VijayKumarPr7ਉਹ ਵਧਾਈ ਦੀ ਗੱਲ ਸੁਣਕੇ ਰੋਣ ਹਾਕਾ ਹੋ ਕੇ ਬੋਲਿਆ“ਯਾਰਵਧਾਈ ਕਾਹਦੀ? ਮੰਤਰੀ ਸਾਹਿਬ ਨੇ ਤਾਂ ...
(8 ਫਰਵਰੀ 2024)
ਇਸ ਸਮੇਂ ਪਾਠਕ: 310.


ਦੱਖਣੀ ਅਮਰੀਕਾ ਦੇ ਮਰਹੂਮ ਰਾਸ਼ਟਰਪਤੀ ਨੈਲਸਨ ਮੰਡੇਲਾ ਰਾਸ਼ਟਰਪਤੀ ਬਣਨ ਤੋਂ ਬਾਅਦ ਆਪਣੇ ਸੁਰੱਖਿਆ ਅਮਲੇ ਅਤੇ ਸਟਾਫ ਨਾਲ ਇੱਕ ਰੈਸਤਰਾਂ ਵਿੱਚ ਦੁਪਹਿਰ ਦਾ ਖਾਣਾ ਖਾਣ ਗਏ
ਸਾਰੇ ਆਪਣੀ ਆਪਣੀ ਇੱਛਾ ਅਨੁਸਾਰ ਖਾਣੇ ਦਾ ਆਡਰ ਦੇ ਕੇ ਆਪਣੇ ਮੇਜ਼ਾਂ ਉੱਤੇ ਖਾਣਾ ਆਉਣ ਦੀ ਉਡੀਕ ਕਰਨ ਲੱਗੇਅਚਾਨਕ ਸ਼੍ਰੀ ਮੰਡੇਲਾ ਦੀ ਨਜ਼ਰ ਇੱਕ ਉੱਥੇ ਇੱਕ ਕੁਰਸੀ ਉੱਤੇ ਬੈਠੇ ਅਧਖੜ ਉਮਰ ਦੇ ਵਿਅਕਤੀ ਉੱਤੇ ਪਈ ਜੋ ਕਿ ਆਪਣੀ ਮੇਜ਼ ਉੱਤੇ ਖਾਣਾ ਆਉਣ ਦੀ ਉਡੀਕ ਕਰ ਰਿਹਾ ਸੀ ਸ਼੍ਰੀ ਮੰਡੇਲਾ ਨੇ ਆਪਣੇ ਨਿੱਜੀ ਸਹਾਇਕ ਨੂੰ ਹੁਕਮ ਦਿੱਤਾ ਕਿ ਉਹ ਉਸ ਵਿਅਕਤੀ ਨੂੰ ਉਸਦੇ ਮੇਜ਼ ਉੱਤੇ ਖਾਣਾ ਖਾਣ ਲਈ ਬੁਲਾ ਲਵੇ ਸ਼੍ਰੀ ਮੰਡੇਲਾ ਦਾ ਨਿੱਜੀ ਸਹਾਇਕ ਉਨ੍ਹਾਂ ਦਾ ਹੁਕਮ ਸੁਣਕੇ ਬਹੁਤ ਹੈਰਾਨ ਹੋਇਆ ਤੇ ਉਸ ਵਿਅਕਤੀ ਨੂੰ, ਜਿਸ ਨੂੰ ਉਸਨੇ ਕਦੇ ਵੇਖਿਆ ਨਹੀਂ ਸੀ, ਬੁਲਾਉਣ ਦੇ ਕਾਰਨ ਬਾਰੇ ਸੋਚਣ ਲੱਗਾਉਸ ਵਿੱਚ ਐਨੀ ਹਿੰਮਤ ਵੀ ਨਹੀਂ ਸੀ ਕਿ ਉਹ ਸ਼੍ਰੀ ਮੰਡੇਲਾ ਨੂੰ ਇਹ ਸਵਾਲ ਕਰ ਸਕੇ ਕਿ ਉਹ ਉਸ ਨੂੰ ਆਪਣੇ ਮੇਜ਼ ਉੱਤੇ ਕਿਉਂ ਬੁਲਾ ਰਹੇ ਹਨਉਸਨੇ ਚੁੱਪ ਰਹਿਣ ਵਿੱਚ ਹੀ ਭਲਾ ਸਮਝਿਆ ਪਰ ਉਸ ਨੂੰ ਬੋਲਣਾ ਉਦੋਂ ਪਿਆ ਜਦੋਂ ਉਸ ਵਿਅਕਤੀ ਨੇ ਨਾ ਤਾਂ ਸਿਰ ਉੱਪਰ ਨੂੰ ਚੱਕਿਆ ਅਤੇ ਕੰਬਦੇ ਹੱਥਾਂ ਅਤੇ ਸਰੀਰ ਨਾਲ ਰੋਟੀ ਖਾ ਕੇ ਰੈਸਤਰਾਂ ਤੋਂ ਚੁੱਪ ਵੱਟਕੇ ਬਾਹਰ ਨਿਕਲ ਗਿਆਉਹ ਅਜੇ ਦਰਵਾਜੇ ਤੋਂ ਬਾਹਰ ਨਿਕਲਿਆ ਵੀ ਨਹੀਂ ਸੀ ਕਿ ਨਿੱਜੀ ਸਹਾਇਕ ਨੇ ਸ਼੍ਰੀ ਮੰਡੇਲਾ ਨੂੰ ਸਵਾਲ ਕਰ ਦਿੱਤਾ, “ਸਰ ਇਹ ਵਿਅਕਤੀ ਕੌਣ ਸੀ? ਖਾਣਾ ਖਾਂਦਿਆਂ ਇਸਦਾ ਸਰੀਰ ਕਿਉਂ ਕੰਬ ਰਿਹਾ ਸੀ? ਕੀ ਇਹ ਬਿਮਾਰ ਸੀ?

ਸ਼੍ਰੀ ਮੰਡੇਲਾ ਨੇ ਆਪਣੇ ਸੂਪ ਵਾਲੇ ਕੱਪ ਵਿੱਚੋਂ ਸੂਪ ਦਾ ਘੁੱਟ ਭਰਦਿਆਂ ਹੋਇਆਂ ਕਿਹਾ, “ਮੈਂ ਜਿਸ ਜੇਲ੍ਹ ਵਿੱਚ ਸਿਆਸੀ ਕੈਦੀ ਵਜੋਂ ਬੰਦ ਸਾਂ, ਇਹ ਉਸ ਜੇਲ੍ਹ ਦਾ ਜੇਲ੍ਹਰ ਸੀਇਸਨੇ ਮੇਰੇ ਉੱਤੇ ਬਹੁਤ ਅੱਤਿਆਚਾਰ ਕੀਤੇ ਸਨਇਹ ਮੈਨੂੰ ਪੀਣ ਲਈ ਪਾਣੀ ਤਕ ਨਹੀਂ ਦਿੰਦਾ ਸੀਮੇਰੇ ਰਾਸ਼ਟਰਪਤੀ ਬਣਨ ਦਾ ਡਰ ਉਸ ਨੂੰ ਸਤਾ ਰਿਹਾ ਹੈ, ਇਸ ਲਈ ਉਹ ਡਰ ਨਾਲ ਕੰਬ ਰਿਹਾ ਸੀਮੈਂ ਉਸਦਾ ਡਰ ਦੂਰ ਕਰਨ ਲਈ ਉਸ ਨੂੰ ਆਪਣੇ ਕੋਲ ਬੁਲਾਇਆ ਸੀ

ਸ਼੍ਰੀ ਮੰਡੇਲਾ ਦਾ ਜਵਾਬ ਸੁਣਕੇ, ਨਿੱਜੀ ਸਹਾਇਕ ਉਨ੍ਹਾਂ ਨੂੰ ਅਗਲਾ ਸਵਾਲ ਪੁੱਛਣ ਤੋਂ ਰਹਿ ਨਹੀਂ ਸਕਿਆ, ਉਹ ਬੋਲਿਆ, “ਸਰ, ਤੁਸੀਂ ਉਸ ਵਿਅਕਤੀ ਨੂੰ ਕੋਈ ਸਜ਼ਾ ਦੇਣ ਦੀ ਬਜਾਏ, ਉਸ ਨੂੰ ਆਪਣੇ ਕੋਲ ਬੁਲਾਕੇ ਉਸ ਨੂੰ ਖਾਣਾ ਖਿਲਾਉਣਾ ਚਾਹੁੰਦੇ ਸੀ, ਕੀ ਮੈਂ ਇਸਦਾ ਕਾਰਨ ਜਾਣ ਸਕਦਾ ਹਾਂ?

