HarjitBedi7ਇਸ ਦੇ ਸਿੱਟੇ ਵਜੋਂ ਡਾ. ਚੋਪੜਾ ਅਤੇ ਉਸ ਦੇ ਦੋ ਹੋਰ ਸਹਿਕਰਮੀਆਂ ...
(11 ਫਰਬਰੀ 2018)

 

ShivChopra1ਪੰਜਾਬ ਦੇ ਕਪੂਰਥਲਾ ਦੇ ਜੰਮਪਲ ਵੈਟਰਨਰੀ ਡਾ. ਸ਼ਿਵ ਚੋਪੜਾ ਜੋ 60ਵਿਆਂ ਵਿੱਚ ਕਨੇਡਾ ਆ ਕੇ ਇੱਥੇ ਮਾਈਕਰੋਬਾਇਔਲੋਜੀ ਵਿਸ਼ੇ ਵਿੱਚ ਪੀ ਐੱਚ ਡੀ ਕੀਤੀ। ਉਹਨਾਂ ਨੇ 1969 ਤੋਂ ਸੰਨ 2004 ਤੱਕ ਹੈਲਥ ਕਨੇਡਾ ਵਿੱਚ ਸੀਨੀਅਰ ਵਿਗਿਆਨੀ ਵਜੋਂ ਨੌਕਰੀ ਕੀਤੀ। ਉਹਨਾਂ ਦੀ 7 ਜਨਵਰੀ 2018 ਨੂੰ ਔਟਵਾ ਵਿੱਚ ਮੌਤ ਹੋ ਗਈ। ਲੋਕ ਹਿਤਾਂ ਨੂੰ ਪਰਣਾਏ ਹੋਏ ਇਸ ਸੁਹਿਰਦ ਭਾਰਤੀ ਮੂਲ ਦੇ ਵਿਗਿਆਨੀ ਨੇ 90ਵਿਆਂ ਵਿੱਚ ਉਹਨਾਂ ਦਵਾਈਆਂ ਨੂੰ, ਜਿਹਨਾਂ ਦੀ ਵਰਤੋਂ ਨਾਲ ਪੈਦਾ ਹੋਏ ਦੁੱਧ ਅਤੇ ਹੋਰ ਖੁਰਾਕੀ ਪਦਾਰਥਾਂ ਨੂੰ ਪ੍ਰਵਾਨ ਕਰਨ ਲਈ ਆਪਣੇ ਉੱਤੇ ਬਣੇ ਦਬਾਅ ਵਿਰੁੱਧ ਆਵਾਜ਼ ਉਠਾਈ। ਉਸਦਾ ਸਰੋਕਾਰ ਜਾਨਵਰਾਂ ਨੂੰ ਦਿੱਤੇ ਜਾਣ ਵਾਲੇ ਉਹਨਾਂ ਡਰੱਗਾਂ ਨਾਲ ਸੀ ਜਿਹਨਾਂ ਦੀ ਵਰਤੋਂ ਜਾਨਵਰਾਂ ਅਤੇ ਉਹਨਾਂ ਤੋਂ ਪਰਾਪਤ ਭੋਜਨ ਪਦਾਰਥ ਮਨੁੱਖੀ ਸਿਹਤ ਲਈ ਖਤਰਾ ਸਨ।

