VijayBombeli7“... ਨਾਲ ਵਾਲੇ ਬੋਲੇ, “ਇਸ ਛੋਹਰ ਨੂੰ ਇੱਥੇ ਕਿਤੇ ਰੱਖਦੇ, ਮਾਰੇ ਜਾਵਾਂਗੇ ...
(22 ਜੁਲਾਈ 2019)

 

UbedullaSurjit2

 

“ਮਹਿਜ਼ ਢਾਈ ਵਰ੍ਹਿਆਂ ਦਾ ਸੀ ਮੈਂ, ਜਦੋਂ ਪਾਕਿਸਤਾਨ ਬਣਿਆਪੁਰਖ਼ਿਆਂ ਤੋਂ ਸੁਣਿਆ, ਉਹ ਜਾਣਾ ਨਹੀਂ ਸੀ ਚਾਹੁੰਦੇਅਸੀਂ ਰਾਜਪੂਤ ਹਾਂ, ਵਡੇਰੇ ਕਦੋਂ ਕੁ ਮੁਸਲਿਮ ਹੋ ਗਏ, ਮੈਂ ਨਹੀਂ ਜਾਣਦਾਰੰਗੀ ਵਸਦੇ ਸੀ, ਘਰੋਂ ਸੌਖ਼ੇਤਿੰਨ ਭਰਾ ਸਨ, ਤਿੰਨੋਂ ਵੱਡੇਭੈਣ ਕੋਈ ਨਹੀਂ ਸੀਮਾਪਿਆਂ ਦਾ ਬੜਾ ਲਾਡਾ ਪੁੱਤ ਸੀ, ਮੈਂਇੱਧਰਲਿਆਂ ਦਾ ਹੀ ਨਹੀਂ, ਉੱਧਰਲਿਆਂ ਦਾ ਵੀ ਜਿਨ੍ਹਾਂ ਪ੍ਰਵਾਨ ਚਾੜ੍ਹਿਆਨਾ ਸਾਂਭਦੇ ਤਾਂ ਬਾਲ ਉਮਰੇ ਹੀ ਮਰ-ਮੁੱਕ ਜਾਣਾ ਸੀ

“ਸਤਾਰ੍ਹੀਂ-’ਠਾਰ੍ਹੀਂ ਸਾਲੀਂ ਜਦੋਂ 1962 ਵਿੱਚ, ਇੱਧਰ ਪਾਕਿਸਤਾਨ ਪੁੱਜਾ ਤਾਂ ਬਾਪੂ ਨੇ ਆਖ਼ਿਆ, “ ਮੈਂਨੂੰ ਅੱਬਾ ਨਾ ਆਖ਼ਗੁਨਾਹਗਾਰ ਹਾਂ ਮੈਂ ਤੇਰਾਅੱਬਾ ਅਖ਼ਵਾਉਣ ਦੇ ਕਾਬਿਲ ਨਹੀਂ ਹਾਂ, ਮੈਂਖ਼ੂਨ ਦੇ ਝੱਖ਼ੜ-ਝੋਲਿਆਂ ਵਿੱਚ ਗਲੋਂ ਲਾਹ, ਭੱਜ ਤੁਰਿਆ ਸੀ ਮੈਂ‘ਦਾਰੀ’ ਆਖ਼ ਮੈਂਨੂੰਮੈਂ ‘ਦਾਰੀ’ ਅਖ਼ਵਾਉਂਦਾ ਹਾਂ, ਸਾਰਿਆਂ ਤੋਂ‘ਦਾਰੀ’ ਜਿਹੜਾ ਆਪਣੇ ਮਸੋਰ ਪੁੱਤ ਨੂੰ ਪਿੱਠ ਵਿਖ਼ਾ ਜਾਵੇ“ ਤੋੜ-ਹਯਾਤੀ ਤੱਕ, ਉਸ ਅੱਬਾ ਨਾ ਅਖ਼ਵਾਇਆ, ‘ਦਾਰੀ’ ਮੈਂ ਨਾ ਆਖ਼ਿਆਉਹ ਫ਼ੁੱਟ ਫ਼ੁੱਟ ਰੋ ਪੈਂਦਾ ਤਾਂ ਮੈਂ ਬਸੰਤ ਕੌਰ ਤੇ ਜੋਗਿੰਦਰ ਸਿੰਘ ਦੀ ਕਥਾ ਛੋਹ ਬਹਿੰਦਾਆਖ਼ਰੀ ਸਮੇਂ ਤੱਕ ਉਹ ਇਨ੍ਹਾਂ ਦਰਵੇਸ਼ ਜੀਆਂ ਦੇ ਗੱਲ ਲੱਗਣਾ ਲੋਚਦਾ ਸੀਕਲਾਵੇ ਨਹੀਂ ਪੈਰੀ ਪੈਣਾ ਚਾਹੁੰਦਾ ਸੀ, ਉਹਪਰ ਮਿਲ ਨਾ ਸਕਿਆ, ਮਨ ਦੀਆਂ ਮਨ ਵਿੱਚ ਲੈ ਚੱਲ ਵਸਿਆਉੱਥੇ, ਜਿੱਥੋਂ ਕੋਈ ਨੀ ਮੁੜਦਾ

“ਮਾਂ ਬਸੰਤ ਕੌਰ, ਮੇਰੇ ਨਿੱਕੇ ਹੁੰਦਿਆਂ ਹੀ ਫ਼ੌਤ ਹੋ ਗਈ ਸੀਫਿਰ ਜੋਗਿੰਦਰ ਸਿੰਘ, ਮੇਰਾ ਬਾਪ, ਤੁਰ ਗਿਆਦੋਵੇਂ ਵੇਲੇ ਮੈਂ ਫ਼ੁੱਟ-ਫ਼ੁੱਟ ਕੇ ਰੋਇਆ ਸੀ, ਉਨ੍ਹਾਂ ਦੇ ਪੇਟੋਂ ਜੰਮਿਆਂ ਵਾਂਗਹੁਣ ਸ਼ਾਇਦ ਉਨ੍ਹਾਂ ਦੀਆਂ ਚਾਰੇ ਧੀਆਂ ਅਤੇ ਦੋਵੇਂ ਪੁੱਤ, ਮੈਥੋਂ ਕਿਤੇ ਵੱਡੇ ਭੈਣ-ਭਰਾ, ਵੀ ਨਾ ਹੋਣਵੀਹ-ਪੰਝੀ ਵਰ੍ਹੇ ਵੱਡੇ ਸਨ ਉਹ ਮੈਥੋਂ, ਜਦ ਮੈਂ ਉਨ੍ਹਾਂ ਨੂੰ ਥਿਆਇਆ ਸੀਚਾਰੇ ਧੀਆਂ ਪਹਿਲਾਂ ਹੀ ਵਿਆਹੀਆਂ-ਵਰ੍ਹੀਆਂ ਸਨ, ਬਾਲ ਬੱਚੇਦਾਰਪੁੱਤਾਂ ਦਾ ਵਿਆਹ ਉਦੋਂ ਹੋਇਆ ਜਦੋਂ ਮੈਂ ਵੀ ਉਨ੍ਹਾਂ ਦੇ ਘਰ ਦਾ ਇੱਕ ਸਿਰਮੌਰ ਜੀਅ ਸਾਂਅਗਾਂਹ ਉਨ੍ਹਾਂ ਦੇ ਵੀ ਪੋਤੇ ਤੇ ਪੜੋਤੇ ਹੋ ਗਏ ਹੋਣਗੇਜਰੂਰ ਬੜੀ ਤਰੱਕੀ ਕੀਤੀ ਹੋਵੇਗੀ, ਉਸ ਦਾਨੇ ਟੱਬਰ ਨੇਮੈਂ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹਾਂ, ਇਹ ਦੱਸਣ ਲਈ ਕਿ ਮੈਂ ਉਨ੍ਹਾਂ ਦਾ ਚਾਚਾ ਲੱਗਦਾਂਛਾਂ ਕਰਨੀ ਚਾਹੁੰਦਾਂ ਹਾਂ, ਮੈਂ ਉਨ੍ਹਾਂ ਉੱਤੇਜਿਵੇਂ ਉਨ੍ਹਾਂ ਦੇ ਬਾਪ-ਦਾਦਿਆਂ ਮੇਰੇ ਉੱਤੇ ਕੀਤੀ ਸੀ ਇਹ ਆਖ਼ਦਿਆਂ, ਊਬੇਦਉੱਲਾ ਉਰਫ਼ ਸਰਜੀਤ ਸਿੰਘ ਮੁੜ ਧਾਹੀਂ ਰੋ ਪਿਆ

