HarjitBedi7ਜੇ ਰਾਤ ਹੈ ਤਾਂ ਦਿਨ ਵੀ ਚੜ੍ਹੇਗਾ। ਔੜ ਲੱਗੀ ਹੈ ਤਾਂ ਬਰਸਾਤ ਵੀ ਹੋਵੇਗੀ। ਬੱਸ ਆਪਣੀ ...
(2 ਸਤੰਬਰ 2021)

 

ਬੰਦੇ ਕੋਈ ਗੁਆਚੇ ਹੋਏ ਨਹੀਂ ਜਿਨ੍ਹਾਂ ਨੂੰ ਲੱਭਿਆ ਜਾਵੇਇਹ ਖਿਆਲ ਉਦੋਂ ਆਇਆ ਜਦ ਸਵੇਰੇ ਚਾਹ ਪੀਂਦਿਆਂ ਟੀ ਵੀ ਲਾਇਆ ਤਾਂ ਉੱਥੇ ਘਮਸਾਨ ਚੱਲ ਰਿਹਾ ਸੀਘਮਸਾਨ ਸੀ ਧਰਮ ਪਰਿਵਰਤਨ ਬਾਰੇਹਿੰਦੂ ਨੇਤਾ ਕਹਿ ਰਿਹਾ ਸੀ, ਲਵ ਜਿਹਾਦ ਦੇਸ਼ ਲਈ ਖਤਰਾ ਹੈਮੁਸਲਿਮ ਨੇਤਾ ਕਹਿ ਰਿਹਾ ਸੀ ਮੁਸਲਮਾਨਾਂ ਨੂੰ ਡਰਾ ਕੇ ਤੇ ਲਾਲਚ ਦੇ ਕੇ ਹਿੰਦੂ ਬਣਾਇਆ ਜਾ ਰਿਹਾ ਹੈਇਹ ਦੇਖ ਕੇ ਮੈਂ ਹੋਰ ਹੀ ਸੋਚਾਂ ਵਿੱਚ ਪੈ ਗਿਆਦੇਖੋ, ਇਨ੍ਹਾਂ ਚੌਰਿਆਂ ਨੂੰ ਧਰਮਾਂ ਦਾ ਕਿੰਨਾ ਫਿਕਰ ਹੈ ਪਰ ਆਪਣੇ ਹੀ ਧਰਮ ਵਾਲਿਆਂ ਦੀ ਦੁਰਦਸ਼ਾ ਦਾ ਕੋਈ ਫਿਕਰ ਨਹੀਂਇਹਨਾਂ ਨੂੰ ਆਪਣੇ ਧਰਮਾਂ ਦੇ ਬੱਚੇ ਭੀਖ ਮੰਗਦੇ ਅਤੇ ਭੁੱਖ ਨਾਲ ਮਰਦੇ ਤਾਂ ਦਿਸਦੇ ਨੀ, ਬਣੇ ਫਿਰਦੇ ਆ ਧਰਮਾਂ ਦੇ ਰਾਖੇਬੱਸ ਧਰਮਾਂ ਦੀ ਜ਼ੁਬਾਨੀ ਜਮ੍ਹਾਂ ਖਰਚ ਵਾਲੀ ਰੱਖਿਆ ਹੀ ਇੱਕੋ ਇੱਕ ਮੁੱਦਾ ਰਹਿ ਗਿਆ ਇਹਨਾਂ ਵਾਸਤੇ

ਭੁੱਖ-ਨੰਗ, ਗਰੀਬੀ, ਬੇਰੁਜ਼ਗਾਰੀ, ਗੁੰਡਾਗਰਦੀ, ਦਹਿਸ਼ਤ, ਫਿਰਕਾ-ਪ੍ਰਸਤੀ ਇਹਨਾਂ ਲਈ ਕੋਈ ਮੁੱਦਾ ਨਹੀਂਹੋਵੇ ਵੀ ਕਿਉਂ, ਫਿਰਕਾਪ੍ਰਸਤੀ ਤਾਂ ਇਹ ਲੋਕ ਆਪ ਫੈਲਾਉਂਦੇ ਨੇ ਤੇ ਆਪਣੇ ਚਹੇਤਿਆਂ ਦੀਆਂ ਗਲਤ ਪਾਲਸੀਆਂ ਤੋਂ ਲੋਕਾਂ ਦਾ ਧਿਆਨ ਹਟਾਉਂਦੇ ਨੇਉਹਨਾਂ ਦੀਆਂ ਕੁਰਸੀਆਂ ਪੱਕੀਆਂ ਕਰ ਕੇ ਗੱਦੀਆਂ ਤੇ ਬਿਠਾਉਂਦੇ ਨੇਬੰਦਿਆਂ ਨੂੰ ਹਿੰਦੂ, ਮੁਸਲਮਾਨ ਜਾਂ ਕਿਸੇ ਵੀ ਹੋਰ ਧਰਮ ਦਾ ਬਣਾਉਂਦੇ ਨੇ ਪਰ ਬੰਦਿਆਂ ਨੂੰ ਬੰਦੇ ਨਹੀਂ ਰਹਿਣ ਦਿੰਦੇਉਹਨਾਂ ਦੇ ਹੱਥਾਂ ਵਿੱਚ ਤਿਰਸ਼ੂਲ ਤੇ ਖੰਜਰ ਫੜਾਉਂਦੇ ਨੇਚੱਲੇ ਕੋਈ ਐਸੀ ਹਵਾ ਕਿ ਹਿੰਦੂ, ਸਿੱਖ ਜਾਂ ਮੁਸਲਮਾਨ ਬਣਨ ਦੀ ਥਾਂ ਬੰਦੇ ਬਣਿਆ ਜਾਵੇ ਤਾਂ ਹੀ ਬੰਦੇ ਲੱਭਣਗੇ

