Sanjeevan7ਇਹ ਉਹ ਦੌਰ ਸੀਜਦੋਂ ਸੂਰਜ ਛਿਪਣ ਤੋਂ ਬਾਅਦ ਜ਼ਿੰਦਗੀ ਠਹਿਰ ਜਾਂਦੀ ਸੀ। ਆਦਮੀ ਪ੍ਰਛਾਵੇਂ ਤੋਂ ਵੀ ਤ੍ਰਭਕਦਾ ...NripinderRattan2
(30 ਜੂਨ 2024)
ਇਸ ਸਮੇਂ ਪਾਠਕ: 260.


NripinderRattan2ਅਕਸਰ ਲੋਕ ਧਰਮਿਕ ਗ੍ਰੰਥਾਂ
, ਗਰੂਆਂ, ਪੀਰਾਂ, ਪੈਗੰਬਰਾਂ ਨੂੰ ਮੰਨਦੇ/ਪੂਜਦੇ ਤਾਂ ਹਨ ਪਰ ਉਨ੍ਹਾਂ ਦੀ ਮੰਨਦੇ ਨਹੀਂ, ਕਿਉਂਕਿ ਉਨ੍ਹਾਂ ਨੂੰ ਮੰਨਣਾ/ਪੂਜਣਾ ਤਾਂ ਅਸਾਨ ਹੈ ਪਰ ਉਨ੍ਹਾਂ ਦੀ ਮੰਨਣਾ (ਸਿੱਖਿਆ ਉੱਪਰ ਚੱਲਣਾ) ਕਠਿਨਪਰ ਕਈ ਵਾਰ ਕੇਵਲ ਇੱਕ ਵਿਅਕਤੀ ਹੀ ਨਹੀਂ ਸਗੋਂ ਉਸਦਾ ਪੂਰੇ ਦਾ ਪੂਰਾ ਪਰਿਵਾਰ ਧਾਰਮਿਕ ਗ੍ਰੰਥਾਂ, ਗਰੂਆਂ, ਪੀਰਾਂ, ਪੈਗੰਬਰਾਂ ਨੂੰ ਮੰਨਣ ਦੇ ਨਾਲ ਨਾਲ ਉਨ੍ਹਾਂ ਦੀ ਮੰਨਦਾ ਵੀ ਹੈ ਇੱਕ ਅਜਿਹਾ ਹੀ ਪਰਿਵਾਰ ਹੈ - ਰਤਨ ਪਰਿਵਾਰਇਸ ਪਰਿਵਾਰ ਦੇ ਸਾਰ ਦੇ ਸਾਰੇ ਜੀਅ ਧਾਰਿਮਕ ਕੱਟੜਤਾ ਤੋਂ ਕੋਹਾਂ ਦੂਰ ਰਹਿਕੇ ਸਿੱਖ ਅਸੂਲਾਂ ਅਤੇ ਗੁਰੂਆਂ ਦੀ ਬਾਣੀ ਅਨੁਸਾਰ ਜੀਵਨ ਬਸਰ ਕਰ ਰਹੇ ਹਨਇਸ ਪਰਿਵਾਰ ਨੇ ਖੁਸ਼ਹਾਲੀ ਦੇ ਦਿਨਾਂ ਵਿੱਚ ਨਾ ਤਾਂ ਪੈਰ ਛੱਡੇ ਤੇ ਨਾ ਹੀ ਮੰਦਹਾਲੀ ਦੇ ਦੌਰ ਵਿੱਚ ਢੇਰੀ ਢਾਹੀ

ਨ੍ਰਿਪਇੰਦਰ ਸਿੰਘ ਰਤਨ, ਰਤਨ ਪਰਿਵਾਰ ਹੀ ਨਹੀਂ, ਸਾਹਿਤ ਦਾ ਵੀ ਰਤਨ ਸੀ, ਜੋ ਆਪਣੇ ਸੱਤ ਭੈਣ ਭਰਾਵਾਂ- ਬ੍ਰਿਜਇੰਦਰ ਸਿੰਘ, ਨਰੇਸ਼ਇੰਦਰ ਸਿੰਘ, ਸੁਰੇਸ਼ਇੰਦਰ ਸਿੰਘ, ਰਮਾ ਰਤਨ, ਰਿਪੁਦਮਨ ਅਤੇ ਪਰਵਿੰਦਰ ਵਿੱਚੋਂ ਸਭ ਤੋਂ ਵੱਡੇ ਸਨ, ਜਿਨ੍ਹਾਂ ਖੁਸ਼ਹਾਲੀ ਦੇ ਦਿਨ ਬੇਸ਼ਕ ਨਹੀਂ ਵੇਖੇ ਪਰ ਤੰਗੀਆਂ-ਤੁਰਸ਼ੀਆਂ ਰੱਜ ਕੇ ਹੰਢਾਈਆਂਨ੍ਰਿਪਇੰਦਰ ਹੋਰੀਂ ਪਾਵਨ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ, ਬੂੰਗਾ ਬੂੜੀਆ (ਦੁੱਖ ਭੰਜਨੀ ਬੇਰੀ ਦੇ ਸਾਹਮਣੇ, ਜੋ ਅੱਜ ਕੱਲ੍ਹ ਲੰਗਰ ਦਾ ਹਿੱਸਾ ਹੈ।) ਵਿਖੇ ਗੁਰਬਾਣੀ ਦੇ ਲਾਸਾਨੀ ਸੋਧਕ ਗਿਆਨੀ ਮਹਿੰਦਰ ਸਿੰਘ ਰਤਨ ਅਤੇ ਮਾਤਾ ਕਮਲਜੀਤ ਕੌਰ ਰਤਨ ਦੇ ਘਰ 28 ਸਤੰਬਰ 1942 ਨੂੰ ਪੈਦਾ ਹੋਏਨ੍ਰਿਪਇੰਦਰ ਸਿੰਘ ਰਤਨ ਹੋਰਾਂ ਦੇ ਦਾਦਾ ਜੀ ਗਿਆਨੀ ਬੁੱਧ ਸਿੰਘ ਜੀ ਨੇ ਛਾਪੇਖਾਨੇ (Printing Press) ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਗੁਰੂ ਗੰਥ ਸਾਹਿਬ ਦੀਆਂ ਦਰਜਨਾਂ ਬੀੜਾਂ ਆਪਣੇ ਹੱਥੀਂ ਲਿਖੀਆਂਉਨ੍ਹਾਂ ਦੇ ਨਾਨਾ ਜੀ ਗਿਆਨੀ ਰਾਮ ਕ੍ਰਿਸ਼ਨ ਸਿੰਘ, ਮਹਾਰਾਜ ਪਟਿਆਲਾ ਦੇ ਹੈੱਡ ਗ੍ਰੰਥੀ ਸਨਰਤਨ ਸਾਹਿਬ ਦੇ ਪਿਤਾ ਗਿਆਨੀ ਮਹਿੰਦਰ ਸਿੰਘ ਰਤਨ ਅਤੇ ਦਾਦਾ ਗਿਆਨੀ ਬੁੱਧ ਸਿੰਘ ਅੰਮ੍ਰਿਤਸਰ ਵਿੱਚ ਸ੍ਰੀ ਗੁਰਮਤਿ ਪ੍ਰਿੰਟਿੰਗ ਪ੍ਰੈੱਸ ਚਲਾਉਂਦੇ ਸਨਉਹਨਾਂ ਨੇ 100 ਸਾਲਾਂ ਦੇ ਅਰਸੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੇ 80 ਸੰਸਕਰਨ ਛਾਪੇ

