Malwinder7ਕਾਰ ਦੀ ਡਿੱਗੀ ਵਿੱਚ ਜਿਹੜੀ ਰੌਣਕ ਸੌ-ਡੇਢ ਸੌ ਡਾਲਰ ਖ਼ਰਚ ਕੇ ਆ ਜਾਂਦੀ ਸੀ ਉਹ ਹੁਣ ਦੋ ਸੌ ਡਾਲਰ ਖ਼ਰਚ ਕੇ ਵੀ ...
(17 ਮਈ 2022)
ਮਹਿਮਾਨ: 36.

 

ਕੈਨੇਡਾ ਉਹ ਗੀਤ ਹੈ ਜਿਸ ਨੂੰ ਹਰ ਪੰਜਾਬੀ ਗਾਉਣਾ ਚਾਹੁੰਦਾ ਹੈਕੈਨੇਡਾ ਦਾ ਸੁਪਨਾ ਕਿਸੇ ਰੁਮਾਂਟਿਕ ਕਵਿਤਾ ਦੀ ਸਿਰਜਣਾ ਦੇ ਅਨੁਭਵ ਵਿੱਚੋਂ ਲੰਘਣ ਵਰਗਾ ਹੈਸੋਹਣੇ ਸੁਪਨੇ ਲੈਣ ਲਈ ਗੂੜ੍ਹੀ ਨੀਂਦ ਆਉਣੀ ਜ਼ਰੂਰੀ ਨਹੀਂ ਹੁੰਦੀਕਲਪਨਾ ਦੇ ਪਰਾਂ ਵਿੱਚ ਵੀ ਸੁਪਨੇ ਉਡਾਣ ਭਰਦੇ ਹਨਪਰ ਹਰ ਸੁਪਨੇ ਦੀ ਸਾਕਾਰਤਾ ਦਾ ਸਫ਼ਰ ਸੁਖਾਵਾਂ ਨਹੀਂ ਹੁੰਦਾਮੰਜ਼ਿਲ ’ਤੇ ਪਹੁੰਚ ਕੇ ਕੁਝ ਤਲਖ਼ ਹਕੀਕਤਾਂ ਵੀ ਤੁਹਾਡਾ ਸਵਾਗਤ ਕਰਦੀਆਂ ਹਨਤਲਖੀਆਂ ਵਿੱਚ ਪਰਵਾਸੀ ਸੁਪਨੇ ਮੁੜ ਪਰਵਾਸ ਕਰਨ ਦੇ ਸੁਪਨੇ ਵੀ ਲੈਂਦੇ ਹਨਇਸ ਵਰਤਾਰੇ ਬਾਰੇ ਕੁਝ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਾਂ

ਕੈਨੇਡਾ ਵੱਲ ਇਹ ਮੇਰਾ ਤੀਜਾ ਗੇੜਾ ਹੈਕਰੋਨਾ ਨਾ ਆਉਂਦਾ ਤਾਂ ਸ਼ਾਇਦ ਪੰਜਵਾਂ-ਛੇਵਾਂ ਹੁੰਦਾਹਰ ਗੇੜੇ ਕੈਨੇਡਾ ਦਾ ਤਲਿਸਮ ਮੱਧਮ ਪੈ ਰਿਹਾ ਹੈਜਿਹੜੀਆਂ ਗੱਲਾਂ ਕਰਕੇ ਇਹ ਮੁਲਕ ਸੁਪਨਾ ਲੱਗਦਾ ਸੀ, ਪੰਜਾਬ ਬੈਠਿਆਂ ਨੂੰ ਆਪਣੇ ਵੱਲ ਖਿੱਚਦਾ ਸੀ, ਉਹ ਗੱਲਾਂ ਹੁਣ ਛੋਟੀਆਂ ਲੱਗਣ ਲੱਗੀਆਂ ਹਨ ਇੱਥੇ ਹੰਢਾਏ ਜਾ ਰਹੇ ਅਨੁਭਵਾਂ ਦੀ ਚੀਸ ਵੱਡੀ ਲਗਦੀ ਹੈਕਰੋਨਾ ਦੌਰਾਨ ਜਦੋਂ ਪੜ੍ਹਦੇ, ਸੁਣਦੇ ਸਾਂ ਕਿ ਕੈਨੇਡਾ ਸਰਕਾਰ ਘਰ ਬੈਠਿਆਂ ਨੂੰ ਦੋ-ਦੋ ਹਜ਼ਾਰ ਡਾਲਰ ਦੇ ਰਹੀ ਹੈ ਤਾਂ ਟਰੂਡੋ ਉੱਪਰ ਰਸ਼ਕ ਆਉਂਦਾ ਸੀਆਪਣੇ ਦੇਸ ਦੀ ਹਕੂਮਤ ਨੂੰ ਲਾਹਨਤਾਂ ਪਾਉਂਦੇ ਸਾਂ ਇੱਥੇ ਆ ਕੇ ਪਤਾ ਲੱਗਾ ਹੈ ਕਿ ਉਸ ਖੈਰਾਤ ਨੂੰ ਹਕੂਮਤ ਮੰਡੀ ਦੀ ਗੁੱਝੀ ਜੁਗਤ ਰਾਹੀਂ ਵਸੂਲ ਕਰ ਰਹੀ ਹੈਨਿੱਤ ਵਰਤੋਂ ਦੀ ਹਰ ਚੀਜ਼ ਦੀ ਕੀਮਤ ਡਿਉਡੀ-ਦੁੱਗਣੀ ਹੋ ਗਈ ਹੈਗਰੌਸਰੀ ਕਰਦਿਆਂ ਕਾਰ ਦੀ ਡਿੱਗੀ ਵਿੱਚ ਜਿਹੜੀ ਰੌਣਕ ਸੌ-ਡੇਢ ਸੌ ਡਾਲਰ ਖ਼ਰਚ ਕੇ ਆ ਜਾਂਦੀ ਸੀ ਉਹ ਹੁਣ ਦੋ ਸੌ ਡਾਲਰ ਖ਼ਰਚ ਕੇ ਵੀ ਨਹੀਂ ਆਉਂਦੀਸਭ ਤੋਂ ਵੱਡੀ ਮਾਰ ਪਈ ਹੈ ਪਰਾਪਰਟੀ ਨੂੰਕਰੋਨਾ ਦੌਰਾਨ ਪਤਲੀ ਪੈ ਗਈ ਵਿੱਤੀ ਹਾਲਤ ਨੂੰ ਸੁਧਾਰਨ ਲਈ ਬੈਂਕਾਂ ਨੇ ਕਰਜ਼ੇ ਉੱਪਰ ਬਿਆਜ ਦਰਾਂ ਦੋ ਪਰਸੈਂਟ ਤੋਂ ਵੀ ਹੇਠਾਂ ਲੈ ਆਂਦੀਆਂਨਤੀਜਾ ਇਹ ਹੋਇਆ ਕਿ ਪਹਿਲਾਂ ਹੀ ਪੂੰਜੀਪਤੀ ਹੋਏ ਲੋਕਾਂ ਨੇ ਹੋਰ ਨਵੇਂ ਘਰ ਖਰੀਦਣੇ ਸ਼ੁਰੂ ਕਰ ਦਿੱਤੇਗਾਹਕ ਵਧਣ ਨਾਲ ਕੀਮਤਾਂ ਵੀ ਵਧ ਗਈਆਂਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਆਏ ਤੇ ਨਵੇਂ-ਨਵੇਂ ਪੀ.ਆਰ. ਹੋਏ ਬੱਚਿਆਂ ਲਈ ਘਰ ਖਰੀਦਣੇ ਤਾਂ ਮੁਸ਼ਕਲ ਹੋਏ ਹੀ, ਕਿਰਾਏ ’ਤੇ ਰਹਿਣਾ ਵੀ ਔਖਾ ਹੋ ਗਿਆ ਇਸਦਾ ਨਤੀਜਾ ਇਹ ਹੋਇਆ ਕਿ ਲੋਕਾਂ ਦਾ ਇਸ ਮੁਲਕ ਨਾਲੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆਲੋਕਾਂ ਨੇ ਇੱਥੋਂ ਕਿਸੇ ਹੋਰ ਦੇਸ ਵਿੱਚ ਪ੍ਰਸਥਾਨ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਹੈਇੱਕ ਨਵੇਂ ਸਰਵੇਖਣ ਮੁਤਾਬਕ ਤੀਹ ਪਰਸੈਂਟ ਨੌਜਵਾਨ ਪਰਵਾਸੀਆਂ ਨੇ ਅਗਲੇ ਦੋ ਸਾਲਾਂ ਦੌਰਾਨ ਕੈਨੇਡਾ ਛੱਡਣ ਦਾ ਮਨ ਬਣਾ ਲਿਆ ਹੈਇਹ ਸਰਵੇਖਣ ਕੈਨੇਡੀਅਨ ਨਾਗਰਿਕਤਾ ਸਬੰਧੀ ਸੰਸਥਾ ਲੀਗਰ ਵੱਲੋਂ ਕਰਵਾਇਆ ਗਿਆ ਹੈਇਸ ਸਰਵੇਖਣ ਮੁਤਾਬਕ 18-34 ਸਾਲ ਉਮਰ ਵਰਗ ਦੇ ਤੀਹ ਪਰਸੈਂਟ ਨਵੇਂ ਬਣੇ ਕੈਨੇਡੀਅਨ ਅਤੇ 23 ਪਰਸੈਂਟ ਯੂਨੀਵਰਸਿਟੀ ਪੜ੍ਹਾਕੂ ਅਗਲੇ ਦੋ ਸਾਲਾਂ ਦੌਰਾਨ ਕਿਸੇ ਹੋਰ ਦੇਸ ਜਾਣ ਦਾ ਮਨ ਬਣਾਈ ਬੈਠੇ ਹਨ

ਇਨ੍ਹਾਂ ਹਾਲਤਾਂ ਦੇ ਚੱਲਦਿਆਂ ਵੀ ਕੈਨੇਡਾ ਦਾ ਯੂਥ ਇਹ ਸਮਝਦਾ ਹੈ ਕਿ ਕੈਨੇਡਾ ਨੇ ਪ੍ਰਵਾਸੀਆਂ ਨੂੰ ਬਿਹਤਰ ਜੀਵਨ ਜਿਊਣ ਦੀਆਂ ਸਹੂਲਤਾਂ ਦਿੱਤੀਆਂ ਹਨਪਰ ਨਵੇਂ ਸਰਵੇਖਣ ਇਹ ਸੰਕੇਤ ਦੇ ਰਹੇ ਹਨ ਕਿ ਕੈਨੇਡਾ ਵਿੱਚ ਆਪਣਾ ਭਵਿੱਖ ਵੇਖਣ ਵਾਲਿਆਂ ਦਾ ਵਿਸ਼ਵਾਸ ਡਗਮਗਾਇਆ ਹੈ ਅਤੇ ਇਹ ਓਟਾਵਾ ਲਈ ਖਤਰੇ ਦੀ ਘੰਟੀ ਹੈਇਸ ਰੁਝਾਨ ਦਾ ਸਭ ਤੋਂ ਵੱਡਾ ਕਾਰਣ ਇੱਥੇ ਜਿਊਣਾ ਮਹਿੰਗਾ ਹੋ ਗਿਆ ਹੈ ਵਧਦੀਆਂ ਕੀਮਤਾਂ ਦਾ ਮਤਲਬ ਦੁਨੀਆਂ ਵਿੱਚ ਕਿਸੇ ਹੋਰ ਸਥਾਨ ਦੀ ਭਾਲ ਜਿੱਥੇ ਰਹਿਣਾ, ਖਾਣਾ-ਪੀਣਾ, ਜੀਵਨ ਦੀਆਂ ਸਧਾਰਣ ਸੁਖ-ਸਹੂਲਤਾਂ ਨੂੰ ਮਾਨਣਾ ਆਸਾਨ ਹੋਵੇਜੇਬ ਵਿੱਚ ਛਣਕਦੀ ਭਾਨ ਕੋਲ ਜਿਊਣ ਦੇ ਸਬੱਬ ਖਰੀਦਣ ਦੀ ਔਕਾਤ ਹੋਵੇਤੰਗੀਆਂ-ਤੁਰਸ਼ੀਆਂ, ਜਿਨ੍ਹਾਂ ਨੂੰ ਗਲੋਂ ਲਾਹੁਣ ਲਈ ਉਨ੍ਹਾਂ ਆਪਣੀ ਜਨਮ ਭੋਏਂ ਛੱਡੀ ਹੈ, ਆਪਣਾ ਵਤਨ ਛੱਡਿਆ ਹੈ, ਆਪਣੀ ਹੋਂਦ ਨਾਲ ਜੁੜੇ ਬਹੁਤ ਸਾਰੇ ਸਵਾਲ ਛੱਡੇ ਹਨ, ਮੁੜ ਉਨ੍ਹਾਂ ਲਈ ਵੰਗਾਰ ਨਾ ਬਣ ਜਾਣ

