VijayKumarPr7ਸਮਾਜ ਵਿੱਚ ਬਹੁਤ ਸਾਰੀਆਂ ਅਜਿਹੀ ਉਦਾਹਰਣਾਂ ਮਿਲ ਜਾਂਦੀਆਂ ਹਨ ਕਿ ਵਿਦੇਸ਼ ਗਏ ਕਈ ਬੱਚੇ ...
(13 ਜਨਵਰੀ 2023)
ਇਸ ਸਮੇਂ ਪਾਠਕ: 360.


ਰੁਤਬਾ
, ਅਹੁਦਾ, ਪਦ ਅਤੇ ਪਦਵੀ ਇਹ ਸਾਰੇ ਸ਼ਬਦ ਮਾਨ ਸਨਮਾਨ ਦੇ ਪ੍ਰਤੀਕ ਹੁੰਦੇ ਹਨਹਰ ਵਿਅਕਤੀ ਦੇ ਮਨ ਵਿੱਚ ਇਹ ਲਾਲਸਾ ਹੁੰਦੀ ਹੈ ਕਿ ਉਹ ਉੱਚੇ ਤੋਂ ਉੱਚਾ ਰੁਤਬਾ ਹਾਸਲ ਕਰੇਮਨੁੱਖ ਜਿੰਨਾ ਮਰਜ਼ੀ ਉੱਚਾ ਰੁਤਬਾ ਹਾਸਲ ਕਰ ਲਵੇ ਪਰ ਉਸ ਤੋਂ ਵੀ ਉੱਚੇ ਰੁਤਬੇ ਉੱਤੇ ਪਹੁੰਚਣ ਦੀ ਉਸਦੀ ਇੱਛਾ ਕਦੇ ਪੂਰੀ ਨਹੀਂ ਹੁੰਦੀਮਨੁੱਖ ਆਪਣੇ ਮਨ ਭਾਉਂਦੇ ਰੁਤਬੇ ਨੂੰ ਹਾਸਲ ਕਰਨ ਲਈ ਵੱਧ ਤੋਂ ਵੱਧ ਸੰਘਰਸ਼ ਕਰਦਾ ਹੈ ਅਤੇ ਹਰ ਹੀਲੇ ਉਸ ਨੂੰ ਹਾਸਲ ਕਰਨ ਦਾ ਚਾਹਵਾਨ ਵੀ ਹੁੰਦਾ ਹੈਰੁਤਬਾ ਛੋਟਾ ਹੋਵੇ ਜਾਂ ਵੱਡਾ, ਉਸਦੀ ਇੱਕ ਮਰਯਾਦਾ ਵੀ ਹੁੰਦੀ ਹੈਜਿੰਨੇ ਸੰਘਰਸ਼ ਅਤੇ ਮਿਹਨਤ ਰੁਤਬੇ ਹਾਸਲ ਕਰਨ ਲਈ ਕਰਨੇ ਪੈਂਦੇ ਹਨ, ਉਸ ਤੋਂ ਵੱਧ ਤਰੱਦਦ ਉਨ੍ਹਾਂ ਰੁਤਬਿਆਂ ਦੀ ਮਰਯਾਦਾ ਕਾਇਮ ਰੱਖਣ ਲਈ ਕਰਨਾ ਪੈਂਦਾ ਹੈਰੁਤਬਿਆਂ ਦੀ ਮਰਯਾਦਾ ਦੀ ਵੁੱਕਤ ਤੋਂ ਉਹੀ ਲੋਕ ਜਾਣੂ ਹੁੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਬੌਧਿਕ ਸਮਰੱਥਾ, ਕਾਬਲੀਅਤ, ਹੁਨਰ ਅਤੇ ਲਿਆਕਤ ਨਾਲ ਹਾਸਲ ਕੀਤਾ ਹੁੰਦਾ ਹੈਜਿਨ੍ਹਾਂ ਲੋਕਾਂ ਨੂੰ ਰੁਤਬੇ ਸਿਫ਼ਾਰਸ਼ਾਂ, ਪੈਸਿਆਂ, ਪਹੁੰਚ ਅਤੇ ਸਿਆਸੀ ਅਸ਼ੀਰਵਾਦ ਨਾਲ ਬਿਨਾ ਮਿਹਨਤ ਤੋਂ ਤਸ਼ਤਰੀ ਵਿੱਚ ਰੱਖਕੇ ਮਿਲ ਜਾਂਦੇ ਹਨ, ਉਹ ਲੋਕ ਰੁਤਬਿਆਂ ਦੀ ਮਰਯਾਦਾ ਤੋਂ ਦੂਰ ਹੀ ਹੁੰਦੇ ਹਨਮਰਯਾਦਾ ਵਿੱਚ ਰਹਿਕੇ ਆਪਣੇ ਰੁਤਬਿਆਂ ਉੱਤੇ ਕੰਮ ਕਰਨ ਵਾਲੇ ਲੋਕ ਆਪਣੇ ਰੁਤਬੇ ਦੀ ਆਨ ਅਤੇ ਸ਼ਾਨ ਨੂੰ ਵਧਾ ਦਿੰਦੇ ਹਨਰੁਤਬਿਆਂ ਦੀ ਮਰਯਾਦਾ ਕਾਇਮ ਰੱਖਣ ਵਾਲੇ ਲੋਕਾਂ ਦਾ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਮੁੱਦਤਾਂ ਤਕ ਜ਼ਿਕਰ ਹੁੰਦਾ ਰਹਿੰਦਾ ਹੈਰੁਤਬੇ ਆਪਣੇ ਆਪ ਵਿੱਚ ਵੱਡੇ ਛੋਟੇ ਨਹੀਂ ਹੁੰਦੇ ਸਗੋਂ ਮਨੁੱਖ ਦਾ ਕਿਰਦਾਰ ਉਨ੍ਹਾਂ ਨੂੰ ਛੋਟਾ ਵੱਡਾ ਬਣਾਉਂਦਾ ਹੈ

ਮਨੁੱਖ ਦੇ ਰੁਤਬੇ ਦੀ ਮਰਯਾਦਾ ਦਾ ਪਾਲਣ ਕਰਨ ਨਾਲ ਹੀ ਉਹ ਉੱਚਾ ਹੁੰਦਾ ਹੈਪੱਛਮ ਦਾ ਪ੍ਰਸਿੱਧ ਵਿਦਵਾਨ ਸਟੀਵਨ ਹਲਵੇਨ ਕਹਿੰਦਾ ਹੈ ਕਿ ਰੁਤਬਿਆਂ ਨਾਲ ਖਾਹਸ਼ਾਂ ਸੀਮਿਤ ਹੋ ਜਾਂਦੀਆਂ ਹਨ ਕਿਉਂਕਿ ਜ਼ਿੰਮੇਵਾਰੀਆਂ ਐਵੇਂ ਹੀ ਨਹੀਂ ਨਿਭਦੀਆਂਲਾਲਚੀ, ਖੁਦਗਰਜ, ਘਮੰਡੀ, ਬਦਜ਼ੁਬਾਨ, ਬਦਦਿਮਾਗ, ਮੌਕਾਪ੍ਰਸਤ, ਸੌੜੀ ਸੋਚ ਵਾਲੇ ਅਤੇ ਗੈਰ ਜ਼ਿੰਮੇਵਾਰ ਲੋਕ ਕਦੇ ਵੀ ਆਪਣੇ ਰੁਤਬੇ ਦੇ ਮਹੱਤਵ ਨੂੰ ਬਣਾਕੇ ਨਹੀਂ ਰੱਖ ਸਕਦੇਮੈਂ ਇੱਕ ਪਿੰਡ ਵਿੱਚ ਦਸ ਰੋਜ਼ਾ ਐੱਨ.ਐੱਸ.ਐੱਸ. ਕੈਂਪ ਲਗਾਇਆ ਹੋਇਆ ਸੀਉਸ ਪਿੰਡ ਵਿੱਚ ਪ੍ਰਾਇਮਰੀ ਅਤੇ ਹਾਈ ਸਕੂਲ ਇੱਕੋ ਚਾਰਦੀਵਾਰੀ ਵਿੱਚ ਪੈਂਦੇ ਸਨਮੈਂ ਇਹ ਸੁਣਕੇ ਬਹੁਤ ਹੈਰਾਨ ਸੀ ਕਿ ਪਿੰਡ ਦੇ ਲੋਕ ਅਤੇ ਦੋਹਾਂ ਸਕੂਲਾਂ ਦੇ ਬੱਚੇ ਪ੍ਰਾਇਮਰੀ ਸਕੂਲ ਦੇ ਹੈੱਡ ਟੀਚਰ ਨੂੰ ਹੈੱਡ ਮਾਸਟਰ ਕਹਿੰਦੇ ਸਨ ਤੇ ਹਾਈ ਸਕੂਲ ਦੇ ਹੈੱਡਮਾਸਟਰ ਨੂੰ ਕੇਵਲ ਮਾਸਟਰ ਜੀ ਕਹਿੰਦੇ ਸਨਇਸ ਵਰਤਾਰੇ ਤੋਂ ਮੈਂ ਹੈਰਾਨ ਤੇ ਪ੍ਰੇਸ਼ਨ ਸਾਂਇੱਕ ਦਿਨ ਮੈਂ ਹਾਈ ਸਕੂਲ ਦੇ ਇੱਕ ਅਧਿਆਪਕ ਨੂੰ ਇਸਦਾ ਕਾਰਨ ਪੁੱਛ ਹੀ ਲਿਆਉਸ ਅਧਿਆਪਕ ਨੇ ਅੱਗੋਂ ਕਿਹਾ, “ਸਰ ਦੋਹਾਂ ਦੇ ਗੁਣਾਂ ਵਿੱਚ ਬਹੁਤ ਫਰਕ ਹੈਸਾਡੇ ਮੁੱਖ ਅਧਿਆਪਕ ਨੂੰ ਆਪਣੇ ਰੁਤਬੇ ਦੀ ਗਰਿਮਾ ਦਾ ਗਿਆਨ ਹੀ ਨਹੀਂਪ੍ਰਾਇਮਰੀ ਸਕੂਲ ਦਾ ਹੈੱਡ ਟੀਚਰ ਆਪਣੇ ਗੁਣਾਂ ਕਾਰਨ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ

ਕਿਸੇ ਵੀ ਰੁਤਬੇ ਉੱਤੇ ਕੰਮ ਕਰਦਿਆਂ ਪ੍ਰਬੰਧਕੀ ਖੂਬੀਆਂ ਹੋਣ ਦੇ ਨਾਲ ਨਾਲ ਗਲਤ ਨੂੰ ਗਲਤ ਤੇ ਠੀਕ ਨੂੰ ਠੀਕ ਕਹਿਣ ਦੀ ਹਿੰਮਤ ਵੀ ਹੋਣੀ ਚਾਹੀਦੀ ਹੈਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਇੱਕ ਵਿਦੇਸ਼ੀ ਪੱਤਰਕਾਰ ਵੱਲੋਂ ਉੱਚੇ ਰੁਤਬੇ ਉੱਤੇ ਕੰਮ ਕਰਨ ਵਾਲੇ ਵਿਅਕਤੀ ਵਿੱਚ ਹੋਣ ਵਾਲੇ ਗੁਣਾਂ ਬਾਰੇ ਪੁੱਛਿਆਉਨ੍ਹਾਂ ਨੇ ਉਸ ਪੱਤਰਕਾਰ ਨੂੰ ਜਵਾਬ ਦਿੰਦੇ ਹੋਏ ਕਿਹਾ, ਸ਼੍ਰੀ ਮਾਨ, ਮਰਯਾਦਾ ਤੇ ਰੁਤਬਾ ਦੋਵੇਂ ਇੱਕ ਦੂਜੇ ਦੇ ਪੂਰਕ ਹਨਭਗਵਾਨ ਰਾਮ ਆਪਣੇ ਰਾਜਸੀ ਤੇ ਪਰਿਵਾਰਕ ਰੁਤਬਿਆਂ ਨੂੰ ਨਿਭਾਉਂਦੇ ਹੋਏ ਆਪਣੀ ਮਰਯਾਦਾ ਨੂੰ ਨਹੀਂ ਭੁੱਲੇ, ਇਸ ਲਈ ਉਹ ਮਰਯਾਦਾ ਪ੍ਰਸ਼ੋਤਮ ਬਣ ਗਏ ਪਰ ਰਾਵਣ ਕਿਸੇ ਵੀ ਰੁਤਬੇ ਉੱਤੇ ਰਹਿੰਦਿਆਂ ਮਰਯਾਦਾ ਨੂੰ ਕਾਇਮ ਨਹੀਂ ਰੱਖ ਸਕਿਆ, ਇਸੇ ਲਈ ਉਹ ਵਿਦਵਾਨ ਹੁੰਦੇ ਹੋਏ ਵੀ ਲੋਕਾਂ ਦਾ ਸਤਿਕਾਰ ਹਾਸਲ ਨਹੀਂ ਕਰ ਸਕਿਆ

ਜਿੰਨਾ ਰੁਤਬਾ ਵੱਡਾ ਹੁੰਦਾ ਹੈ, ਉੱਨੀਆਂ ਜ਼ਿੰਮੇਵਾਰੀਆਂ ਅਤੇ ਔਕੜਾਂ ਵੱਧ ਹੁੰਦੀਆਂ ਹਨਉਨ੍ਹਾਂ ਜ਼ਿੰਮੇਵਾਰੀਆਂ ਅਤੇ ਔਕੜਾਂ ਵਿੱਚ ਮਰਯਾਦਾ ਨੂੰ ਕਾਇਮ ਰੱਖਣ ਦਾ ਹੁਨਰ ਵਿਰਲੇ ਲੋਕਾਂ ਕੋਲ ਹੀ ਹੁੰਦਾ ਹੈਜਿਨ੍ਹਾਂ ਲੋਕਾਂ ਕੋਲ ਇਹ ਹੁਨਰ ਹੁੰਦਾ ਹੈ, ਉਹ ਆਪਣੇ ਰੁਤਬੇ ਉੱਤੇ ਭੂਮਿਕਾ ਨਿਭਾਉਂਦੇ ਹੋਏ ਆਪਣੀਆਂ ਪੈੜਾਂ ਛੱਡ ਜਾਂਦੇ ਹਨਕਿਸੇ ਵੀ ਰੁਤਬੇ ਉੱਤੇ ਸੇਵਾ ਨਿਭਾਉਂਦਿਆਂ ਹੋਰ ਖੂਬੀਆਂ ਹੋਣ ਦੇ ਨਾਲ ਨਾਲ ਸਬਰ ਸੰਤੋਖ, ਇਮਾਨਦਾਰੀ, ਸਹਿਣਸ਼ੀਲਤਾ, ਨਿਰਪੱਖਤਾ ਅਤੇ ਨਿਮ ਕੇ ਚੱਲਣ ਦੇ ਇਮਤਿਹਾਨ ਪਾਸ ਕਰਨੇ ਪੈਂਦੇ ਹਨਤੁਹਾਡੇ ਰੁਤਬੇ ਦੀ ਤਾਕਤ ਨਾਲ ਕੋਈ ਉਜੜਨਾ ਨਹੀਂ, ਸਗੋਂ ਵਸਣਾ ਚਾਹੀਦਾ ਹੈਕੋਈ ਰੋਣਾ ਨਹੀਂ, ਸਗੋਂ ਹੱਸਣਾ ਚਾਹੀਦਾ ਹੈਹਰ ਰੁਤਬੇ ਉੱਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਗਰੂਰ ਦੇ ਰੁੱਖ ਉੱਤੇ ਵਿਨਾਸ਼ ਦੇ ਹੀ ਫਲ ਲੱਗਦੇ ਹਨਉਚਾਈ ਉੱਤੇ ਪਹੁੰਚਕੇ ਆਪਣੇ ਅਤੀਤ ਦੀ ਜ਼ਮੀਨ ਨੂੰ ਛੱਡਕੇ ਜ਼ਿੰਦਗੀ ਜਿਊਣ ਵਾਲੇ ਲੋਕ ਆਪਣੇ ਰੁਤਬੇ ਦੀ ਅਹਿਮੀਅਤ ਨੂੰ ਪੇਤਲਾ ਕਰ ਦਿੰਦੇ ਹਨ

ਮਰਹੂਮ ਰਾਸ਼ਟਰਪਤੀ ਡਾਕਟਰ ਏ.ਪੀ.ਜੇ.ਅਬਦੁਲ ਕਲਾਮ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ ਕਿ ਉੱਚੇ ਰੁਤਬੇ ਹਰ ਰੋਜ਼ ਨਵਾਂ ਸਬਕ ਅਤੇ ਗਿਆਨ ਦਿੰਦੇ ਹਨ। ਜਿਹੜੇ ਲੋਕ ਉਸ ਸਬਕ ਅਤੇ ਗਿਆਨ ਨੂੰ ਹਾਸਲ ਨਹੀਂ ਕਰਦੇ, ਉਹ ਸਦਾ ਹੀ ਮਰਯਾਦਾ ਵਿਹੂਣੇ ਰਹਿੰਦੇ ਹਨ ਤੇ ਉਨ੍ਹਾਂ ਦੀ ਪਹਿਚਾਣ ਬਹੁਤ ਛੇਤੀ ਹੀ ਖਤਮ ਹੋ ਜਾਂਦੀ ਹੈਰੱਬ ਤੇ ਆਪਣੇ ਭਵਿੱਖ ਨੂੰ ਯਾਦ ਰੱਖਣ ਵਾਲੇ ਲੋਕ ਹੀ ਆਪਣੇ ਰੁਤਬਿਆਂ ਦੀ ਮਰਯਾਦਾ ਕਾਇਮ ਰੱਖ ਪਾਉਂਦੇ ਹਨਰੁਤਬਿਆਂ ਦੀ ਮਰਯਾਦਾ ਭੰਗ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚੋ ਕਿ ਇਹ ਸਦਾ ਨਹੀਂ ਰਹਿਣੇਸਾਡੇ ਗਵਾਂਢੀ ਸੂਬੇ ਦੇ ਇੱਕ ਵਿਧਾਇਕ ਤੋਂ ਆਪਣਾ ਮਕਾਨ ਵੀ ਮੁਰੰਮਤ ਨਹੀਂ ਕਰਵਾ ਹੋਇਆਮੈਂ ਉਸਦੇ ਗਿਰੇ ਹੋਏ ਮਕਾਨ ਦੀ ਹਾਲਤ ਵੇਖਕੇ ਆਇਆ ਉਸ ਨੂੰ ਕਿਸੇ ਵਿਅਕਤੀ ਨੇ ਸਵਾਲ ਕੀਤਾ, “ਵਿਧਾਇਕ ਸਾਹਿਬ, ਤੁਹਾਡੇ ਸਾਥੀਆਂ ਕੋਲ ਵੱਡੀਆਂ ਵੱਡੀਆਂ ਕੋਠੀਆਂ, ਕਾਰਾਂ ਅਤੇ ਹੋਰ ਬਹੁਤ ਕੁਝ ਹੈ ਪਰ ਤੁਹਾਡੇ ਕੋਲ ਚੰਗੀ ਹਾਲਤ ਵਾਲਾ ਮਕਾਨ ਵੀ ਨਹੀਂ ਹੈ, ਇਸਦਾ ਕੀ ਕਾਰਨ ਹੈ?” ਉਸਨੇ ਅੱਗੋਂ ਜਵਾਬ ਦਿੱਤਾ, “ਭਾਈ ਸਾਹਿਬ, ਮੈਂ ਆਪਣੇ ਰੁੱਤਬੇ ਦੀ ਮਰਯਾਦਾ ਵਿੱਚ ਰਹਿਣਾ ਜਾਣਦਾ ਹਾਂਲੋਕਾਂ ਨੇ ਮੈਨੂੰ ਆਪਣੀ ਸੇਵਾ ਕਰਨ ਲਈ ਵਿਧਾਇੱਕ ਬਣਾਇਆ ਹੈ ਨਾ ਕਿ ਕੋਠੀਆਂ, ਕਾਰਾਂ ਅਤੇ ਜ਼ਮੀਨਾਂ ਬਣਾਉਣ ਲਈ

ਉਸ ਸੂਬੇ ਦੇ ਲੋਕ ਅੱਜ ਵੀ ਉਸਦੀ ਉਦਾਹਰਣ ਦੇ ਕੇ ਕਹਿੰਦੇ ਹਨ ਕਿ ਲੋਕਾਂ ਦੇ ਨੁਮਾਇੰਦੇ ਅਜਿਹੇ ਹੀ ਹੋਣੇ ਚਾਹੀਦੇ ਨੇਸਬਕ ਨੂੰ ਉਸ ਤੋਂ ਸਬਕ ਸਿੱਖਣਾ ਚਾਹੀਦਾ ਹੈ

ਰੁਤਬਿਆਂ ਦੇ ਦੌਰ ਵਿੱਚ ਹੰਕਾਰ ਅਤੇ ਸੰਸਕਾਰ ਦਾ ਫਰਕ ਕਦੇ ਨਾ ਭਲੋਰੁਤਬੇ ਦੇ ਨਸ਼ੇ ਵਿਚ ਦੂਜਿਆਂ ਦਾ ਅਦਬ ਸਤਿਕਾਰ ਕਰਨਾ ਅਤੇ ਉਨ੍ਹਾਂ ਨੂੰ ਮਿਲਣਾ ਜੁਲਣਾ ਨਾ ਛੱਡਣਾ ਵੀ ਮਰਯਾਦਾ ਦਾ ਹੀ ਇੱਕ ਹਿੱਸਾ ਹੁੰਦਾ ਹੈਰੁਤਬਿਆਂ ਦਾ ਵਿਖਾਵਾ ਵੀ ਮਰਯਾਦਾ ਦਾ ਉਲੰਘਣ ਹੁੰਦਾ ਹੈਰੁਤਬਿਆਂ ਦੀ ਪਰਿਭਾਸ਼ਾ ਇਹ ਵੀ ਸਿਖਾਉਂਦੀ ਹੈ ਕਿ ਘਮੰਡ ਤੋਂ ਬਚਕੇ ਰਹੋ ਪਰ ਆਪਣੇ ਆਤਮ ਸਨਮਾਨ ਦੀ ਰਾਖੀ ਜ਼ਰੂਰ ਕਰੋ ਸੰਜਮ, ਸਾਦਗੀ, ਦੂਰ ਅੰਦੇਸ਼ੀ, ਸਲਾਹ ਅਤੇ ਅਨੁਭਵ ਦੋਹਾਂ ਦੇ ਸੁਮੇਲ ਦੀ ਮਹੱਤਤਾ ਨੂੰ ਸਮਝਣਾ ਰੁਤਬਿਆਂ ਦੀ ਮਰਯਾਦਾ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਸ਼ੇਸ਼ ਗੁਣ ਹੁੰਦੇ ਹਨਸਿਆਸੀ, ਸਰਕਾਰੀ ਅਤੇ ਸਮਾਜਿਕ ਰੁਤਬਿਆਂ ਦੇ ਨਾਲ ਨਾਲ ਪਰਿਵਾਰਕ ਰੁਤਬਿਆਂ ਦਾ ਵੀ ਵਿਸ਼ੇਸ਼ ਮਹੱਤਵ ਹੁੰਦਾ ਹੈਜਿਵੇਂ ਜਿਵੇਂ ਮਨੁੱਖ ਦੀ ਉਮਰ ਵਿੱਚ ਵਾਧਾ ਹੁੰਦਾ ਜਾਂਦਾ ਹੈ, ਉਸ ਤਰ੍ਹਾਂ ਉਸਦਾ ਰੁਤਬਾ ਵੀ ਵਧਦਾ ਜਾਂਦਾ ਹੈਸਮਾਜ ਵਿੱਚ ਉਸੇ ਵਿਅਕਤੀ ਦੀ ਇੱਜ਼ਤ ਹੁੰਦੀ ਹੈ, ਜੋ ਪਰਿਵਾਰਕ ਤੌਰ ’ਤੇ ਆਪਣੇ ਰੁਤਬੇ ਦੀ ਮਰਯਾਦਾ ਨੂੰ ਸਮਝਦਾ ਹੋਇਆ ਆਪਣੀ ਭੂਮਿਕਾ ਨਿਭਾਉਂਦਾ ਹੈਪਰਿਵਾਰਾਂ ਵਿੱਚ ਉਨ੍ਹਾਂ ਰਿਸ਼ਤਿਆਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਅਤੇ ਉਹੀ ਰਿਸ਼ਤੇ ਦੇਰ ਤਕ ਨਿਭਦੇ ਹਨ ਜਿਨ੍ਹਾਂ ਵਿੱਚ ਹਰ ਵਿਅਕਤੀ ਆਪਣੇ ਰੁਤਬੇ ਦੀ ਮਰਯਾਦਾ ਵਿੱਚ ਰਹਿਕੇ ਆਪਣੀ ਭੂਮਿਕਾ ਨਿਭਾਉਂਦਾ ਹੈਜਿਹੜੇ ਪਰਿਵਾਰਾਂ ਵਿੱਚ ਰੁਤਬਿਆਂ ਦੀ ਮਰਯਾਦਾ ਹੁੰਦੀ ਹੈ, ਉਨ੍ਹਾਂ ਵਿੱਚ ਰਮਾਇਣ ਹੁੰਦੀ ਹੈ, ਜਿਨ੍ਹਾਂ ਵਿੱਚ ਰੁਤਬਿਆਂ ਦੀ ਲਛਮਣ ਰੇਖਾ ਟੱਪੀ ਜਾਂਦੀ ਹੈ, ਉਨ੍ਹਾਂ ਵਿੱਚ ਮਹਾਭਾਰਤ ਹੁੰਦੀ ਹੈ

***

 ਪਰਿਵਾਰਕ ਸੰਬੰਧ