ਸ਼੍ਰੀ ਮੰਡੇਲਾ ਬੋਲੇ, “ਮੈਨੂੰ ਪਤਾ ਸੀ ਕਿ ਤੁਸੀਂ ਮੈਨੂੰ ਇਹ ਸਵਾਲ ਜ਼ਰੂਰ ਪੁੱਛੋਗੇਇਸਦਾ ਕਾਰਨ ਇਹ ਸੀ ਕਿ ਇਹ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕਰ ਰਿਹਾ ਸੀਦੇਸ਼ ਇੱਕ ਵੱਡੀ ਗੁਲਾਮੀ ਤੋਂ ਮੁਕਤ ਹੋ ਗਿਆ ਹੈ, ਮੈਂ ਹੁਣ ਆਪਣੇ ਡਰ ਨਾਲ ਲੋਕਾਂ ਉੱਤੇ ਉਹ ਗੁਲਾਮੀ ਮੁੜ ਤੋਂ ਥੋਪਣਾ ਨਹੀਂ ਚਾਹੁੰਦਾ

ਸਹਾਇਕ ਨੇ ਅੱਗੋਂ ਕਿਹਾ, “ਸਰ ਇਸ ਦੇਸ਼ ਦੀ ਇਹ ਖੁਸ਼ ਕਿਸਮਤੀ ਹੈ ਕਿ ਤੁਸੀਂ ਇਸਦੇ ਹੁਕਮਰਾਨ ਹੋ

ਸ਼੍ਰੀ ਮੰਡੇਲਾ ਦੀ ਉਸ ਫਰਾਖ ਦਿਲੀ ਦੇ ਸੰਦਰਭ ਵਿੱਚ ਆਪਾਂ ਉਸ ਮੰਤਰੀ ਸਾਹਿਬ ਦੇ ਗੁੱਸੇ ਦੀ ਗੱਲ ਕਰਦੇ ਹਾਂ ਜੋ ਕਿ ਖ਼ਬਰ ਵਿੱਚ ਆਪਣਾ ਨਾਂ ਹੇਠਾਂ ਛਪਣ ਕਰਕੇ ਲਾਲ ਪੀਲੇ ਹੋ ਗਏ ਸਨਇਹ ਘਟਨਾ 15 ਕੁ ਸਾਲ ਪਹਿਲਾਂ ਦੀ ਹੈਇੱਕ ਰਾਜ ਪੱਧਰੀ ਸੱਭਿਆਚਾਰਕ ਮੁਕਾਬਲਿਆਂ ਵਿੱਚ ਮੇਰੇ ਇੱਕ ਮਿੱਤਰ ਅਧੀਕਾਰੀ ਦੀ ਪ੍ਰਬੰਧਾਂ ਵਿੱਚ ਡਿਊਟੀ ਲੱਗੀ ਹੋਈ ਸੀਅਖਬਾਰਾਂ ਵਿੱਚ ਖਬਰਾਂ ਲਗਾਉਣ ਦਾ ਕੰਮ ਵੀ ਉਹੀ ਵੇਖ ਰਿਹਾ ਸੀਮੈਂ ਉਨ੍ਹਾਂ ਮੁਕਾਬਲਿਆਂ ਵਿੱਚ ਆਪਣੇ ਸਕੂਲ ਦੀ ਟੀਮ ਲੈ ਕੇ ਗਿਆ ਹੋਇਆ ਸੀਉਸ ਸੱਭਿਆਚਾਰਕ ਮੁਕਾਬਲਿਆਂ ਦੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਉਸ ਵਿਭਾਗ ਦੇ ਮੰਤਰੀ ਸਾਹਿਬ ਸਨਮੇਰੇ ਉਸ ਮਿੱਤਰ ਅਧਿਕਾਰੀ ਨੂੰ ਇਸ ਗੱਲ ਦਾ ਪਤਾ ਸੀ ਕਿ ਮੰਤਰੀ ਸਾਹਿਬ ਬਹੁਤ ਗੁੱਸੇ ਵਾਲੇ ਹਨ, ਇਸ ਲਈ ਉਸਨੇ ਸਮਾਰੋਹ ਦੇ ਪ੍ਰਬੰਧਾਂ ਵਿੱਚ ਕੋਈ ਕਸਰ ਨਹੀਂ ਛੱਡੀਸਮਾਗਮ ਦੇ ਚੰਗੇ ਪ੍ਰਬੰਧਾਂ ਲਈ ਖਰਚੇ ਹੋਏ ਪੂਰੇ ਪੈਸੇ ਵੀ ਉਸ ਨੂੰ ਨਹੀਂ ਮਿਲੇਮੰਤਰੀ ਸਾਹਿਬ ਆਪਣੀ ਆਓ ਭਗਤ ਅਤੇ ਪ੍ਰਬੰਧ ਵੇਖਕੇ ਖੁਸ਼ ਵੀ ਬਹੁਤ ਹੋਏਉਨ੍ਹਾਂ ਨੇ ਮੇਰੇ ਮਿੱਤਰ ਅਧਿਕਾਰੀ ਦੀ ਤਾਰੀਫ਼ ਕਰਨ ਵਿੱਚ ਕਸਰ ਵੀ ਕੋਈ ਨਹੀਂ ਛੱਡੀਮੇਰਾ ਮਿੱਤਰ ਅਧਿਕਾਰੀ ਮੰਤਰੀ ਸਾਹਿਬ ਦੇ ਪ੍ਰਸ਼ੰਸਾ ਪੱਤਰ ਦੀ ਉਡੀਕ ਕਰ ਰਿਹਾ ਸੀਮੈਂ ਇੱਕ ਦਿਨ ਆਪਣੇ ਮਿੱਤਰ ਨੂੰ ਸਮਾਗਮ ਦੀ ਸਫਲਤਾ ਅਤੇ ਮੰਤਰੀ ਸਾਹਿਬ ਵੱਲੋਂ ਉਸਦੀ ਕੀਤੀ ਗਈ ਤਾਰੀਫ਼ ਲਈ ਉਸ ਨੂੰ ਵਧਾਈ ਦਿੱਤੀ ਉਹ ਵਧਾਈ ਦੀ ਗੱਲ ਸੁਣਕੇ ਰੋਣ ਹਾਕਾ ਹੋ ਕੇ ਬੋਲਿਆ, “ਯਾਰ, ਵਧਾਈ ਕਾਹਦੀ? ਮੰਤਰੀ ਸਾਹਿਬ ਨੇ ਤਾਂ ਮੇਰੀ ਜਵਾਬ ਤਲਬੀ ਕੀਤੀ ਹੋਈ ਹੈ