ਪਰਵਾਸ ਹਮੇਸ਼ਾ ਬਿਹਤਰ ਜੀਵਨ ਹਾਲਤਾਂ ਦੀ ਤਲਾਸ਼ ਵਿੱਚ ਨਿੱਕਲੇ ਲੋਕਾਂ ਦਾ ਸੁਪਨਾ ਹੁੰਦਾ ਹੈਜਦੋਂ ਇਹ ਸੁਪਨਾ ਟੁੱਟਦਾ ਹੈ ਤਾਂ ਤਲਾਸ਼ ਵੀ ਨਵੇਂ ਰਾਹ ਲੱਭਦੀ ਹੈਜਦ ਘਰੋਂ ਨਿੱਕਲ ਹੀ ਤੁਰੇ ਤਾਂ ਫਿਰ ਇੱਥੇ ਕੀ ਤੇ ਉੱਥੇ ਕੀਨਵੀਆਂ ਰਾਹਾਂ ਪਿਛਲੀਆਂ ਥਾਂਵਾਂ ਦੇ ਚੇਤਿਆਂ ਨੂੰ ਵੀ ਪੈੜਾਂ ਦਾ ਹਮ-ਸਫ਼ਰ ਬਣਾ ਲੈਂਦੀਆਂ ਹਨਮਲਟੀਕਲਚਰਡ ਸੱਭਿਅਤਾ ਲਈ ਵਿਕਾਸ ਦੀ ਗਤੀ ਦਾ ਹੁਸਨ ਨੌਜਵਾਨ ਇਰਾਦਿਆਂ ਦਾ ਮੁਥਾਜ ਹੁੰਦਾ ਹੈਪਰਵਾਸੀਆਂ ਦਾ ਇੱਕ ਹੋਰ ਪਰਵਾਸ ’ਤੇ ਤੁਰ ਜਾਣ ਦਾ ਇਰਾਦਾ ਹਕੂਮਤਾਂ ਲਈ ਪ੍ਰੇਸ਼ਾਨੀ ਦਾ ਸਬੱਬ ਵੀ ਬਣਦਾ ਹੈਪਰਵਾਸੀ ਦਾ ਇਰਾਦਾ ਹੀ ਉਸਦਾ ਸਰਮਾਇਆ ਹੁੰਦਾ ਹੈਕਠਿਨ ਹਾਲਤਾਂ ਵਿੱਚੋਂ ਨਿੱਕਲ ਕੇ ਆਪਣੀ ਮਿਹਨਤ, ਜਜ਼ਬੇ ਅਤੇ ਇਰਾਦੇ ਨਾਲ ਨਵੀਆਂ ਮੰਜ਼ਿਲਾਂ ਸਰ ਕਰਨੀਆਂ ਭਾਵ ਆਪਣੇ ਲਈ ਇੱਕ ਨਵੀਂ ਦੁਨੀਆਂ ਸਿਰਜਣੀ ਉਸਦਾ ਸੁਪਨਾ ਹੁੰਦਾ ਹੈਪਰਵਾਸੀ ਨੰਗੇ ਪੈਰੀਂ ਤਪਦੇ ਥਲ ਨੂੰ ਗਾਹੁੰਦਾ ਨਖ਼ਲਿਸਤਾਨ ਹੁੰਦਾ ਹੈਉਹ ਪੀੜ੍ਹੀਆਂ ਦੀ ਗ਼ੁਰਬਤ ਧੋਣ ਲਈ ਬੇਘਰ ਹੋ ਘਰ ਦੀ ਤਲਾਸ਼ ਵਿੱਚ ਨਿੱਕਲੀ ਆਸ ਹੁੰਦਾ ਹੈਆਸਰਾ ਦਿੱਤੇ ਮੁਲਕ ਨੇ ਇਨ੍ਹਾਂ ਗੱਲਾਂ ਦਾ ਲਾਹਾ ਖੱਟਦਿਆਂ ਹਰ ਤਰ੍ਹਾਂ ਦੇ ਵਿਕਾਸ ਨੂੰ ਗਤੀ ਦੇਣ ਲਈ ਇਨ੍ਹਾਂ ਪਰਵਾਸੀਆਂ ਦੀ ਊਰਜਾ ਨੂੰ ਵਰਤਣਾ ਹੁੰਦਾ ਹੈਸਰਵੇ ਦੱਸਦੇ ਹਨ ਕਿ ਅੱਜ ਮਹਿੰਗਾਈ ਦੀ ਇਸ ਮਾਰ ਦਾ ਡੰਗ ਪਿਛਲੇ ਤੀਹਾਂ ਸਾਲਾਂ ਵਿੱਚ ਸਭ ਤੋਂ ਵੱਧ ਹੈਅਰਥ ਸ਼ਾਸਤਰੀ ਇਸ ਰੁਝਾਨ ਦੇ ਹੋਰ ਵਧਣ ਦੀ ਚਿਤਾਵਣੀ ਦੇ ਰਹੇ ਹਨਹਕੂਮਤ ਇਸ ਵਰਤਾਰੇ ਬਾਰੇ ਜ਼ਰੂਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੋਵੇਗੀ

ਕੈਨੇਡਾ ਨਾਲੋਂ ਮੋਹ-ਭੰਗ ਹੋਣ ਦੇ ਹੋਰ ਕਾਰਨਾਂ ਵਿੱਚ ਪਰਵਾਸੀਆਂ ਲਈ ਇੱਜ਼ਤ-ਮਾਣ ਵਾਲੀਆਂ ਨੌਕਰੀਆਂ ਦੀ ਥੁੜ ਹੈਵੇਅਰ-ਹਾਊਸ ਦੀ ਜੌਬ, ਉਹ ਵੀ ਘੱਟ ਤਨਖਾਹਾਂ ’ਤੇ ਕਰਨ ਲਈ ਮਜਬੂਰ ਹੋਣਾ, ਆਪਣੀ ਯੋਗਤਾ ਦੇ ਅਨੁਕੂਲ ਜੌਬ ਨਾ ਮਿਲਣੀ, ਕੋਈ ਸਤਿਕਾਰਤ ਸਮਾਜਿਕ ਰੁਤਬਾ ਨਾ ਮਿਲਣਾ ਆਦਿ ਵੀ ਇੱਕ ਵੱਡਾ ਕਾਰਣ ਹੈ ਕਿ ਲੋਕ ਇੱਥੋਂ ਚਲੇ ਜਾਣ ਦਾ ਸੋਚ ਰਹੇ ਹਨ ਯੂਨੀਵਰਸਿਟੀ ਦੀ ਪੜ੍ਹਾਈ ਮੁਕੰਮਲ ਕਰ ਚੁੱਕੇ ਸਿਰਫ਼ ਤੀਹ ਪਰਸੈਂਟ ਪਰਵਾਸੀਆਂ ਦਾ ਹੀ ਮੰਨਣਾ ਹੈ ਕਿ ਉਨ੍ਹਾਂ ਨੂੰ ਚੰਗੀ ਜੌਬ ਅਤੇ ਉਚਿਤ ਤਨਖਾਹ ਮਿਲ ਰਹੀ ਹੈਬਹੁਤੇ ਟਰੱਕ ਡਰਾਇਵਰ ਬਣਨ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਉੱਥੇ ਪੈਸੇ ਵੱਧ ਬਣਦੇ ਹਨਆਪਣੇ ਹੋਰ ਭੈਣਾਂ-ਭਰਾਵਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜੇਕਰ ਉਹ ਇੱਥੇ ਆ ਕੇ ਆਪਣਾ ਭਵਿੱਖ ਤਲਾਸ਼ਣ ਤੋਂ ਖ਼ਬਰਦਾਰ ਕਰ ਰਹੇ ਹਨ ਤਾਂ ਇਸਦਾ ਕਾਰਣ ਉੱਪਰ ਦੱਸੇ ਹਾਲਾਤ ਹੀ ਹਨਇਹ ਕੈਨੇਡਾ ਕਲਚਰ ਦਾ ਇੱਕ ਪੱਖ ਹੈਉਂਝ ਜਿਸ ਸਿਸਟਮ ਦੀ ਸ਼ਲਾਘਾ ਕਰਦੇ ਅਸੀਂ ਇੱਥੇ ਆ ਵਸੇ ਹਾਂ ਉਹ ਸਿਸਟਮ ਨੂੰ ਬਣਾਈ ਰੱਖਣਾ ਵੀ ਸਾਡਾ ਫਰਜ਼ ਹੈਅਸੀਂ ਇਸ ਫਰਜ਼ ਨਾਲ ਕਿੰਨੀ ਕੁ ਵਫ਼ਾਦਾਰੀ ਪਾਲ ਰਹੇ ਹਾਂ, ਇਸ ਸਵਾਲ ਦੇ ਰੂਬਰੂ ਹੁੰਦਿਆਂ ਸ਼ਰਮਿੰਦਗੀ ਹੁੰਦੀ ਹੈ ਜਿਨ੍ਹਾਂ ਪਗਡੰਡੀਆਂ ’ਤੇ ਅਸੀਂ ਸੈਰ ਕਰਦੇ ਹਾਂ, ਜਿਨ੍ਹਾਂ ਪਾਰਕਾਂ ਵਿੱਚ ਪਨਾਹ ਲੈਂਦੇ ਹਾਂ, ਉੱਥੇ ਆਪਣੇ ਕੁੱਤੇ ਘੁਮਾਉਂਦੇ ਲੋਕ ਅਕਸਰ ਮਿਲ ਜਾਂਦੇ ਹਨਜੇਕਰ ਕੁੱਤਾ ਰਸਤੇ ਵਿੱਚ ਹਾਜ਼ਤ ਕਰਦਾ ਹੈ ਤਾਂ ਗੋਰੇ ਲੋਕ ਤੁਰੰਤ ਹੱਥ ਵਿੱਚ ਫੜੇ ਲਿਫ਼ਾਫ਼ੇ ਵਿੱਚ ਸਾਂਭ ਲੈਂਦੇ ਹਨਆਪਣੇ ਲੋਕ ਵੀ ਇਸ ਅਨੁਸ਼ਾਸਨ ਦਾ ਪਾਲਣ ਕਰਦੇ ਰਹੇ ਹਨਪਰ ਹੁਣ ਸਾਰੇ ਨਹੀਂ ਕਰਦੇਗਰੌਸਰੀ ਕਰਦਿਆਂ ਜਿਸ ਟਰਾਲੀ ਵਿੱਚ ਸਮਾਨ ਲੱਦ ਕੇ ਪਹਿਲਾਂ ਕੈਸ਼ ਕਾਊਂਟਰ ਤੇ ਫਿਰ ਪਾਰਕਿੰਗ ਲੌਟ ਤਕ ਲਿਜਾਣਾ ਹੁੰਦਾ ਹੈ, ਉਹ ਟਰਾਲੀਆਂ ਹੁਣ ਕਿਸੇ ਛੱਪੜ ਜਾਂ ਝੀਲ ਕਿਨਾਰੇ ਲਾਵਾਰਸ ਖੜ੍ਹੀਆਂ ਮਿਲ ਜਾਂਦੀਆਂ ਹਨਤੁਰੇ ਜਾਂਦਿਆਂ ਚਾਹ, ਕੌਫ਼ੀ ਪੀਣੀ, ਸਨੈਕਸ ਖਾਣੇ ਆਮ ਵਰਤਾਰਾ ਹੈਪਰ ਖਾਣ ਤੋਂ ਬਾਅਦ ਖਾਲੀ ਗਲਾਸ ਕਿਸੇ ਘਰ ਦੀ ਫੈਂਸ ਅੰਦਰ ਜਾਂ ਰਾਹ ਗਲੀ ਵਿੱਚ ਸੁੱਟ ਦੇਣਾ ਨਵਾਂ ਵਰਤਾਰਾ ਹੈਇੰਝ ਦੀਆਂ ਨਿੱਕੀਆਂ ਨਿੱਕੀਆਂ ਕਈ ਗੱਲਾਂ ਹਨ ਜਿਨ੍ਹਾਂ ਦਾ ਵੱਡੀਆਂ ਬਣ ਜਾਣ ਦਾ ਖ਼ਤਰਾ ਹੈਕੁਝ ਲੋਕ ਇਸ ਧਰਤੀ ਨੂੰ ਸਵਰਗ ਕਹਿੰਦੇ ਹਨਪਰ ਨਰਕ ਬਣਦਿਆਂ ਬਹੁਤੀ ਦੇਰ ਨਹੀਂ ਲੱਗਣੀਸਮਝਣ ਤੇ ਸੰਭਲਣ ਦੀ ਲੋੜ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3571)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਮਲਵਿੰਦਰ

ਮਲਵਿੰਦਰ

Phone: (91 - 97795 - 91344)
Email: (malwindersingh1958@yahoo.com)