VijayBombeli7“ਦਰ-ਹਕੀਕਤ, ਮਨੁੱਖ ਨੂੰ ਕਈ ਬਿਮਾਰੀਆਂ ਹਨ। ਕਰੀਬ ਹਰ ਬਿਮਾਰੀ ...”
(14 ਮਈ 2019)

 

ਬਕੌਲ, ਨਰੰਜਣ ਸੁੰਹ! ਪਰਸੋਵਾਲ ਛੋਟਾ ਜਿਹਾ ਪਿੰਡ ਹੈ, ਉਦੋਂ ਵੀ ਤੇ ਹੁਣ ਵੀਪਿੰਡ ਦੇ ਲਹਿੰਦੇ ਪਾਸੇ ਦਾ ਚੋਅ ਬਰਸਾਤ ਵਿੱਚ ਦਰਿਆ ਵਾਂਗ ਵਗਦਾਬਾਕੀ ਸਾਰਾ ਸਾਲ ਸੁੱਕਾ ਰਹਿੰਦਾਇੱਕ ਦਿਨ ਸਵੇਰੇ ਹੀ ਚੋਅ ਵਿੱਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏਇਲਾਕੇ ਵਿੱਚ ਇੱਕ-ਦੋ ਸੰਤਾਂ ਦਾ ਬੜਾ ਪ੍ਰਭਾਵ ਸੀ‘ਸੰਤਾਂ’ ਦਾ ਹੁਕਮ ਸੀ, ਮੁਸਲਿਆਂ ਨੂੰ ਪਾਕਿਸਤਾਨ ਧੱਕਣ ਲਈ ਹਰ ਘਰੋਂ ਇੱਕ-ਦੋ ਬੰਦੇ ਚੋਅ ਵਿੱਚ ਇਕੱਠੇ ਹੋ ਜਾਣਸ਼ਾਹ ਵੇਲੇ ਤੱਕ ਪੰਜ-ਸੱਤ ਸੌ ਬੰਦਾ ਇਕੱਠਾ ਹੋ ਗਿਆਕਿਸੇ ਕੋਲ ਲਾਠੀ, ਕਿਸੇ ਕੋਲ ਕਿਰਪਾਨ ਤੇ ਕਿਸੇ ਕੋਲ ਕੁਝ ਹੋਰਪੰਜਾਂ-ਦਸਾਂ ਕੋਲ ਆਤਸ਼ੀ ਹਥਿਆਰ ਨਿਹੰਗਾਂ ਵਰਗੇ ਜਾਪਦਿਆਂ ਕੋਲ ਬਰਛੇਕੁਝ ਲੋਕਾਂ ਨੇ ਤੱਕੜੀ ਦੇ ਪੱਲੇ ਢਾਲ ਵਾਂਗ ਆਪਣੀ ਛਾਤੀ ਜਾਂ ਪਿੱਠ ਉੱਤੇ ਬੰਨ੍ਹੇ ਹੋਏ ਸਨ

ਉਸ ਦਿਨ ਬਾਪੂ, ਮੇਰੇ ਬਾਬਾ ਜੀ, ਨੇ ਇੱਕ ਸੰਤ ਨੂੰ ਘਰ ਪ੍ਰਸ਼ਾਦਾ ਛਕਾਉਣ ਲਈ ਸੱਦਿਆ ਹੋਇਆ ਸੀਸੰਤ ਜੀ ਦੀ ਉਮਰ ਅਜੇ ਥੋੜ੍ਹੀ ਸੀਉਹ ਕਾਹਲੀ-ਕਾਹਲੀ ਪ੍ਰਸ਼ਾਦਾ ਛਕਣ ਲੱਗੇਬਾਪੂ ਬੋਲਿਆ, “ਮਹਾਰਾਜ, ਕਾਹਲੀ ਕਾਹਦੀ, ਸਹਿਜ ਨਾਲ ਛਕੋ।”

