HarjitBedi7ਮੈਂਨੂੰ ਮੂਲਵਾਦੀਆਂ ਤੋਂ ਇਸ ਕਰ ਕੇ ਨਫਰਤ ਹੈ ਕਿ ਜੇ ਉੱਪਰ ਆ ਗਏ ਤਾਂ ਉਹ ...
(17 ਸਤੰਬਰ 2021)

 

“ਬਰਾਬਰੀ ਮੇਰੇ ਲਈ ਨਾਅਰਾ ਨਹੀਂ ਹੈ, ਮੇਰਾ ਅਕੀਦਾ ਹੈ, ਮਨੁੱਖਤਾ ਦਾ ਸੁਪਨਾ ਹੈ” ਇਹ ਸ਼ਬਦ ਹਨ ਭਾਅ ਜੀ ਗੁਰਸ਼ਰਨ ਸਿੰਘ ਦੇਇਹ ਗੱਲ ਉਹਨਾਂ ਨੇ ਸਿਰਫ ਕਹੀ ਹੀ ਨਹੀਂ ਸਗੋਂ ਆਪਣੇ ਹਰ ਇੱਕ ਨਾਟਕ ਅਤੇ ਹਰ ਲਿਖਤ ਵਿੱਚ ਇਸ ਗੱਲ ਨੂੰ ਉਭਾਰਿਆ ਵੀਉਹ ਸੱਚਮੁੱਚ ਦੀ ਬਰਾਬਰੀ ਵਾਲਾ ਸੰਸਾਰ ਲੋਚਦੇ ਸਨਇਹ ਉਹਨਾਂ ਦੇ ਜੀਵਨ ਦੇ ਹਰ ਪਹਿਲੂ ਵਿੱਚੋਂ ਉੱਭਰ ਕੇ ਸਾਹਮਣੇ ਆਉਂਦਾ ਹੈਜਿੱਥੇ ਗੁਰਸ਼ਰਨ ਸਿੰਘ ਦੱਬੇ ਕੁਚਲੇ, ਗਰੀਬ ਲੋਕਾਂ, ਦਲਿਤਾਂ ਬਾਰੇ ਜ਼ਿੰਦਗੀ ਦੀਆਂ ਬਰਾਬਰ ਸਹੂਲਤਾਂ ਬਾਰੇ ਫਿਕਰਮੰਦ ਸੀ, ਉੱਥੇ ਔਰਤਾਂ ਜੋ ਉਹਨਾਂ ਤੋਂ ਵੀ ਵੱਧ ਕੇਵਲ ਔਰਤਾਂ ਹੋਣ ਕਰ ਕੇ ਸੰਤਾਪ ਹੰਢਾਅ ਰਹੀਆਂ ਹਨ ਬਾਰੇ ਚਿੰਤਾ ਉਸ ਤੋਂ ਵੀ ਵਧੇਰੇ ਸੀ

ਸੰਨ 1947 ਵੇਲੇ ਸਿਰਫ 18 ਕੁ ਵਰ੍ਹਿਆਂ ਦੇ ਗੁਰਸ਼ਰਨ ਸਿੰਘ ਨੇ ਉਸ ਸਮੇਂ ਦਾ ਉਜਾੜਾ ਅਤੇ ਦੁੱਖ ਜੋ ਖਾਸ ਤੌਰ ’ਤੇ ਔਰਤਾਂ ਨੂੰ ਹੰਢਾਉਣਾ ਪਿਆ, ਆਪਣੀ ਅੱਖੀਂ ਦੇਖਿਆਇਹ ਉਹਨਾਂ ਦੇ ਮਨ ’ਤੇ ਹਮੇਸ਼ਾ ਚਿੱਤਰਿਆ ਰਿਹਾਉਹ ਜਦ ਵੀ ਮਜ਼ਹਬੀ ਜਨੂੰਨ ਵਿੱਚ ਅੰਨ੍ਹੇ ਹੋਏ ਲੋਕਾਂ ਦੀਆਂ ਗੱਲਾਂ ਕਰਦੇ ਤਾਂ ਊਧਮ ਸਿੰਘ ਨਾਗੋਕੇ ਅਤੇ ਈਸ਼ਰ ਸਿੰਘ ਮਝੈਲ ਸਿੰਘ ਦਾ ਨਾਂ ਲੈਂਦਿਆਂ ਉਹਨਾਂ ਦੀ ਆਵਾਜ਼ ਰੋਹ ਨਾਲ ਭਰ ਜਾਂਦੀ ਜਿੰਨ੍ਹਾ ਨੇ ਅੰਮ੍ਰਿਤਸਰ ਹਾਲ ਬਜ਼ਾਰ ਤੋਂ ਲੈ ਕੇ ਮੋਚੀ ਬਜ਼ਾਰ ਤਕ ਮੁਸਲਮਾਨ ਔਰਤਾਂ ਨੂੰ ਨੰਗਾ ਕਰ ਕੇ ਜਲੂਸ ਕੱਢਿਆ ਸੀਉਹਨਾਂ ਦੇ ਮਨ ਵਿੱਚ ਹਮੇਸ਼ਾ ਇਹ ਗੱਲ ਰੜਕਦੀ ਰਹੀ ਕਿ ਉਨ੍ਹਾਂ ਤੇ ਉਨ੍ਹਾਂ ਵਰਗੇ ਆਗੂਆਂ ਨੂੰ ਇਸ ਕਰਤੂਤ ਦੀ ਸਜ਼ਾ ਕਿਉਂ ਨਹੀਂ ਮਿਲੀ ਉਨ੍ਹਾਂ ਸਾਰੀ ਉਮਰ ਮਜ਼ਹਬੀ ਦਹਿਸ਼ਤ ਅਤੇ ਸਿਆਸਤ ਦੀ ਵਿਰੋਧਤਾ ਕੀਤੀ ਜਿਸਦੇ ਨਾਂ ’ਤੇ ਔਰਤਾਂ ਨੂੰ ਕਾਫਲਿਆਂ ਵਿੱਚੋਂ ਧੂਹਿਆ ਗਿਆ

ਭਾਅ ਜੀ ਕਹਿੰਦੇ ਸਨ, “ਲੋਕ-ਸ਼ਕਤੀ ਨਾਲ ਹੀ ਸਮਾਜ ਨੂੰ ਬਦਲਿਆ ਜਾ ਸਕਦਾ ਹੈ ਅਤੇ ਇਹ ਲੋਕ ਸ਼ਕਤੀ ਉਦੋਂ ਬਣੇਗੀ ਜਦੋਂ ਮੇਰੀਆਂ ਭੈਣਾਂ ਐਨ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਖਲੋਣਗੀਆਂ।” ਇਹੀ ਕਾਰਨ ਸੀ ਕਿ ਉਹ ਹਰ ਖੇਤਰ ਵਿੱਚ ਔਰਤਾਂ ਦੀ ਸ਼ਮੂਲੀਅਤ ਚਾਹੁੰਦੇ ਸਨਕਈ ਵਾਰ ਜਦ ਪਿੰਡਾਂ ਵਿੱਚ ਦਰਸ਼ਕਾਂ ਵਿੱਚ ਔਰਤਾਂ ਨਾ ਹੁੰਦੀਆਂ ਤਾਂ ਉਹ ਨਾਟਕ ਸ਼ੁਰੂ ਨਹੀਂ ਸੀ ਕਰਦੇ ਤੇ ਸਟੇਜ ਤੋਂ ਅਨਾਊਂਸ ਕਰਦੇ, “ਮੇਰੀਆਂ ਧੀਆਂ, ਭੈਣਾਂ ਘਰਾਂ ਵਿੱਚ ਲੁਕ ਕੇ ਨਾ ਬੈਠਣ, ਉਹ ਵੀ ਆ ਕੇ ਨਾਟਕ ਦੇਖਣ।” ਫਿਰ ਜਦ ਔਰਤਾਂ ਆ ਜਾਂਦੀਆਂ ਤਾਂ ਨਾਟਕ ਸ਼ੁਰੂ ਕਰਦੇਔਰਤਾਂ ਨੂੰ, ਖਾਸ ਕਰਕੇ ਪੇਂਡੂ ਔਰਤਾਂ ਨੂੰ ਮਰਦਾਂ ਦੇ ਬਰਾਬਰ ਬੈਠ ਕੇ ਨਾਟਕ ਦੇਖਣ ਦੀ ਜੁਰਅਤ ਪੈਦਾ ਕਰਨਾ ਕੋਈ ਮਾਮੂਲੀ ਗੱਲ ਨਹੀਂ ਸੀਉਹਨਾਂ ਦੇ ਬਹੁਤ ਸਾਰੇ ਨਾਟਕਾਂ ਵਿੱਚ ਔਰਤਾਂ ਨਾਲ ਸਬੰਧਤ ਵਿਸ਼ਾ ਹੁੰਦਾਉਹ ਚਾਹੁੰਦੇ ਸਨ ਕਿ ਔਰਤਾਂ ਜਿਹੜੀ ਦੂਹਰੀ ਮਾਰ ਸਹਿ ਰਹੀਆਂ ਹਨ ਆਪਣੇ ਹੱਕਾਂ ਬਾਰੇ ਚੇਤਨ ਹੋਣ ਤੇ ਆਪਣੇ ਹੱਕਾਂ ਅਤੇ ਸਮਾਜਕ ਸਰੋਕਾਰਾਂ ਲਈ ਲੜੇ ਜਾ ਰਹੇ ਸੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ

ਭਾਅ ਜੀ ਗੁਰਸ਼ਰਨ ਸਿੰਘ ਔਰਤਾਂ ਦੀ ਬਰਾਬਰੀ ਦੇ ਸੰਘਰਸ਼ ਦੀ ਗੱਲ ਆਪਣੇ ਨਾਟਕਾਂ ਵਿੱਚ ਕਰਦੇ ਸਨਇਹ ਸਵਾਲ, “ਬੱਚੇ ਨੂੰ ਜਨਮ ਮਾਂ ਦਿੰਦੀ ਹੈ, ਪਾਲਣ ਪੋਸ਼ਣ ਵੀ ਮਾਂ ਹੀ ਕਰਦੀ ਹੈ, ਫਿਰ ਸਕੂਲ ਦਾਖਲ ਹੋਣ ਸਮੇਂ ਇਕੱਲੇ ਬਾਪ ਦਾ ਨਾਂ ਕਿਉਂ ਲਿਖਿਆ ਜਾਂਦਾ ਹੈ?” ਉਸ ਨੇ ਆਪਣੇ ਨਾਟਕ ਰਾਹੀਂ ਹੀ ਲੋਕਾਂ ਸਾਹਮਣੇ ਅਤੇ ਅਧਿਕਾਰੀਆਂ ਸਾਹਮਣੇ ਖੜ੍ਹਾ ਕੀਤਾ ਸੀਉਸ ਨੇ ਲਗਾਤਾਰ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਵੀ ਜੋਰਦਾਰ ਆਵਾਜ਼ ਉਠਾਈਨਾਟਕ ਰਾਹੀਂ ਇਹੀ ਸਵਾਲ ਉਠਾਉਣ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਐਲਾਨ ਕੀਤਾ, “ਅੱਜ ਤੋਂ ਬਾਦ ਹਰ ਸਾਰਟੀਫਿਕੇਟ ਉੱਤੇ ਮਾਂ ਅਤੇ ਬਾਪ ਦੋਹਾਂ ਦਾ ਨਾਮ ਲਿਖਿਆ ਜਾਵੇਗਾ।” ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕੀਤੀ ਪਹਿਲਕਦਮੀ ਤੇ ਹੁਣ ਹਰੇਕ ਬੋਰਡ ਅਤੇ ਯੂਨੀਵਰਸਿਟੀ ਨੇ ਇਸ ਨੂੰ ਅਪਣਾ ਲਿਆ ਹੈ