ਮੈਂ ਮਿੱਤਰ ਤੋਂ ਜਵਾਬ ਤਲਬੀ ਦਾ ਕਾਰਨ ਪੁੱਛਿਆਉਸਨੇ ਦੱਸਿਆ, “ਯਾਰ, ਸਮਾਗਮ ਦੀ ਖਬਰ ਭੇਜਣ ਲੱਗਿਆਂ ਕਲਰਕ ਨੇ ਮੇਰਾ ਨਾਂ ਉੱਪਰ ਲਿਖ ਦਿੱਤਾ ਤੇ ਮੰਤਰੀ ਸਾਹਿਬ ਦਾ ਹੇਠਾਂਰੁਝੇਵਿਆਂ ਕਾਰਨ ਮੈਥੋਂ ਪੜ੍ਹੀ ਨਹੀਂ ਗਈਖ਼ਬਰ ਸਾਰੀਆਂ ਅਖ਼ਬਾਰਾਂ ਵਿੱਚ ਛਪ ਵੀ ਉਵੇਂ ਹੀ ਗਈਮੰਤਰੀ ਸਾਹਿਬ ਨੇ ਮੇਰੀ ਜਵਾਬ ਤਲਬੀ ਕੀਤੀ ਹੋਈ ਹੈਉਸਦਾ ਕੀ ਜਵਾਬ ਦਿਆਂ, ਮੈਨੂੰ ਇਹ ਸਮਝ ਨਹੀਂ ਆ ਰਿਹਾ

ਮੈਂ ਕਿਹਾ, “ਤੁਸੀਂ ਮੰਤਰੀ ਸਾਹਿਬ ਨੂੰ ਆਪ ਮਿਲਕੇ ਸਪਸ਼ਟੀਕਰਨ ਦੇ ਦੇਣਾ ਸੀ

ਉਸਨੇ ਅੱਗੋਂ ਕਿਹਾ, “ਮੈਂ ਮੰਤਰੀ ਸਾਹਿਬ ਨੂੰ ਮਿਲਿਆ ਸੀ, ਉਹ ਗੱਲ ਸੁਣਨ ਲਈ ਤਿਆਰ ਹੀ ਨਹੀਂ ਸਨਉਨ੍ਹਾਂ ਨੇ ਮੈਨੂੰ ਇੱਕੋ ਗੱਲ ਕਹੀ, ਤੂੰ ਮੰਤਰੀ ਤੋਂ ਵੱਡਾ ਬਣਦੈਂ? ਖ਼ਬਰ ਪੜ੍ਹਕੇ ਭੇਜਣੀ ਤੇਰੀ ਜ਼ਿੰਮੇਵਾਰੀ ਸੀ, ਤੂੰ ਜਵਾਬ ਤਲਬੀ ਦਾ ਜਵਾਬ ਦੇ, ਫੇਰ ਵੇਖਦੇ ਹਾਂ