ਸੰਤ ਦਾ ਜਵਾਬ ਸੀ, “ਨਹੀਂ ਬਾਬਾ ਜੀ, ਅੱਜ ਧਰਮ ਯੁੱਧ ’ਤੇ ਜਾਣਾਜਥਾ ਤਿਆਰ ਖੜ੍ਹਾ।”

ਸੰਤਾਂ ਨੇ ਛੇਤੀ-ਛੇਤੀ ਅਰਦਾਸ ਕੀਤੀ ਤੇ ਔਹ ਗਏ, ਔਹ ਗਏ

ਕੁਝ ਘੋੜਸਵਾਰ ਅਤੇ ਬੰਦੂਕਧਾਰੀ ਜਥੇ ਦੀ ਅਗਵਾਈ ਕਰ ਰਹੇ ਸਨਜਿਸ ਪਿੰਡ ਉੱਤੇ ਜਥਾ ਚੜ੍ਹਾਈ ਕਰਦਾ, ਪਹਿਲਾਂ ਤੂੜੀ ਦੇ ਕੁੱਪਾਂ ਨੂੰ ਅੱਗ ਲਾ ਦਿੱਤੀ ਜਾਂਦੀਲੋਕ ਡਰਦੇ ਦੌੜ ਜਾਂਦੇਹਮਲਾਵਰ ਘਰਾਂ ਵਿੱਚੋਂ ਚੰਗਾ-ਚੰਗਾ ਮਾਲ ਲੁੱਟ ਲੈਂਦੇਸਾਡੇ ਪਿੰਡ ਦੇ ਕੁਝ ਹੁੱਕੇ ਦੇ ਸ਼ੌਕੀਨਾਂ ਨੂੰ ਪਹਿਲੇ ਹੀ ਪਿੰਡ ਦੀ ਇੱਕ ਹੱਟੀ ਵਿੱਚੋਂ ਤੰਬਾਕੂ ਦੀਆਂ ਬੋਰੀਆਂ ਹੱਥ ਆ ਗਈਆਂ ਉਹ ਤੰਬਾਕੂ ਲੁੱਟ ਕੇ ਹੀ ਚੱਲਦੇ ਬਣੇਕੁਝ ਮੌਜੀ ਬੰਦਿਆਂ ਨੂੰ ਸੌਗੀਆਂ ਤੇ ਬਾਦਾਮ ਲੱਭ ਗਏ, ਉਹ ਉਨ੍ਹਾਂ ਉੱਤੇ ਹੀ ਲੋਟੂ ਹੋ ਗਏਲੜਨ-ਮਰਨ ਵਾਲੇ ਲੋਕ ਥੋੜ੍ਹੇ ਹੀ ਸਨ, ਜੋ ਜਥੇ ਦੇ ਅੱਗੇ ਚੱਲ ਰਹੇ ਸਨ, ਬਹੁਤੇ ਤਮਾਸ਼ਬੀਨਕੁਝ ਥਾਂ ਮੁਸਲਮਾਨ ਅੜੇ ਵੀ ਪਰ ਪੇਸ਼ ਨਾ ਗਈ