ਪਿੱਛਿਓਂ, ਪਿੰਡ ਚੂਰੀਆਂ (ਮਖੂ) ਤੋਂ ਹਾਂ ਅਸੀਂਬਹੁਤੇ ਮੁਸਲਮਾਨ ਸਨ, ਮੁਸਲਿਮ ਰਾਜਪੂਤਵੱਡੇ ਰੌਲਿਆਂ ਤੋਂ ਪਹਿਲਾਂ, ਬਹੁਤੇ ਲੋਕ, ਪਿੰਡ ਛੱਡ ਚੁੱਕੇ ਸਨਕੁਝ ਪਾਕਿਸਤਾਨ ਤੁਰ ਗਏ, ਕੁਝ ਕੈਂਪਾਂ ਨੂੰਕਈ ਟਿਕੇ ਰਹੇ, ਜਿਨ੍ਹਾਂ ਵਿੱਚ ਮੇਰਾ ਬਾਪ ਵੀ ਸੀ, ਇਸ ਆਸ ਨਾਲ ਕਿ ਜੱਦੀ-ਵਾਸ਼ਿੰਦਿਆਂ ਨੂੰ ਕੋਈ ਨਹੀਂ ਉਜਾੜਦਾਜਦੋਂ ਧਾੜਵੀਆਂ ਨੇ ਪਿੰਡ ’ਤੇ ਹੱਲਾ ਬੋਲਿਆ ਤਾਂ ਮੇਰਾ ਬਾਪ ਅਤੇ ਤਿੰਨ ਹੋਰ ਵੀ ਭੱਜ ਖ਼ਲੋਤੇ ਸਨਅੱਬਾ ਨੇ ਮੈਂਨੂੰ ਘਨੇੜੀ ਚੁੱਕਿਆ ਹੋਇਆ ਸੀ, ਕਦੀ ਮੋਢੀਂ ਚੁੱਕ ਲੈਂਦਾਪਿੱਛੇ ਵਾਹਰ, ਉੱਤੇ ਖ਼ਰਾਬ ਮੌਸਮ, ਮੀਂਹ ਕਣੀ, ਤਿਲਕਣਮੇਰੇ ਕਾਰਨ ਬਾਪ ਤੋਂ ਭੱਜਿਆ ਨਾ ਜਾਵੇ, ਨਾਲ ਵਾਲੇ ਬੋਲੇ, “ਇਸ ਛੋਹਰ ਨੂੰ ਇੱਥੇ ਕਿਤੇ ਰੱਖਦੇ, ਮਾਰੇ ਜਾਵਾਂਗੇ” ਕਮਾਦ ਅਤੇ ਚੌਲਾਂ ਦੀ ਸਾਂਝੀ ਵੱਟ ’ਤੇ ਘਾਹ-ਫ਼ੂਸ ਦੇ ਓਹਲੇ ਜਿਹੇ, ਬਾਪ ਨੇ ਮੈਂਨੂੰ ਬਿਠਾ ਦਿੱਤਾਉਸ ਪਿੱਛੇ ਵੇਖਿਆ, ਮੈਂ ਬਾਂਹਾਂ ਉਲਾਰੀਆਂਬਾਪ ਮੇਰੇ ਵੱਲ ਮੁੜਨ ਲੱਗਾ ਪਰ ਨਾਲ ਵਾਲੇ ਉਸ ਨੂੰ ਧੂਹ ਕੇ ਲੈ ਗਏਹਥਿਆਬੰਦ ਵੀਹਰ ਸਿਰ ’ਤੇ ਆਣ ਚੜ੍ਹੀਨਿਰਾ ਕਾਲਸ਼ਾਇਦ ਮੈਂ ਡੈਂਬਰ ਗਿਆਨਾ ਰੋਇਆ ਨਾ ਕੂਇਆਬਾਪ ਅਤੇ ਦੂਜੇ, ਜਿਵੇਂ ਮੈਂਨੂੰ ਦੱਸਿਆ ਗਿਆ, ਕਮਾਦ ਦੇ ਵਿੱਚੀਂ-ਵਿੱਚੀਂ, ਡਿੱਗਦੇ-ਢਹਿੰਦੇ, ਦੂਸਰੀ ਗੁੱਠੋਂ ਬਾਹਰ ਪੱਤਰਾ ਵਾਚ ਗਏਚੁੱਪ-ਚਾਂ ਹੋਣ ਮਗਰੋਂ ਮੈਂ ਉੱਧਰ ਨੂੰ ਭੱਜਿਆ ਜਿੱਧਰ ਬਾਪ ਗਿਆ ਸੀ ਪਰ ਬਾਲ ਸਾਂ, ਪੇਸ਼ ਨਾ ਗਈਮੁੜ ਉੱਥੇ ਆ ਬੈਠਾ, ਇੱਕ ਆਸ ਨਾਲ, ਪਰ ਥੋੜ੍ਹਾ ਪਹੀ ਵੱਲ ਕਰਕੇਮੀਂਹ ਲਗਾਤਾਰ ਵਰ੍ਹ ਰਿਹਾ ਸੀ, ਕਦੇ ਜ਼ਿਆਦਾ, ਕਦੇ ਥੋੜ੍ਹਾ ਘੱਟਦੋ ਦਿਨ ਭੁੱਖਣ-ਭਾਣਾ, ਨੀਮ ਬੇਹੋਸ਼ ਜਿਹਾ, ਉੱਥੇ ਬੈਠਾ ਰਿਹਾਉਹ ਮੰਜ਼ਰ ਬਹੁਤਾ ਯਾਦ ਨਹੀਂ, ਹੁਣ ਮੈਂਨੂੰ