ਭਾਅ ਜੀ ਨੇ ਜ਼ਿੰਦਗੀ ਭਰ ਔਰਤਾਂ ਦੇ ਮਾਣ ਸਨਮਾਨ ਦਾ ਹੋਕਾ ਆਪਣੇ ਨਾਟਕਾਂ ਰਾਹੀਂ ਦਿੱਤਾਉਹਨਾਂ ਨੂੰ ਇਹ ਗੱਲ ਬਹੁਤ ਹੀ ਚੁਭਦੀ ਸੀ ਕਿ ਜਦੋਂ ਦੋ ਮਰਦ ਆਪਸ ਵਿੱਚ ਲੜਦੇ ਹਨ ਤਾਂ ਉਹ ਇੱਕ ਦੂਜੇ ਨੂੰ ਮਾਵਾਂ ਭੈਣਾਂ ਦੀਆਂ ਗਾਲ੍ਹਾਂ ਕਿਉਂ ਕਢਦੇ ਹਨਔਰਤ ਨੂੰ ਦਿੱਤੀਆਂ ਜਾਣ ਵਾਲੀਆਂ ਅਸੀਸਾਂ ਵੀ ਉਸ ਲਈ ਨਾ ਹੋ ਕੇ ਉਸ ਦੇ ਪਤੀ ਜਾਂ ਪੁੱਤਰ ਲਈ ਹੀ ਹੁੰਦੀਆਂ ਹਨਉਹ ਇਸਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਆਪਣੀ ਬੁਲੰਦ ਆਵਾਜ਼ ਵਿੱਚ ਕਹਿੰਦੇ, “ਮਾਵਾਂ ਭੈਣਾਂ ਨੂੰ ਗਾਲ੍ਹਾਂ ਮੱਤ ਕੱਢੋ।” ਉਹਨਾਂ ਮੁਤਾਬਕ ਗਾਲ੍ਹਾਂ ਕੱਢਣਾ ਸਾਡੇ ਸੱਭਿਆਚਾਰ ਦਾ ਅਤੀ ਸ਼ਰਮਨਾਕ ਅਤੇ ਨਿੰਦਣਯੋਗ ਪਹਿਲੂ ਹੈਇਹ ਉਸ ਜਗੀਰੂ ਸੋਚ ਦਾ ਸਿੱਟਾ ਹੈ ਜਿਸ ਵਿੱਚ ਔਰਤ ਨੂੰ ਮਰਦ ਨਾਲੋਂ ਘਟੀਆ ਅਤੇ ਹੀਣਾ ਸਮਝਿਆ ਜਾਂਦਾ ਹੈਉਹਨਾਂ ਹਮੇਸ਼ਾ ਔਰਤਾਂ ਦੀ ਬਰਾਬਰੀ ਅਤੇ ਮੁਕਤੀ ਲਈ ਚੱਲੇ ਘੋਲਾਂ ਦੀ ਹਿਮਾਇਤ ਕੀਤੀਆਪਣੀ ਨਿੱਜੀ ਜ਼ਿੰਦਗੀ ਤੇ ਆਪਣੇ ਨਾਟ-ਸੰਸਾਰ ਵਿੱਚ ਔਰਤਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦਾ ਸਾਥ ਦਿੱਤਾਉਹਨਾਂ ਨੂੰ ਇਹ ਗੱਲ ਵੀ ਰੜਕਦੀ ਸੀ ਕਿ ਜਥੇਬੰਦੀਆਂ ਵਿੱਚ ਔਰਤਾਂ ਨਾਲ ਬੇਇਨਸਾਫੀ ਹੁੰਦੀ ਹੈਉਹਨਾਂ ਦੀ ਕਾਬਲੀਅਤ ਨੂੰ ਅਣਗੌਲਿਆ ਕੀਤਾ ਜਾਂਦਾ ਹੈ