ਨ੍ਰਿਪਇੰਦਰ ਸਿੰਘ ਰਤਨ ਹੋਰਾਂ ਆਰਥਿਕ ਮੰਦਹਾਲੀਆਂ ਅਤੇ ਦੁਸ਼ਵਾਰੀਆਂ ਨਾਲ ਦਸਤ-ਪੰਜਾ ਲੈਂਦੇ ਹੋਏ ਆਪਣੀ ਤਾਲੀਮ ਰਾਮਗੜ੍ਹੀਆ ਸਕੂਲ, ਅੰਮ੍ਰਿਤਸਰ, ਬੀ. ਏ. ਹਿੰਦੂ ਸਭਾ ਕਾਲਜ, ਅੰਮ੍ਰਿਤਸਰ ਅਤੇ ਮਹਿੰਦਰਾ ਕਾਲਜ ਪਟਿਆਲਾ ਤੋਂ ਐੱਮ. ਏ. ਦੀ ਡਿਗਰੀ ਗੋਲਡ ਮੈਡਲ ਲੈ ਕੇ ਹਾਸਿਲ ਕੀਤੀਉਹ 1966 ਤੋਂ 1967 ਤਕ ਰਿਪੁਦਮਨ ਕਾਲਜ ਨਾਭਾ ਵਿਖੇ ਅਧਿਆਪਕ ਵੀ ਰਹੇਆਈ. ਏ. ਐੱਸ. ਵਜੋਂ ਆਪਣੀ ਜ਼ੰਮੇਵਾਰੀ ਦਾ ਅਗ਼ਾਜ਼ ਰਤਨ ਹੋਰਾਂ ਨੇ 1967 ਵਿੱਚ ਕੀਤਾਆਈ. ਏ. ਐੱਸ. ਦੀ ਟਰੇਨਿੰਗ ਲਈ ਜਾਣ ਵਾਸਤੇ ਆਰਿਥਕ ਔਕੜਾਂ ਕਾਰਣ ਇੱਕ ਵਾਰ ਤਾਂ ਨ੍ਰਿਪਇੰਦਰ ਹੋਰਾਂ ਆਈ. ਏ. ਐੱਸ. ਬਣਨ ਦਾ ਖ਼ਿਆਲ ਮੰਨ ਵਿੱਚੋਂ ਕੱਢਕੇ ਕਿਸੇ ਕਾਲਜ ਵਿੱਚ ਅਧਿਆਪਕ ਦੇ ਤੌਰ ’ਤੇ ਹੀ ਕੰਮ ਕਰਨ ਦਾ ਫੈਸਲਾ ਕੀਤਾਕਿਉਂਕਿ ਉਹ ਆਈ. ਏ. ਐੱਸ. ਹੋਣ ਨਾਲੋਂ ਅਧਿਆਪਕ ਹੋਣ ’ਤੇ ਵੱਧ ਮਾਣ ਅਤੇ ਸਕੂਨ ਮਹਿਸੂਸ ਕਰਦੇ ਸਨਪਰ ਪਿਤਾ ਜੀ ਸਮੇਤ ਸਾਰੇ ਪਰਿਵਾਰ ਦੇ ਜ਼ੋਰ ਪਾਉਣ ਅਤੇ ਪੈਸੇ ਦਾ ਇੰਤਜ਼ਾਮ ਕਰਕੇ ਦੇਣ ’ਤੇ ਉਹ ਆਈ. ਏ. ਐੱਸ. ਦੀ ਟਰੇਨਿੰਗ ਲਈ ਚਲੇ ਗਏ

ਨ੍ਰਿਪਇੰਦਰ ਸਿੰਘ ਰਤਨ ਹੋਰਾਂ ਦੇ ਆਈ. ਏ. ਐੱਸ. ਬਣਨ ਦਾ ਵੀ ਇੱਕ ਦਿਲਚਸਪ ਕਿੱਸਾ ਹੈ ਐੱਮ. ਏ. ਦੌਰਾਨ ਉਨ੍ਹਾਂ ਦੇ ਨਾਲ ਪੜ੍ਹਦੀ ਇੱਕ ਲੜਕੀ ਨਾਲ ਪੜ੍ਹਾਈ ਵਿੱਚ ਮੁਕਾਬਲਾ ਸੀਕਦੇ ਉਸ ਲੜਕੀ ਦੇ ਨੰਬਰ ਵੱਧ ਆ ਜਾਂਦੇ, ਕਦੇ ਰਤਨ ਸਾਹਿਬ ਦੇ ਐੱਮ.ਏ. ਵਿੱਚੋਂ ਗੋਲਡ ਮੈਡਲ ਮਿਲਣ ’ਤੇ ਉਸ ਲੜਕੀ ਨੇ ਤਾਹਨਾ ਮਾਰਦਿਆਂ ਕਿਹਾ, “ਗੋਲਡ ਮੈਡਲ ਦਾ ਕੀ ਐ, ਕੋਈ ਵੀ ਲੈ ਲਵੇਮੈਂ ਤਾਂ ਮੰਨਾਂ, ਜੇ ਆਈ. ਏ. ਐੱਸ. ਕਰਕੇ ਵਿਖਾਵੇਂ।”

ਰਤਨ ਸਾਹਿਬ ਨੇ ਆਈ. ਏ. ਐੱਸ ਬਣਨ ਦੀ ਠਾਣ ਲਈ ਅਤੇ ਪਹਿਲੀ ਵਾਰ ਵਿੱਚ ਹੀ ਪ੍ਰੀਖਿਆ ਪਾਸ ਕੀਤੀਚੁਣੇ ਗਏ ਕੁੱਲ 137 ਅਫਸਰਾਂ ਵਿੱਚੋਂ ਉਨ੍ਹਾਂ 53ਵਾਂ ਸਥਾਨ ਹਾਸਲ ਪ੍ਰਾਪਤ ਕੀਤਾ ਅਤੇ ਹਰੇ ਪੈੱਨ ਦੇ ਨਾਲ ਜ਼ਰੂਰਤਮੰਦਾਂ ਦੇ ਬਿਨਾਂ ਕਿਸੇ ਭੇਦ-ਭਾਵ ਤੇ ਸਿਫਾਰਸ਼ ਮਸਲੇ ਹੱਲ ਕੀਤੇ