ਜੇਕਰ ਆਪਸੀ ਸੰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਸਾਡਾ ਦੇਸ਼ ਦੁਨੀਆ ਦਾ ਉਹ ਦੇਸ਼ ਰਿਹਾ ਹੈ ਜਿੱਥੇ ਮਨੁੱਖੀ ਰਿਸ਼ਤਿਆਂ ਨੂੰ ਨਿਭਾਉਣ ਲਈ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਸੀਸਾਂਝੇ ਪਰਿਵਾਰਾਂ ਵਿੱਚ ਰਹਿਣ ਨੂੰ ਪਹਿਲ ਦਿੱਤੀ ਜਾਂਦੀ ਸੀਦੋ ਤਿੰਨ ਪੀੜ੍ਹੀਆਂ ਪਰਿਵਾਰ ਦੇ ਇੱਕਠ ਵਿੱਚ ਹੀ ਲੰਘ ਜਾਂਦੀਆਂ ਸਨਪਰਿਵਾਰ ਦੇ ਸਾਰੇ ਜੀਅ ਬਿਨਾ ਸਵਾਰਥ ਇੱਕ ਦੂਜੇ ਨਾਲ ਮਨ ਤੋਂ ਜੁੜੇ ਹੋਏ ਹੁੰਦੇ ਸਨਪਰਿਵਾਰਕ ਸੰਬੰਧਾਂ ਵਿੱਚ ਧਨ ਦੌਲਤ ਜ਼ਮੀਨ ਜਾਇਦਾਦ ਤੇ ਅਮੀਰੀ ਗਰੀਬੀ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਸੀਬਜ਼ੁਰਗਾਂ ਦਾ ਪੂਰਾ ਸਤਿਕਾਰ ਹੁੰਦਾ ਸੀਪਰਿਵਾਰ ਦਾ ਬਾਹਰ ਗਿਆ ਜੀਅ ਜਦੋਂ ਤੱਕ ਮੁੜ ਨਹੀਂ ਆਉਂਦਾ ਸੀ, ਉਦੋਂ ਤੱਕ ਸਾਰਾ ਪਰਿਵਾਰ ਫ਼ਿਕਰਮੰਦ ਰਹਿੰਦਾ ਸੀਦੋਸਤੀਆਂ ਅਤੇ ਰਿਸ਼ਤੇਦਾਰੀਆਂ ਬਿਨਾ ਸਵਾਰਥ ਅਤੇ ਅਮੀਰੀ ਗਰੀਬੀ ਵੇਖਿਆਂ ਨਿਭਾਈਆਂ ਜਾਂਦੀਆਂ ਸਨ ਪਰ ਹੁਣ ਮਨੁੱਖੀ ਸਬੰਧਾਂ ਉੱਤੇ ਖੁਦਗਰਜ਼ੀ, ਧਨ ਦੌਲਤ, ਅਮੀਰੀ, ਪਹੁੰਚ, ਸਟੇਟਸ ਅਤੇ ਨਿੱਜਤਾ ਭਾਰੂ ਹੁੰਦੇ ਜਾ ਰਹੇ ਹਨਪਰਿਵਾਰਕ ਸੰਬੰਧਾਂ ਦੀਆਂ ਦਰਾਰਾਂ ਦਿਨ ਪਰ ਦਿਨ ਚੌੜੀਆਂ ਹੁੰਦੀਆਂ ਜਾ ਰਹੀਆਂ ਹਨਪਰਿਵਾਰ ਵਿੱਚ ਇੱਕ ਮੁੰਡਾ ਵਿਆਹੇ ਜਾਣ ’ਤੇ ਭਾਂਡੇ ਖੜਕਣ ਲੱਗ ਜਾਂਦੇ ਹਨਜਿਸ ਔਲਾਦ ਨੂੰ ਮਾਪਿਆਂ ਨੇ ਪਾਲਿਆ ਪੋਸਿਆ ਤੇ ਚੰਗੀ ਜ਼ਿੰਦਗੀ ਬਸਰ ਕਰਨ ਯੋਗ ਕੀਤਾ ਹੁੰਦਾ ਹੈ, ਉਸੇ ਔਲਾਦ ਦੀ ਜਦੋਂ ਮਾਪਿਆਂ ਨੂੰ ਲੋੜ ਪੈਂਦੀ ਹੈ ਤਾਂ ਉਹ ਆਪਣੇ ਮਾਪਿਆਂ ਦਾ ਸਹਾਰਾ ਬਣਨ ਲਈ ਤਿਆਰ ਨਹੀਂ ਹੁੰਦੀਮਾਪੇ ਰੁਲਣ ਨੂੰ ਮਜਬੂਰ ਹੋ ਜਾਦੇ ਹਨਉਨ੍ਹਾਂ ਨੂੰ ਬਿਰਧ ਆਸ਼ਰਮ ਵਿਚ ਪਹੁੰਚਾ ਦਿੱਤਾ ਜਾਂਦਾ ਹੈ

