HarjitBedi7ਕਈ ਵਾਰ ਲੋਕ ਸੱਚ ਸੁਣਨਾ ਪਸੰਦ ਨਹੀਂ ਕਰਦੇ ਕਿਉਂਕਿ ਉਹ ਨਹੀਂ ਚਾਹੁੰਦੇ ...
(24 ਜੁਲਾਈ 2021)

 

ਸੱਚ ਕਹਿਣਾ ਵੀ ਔਖਾ, ਸੱਚ ਸੁਣਨਾ ਵੀ ਔਖਾਅਜੋਕੇ ਦੌਰ ਵਿੱਚ ਤਾਂ ਹੈ ਹੀ ਝੂਠ ਦਾ ਪਸਾਰਾਸੱਚ ਕਹਿਣਾ ਤੇ ਸੁਣਨਾ ਹੋਰ ਵੀ ਮੁਹਾਲਖਾਸ ਕਰਕੇ ਸਿਆਸੀ ਲੀਡਰਾਂ ਦੁਆਰਾ ਹਰ ਗੱਲੇ ਵਾਰ ਵਾਰ ਝੂਠ ਬੋਲ ਕੇ ਪਾਇਆ ਜਾ ਰਿਹਾ ਹੈ ਲੋਕਾਂ ਦੀ ਮਾਨਸਿਕਤਾ ’ਤੇ ਭੈੜਾ ਅਸਰਉਹਨਾਂ ਨੂੰ ਸੁੱਟਿਆ ਜਾ ਰਿਹਾ ਹੈ ਸ਼ਸ਼ੋਪੰਜ ਦੀ ਦਲਦਲ ਵਿੱਚਸਿਆਸੀ ਲੀਡਰਾਂ ਦੁਆਰਾਂ ਵਾਰ ਵਾਰ ਝੂਠ ਬੋਲਣ ਨਾਲ ਲੋਕਾਂ ਦੀ ਮਾਨਸਿਕਤਾ ’ਤੇ ਐਨਾ ਭੈੜਾ ਅਸਰ ਪੈਂਦਾ ਹੈ ਕਿ ਉਹਨਾਂ ਨੂੰ ਝੂਠ ਵੀ ਸੱਚ ਜਾਪਣ ਲੱਗ ਪੈਂਦਾ ਹੈਰਾਜਨੀਤਕ ਨੇਤਾਵਾਂ ਨੇ ਤਾਂ ਜਿਵੇਂ ਸਹੁੰ ਹੀ ਖਾਧੀ ਹੋਵੇ ਕਿ “ਜੋ ਕੁਝ ਕਹਾਂਗਾ, ਝੂਠ ਹੀ ਕਹਾਂਗਾ, ਝੂਠ ਤੋਂ ਸਿਵਾਏ ਕੁਝ ਨਹੀਂ ਕਹਾਂਗਾ।” ਲੋਕਾਂ ਨੂੰ ਲਾਰੇ ਅਤੇ ਵਾਅਦਿਆਂ ਦੀਆਂ ਪੰਡਾਂ ਭਰ ਭਰ ਦੇਣੀਆਂ, ਉਹਨਾਂ ਦੀ ਪੂਰਤੀ ਨਾ ਕਰਨਾ ਉਨ੍ਹਾਂ ਦਾ ਸ਼ੁਗਲ ਹੈ