ਧੌਲ ਦਾਹੜ੍ਹੀਆ ਨਰੰਜਣ ਸੁੰਹ ਹੁਣ ਹਉਕਾਮਈ ਹੋ ਗਿਆ, ਬੋਲਿਆ, “ਜਦੋਂ ਵੀ ਹਜੂਮੀ ਤਲਵਾਰਾਂ-ਛਵੀਆਂ ਚੱਲਦੀਆਂ ਤਾਂ ਪਹਿਲਾਂ ਸ਼ਿਕਾਰ ਔਰਤਾਂ ਹੁੰਦੀਆਂਕਈਆਂ ਦੀ ਬੇਪਤੀ ਹੁੰਦੀ, ਕੁਝ ਨੂੰ ਜੋਰਾਵਰ ਚੁੱਕ ਕੇ ਲੈ ਜਾਂਦੇ ਹਨਸਾਡੇ ਨਾਲ ਦੇ ਪਿੰਡ ਦੇ ਇੱਕ ਛੜੇ ਸਿੱਖ ਨੇ ਇੱਕ ਮੁਸਲਮਾਨ ਤੀਵੀਂ ਘੇਰ ਲਈਉਸ ਦੇ ਹੱਥ ਵਿੱਚ ਨੰਗੀ ਤਲਵਾਰ ਸੀ, ਕਹਿੰਦਾ, “ਮੇਰੇ ਨਾਲ ਚੱਲ।” ਉਹ ਅੜੀ, “ਨਹੀਂ ਜਾਂਦੀ।” ਛੜੇ ਨੇ ਤਲਵਾਰ ਉਲਾਰ ਕੇ ਆਖਿਆ, “ਨਾ ਤੁਰੀ ਤਾਂ ਵੱਢ ਸੁੱਟੂੰ।” ਜਨਾਨੀ ਕੁਝ ਸਿਹਤਮੰਦ ਤੇ ਦਲੇਰ ਸੀ, ਬੋਲੀ, “ਮਾਰ ਕੇ ਦਿਖਾ।” ਸਵਾਲ ਜਵਾਬ ਕਰਦੇ, ਹੱਥੋਪਾਈ ਹੁੰਦੇ, ਦੋਵੇਂ ਧਰਤੀ ’ਤੇ ਡਿੱਗ ਪਏਕੋਲ ਖੜ੍ਹੇ ਇੱਕ ਹਮਲਾਵਰ ਨੇ ਜਨਾਨੀ ਦੇ ਢਿੱਡ ਵਿੱਚ ਬਰਛਾ ਖੋਭ ਦਿੱਤਾਵਿਚਾਰੀ ਇੱਕ ਪਾਸੇ ਲੁੜ੍ਹਕ ਗਈਲਹੂ ਦੀ ਧਰਾਲ ਵਗ ਤੁਰੀ, ਗੂੜ੍ਹੀ - ਲਾਲ ਰੱਤੀ

ਹਿੰਦੂ-ਸਿੱਖ ‘ਧਰਮੀਆਂ’ ਅਤੇ ਮੁਲਾਣਿਆਂ ਨੇ ਲੋਕ ਨਰਦਈ ਕਰ ਦਿੱਤੇਉਹ ਮਜਬੂਰ ਤੇ ਦੁਖਿਆਰੇ ਲੋਕਾਂ ਨੂੰ ਵੀ ਲੁੱਟ ਲੈਂਦੇ, ਲਾਚਾਰ ਤੇ ਨਿਰਦੋਸ਼ਾਂ ਨੂੰ ਮਾਰ ਦਿੰਦੇਸਦੀਆਂ ਪੁਰਾਣੇ ਘਰ-ਬਾਰ ਛੱਡਣ ਤੋਂ ਪਹਿਲਾਂ ਮੁਸਲਮਾਨਾਂ ਨੇ ਆਪਣੇ ਪਸ਼ੂ-ਡੰਗਰ ਸਸਤੇ ਭਾਅ ਵੇਚ ਦਿੱਤੇ ਜਾਂ ਵਾਕਫ਼ਾਂ ਹਵਾਲੇ ਕਰ ਦਿੱਤੇਬਕਰੀਦ ਲਈ ਪਾਲੇ ਬੱਕਰੇ-ਭੇਡੂ ਖੁੱਲ੍ਹੇ ਛੱਡ ਦਿੱਤੇ ‘ਸ਼ਾਕਾਹਾਰੀ’ ਵੀ ਸਾਬਤ ਕਦਮੀ ਨਾ ਰਹੇ, ਮੁਫ਼ਤ ਦੀ ਤਾਂ ਕਾਜ਼ੀ ਨੇ ਵੀ ਨਹੀਂ ਸੀ ਛੱਡੀ

