Malwinder7ਈ-ਵੋਟਿੰਗ ਦੀ ਵਰਤੋਂ ਅੱਜ ਦੁਨੀਆਂ ਦੇ ਵਿਕਸਿਤ ਲੋਕਤੰਤਰ ਕਰ ਰਹੇ ਹਨ। ਇਹ ਲੋੜ ਵਿੱਚੋਂ ਨਿਕਲਿਆ ਵਿਕਲਪ ਹੈ। ਇਸ ...
(24 ਮਾਰਚ 2024)
ਇਸ ਸਮੇਂ ਪਾਠਕ: 215.


ਭਾਰਤ ਵਿੱਚ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਹੈ
ਮੱਧ ਅਪਰੈਲ ਤੋਂ ਜੂਨ ਦੇ ਪਹਿਲੇ ਹਫ਼ਤੇ ਵਿਚਾਲੇ ਸੱਤ ਪੜਾਵਾਂ ਵਿੱਚ ਇਹ ਚੋਣਾਂ ਹੋਣਗੀਆਂਨਤੀਜੇ 4 ਜੂਨ ਨੂੰ ਐਲਾਨ ਹੋਣਗੇ ਇਸਦੇ ਨਾਲ ਹੀ ਚਾਰ ਪ੍ਰਦੇਸ਼ਾਂ ਆਂਧਰ ਪ੍ਰਦੇਸ਼, ਉੜੀਸਾ, ਅਰੁਣਾਚਲ ਪ੍ਰਦੇਸ਼ ਅਤੇ ਸਿਕਿਮ ਦੀਆਂ ਚੋਣਾਂ ਵੀ ਹੋਣਗੀਆਂਪੰਜਾਬ ਵਿੱਚ ਇਹ ਚੋਣਾਂ ਇੱਕ ਜੂਨ ਨੂੰ ਹੋਣਗੀਆਂ ਇਸਦੇ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈਇਸ ਜ਼ਾਬਤੇ ਦੌਰਾਨ ਪਾਰਟੀਆਂ ਅਤੇ ਵਰਕਰ ਕਿੰਨਾ ਕੁ ਜ਼ਬਤ ਵਿੱਚ ਰਹਿੰਦੇ ਹਨ, ਇਸ ’ਤੇ ਆਮ ਲੋਕਾਂ ਅਤੇ ਮੀਡੀਆ ਦੀ ਨਜ਼ਰ ਰਹੇਗੀ

ਭਾਰਤ ਵਿੱਚ ਚੋਣਾਂ ਦੌਰਾਨ ਹੋਣ ਵਾਲੀਆਂ ਚੋਣ ਰੈਲੀਆਂ ਵਿੱਚ ਇਕੱਠੇ ਹੋਏ ਲੋਕਾਂ ਦਾ ਰੌਲ਼ਾ ਤੇ ਵਿਹਾਰ ਸਹਿਜ ਨਹੀਂ ਹੁੰਦਾਭਾਸ਼ਣਾਂ ਵਿੱਚ ਵਿਰੋਧੀਆਂ ਲਈ ਵਰਤੇ ਜਾਂਦੇ ਸ਼ਬਦ ਨਫ਼ਰਤ ਨਾਲ ਭਰੇ ਹੁੰਦੇ ਹਨਧਰਮ, ਜਾਤ, ਮਜ਼ਹਬ, ਭਾਸ਼ਾ, ਖਿੱਤਾ ਆਦਿ ਸ਼ਬਦ ਭਾਸ਼ਣ ਵਿੱਚ ਹਥਿਆਰਾਂ ਵਾਂਗ ਵਰਤੇ ਜਾਂਦੇ ਹਨਇਹਨਾਂ ਦਿਨਾਂ ਦੌਰਾਨ ਲੋਕਾਂ ਦੀਆਂ ਭਾਈਚਾਰਕ ਸਾਂਝਾ ਵਿੱਚ ਤ੍ਰੇੜਾਂ ਉੱਭਰਦੀਆਂ ਹਨਕਈ ਥਾਈਂ ਭੀੜਾਂ ਹਿੰਸਕ ਵੀ ਹੁੰਦੀਆਂ ਹਨਜਾਨ ਮਾਲ ਦਾ ਨੁਕਸਾਨ ਵੀ ਹੁੰਦਾ ਹੈਭਲੇ ਲੋਕ ਸੁੱਖੀਂ-ਸਾਂਦੀ ਚੋਣਾਂ ਲੰਘ ਜਾਣ ਲਈ ਅਰਦਾਸ ਵੀ ਕਰਦੇ ਹਨ ਤੇ ਬਾਅਦ ਵਿੱਚ ਸ਼ੁਕਰ ਵੀ ਮਨਾਉਂਦੇ ਹਨ, ਕਿਉਂਕਿ ਚੋਣ ਪ੍ਰਕਿਰਿਆ ਦੌਰਾਨ ਇੱਕ ਡਰ, ਇੱਕ ਤਣਾਅ ਬਣਿਆ ਰਹਿੰਦਾ ਹੈਚੋਣ ਪ੍ਰਚਾਰ ਮਹਿੰਗਾ ਹੋਣ ਦਾ ਨਾਲ ਨਾਲ ਅਮਾਨਵੀ ਪਹੁੰਚ ਵਾਲਾ ਵੀ ਹੁੰਦਾ ਹੈਕੁਝ ਨੇਤਾਵਾਂ ਦਾ ਪਿਛੋਕੜ ਅਪਰਾਧੀ ਹੋਣ ਕਾਰਣ ਵੀ ਉਸ ਹਲਕੇ ਦੇ ਵੋਟਰਾਂ ਕੋਲੋਂ ਨਿਰਪੱਖ ਵੋਟਿੰਗ ਦੀ ਆਸ ਨਹੀਂ ਰੱਖੀ ਜਾ ਸਕਦੀਕੀ ਲੋਕਤੰਤਰੀ ਸਿਸਟਮ ਵਿੱਚ ਬਹੁਮਤ ਹਾਸਲ ਕਰਨ ਲਈ ਇਸ ਰੌਲੇ ਅਤੇ ਡਰ ਨਾਲ ਭਰੀ ਚੋਣ ਪ੍ਰਕ੍ਰਿਆ ਦਾ ਕੋਈ ਸੁਖਾਵਾਂ ਬਦਲ ਨਹੀਂ ਹੈ? ਭਾਰਤ ਵਾਸੀਆਂ ਦੇ ਅਗਲੇ ਦੋ ਢਾਈ ਮਹੀਨੇ ਇਸੇ ਤ੍ਰਭਕੀ ਅਵਸਥਾ ਵਿੱਚ ਲੰਘਣੇ ਹਨਵੱਖ-ਵੱਖ ਟੀ.ਵੀ. ਚੈਨਲਾਂ ’ਤੇ ਹੁੰਦੀ ਅਸਾਵੀਂ ਬਹਿਸ ਵੀ ਸੰਵੇਦਨਸ਼ੀਲ ਬੰਦੇ ਦੀ ਮਾਨਸਿਕ ਸਥਿਤੀ ਵਿੱਚ ਵਿਗਾੜ ਪੈਦਾ ਕਰਦੀ ਹੈਕੀ ਦੁਨੀਆਂ ਦੇ ਕੁੱਲ ਦੇਸ਼ਾਂ ਅੰਦਰ ਚੋਣ ਪ੍ਰਕ੍ਰਿਆ ਦਾ ਮੁਹਾਂਦਰਾ ਹਿੰਸਕ ਹੀ ਹੈ?

ਚੋਣਾਂ ਵਾਲ਼ੇ ਦਿਨ ਤੋਂ ਡੇਢ ਦੋ ਮਹੀਨੇ ਪਹਿਲਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਮੁਲਾਜ਼ਮ ਚੋਣ ਡਿਊਟੀ ’ਤੇ ਤਾਇਨਾਤ ਕਰ ਦਿੱਤੇ ਜਾਂਦੇ ਹਨਇਹ ਸਮਾਂ ਉਹਨਾਂ ਅਧਿਕਾਰੀਆਂ, ਮੁਲਾਜ਼ਮਾਂ ਲਈ ਚੁਣੌਤੀ ਭਰਿਆ ਸਮਾਂ ਹੁੰਦਾ ਹੈਵੋਟਾਂ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਆਪਣੀ ਡਿਊਟੀ ਵਾਲੇ ਬੂਥ ’ਤੇ ਦੂਰ-ਦੁਰਾਡੇ ਪਿੰਡਾਂ ਵਿੱਚ ਪਹੁੰਚਣਾ ਤੇ ਰਾਤ ਉੱਥੇ ਕੱਟਣੀ ਵੀ, ਖਾਸ ਕਰਕੇ ਔਰਤਾਂ ਲਈ, ਇੱਕ ਚੁਣੌਤੀ ਹੁੰਦੀ ਹੈਅਗਲੇ ਦਿਨ, ਯਾਨੀ ਵੋਟਾਂ ਵਾਲੇ ਦਿਨ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਵੋਟਰਾਂ ਨੂੰ ਭੁਗਤਾਉਣਾ ਤੇ ਪ੍ਰਜ਼ਾਈਡਿੰਗ, ਪੋਲਿੰਗ ਅਫਸਰਾਂ ਦੇ ਸਾਹਮਣੇ ਕੁਰਸੀਆਂ ’ਤੇ ਡਟੇ ਵੱਖ-ਵੱਖ ਪਾਰਟੀਆਂ ਦੇ ਪੋਲਿੰਗ ਏਜੰਟਾਂ ਦੀ ਰੌਲ਼ੇ ਨਾਲ ਭਰੀ ਦਖ਼ਲਅੰਦਾਜ਼ੀ ਦਾ ਸਾਹਮਣਾ ਕਰਨਾ, ਦਿਮਾਗ ਦੀਆਂ ਤਣੀਆਂ ਨਸਾਂ ਅੰਦਰ ਚੀਸਾਂ ਪੈਣੀਆਂ ਤੇ ਅਚਾਨਕ ਆ ਧਮਕੇ ਕਿਸੇ ਅਫਸਰ ਦੀਆਂ ਝਿੜਕਾਂ ਸੁਣਦਿਆਂ ਨਸਾਂ ਦੇ ਫਟ ਜਾਣ ਵਰਗੇ ਦੁਖਦ ਅਹਿਸਾਸ ਨੂੰ ਜ਼ਰਨਾ ਸੱਚਮੁੱਚ ਬੜਾ ਮੁਸ਼ਕਿਲ ਹੁੰਦਾ ਹੈਇਹ ਸਾਰਾ ਕੁਝ ਹੋਣ ਦਾ ਕਾਰਣ ਪੂਰੇ ਭਾਰਤਵਰਸ਼ ਵਿੱਚ ਵੱਖ-ਵੱਖ ਮਿਤੀਆਂ ’ਤੇ ਲੱਖਾਂ ਵੋਟਰਾਂ ਨੂੰ ਮਿਥੇ ਦਿਨ ਭੁਗਤਾਉਣਾ ਹੁੰਦਾ ਹੈਵੋਟਿੰਗ ਦੌਰਾਨ ਬੂਥ ’ਤੇ ਪਿਛਲੀ ਰਾਤ ਹੋਈ ਤੁਹਾਡੀ ਰੋਟੀ-ਪਾਣੀ ਦੀ ਸੇਵਾ ਦਾ ਮੁੱਲ ਵਸੂਲਣ ਦਾ ਯਤਨ ਵੀ ਕੀਤਾ ਜਾਂਦਾ ਹੈਇਹ ਵਰਤਾਰਾ ਕਈ ਵਾਰ ਡਿਊਟੀ ’ਤੇ ਤਾਇਨਾਤ ਸਟਾਫ ਲਈ ਵੱਡੀਆਂ ਕਾਨੂੰਨੀ ਮੁਸੀਬਤਾਂ ਦਾ ਕਾਰਣ ਵੀ ਬਣਦਾ ਹੈਕਿਸੇ ਹਲਕੇ ਦੇ ਲੱਖਾਂ ਵੋਟਰਾਂ ਨੂੰ ਇੱਕੋ ਦਿਨ ਭੁਗਤਾਉਣ ਦੇ ਇਸ ਕਾਰਜ ਨੂੰ ਕੀ ਬਦਲਿਆ ਨਹੀਂ ਜਾ ਸਕਦਾ? ਕੀ ਵਿਕਸਿਤ ਦੇਸਾਂ ਵਿੱਚ ਹੁੰਦੀਆਂ ਚੋਣਾਂ ਦੌਰਾਨ ਵੀ ਇਹ ਦ੍ਰਿਸ਼ ਵੇਖਣ ਨੂੰ ਮਿਲਦੇ ਹਨ? ਮੈਂ ਕੈਨੇਡਾ ਵਿੱਚ ਹਾਂ ਤੇ ਪਿਛਲੀਆਂ ਦੋ ਵਾਰ ਇੱਥੇ ਹੋਈਆਂ ਚੋਣਾਂ ਦੌਰਾਨ ਇੱਥੇ ਹਾਜ਼ਰ ਸਾਂਉਸ ਤਜਰਬੇ ਦੇ ਆਧਾਰ ’ਤੇ ਕਹਿ ਸਕਦਾ ਹਾਂ ਕਿ ਇੱਥੇ ਚੋਣਾਂ ਦੌਰਾਨ ਵੱਡੀਆਂ ਚੋਣ ਰੈਲੀਆਂ ਨਹੀਂ ਹੁੰਦੀਆਂਧੂੜ ਨਾਲ ਭਰੀਆਂ ਰਾਹਾਂ ’ਤੇ ਕਾਰਾਂ ਦੇ ਕਾਫ਼ਲੇ ਲੰਘਦੇ ਨਹੀਂ ਵੇਖੇਬੱਸਾਂ, ਟਰੱਕਾਂ ਅੰਦਰ ਤੂਸੇ ਵੋਟਰਾਂ ਦੇ ਵਿਕਾਊ ਚਿਹਰੇ ਵੀ ਨਹੀਂ ਵੇਖੇਅਬਾਦੀ ਪੱਖੋਂ ਇਹ ਮੁਲਕ ਸਾਥੋਂ ਬਹੁਤ ਪਿੱਛੇ ਹੈਸ਼ਾਇਦ ਇਸੇ ਲਈ ਵਿਕਾਸ ਪੱਖੋਂ ਬਹੁਤ ਅੱਗੇ ਹੈਪਰ ਘੱਟ ਅਬਾਦੀ ਹੋਣ ਦੇ ਬਾਵਜੂਦ ਚੋਣ ਪ੍ਰਕਿਰਿਆ ਨੂੰ ਸਰਲ, ਸਹਿਜ ਤੇ ਰੌਲ਼ਾ ਮੁਕਤ ਕਰਨ ਲਈ ਬਹੁਤ ਸਾਰੇ ਸਾਰਥਕ ਉਪਰਾਲੇ ਕੀਤੇ ਹਨ ਇੱਥੇ ਚਾਰ ਤਰ੍ਹਾਂ ਵੋਟਾਂ ਪੁਆਈਆਂ ਜਾਂਦੀਆਂ ਹਨਵੋਟਾਂ ਵਾਲੇ ਦਿਨ ਤੋਂ ਇਲਾਵਾ ਉਸ ਦਿਨ ਤੋਂ ਪਹਿਲਾਂ ਐਡਵਾਂਸ ਪੋਲਿੰਗ ਹੁੰਦੀ ਹੈ ਜਿਸ ਲਈ ਚਾਰ ਦਿਨ ਨਿਰਧਾਰਤ ਹੁੰਦੇ ਹਨਕੈਨੇਡਾ ਦੇ ਕਿਸੇ ਵੀ ਚੋਣ ਦਫਤਰ ਵਿੱਚ ਜਾ ਕੇ ਵੀ ਆਪਣੀ ਵੋਟ ਪਾਈ ਜਾ ਸਕਦੀ ਹੈਮੇਲ ਰਾਹੀਂ ਯਾਨੀ ਈ ਵੋਟਿੰਗ ਰਾਹੀਂ ਵੀ ਵੋਟਾਂ ਪਾਈਆਂ ਜਾਂਦੀਆਂ ਹਨ ਇਸਦਾ ਨਤੀਜਾ ਇਹ ਨਿਕਲਦਾ ਹੈ ਕਿ ਵੋਟਾਂ ਵਾਲੇ ਦਿਨ ਜਿਹਨਾਂ ਦੁਸ਼ਵਾਰੀਆਂ ਦਾ ਸਾਹਮਣਾ ਭਾਰਤ ਵਿੱਚ ਵੋਟਰਾਂ ਤੇ ਚੋਣ ਡਿਊਟੀ ਵਾਲੇ ਸਟਾਫ ਨੂੰ ਕਰਨਾ ਪੈਂਦਾ ਹੈ, ਉਸ ਤੋਂ ਬਚਾ ਹੋ ਜਾਂਦਾ ਹੈਜ਼ਿੰਦਗੀ ਆਮ ਵਾਂਗ ਚਲਦੀ ਰਹਿੰਦੀ ਹੈ

ਈ-ਵੋਟਿੰਗ ਦੀ ਵਰਤੋਂ ਅੱਜ ਦੁਨੀਆਂ ਦੇ ਵਿਕਸਿਤ ਲੋਕਤੰਤਰ ਕਰ ਰਹੇ ਹਨਇਹ ਲੋੜ ਵਿੱਚੋਂ ਨਿਕਲਿਆ ਵਿਕਲਪ ਹੈਇਸ ਵਿਧੀ ਰਾਹੀਂ ਵੋਟਰ ਆਪਣੀ ਵੋਟ ਬਿਨਾਂ ਕਿਸੇ ਡਰ-ਭੈਅ ਦੇ ਪਾ ਸਕਦਾ ਹੈਵੈਸੇ ਵੀ ਹੁਣ ਇੰਟਰਨੈੱਟ ਦਾ ਜ਼ਮਾਨਾ ਹੈਆਪਣੀ ਆਮ ਜ਼ਿੰਦਗੀ ਵਿੱਚ ਜਿਵੇਂ ਅਸੀਂ ਇਸਦੀ ਵਰਤੋਂ ਕਰ ਰਹੇ ਹਾਂ, ਚੋਣ ਪ੍ਰਕਿਰਿਆ ਦੌਰਾਨ ਵੀ ਚੋਣ-ਪ੍ਰਚਾਰ ਕਰਨ ਲਈ ਅਤੇ ਵੋਟਾਂ ਭੁਗਤਾਉਣ ਲਈ ਇਸਦੀ ਵਰਤੋਂ ਕਰਨੀ ਬਣਦੀ ਹੈ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਤਾਂ ਪਹਿਲਾਂ ਹੀ ਬਹੁਤ ਹੁੰਦਾ ਹੈਵੱਡੀਆਂ ਰੈਲੀਆਂ ’ਤੇ ਪਾਬੰਦੀਆਂ ਲਾ ਕੇ ਉਸ ਦਾ ਬਦਲ ਇਸ ਵਿਕਸਿਤ ਤਕਨੀਕ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈਇਸ ਤਕਨੀਕ ਨਾਲ ਵੋਟਿੰਗ ਕਰਨ ਨਾਲ ਪਈਆਂ ਵੋਟਾਂ ਦੀ ਪ੍ਰਤੀਸ਼ਤ ਵੀ ਵਧੇਗੀਬਹੁਤ ਸਾਰੇ ਧੰਨ ਅਤੇ ਸਮੇਂ ਦੀ ਬਰਬਾਦੀ ਵੀ ਨਹੀਂ ਹੋਵੇਗੀਪ੍ਰਚਾਰ ਲਈ ਸਾਡੇ ਨੇਤਾ ਪਹਿਲਾਂ ਹੀ ਇੰਟਰਨੈੱਟ ਦਾ ਸਹਾਰਾ ਲੈਂਦੇ ਹਨਫੇਸ-ਬੁੱਕ, ਵਟਸਐਪ, ਯੂਟਿਊਬ, ਇੰਸਟਾਗਰਾਮ ਆਦਿ ਵਰਗੀਆਂ ਪਾਪੂਲਰ ਸਾਈਟਸ ਦੀ ਵਰਤੋਂ ਪਹਿਲਾਂ ਹੀ ਬਹੁਤ ਹੁੰਦੀ ਹੈਵੱਖ-ਵੱਖ ਪਾਰਟੀਆਂ, ਨੇਤਾਵਾਂ ਦੇ ਤੁਹਾਡੇ ਮੋਬਾਇਲ ਫ਼ੋਨ ’ਤੇ ਮੈਸੇਜ਼ ਵੀ ਆਉਂਦੇ ਹਨਫਿਰ ਬੈਨਰਾਂ ਦੀ ਹੋੜ, ਰੈਲੀਆਂ ਦਾ ਰੌਲ਼ਾ ਕਿਉਂ ਹੈ? ਸੱਤਾ ਦੇ ਹੱਕ, ਵਿਰੋਧ ਵਿੱਚ ਫ਼ਤਵਾ ਅਸੀਂ ਸ਼ਾਂਤ ਰਹਿਕੇ ਕਿਉਂ ਨਹੀਂ ਦੇ ਸਕਦੇ? ਅਜਿਹੀ ਤਕਨੀਕ ਵਰਤ ਕੇ ਵੋਟਾਂ ਵਿੱਚ ਹੁੰਦੀ ਧਾਂਦਲੀ ਵੀ ਰੋਕੀ ਜਾ ਸਕਦੀ ਹੈਅਮਨ ਕਾਨੂੰਨ ਬਣਾਈ ਰੱਖਣ ਲਈ ਸੁਰੱਖਿਆ ਬਲਾਂ ਦੀ ਵਰਤੋਂ ਵੀ ਘੱਟ ਕਰਨੀ ਪਵੇਗੀਵੋਟਰ ਅਤੇ ਚੋਣ ਡਿਊਟੀ ਦੇ ਰਹੇ ਅਧਿਕਾਰੀ ਵੀ ਸੌਖਾ ਸਾਹ ਲੈ ਸਕਣਗੇਤਬਦੀਲੀ ਜ਼ਰੂਰੀ ਤਾਂ ਹੁੰਦੀ ਹੈ, ਸਹਿਜ ਵੀ ਹੋਣੀ ਚਾਹੀਦੀ ਹੈ

ਭਾਰਤ ਦਾ ਲੋਕਤੰਤਰ ਕੋਈ ਅੱਠ ਕੁ ਦਹਾਕੇ ਪੁਰਾਣਾ ਹੈਇਹਨਾਂ ਦਹਾਕਿਆਂ ਦੌਰਾਨ ਸਮਾਜ ਦੇ ਇੱਕ ਵਰਗ ਦੀ ਲੋਕਤੰਤਰ ਬਾਰੇ ਸੂਝ ਜ਼ਰੂਰ ਵਿਕਸਿਤ ਹੋਈ ਹੈ ਤੇਜ਼ੀ ਨਾਲ ਬਦਲ ਰਹੇ ਸਮਿਆਂ ਅੰਦਰ ਇਨ੍ਹਾਂ ਦਹਾਕਿਆਂ ਦੌਰਾਨ ਪੂਰੇ ਵਿਸ਼ਵ ਵਿੱਚ ਲੋਕਤੰਤਰ ਦਾ ਮੁਹਾਂਦਰਾ ਵੀ ਬਦਲਿਆ ਹੈਲੋਕਾਂ ਦੁਆਰਾ ਚੁਣੇ ਹੋਏ ਤੰਤਰ ਵਿੱਚ ਲੋਕਾਂ ਦੀ ਮਰਜ਼ੀ ਕਿੰਨੀ ਕੁ ਸ਼ਾਮਲ ਹੁੰਦੀ ਹੈ, ਇਸਦਾ ਸੰਦੇਹ ਹਮੇਸ਼ਾ ਬਣਿਆ ਰਹਿੰਦਾ ਹੈਧਰਮ, ਜਾਤ, ਗਰੀਬੀ, ਬੇਰੁਜ਼ਗਾਰੀ ਅਤੇ ਅਨਪੜ੍ਹਤਾ ਸਾਨੂੰ ਆਪਣੀ ਮਰਜ਼ੀ ਕਰਨ ਦੀ ਕਿੰਨੀ ਕੁ ਖੁੱਲ੍ਹ ਦਿੰਦੀਆਂ ਹਨ, ਇਹ ਰੂਹਾਂ ਨੂੰ ਝੰਜੋੜਦਾ ਭਾਵਨਾਤਮਿਕ ਸਵਾਲ ਹੈਜਦੋਂ ਅਸੀਂ ਆਪਣੇ ਧਰਮ, ਜਾਤ ਤੇ ਖਿੱਤੇ ਦੇ ਹੱਕ ਵਿੱਚ ਭੁਗਤ ਰਹੇ ਹੁੰਦੇ ਹਾਂ ਤਾਂ ਸਾਡੀ ਚੋਣ ਸਹੀ ਕਿੰਝ ਹੋ ਸਕਦੀ ਹੈ? ਝੂਠੇ ਲਾਰੇ, ਵਾਅਦੇ ਤੇ ਸੁਪਨੇ ਹਰ ਵਾਰ ਸਾਡੀ ਚੋਣ ਨੂੰ ਗਲਤ ਕਰ ਦਿੰਦੇ ਹਨਇਹ ਸਵਾਲ ਵੱਡੇ ਹਨ ਜਿਹਨਾਂ ਬਾਰੇ ਰਾਜਨੀਤਕ ਵਿਸ਼ਲੇਸ਼ਕ ਤੇ ਵਿਦਵਾਨ ਅਕਸਰ ਗੱਲ ਕਰਦੇ ਰਹਿੰਦੇ ਹਨ ਤੇ ਭਵਿੱਖ ਵਿੱਚ ਵੀ ਜ਼ਰੂਰ ਕਰਨਗੇਸਾਡਾ ਮਕਸਦ ਤਾਂ ਵੋਟਿੰਗ ਪ੍ਰਣਾਲੀ ਨੂੰ ਸੁਖਾਲਾ ਕਰਨ ਤੇ ਈ-ਵੋਟਿੰਗ ਦੀ ਲੋੜ ਬਾਰੇ ਗੱਲ ਕਰਨੀ ਹੈਸੱਤਾ ਤੋਂ ਦੂਰ ਆਮ ਬੰਦਾ ਤਾਂ ਆਪਣੇ ਜਿਊਣ ਦੇ ਮਾਨਵੀ ਸਬੱਬ ਦਾ ਅਭਿਲਾਸ਼ੀ ਹੈਉਮੀਦ ਕਰੀਏ ਕਿ ਆਉਂਦੇ ਦੋ ਮਹੀਨੇ ਸੁੱਖੀਂ-ਸਾਂਦੀ ਬੀਤ ਜਾਣ ਤੇ ਨਵੀਂ ਸਰਕਾਰ ਸੁਖਦ ਮਾਹੌਲ ਵਿੱਚ ਆਪਣਾ ਕਾਰਜ ਭਾਰ ਸੰਭਾਲੇ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4831)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮਲਵਿੰਦਰ

ਮਲਵਿੰਦਰ

Phone: (91 - 97795 - 91344)
Email: (malwindersingh1958@yahoo.com)