ਪਰ ਮੈਂ ਬਚਣਾ ਸੀਸਬੱਬੀਂ ਲਹਿੰਦੇ ਪੰਜਾਬੋਂ, ਸਰਦਾਰ ਜੋਗਿੰਦਰ ਸਿੰਘ ਦਾ ਪਨਾਹਗੀਰੀ ਕਾਫ਼ਲਾ ਕੋਲੋਂ ਲੰਘਿਆਮੈਂ ਨਜ਼ਰੀਂ ਪਿਆ, ਦਰਵੇਸ਼ ਬੰਦੇ ਦੀ ਸਵੱਲੀ ਨਜ਼ਰ, ਮਿੱਟੀ ਪਾਣੀ ਨਾਲ ਗੜੁੱਚ ਹੋਣ ਦੇ ਬਾਵਜੂਦ ਮੈਂ ਕੱਪੜਿਆਂ ਵਜੋਂ ਚੰਗੇ ਘਰੋਂ ਜਾਪਦਾ ਸੀ, ਗੁਲਬਲਾ ਜਿਹਾ, ਸਿਹਤਮੰਦਦੇਖਣ ਨੂੰ ਸੋਹਣਾ, ਬਲੌਰੀ ਅੱਖਾਂ ਵਾਲਾਤਰਸ ਖਾ, ਉਸ ਚੁੱਕ ਲਿਆਲਾਗਲੇ ਪਿੰਡ ਬੂਟੇ ਵਾਲਾ, ਸੂਫ਼ੀ ਸਾਂਈਂ ਅਰਾਂਈ ਬੂਟੇ ਸ਼ਾਹ ਦਾ ਵਸਇਆ ਹੋਇਆ, ਜਿਹੜਾ ਸ਼ਾਇਦ ਹੁਣ ਫ਼ਿਰੋਜ਼ਪੁਰ ਸ਼ਹਿਰ ਦੀ ਇੱਕ ਬਸਤੀ ਹੈ, ਵਿੱਚ ਆਪਣੀ ਵਿਆਹੀ-ਵਰ੍ਹੀ ਧੀ ਨਸੀਬ ਕੌਰ ਜਿਸਦੇ ਬਾਲ ਮੇਰੇ ਹਾਣੀ ਸੀ, ਕੋਲ ਹੱਥ ਜੋੜਵੀਆਂ ਤਾਗੀਦਾਂ ਕਰਨ ਉਪਰੰਤ ਮੈਂਨੂੰ ਉੱਥੇ ਛੱਡ ਉਹ ਆਪਣੇ ਕਿਸੇ ਅਨਿਸਚਿਤ ਮੁਕਾਮ ਵੱਲ ਤੁਰ ਗਏਮੌਸਮੀ ਮਾਰ ਨਾਲ ਮੈਂਨੂੰ ਪੇਸ਼ਿਚ ਹੋ ਗਈਉਲਟੀਆਂ-ਬੁਖ਼ਾਰਖਾਧਾ-ਪੀਤਾ ਪਚੇ ਨਾ, ਝੱਟ ਪਾਖਾਨਾਹੰਭ-ਹਾਰ, ਨਸੀਬ ਕੌਰ ਦੇ ਘਰ ਵਾਲੇ, ਉਸੇ ਥਾਂ ਮੁੜ ਛੱਡ ਗਏਰੱਬ ਆਸਰੇ, ਸੁੰਨ-ਮਸਾਨ, ਖੇਤਾਂ ਵਿੱਚਮੈਂ ਡਡਿਆ ਉੱਠਿਆਸਿੱਟਾ; ਪੱਠੇ-ਦੱਥੇ ਲੈਣ ਆਇਆਂ ਦੇ ਮੁੜ ਨਜ਼ਰੀਂ ਚੜ੍ਹ ਗਿਆਪਿੰਡ ਦੇ ਨਰਮ ਦਿਲ ਨੰਬਰਦਾਰ ਸੌਦਾਗਰ ਸਿੰਘ ਅਤੇ ਕੁਝ ਹੋਰ ਭਲੇ-ਪੁਰਸ਼ਾਂ ਦੀ ਅਰਜੋਈ ਉਪਰੰਤ ਉਹ ਮੁੜ ਮੈਂਨੂੰ ਘਰ ਲੈ ਆਈ ਪਰ ਗੁੱਝੇ ਫਿਕਰਾਂ ਤਹਿਤ ਤੁਰੰਤ-ਪੈਰੀਂ ਆਪਣੇ ਬਾਪ ਨੂੰ ਵੀ ਸੂਚਿਤ ਕਰ ਦਿੱਤਾਜੋਗਿੰਦਰ ਸਿੰਘ ਵਾਹੋ-ਦਾਹੀ ਆਇਆ ਤੇ ਮੈਂਨੂੰ ਆਪਣੇ ਡੇਰੇ ਲੈ ਗਿਆ

ਉਸ ਦੇ ਦੋਵੇਂ ਪੁੱਤਾਂ, ਮੈਥੋਂ ਕਿਤੇ ਵੱਡੇ, ਵਿਆਹੇ-ਵਰ੍ਹੇ ਜਾਣ ਵਾਲਿਆਂ ਅਤੇ ਮਾਂ ਬਸੰਤ ਕੌਰ ਦੇ ਮਮਤਾਮਈ ਤਰੱਦਦ ਨਾਲ ਮੈਂ ਵਰਚ ਜਾਂਦਾ, ਡੋਲਣ ਨਾ ਦਿੰਦੇਮਾਂ ਗੋਦੀ ਬਿਠਾਉਂਦੀ, ਬਾਪ ਕੰਧਾੜੀਭਾਈ ਘਨੇੜੀ ਚੁੱਕਦੇ ਜਾਂ ਢਾਂਕੀਦੁੱਧ-ਮੱਖਣ ਸਵੱਲਾ, ਮੈਂ ਨਿਖਰਨ ਲੱਗਾਪਹਿਲਾਂ-ਪਹਿਲ ਉਨ੍ਹਾਂ ਨੂੰ ਰਿਆਸਤ ਕਪੂਰਥਲਾ ਜਮੀਨ ਪਈ ਪਰ ਛੇਤੀਂ ਮਗਰੋਂ ਹੀ ਉਹ ਮਾਸ਼ੀ ਬੁਗਰਾ ਆ ਟਿਕੇ, ਉਦੋਂ ਤਹਿਸੀਲ ਮੋਗਾ, ਸ਼ਹਿਰ ਤਲਵੰਡੀ ਭਾਈ ਤੇ ਠਾਣਾ ਘੱਲ ਖ਼ੁਰਦਇੱਥੋਂ ਦੀ ਜ਼ਮੀਨ ਉਨ੍ਹਾਂ ਖ਼ਰੀਦੀ ਸੀਜੁਗਿੰਦਰ ਸਿੰਘ ਭਲਾ ਪੁਰਸ਼ ਸੀ, ਨੇਕ ਬੰਦਾਸੀ ਤਾਂ ਜੱਟ ਸਿੱਖ ਪਰ ਸਿਰੋਂ ਮੋਨਾਸਤਿਨਾਮ ਵਾਹਿਗੁਰੂ ਉਚਾਰਦਾ, ਹਿੰਦੂਮਤ ਵੀ ਧਿਆ ਲੈਂਦਾ ਤੇ ਕਲਮਾ ਵੀ ਪੜ੍ਹ ਲੈਂਦਾਦਰਅਸਲ, ਉਹ ਪਾਕਿਸਤਾਨੋਂ ਹਿੰਦੂ-ਮੁਸਲਿਮ ਬਹੁਲ ਇਲਾਕੇ ਤੋਂ ਆਇਆ ਸੀ, ਸੂਫ਼ੀਆਂ ਦੀ ਸੰਗਤ ਮਾਣਦਾਮੈਂਨੂੰ ਚੰਗਿਆਈ ਤੇ ਗੁਰਮਤਿ ਸਿਖਾਉਂਦਾਜਪੁਜੀ ਸਾਹਿਬ ਉਸ ਨੇ ਹੀ ਕੰਠ ਕਰਾਇਆ ਸੀ ਮੈਂਨੂੰਮਗਰੋਂ ਉਸ ਸਾਊ ਦਾ ਵੱਡਾ ਪੁੱਤ ਫ਼ਕੀਰ ਸਿੰਘ ਫ਼ੌਜੀ ਭਰਤੀ ਹੋ ਗਿਆ ਤੇ ਛੋਟਾ ਸਾਧਾ ਸਿੰਘ ਬਾਪ ਨਾਲ ਹੀ ਖੇਤੀ ਕਰਨ ਲੱਗਾ