ਅਗਸਤ ਦਾ ਸਾਰਾ ਮਹੀਨਾ ਪੰਜਾਬ ਵਿੱਚ ਲਹੂ ਡੁੱਲ੍ਹਦਾ ਰਿਹਾਮੀਂਹ ਤਾਂ ਨਹੀਂ ਵਰ੍ਹਿਆ ਪਰ ਨਦੀਆਂ ਦਾ ਰੰਗ ਲਾਲ ਹੋ ਗਿਆਰੇਲਾਂ ਰੰਗੀਆਂ ਗਈਆਂਹੱਸਦੇ-ਵਸਦੇ ਘਰ ਖੰਡਰ ਬਣ ਗਏਲਿੱਪੇ-ਪੋਚੇ ਘਰ ਧੁਆਂਖੇ ਗਏਖੂਹਾਂ, ਖੱਡਾ, ਜੂਹਾਂ ਤੇ ਜੰਗਲਾਂ-ਬੇਲਿਆਂ ਵਿੱਚ ਮਾਰੇ ਗਏ ਬੰਦਿਆਂ ਨੂੰ ਸਾਂਭਣ ਵਾਲਾ ਕੋਈ ਨਹੀਂ ਸੀਇਸ ਮਨੁੱਖੀ ਕਹਿਰ ਤੋਂ ਬਾਅਦ ਸਤੰਬਰ ਵਿੱਚ ਮੀਂਹ ਪੈਣੇ ਸ਼ੁਰੂ ਹੋ ਗਏਬਹੁਤ ਮੀਂਹ ਪਏਨਦੀਆਂ-ਨਾਲਿਆਂ ਵਿੱਚ ਹੜ੍ਹ ਆ ਗਏਬਰਸਾਤ ਵਿੱਚ ਚੋਅ ਚੜ੍ਹ ਜਾਂਦੇ ਸਨ ਤਾਂ ਦੁਆਬੇ ਦੇ ਲੋਕ ਹੜ੍ਹੇ ਜਾਂਦੇ ਨਿੱਕੇ-ਮੋਟੇ ਦਰਖਤ, ਝਾੜੀਆਂ ਤੇ ਬੂਟੇ ਫੜ-ਫੜ ਸਾਲ ਭਰ ਲਈ ਬਾਲਣ ਇਕੱਠਾ ਕਰ ਲੈਂਦੇ ਸਨਸਾਡੇ ਪਿੰਡ ਦੇ ਚੋਅ ਵਿੱਚ ਹੜ੍ਹ ਆਇਆ ਤਾਂ ਅਸੀਂ ਵੀ ਬਾਲਣ ਇਕੱਠਾ ਕਰਨ ਲਈ ਚੋਅ ਕੰਢੇ ਚਲੇ ਗਏ, ਜਿੰਨਾ ਬਾਲਣ ਹੱਥ ਆਇਆ, ਫੜਿਆ

