VijayKumarPri7ਪੰਜਾਬ ਦੀ ਨਾਮੀ ਅਖ਼ਬਾਰ ਪੰਜਾਬੀ ਟ੍ਰਿਬਿਊਨ ਵਿੱਚ ਉਸ ਵੱਲੋਂ ਸਨ 1986 ਤੋਂ 2018 ਤਕ ਸਹਾਇਕ ਸੰਪਾਦਕ ਵਜੋਂ ...KamaljitSBanwait7
(6 ਅਪਰੈਲ 2024)
ਇਸ ਸਮੇਂ ਪਾਠਕ: 370.


KamaljitSBanwaitBookDhaiAab1ਕਈ ਸਾਲ ਪਹਿਲਾਂ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਦਫਤਰ ਤੋਂ ਕਿਸੇ ਸਹਾਇਕ ਸੰਪਾਦਕ ਨੇ ਲਾਜ਼ਮੀ ਸਿੱਖਿਆ ਅਧਿਕਾਰ ਕਾਨੂੰਨ ਸੰਬੰਧੀ ਮੇਰੇ ਵਿਚਾਰ ਪੁੱਛੇ ਸਨ
ਮੈਂ ਉਸ ਸਹਾਇਕ ਸੰਪਾਦਕ ਦਾ ਨਾਂ ਅਤੇ ਪਤਾ ਜਾਣੇ ਬਗੈਰ ਆਪਣੇ ਵਿਚਾਰ ਉਸ ਨੂੰ ਦੱਸ ਦਿੱਤੇਦੂਜੇ ਦਿਨ ਮੇਰੇ ਉਹ ਵਿਚਾਰ ਪੰਜਾਬੀ ਟ੍ਰਿਬਿਊਨ ਅਤੇ ਅੰਗਰੇਜ਼ੀ ਟ੍ਰਿਬਿਊਨ ਅਖ਼ਬਾਰਾਂ ਵਿੱਚ ਉਸ ਸਮੇਂ ਦੇ ਸਿੱਖਿਆ ਮੰਤਰੀ ਸਰਦਾਰ ਸਿਕੰਦਰ ਸਿੰਘ ਮਲੂਕਾ ਨਾਲ ਛਪੇ ਹੋਏ ਸਨਜਿਸ ਸਹਾਇਕ ਸੰਪਾਦਕ ਨੇ ਮੇਰੇ ਵਿਚਾਰ ਛਾਪੇ ਸਨ, ਉਸ ਦਾ ਨਾਂ ਮੈਨੂੰ ਪਤਾ ਨਹੀਂ ਲੱਗ ਸਕਿਆਸਿੱਖਿਆ ਅਤੇ ਹੋਰ ਭਖਦੇ ਮਸਲਿਆਂ ਬਾਰੇ ਅਨੇਕ ਅਖ਼ਬਾਰਾਂ ਵਿੱਚ ਮੈਂ ਕਮਲਜੀਤ ਸਿੰਘ ਬਨਵੈਤ ਨੂੰ ਪੜ੍ਹਦਾ ਆ ਰਿਹਾ ਸਾਂਇੱਕ ਦਿਨ ਅਜੀਤ ਅਖਬਾਰ ਵਿੱਚ ਛਪੇ ਉਨ੍ਹਾਂ ਦੇ ਸਿੱਖਿਆ ਸੰਬੰਧੀ ਲਿਖੇ ਲੇਖ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾਮੈਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਨੂੰ ਫੋਨ ਮਿਲਾ ਲਿਆਮੈਂ ਜਿਵੇਂ ਹੀ ਉਨ੍ਹਾਂ ਨੂੰ ਆਪਣਾ ਨਾਂ ਦੱਸਿਆ, ਉਹ ਅੱਗੋਂ ਕਹਿਣ ਲੱਗੇ, ਮੈਂ ਤੁਹਾਨੂੰ ਜਾਣਦਾ ਹਾਂ, ਮੈਂ ਇੱਕ ਵਾਰ ਲਾਜ਼ਮੀ ਸਿੱਖਿਆ ਅਧਿਕਾਰ ਕਾਨੂੰਨ ਸੰਬੰਧੀ ਤੁਹਾਡੇ ਵਿਚਾਰ ਛਾਪੇ ਸਨਭਾਵੇਂ ਸੋਸ਼ਲ ਅਤੇ ਬਿਜਲਈ ਮੀਡੀਏ ਦੇ ਦਰਸ਼ਕ ਅਤੇ ਪਾਠਕ ਕਮਲਜੀਤ ਸਿੰਘ ਬਨਵੈਤ ਬਾਰੇ ਕਾਫੀ ਕੁਝ ਜਾਣਦੇ ਹੋਣਗੇ ਪਰ ਇੱਕ ਅਜ਼ੀਮ ਸ਼ਖ਼ਸੀਅਤ, ਸਤਿਕਾਰਤ ਹਸਤਾਖਰ, ਪ੍ਰਬੁੱਧ ਲੇਖਕ ਅਤੇ ਨਿੱਧੜਕ ਪੱਤਰਕਾਰ, ਜਿਸਨੇ ਪੰਜਾਬੀ ਸੱਭਿਆਚਾਰ ਦੇ ਦਰਪੇਸ਼ ਅਨੇਕ ਚੁਣੌਤੀਆਂ ਨੂੰ ਬਹੁਤ ਪ੍ਰਭਾਵਸ਼ਾਲੀ ਲੇਖਣੀ ਨਾਲ ਉਭਾਰਿਆ ਹੈ, ਉਸਦੀ ਜ਼ਿੰਦਗੀ ਬਾਰੇ ਲੋਕਾਂ ਨੂੰ ਹੋਰ ਵੀ ਜਾਣਕਾਰੀ ਮੁਹਈਆ ਕਰਾਉਣੀ ਬਣਦੀ ਹੈਉਸਦੀ ਪੱਤਰਕਾਰਿਤਾ ਦੀ ਸ਼ੈਲੀ, ਸਲੀਕਾ, ਹੁਨਰ ਅਤੇ ਜਜ਼ਬਾ ਇਹ ਦਰਸਾਉਂਦਾ ਹੈ ਕਿ ਉਸਨੇ ਆਪਣੀ ਜ਼ਿੰਦਗੀ ਦੇ ਉਦੇਸ਼ ਵਜੋਂ ਹੀ ਇਸ ਖੇਤਰ ਨੂੰ ਚੁਣਿਆ ਹੈਉਸਦੀ ਲੇਖਣੀ ਵੀ ਇਹ ਦਰਸਾਉਂਦੀ ਹੈ ਕਿ ਉਹ ਜਿਨ੍ਹਾਂ ਮੁੱਦਿਆਂ ਉੱਤੇ ਲਿਖਦਾ ਹੈ, ਉਨ੍ਹਾਂ ਉੱਤੇ ਉਸਦੀ ਪੂਰੀ ਪਕੜ ਹੈਉਸਦੀ ਲਿਖਣੀ ਦੇ ਤਰਕ ਅਤੇ ਅੰਕੜੇ ਪਾਠਕਾਂ ਨੂੰ ਉਸਦੀ ਲੇਖਣੀ ਦੇ ਮੁਰੀਦ ਬਣਾ ਦਿੰਦੇ ਹਨ

ਕਮਲਜੀਤ ਸਿੰਘ ਬਨਵੈਤ 21 ਜੂਨ 1958 ਨੂੰ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹੇ ਦੇ ਅਗਾਂਹਵਧੂ ਪਿੰਡ ਉੜਾਪੜ ਦੇ ਵਸਨੀਕ ਸਰਦਾਰ ਬੇਅੰਤ ਸਿੰਘ ਅਤੇ ਸ੍ਰੀ ਮਤੀ ਹਰਬੰਸ ਕੌਰ ਦੇ ਘਰ ਜਨਮਿਆ ਪੰਜਾਂ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਹੋਣਹਾਰ ਪੁੱਤਰ ਹੈਉਹ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਤੋਂ ਸਿੱਖਿਆ ਹਾਸਲ ਕਰਦਾ ਹੋਇਆ ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਗ੍ਰੈਜੂਏਟ ਹੋਕੇ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਮਾਸ ਕਮਿਊਨੀਕੇਸ਼ਨ ਵਿੱਚ ਪੋਸਟ ਗ੍ਰੈਜੂਏਟ ਹੋਕੇ ਨਿਕਲਿਆ

ਉਹ ਚਾਹੁੰਦਾ ਤਾਂ ਆਪਣੀ ਲਿਆਕਤ ਨਾਲ ਪੈਸਾ ਕਮਾਉਣ ਵਾਲੀ ਚੰਗੀ ਨੌਕਰੀ ਹਾਸਲ ਕਰ ਸਕਦਾ ਸੀ ਪਰ ਉਸਦੇ ਮਨ ਅੰਦਰ ਪੱਤਰਕਾਰਿਤਾ ਦੀ ਚੇਟਕ ਨੇ ਉਸ ਨੂੰ ਉਸਦੇ ਮਨ ਪਸੰਦ ਖੇਤਰ ਪੱਤਰਕਾਰਿਤਾ ਵੱਲ ਤੋਰ ਦਿੱਤਾਉਸਨੇ ਆਪਣਾ ਕੈਰੀਅਰ ਉਸ ਸਮੇਂ ਦੀ ਨਾਮੀ ਅਖਬਾਰ ਅਕਾਲੀ ਪੱਤ੍ਰਿਕਾ ਤੋਂ ਸ਼ੁਰੂ ਕੀਤਾਉਸਦੇ ਪੱਤਰਕਾਰਿਤਾ ਦੇ ਕੈਰੀਅਰ ਵਿੱਚ ਇੱਕ ਪੜਾਅ ਲੰਡਨ ਦੇ ਦੇਸ ਪ੍ਰਦੇਸ ਵਿੱਚ ਸਹਾਇਕ ਸੰਪਾਦਕ ਦੀ ਸੇਵਾ ਨਿਭਾਉਣ ਦਾ ਵੀ ਆਇਆਸਨ 1987 ਵਿੱਚ ਉਸਨੇ ਆਪਣੀ ਜੀਵਨ ਸਾਥਣ ਸ਼੍ਰੀਮਤੀ ਰਵਿੰਦਰ ਕੌਰ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਿੱਚ ਸੇਵਾ ਨਿਭਾ ਰਹੇ ਸਨ, ਆਪਣਾ ਪਰਿਵਾਰਕ ਜੀਵਨ ਸ਼ੁਰੂ ਕੀਤਾਉਸਦੀ ਪਤਨੀ ਵੀ ਉਸ ਵਾਂਗ ਸਾਹਿਤ ਪੜ੍ਹਨ ਤੇ ਲਿਖਣ ਦੀ ਰੁਚੀ ਰੱਖਦੀ ਹੈਉਹ ਪਰਿਵਾਰਕ ਜੀਵਨ ਪੱਖੋਂ ਵੀ ਕਾਫੀ ਧਨੀ ਹੈਉਸਦੇ ਬੱਚੇ ਉਸ ਵਾਂਗ ਹੋਣਹਾਰ ਆਪਣੇ ਕਿੱਤੇ ਪ੍ਰਤੀ ਸਮਰਪਿਤ ਅਤੇ ਦੇਸ਼ ਵਿਦੇਸ਼ ਵਿੱਚ ਨਾਮਣਾ ਖੱਟ ਰਹੇ ਹਨਉਸਦੀ ਧੀ ਰੂਪਕੰਵਲ ਕੌਰ ਸਰਕਾਰੀ ਵਕੀਲ ਹੈ ਅਤੇ ਉਸਦਾ ਪੁੱਤਰ ਸਾਹਿਲ ਕੈਨੇਡਾ ਵਿੱਚ ਐੱਨ.ਐੱਸ ਰੇਡੀਓ ਅਤੇ ਟੈਲੀ ਵਿਜ਼ਨ ਚੈਨਲ ਦੇ ਪ੍ਰੋਡਿਊਸਰ ਵਜੋਂ ਸੇਵਾਵਾਂ ਰਿਹਾ ਹੈ

ਪੰਜਾਬ ਦੀ ਨਾਮੀ ਅਖ਼ਬਾਰ ਪੰਜਾਬੀ ਟ੍ਰਿਬਿਊਨ ਵਿੱਚ ਉਸ ਵੱਲੋਂ ਸਨ 1986 ਤੋਂ 2018 ਤਕ ਸਹਾਇਕ ਸੰਪਾਦਕ ਵਜੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਆਉਣ ਵਾਲੀ ਪੀੜ੍ਹੀ ਲਈ ਮੀਲ ਪੱਥਰ ਹਨਉਸ ਦੀ ਆਪਣੇ ਖੇਤਰ ਪ੍ਰਤੀ ਪ੍ਰਤੀਬੱਧਤਾ ਅਤੇ ਉਸਦੇ ਸਮਰਪਣ ਨੂੰ ਵੇਖਦੇ ਹੋਏ ਅਨੇਕ ਪੁਰਸਕਾਰਾਂ ਨਾਲ ਸਨਮਾਨਿਆ ਗਿਆ ਹੈ, ਜਿਨ੍ਹਾਂ ਵਿੱਚੋਂ ਸ਼੍ਰੋਮਣੀ ਪੱਤਰਕਾਰ ਅਤੇ ਮਾਣ ਪੰਜਾਬ ਦਾ ਮੁੱਖ ਤੌਰ ’ਤੇ ਉਸਦੀ ਸਰਵੋਤਮ ਲੇਖਕ ਅਤੇ ਪੱਤਰਕਾਰ ਹੋਣ ਦੀ ਨਿਸ਼ਾਨਦੇਹੀ ਕਰਦੇ ਹਨਜਲ਼ਦੇ ਬਲ਼ਦੇ ਅਤੇ ਭਖਦੇ ਮਸਲਿਆਂ ਨੂੰ ਉਹ ਦੇਸ਼ ਵਿਦੇਸ਼ ਦੀਆਂ ਅਖ਼ਬਾਰਾਂ ਵਿੱਚ ਇੱਕ ਨਿਰਪੱਖ ਲੇਖਕ ਵਜੋਂ ਚੁੱਕਦਾ ਰਹਿੰਦਾ ਹੈਉਹ ਕਈ ਅਖ਼ਬਾਰਾਂ ਦਾ ਪੱਕਾ ਕਾਲਮ ਨਵੀਸ ਹੈਉਹ ਸਾਹਿਤ ਦੇ ਖੇਤਰ ਦਾ ਇੱਕ ਅਜਿਹਾ ਝਰਨਾ ਹੈ ਜਿਸਦੀ ਵਹਿਣ ਦੀ ਆਪਣੀ ਤੋਰ ਹੈ ਤੇ ਲੈਅ ਵੀਉਸਦੀ ਕਲਮ ਨੇ ਅਨੇਕਾਂ ਪੁਸਤਕਾਂ ਮਾਂ ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾਕੇ ਇਸਦੇ ਭੰਡਾਰ ਵਿੱਚ ਵਾਧਾ ਕੀਤਾ ਹੈ ਪਰ ਉਸਦੀਆਂ ਪੁਸਤਕਾਂ ਢਾਈ ਆਬ, ਤੋਕੜ, ਅੱਧੇ ਪਾਗ਼ਲ ਹੋ ਜਾਈਏ, ਕਾਲ ਕੋਠੜੀ ਦਾ ਸਿਰਨਾਵਾਂ, ਐੱਮ ਐੱਲ ਏ ਨਹੀਂ ਡਾਕੀਆ, ਇੱਕ ਬੰਦਾ ਸੀ ਅਤੇ ਬੇਬੇ ਤੂੰ ਭੁੱਲਦੀ ਨਹੀਂ ਸਾਹਿਤ ਦੇ ਖੇਤਰ ਵਿੱਚ ਬਹੁਤ ਚਰਚਿਤ ਹਨ

ਇਸ ਨਿੱਧੜਕ ਲੇਖਕ ਪੱਤਰਕਾਰ ਅਤੇ ਲੇਖਕ ਤੋਂ ਦੇਸ਼ ਅਤੇ ਸਮਾਜ ਨੂੰ ਬਹੁਤ ਵੱਡੀਆਂ ਆਸਾਂ ਹਨ, ਕਿਉਂਕਿ ਇਨਕਲਾਬ ਇਹੋ ਜਿਹੇ ਲੋਕ ਹੀ ਲੈਕੇ ਆਉਂਦੇ ਹਨ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4870)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author