ਜ਼ਰਾ ਪਿੱਛੇ ਝਾਤ ਮਾਰੋਗਰੀਬੀ ਹਟਾਓ ਤੇ ਸਭ ਲਈ ਰੁਜ਼ਗਾਰ ਦੀਆਂ ਗੱਪਾਂ ਮਾਰੀਆਂ ਗਈਆਂਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੀ ਕੀਤਾ ਜਾਂਦਾ ਰਿਹਾਫਿਰ ਹਰੇਕ ਦੇ ਖਾਤੇ ਵਿੱਚ ਪੰਦਰਾਂ-ਪੰਦਰਾਂ ਲੱਖ ਪਾਉਣ ਦੀ ਮਹਾਨ ਗੱਪ ਮਾਰ ਕੇ ਕੁਰਸੀ ’ਤੇ ਜਾ ਬਿਰਾਜਮਾਨ ਹੋਏਨੋਟਬੰਦੀ ਨਾਲ ਕਾਲਾ ਧਨ ਕਢਵਾਉਣਾ ਕਹਿ ਕੇ ਲੋਕਾਂ ਦਾ ਨੁਕਸਾਨ ਤੇ ਚਹੇਤਿਆਂ ਦੇ ਵਾਰੇ ਨਿਆਰੇ ਕਰਵਾਏ ਗਏਅੱਛੇ ਦਿਨ ਆਉਣ ਦੀਆਂ ਧੜੀ ਧੜੀ ਦੀ ਗੱਪਾਂ ਠੋਕੀਆਂ ਗਈਆਂਲੋਕਾਂ ਨੂੰ ਮਿਲਿਆ ਕੀ? ਝੂਠ ਰੂਪੀ ਛੁਣਛੁਣਾ। ਉਸ ਨਾਲ ਖੇਡੋ ਤੇ ਦਿਲ ਪਰਚਾਓ

ਨਾਅਰਾ ‘ਸਭ ਦਾ ਸਾਥ ਸਭ ਦਾ ਵਿਕਾਸ’ ਦਾ, ਘੱਟ ਗਿਣਤੀਆਂ, ਔਰਤਾਂ, ਦਲਿਤਾਂ ਨਾਲ ਦੁਰਵਿਹਾਰਗਰੀਬ ਕਿਰਤੀਆਂ ਤੇ ਕਿਸਾਨ ਵਿਰੋਧੀ ਕਾਨੂੰਨ ਬਣਾ ਕੇ ਉਹਨਾਂ ਦਾ ਉਡਾਇਆ ਗਿਆ ਮਜ਼ਾਕਲੀਡਰਾਂ ਦਾ ਗੁਣ ਹੈ ਕਿ ਪਹਿਲਾਂ ਨਾਲੋਂ ਵੱਡਾ ਝੂਠ ਮਾਰੋਪਹਿਲਾਂ ਮਾਰੇ ਝੂਠ ਲੋਕ ਭੁੱਲ ਜਾਣਗੇਲੋਕਾਂ ਦੇ ਅਸਲ ਮੁੱਦਿਆਂ ਬਾਰੇ ਨਹੀਂ ਗੱਲ ਕਰਨੀਅੰਦਰੋਗਤੀ ਇੱਕਮਿੱਕ ਤੇ ਉੱਤੋਂ ਉੱਤੋਂ ਕੁੱਕੜ ਖੋਹਸਾਧਾਰਣ ਲੋਕ ਵਿਚਾਰੇ ਕੀ ਜਾਣਨਇਸੇ ਨੂੰ ਕਹਿੰਦੇ ਹਨ, ਘੁੱਗੀ ਕਿਆ ਜਾਣੇ ਸਤਗੁਰ ਕੀਆਂ ਬਾਤਾਂ

ਕਹਾਵਤ ਹੈ ਕਿ ਝੂਠਾ ਹੀ ਸਹੁੰ ਖਾਂਦਾਸਾਡੇ ਲੀਡਰਾਂ ਨੇ ਇਹ ਸੱਚ ਕਰ ਦਿਖਾਇਆਅਸ਼ਕੇ ਜਾਈਏ ਉਹਨਾਂ ਦੇਉਹ ਕਿਹੜਾ ਸਾਡੇ ਵਰਗੇ ਸਾਧਾਰਣ ਲੋਕ ਨੇ ਜੋ ਸਹੁੰ ਖਾ ਕੇ ਨਾ ਮੁੱਕਰਣ