ਰਤਨ ਸਹਿਬ ਨੇ ਨਾਸਤਿਕ ਹੋਣ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਨੂੰ ਚਾਰ ਵਾਰ ਪੜ੍ਹਿਆਰਤਨ ਸਾਹਿਬ ਇੱਕ ਮਨੁੱਖ ਦੇ ਤੌਰ ’ਤੇ, ਇੱਕ ਪ੍ਰਸ਼ਾਸਨਿਕ ਅਧਿਕਾਰੀ ਦੇ ਤੌਰ ’ਤੇ, ਇੱਕ ਪੁੱਤ, ਪਤੀ, ਭਰਾ ਅਤੇ ਬਾਪ ਦੇ ਤੌਰ ’ਤੇ ਗੰਭੀਰ, ਸੁਹਿਰਦ ਅਤੇ ਸੰਵੇਦਨਸ਼ੀਲ ਸਨਉਹ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਪ੍ਰਤੀ ਵੀ ਜਾਗਰੂਕ ਸਨ

ਬੇਸ਼ਕ ਰਤਨ ਸਾਹਿਬ ਆਈ. ਏ. ਐੱਸ. ਦੇ ਤੌਰ ’ਤੇ 36 ਸਾਲ ਦੀ ਆਪਣੀ ਨੌਕਰੀ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡੀ. ਸੀ., ਕਮਿਸ਼ਨਰ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦੇ ਵਜੋਂ ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਪ੍ਰਮੁੱਖ ਸਕੱਤਰ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ, ਪੰਜਾਬ ਦੇ ਅਹੁਦੇ ਤੋਂ ਸੇਵਾਮੁਕਤ ਹੋਏਪਰ ਰਤਨ ਸਹਿਬ ਦਾ ਭ੍ਰਿਸ਼ਟ ਅਤੇ ਚਾਪਲੂਸੀ ਸਿਸਟਮ ਦਾ ਹਿੱਸਾ ਬਣਨ ਤੋਂ ਇਨਕਾਰੀ ਹੋਣ ’ਤੇ ਉਨ੍ਹਾਂ ਨੂੰ ਸਮੇਂ ਸਮੇਂ ਹਾਕਮ ਦੀ ਨਰਾਜ਼ਗੀ ਵੀ ਝੱਲਣੀ ਪਈਇਹੀ ਵਜਾਹ ਸੀ ਕਿ ਉਹਨਾਂ ਨੂੰ ਸਜ਼ਾ ਦੇਣ ਲਈ 1973-74 ਕਲੱਕਤੇ ਤਬਦੀਲ ਕਰ ਦਿੱਤਾ ਗਿਆਪਰ ਜਿਵੇਂ ਕਹਿੰਦੇ ਨੇ ਕੱਬੇ ਦੇ ਲੱਤ ਮਾਰੀ ਉਸ ਨੂੰ ਰਾਸ ਆ ਗਈਇਸ ਸਮੇਂ ਦੌਰਾਨ ਹੀ ਉਹਨਾਂ ਅੰਦਰ ਇੱਕ ਲੇਖਕ ਉੱਭਰਿਆਕਾਰਣ ਕਲਕਤੇ ਦੇ ਲੋਕਾਂ ਦੀ ਤਰਸਯੋਗ ਅਤੇ ਬੇਵਸੀ ਵਾਲੀ ਜ਼ਿੰਦਗੀ

ਤਕਰੀਬਨ ਅੱਧੀ ਸਦੀ ਨ੍ਰਿਪਇੰਦਰ ਸਿੰਘ ਰਤਨ ਹੋਰਾਂ ਆਪਣੀ ਕਲਮ ਨਾਲ ਸਮਾਜ ਦੀ ਅਸਲ ਤਸਵੀਰ ਪੇਸ਼ ਕੀਤੀ ਅਤੇ ਅਵਾਮ ਦੇ ਮਸਲੇ ਉਭਾਰਦੀਆਂ ਕਹਾਣੀਆਂ, ਕਵਿਤਾਵਾਂ, ਵਾਰਤਕ ਅਤੇ ਜੀਵਨੀ ਦੇ ਰੂਪ ਵਿੱਚ ‘ਇਕ ਅਫਸਰ ਦਾ ਜਨਮ’, ‘ਸ਼ੇਰਾਂ ਦਾ ਵਾਨ ਪ੍ਰਸਤ’, ‘ਆਰਜ਼ੀ ਫਾਇਲ’, ‘ਸਾਹਾਂ ਦੀ ਪੱਤਰੀ’, ‘ਰਤਨ ਕੋਠੜੀ ਖੁੱਲ੍ਹੀ ਅਨੂਪਾ’, ‘ਤੀਸਰਾ ਬਨਵਾਸ’, ‘ਜੋ ਹਲਾਹਲ ਪੀਂਵਦੇ’, ‘ਮੇਰੀ ਪਹਿਲੀ ਕਮਾਈ’, ‘ਕਤਰਨ ਕਤਰਨ ਯਾਦਾਂ’, ‘ਓਪਰੇਸ਼ਨ ਬਲੂ ਸਟਾਰ 84’ ਵਰਗੀਆਂ ਚਰਿਚਤ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂਰਤਨ ਸਾਹਿਬ ਦੀ ਸ਼ਖਸੀਅਤ ਅਤੇ ਸੋਚ ਉਨ੍ਹਾਂ ਦੀ ਇੱਕ ਕਵਿਤਾ ਦੀ ਸਤਰ ‘ਧਰਮਾਂ ਧੜਿਆਂ ਧਰਤੀ ਵੰਡੀ, ਕਿਹੜੇ ਵਿਹੜੇ ਮੈਂ ਪੀੜ੍ਹਾ ਡਾਹਵਾਂ’ ਤੋਂ ਸਾਫ ਸਾਫ ਝਲਕਦੀ ਹੈ