ਐਤਕੀਂ ਦੇ ਹੜ੍ਹ ਵਿੱਚ ਹੋਰ ਵੀ ਕਈ ਕੁਝ ਹੜ੍ਹਿਆ ਆ ਰਿਹਾ ਸੀਅੱਧ-ਸੜੀਆਂ ਲੱਕੜਾਂ, ਜੋ ਸ਼ਾਇਦ ਸਿਵਿਆਂ ਦੀਆਂ ਸਨਭਾਂਡੇ-ਟੀਂਡੇ ਜੋ ਸ਼ਾਇਦ ਉੱਜੜੇ ਘਰਾਂ ਵਿੱਚੋਂ ਹੜ੍ਹ ਕੇ ਆ ਗਏ ਸਨਚੋਅ ਵਿੱਚ ਹੜ੍ਹਿਆ ਆ ਰਿਹਾ ਇੱਕ ਵੱਡਾ ਸਾਰਾ ਪਲੰਘ ਵੀ ਸਾਡੇ ਹੱਥ ਲੱਗਾ, ਜਿਸਦੇ ਬਰੀਕ ਬਾਣ ਉੱਤੇ ਲਹੂ ਦੇ ਅਮਿੱਟ ਦਾਗ ਲੱਗੇ ਹੋਏ ਸਨਪਾਣੀ ਵਿੱਚ ਖਲੋਤਿਆਂ ਮੇਰੀਆਂ ਲੱਤਾਂ ਨੂੰ ਕੁਝ ਲੱਗਾ, ਚੁੱਕ ਕੇ ਵੇਖਿਆ, ਇਹ ਇਨਸਾਨੀ ਖੋਪੜੀ ਸੀਖੋਪੜੀ ਦਾ ਮੂੰਹ ਖੁੱਲ੍ਹਾ ਸੀ, ਜਿਵੇਂ ਕੁਝ ਕਹਿਣਾ ਚਾਹੁੰਦੀ ਹੋਵੇਇੱਕ ਦਮ ਮੇਰੇ ਹੱਥੋਂ ਖੋਪੜੀ ਛੁੱਟ ਗਈਇਹ ਉਨ੍ਹਾਂ ਲੋਕਾਂ ਦੇ ਸਿਰ ਸਨ ਜਿਨ੍ਹਾਂ ਨੂੰ ਖੱਡਾਂ-ਖਾਲਿਆਂ ਵਿੱਚ ਮਾਰ ਕੇ ਸੁੱਟ ਦਿੱਤਾ ਗਿਆ ਸੀਖੌਰੇ, ਮਾਸ ਤਾਂ ਕਾਂ-ਕੁੱਤੇ ਜਾਂ ਮਿੱਟੀ ਖਾ ਗਈ ਪਰ ਹੱਡੀਆਂ ਪਾਣੀ ਵਿੱਚ ਰੁੜ੍ਹੀਆਂ ਆ ਰਹੀਆਂ ਸਨ

ਲੋਕ ਕਹਿੰਦੇ, “ਚੰਗਾ ਹੋਇਆ, ਭਰਵੇਂ ਮੀਂਹ ਪੈ ਗਏ, ਬੰਦੇ ਦੇ ਪਾਪ ਧੋਤੇ ਗਏਲਾਸ਼ਾਂ ਦੀ ਬਦਬੋ ਨਾਲ ਬਿਮਾਰੀ ਵੀ ਫੈਲ ਜਾਣੀ ਸੀ।” ਦਰ-ਹਕੀਕਤ, ਮਨੁੱਖ ਨੂੰ ਕਈ ਬਿਮਾਰੀਆਂ ਹਨਕਰੀਬ ਹਰ ਬਿਮਾਰੀ ਦਾ ਇਲਾਜ ਲੱਭ ਲਿਆ ਗਿਆ ਹੈ ਪਰ ਇੱਕ ਬਿਮਾਰੀ ਬੜੀ ਚਿੰਤਾਜਨਕ ਹੈ, ਉਹ ਹੈ ਨਫ਼ਰਤ ਦੀ, ਵੈਰ-ਵਿਰੋਧਇਸ ਬਿਮਾਰੀ ਤੋਂ ਬੰਦਾ ਕਦੋਂ ਮੁਕਤ ਹੋਵੇਗਾ? ਸ਼ਾਇਦ ਇਹ ਸਵਾਲ ਜੈਨਾ ਨੇ ਵੀ ਪਾਇਆ ਹੋਵੇਗਾਜੈਨਾ, ਜੋ ਸਾਡੇ ਲਾਗਲੇ ਪਿੰਡ ਦੀ ਹੀ ਸੀ