ਭਾਅ ਜੀ ਨੇ ਜਿਸ ਤਰ੍ਹਾਂ ਮਜ਼ਹਬੀ ਦਹਿਸ਼ਤਗਰਦੀ ਅਤੇ ਸਿਆਸਤ ਦਾ ਸੰਨ 47 ਮੌਕੇ ਵਿਰੋਧ ਕੀਤਾ ਉਸੇ ਤਰ੍ਹਾਂ ਨੌਂਵੇਂ ਦਹਾਕੇ ਵਿੱਚ ਚੱਲੀ ਜਨੂੰਨੀ ਹਨੇਰੀ ਦਾ ਵੀ ਡਟ ਕੇ ਵਿਰੋਧ ਅਤੇ ਮੁਕਾਬਲਾ ਕੀਤਾਉਹਨਾਂ ਦਾ ਕਹਿਣਾ ਸੀ, “ਮੇਰੀਆਂ ਦੋ ਧੀਆਂ ਨੇ ਤੇ ਉਹ ਕਿਸੇ ਮਜ਼ਹਬ ਦੇ ਨਾਂ ’ਤੇ ਉਸਾਰੇ ਗਏ ਸਮਾਜ ਵਿੱਚ ਬੰਦਸ਼ਾਂ ਭਰੀਆਂ ਜ਼ਿੰਦਗੀਆਂ ਜੀਣ, ਇਹ ਮੈਂਨੂੰ ਮਨਜ਼ੂਰ ਨਹੀਂ।” ਉਹ ਇਹ ਗੱਲ ਕਹਿੰਦਿਆਂ ਕਈ ਵਾਰ ਬਹੁਤ ਭਾਵੁਕ ਹੋ ਜਾਂਦੇਉਹ ਇਹ ਗੱਲ ਸਿਰਫ ਆਪਣੀਆਂ ਹੀ ਧੀਆਂ ਵਾਸਤੇ ਨਹੀਂ ਸੀ ਕਹਿੰਦੇ ਸਗੋਂ ਇਸ ਧਰਤੀ ਦੀਆਂ ਸਮੁੱਚੀਆਂ ਧੀਆਂ ਦਾ ਉਹਨਾਂ ਨੂੰ ਫਿਕਰ ਸੀਇਹ ਭਾਵੁਕਤਾ ਕਿਸੇ ਸਾਧਾਰਨ ਮਨੁੱਖ ਦੀ ਭਾਵੁਕਤਾ ਨਹੀਂ ਸੀ ਜੋ ਬਿਨਾ ਸੋਚ ਦੇ ਭਾਵੁਕ ਹੋ ਜਾਵੇਇੱਕ ਸੱਚਾ ਸੁੱਚਾ ਕਮਿਊਨਿਸਟ ਹੋਣ ਕਰ ਕੇ ਇਹ ਸੰਵੇਦਨਸ਼ੀਲਤਾ ਉਹਨਾਂ ਨੂੰ ਉਸ ਵਿਚਾਰਧਾਰਾ ਵਿੱਚੋਂ ਮਿਲੀ ਸੀਉਹਨਾਂ ਦਾ ਇਹ ਵੀ ਕਹਿਣਾ ਸੀ, “ਮੈਂਨੂੰ ਮੂਲਵਾਦੀਆਂ ਤੋਂ ਇਸ ਕਰ ਕੇ ਨਫਰਤ ਹੈ ਕਿ ਜੇ ਉੱਪਰ ਆ ਗਏ ਤਾਂ ਉਹ ਮੇਰੀਆਂ ਬੇਟੀਆਂ ਤੋਂ ਜੀਣ ਦਾ ਹੱਕ ਖੋਹ ਲੈਣਗੇਸਭ ਤੋਂ ਪਹਿਲਾਂ ਉਹਨਾਂ ਦੇ ਸਿਰ ’ਤੇ ਪੱਲਾ ਕਰਵਾ ਦੇਣਗੇ ਤੇ ਉਹਨਾਂ ਨੂੰ ਕਹਿਣਗੇ ਬਈ ਔਰਤਾਂ ਇਹ ਨਹੀਂ ਕਰ ਸਕਦੀਆਂ, ਉਹ ਨਹੀਂ ਕਰ ਸਕਦੀਆਂ, ਕਿਉਂਕਿ ਸਾਰੇ ਧਾਰਮਿਕ ਕੱਟੜਵਾਦੀ ਜਿਹੜੇ ਐ, ਉਹ ਔਰਤ ਵਿਰੋਧੀ ਨੇ।”

ਗੁਰਸ਼ਰਨ ਸਿੰਘ ਨੂੰ ਮਨੁੱਖਤਾ ਨਾਲ ਅੰਤਾਂ ਦਾ ਪਿਆਰ ਸੀਇਸੇ ਮਨੁੱਖਤਾ ਵਿੱਚੋਂ ਹੀ ਉਹ ਔਰਤਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਸਨ ਤੇ ਔਰਤਾਂ ਦੇ ਹੱਕਾਂ ਉੱਤੇ ਔਰਤਾਂ ਦੀ ਮੁਕਤੀ ਲਈ ਉਹਨਾਂ ਆਪਣੀ ਸੁਰਤ ਸੰਭਲਣ ਤੋਂ ਲੈ ਕੇ ਅੰਤ ਤਕ ਆਪਣੇ ਵਿਸ਼ੇਸ਼ ਢੰਗ ਨਾਲ ਜੱਦੋਜਹਿਦ ਕੀਤੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3011)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਹਰਜੀਤ ਬੇਦੀ

ਹਰਜੀਤ ਬੇਦੀ

Brampton, Ontario, Canada.
Phone: (647 924 9087)
Email: (harjitbedi46@gmail.com)

More articles from this author