ਰਤਨ ਸਾਹਿਬ ਦੇਹਰਾਦੂਨ ਵਿੱਚ ਪ੍ਰੋਬੇਸ਼ਨਰੀ ਆਈ. ਏ. ਐੱਸ. ਅਫਸਰ ਵਜੋਂ ਤਾਇਨਤੀ ਦੇ ਦਿਨਾਂ ਦੀ ਇੱਕ ਹਾਸੋਹੀਣੀ ਘਟਨਾ ਦਾ ਜ਼ਿਕਰ ਅਕਸਰ ਕਰਦੇ ਸਨਉਹ ਦੱਸਦੇ ਇੱਕ ਵਾਰ ਜਦੋਂ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ ਦੇ ਡਾਇਰੈਕਟਰ ਮਿਸਟਰ ਪਿਮਪੁਟਕਰ ਆਈ. ਸੀ. ਐੱਸ. ਦਾ ਤਬਾਦਲਾ ਕੀਤਾ ਗਿਆ ਤਾਂ ਉਨ੍ਹਾਂ ਦੀ ਵਿਦਾਇਗੀ ਵਾਲੇ ਦਿਨ ਉਨ੍ਹਾਂ ਦੀ ਕਾਰ ਦੀ ਅਗਵਾਈ 24 ਘੋੜਸਵਾਰ ਕਰ ਰਹੇ ਸਨ, ਜੋ ਸਾਰੇ ਪ੍ਰੋਬੇਸ਼ਨਰ ਸਨਰਵਾਇਤ ਅਨੁਸਾਰ ਘੋੜੇ ਮਿਸਟਰ ਪਿਮਪੁਟਕਰ ਦੀ ਕਾਰ ਨੂੰ ਅਕੈਡਮੀ ਦੇ ਇੱਕ ਹੋਸਟਲ ਮੈਪਲ ਹੇਜ਼ ਤਕ ਲੈ ਗਏਪਰ ਕੁਝ ਖੁਸ਼ਾਮਦੀ ਪ੍ਰੋਬੇਸ਼ਨਰ ਉਨ੍ਹਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਨਾਲ ਦੇਹਰਾਦੂਨ ਤਕ ਗਏਇੱਕ ਪ੍ਰੋਬੇਸ਼ਨਰ, ਜੋ ਰਤਨ ਸਾਹਿਬ ਦਾ ਦੋਸਤ ਸੀ, ਨੇ ਕਿਹਾ, “ਘੋੜੇ ਮੈਪਲ ਹੇਜ਼ ਤਕ ਗਏ ਪਰ ਗਧੇ ਦੇਹਰਾਦੂਨ ਤਕ ਚੱਲੇ ਗਏ!”

ਇੱਕ ਪ੍ਰਸ਼ਾਸਨਿਕ ਅਧਿਕਾਰੀ ’ਤੇ ਸਿਆਸੀ ਦਬਾਅ ਬਾਰੇ ਰਤਨ ਸਾਹਿਬ ਅਕਸਰ ਕਿਹਾ ਕਰਦੇ ਸਨ ਕਿ ਇੱਕ ਆਈ. ਏ. ਐੱਸ ਅਧਿਕਾਰੀ ਦੇ ਕਰੀਅਰ ਦੇ ਪਹਿਲੇ ਪੰਜ ਸਾਲ ਇੱਕ ਸਪਸ਼ਟ ਸੰਕੇਤ ਭੇਜਣ ਵਿੱਚ ਮਹੱਤਵਪੂਰਨ ਹੁੰਦੇ ਹਨਕਿ ਉਹ ਸਿਸਟਮ (ਭ੍ਰਿਸ਼ਟਾਚਾਰ ਅਤੇ ਖੁਸ਼ਾਮਦ) ਦਾ ਹਿੱਸਾ ਬਣੇਗਾ ਜਾਂ ਨਹੀਂਉਸ ਤੋਂ ਬਾਅਦ ਆਸਾਨ ਹੋ ਜਾਂਦਾ ਹੈ ਫਿਰ ਸਭ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਅਫਸਰ ਇਮਾਨਦਾਰ ਹੈ ਅਤੇ ਖੁਸ਼ਾਮਦ ਕਰਨ ਵਾਲਾ ਨਹੀਂ ਹੈਜੇਕਰ ਤੁਹਾਡਾ ਕੰਮ ਜਾਇਜ਼ ਹੈ ਤਾਂ ਬਿਨਾਂ ਸਿਫਾਰਸ਼ ਹੀ ਕਰੇਗਾ ਅਤੇ ਨਜਾਇਜ਼ ਕੰਮ ਕਿਸੇ ਵੀ ਸੂਰਤ ਵਿੱਚ ਨਹੀਂਰਤਨ ਸਾਹਿਬ ਆਪਣੇ ਨਾਲ ਵਾਪਰੀ ਇੱਕ ਘਟਨਾ ਦਾ ਜ਼ਿਕਰ ਵੀ ਅਕਸਰ ਹੀ ਕਰਿਆ ਕਰਦੇ ਸਨਉਹ ਦੱਸਦੇ ਹੁੰਦੇ ਸਨ, “ਇੱਕ ਵਾਰ ਇੱਕ ਮੰਤਰੀ ਨੇ ਮੈਨੂੰ ਇੱਕ ਹਲਫ਼ਨਾਮਾ ਤਿਆਰ ਕਰਨ ਲਈ ਕਿਹਾਮੈਂ ਤਿਆਰ ਕਰਕੇ ਮੰਤਰੀ ਸਾਹਿਬ ਨੂੰ ਭੇਜ ਦਿੱਤਾਮੰਤਰੀ ਸਾਹਿਬ ਨੇ ਆਪਣੇ ਮੁਤਾਬਿਕ ਹਲਫ਼ਨਾਮੇ ਵਿੱਚ ਰੱਦੋ-ਬਦਲ ਕਰਕੇ ਮੈਨੂੰ ਦਸਤਖ਼ਤ ਕਰਨ ਲਈ ਭੇਜ ਦਿੱਤਾਪਰ ਮੈਂ ਕਿਹਾ, ਮੰਤਰੀ ਸਾਹਿਬ, ਮੈਂ ਉਸ ਹਲਫ਼ਨਾਮੇ ’ਤੇ ਦਸਤਖ਼ਤ ਕਰਾਂਗਾ, ਜੋ ਮੈਂ ਤਿਆਰ ਕੀਤਾ ਹੈਜੇਕਰ ਤੁਸੀਂ ਚਾਹੁੰਦੇ ਹੋ ਮੈਂ ਉਸ ਹਲਫ਼ਨਾਮੇ ’ਤੇ ਦਸਤਖਤ ਕਰਾਂ, ਜਿਸ ਵਿੱਚ ਤੁਸੀਂ ਆਪਣੇ ਅਨੁਸਾਰ ਸੋਧਾਂ ਕੀਤੀਆਂ ਹਨ, ਤਾਂ ਹਲਫ਼ਨਾਮੇ ’ਤੇ ਦਸਤਖ਼ਤ ਕਰਨ ਲਈ ਮੈਨੂੰ ਲਿਖਤੀ ਆਦੇਸ਼ ਜਾਰੀ ਕਰਨਾ ਹੋਵੇਗਾ।” ਉਦੋਂ ਅਜਿਹੀ ਜੁਰਅਤ ਬਹੁਤ ਹੀ ਘੱਟ ਅਫਸਰ ਕਰ ਸਕਦੇ ਹਨਅੱਜ-ਕੱਲ੍ਹ ਤਾਂ ਸ਼ਾਇਦ ਬਿਲਕੁਲ ਵੀ ਨਹੀਂ