ਹੋਸ਼ ਸੰਭਾਲਦਿਆਂ, ਮੈਂਨੂੰ ਸਕੂਲ ਦਾਖ਼ਲ ਕਰਾ ਦਿੱਤਾ ਗਿਆਪਿੰਡ ਵਿੱਚ ਉਦੋਂ ਛੋਟਾ ਸਕੂਲ ਸੀ ਤੇ ਜੋੜਕੀਆਂ ਨਹਿਰਾਂ ਵਾਲੇ ਘੱਲੀਂ, ਵੱਡਾ ਅੱਠਵੀਂ ਤੱਕਮੈਂ ਸੱਤ ਹੀ ਪਾਸ ਕੀਤੀਆਂ, ਉਹ ਮੈਂਨੂੰ ਭਲਵਾਨ ਬਣਾਉਣਾ ਚਾਹੁੰਦੇ ਸਨ ਫਿਰ ਫ਼ੌਜੀਹੱਡਾਂ ਵਜੋਂ ਮੋਕਲਾ ਸੀ, ਜੁੱਸੇ ਦਾ ਤਕੜਾ, ਉੱਪਰੋਂ ਖ਼ੁਰਾਕ ਦਾ ਜ਼ੋਰਉਂਝ ਪੜ੍ਹਨ ਨੂੰ ਮੈਂ ਖ਼ਰਾ ਸੀਵਿਹਲੇ ਸਮੇਂ ਖੇਤੀ ਵੀ ਚਲਿਆ ਜਾਂਦਾਛੋਟਾ ਸਾਧਾ ਸਿੰਘ, ਮੈਂਨੂੰ ਹੱਲ ਦੀ ਜੰਘੀ ਨਾ ਫੜਾਉਂਦਾਆਖਦਾ,” ਬਾਲ-ਇੰਵਾਵਿਆਂ ਦੀਆਂ ਇੰਝ ਲੱਤਾਂ ਡਿੰਗੀਆਂ ਹੋ ਜਾਂਦੀਆਂ” ਬਾਪ ਜੋਗਿੰਦਰ ਸਿੰਘ ਮੈਂਨੂੰ ਪੱਠੇ ਨਾ ਵੱਢਣ ਦਿੰਦਾਕਹਿੰਦਾ, “ਹੱਥ ’ਤੇ ਦਾਤੀ ਲੁਆ ਲਵੇਂਗਾ ਤੂੰ, ਪੜ੍ਹਿਆਂ ਦਾ ਕੰਮ ਹੈ ਸਿਰਫ਼ ਪੜ੍ਹਨਾ” ਫ਼ੌਜੀ ਭਰਾ ਨੇ ਬਦਾਮਾਂ ਦੀ ਬੋਰੀ ਲਿਆ ਸੁੱਟੀ ਸੀ, ਛੋਟਾ ਡੰਡ-ਬੈਠਕਾਂ ਕਢਵਾਉਂਦਾਮਗਰੋਂ ਦੋਵੇਂ ਵਿਆਹੇ ਗਏ, ਐਨ ਭਾਈਆਂ ਵਰਗੀਆਂ ਭਾਬੀਆਂ ਆਈਆਂਪਹਿਲਾਂ ਹੀ ਦੇਵੀ ਗੁਣੀ ਸਨ ਜਾਂ ਸਹੁਰੇ ਪਰਿਵਾਰ ਦੀ ਛੋਹ ਸੀ ਕਿ ਉਨ੍ਹਾਂ ਵੱਡੀਆਂ ਭਾਬੀਆਂ ਵਾਲਾ ਹੀ ਨਹੀਂ ਸਗੋਂ ਬੀਬੀ ਦੇ ਤੁਰ ਜਾਣ ’ਤੇ ਮਾਵਾਂ ਵਰਗਾ ਵੀ ਪਿਆਰ ਦਿੱਤਾਮੈਂ ਪੂਰੀ ਤਰ੍ਹਾਂ ਨਾਲ ਉਸ ਟੱਬਰ ਦਾ ਲਾਡਲਾ ਫ਼ਰਜੰਦ ਸੀਰਚਿਆ-ਮਿਚਿਆਪੂਰਾ ਮਾਛੀ ਬੁਗਰਾ, ਬੱਸ ਜਿਵੇਂ ਮੇਰਾ ਹੀ ਹੋਵੇਕੋਈ ਨਹੀਂ ਸੀ ਚਿਤਾਰਦਾ ਕਿ ਮੈਂ ਮੁਸਲਮਾਨ ਹਾਂਨਾ ਮੈਂਨੂੰ ਕਿਸੇ ਪਤਾ ਲੱਗਣ ਦਿੱਤਾ ਨਾ ਹੀ ਮੈਂਨੂੰ ਭਿਣਕ ਪਈ, ਮੈਂ ਤਾਂ ਹੁਣ ਸਿੱਖ਼ਾਂ ਦਾ ਪੁੱਤ ਸੀਉਨ੍ਹਾਂ ਦੀ ਰਿਸ਼ਤੇਦਾਰੀ ਮੇਰੀ ਰਿਸ਼ਤੇਦਾਰੀ ਸੀਮੈਂ ਸੁੱਖ-ਸਾਂਦ ਪੁੱਛਣ ਦੱਸਣ ਵੱਡੀ ਭੈਣ ਨਸੀਬ ਕੌਰ ਦੇ ਘਰ ਬੂਟੇਵਾਲਾ ਜਾਂਦਾਛੋਟੀ ਤੇਜ਼ ਕੌਰ ਦੇ ਤਰਨਤਾਰਨ ਵਾਲੇ ਘਰ, ਲੋਹੜੀ ਲੈ ਕੇ ਜਾਂਦਾਦਿਨੀਂ-ਤਿਉਹਾਰੀਂ ਗਭਲੀਆਂ, ਕਰਤਾਰ ਕੌਰ ਜੋ ਬੰਨ੍ਹਿਆਂ ਵਾਲੀ ਵਿਆਹੀ ਹੋਈ ਸੀ ਅਤੇ ਦੂਜੀ ਜਿਹੜੀ ਰਾਮਪੁਰਾ ਫੂਲ ਮੰਡੀ ਵੱਲ ਵਿਆਹੀ ਸੀ, ਦੇ ਵੀ ਜਾਂਦਾਉਹ ਮੈਂਨੂੰ ਸਕੇ ਭਰਾਵਾਂ ਵਾਂਗ ਦੁਲਾਰਦੀਆਂ, ਖ਼ੈਰ-ਸੁੱਖ ਮੰਗਦੀਆਂ, ਰੱਖੜੀ ਬੰਨ੍ਹਦੀਆਂ, ਭਾਵੇਂ ਮੈਂ ਉਨ੍ਹਾਂ ਦੇ ਬੱਚਿਆਂ ਦਾ ਹਾਣੀ ਸੀ ਪਰ ਉਹ ਮੈਂਨੂੰ ਸੁਰਜੀਤ ਵੀਰਾ ਆਖਦੀਆਂਓ-ਹੋ, ਮੈਂ ਉਨ੍ਹਾਂ ਨੂੰ ਛੱਡ ਤੁਰ ਆਇਆ...