ਮਿੱਤਰ ਦੀ ਗੱਲ ਸੁਣਕੇ ਮੈਨੂੰ ਆਪਣੇ ਜਾਣਕਾਰ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਦੀ ਯਾਦ ਆ ਗਈਮੈਂ ਦੂਜੇ ਦਿਨ ਮਿੱਤਰ ਨੂੰ ਉਸ ਅਧਿਕਾਰੀ ਦੇ ਦਫਤਰ ਲੈ ਗਿਆ ਉਸ ਅਧਿਕਾਰੀ ਨੂੰ ਸਾਰੀ ਗੱਲ ਪਹਿਲਾਂ ਹੀ ਪਤਾ ਸੀਸਾਨੂੰ ਦੋਹਾਂ ਨੂੰ ਵੇਖਕੇ ਉਹ ਸਾਡੇ ਕੁਝ ਕਹਿਣ ਤਿਂ ਪਹਿਲਾਂ ਹੀ ਬੋਲ ਪਿਆ, “ਸਰ, ਜਦੋਂ ਸਾਡੇ ਕੰਮ ਤੁਸੀਂ ਕਰਨੇ ਨੇ, ਫੇਰ ਅਜਿਹੇ ਪੰਗੇ ਤਾਂ ਪੈਣੇ ਹੀ ਹੋਏ

ਮੈਂ ਅਧਿਕਾਰੀ ਨੂੰ ਬੇਨਤੀ ਕੀਤੀ, “ਸਰ, ਇਸ ਮੁਸੀਬਤ ਤੋਂ ਕਿਸੇ ਤਰ੍ਹਾਂ ਸਾਡਾ ਪਿੱਛਾ ਛਡਾਓ

ਜ਼ਿਲ੍ਹਾ ਸੰਪਰਕ ਅਧਿਕਾਰੀ ਨੇ ਮੰਤਰੀ ਸਾਹਿਬ ਨੂੰ ਫੋਨ ਕਰਕੇ ਕਿਹਾ, “ਸਰ, ਮੈਂ ਸਮਾਗਮ ਦੀ ਖਬਰ ਮੁੜ ਲਗਵਾ ਦਿੰਦਾ ਹਾਂ, ਇਹ ਗਲਤੀ ਜਾਣ ਬੁੱਝਕੇ ਨਹੀਂ, ਸਗੋਂ ਕਾਹਲੀ ਵਿੱਚ ਹੋ ਗਈ ਹੈ

ਮੰਤਰੀ ਸਾਹਿਬ ਨੇ ਮੁੜ ਖ਼ਬਰ ਲਗਵਾਉਣ ਲਈ ਹਾਂ ਕਰ ਦਿੱਤੀ

ਤੀਜੇ ਦਿਨ ਸਾਰੀਆਂ ਅਖ਼ਬਾਰਾਂ ਵਿੱਚ ਮੰਤਰੀ ਸਾਹਿਬ ਦੇ ਮਨ ਪਸੰਦ ਦੀ ਖਬਰ ਲੱਗ ਗਈਮੇਰੇ ਅਧਿਕਾਰੀ ਮਿੱਤਰ ਨੇ ਮੰਤਰੀ ਸਾਹਿਬ ਕੋਲ ਪੇਸ਼ ਹੋ ਕੇ ਉਨ੍ਹਾਂ ਨੂੰ ਖਬਰਾਂ ਵਾਲੀ ਫਾਇਲ ਦਿੱਤੀਮੰਤਰੀ ਸਾਹਿਬ ਨੇ ਫਾਇਲ ਫੜਕੇ ਰੱਖ ਲਈ ਤੇ ਬਿਨਾਂ ਉਸ ਵੱਲ ਵੇਖੇ ਕਹਿ ਦਿੱਤਾ, “ਅੱਗੇ ਤੋਂ ਧਿਆਨ ਰੱਖਣਾ

ਮੈਂ ਆਪਣੇ ਦੇਸ਼ ਦੇ ਹੁਕਮਰਾਨਾਂ ਅਤੇ ਨੈਲਸਨ ਮੰਡੇਲਾ ਦੀ ਸੋਚ ਵਿੱਚ ਫਰਕ ਨੂੰ ਸਮਝਣ ਦੀ ਜ਼ਿੰਮੇਵਾਰੀ ਪਾਠਕਾਂ ਉੱਤੇ ਛੱਡ ਦਿੰਦਾ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4709)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author