ਸ਼ਾਇਦ ਹਾਕਿਮ ਦੀ ਮੁੱਛ ਦਾ ਵਾਲ ਬਣਨ ਤੋਂ ਇਨਕਾਰੀ ਹੋਣ ਕਰਕੇ ਅਤੇ ਨਿਯਮਾਂ ਮੁਤਾਬਿਕ ਕੰਮ ਕਰਨ ਕਰਕੇ ਨ੍ਰਿਪਇੰਦਰ ਸਿੰਘ ਰਤਨ ਦਾ ਤਬਾਦਲਾ ਸਾਲ ਬਾਅਦ ਤਾਂ ਲਾਜ਼ਮੀ ਹੀ ਸੀਕਈ ਵਾਰ ਉਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਆਪਣਾ ਬੋਰੀ-ਬਿਸਤਰਾ ਬੰਨ੍ਹਣਾ ਪੈ ਜਾਂਦਾਲੇਖਕ ਹੋਣ ਕਰਕੇ ਅਤੇ ਇੱਕ ਦਲੇਰ ਅਤੇ ਬੇਬਾਕ ਅਫਸਰ ਹੋਣ ਕਰਕੇ ਸੰਤੋਖ ਸਿੰਘ ਧੀਰ ਹੋਰਾਂ ਦੀ ਰਤਨ ਸਾਹਿਬ ਨਾਲ ਕਾਫੀ ਨੇੜ੍ਹਤਾ ਸੀ ਇੱਕ ਵਾਰ ਕਿਸੇ ਕੰਮ ਲਈ ਧੀਰ ਸਾਹਿਬ ਆਪਣੇ ਛੋਰੇ ਭਰਾ ਰਿਪੁਦਮਨ ਸਿੰਘ ਰੂਪ ਹੋਰਾਂ ਨਾਲ ਰਤਨ ਸਾਹਿਬ ਨੂੰ ਮਿਲਣ ਗਏਸੈਕਟਰੀਏਟ ਜਾ ਕੇ ਪਤਾ ਲੱਗਾ ਕਿ ਰਤਨ ਸਾਹਿਬ ਦੀ ਬਦਲੀ ਪੰਜਾਬ ਲਾਟਰੀ ਵਿਭਾਗ ਦੇ ਡਾਇਰੈਕਟਰ ਵਜੋਂ ਕਰ ਦਿੱਤੀ ਹੈਹੁਣ ਉਹ ਸੈਕਟਰ 17 ਦੇ ਇੱਕ ਸ਼ਾਪ-ਕਮ-ਆਫਿਸ ਵਿੱਚ ਬੈਠਦੇ ਸਨਜਿੱਥੇ ਲਿਫਟ ਤਾਂ ਕੀ, ਪੌੜੀਆਂ ਦਾ ਚਿਪਸ ਵੀ ਉੱਖੜਿਆ ਹੋਇਆ ਸੀਰਤਨ ਸਾਹਿਬ ਦੇ ਖ਼ਸਤਾਹਾਲ ਦਫਤਰ ਨੂੰ ਵੇਖਕੇ ਧੀਰ ਸਹਿਬ ਨੇ ਹੈਰਾਨ ਹੋ ਕੇ ਕਿਹਾ, “ਰਤਨ ਸਾਹਿਬ ਇਹ ਕੀ! ਕਿਸੇ ਆਈ. ਏ. ਐੱਸ. ਨੂੰ ਇਸ ਕਿਸਮ ਦੇ ਮਾਹੌਲ ਵਿੱਚ ਬੈਠਿਆਂ ਮੈਂ ਪਹਿਲੀ ਵਾਰ ਵੇਖ ਰਿਹਾਂ ਹਾਂ, ਜਿੱਥੇ ਏ.ਸੀ. ਤਾਂ ਛੱਡੋ, ਕੂਲਰ ਵੀ ਚੱਜ ਨਾਲ ਹਵਾ ਨਹੀਂ ਦੇ ਰਿਹਾ ਅਤੇ ਫਾਇਲਾਂ ਦੀ ਭੜਦੈਅ (ਅਜੀਬ ਕਿਸਮ ਦੀ ਮੁਸ਼ਕ) ਵੀ ਨੱਕ ਨੂੰ ਚੜ੍ਹ ਰਹੀ ਹੋਵੇ।”

ਰਤਨ ਸਾਹਿਬ ਨੇ ਮੁਸਕਰਾ ਕੇ ਕਿਹਾ, “ਧੀਰ ਸਾਹਿਬ, ਇਮਾਨਦਾਰੀ ਅਤੇ ਸਵੈਮਾਨ ਦੀ ਕੀਮਤ ਤਾਂ ਤਾਰਨੀ ਹੀ ਪੈਂਦੀ ਹੈਇਹ ਲੋਕ ਪੰਜ ਸਾਲ ਲਈ ਪਤਾ ਨਹੀਂ ਹੈ ਜਾਂ ਨਹੀਂ, ਪਰ ਮੈਂ ਤਾਂ ਆਈ. ਏ. ਐੱਸ. ਅੱਠਵੰਜਾ ਸਾਲ ਤਕ ਰਹਿਣਾ ਈ ਰਹਿਣਾ ਹੈ।”

ਸਲੀਕੇ ਨਾਲ ਕਤਰੀ ਹੋਈ ਦਾਹੜੀ ਰਤਨ ਸਾਹਿਬ ਦੀ ਸ਼ਖਸੀਅਤ ਦਾ ਅਹਿਮ ਅੰਗ ਸੀਪੰਜਾਬ ਵਿੱਚ ਕਾਲੇ ਦੌਰ ਦੌਰਾਨ ਉਹ ਲੁਧਿਆਣੇ ਡੀ. ਸੀ. ਵਜੋਂ ਤਾਇਨਾਤ ਸਨਇਹ ਉਹ ਦੌਰ ਸੀ, ਜਦੋਂ ਸੂਰਜ ਛਿਪਣ ਤੋਂ ਬਾਅਦ ਜ਼ਿੰਦਗੀ ਠਹਿਰ ਜਾਂਦੀ ਸੀ। ਆਦਮੀ ਪ੍ਰਛਾਵੇਂ ਤੋਂ ਵੀ ਤ੍ਰਭਕਦਾ, ਘਰ ਦਾ ਕੁੰਡਾ ਖੜਕਣਾ ਤਾਂ ਸਾਰੇ ਟੱਬਰ ਦੇ ਸਾਹ ਸੁੱਕ ਜਾਣੇ, ਇੱਕ ਖਾਸ ਕਿਸਮ ਦੇ ਪਹਿਰਾਵੇ ਅਤੇ ਦਿੱਖ ਤੋਂ ਭੈਅ ਆਉਂਦਾਪੰਜਾਬ ਤੇ ਪੰਜਾਬੀਅਤ ਲਹੂ-ਲੁਹਾਣ ਸੀ ਇੱਕ ਦਿਨ ਕੁਝ ਸਾਬਤ ਸੂਰਤ ਸਿੱਖ ਲੜਕੇ ਉਨ੍ਹਾਂ ਨੂੰ ਮਿਲਣ ਆਏਰਤਨ ਸਾਹਿਬ ਨੇ ਚਾਹ-ਪਾਣੀ ਪੱਛਿਆ, ਉਨ੍ਹਾਂ ਇਨਕਾਰ ਕਰ ਦਿੱਤਾਉਨ੍ਹਾਂ ਵਿੱਚੋਂ ਇੱਕ ਲੜਕਾ ਕਹਿਣ ਲੱਗਾ, “ਡੀ. ਸੀ. ਸਾਹਿਬ ਅਸੀਂ ਤੁਹਾਨੂੰ ਇੱਕ ਬੇਨਤੀ ਕਰਨ ਆਏ ਹਾਂਕ੍ਰਿਪਾ ਕਰਕੇ ਸਾਡੀ ਬੇਨਤੀ ਸਵੀਕਾਰ ਕਰ ਲੈਣਾ।”