ਮੇਰੀ ਦਰਦ ਕਹਾਣੀ ਦਾ ਦੂਜਾ ਦੌਰ 1962 ਵਿੱਚ ਸ਼ੁਰੂ ਹੋਇਆ ਜਦ ਮੇਰਾ ਸਕਾ ਮਾਮਾ ਸਨਾਅਉੱਲਾ, ਜਿਹੜਾ ਮੇਰੀ ਮਾਸੀ ਦੇ ਪੁੱਤ ਨੂੰ ਸਰਕਾਰੀ ਨੀਤੀ ਸਮਝੌਤਿਆਂ ਤਹਿਤ ਭਾਰਤ ਵਿੱਚ ਜ਼ੀਰਾ-ਮੱਖੂ, ਫ਼ਿਰੋਜ਼ਪੁਰ ਕੰਨੀ ਲੱਭਦਾ-ਲੁਭਾਉਂਦਾ ਹੈਰਾਨੀਜਨਕ ਪ੍ਰਸਥਿਤੀਆਂ ਤਹਿਤ ਮੇਰੇ ਤਾਈਂ ਆਣ ਪੁੱਜਾਕਿਵੇਂ? ਇਹ ਇੱਕ ਅੱਡਰੀ ਪਰ ਬੜੀ ਦਿਲਚਸਪ ਗਾਥਾ ਹੈਦਰਅਸਲ, ਮੇਰੀ ਮਾਸੀ ਦਾ ਪੁੱਤ, ਜਿਹੜਾ ਸੰਤਾਲੀ ਵੇਲੇ ਕੁਝ ਉਡਾਰੂ ਸੀ, ਰੌਲਿਆਂ ਦੇ ਹੱਲੇ-ਗੁੱਲੇ ਵਿੱਚ ਓਧਲ ਗਿਆਮੈਂ ਤਾਂ ਬਿਲਕੁਲ ਬਾਲ-ਇੰਵਾਣਾ ਸੀ, ਸਿਰਫ਼ ਢਾਈ ਵਰ੍ਹਿਆਂ ਦਾਇੰਨੀ ਕੁ ਉਮਰ ਦਾ ਬਾਲ ਕਿੰਨਾ ਕੁ ਹੋਸ਼-ਹਵਾਸੀ ਹੋਵੇਗਾ, ਭਲਾਮੇਰੇ ਜਿੰਦਾ ਹੋਣ ਦੀ ਆਸ ਵੀ ਕਿਸੇ ਨੂੰ ਨਹੀਂ ਸੀਗਨੀਮਤ ਵੇਖੋ, ਮੇਰੀ ਮਾਸੀ ਦਾ ਪੁੱਤ ਤਾਂ ਨਾ ਲੱਭਾ, ਮਾਮੇ ਹੱਥ ਮੈਂ ਆ ਗਿਆਮੈਂ ਜਾਣਾ ਨਹੀਂ ਸੀ ਚਾਹੁੰਦਾ, ਭਾਰਤੀ ਮਾਪੇ ਮੈਂਨੂੰ ਤੋਰਨਾ ਵੀ ਨਹੀਂ ਸੀ ਚਾਹੁੰਦੇ, ਪਰ ਮਾਮੇ ਦੀਆਂ ਅਰਜੋਈਆਂ, ਦਿਲ-ਪਸੀਜਵੀਆਂ ਗੱਲਾਂ, “ਤੇਰੀ ਮਾਂ ਰੋ-ਰੋ ਅੰਨ੍ਹੀ ਹੋ ਗਈ ਹੈਬਾਪ, ਪਛਤਾਵੇ ਵਿੱਚ ਝੱਲਾ, ਤਿੰਨੇ ਪਾਕਿਸਤਾਨੀ, ਵੱਡੇ ਵੀਰ ਤੈਨੂੰ ਅੱਜ ਵੀ ਯਾਦ ਕਰ-ਕਰ ਬਿਹਵਲ ਹੋ ਉੱਠਦੇ ਹਨ” ਨੇ ਮਾਹੌਲ ਕਰੁਣਾਮਈ ਕਰ ਰੱਖਿਆ ਸੀਉੱਤਿਓਂ ਮਾਮਾ ਪੜ੍ਹਿਆ-ਲਿਖਿਆ, ਕਾਨੂੰਨਸਾਜ਼ਕਿਤੇ ਕੋਈ ਓਕੜ ਨਾ ਖੜ੍ਹੀ ਹੋ ਜਾਵੇ, ਜਿਸ ਕਰਕੇ ਮੇਰੇ ਬੇਹੱਦ ਸਾਊ ਭਾਰਤੀ ਭਰਾਵਾਂ ਦੇ ਟੱਬਰਾਂ ਵਿੱਚ ਮੂਕ ਸਹਿਮ ਸੀਦਰ-ਹਕੀਕਤ, ਮਾਮਾ ਸਨਾਅਉੱਲਾ ਦੇ ਕਹਿਣ-ਵਰਚਾਉਣ ’ਤੇ ਕੁਝ ਮੋਹਤਵਰਾਂ ਵਲੋਂ ਖੜ੍ਹੇ ਕਰ ਦਿੱਤੇ ਲੁਕਵੇਂ ਖ਼ੌਫ਼ ਕਾਰਨ, ਮੈਂਨੂੰ ਤੁਰਨਾ ਪਿਆਤੁਰਨ ਵੇਲੇ, ਮੇਰੇ ਪੈਰ ਮਣਾਂ ਮੂੰਹੀਂ ਭਾਰੇ ਹੋ ਗਏਸਾਰੇ ਰੱਜ ਕੇ ਰੋਏਮੈਂ ਵੀ, ਮੇਰੇ ਭਾਰਤੀ ਸਕੇ-ਸੋਧਰੇ ਵੀਮਾਮਾ ਸਨਾਅਉੱਲਾ ਵੀ ਅਤੇ ਮੋਹਤਬਰਾਨ ਵੀਪੂਰਾ ਮਾਛੀਬੁਗਰਾ, ਬਸੀਮੇ ਤੱਕ ਮੈਂਨੂੰ ਛੱਡਣ ਆਇਆ, ਖੁਸ਼ੀ-ਖ਼ੁਸ਼ੀ ਨਹੀਂ, ਹੰਝੂਆਂ-ਹਉਕਿਆਂ ਨਾਲਉਹ ਵੇਲਾ ਯਾਦ ਕਰਕੇ ਮੈਂ ਅੱਜ ਵੀ ਕੁਰਲਾ ਉੱਠਦਾ ਹਾਂਆਪਣੇ ਨਵੇਂ ਪਰ ਓਪਰੇ ਵਤਨ ਮੈਂ ਕਿਵੇਂ ਪੁੱਜਾ ਇਹ ਕਹਾਣੀ ਵੀ ਬੜੀ ਹੈਰਤ-ਅੰਗੇਜ਼ ਹੈ

