VijayKumarPri7ਇੱਕ ਦਿਨ ਰਜੀਆ ਅਤੇ ਸ਼ਫੀਕ ਆਪਣੇ ਪੁੱਤਰ ਅਹਿਮਦ ਨੂੰ ਲੈਣ ਸਾਡੇ ਪਿੰਡ ਆ ਪੁੱਜੇ। ਉਨ੍ਹਾਂ ਨੇ ਕਰਤਾਰੇ ਨੂੰ ...
(12 ਅਪਰੈਲ 2024)
ਇਸ ਸਮੇਂ ਪਾਠਕ: 290.


ਗੁਰਸੇਵਕ ਸਾਡੇ ਸਕੂਲ ਵਿੱਚ ਸ਼ੀਫੇ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੀ
, ਭਾਵੇਂ ਸਾਰੇ ਬੱਚੇ ਜਾਣਦੇ ਸਨ ਕਿ ਸ਼ੀਫੇ ਦਾ ਅਸਲੀ ਨਾਂ ਗੁਰਸੇਵਕ ਹੈਅਸਲ ਵਿੱਚ ਗੁਰਸੇਵਕ ਵੀ ਉਸਦਾ ਅਸਲੀ ਨਾਂ ਨਹੀਂ ਸੀ, ਅਸਲੀ ਨਾਂ ਉਸਦਾ ਅਹਿਮਦ ਸੀਸ਼ੀਫਾ ਅਹਿਮਦ ਤੋਂ ਗੁਰਸੇਵਕ ਕਿਵੇਂ ਬਣਿਆ, ਇਹ ਵੀ ਇੱਕ ਹਰ ਮਨ ਨੂੰ ਝੰਜੋੜਨ ਵਾਲੀ ਕਹਾਣੀ ਹੈਸ਼ੀਫਾ, ਕੇਵਲ ਅਤੇ ਜੋਗਿੰਦਰ, ਤਿੰਨੋਂ ਕਬੱਡੀ ਦੇ ਬਹੁਤ ਵਧੀਆ ਖਿਡਾਰੀ ਸਨਸ਼ੀਫਾ, ਕੇਵਲ ਅਤੇ ਜੋਗਿੰਦਰ ਤੋਂ ਵਧੀਆ ਕਬੱਡੀ ਖੇਡਦਾ ਸੀਉਹ ਤਿੰਨੋ ਮੇਰੇ ਨਾਨਕੇ ਪਿੰਡ ਤੋਂ ਅੱਠਵੀਂ ਜਮਾਤ ਪਾਸ ਕਰ ਕੇ ਆਏ ਸਨਸਾਡੇ ਸਕੂਲ ਦੇ ਮੁਖੀ ਸਰਦਾਰ ਗੁਰਚਰਨ ਸਿੰਘ ਨੂੰ ਖੇਡਾਂ ਨਾਲ ਬਹੁਤ ਜ਼ਿਆਦਾ ਲਗਾਓ ਸੀਸਾਡੇ ਸਕੂਲ ਦੀਆਂ ਵਾਲੀਬਾਲ ਅਤੇ ਕਬੱਡੀ ਦੀਆਂ ਟੀਮਾਂ ਕੌਮੀ ਪੱਧਰ ਤਕ ਖੇਡ ਚੁੱਕੀਆਂ ਸਨਕਬੱਡੀ ਅਤੇ ਵਾਲੀਬਾਲ ਦੇ ਚੰਗੇ ਖਿਡਾਰੀ ਸਾਡੇ ਸਕੂਲ ਵਿੱਚ ਇਸ ਲਈ ਦਾਖਲਾ ਲੈਂਦੇ ਸੀ ਕਿਉਂਕਿ ਸਾਡੇ ਸਕੂਲ ਦੀਆਂ ਟੀਮਾਂ ਚੰਗੀਆਂ ਹੋਣ ਦੇ ਨਾਲ ਨਾਲ ਸਾਰੇ ਸਕੂਲ ਦੀ ਪੜ੍ਹਾਈ ਬਹੁਤ ਚੰਗੀ ਹੁੰਦੀ ਸੀਸਾਡੇ ਸਕੂਲ ਮੁਖੀ ਖਿਡਾਰੀਆਂ ਦਾ ਬਹੁਤ ਧਿਆਨ ਰੱਖਦੇ ਸਨਗੁਰਸੇਵਕ ਦਾ ਨਾਂ ਸ਼ੀਫਾ ਉਸਦੇ ਪੁਰਾਣੇ ਸਕੂਲ ਦੇ ਅਧਿਆਪਕਾਂ ਨੇ ਬਹੁਤ ਚੰਗੀ ਕਬੱਡੀ ਖੇਡਦਾ ਹੋਣ ਕਰਕੇ ਹੀ ਰੱਖਿਆ ਸੀਸਾਡੇ ਸਕੂਲ ਮੁਖੀ ਗੁਰਸੇਵਕ, ਕੇਵਲ ਅਤੇ ਜੋਗਿੰਦਰ ਨੂੰ ਖੁਦ ਉਨ੍ਹਾਂ ਦੇ ਪਿੰਡ ਤੋਂ ਆਪਣੇ ਸਕੂਲ ਵਿੱਚ ਦਾਖਲ ਕਰਨ ਲਈ ਲੈਕੇ ਆਏ ਸਨਉਹ ਤਿੰਨੋਂ ਪੜ੍ਹਾਈ ਵਿੱਚ ਹੁਸ਼ਿਆਰ ਵੀ ਬਹੁਤ ਸਨਕੇਵਲ ਅਤੇ ਜੋਗਿੰਦਰ ਆਪਸ ਵਿੱਚ ਤਾਏ ਚਾਚੇ ਦੇ ਮੁੰਡੇ ਸਨਉਨ੍ਹਾਂ ਨੂੰ ਪਤਾ ਸੀ ਕਿ ਸ਼ੀਫਾ ਉਨ੍ਹਾਂ ਦਾ ਨਾਲ ਦਾ ਜੰਮਿਆ ਭਰਾ ਨਹੀਂ ਹੈ ਪਰ ਉਹ ਉਸ ਨੂੰ ਆਪਣਾ ਸਕਾ ਭਰਾ ਹੀ ਸਮਝਦੇ ਸਨ

ਇੱਕ ਦਿਨ ਸਾਡੀ ਜਮਾਤ ਦੇ ਇੱਕ ਮੁੰਡੇ ਨੇ ਸ਼ੀਫੇ ਨੂੰ ਬੁਰਾ ਭਲਾ ਕਹਿ ਦਿੱਤਾ ਸ਼ੀਫੇ ਨੇ ਥੋੜ੍ਹਾ ਬਹੁਤ ਗੁੱਸਾ ਕਰਕੇ ਉਸ ਮੁੰਡੇ ਨੂੰ ਛੱਡ ਦਿੱਤਾ ਪਰ ਜਮਾਤ ਦੇ ਬੱਚਿਆਂ ਨੇ ਕੇਵਲ ਅਤੇ ਜੋਗਿੰਦਰ ਨੂੰ ਦੱਸ ਦਿੱਤਾ ਕਿ ਸ਼ੀਫੇ ਨੂੰ ਜਮਾਤ ਦੇ ਫਲਾਨੇ ਮੁੰਡੇ ਨੇ ਬੁਰਾ ਭਲਾ ਕਿਹਾ ਹੈ ਬੱਸ ਫਿਰ ਕੀ ਸੀ, ਛੁੱਟੀ ਤੋਂ ਬਾਅਦ ਕੇਵਲ ਅਤੇ ਜੋਗਿੰਦਰ ਨੇ ਉਸ ਮੁੰਡੇ ਨੂੰ ਘੇਰ ਲਿਆ ਤੇ ਉਸ ਨੂੰ ਉਦੋਂ ਤਕ ਨਹੀਂ ਛੱਡਿਆ, ਜਦੋਂ ਤਕ ਉਸਨੇ ਸ਼ੀਫੇ ਤੋਂ ਮੁਆਫ਼ੀ ਨਹੀਂ ਮੰਗ ਲਈ