ਸਮਾਜ ਵਿੱਚ ਬਹੁਤ ਸਾਰੀਆਂ ਅਜਿਹੀ ਉਦਾਹਰਣਾਂ ਮਿਲ ਜਾਂਦੀਆਂ ਹਨ ਕਿ ਵਿਦੇਸ਼ ਗਏ ਕਈ ਬੱਚੇ ਜਦੋਂ ਆਪਣੇ ਮਾਪਿਆਂ ਦੇ ਮਰਨੇ ਉੱਤੇ ਨਹੀਂ ਪਹੁੰਚਦੇ ਤਾਂ ਉਨ੍ਹਾਂ ਦਾ ਦਾਹ ਸੰਸਕਾਰ ਆਂਡੀ-ਗੁਆਂਢੀ ਹੀ ਕਰਦੇ ਹਨਅਜੋਕੇ ਦੌਰ ਵਿਚ ਸੰਬੰਧ ਬੰਦੇ ਦੇ ਗੁਣ ਦੇਖਕੇ ਨਹੀਂ ਸਗੋਂ ਉਸਦੀ ਹੈਸੀਅਤ ਵੇਖਕੇ ਬਣਾਏ ਜਾਂਦੇ ਹਨਸਾਡੇ ਪਰਿਵਾਰ ਦੀ ਗਰੀਬੀ ਦੇ ਦਿਨਾਂ ਵਿੱਚ ਸਾਡੇ ਇੱਕ ਕਰੀਬੀ ਰਿਸ਼ਤੇਦਾਰ ਨੇ ਸੌ ਦਾ ਨੋਟ ਤੋੜਨ ਤੋਂ ਨਾਂਹ ਕਰ ਦਿੱਤੀ ਸੀ ਕਿਉਂਕਿ ਉਹ ਸਮਝਿਆ ਸੀ ਕਿ ਮੈਂ ਉਸ ਕੋਲੋਂ ਰੁਪਏ ਉਧਾਰ ਲੈਣ ਗਿਆ ਸੀਕੋਈ ਸਮਾਂ ਸੀ ਜਦੋਂ ਰਿਸ਼ਤੇ ਪਰਿਵਾਰ ਦੀ ਅਮੀਰੀ ਦੇਖਕੇ ਨਹੀਂ ਸਗੋਂ ਸਮਾਜਿਕ ਸਥਿਤੀ ਵੇਖਕੇ ਕੀਤੇ ਜਾਂਦੇ ਸਨ ਪਰ ਹੁਣ ਰਿਸ਼ਤਾ ਉਸ ਪਰਿਵਾਰ ਵਿੱਚ ਕੀਤਾ ਜਾਂਦਾ ਹੈ ਜੋ ਚੰਗਾ ਚਲਦਾ ਪੁਰਜ਼ਾ ਹੋਵੇ, ਜਿੱਥੋਂ ਚੰਗਾ ਦਾਜ ਆਉਣ ਦੀ ਉਮੀਦ ਹੋਵੇਦੋਸਤਾਨਾ ਸਬੰਧ ਵੀ ਉੱਥੇ ਹੀ ਕਾਇਮ ਕੀਤੇ ਜਾਂਦੇ ਹਨ, ਜਿੱਥੇ ਕੋਈ ਮਤਲਬ ਪੂਰਾ ਹੋ ਸਕੇਸਮਾਂ, ਸਿਹਤ ਅਤੇ ਸਬੰਧਾਂ ਦੀ ਅਹਿਮੀਅਤ ਦੀ ਨਿਸ਼ਾਨਦੇਹੀ ਕੇਵਲ ਉਹੀ ਲੋਕ ਕਰ ਸਕਦੇ ਹਨ ਜਿਨ੍ਹਾਂ ਦਾ ਬੌਧਿਕ ਪੱਧਰ ਉੱਚਾ ਹੁੰਦਾ ਹੈ, ਜਿਨ੍ਹਾਂ ਨੂੰ ਜ਼ਿੰਦਗੀ ਜਿਊਣ ਦੀ ਸਮਝ ਹੁੰਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4626)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author