ਜਦ ਪਾਕਿਸਤਾਨ, ਗੌਸ਼ਨਰੀ ਰਾਜਪੂਤਾਂ (ਓਕਾੜਾ), ਮੈਂ ਆਪਣੇ ਜਨਮ ਦਾਤਿਆਂ ਕੋਲ ਪੁੱਜਾ, ਹਾਏ-ਓਏ-ਰੱਬਾਉਹ ਵੇਲਾ ਵੀ ਦੁਹਰਾ ਨਹੀਂ ਸਕਦਾਡੇਢ ਦਹਾਕੇ ਬਾਅਦ ਮੇਰੀ ਅੰਨ੍ਹੀ ਮਾਂ ਮੈਂਨੂੰ ਟੋਹ ਕੇ ਕਹਿੰਦੀ, ਊਬੈਦਉੱਲਾ, “ਵੇਖ, ਮੇਰੇ ਥਣਾ ਵਿੱਚ ਵਰ੍ਹਿਆਂ ਬਾਅਦ ਵੀ ਦੁੱਧ ਉੱਤਰ ਆਇਆ ਹੈ” ਕਲਾਵੇ ਵਿੱਚ ਲੈ ਕੇ ਆਖੇ, “ਉਬੈਦਉੱਲਾ ਦੇ ਅੱਬਾ ਸੁਣ - ਮੈਂਨੂੰ ਝੌਲਾ-ਝੌਲਾ ਦਿਖਣ ਵੀ ਲੱਗ ਗਿਆ ਹੈ” ਸਭ ਤੋਂ ਵੱਡਾ, ਜਿਹੜਾ ਨਿੱਕੇ ਹੁੰਦਿਆਂ ਮੈਂਨੂੰ ਖਿਡਾਉਂਦਾ-ਵਰਚਾਉਂਦਾ ਸੀ, ਨੇ ਉਵੇਂ ਹੀ ਢਾਕ ’ਤੇ ਰੱਖ ਕੇ ਲੋਰੀ ਦਿੱਤੀਮਗਰੋਂ ਵੀ ਕਈ ਸਾਤੇ ਇੰਝ ਕਰਦਾ ਰਿਹਾਉਸ ਤੋਂ ਛੋਟੇ, ਦੋਵੇਂ ਮੈਂਨੂੰ ਲਿਪਟ-ਲਿਪਟ ਜਾਂਦੇਸਮਝ ਨਹੀਂ ਸੀ ਆਉਂਦੀ, ਉਨ੍ਹਾਂ ਦੇ ਅੱਥਰੂ ਪੂੰਝਾਂ ਕਿ ਆਪਣੇ ਰੋਕਾਂਅੱਬਾ ਮੇਰਾ, ਮੈਂਨੂੰ ਆਪਣੇ ਮੋਢਿਆਂ ’ਤੇ ਚੁੱਕਣ ਦੀ ਕੋਸ਼ਿਸ਼ ਕਰਦਾ, ਪਰ ਉਸਦਾ ਕਮਜ਼ੋਰ ਸਰੀਰ ਘਨੇੜੀ ਹੀ ਲਾ ਸਕਦਾਵਰਲਾਪ ਕਰਦਾ, ਕਹਿੰਦਾ, “ਪੁੱਤਰਾ ਮਾਫ਼ ਕਰੀਇਨ੍ਹਾਂ ਮੋਢਿਆ ਤੋਂ ਹੀ ਉਤਾਰ ਮੈਂ ਤੈਨੂੰ ਛੱਡ ਨੱਸਾ ਸੀ” ਮਾਂ ਕਈ ਮਾਹ, ਮੈਂਨੂੰ ਆਪਣੇ ਨਾਲ ਸੁਆਉਂਦੀ ਰਹੀਆਖਿਆ ਕਰੇ, “ਪੁੱਤਰਾ! ਤੈਨੂੰ ਨਾਲ ਪਾਉਣ ਦੀ ਤਾਂ ਮੇਰੀ ਰੀਝ ਵੀ ਨਹੀਂ ਸੀ ਪੂਰੀ ਹੋਈ, ਹੁਣ ਹੋਵੇਗੀ” ਇਹ ਗੱਲਾਂ ਕਰਦਿਆਂ-ਦੱਸਦਿਆਂ ਊਬੈਦਉੱਲਾ ਬਾਲਦ ਸਰਦਾਰ ਮੁਹੰਮਦ ਮੁਸਲਿਮ ਰਾਜਪੂਤ ਉਰਫ਼ ਸੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਜੱਟ-ਸਿੱਖ ਕਈ ਵਾਰ ਵਰਲਾਪਿਆ, “ਮੈਂ ਕਈ ਮਹੀਨੇ ਆਪਣੇ ਘਰ, ਢਾਹੇ ਮਗਰ, ਜਿੱਥੇ ਪਸ਼ੂਆਂ ਦੇ ਪੱਠੇ-ਦੱਥਿਆਂ ਦੇ ਢੇਰ ਹੁੰਦੇ ਸਨ, ਵਿੱਚ ਲੁਕ ਛਿਪ ਭਾਰਤੀ ਹਮਸਾਇਆ ਨੂੰ ਯਾਦ ਕਰ-ਕਰ ਰੋਂਦਾ ਰਿਹਾਮੁੱਦਤਾਂ ਬੀਤ ਗਈਆਂ, ਹੁਣ ਵੀ ਯਾਦ ਕਰਦਾ ਹਾਂ” ਕੋਈ ਹੰਝੂ ਨਾ ਵੇਖ ਲਵੇ, ਉਹ ਵਾਰ-ਵਾਰ ਆਪਣਾ ਚਿਹਰਾ ਢਕਦਾ

“ਬੜਾ ਜੀਅ ਕਰਦਾ ਹੈ, ਉਨ੍ਹਾਂ ਨੂੰ ਮਿਲਣ ਲਈ, ਭਲਾ! ਮਿਲਾ ਦੇਵੋਗੇ ਤੁਸੀਂ?” ਉਸ ਤਰਲਾ ਮਾਰਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1674)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਵਿਜੈ ਬੰਬੇਲੀ

ਵਿਜੈ ਬੰਬੇਲੀ

Phone: (91 - 94634 - 39075)
Email: (vijaybombeli@yahoo.com)

More articles from this author