ਕਰੋਨਾ ਦੇ ਇਸ ਦੌਰ ਵਿੱਚ ਆਕਸੀਜਨ ਨਾ ਮਿਲਣ ਕਰਕੇ ਮੌਤਾਂ ਹੋਣਾ ਜੱਗ ਜ਼ਾਹਰ ਹੈ। ਸੰਘਰਸ਼ ਕਰ ਰਹੇ ਕਿਸਾਨਾਂ ਵਿੱਚੋਂ ਛੇ ਸੌ ਤੋਂ ਵੱਧ ਕਿਸਾਨਾਂ ਦਾ ਸ਼ਹੀਦ ਹੋਣਾ ਵੀ ਕਿਸੇ ਤੋਂ ਭੁੱਲਿਆ ਨਹੀਂਪਰ ਦੁਨੀਆਂ ਦੇ ਸਭ ਤੋਂ ਵੱਡੇ ਕਹੇ ਜਾਂਦੇ ਲੋਕਤੰਤਰ ਦੇ ਮੰਦਰ ਵਿੱਚ ਰਿਕਾਰਡ ਵਿੱਚ ਨਾ ਹੋਣ ਦਾ ਬਹਾਨਾ ਬਣਾ ਕੇ ਸੱਚ ਤੋਂ ਟਾਲਾ ਵੱਟਣਾ ਆਮ ਲੋਕਾਂ ਦੇ ਹਜ਼ਮ ਨਹੀਂ ਹੋ ਰਿਹਾ

ਮੀਡੀਆ ਕਹਾਉਂਦਾ ਹੈ ਲੋਕਤੰਤਰ ਦਾ ਚੌਥਾ ਥੰਮ੍ਹਮੀਡੀਏ ਦੇ ਵੱਡੇ ਹਿੱਸੇ ਨੇ ਝੂਠ ਨੂੰ ਸੱਚ ਬਣਾਉਣ ਦੀ ਸਹੁੰ ਖਾਧੀ ਲਗਦੀ ਹੈਭਾਅ ਜੀ ਗੁਰਸ਼ਰਨ ਸਿੰਘ ਦਾ ਕਿਹਾ ਸੋਲਾਂ ਆਨੇ ਸੱਚ ਹੈ ਕਿ ਖਬਰ ਦੇ ਪਿੱਛੇ ਛੁਪੀ ਹੁੰਦੀ ਹੈ ਹੋਰ ਖਬਰਸੱਚ ਜਾਣਨ ਲਈ ਲਾਈਲੱਗਪੁਣੇ ਨੂੰ ਦੇਣੀ ਪਵੇਗੀ ਤਿਲਾਂਜਲੀਸੱਚ ਜਾਣਨ ਦੀ ਸਿੱਖਣੀ ਪਵੇਗੀ ਜਾਚਤਰਕਸ਼ੀਲ ਬਣਕੇ ਸੋਚ ਵਿਚਾਰ ਕਰਨੀ ਪਵੇਗੀਝੂਠ ਦੀ ਹਨੇਰੀ ਵਗਾ ਕੇ ਲੋਕਾਂ ਨੂੰ ਪੈਰੋਂ ਉਖਾੜਨ ਵਾਲੇ ਲੋਕ-ਧ੍ਰੋਹੀਆਂ ਦੀ ਪਛਾਣ ਕਰਨਾ ਜ਼ਰੂਰੀ ਹੈ