ਉਸ ਨੇ ਸੂਰਾਂ ਨੂੰ ਦਿੱਤੀ ਜਾਣ ਵਾਲੀ ਕਾਰਬਾਡੌਕਸ ਅਤੇ ਗਾਵਾਂ ਅਤੇ ਮੁਰਗਿਆਂ ਨੂੰ ਦਿੱਤੀ ਜਾਣ ਵਾਲੀ ਬੇਅਟਰਿੱਟ ਬਾਰੇ ਸਵਾਲ ਖੜ੍ਹੇ ਕੀਤੇ ਕਿ ਇਹ ਡਰੱਗ ਜਾਨਵਰਾਂ ਦੇ ਲਈ ਖਤਰਨਾਕ ਹਨ ਅਤੇ ਇਹਨਾਂ ਨੂੰ ਭੋਜਨ ਦੇ ਤੌਰ ’ਤੇ ਵਰਤਨ ਵਾਲੇ ਮਨੁੱਖਾਂ ਲਈ ਵੀ। ਉਸ ਨੂੰ ਸਭ ਤੋਂ ਵੱਡਾ ਇਤਰਾਜ਼ ਡਰੱਗ ਬੀ ਜੀ ਐੱਚ (ਬੋਵਾਇਨ ਗਰੋਥ ਹਾਰਮੋਨ) ਬਾਰੇ ਸੀ। ਇਹ ਡਰੱਗ ਗਾਵਾਂ ਵਿੱਚ ਦੁੱਧ ਦੇ ਵਾਧੇ ਲਈ ਵਰਤਿਆ ਜਾਂਦਾ ਸੀ ਅਤੇ ਵਿਗਿਆਨਕ ਦੀ ਸਮਝ ਅਨੁਸਾਰ ਉਸ ਦੁੱਧ ਦੀ ਵਰਤੋਂ ਮਨੁੱਖਾਂ ਲਈ ਹਾਨੀਕਾਰਕ ਸੀ। ਡਾ. ਚੋਪੜਾ ਦੁਆਰਾ ਪਬਲਿਕ ਤੌਰ ’ਤੇ ਬੀ ਜੀ ਐੱਚ ਦੀ ਆਲੋਚਨਾ ਕਰਨ ’ਤੇ ਹੈਲਥ ਕਨੇਡਾ ਨੇ ਉਸ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਕਿਹਾ। ਇਸ ਡਰੱਗ ਬਾਰੇ ਸੈਨੇਟ ਤੱਕ ਵੀ ਬਹਿਸ ਹੋਈ ਸੀ ਤੇ 1999 ਵਿੱਚ ਇਸ ਨੂੰ ਅਪਰੂਵ ਨਾ ਕਰਨ ਦਾ ਫੈਸਲਾ ਲਿਆ ਗਿਆ।

ਹਰਭਜਨ ਸੋਹੀ ਦੀ ਕਵਿਤਾ ਦੇ ਬੋਲ,

ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਟੁੱਟਿਆਂ ਨਹੀਂ ਭੁਰਦੀ।
ਹਰ ਫੱਟੜ ਮੱਥਾ ਨਹੀਂ ਝੁਕਦਾ
, ਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀ।      
ਵਾਂਗ ਡਾ. ਚੋਪੜਾ ਨੇ ਆਪਣੇ ਰੁਜ਼ਗਾਰਦਾਤਾਵਾਂ ਦੀ ਇਹ ਗੱਲ ਮੰਨਣੋਂ ਇਨਕਾਰ ਕਰ ਦਿੱਤਾ ਕਿ ਉਹ ਇਸ ਬਾਰੇ ਪਬਲਿਕ ਵਿੱਚ ਨਾ ਬੋਲੇ ਅਤੇ ਨਾ ਹੀ ਇਸ ਗੱਲ ਦਾ ਬਿਆਨ ਕਰੇ ਕਿ ਹੈਲਥ ਕਨੇਡਾ ਵਲੋਂ ਉਸ ’ਤੇ ਦਬਾਅ ਪਾਇਆ ਜਾ ਰਿਹਾ ਹੈ। ਸੰਨ 1998 ਵਿੱਚ ਡਾ. ਚੋਪੜਾ ਅਤੇ ਉਸਦੇ ਸਹਿਕਰਮੀ ਡਾ. ਮਾਰਗਰੇਟ ਹੇਡਨ ਦੀ ਟੈਲੀਵਿਯਨ ’ਤੇ ਇੰਟਰਵਿਊ ਹੋਈ ਜਿਸ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਇਸ ਬਾਰੇ ਕਿਵੇਂ ਸੋਚਦੇ ਹਨ ਕਿ ਉਹਨਾਂ ਤੇ ਡਰੱਗ ਦੀ ਵਰਤੋਂ ’ਤੇ ਸਹਿਮਤੀ ਲਈ ਦਬਾਅ ਕਿਉਂ ਪਾਇਆ ਜਾ ਰਿਹਾ ਹੈ? ਤਾਂ ਡਾ. ਚੋਪੜਾ ਦਾ ਜਵਾਬ ਸੀ ਕਿ ਇਹ ਸਿਰਫ ਇਸ ਲਈ ਕੀਤਾ ਜਾ ਰਿਹਾ ਹੈ ਕਿ ਇਸ ਦੀ ਵਰਤੋਂ ਜਾਰੀ ਰਹੇ ਤੇ ਡਰੱਗ ਬਣਾਉਣ ਵਾਲੀਆਂ ਕੰਪਨੀਆਂ ਨੂੰ ਮੁਨਾਫਾ ਹੁੰਦਾ ਰਹੇ।