ਰਤਨ ਸਾਹਿਬ ਨੇ ਕਿਹਾ, “ਤੁਸੀਂ ਹੁਕਮ ਕਰੋ ਕਾਕਾ ਜੀ।”

ਉਸ ਨੇ ਕਿਹਾ, “ਡੀ. ਸੀ. ਸਾਹਿਬ ਤੁਸੀਂ ਦਾੜ੍ਹੀ ਰੱਖ ਲਵੋ, ਕਤਰੀ ਹੋਈ ਦਾੜ੍ਹੀ ਚੰਗੀ ਨਹੀਂ ਲਗਦੀ।”

ਰਤਨ ਸਾਹਿਬ ਨੇ ਨਿਮਰਤਾ ਨਾਲ ਕਿਹਾ, “ਕਾਕਾ ਜੀ, ਦਾੜ੍ਹੀ ਰੱਖਣਾ ਜਾਂ ਕਤਰਨਾ ਇਹ ਮੇਰਾ ਨਿੱਜੀ ਮਸਲਾ ਹੈਕ੍ਰਿਪਾ ਕਰਕੇ ਤੁਸੀਂ ਇਹ ਮੇਰੇ ਉੱਪਰ ਹੀ ਛੱਡ ਦਿਓ ਕਿ ਮੈਂ ਦਾੜ੍ਹੀ ਰੱਖਣੀ ਹੈ, ਜਾ ਕਤਰਨੀ ਹੈਹੋਰ ਕੋਈ ਮੇਰੇ ਲਾਇਕ ਸੇਵਾ ਹੈ ਤਾਂ ਹੁਕਮ ਕਰੋ।”

ਜੇ ਕੋਈ ਆਦਮੀ ਕਿਸੇ ਕਲਾਮਕਾਰੀ, ਕਲਾਕਾਰੀ ਦੇ ਪਿੜ ਵਿੱਚ ਕਾਰਜਸ਼ੀਲ ਹੋਵੇ ਤਾਂ ਉਹ ਸਾਰੇ ਟੱਬਰ ਨੂੰ ਵਕਤ ਪਾਈ ਰੱਖਦਾ ਹੈ, “ਰੌਲਾ ਨਾ ਪਾਓ ਓਏ, ਖੜਕਾ ਕਰੀ ਜਾਨੇ ਓਂ ਯਾਰ, ਥੋਨੂੰ ਨੀ ਪਤਾ ਮੈਂ ਲਿਖ ਰਿਹਾਂ, ਇਸ ਮੇਰਾ ਸੋਚਣ, ਇਕਾਗਰਚਿੱਤ ਹੋਣ ਦਾ ਸਮਾਂ ਐ, ਜ਼ਾਹਿਲ ਲੋਕ ਕਦੇ ਨਹੀਂ ਸਮਝ ਸਕਣਗੇ ਇੱਕ ਸੰਵੇਦਨਸ਼ੀਲ ਇਨਸਾਨ ਦੀ ਸੰਵੇਦਨਾ ਨੂੰ।” ਪਰ ਨ੍ਰਿਪਇੰਦਰ ਸਿੰਘ ਰਤਨ ਸੂਖ਼ਮ ਅਤੇ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਣ ਵਾਲੇ ਇਨਸਾਨ ਸਨ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਪਤਨੀ ਮੰਜੂ ਰਤਨ ਨੂੰ ਕਥਕ ਨ੍ਰਿਤ ਦਾ ਸ਼ੌਕ ਹੈ ਤਾਂ ਉਨ੍ਹਾਂ ਆਪਣੀ ਜੀਵਨ ਸਾਥਣ ਦੇ ਸ਼ੌਕ ਦੀ ਕਦਰ ਕਰਦਿਆਂ ਉਸ ਨੂੰ ਕਥਕ ਨ੍ਰਿਤ ਵਿੱਚ ਹੋਰ ਪਰਪੱਕਤਾ ਲਈ ਪ੍ਰਬੰਧ ਕੀਤੇਰਤਨ ਸਾਹਿਬ ਦਾ ਸਾਰੇ ਦਾ ਸਾਰਾ ਪਰਿਵਾਰ ਸਾਹਿਤਕ ਅਤੇ ਸੱਭਿਆਚਾਰਕ ਰੁਚੀਆਂ ਨੂੰ ਪਰਨਾਇਆ ਹੋਇਆ ਹੈਉਹ ਬਾਣੀ ਅਤੇ ਬਾਣੇ ਪੱਖੋਂ ਪ੍ਰਪੱਕ ਪਿਓ ਦਾ ਪੁੱਤ ਹੋਣ ਦੇ ਬਾਵਜੂਦ ਵੀ ਖੱਬੇ-ਪੱਖੀ ਅਤੇ ਅਗਾਂਹਵਧੂ ਵਿਚਾਰਧਾਰਾ ਦੇ ਧਾਰਨੀ ਬਣੇ

ਮਾੜੀ ਮੋਟੀ ਸਰਕਾਰੀ ਜਾਂ ਰਾਜਨੀਤਿਕ ਤਾਕਤ ਮਿਲਣ ਨਾਲ ਤਕਰੀਬਨ ਹਰ ਬੰਦੇ ਦਿਮਾਗ ਖਰਾਬ ਹੋਣਾ ਕੁਦਰਤੀ ਹੈਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ, ਅਸਮਾਨ ਨੂੰ ਟਾਕੀਆਂ ਲਾਉਣ ਲੱਗ ਜਾਂਦਾ ਹੈ ਉਹ ਰੱਬ ਨੂੰ ਵੀ ਯੱਭ ਸਮਝਣ ਲੱਗ ਜਾਂਦਾ ਹੈਪਰ ਰਤਨ ਸਾਹਿਬ ਸਿਖ਼ਰਲੇ ਪ੍ਰਸ਼ਾਸਨਿਕ ਅਹੁਦਿਆਂ ’ਤੇ ਹੁੰਦੇ ਹੋਏ ਵੀ ਆਪਣੀ ਮਿੱਟੀ, ਆਪਣੇ ਲੋਕਾਂ ਨਾਲ ਜੁੜੇ ਰਹੇਉਨ੍ਹਾਂ ਦੀ ਸਧਾਰਣ ਜੀਵਨ ਸ਼ੈਲੀ, ਪਹਿਰਾਵੇ ਤੇ ਖਾਣ-ਪੀਣ ਨੂੰ ਦੇਖ ਕੇ ਕੋਈ ਨਹੀਂ ਸੀ ਕਹਿ ਸਕਦਾ ਕਿ ਉਹ ਆਈ.ਏ ਐੱਸ. ਅਧਿਕਾਰੀ ਨੇ