ਜੋ ਲੋਕ ਕਹਿੰਦੇ ਹਨ ਕਿ ਰੱਬ ਦੇ ਸਾਹਮਣੇ ਵਿਗਿਆਨ ਦੀ ਕੀ ਔਕਾਤ, ਉਹੀ ਬੀਮਾਰੀ ਆਉਣ ’ਤੇ ਦੁੜੱਕੀ ਲਾ ਕੇ ਵਿਗਿਆਨ ਦੀ ਸ਼ਰਨ ਵਿੱਚ ਭੱਜੇ ਆਉਂਦੇ ਨੇ ਇਸਦਾ ਮਤਲਬ ਹੈ ਕਿ ਉਹ ਸਾਇੰਸ ਨੂੰ ਝੂਠ-ਮੂਠ ਹੀ ਨਿੰਦ ਰਹੇ ਹੁੰਦੇ ਹਨਜਿਹੜੇ ਕਹਿੰਦੇ ਹਨ ਕਿ ਉੱਪਰ ਵਾਲਾ ਸਭ ਕੁਝ ਦੇਖਦਾ ਹੈ, ਉਹ ਆਪਣੀ ਤੇ ਆਪਣੇ ਧਾਰਮਿਕ ਸਥਾਨਾਂ ਦੀ ਰਾਖੀ ਲਈ ਸਾਇੰਸ ਦੁਆਰਾ ਈਜਾਦ ਕੈਮਰਿਆਂ ਦੀ ਵਰਤੋਂ ਕਰਦੇ ਹਨਲੋਕਾਂ ਦੇ ਦਾਨ ’ਤੇ ਪਲਣ ਵਾਲੇ ਲੋਕਾਂ ਨੂੰ ਸਮਝਾਉਂਦੇ ਹਨ ਕਿ ਰੱਬ ਹੀ ਸਭ ਨੂੰ ਦਿੰਦਾ ਹੈਫਿਰ ਉਹ ਆਪ ਰੱਬ ਤੋਂ ਸਿੱਧਾ ਹੀ ਕਿਉਂ ਨਹੀਂ ਲੈ ਲੈਂਦੇ? ਉਹਨਾਂ ਦਾ ਮਕਸਦ ਝੂਠ ਮਾਰ ਕੇ ਸਾਧਾਰਣ ਲੋਕਾਂ ਦੀ ਕਿਰਤ ਹੜੱਪਣਾ ਹੁੰਦਾ ਹੈ

ਸੱਚ ’ਤੇ ਖੜ੍ਹੇ ਲੋਕ ਕਦੇ ਵੀ ਘਬਰਾਉਂਦੇ ਨਹੀਂ ਕਿਉਂਕਿ ਉਹ ਜਾਣਦੇ ਹਨ ਕਿ ਸੱਚ ਨੂੰ ਬਹੁਤ ਵਾਰੀ ਇਕੱਲੇ ਚੱਲਣਾ ਪੈਂਦਾ ਹੈ। ਜਦ ਕਿ ਝੂਠ ਨਾਲ ਕਾਫਲੇ ਹੁੰਦੇ ਹਨਫਰੀਡਰਿਕ ਨੀਤਸ਼ੇ ਦੇ ਕਥਨ ਅਨੁਸਾਰ, “ਕਈ ਵਾਰ ਲੋਕ ਸੱਚ ਸੁਣਨਾ ਪਸੰਦ ਨਹੀਂ ਕਰਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਭਰਮ ਟੁੱਟਣ ਤੇ ਫੋਕੀਆਂ ਮਾਨਤਾਵਾਂ ਰੱਦ ਹੋਣ।”

ਸੱਚ ’ਤੇ ਪਹਿਰਾ ਦੇਣਾ ਜਿਉਂਦੇ ਹੋਣ ਦੀ ਨਿਸ਼ਾਨੀ ਹੈਵਧੀਆ ਸਮਾਜ ਸਿਰਜਣ ਲਈ ਸੱਚ ’ਤੇ ਪਹਿਰਾ ਦਿੰਦੇ ਹੋਏ ਝੂਠ ਨਾਲ ਲੜਨਾ ਜ਼ਰੂਰੀ ਹੈਸੱਚ ਆਖਰ ਸੱਚ ਹੈ, ਜਿੱਤ ਸੱਚ ਦੀ ਹੋਣੀ ਹੁੰਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2916)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਹਰਜੀਤ ਬੇਦੀ

ਹਰਜੀਤ ਬੇਦੀ

Brampton, Ontario, Canada.
Phone: (647 924 9087)
Email: (harjitbedi46@gmail.com)

More articles from this author