ਇਸ ਦੇ ਸਿੱਟੇ ਵਜੋਂ ਡਾ. ਚੋਪੜਾ ਅਤੇ ਉਸ ਦੇ ਦੋ ਹੋਰ ਸਹਿਕਰਮੀਆਂ ਡਾ. ਮਾਰਗਰੇਟ ਹੇਡਨ ਅਤੇ ਡਾ. ਗੇਰਾਰਡ ਲੰਬਰਟ ਨੂੰ 2004 ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ। ਡਾ. ਚੋਪੜਾ ਨੇ ਆਪਣੀ ਬਰਤਰਫੀ ਨੂੰ ਕੋਰਟ ਵਿੱਚ ਚੈਲੰਜ ਕਰ ਦਿੱਤਾ ਅਤੇ 13 ਸਾਲ ਲਗਾਤਾਰ ਕੋਰਟਾਂ ਵਿੱਚ ਲੜਾਈ ਲੜੀ। ਸਤੰਬਰ 2017 ਵਿੱਚ ਉਸ ਦੇ ਵਿਰੁੱਧ ਅੰਤਮ ਫੈਸਲਾ ਹੋਣ ਸਮੇਂ ਉਸ ਨੇ ਕਿਹਾ, “ਜੇਕਰ ਅੱਜ ਮੇਰੀ ਜਿੱਤ ਹੋ ਜਾਂਦੀ ਤਾਂ ਮੈਨੂੰ ਮੁਆਵਜ਼ੇ ਦੇ ਤੌਰ ’ਤੇ ਮੇਰੀ ਤਨਖਾਹ ਮਿਲ ਜਾਣੀ ਸੀ ਪਰ ਲੋਕਾਂ ਦੀ ਭੋਜਨ ਸੁਰੱਖਿਆ ਦਾ ਮਸਲਾ ਫੇਰ ਵੀ ਰਹਿਣਾ ਸੀ।” ਉਸ ਦੇ ਇਹਨਾਂ ਸਬਦਾਂ ਤੋਂ ਪਤਾ ਲਗਦਾ ਹੈ ਕਿ ਉਸ ਨੂੰ ਨਿੱਜ ਨਾਲੋਂ ਵੱਧ ਲੋਕਾਂ ਲਈ ਭੋਜਨ ਸੁਰੱਖਿਆ ਦਾ ਮਸਲਾ ਵਧੇਰੇ ਅਹਿਮ ਸੀ।

ਡਾ. ਚੋਪੜਾ ਅਤੇ ਉਸ ਦੇ ਦੋ ਸਾਥੀ ਵਿਗਿਆਨੀ ਸੱਚਮੁੱਚ ਹੀ ਲੋਕ ਸੇਵਕਾਂ ਅਤੇ ਆਪਣੇ ਕਿੱਤੇ ਨਾਲ ਇਨਸਾਫ ਕਰਨ ਦੀ ਸੱਚੀ ਸੁੱਚੀ ਉਦਾਹਰਣ ਹਨ, ਜਿਹਨਾਂ ਨੇ ਆਪਣੇ ਨਿੱਜੀ ਹਿਤਾਂ ਨਾਲੋਂ ਆਮ ਲੋਕਾਂ ਦੇ ਹਿਤਾਂ ਨੂੰ ਅਹਿਮੀਅਤ ਦਿੱਤੀ। ਉਹ ਸੱਚਮੁੱਚ ਹੀ ਪਬਲਿਕ ਦੇ ਭਲੇ ਲਈ ਆਵਾਜ਼ ਬੁਲੰਦ ਕਰਨ ਵਾਲੇ ਮੋਢੀ ਸਨ। ਡਾ. ਚੋਪੜਾ ਨੇ ਭੋਜਨ ਸਬੰਧੀ ਇਸ ਵਿਆਪਕ ਵਿਸ਼ੇ ਨੂੰ ਕਨੇਡਾ ਦੀਆਂ ਬਹੁਤ ਸਾਰੀਆਂ ਥਾਵਾਂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਚੁੱਕਿਆ ਅਤੇ ਲੋਕਾਂ ਨਾਲ ਸਬੰਧਤ ਸਿਹਤ ਪ੍ਰਤੀ ਇਸ ਮਸਲੇ ਨੂੰ ਉਭਾਰਨ ਲਈ “ਕਨੇਡੀਅਨ ਕੌਂਸਲ ਔਨ ਫੂਡ ਸੇਫਟੀ ਐਂਡ ਹੈਲਥ” ਨਾਂ ਦੀ ਜਥੇਬੰਦੀ ਖੜ੍ਹੀ ਕੀਤੀ। ਉਸ ਨੇ ਇਸ ਸਾਰੀ ਗਾਥਾ ਅਤੇ ਇੱਥੋਂ ਦੇ ਅੰਦਰੂਨੀ ਤੰਤਰ ਦਾ ਬਿਆਨ ਬੜੇ ਹੀ ਵਿਸਥਾਰ ਨਾਲ ਆਪਣੀ ਪੁਸਤਕ, “ਕੁਰਪਟ ਟੂ ਦਾ ਕੋਰ” ਵਿੱਚ ਕੀਤਾ ਹੈ। ਕਨੇਡਾ ਵਿੱਚ ਬੋਵਾਈਨ ਗਰੋਥ ਹਾਰਮੋਨ ਬਾਰੇ ਡਾ. ਚੋਪੜਾ ਦਾ ਰੋਲ ਅਤੇ ਇਸ ਸਬੰਧ ਵਿੱਚ ਕਨੇਡਾ ਵਿੱਚ ਕੀ ਵਾਪਰਿਆ ਵੈਬਸਾਈਟ:      "https:// Cban.Ca/ the story -of-bovine-growth-harmone-in-Canada/          ਉੱਤੇ ਵੀ ਉਪਲਬਦ ਹੈ।