ਜਿਹੜੇ ਲੇਖਕ ਆਪਣੇ ਨਾਵਲਾਂ, ਨਾਟਕਾਂ, ਕਵਿਤਾਵਾਂ, ਕਹਾਣੀਆਂ ਵਿੱਚ ਬਰਾਬਰਤਾ ਦੀ, ਜਾਤ-ਪਾਤ ਵਿਹੂਣੇ ਸਮਾਜ ਦੀ, ਭ੍ਰਿਸ਼ਟਾਚਾਰ ਖਿਲਾਫ਼, ਔਰਤਾਂ ਅਤੇ ਦੱਬੇ-ਕੁਚਲਿਆਂ ਦੇ ਹੱਕਾਂ ਦੀ ਡਟ ਕੇ ਵਕਾਲਤ ਕਰਦੇ ਹਨ, ਅਵਾਮ ਨੂੰ ਇਨ੍ਹਾਂ ਅਲਾਮਤਾਂ ਖਿਲਾਫ਼ ਅਵਾਜ਼ ਬੁਲੰਦ ਕਰਨ ਲਈ ਪ੍ਰਰਦੇ ਹਨ ਪਰ ਜਦੋਂ ਆਪਣੀ ਵਾਰੀ ਆਉਂਦੀ ਹੈ ਤਾਂ ਉਹ ਆਪਣੀ ਕਲਮ ਅਤੇ ਜ਼ਮੀਰ ਦੀ ਅਵਾਜ਼ ਨੂੰ ਅਣਸੁਣਿਆਂ ਕਰਕੇ ਆਪਣੇ ਟੱਬਰ ਦੀ, ਆਪਣੇ ਸਕੇ-ਸਬੰਧੀਆਂ ਦੀ ਸੋਚ ਨੂੰ ਤਰਜੀਹ ਦਿੰਦੇ ਨੇਰਤਨ ਸਾਹਿਬ ਨੇ ਪ੍ਰਗਤੀਸ਼ੀਲ ਅਤੇ ਅਗਾਂਹਵਧੂ ਸੋਚ ਨੂੰ ਸਿਰਫ਼ ਸੋਚ ਅਤੇ ਲਿਖਤ ਤਕ ਹੀ ਨਹੀਂ ਮਹਿਦੂਦ ਨਹੀਂ ਰੱਖਿਆ, ਬਲਕਿ ਅਮਲ ਦਾ ਵੀ ਹਿੱਸਾ ਬਣਾਇਆਇਸਦੀ ਮਿਸਾਲ ਉਹਨਾਂ ਵੱਲੋਂ ਆਪਣੇ ਬੇਟੇ ਦੇ ਅੰਤਰਜਾਤੀ ਵਿਆਹ ਲਈ ਖਿੜੇ-ਮੱਥੇ ਰਜ਼ਾਮੰਦਾ ਹੋਣ ਦੇ ਨਾਲ ਨਾਲ ਆਪਣੀ ਕਲਮ ਦੀ ਅਵਾਜ਼ ਅਤੇ ਜ਼ਮੀਰ ਦੀ ਅਵਾਜ਼ ਨੂੰ ਪਹਿਲ ਦਿੱਤੀਨਾਂਹ-ਪੱਖੀ ਲੋਕ ਵੀ ਉਹਨਾਂ ਨਾਲ ਮਿਲਕੇ ਸਕਾਰਾਤਮਕ ਸੋਚ ਅਤੇ ਨਵੀਂ ਊਰਜਾ ਲੈ ਕੇ ਪਰਤਦੇ ਸਨਉਹ ਜ਼ਰੂਰਤਮੰਦਾਂ, ਖ਼ਾਸ ਕਰਕੇ ਲੇਖਕਾਂ ਦੇ ਹਮੇਸ਼ਾ ਹੀ ਧਿਰ ਬਣੇ

ਕਹਿੰਦੇ ਨੇ ਸਭ ਤੋਂ ਵੱਧ ਬੋਝ ਪਿਓ ਦੇ ਮੋਢਿਆਂ ’ਤੇ ਪੁੱਤ ਦੀ ਅਰਥੀ ਦਾ ਹੁੰਦਾ ਹੈਆਪਣਿਆਂ ਦੇ ਨਾ ਜਾਣ ਦੀ ਉਮਰੇ ਤੁਰ ਜਾਣ ’ਤੇ ਵੱਡੇ ਵੱਡੇ ਬਿਖ਼ਰ ਜਾਂਦੇ ਨੇ, ਟੱਟ ਜਾਂਦੇ ਨੇਪਹਿਲਾਂ ਰਤਨ ਸਾਹਿਬ ਦੇ ਵੀ ਵੱਡੇ ਪੁੱਤਰ ਹੈਨੀਬਲ ਰਤਨ ਦਾ 16 ਸਾਲ ਦੀ ਉਮਰੇ ਪਰਿਵਾਰ ਨੂੰ ਰੋਂਦੇ ਬਿਲਕਦੇ ਛੱਡ ਕੇ ਤੁਰ ਜਾਣਾ, ਉਸ ਤੋਂ ਬਾਅਦ ਜੀਵਨ ਅਤੇ ਕਲਾ ਦੇ ਰਾਹਾਂ ਦੀ ਸਾਥਣ ਮੰਜੂ ਰਤਨ ਦਾ ਉਸ ਉਮਰੇ ਤੁਰ ਜਾਣਾ ਜਦੋਂ ਹਰ ਇਨਸਾਨ ਨੂੰ ਆਪਣੇ ਜੀਵਨ ਸਾਥੀ ਦੀ ਜ਼ਰੂਰਤ ਬੇਹੱਦ ਹੁੰਦੀ ਹੈ ਰਤਨ ਸਾਹਿਬ ਲਈ ਦੋਵਾਂ ਜੀਆਂ ਦਾ ਵਿਛੋੜਾ ਬੇਹੱਦ ਤਕਲੀਫ਼ਦੇਹ ਸੀਇਨਸਾਨ ਅਜਿਹੇ ਦੁੱਖਾਂ ਦੇ ਪਹਾੜ ਟੁੱਟਣ ਤੋਂ ਬਾਅਦ ਟੁੱਟ ਜਾਂਦਾ ਹੈ, ਬਿਖ਼ਰ ਜਾਂਦਾ ਹੈਉਸ ਦੇ ਜਿਊਣ ਦੀ ਇੱਛਾ ਮੁੱਕ ਜਾਂਦੀ ਹੈਉਹ ਜਾਂ ਤਾਂ ਸਭ ਕੁਝ ਛੱਡ ਕੇ ਅਣਦੱਸੇ ਰਹਾਂ ’ਤੇ ਨਿਕਲ ਜਾਂਦਾ ਹੈ ਜਾਂ ਮੌਤ ਵਰਗਾ ਸੌਖਾ ਰਾਹ ਅਪਣਾ ਲੈਂਦਾ ਹੈ ਪਰ ਤਰਨ ਸਾਹਿਬ ਘੇਰਲੂ ਸੰਕਟਾਂ ਅਤੇ ਦੁੱਖਾਂ-ਤਕਲੀਫ਼ਾਂ ਦੇ ਬਾਵਜੂਦ ਦੁਨਿਆਵੀ, ਸਮਾਜਿਕ ਅਤੇ ਸਾਹਿਤਕ ਸਰੋਕਾਰਾਂ ਤੋਂ ਲਾਂਭੇ ਨਹੀਂ ਗਏਸਗੋਂ ਉਹ ਹੋਰ ਵੀ ਦ੍ਰਿੜ੍ਹਤਾ ਅਤੇ ਗੰਭੀਰਤਾ ਨਾਲ ਸਾਹਿਤਕ ਕਾਰਜਾਂ ਵਿੱਚ ਕਰਜਸ਼ੀਲ ਹੋ ਗਏ ਅਤੇ ਕਲਮ ਨੂੰ ਸਮਰਪਿਤ ਹੋ ਗਏਨ੍ਰਿਪਇੰਦਰ ਸਿੰਘ ਰਤਨ ਆਪਣੇ ਪਿੱਛੇ ਆਪਣੇ ਲੜਕੇ ਮ੍ਰਿਨਾਲ ਰਤਨ, ਨੂੰਹ ਅਨਾਮਿਕਾ ਰਤਨ, ਪੋਤਰੇ ਨ੍ਰਿਪੁਉਦੈ ਰਤਨ ਅਤੇ ਅਭੈ ਉਦੈ ਰਤਨ ਨੂੰ ਛੱਡ ਕੇ ਗਏ ਹਨ