ਕੇਵਲ ਹੋਰਾਂ ਦਾ ਬਾਬਾ ਮੇਰੇ ਨਾਨਾ ਜੀ ਦੀ ਬਜਾਜੀ ਦੀ ਦੁਕਾਨ ਦਾ ਗਾਹਕ ਸੀ ਤੇ ਸਾਡੀ ਆਪਣੀ ਮਨਿਆਰੀ ਦੀ ਦੁਕਾਨ ਦਾ ਵੀਉਸਦਾ ਨਾਂ ਕਰਤਾਰਾ ਸੀ ਤੇ ਉਹ ਪਿੰਡ ਦਾ ਲੰਬੜਦਾਰ ਸੀਉਸਦਾ ਥਾਣੇ ਅਤੇ ਕਚਹਿਰੀ ਵਿੱਚ ਆਮ ਹੀ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਤੇ ਸਾਡੀ ਆਪਣੀ ਦੁਕਾਨ ’ਤੇ ਵੀਸਾਡੇ ਨਾਨਕਿਆਂ ਦਾ ਹੋਣ ਕਰਕੇ ਉਹ ਮੇਰੀ ਮਾਂ ਨੂੰ ਆਪਣੀ ਧੀ ਹੀ ਮੰਨਦਾ ਸੀਨਾਨਾ ਜੀ ਦੀ ਉਨ੍ਹਾਂ ਨਾਲ ਪਰਿਵਾਰਕ ਸਾਂਝ ਸੀਮੇਰੀ ਮਾਂ ਅਕਸਰ ਹੀ ਇਹ ਗੱਲ ਕਰਦੀ ਰਹਿੰਦੀ ਸੀ ਕਿ ਸਾਡੇ ਪਿੰਡ ਮੁਸਲਮਾਨਾਂ ਦੇ ਬਹੁਤ ਘਰ ਸਨ, ਅਸੀਂ ਉਨ੍ਹਾਂ ਦੇ ਘਰਾਂ ਵਿੱਚ ਹੀ ਖੇਡਦੇ ਰਹਿੰਦੇ ਸਾਂ ਤੇ ਸਾਨੂੰ ਸਾਡੇ ਮਾਂ ਬਾਪ ਨੇ ਉਨ੍ਹਾਂ ਦੇ ਘਰ ਜਾਣ ਤੋਂ ਕਦੇ ਰੋਕਿਆ ਵੀ ਨਹੀਂ ਸੀ

ਇੱਕ ਦਿਨ ਮੈਂ ਆਪਣੀ ਮਾਂ ਨੂੰ ਸ਼ੀਫੇ ਬਾਰੇ ਪੁੱਛਿਆਪਹਿਲਾਂ ਤਾਂ ਮਾਂ ਸਮਝੀ ਨਹੀਂ ਪਰ ਜਦੋਂ ਮੈਂ ਕਰਤਾਰੇ ਲੰਬੜਦਾਰ ਦਾ ਨਾਂ ਲਿਆ ਤਾਂ ਉਸਨੇ ਝੱਟ ਸਾਰਾ ਕੁਝ ਦੱਸ ਦਿੱਤਾਉਸਨੇ ਸ਼ੀਫੇ ਦੀ ਜ਼ਿੰਦਗੀ ਦੀ ਦਾਸਤਾਂ ਸੁਣਾਉਂਦੇ ਹੋਏ ਕਿਹਾ, “ਸਾਡੇ ਪਿੰਡ ਮੁਸਲਮਾਨਾਂ ਦੇ ਘਰ ਬਹੁਤ ਸਨ ਸਾਰੇ ਧਰਮਾਂ ਦੇ ਲੋਕਾਂ ਦਾ ਆਪਸ ਵਿੱਚ ਬਹੁਤ ਪ੍ਰੇਮ ਪਿਆਰ ਸੀਕੋਈ ਕਿਸੇ ਨੂੰ ਬੇਗਾਨਾ ਸਮਝਦਾ ਹੀ ਨਹੀਂ ਸੀ ਪਰ ਸਨ 1947 ਵਿੱਚ ਹੋਈ ਵੰਡ ਸਮੇਂ ਸਾਡੇ ਪਿੰਡ ਦੇ ਬਹੁਤ ਮੁਸਲਮਾਨ ਪਰਿਵਾਰ ਪਾਕਿਸਤਾਨ ਜਾਣ ਲਈ ਤਿਆਰ ਹੋ ਗਏਸਾਡੇ ਪਿੰਡ ਦੇ ਲੋਕਾਂ ਨੇ ਉਨ੍ਹਾਂ ਪਰਿਵਾਰਾਂ ਦੇ ਲੋਕਾਂ ਨੂੰ ਬਹੁਤ ਸਮਝਾਇਆ ਕਿ ਪਿੰਡ ਵਿੱਚ ਉਨ੍ਹਾਂ ਨੂੰ ਕੋਈ ਕੁਝ ਨਹੀਂ ਕਹੇਗਾ

ਪਿੰਡ ਦੇ ਲੋਕਾਂ ਨਾਲ ਉਨ੍ਹਾਂ ਦੀ ਲੰਬੀ ਸਾਂਝ ਸੀ, ਉਨ੍ਹਾਂ ਨੂੰ ਪਿੰਡ ਛੱਡਕੇ ਜਾਣ ਦੀ ਕੋਈ ਲੋੜ ਨਹੀਂ ਸੀਕਈ ਪਰਿਵਾਰਾਂ ਨੇ ਪਿੰਡ ਦੇ ਲੋਕਾਂ ਦੀ ਗੱਲ ਮੰਨ ਲਈ ਤੇ ਉਹ ਪਿੰਡ ਛੱਡਕੇ ਨਹੀਂ ਗਏ ਪਰ ਬਹੁਤ ਸਾਰੇ ਪਰਿਵਾਰ ਸਾਡਾ ਪਿੰਡ ਛੱਡਕੇ ਚਲੇ ਗਏਜਾਣ ਵਾਲੇ ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਨੂਰੇ ਦਾ ਵੀ ਸੀਨੂਰੇ ਦਾ ਇੱਕ ਪੁੱਤਰ ਸੀ, ਜਿਸਦਾ ਨਾਂ ਸ਼ਫੀਕ ਸੀ ਸ਼ਫੀਕ ਦੇ ਘਰ ਵਾਲੀ ਦਾ ਨਾਂ ਰਜੀਆ ਸੀਕਰਤਾਰੇ ਲੰਬੜਦਾਰ ਅਤੇ ਨੂਰੇ ਦੇ ਪਰਿਵਾਰਕ ਸੰਬੰਧ ਸਨਕਰਤਾਰੇ ਲੰਬੜਦਾਰ ਦੇ ਡੰਗਰ ਪਸ਼ੂ ਤੇ ਖੇਤਾਂ ਦਾ ਕੰਮ ਸ਼ਫੀਕ ਹੀ ਵੇਖਦਾ ਸੀਸ਼ਫੀਕ ਦਾ ਵਿਆਹ ਕਰਤਾਰੇ ਲੰਬੜਦਾਰ ਨੇ ਆਪਣੇ ਹੱਥੀਂ ਕੀਤਾ ਸੀ। ਕਰਤਾਰਾ ਲੰਬੜਦਾਰ ਅਤੇ ਉਸਦੀ ਪਤਨੀ ਰਤਨੀ, ਸ਼ਫੀਕ ਦੀ ਘਰ ਵਾਲੀ ਨੂੰ ਆਪਣੀ ਨੂੰਹ ਹੀ ਮੰਨਦੇ ਸਨਰਾਤ ਨੂੰ ਪਿੰਡ ਛੱਡਦਿਆਂ ਹੋਇਆਂ ਨੂਰੇ ਨੇ ਕਰਤਾਰੇ ਲੰਬੜਦਾਰ ਨੂੰ ਕਿਹਾ, “ਲੰਬੜਦਾਰ ਜੀ, ਇਹ ਮੇਰਾ ਪੰਜ ਸਾਲ ਦਾ ਪੋਤਾ ਅਹਿਮਦ ਆਪਣੇ ਕੋਲ ਅਮਾਨਤ ਵਜੋਂ ਰੱਖ ਲਓਅਸੀਂ ਤਾਂ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ, ਘੱਟੋ ਘੱਟ ਇਸ ਮਾਸੂਮ ਦੀ ਜਾਨ ਤਾਂ ਬਚ ਜਾਊਜੇਕਰ ਅਸੀਂ ਜਿਉਂਦੇ ਰਹੇ ਤਾਂ ਇਸ ਨੂੰ ਕਦੇ ਨਾ ਕਦੇ ਆਕੇ ਲੈ ਜਾਵਾਂਗੇ, ਜੇਕਰ ਨਾ ਬਚੇ ਤਾਂ ਇਸ ਤੋਂ ਸ਼ਫੀਕ ਵਾਂਗ ਖੇਤੀ ਬਾੜੀ ਅਤੇ ਡੰਗਰਾਂ ਦਾ ਕੰਮ ਕਰਾਉਂਦੇ ਰਿਹੋ

“ਕਰਤਾਰੇ ਨੇ ਅਹਿਮਦ ਨੂੰ ਰੱਖ ਲਿਆਕਰਤਾਰੇ ਨੂੰ ਕੀ ਪਤਾ ਸੀ ਕਿ ਇਹ ਮੁੰਡਾ ਉਸਦੇ ਪਰਿਵਾਰ ਨਾਲ ਆਪਣਿਆਂ ਵਰਗਾ ਮੋਹ ਪਾ ਲਵੇਗਾਅਹਿਮਦ ਕੇਵਲ ਅਤੇ ਜੋਗਿੰਦਰ ਦੇ ਨਾਲ ਸਕੂਲ ਜਾਣ ਲੱਗ ਪਿਆਕਰਤਾਰੇ ਦੇ ਇੱਕ ਮੁੰਡੇ ਗੱਜਣ ਦੇ ਕੋਈ ਬੱਚਾ ਨਹੀਂ ਸੀਗੱਜਣ ਨੇ ਅਹਿਮਦ ਨੂੰ ਆਪਣੇ ਕੋਲ ਰੱਖ ਲਿਆਜਦੋਂ ਅਹਿਮਦ ਨੂੰ ਸਕੂਲ ਦਾਖਲ ਕਰਵਾਉਣ ਦਾ ਵੇਲਾ ਆਇਆ ਤਾਂ ਗੱਜਣ ਨੇ ਉਸਦਾ ਨਾਂ ਗੁਰਸੇਵਕ ਰੱਖਕੇ ਉਸਦੇ ਪਿਉ ਦੀ ਜਗ੍ਹਾ ਆਪਣਾ ਨਾਂ ਲਿਖਵਾ ਦਿੱਤਾਅਹਿਮਦ ਨੂੰ ਗੱਜਣ ਅਤੇ ਉਸਦੀ ਘਰ ਵਾਲੀ ਨੇ ਐਨਾ ਪਿਆਰ ਦਿੱਤਾ ਕਿ ਉਹ ਅਹਿਮਦ ਤੋਂ ਗੁਰਸੇਵਕ ਅਤੇ ਫਿਰ ਸ਼ੀਫਾ ਬਣ ਗਿਆ ਕੁਝ ਸਾਲਾਂ ਬਾਅਦ ਗੱਜਣ ਦੇ ਆਪਣੇ ਘਰ ਵੀ ਮੁੰਡਾ ਹੋ ਗਿਆਗੱਜਣ ਨੇ ਇਹ ਮੰਨ ਲਿਆ ਕਿ ਅਹਿਮਦ ਕਰਕੇ ਹੀ ਉਸਦੇ ਘਰ ਔਲਾਦ ਹੋਈ ਹੈ ਅਹਿਮਦ ਨੂੰ ਅੱਗੇ ਨਾਲੋਂ ਵੀ ਵੱਧ ਪਿਆਰ ਮਿਲਣ ਲੱਗ ਪਿਆ

