ਦੀ ਧਿਰ ਨਾ ਬਣੀਏਂਇੱਕ ਤੀਜੀ ਧਿਰ ਬਣੀਏਂ, ਉਹ ਧਿਰ ਜਿਸ ਕੋਲ ਗੁਰੂਆਂ, ਪੀਰਾਂ, ਫ਼ਕੀਰਾਂ, ਦੇਵੀ ਦੇਵਤਿਆਂ ਦਾ ਸਾਂਝਾ ਸੰਦੇਸ਼ ਹੋਵੇਮੌਜੂਦਾ ਸਮਿਆਂ ਅੰਦਰ ਅਜਿਹੀ ਤੀਜੀ ਧਿਰ ਦੀ ਬੇਹੱਦ ਲੋੜ ਹੈਇਸ ਤੀਜੀ ਧਿਰ ਦੀ ਚੁੱਪ ਤੋੜਨੀ ਹੋਵੇਗੀਇਸ ਧਿਰ ਨੂੰ ਹਊ ਪਰੇ ਕਰਨ ਦੀ ਨੀਤੀ ਤਿਆਗਣੀ ਪਵੇਗੀ

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5488)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Malwinder

Malwinder

Phone: (91 - 97795 - 91344)
Email: (malwindersingh1958@yahoo.com)