ਇਨ੍ਹਾਂ ਲੋਕਾਂ ਨੂੰ ਕੋਈ ਫਿਕਰ ਨਹੀਂ ਕਿ ਕਾਲਜਾਂ, ਸਕੂਲਾਂ ਵਿੱਚ ਸਟਾਫ ਨਹੀਂਕੋਈ ਫਿਕਰ ਨਹੀਂ ਕਿ ਬਿਨਾਂ ਟੀਚਰਾਂ ਤੋਂ ਬੱਚੇ ਕਿਵੇਂ ਪੜ੍ਹਨਗੇਜੇ ਚਰਚਾ ਕਰਨਗੇ ਤਾਂ ਬੱਸ ਮਸਾਲੇਦਾਰ ਖਬਰਾਂ ਦੀਆਪਣੀਆਂ ਧੀਆਂ ਭੈਣਾਂ ਨਾਲੋਂ ਹਨੀਪ੍ਰੀਤ ਬਾਰੇ ਜ਼ਿਆਦਾ ਸੋਚਣਗੇਘਰੇ ਭਾਵੇਂ ਭਾਂਡੇ ਖਾਲੀ ਹੋਣ, ਗੱਲ ਕਰਨਗੇ ਡੇਰੇ ਦੇ ਅਰਬਾਂ ਰੁਪਇਆਂ ਦੀਆਪੋ ਵਿੱਚੀ ਸਿੰਗ ਫਸਾਈ ਰੱਖਣਗੇ, ਇੱਕ ਜਾਂ ਦੂਜੀ ਪਾਰਟੀ ਦੇ ਹਿਮਾਇਤੀ ਬਣ ਕੇ ਤੇ ਖਾਈ ਜਾਣਗੇ ਦੋਹਾਂ ਤੋਂ ਛਿੱਤਰਜੇ ਕਦੇ ਸੱਚ ਬੋਲਣਾ ਪੈ ਜਾਵੇ ਤਾਂ ਮੂੰਹ ਨੂੰ ਲਾ ਲੈਂਦੇ ਹਨ ਅਲੀਗੜ੍ਹ ਦੇ ਜਿੰਦਰੇਅਖੌਤੀ ਵੱਡਿਆਂ ਬੰਦਿਆਂ ਮੂਹਰੇ ਲੰਮੇ ਪੈ ਜਾਣਗੇ ਅਤੇ ਆਪਣੇ ਵਰਗੇ ਹਮਾਤੜਾਂ ਨੂੰ ਰਾਮਪੁਰੀ ਚਾਕੂ ਦਿਖਾਉਣਗੇਅਜਿਹੀ ਹਾਲਤ ਵਿੱਚ ਬੰਦੇ ਕਿੱਥੋਂ ਲੱਭਣੇ ਹਨਪਰ ਜੇ ਰਾਤ ਹੈ ਤਾਂ ਦਿਨ ਵੀ ਚੜ੍ਹੇਗਾਔੜ ਲੱਗੀ ਹੈ ਤਾਂ ਬਰਸਾਤ ਵੀ ਹੋਵੇਗੀਬੱਸ ਆਪਣੀ ਜ਼ੁਬਾਨ ਖਾਮੋਸ਼ ਨਾ ਹੋਵੇ, ਸੁਪਨੇ ਨਾ ਮਰਨ, ਮਨ ਢਹਿੰਦੀ ਕਲਾ ਵਿੱਚ ਨਾ ਹੋਵੇਬੰਦਿਆਂ ਦਾ ਕੋਈ ਘਾਟਾ ਨਹੀਂ ਰਹਿਣਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2985)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਹਰਜੀਤ ਬੇਦੀ

ਹਰਜੀਤ ਬੇਦੀ

Brampton, Ontario, Canada.
Phone: (647 924 9087)
Email: (harjitbedi46@gmail.com)

More articles from this author