“ਨੂਰੇ ਦੀ ਪਾਕਿਸਤਾਨ ਜਾਕੇ ਮੌਤ ਹੋ ਗਈ ਪਰ ਇੱਕ ਦਿਨ ਰਜੀਆ ਅਤੇ ਸ਼ਫੀਕ ਆਪਣੇ ਪੁੱਤਰ ਅਹਿਮਦ ਨੂੰ ਲੈਣ ਸਾਡੇ ਪਿੰਡ ਆ ਪੁੱਜੇਉਨ੍ਹਾਂ ਨੇ ਕਰਤਾਰੇ ਨੂੰ ਕਿਹਾ ਕਿ ਉਹ ਆਪਣਾ ਪੁੱਤਰ ਲਿਜਾਣਾ ਚਾਹੁੰਦੇ ਹਨਗੱਜਣ ਨੇ ਤਾਂ ਅਹਿਮਦ ਨੂੰ ਦੇਣ ਤੋਂ ਸਾਫ ਨਾਂਹ ਕਰ ਦਿੱਤੀ ਪਰ ਕਰਤਾਰੇ ਨੇ ਕਿਹਾ ਕਿ ਉਸਨੇ ਉਨ੍ਹਾਂ ਦਾ ਪੁੱਤਰ ਉਨ੍ਹਾਂ ਦੇ ਆਉਣ ’ਤੇ ਉਨ੍ਹਾਂ ਦੇ ਹਵਾਲੇ ਕਰਨ ਦਾ ਵਾਅਦਾ ਕੀਤਾ ਹੋਇਆ ਹੈ, ਉਹ ਅਹਿਮਦ ਨੂੰ ਪੁੱਛ ਲੈਣਜੇਕਰ ਅਹਿਮਦ ਉਨ੍ਹਾਂ ਦੇ ਨਾਲ ਜਾਣਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਲਿਜਾ ਸਕਦੇ ਹਨਰਜੀਆ ਅਤੇ ਸ਼ਫੀਕ ਨੇ ਜਦੋਂ ਅਹਿਮਦ ਨੂੰ ਉਨ੍ਹਾਂ ਦੇ ਨਾਲ ਜਾਣ ਲਈ ਕਿਹਾ ਤਾਂ ਉਸਨੇ ਜਾਣ ਤੋਂ ਸਾਫ ਨਾਂਹ ਕਰਦਿਆਂ ਕਿਹਾ ਕਿ ਉਸ ਦਾ ਨਾਂ ਗੁਰਸੇਵਕ ਹੈ ਤੇ ਉਸਦੇ ਮਾਂ ਬਾਪ ਗੱਜਣ ਅਤੇ ਉਸਦੀ ਪਤਨੀ ਹਨ ... ਰਜੀਆ ਅਤੇ ਸ਼ਫੀਕ ਨੂੰ ਖਾਲੀ ਹੱਥ ਜਾਣਾ ਪਿਆ

ਅਹਿਮਦ ਯੂਨੀਵਰਸਟੀ ਤੋਂ ਐੱਮ ਐੱਸ ਸੀ ਕਰਨ ਤੋਂ ਬਾਅਦ ਇੱਕ ਬੈਂਕ ਵਿੱਚ ਅਫਸਰ ਲੱਗ ਗਿਆ ਕੁਝ ਸਾਲਾਂ ਬਾਅਦ ਉਹ ਅਮਰੀਕਾ ਚਲਾ ਗਿਆਅਮਰੀਕਾ ਜਾ ਕੇ ਉਸਨੇ ਸਾਰੇ ਪਰਿਵਾਰ ਨੂੰ ਆਪਣੇ ਕੋਲ ਸੱਦ ਲਿਆਗੱਜਣ ਸਿੰਘ ਦੇ ਕਹਿਣ ’ਤੇ ਉਹ ਰਜੀਆ ਅਤੇ ਸ਼ਫੀਕ ਨੂੰ ਮਿਲਣ ਲੱਗ ਪਿਆ ਅਤੇ ਉਨ੍ਹਾਂ ਦੀ ਮਦਦ ਵੀ ਕਰਨ ਲੱਗ ਪਿਆ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4884)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author