ਕਿਸੇ ਵੀ ਫ਼ਨਕਾਰ, ਕਲਾਕਾਰ ਜਾਂ ਸਾਹਿਤਕਾਰ ਦੀ ਤਮੰਨਾ ਹੁੰਦੀ ਹੈ ਕਿ ਉਸ ਤੋਂ ਬਾਅਦ ਉਸ ਦੇ ਪਰਿਵਾਰ ਵਿੱਚੋਂ ਕੋਈ ਉਸ ਦਾ ਵਾਰਿਸ ਹੋਵੇਉਸ ਦੇ ਵਿਚਾਰ ਅਤੇ ਖ਼ਿਆਲ ਨੂੰ ਅਗਾਂਹ ਤੋਰੇ, ਉਸਦੇ ਲਾਏ ਬੂਟੇ ਨੂੰ ਸਿੰਜ ਕੇ, ਦੇਖ-ਭਾਲ ਕਰਕੇ ਭਰਪੂਰ ਅਤੇ ਛਾਂਦਾਰ ਅਤੇ ਫਲ਼ਦਾਰ ਦਰਖਤ ਬਣਾਵੇਪਰ ਰਤਨ ਸਾਹਿਬ ਦੇ ਜਿਊਂਦੇ ਜੀਅ ਭਾਵੇਂ ਨਾ ਸਹੀ ਪਰ ਉਨ੍ਹਾਂ ਤੋਂ ਬਾਅਦ ਅੱਠਵੀਂ ਜਮਾਤ ਵਿੱਚ ਪੜ੍ਹ ਰਹੇ ਉਨ੍ਹਾਂ ਦੇ ਵੱਡੇ ਪੋਤਰੇ ਨ੍ਰਿਪੁਉਦੈ ਰਤਨ ਨੇ ਰਤਨ ਸਾਹਿਬ ਦੇ ਲਿਖਣ ਵਾਲੇ ਕਮਰੇ ਵਿੱਚ ਮੇਜ਼ ਕੁਰਸੀ ’ਤੇ ਬੈਠ ਕੇ ਕਨਵੈਂਟ ਸਕੂਲ ਵਿੱਚ ਪੜ੍ਹਨ ਦੇ ਬਾਵਜੂਦ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਹੈਉਹ ਕਹਿ ਰਿਹਾ ਹੈ, ਮੈਂ ਆਪਣੇ ਦਾਦੇ ਨਾਲ ਬਿਤਾਏ ਪਲਾਂ ਨੂੰ ਕਿਤਾਬ ਦੇ ਰੂਪ ਵਿੱਚ ਸਮੇਟਾਂਗਾ, ਜਿਸਦਾ ਸਿਰਲੇਖ ਹੋਵੇਗਾ ‘ਕਤਰਨ ਕਤਰਨ ਯਾਦਾਂ’ ਭਾਗ ਪੰਜਵਾਂਰਤਨ ਸਾਹਿਬ ‘ਕਤਰਨ ਕਤਰਨ ਯਾਦਾਂ’ ਸਿਰਲੇਖ ਤਹਿਤ ‘ਮੇਰੀ ਪਹਿਲੀ ਕਮਾਈ’, ‘ਇੱਕ ਦਰਵੇਸ਼ ਮੰਤਰੀ’, ‘ਚੌਰਾਸੀ ਦਾ ਚੱਕਰ’ ਅਤੇ ‘ਜੋ ਬੋਲੇ ਸੋ ਗਦਾਰ’ ਚਾਰ ਭਾਗਾਂ ਵਿੱਚ ਛਪ ਚੁੱਕੇ ਹਨਉਮੀਦ ਕੀਤੀ ਜਾ ਸਕਦੀ ਹੈ ਕਿ ਦਾਦੇ ਦੀ ਕਲਮ ਦਾ ਵਰਿਸ ਉਸ ਦਾ ਪੋਤਾ ਹੋਵੇਗਾਆਮੀਨ!

*   *   *   *   *

ਹੋਰ ਪੜ੍ਹੋ:

ਨ੍ਰਿਪਇੰਦਰ ਰਤਨ ਨੂੰ ਯਾਦ ਕਰਦਿਆਂ … --- ਸੁਰਿੰਦਰ ਸਿੰਘ ਤੇਜ
https://sarokar.ca/2015-04-08-03-15-11/2015-05-04-23-41-51/4653-2023-12-06-01-15-53

ਕਤਰਨ ਕਤਰਨ ਯਾਦਾਂ’ ਵਾਲਾ ਨ੍ਰਿਪਇੰਦਰ ਰਤਨ --- ਸ਼ੰਗਾਰਾ ਸਿੰਘ ਭੁੱਲ
https://sarokar.ca/2015-04-08-03-15-11/2015-05-04-23-41-51/904-2017-10-02-05-09-50

*   *   * 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5094)
ਆਪਣੇ ਵਿਚਾਰ ਸਰੋਕਾਰ ਦੇ ਪਾਠਕਾਂ ਨਾਲ ਸਾਂਝੇ ਕਰੋ: 
This email address is being protected from spambots. You need JavaScript enabled to view it.

About the Author

ਸੰਜੀਵਨ ਸਿੰਘ

ਸੰਜੀਵਨ ਸਿੰਘ

Mohali, Punjab, India.
Phone: (91 - 94174 - 60656)

Email: (sanjeevan2249@gmail.com)

More articles from this author