ਡਾ. ਚੋਪੜਾ ਇੱਕ ਅਜਿਹਾ ਵਿਗਿਆਨੀ ਸੀ ਜੋ ਲੋਕਾਂ ਨੂੰ ਪਰਣਾਇਆ ਹੋਇਆ ਸੀ, ਜਿਸਨੇ ਨਿੱਜੀ ਹਿਤਾਂ ਨੂੰ ਲੱਤ ਮਾਰ ਕੇ ਆਪਣੇ ਕੈਰੀਅਰ ਦੀ ਪਰਵਾਹ ਨਾ ਕਰਦੇ ਹੋਏੇ ਸਿਹਤ ਸੁਰੱਖਿਆ ਲਈ ਉੱਚੀ ਸੁਰ ਵਿੱਚ ਹੋਕਾ ਦਿੱਤਾ। ਨਾਮੀ ਕੰਪਨੀਆਂ ਵਲੋਂ ਮਿੱਟੀ ਅਤੇ ਭੋਜਨ ਪਦਾਰਥਾਂ ਵਿੱਚ ਘੋਲੇ ਜਾ ਰਹੇ ਮਨੁੱਖੀ ਸਿਹਤ ਵਾਸਤੇ ਜ਼ਹਿਰ ਸਮਾਨ ਰਸਾਇਣਾਂ ਵਿਰੁੱਧ ਮੋਰਚਾ ਖੋਲ੍ਹੀ ਰੱਖਿਆ। ਉਸ ਦੀ ਦਲੀਲ ਸੀ ਕਿ ਕੀਟਨਾਸ਼ਕਾਂ ਅਤੇ ਕੈਮੀਕਲ ਪਦਾਰਥਾਂ ਦੀ ਅੰਨ੍ਹੀ ਵਰਤੋਂ ਕਾਰਣ ਕੈਂਸਰ ਅਤੇ ਅਜਿਹੇ ਹੋਰ ਭਿਆਨਕ ਰੋਗ ਪਨਪ ਰਹੇ ਹਨ। ਪਰ ਹੈਲਥ ਕਨੇਡਾ ਅਤੇ ਸਰਕਾਰ ਵਲੋਂ ਉਸ ਦੁਆਰਾ ਉਠਾਈ ਆਵਾਜ਼ ਨੂੰ ਅਣਗੌਲਿਆਂ ਕਰ ਦਿੱਤਾ ਗਿਆ। ਮੌਤ ਬਾਦ ਡਾ. ਚੋਪੜਾ ਦੇ ਹੌਸਲੇ ਭਰਪੂਰ ਕਾਰਜ ਨੂੰ ਵੱਡੀ ਕਮਿਊਨਿਟੀ ਵਿੱਚ ਤਾਂ ਸੂਝਵਾਨ ਲੋਕਾਂ ਦੀ ਵੱਡੀ ਗਿਣਤੀ ਵਲੋਂ ਯਾਦ ਕੀਤਾ ਜਾ ਰਿਹਾ ਹੈ ਪਰ ਪੰਜਾਬੀ/ਭਾਰਤੀ ਭਾਈਚਾਰੇ ਵਲੋਂ ਨਹੀਂ। ਸ਼ਾਇਦ ਅਸੀਂ ਇਸ ਤਰ੍ਹਾਂ ਦੇ ‘ਯੋਧਿਆਂ’ ਨੂੰ ਯਾਦ ਕਰਨਾ ਨਹੀਂ ਸਿੱਖਿਆ।

*****

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਹਰਜੀਤ ਬੇਦੀ

ਹਰਜੀਤ ਬੇਦੀ

Brampton, Ontario, Canada.
Phone: (647 924 9087)
Email: (harjitbedi46@gmail.com)

More articles from this author