VijayKumarPr7ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ ਸਾਹਿਤ ਪ੍ਰੇਮੀਆਂ ਨੇ ਆਪਣੀਆਂ ਸਾਹਿਤ ਸਭਾਵਾਂ ...
(28 ਜਨਵਰੀ 2024)
ਇਸ ਸਮੇਂ ਪਾਠਕ: 870.


ਮਾਂ ਦੇ ਗਰਭ ਧਾਰਨ ਕਰਦਿਆਂ ਹੀ ਬੱਚਾ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਨਾਲ ਜੁੜ ਜਾਂਦਾ ਹੈ
ਸੂਰਜ ਦੀ ਪਹਿਲੀ ਕਿਰਨ ਦੀ ਛੋਹ ਪ੍ਰਾਪਤ ਕਰਨ ਦੇ ਨਾਲ ਹੀ, ਆਪਣੀ ਮਾਂ ਦੀ ਗੋਦ ਵਿੱਚ ਅਤੇ ਝੁਲਾ ਝੂਟਦਿਆਂ ਮਾਂ ਬੋਲੀ ਅਤੇ ਸੱਭਿਆਚਾਰ ਉਸਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ ਹੌਲੀ ਹੌਲੀ ਆਪਣੇ ਪਰਿਵਾਰ ਦੀਆਂ ਪ੍ਰੰਪਰਾਵਾਂ, ਰੀਤੀ ਰਿਵਾਜਾਂ, ਮੇਲਿਆਂ, ਤਿਉਹਾਰਾਂ, ਵਿਆਹ ਸ਼ਾਦੀਆਂ, ਰਹਿਣ ਬਹਿਣ, ਪਹਿਰਾਵੇ ਅਤੇ ਖੁਸ਼ੀਆ ਗ਼ਮੀਆਂ ਦੀ ਪ੍ਰਕਿਰਿਆ ਵਿੱਚੋਂ ਲੰਘਦਿਆਂ ਹੋਇਆਂ ਉਹ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਆਪਣੀ ਜਿੰਦ ਜਾਨ ਤੋਂ ਵੀ ਵੱਧ ਪਿਆਰ ਕਰਨ ਲੱਗ ਪੈਦਾ ਹੈਉਹ ਭਾਵੇਂ ਆਪਣੀ ਜੰਮਣ ਭੋਏਂ ਛੱਡਕੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਾਕੇ ਸਦਾ ਲਈ ਉੱਥੋਂ ਦਾ ਵਸਨੀਕ ਬਣ ਜਾਵੇ, ਜ਼ਿੰਦਗੀ ਜਿਉਣ ਲਈ ਉਸ ਦੇਸ਼ ਦੀ ਭਾਸ਼ਾ ਸਿੱਖ ਲਵੇ ਤੇ ਉੱਥੋਂ ਦੇ ਰੰਗ ਢੰਗ ਵਿੱਚ ਢਲ ਜਾਵੇ ਪਰ ਉਹ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਕਦੇ ਵੀ ਨਹੀਂ ਵਿਸਾਰਦਾਮਾਂ ਬੋਲੀ ਅਤੇ ਸੱਭਿਆਚਾਰ ਮਨੁੱਖੀ ਜ਼ਿੰਦਗੀ ਦੇ ਜਨਮ ਤੋਂ ਲੈਕੇ ਜ਼ਿੰਦਗੀ ਦੇ ਆਖ਼ਰੀ ਸਾਹਾਂ ਤਕ ਚੱਲਣ ਵਾਲੀ ਪ੍ਰਕਿਰਿਆ ਹੈਭਾਵੇਂ ਹਰ ਦੇਸ਼ ਅਤੇ ਕੌਮ ਦੀ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਦਾ ਆਪਣਾ ਮਹੱਤਵ ਹੈ ਪਰ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦੀ ਆਪਣੀ ਵਿਲੱਖਣ ਪਛਾਣ, ਖੁਸ਼ਬੋ ਅਤੇ ਸ਼ੋਭਾ ਹੈਪੰਜਾਬੀ ਲੋਕ ਜਿਸ ਥਾਂ ਵੀ ਜਾ ਕੇ ਵਸ ਜਾਣ, ਉਹ ਆਪਣੀ ਮਾਂ ਬੋਲੀ ਤੇ ਸੱਭਿਆਚਾਰ ਦਾ ਝੰਡਾ ਬੁਲੰਦ ਕਰ ਦਿੰਦੇ ਹਨ ਉੱਥੋਂ ਦੇ ਲੋਕਾਂ ਨੂੰ ਆਪਣੇ ਰਹਿਣ ਸਹਿਣ, ਸੁਭਾਅ ਅਤੇ ਵਿਚਰਨ ਦੇ ਢੰਗ ਨਾਲ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਦੇ ਰੰਗ ਢੰਗ ਵਿੱਚ ਰੰਗ ਲੈਂਦੇ ਹਨ

ਅਜੋਕੇ ਦੌਰ ਵਿੱਚ ਪੰਜਾਬੀ ਲੋਕ ਰੋਜ਼ਗਾਰ ਦੇ ਸਿਲਸਿਲੇ ਵਿੱਚ ਜਾਂ ਫੇਰ ਕਿਸੇ ਹੋਰ ਕਾਰਨ ਕਰਕੇ ਦੁਨੀਆ ਦੇ ਅਨੇਕਾਂ ਦੇਸ਼ਾਂ ਵਿੱਚ ਵਸੇ ਹੋਏ ਹਨਦੁਨੀਆ ਦੇ ਜਿਸ ਦੇਸ਼ ਵਿੱਚ ਵੀ ਪੰਜਾਬੀ ਵਸਦੇ ਹਨ, ਉਸ ਦੇਸ਼ ਵਿੱਚ ਹੀ ਪੰਜਾਬੀ ਅਤੇ ਪੰਜਾਬੀਅਤ ਲੋਕਾਂ ਦੇ ਹਰਮਨ ਪਿਆਰੇ ਹੋ ਜਾਂਦੇ ਹਨਸਾਡੀ ਮਾਂ ਬੋਲੀ ਪੰਜਾਬੀ ਅਤੇ ਸੱਭਿਆਚਾਰ ਦਾ ਦੁਨੀਆ ਭਰ ਵਿੱਚ ਪ੍ਰਚਾਰ ਤੇ ਪਸਾਰ ਇਸ ਲਈ ਹੋ ਰਿਹਾ ਹੈ ਕਿਉਂਕਿ ਪੰਜਾਬੀ ਲੋਕ ਆਪਣੀ ਮਾਂ ਬੋਲੀ ਪੰਜਾਬੀ ਤੇ ਆਪਣੇ ਸਭਿਆਚਾਰ ਨੂੰ ਦਿਲੋਂ ਜਾਨ ਤੋਂ ਪਿਆਰ ਕਰਦੇ ਹਨ ਤੇ ਇਨ੍ਹਾਂ ਨੂੰ ਫੈਲਾਉਣ ਲਈ ਭਰਪੂਰ ਯਤਨ ਵੀ ਕਰਦੇ ਰਹਿੰਦੇ ਹਨਇਹ ਪੰਜਾਬੀਆਂ ਦੇ ਹੀ ਸ਼ਲਾਘਾਯੋਗ ਯਤਨ ਹਨ ਕਿ ਅੱਜ ਪੰਜਾਬੀ ਭਾਸ਼ਾ ਦੁਨੀਆ ਦੇ ਪੱਛਮੀ ਦੇਸ਼ਾਂ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਅਮਰੀਕਾ, ਨਿਉਜ਼ਲੈਂਡ, ਸਾਊਥ ਅਫਰੀਕਾ ਅਤੇ ਹੋਰ ਦੇਸ਼ਾਂ ਦੇ ਸਕੂਲਾਂ ਵਿੱਚ ਤੀਜੀ ਭਾਸ਼ਾ ਵਜੋਂ ਪੜ੍ਹਾਈ ਜਾਂਦੀ ਹੈਇਹ ਸਾਡੇ ਪੰਜਾਬੀ ਲੋਕਾਂ ਦੇ ਹੀ ਉਪਰਾਲੇ ਹਨ ਕਿ ਉਹ ਦੁਨੀਆ ਦੇ ਅਨੇਕਾਂ ਦੇਸ਼ਾਂ ਦੀਆਂ ਸਰਕਾਰਾਂ ਵਿੱਚ ਲੋਕਾਂ ਦੇ ਨੁਮਾਇੰਦੇ ਹਨਪੰਜਾਬੀ ਅਤੇ ