HarjitBedi7ਬਾਬੇ ਨੇ ਅਮਰੀਕਾਕਨੇਡਾ ਅਤੇ ਇੰਗਲੈਂਡ ਦੀ ਥਾਂ ਸਿੰਘਾਪੁਰਮਲੇਸ਼ੀਆ ਅਤੇ ਆਸਟਰੇਲੀਆ ਵਿੱਚ ...
(28 ਨਵੰਬਰ 2016)


(ਪਰਮਜੀਤ ਭੁੱਲਰ ਦੀ ਬਾਬੇ ਨੂੰ ਕਨੇਡਾ ਵਿੱਚ ਸਜ਼ਾ ਦਿਵਾਉਣ ਦੀ ਕੋਸ਼ਿਸ਼)

MohammedAshrafi2


ਅੰਧਵਿਸ਼ਵਾਸੀ ਅਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲਾ ਬਾਬਾ ਜੋ ਕਿ “ਆਂਡਿਆਂ ਵਾਲਾ ਬਾਬਾ” ਦੇ ਨਾਂ ਤੇ ਮਸ਼ਹੂਰ ਹੈ, ਜੂਨ 2007 ਵਿੱਚ ਕਨੇਡਾ ਆਇਆ
ਉਸਨੇ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਦੀਆਂ ਮਨੁੱਖੀ ਕਮਜ਼ੋਰੀਆਂ, ਜਿਵੇਂ ਅੰਧਵਿਸ਼ਵਾਸ, ਡਰ, ਲਾਲਚ, ਭੋਲਾਪਣ ਅਤੇ ਤਰਕਹੀਣ ਸੁਭਾਅ ਕਾਰਣ ਬਹੁਤ ਸਾਰੇ ਲੋਕਾਂ ਨੂੰ ਲਾਟਰੀ ਦਾ ਨੰਬਰ ਦੱਸਣ, ਉਨ੍ਹਾਂ ਦੇ ਮਸਲੇ ਚੁਟਕੀ ਵਿਚ ਹੱਲ ਕਰਨ ਅਤੇ ਅਜਿਹੇ ਹੀ ਹੋਰ ਕੌਤਕਾਂ ਨਾਲ ਵਰਗਲਾ ਕੇ ਲੁੱਟਿਆ ਪਰ 27 ਦਸੰਬਰ 2007 ਨੂੰ ਭੇਦ ਖੁੱਲ੍ਹਣ ਤੇ ਉਹ ਕਨੇਡਾ ਵਿੱਚੋਂ ਦੌੜ ਗਿਆਇਹ ਪਾਖੰਡੀ ਬਾਬਾ ਰੌਸ਼ਨ ਭਾਈ, ਸੇਠ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਸੀਪਰ ਪਰਮਜੀਤ ਸਿੰਘ ਭੁੱਲਰ, ਜਿਹੜਾ ਇਸ ਦੀ ਠੱਗੀ ਦਾ ਸ਼ਿਕਾਰ ਹੋਇਆ ਅਤੇ ਜਿਸ ਨੇ ਬਹੁਤ ਹੀ ਘਾਲਣਾਵਾਂ ਕਰਕੇ ਉਸ ਦੀ ਖੋਜ-ਬੀਣ ਕੀਤੀ, ਦੇ ਦੱਸਣ ਮੁਤਾਬਿਕ ਉਸ ਬਾਬੇ ਦਾ ਅਸਲੀ ਨਾਂ ਮੁਹੰਮਦ ਉਮਰ ਅਸ਼ਰਫੀ ਹੈ ਅਤੇ ਉਹ ਉੱਤਰ ਪਰਦੇਸ਼ ਦੇ ਗਜਰੌਲਾ ਸ਼ਹਿਰ ਵਿੱਚ ਲੁੱਟ ਦੇ ਧਨ ਨਾਲ ਫੂਡ ਫੈਕਟਰੀ ‘ਯੂ ਐੱਸ ਫੂਡਜ਼‘ ਦਾ ਮਾਲਕ ਬਣ ਬੈਠਾ, ਜਿਹੜੀ ਅੰਦਾਜ਼ਨ 125 ਕਰੋੜ ਦੀ ਮਲਕੀਅਤ ਵਾਲੀ ਕੰਪਨੀ ਹੈਇਸ ਤੋਂ ਬਿਨਾਂ ਉਸਦੀ ਰੁਦਰਪੁਰ ਵਿੱਚ ਵੀ ਇੱਕ ਬਹੁਤ ਵੱਡੀ ਫੈਕਟਰੀ ਹੈ। ਸੰਨ 2007 ਵਿੱਚ ਜਦੋਂ ਉਹ ਕਨੇਡਾ ਆਇਆ ਤਾਂ ਮੀਡੀਏ ਦੀ ਸਹਾਇਤਾ ਨਾਲ ਉਸ ਨੇ ਅਜਿਹਾ ਪਰਚਾਰ ਕੀਤਾ ਕਿ ਬਹੁਤ ਵੱਡੀ ਗਿਣਤੀ ਵਿੱਚ ਲੋਕ ਉਸਦਾ ਸ਼ਿਕਾਰ ਬਣ ਗਏ

ਪਰ ਠੱਗੇ ਜਾਣ ’ਤੇ ਪਰਮਜੀਤ ਭੁੱਲਰ ਨੇ ਉਸਦੀ ਰਿਪੋਰਟ ਦਰਜ਼ ਕਰਵਾ ਦਿੱਤੀ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਉਹ ਪਹਿਲਾਂ ਵੀ 1997 ਵਿੱਚ ਕਨੇਡਾ ਗੇੜਾ ਮਾਰ ਗਿਆ ਸੀਇਸ ਤੋਂ ਬਿਨਾਂ ਉਸਨੇ ਸ਼ਿਕਾਗੋ, ਨਿਊਜਰਸੀ, ਨਿਊਯਾਰਕ, ਫਿਲੈਡੈਲਫੀਆ, ਹਿਊਸਟਨ ਅਤੇ ਕੈਲੇਫੋਰਨੀਆਂ ਦੇ ਬੇ-ਏਰੀਏ ਤੋਂ ਬਿਨਾਂ ਹੋਰ ਵੀ ਕਈ ਥਾਵਾਂ ’ਤੇ ਆਪਣਾ ਜਾਲ ਵਿਛਾਇਆਇੰਗਲੈਂਡ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਉਸ ਨੇ ਆਪਣੀ ਤਿਕੜਮਬਾਜ਼ੀ ਨਾਲ ਠੱਗੀ ਦੇ ਅੱਡੇ ਚਲਾਏ

ਇਹਨਾਂ ਕਰਤੂਤਾਂ ਕਾਰਨ ਉਹ ਸਿੰਘਾਪੁਰ ਮਲੇਸ਼ੀਆ ਤੋਂ ਬਿਨਾਂ 2008 ਤੋਂ ਕਨੇਡਾ ਵਿੱਚ ਵਾਂਟੇਡ ਹੈਇਸ ਦਾ ਇੱਕ ਹੋਰ ਸਾਥੀ ਵੀ ਹੈ ਜਿਹੜਾ ਸਮੀਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਜਿਸਦਾ ਅਸਲੀ ਨਾਂ ਲਤਾਫਤ ਅਲੀ ਖਾਨ ਉਰਫ ਸ਼ੇਰ ਅਲੀ ਖਾਨ ਹੈਇਸ ਨੇ ਆਂਡਿਆ ਵਾਲੇ ਬਾਬੇ ਦੀ ਫਿਲਮ “ਆਜ ਜਾਨਾ ਕਿ ਪਿਆਰ ਕਿਆ ਹੈ” ਵਿੱਚ ਰਾਜੇਸ਼ ਦਾ ਕਿਰਦਾਰ ਨਿਭਾਇਆ ਹੈਇਹ ਫਿਲਮ ਯੂ-ਟਿਊਬ ’ਤੇ ਦੇਖੀ ਜਾ ਸਕਦੀ ਹੈ

ਸੰਨ 2010 ਵਿੱਚ ਪਰਮਜੀਤ ਭੁੱਲਰ ਨੂੰ ਕਮਲਜੀਤ ਖਹਿਰਾ, ਜਿਸ ਨਾਲ ਇੱਕ ਲੱਖ ਡਾਲਰ ਦੀ ਠੱਗੀ ਵੱਜ ਚੁੱਕੀ ਸੀ ਤੋਂ ਪਤਾ ਲੱਗਾ ਕਿ ਬਾਬੇ ਦਾ ਸਾਥੀ ਸਮੀਰ ਹਿਊਸਟਨ (ਟੈਕਸਾਸ) ਵਿੱਚ ਆਪਣਾ ਠੱਗੀ ਦਾ ਧੰਦਾ ਚਲਾ ਰਿਹਾ ਹੈ। ਇਸ ਸਬੰਧੀ ਪਰਮਜੀਤ ਭੁੱਲਰ ਨੇ ਪੀਲ ਪੁਲੀਸ ਦੇ ਫਰਾਡ ਕੇਸਾਂ ਨਾਲ ਸਬੰਧਤ ਅਫਸਰ ਨੂੰ ਦੱਸਿਆ ਤਾਂ ਉਸ ਨੇ ਦਰਿਆਫਤ ਲਈ ਪਰਮਜੀਤ ਨੂੰ ਹਿਊਸਟਨ ਜਾਣ ਦੀ ਸਲਾਹ ਦਿੱਤੀਉੱਥੇ ਜਾਕੇ ਪਰਮਜੀਤ, ਸੁਖਰਾਜ ਅਟਵਾਲ, ਅਮਰੀਕ ਗਿੱਲ ਤੇ ਇੱਕ ਹੋਰ ਗੁਜਰਾਤੀ ਸੱਜਣ ਨੇ ਸਮੀਰ ਨੂੰ ਪਕੜ ਲਿਆ। ਸਮੀਰ ਤੋਂ ਇਨ੍ਹਾਂ ਨੂੰ ਆਂਡਿਆਂ ਵਾਲੇ ਬਾਬੇ ਦੇ ਬਰਮਿੰਘਮ (ਇੰਗਲੈਂਡ) ਹੋਣ ਬਾਰੇ ਜਾਣਕਾਰੀ ਮਿਲ ਗਈਪਰ ਸਮੀਰ ਉਹਨਾਂ ਤੋਂ ਚੁਸਤੀ ਨਾਲ ਬਚ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਤੇ ਉਲਟਾ ਉਹਨਾਂ ਨੂੰ ਹੀ ਅਰੈਸਟ ਕਰਵਾ ਦਿੱਤਾਪਰਮਜੀਤ ਤੇ ਬਾਕੀ ਤਿੰਨਾਂ ਦਾ ਕਾਫੀ ਖੱਜਲ਼ ਖੁਆਰੀ ਤੇ ਡਾਲਰ ਖਰਚਣ ਤੋਂ ਬਾਅਦ ਉੱਥੋਂ ਖਹਿੜਾ ਛੁੱਟਿਆ

ਪਰਮਜੀਤ ਭੁੱਲਰ ਨੇ ਬਾਬੇ ਦਾ ਪਿੱਛਾ ਨਾ ਛੱਡਿਆ ਤੇ ਜਿੱਥੇ ਵੀ ਉਸ ਦੇ ਹੋਣ ਦੀ ਸੂਹ ਮਿਲਦੀ, ਉੱਥੇ ਜਾ ਪਹੁੰਚਦਾਪਰਮਜੀਤ ਨੂੰ ਲਾਸ-ਐਂਜਲਸ ਵਿੱਚ ਇਕਬਾਲ ਅਸ਼ਰਫ ਨਾਂ ਦਾ ਵਿਅਕਤੀ ਮਿਲਿਆ ਜਿਸ ਨੂੰ ਬਾਬੇ ਨੇ ਬਾਲੀਵੁੱਡ ਦੀ ਮਸ਼ਹੂਰ ਐਕਟਰੈੱਸ ਨਾਲ ਵਿਆਹ, ਅਤੇ ਆਪਣੀ ਆਉਣ ਵਾਲੀ ਫਿਲਮ ਵਿੱਚ ਹੀਰੋ ਬਣਾਉਣ ਦਾ ਝਾਂਸਾ ਦੇ ਕੇ ਡੇਢ ਮਿਲੀਅਨ ਦੀ ਠੱਗੀ ਮਾਰੀ ਸੀਇੱਥੇ ਦਸੰਬਰ 2010 ਵਿੱਚ ਪੁਲੀਸ ਨੇ ਬਾਬੇ ਨੂੰ ਫੜ ਲਿਆ ਪਰ ਸ਼ੈਤਾਨ ਹੋਣ ਕਾਰਣ ਉਹ ਬਚ ਕੇ ਭਾਰਤ ਦੌੜ ਗਿਆ, ਪਰ ਇਕਬਾਲ ਅਸ਼ਰਫ ਫਸ ਗਿਆ, ਜੋ ਇੱਕ ਮਹੀਨਾ ਜੇਲ੍ਹ ਵਿਚ ਰਿਹਾ

ਇਸ ਤੋਂ ਬਾਅਦ ਬਾਬੇ ਨੇ ਅਮਰੀਕਾ, ਕਨੇਡਾ ਅਤੇ ਇੰਗਲੈਂਡ ਦੀ ਥਾਂ ਸਿੰਘਾਪੁਰ, ਮਲੇਸ਼ੀਆ ਅਤੇ ਆਸਟਰੇਲੀਆ ਵਿੱਚ ਆਪਣਾ ਇਹ ਕਾਰੋਬਾਰ ਜਾਰੀ ਰੱਖਿਆਪਰ ਦਸੰਬਰ 2013 ਵਿੱਚ ਫਿਰ ਲੈੱਸਟਰ (ਇੰਗਲੈਂਡ) ਪਹੁੰਚ ਗਿਆ। ਪਰ ਛੇਤੀ ਹੀ ਉੱਥੋਂ ਦੌੜ ਗਿਆਮਨਜੀਤ ਵਿਰਦੀ, ਜਿਸ ਤੋਂ ਬਾਬੇ ਨੇ ਪਚਾਨਵੇਂ ਹਜ਼ਾਰ ਪੌਂਡ ਠੱਗਿਆ ਸੀ, ਉਸ ਬਾਰੇ ਲੋਕਾਂ ਵਿਚ ਫਲਾਇਰ ਵੰਡ ਦਿੱਤੇ

ਮਈ ਵਿੱਚ ਫਿਰ ਬਾਬਾ ਇੰਗਲੈਂਡ ਦੇ ਸ਼ਹਿਰ ਲੈੱਸਟਰ ਆ ਗਿਆ। ਇੱਥੇ ਕਿਸੇ ਨੇ ਪਛਾਣ ਲਿਆ ਅਤੇ ਲੈਸਟਰ ਦੀ ਪੁਲੀਸ ਨੇ ਉਸਨੂੰ ਲੱਭਣਾ ਸ਼ੁਰੂ ਕਰ ਦਿੱਤਾ। ਬਾਬਾ ਲੈਸਟਰ ਦੀ ਥਾਂ ਲੰਡਨ ਵਿਚ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਇਕਬਾਲ, ਜੋ ਕਿ ਉਸ ਤੋਂ ਆਪਣੇ ਪੈਸੇ ਕਢਵਾਉਣ ਲਈ ਇੰਡੀਆ ਗਿਆ ਸੀ, ਤੋਂ ਖਬਰ ਮਿਲਣ ’ਤੇ ਪਰਮਜੀਤ ਇੰਗਲੈਂਡ ਜਾ ਵੱਜਾਉੱਥੇ ਉਸ ਨੇ ਅਮਰੀਕਾ ਅਤੇ ਕਨੇਡਾ ਦੀ ਪੁਲੀਸ ਪਾਸ ਦਰਜ਼ ਰਿਪੋਰਟਾਂ ਦੇ ਪੇਪਰ ਪੇਸ਼ ਕਰ ਦਿੱਤੇ, ਜਿਸ ਨਾਲ ਜੱਜ ਨੂੰ ਤਸੱਲੀ ਹੋ ਗਈ ਕਿ ਉਹ ਠੱਗ ਹੈ ਤੇ ਪਰਮਜੀਤ ਦੀ ਇਸ ਕੋਸ਼ਿਸ਼ ਕਾਰਨ ਬਾਬੇ ਦੀ ਜ਼ਮਾਨਤ ਨਾ ਹੋਈਬਾਬੇ ਉੱਤੇ ਉੱਥੋਂ ਦੀ ਕੋਰਟ ਵਿੱਚ 26 ਜਨਵਰੀ 2015 ਨੂੰ ਟਰਾਇਲ ਚੱਲਿਆ ਅਤੇ ਫਰਵਰੀ ਵਿੱਚ ਫਰਾਡ ਦੇ ਕੇਸ ਵਿੱਚ 6 ਸਾਲ ਅਤੇ ਬਲੈਕਮੇਲਿੰਗ ਲਈ 3 ਸਾਲ ਦੀ ਸਜ਼ਾ ਹੋ ਗਈ

ਇੱਧਰ ਪਰਮਜੀਤ ਨੂੰ ਬਾਬੇ ਦੀ ਲੜਕੀ ਨਾਜ਼ਮੀਨ ਜਹਾਂ ਨੇ ਪੈਸੇ ਮੋੜਨ ਦੇ ਬਹਾਨੇ ਇੰਗਲੈਂਡ ਸੱਦ ਲਿਆ ਤੇ ਬਲੈਕਮੇਲਿੰਗ ਦੇ ਕੇਸ ਵਿੱਚ ਉੱਥੋਂ ਦੀ ਪੁਲੀਸ ਨੂੰ ਫੜਾ ਦਿੱਤਾ ਪਰ ਪਰਮਜੀਤ ਦ੍ਰਿੜ੍ਹ ਇਰਾਦੇ ਅਤੇ ਸੱਚਾ ਹੋਣ ਕਾਰਨ ਪੁਲੀਸ ਨੂੰ ਸਾਰੀ ਗੱਲ ਸਮਝਾਉਣ ਵਿੱਚ ਕਾਮਯਾਬ ਹੋ ਗਿਆ ਤੇ ਬਚ ਗਿਆ

ਸਜ਼ਾ ਸੁਣਾਉਣ ਸਮੇਂ ਜੱਜ ਨੇ ਸ਼ਰਤ ਰੱਖੀ ਸੀ ਕਿ ਜੇਕਰ ਵਿਕਟਮਾਂ ਦੇ 6 ਲੱਖ ਪੌਂਡ ਨਾ ਮੋੜੇ ਤਾਂ 5 ਸਾਲ ਦੀ ਸਜ਼ਾ ਹੋਰ ਹੋ ਜਾਵੇਗੀਇਸ ਸਬੰਧੀ 3 ਨਵੰਬਰ 2016 ਦੀ ਤਾਰੀਖ ਸੀਉਸ ਦਿਨ ਵਾਅਦੇ ਮੁਤਾਬਕ ਪੈਸੇ ਨਾ ਮੋੜਨ ਕਰ ਕੇ ਪੰਜ ਸਾਲ ਦੀ ਸਜ਼ਾ ਹੋਰ ਹੋ ਗਈਉਸ ਸਮੇਂ ਪਰਮਜੀਤ ਭੁੱਲਰ ਵੀ ਕੋਰਟ ਵਿੱਚ ਪਹੁੰਚਿਆ ਹੋਇਆ ਸੀਪਰਮਜੀਤ ਨੂੰ ਦੇਖਕੇ ਬਾਬਾ ਅੱਗ-ਬਗੂਲਾ ਹੋ ਗਿਆ ਤੇ ਉੱਥੇ ਇਸ਼ਾਰਿਆਂ ਰਾਹੀਂ ਕਹਿਣ ਲੱਗਾ ਕਿ ਮੈਂ ਤੈਨੂੰ ਵਾਚ ਕਰ ਰਿਹਾ ਹਾਂਤੈਨੂੰ ਮਾਰ ਦਿਆਂਗਾ ... ਤੈਂਨੂੰ ਕੱਟ ਦਿਆਂਗਾ ... ਬਗੈਰਾ ਬਗੈਰਾ

ਹੁਣ ਸਵਾਲ ਇਹ ਹੈ ਕਿ ਜੇ ਉਸ ਨੇ ਪੈਸੇ ਮੋੜ ਦਿੱਤੇ ਤਾਂ ਉਸ ਦੀ ਸਜ਼ਾ 29 ਨਵੰਬਰ 2018 ਨੂੰ ਖਤਮ ਹੋ ਜਾਵੇਗੀ ਤਾਂ ਉਹ ਇੰਗਲੈਂਡ ਤੋਂ ਦੌੜ ਜਾਵੇਗਾਪਰ ਪਰਮਜੀਤ ਭੁੱਲਰ ਦੀ ਕੋਸ਼ਿਸ਼ ਹੈ ਕਿ ਇੰਗਲੈਂਡ ਵਿੱਚ ਰਿਹਾ ਹੋਣ ਤੋਂ ਤੁਰੰਤ ਬਾਅਦ ਕਨੇਡਾ ਦੀ ਪੁਲੀਸ ਬਾਬੇ ਨੂੰ ਹਿਰਾਸਤ ਵਿੱਚ ਲੈ ਕੇ ਕੇਸ ਚਲਾਵੇ ਤੇ ਉਸ ਨੂੰ ਹੋਰ ਸਜ਼ਾ ਮਿਲੇ ਤਾਂ ਜੋ ਦੁਨੀਆਂ ਦੇ ਹੋਰ ਲੋਕ ਅਜਿਹੇ ਪਾਖੰਡੀ ਠੱਗ ਦੀ ਠੱਗੀ ਤੋਂ ਬਚ ਸਕਣ

ਪਰਮਜੀਤ ਨੇ ਇੱਕ ਲੱਖ ਪੰਜ ਹਜ਼ਾਰ ਡਾਲਰ ਦੀ ਠੱਗੀ ਖਾਣ ਤੋਂ ਬਿਨਾਂ ਇਸ ਤੋਂ ਕਿਤੇ ਜ਼ਿਆਦਾ ਧਨ ਉਸਦਾ ਪਿੱਛਾ ਕਰਦਿਆਂ ਖਰਚ ਕੀਤਾ ਅਤੇ ਆਪਣਾ ਟਰਾਂਸਪੋਰਟ ਦਾ ਵਧੀਆ ਚਲਦਾ ਬਿਜ਼ਨਸ ਬਰਬਾਦ ਕਰ ਲਿਆਬਹੁਤ ਵਾਰੀ ਉਹ ਮਸ਼ਕਲਾਂ ਵਿੱਚ ਵੀ ਫਸਿਆ ਪਰ ਉਸਦੇ ਜੀਵਨ ਦਾ ਟੀਚਾ ਅਜਿਹੇ ਠੱਗ ਬਾਬਿਆਂ ਤੋਂ ਲੋਕਾਂ ਨੂੰ ਬਚਾਉਣਾ ਬਣ ਗਿਆ ਹੈਇਸ ਸਬੰਧੀ ਉਸ ਨੇ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨਾਂ ਬਲਰਾਜ ਛੋਕਰ, ਨਿਰਮਲ ਸੰਧੂ, ਬਲਦੇਵ ਰਹਿਪਾ ਅਤੇ ਹਰਜੀਤ ਬੇਦੀ ਨਾਲ ਮੁਲਾਕਾਤ ਕੀਤੀਇਸ ਮੁਲਾਕਾਤ ਵਿੱਚ ਇਹ ਵਿਚਾਰ ਕੀਤਾ ਗਿਆ ਕਿ ਤਰਕਸ਼ੀਲ ਸੁਸਾਇਟੀ ਇਸ ਕੰਮ ਵਿੱਚ ਪਰਮਜੀਤ ਦੀ ਮਦਦ ਕਰੇ ਤਾਂ ਜੋ ਅੰਤਰ-ਰਾਸ਼ਟਰੀ ਕਾਨੂੰਨ ਮੁਤਾਬਕ ਇੰਗਲੈਂਡ ਤੋਂ ਰਿਹਾ ਹੁੰਦੇ ਸਾਰ ਹੀ ਕਨੇਡਾ ਵਿੱਚ ਬਾਬੇ ’ਤੇ ਕੇਸ ਚੱਲੇ ਤੇ ਉਸ ਨੂੰ ਬਣਦੀ ਸਜ਼ਾ ਮਿਲੇ, ਨਹੀਂ ਤਾਂ ਉਸ ਨੇ ਮੁੜ ਕੇ ਹੱਥ ਨਹੀਂ ਆਉਣਾਟੋਰਾਂਟੋ ਏਰੀਏ ਦੇ ਬਹੁਤ ਸਾਰੇ ਲੋਕਾਂ ਨਾਲ ਬਾਬੇ ਨੇ ਠੱਗੀ ਮਾਰੀ ਹੈ, ਜਿਨ੍ਹਾਂ ਵਿੱਚੋਂ ਦਰਜਨਾਂ ਵਿਅਕਤੀਆਂ ਦੀ ਲਿਸਟ ਪਰਮਜੀਤ ਕੋਲ ਹੈਪਰ ਬਹੁਤ ਸਾਰੇ ਲੋਕ ਸ਼ਰਮ ਦੇ ਮਾਰੇ, ਜੱਗ ਹਸਾਈ ਜਾਂ ਹੋਰ ਕਾਰਣਾਂ ਕਰਕੇ ਸਾਹਮਣੇ ਨਹੀਂ ਆ ਰਹੇਪਰਮਜੀਤ ਭੁੱਲਰ ਦੀ ਬੇਨਤੀ ਹੈ ਕਿ ਜਿਨ੍ਹਾਂ ਲੋਕਾਂ ਨਾਲ ਆਂਡਿਆਂ ਵਾਲੇ ਬਾਬੇ ਨੇ ਠੱਗੀ ਮਾਰੀ ਹੈ ਉਹ ਉਸ (ਪਰਮਜੀਤ ਭੁੱਲਰ) ਨਾਲ ਟੈਲੀਫੋਨ ਨੰਬਰ 416-779-6384 ਰਾਹੀਂ ਸੰਪਰਕ ਕਰ ਸਕਦੇ ਹਨ

*****

(511)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਰਜੀਤ ਬੇਦੀ

ਹਰਜੀਤ ਬੇਦੀ

Brampton, Ontario, Canada.
Phone: (647 924 9087)
Email: (harjitbedi46@gmail.com)

More articles from this author