ਲਹਿੰਦੇ ਪੰਜਾਬ ਵਿੱਚੋਂ ਤਾਂ ਮਾਰਚ ਸੰਤਾਲੀ ਤੋਂ ਹੀ ਹਿੰਦੂਆਂ-ਸਿੱਖਾਂ ਨੇ ਨਿੱਕਲਣਾ ਸ਼ੁਰੂ ਕਰ ਦਿੱਤਾ ਸੀ ਪਰ ਚੜ੍ਹਦੇ ਵਿੱਚੋਂ ਮੁਸਲਮਾਨਾਂ ਦਾ ਨਿਕਾਸ 15 ਅਗਸਤ ਤੋਂ ਬਾਅਦ ਹੀ ਸ਼ੁਰੂ ਹੋਇਆਜਥੇ ਦੀ ਚੜ੍ਹਾਈ ਤੋਂ ਬਾਅਦ ਜਿਹੜੇ ਮੁਸਲਮਾਨ ਸਾਡੇ ਪਿੰਡਾਂ ਵਿੱਚ ਰਹਿ ਗਏ, ਉਹ ਕਾਫ਼ਲੇ ਬਣਾ ਕੇ ਪਾਕਿਸਤਾਨ ਨੂੰ ਜਾਣ ਲੱਗ ਪਏਹਾਲਾਤ ਦੇ ਝੰਬੇ ਹੋਏ ਮਜਬੂਰ ਲੋਕਾਂ ਦੇ ਲਾਮ-ਡੋਰੇ, ਮੰਜ਼ਿਲ ਦਾ ਪਤਾ ਨਹੀਂਬੱਸ ਬੋਝਲ ਪੈਰੀਂ ਤੁਰਨਾ ਹੀ ਉਨ੍ਹਾਂ ਦਾ ਕੰਮ ਸੀ

ਸਾਡੇ ਨੇੜੇ ਦੇ ਪਿੰਡ ਭੁੱਲੇਵਾਲ ਰਾਠਾਂ ਵਿੱਚ ਮੁਸਲਮਾਨ ਤੇਲੀਆਂ ਦਾ ਘਰ ਹੁੰਦਾ ਸੀਜੈਨਾ, ਉਨ੍ਹਾਂ ਵਿੱਚੋਂ ਹੀ ਸੀਸਾਡੇ ਪਿੰਡ ਦੇ ਬਹੁਤੇ ਘਰਾਂ ਵਿੱਚ ਸਰ੍ਹੋਂ ਦਾ ਖਾਲਸ ਤੇਲ ਜੈਨਾ ਹੀ ਪਹੁੰਚਾਉਂਦੀ ਸੀਸੁਭਾਅ ਦੀ ਬੜੀ ਚੰਗੀ, ਮਿੱਠਬੋਲੜੀ ਤੇ ਹਰਮਨ ਪਿਆਰੀਲੋਕ ਚਾਹੁੰਦੇ ਸਨ, ਜੈਨਾ ਪਿੰਡ ਛੱਡ ਕੇ ਨਾ ਜਾਵੇਕਿਸੇ ਨੇ ਜੈਨਾ ਦੇ ਪਰਿਵਾਰ ਨੂੰ ਕਾਫ਼ਲੇ ਨਾਲ ਜਾਂਦੇ ਵੇਖ ਲਿਆ ਪਿੰਡ ਦੀਆਂ ਤ੍ਰੀਮਤਾਂ ਬਿਲਕ ਉੱਠੀਆਂਉਹ ਜੈਨਾ ਨੂੰ ਅੱਜ ਵੀ ਬੜੇ ਮੋਹ ਨਾਲ ਯਾਦ ਕਰਦੀਆਂ ਹਨ

“ਵਿਚਾਰੀ ਜੈਨਾ! ਉਸ ਨੇ ਕਿਸੇ ਦਾ ਕੀ ਵਿਗਾੜਿਆ ਸੀਉਫ਼, ਉਹ ਵੀ ਚਲੀ ਗਈ!” ਉਹ ਬੁੜ-ਬੁੜਾ ਉੱਠਦੀਆਂ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1584)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਵਿਜੈ ਬੰਬੇਲੀ

ਵਿਜੈ ਬੰਬੇਲੀ

Phone: (91 - 94634 - 39075)
Email: (vijaybombeli@yahoo.com)

More articles from this author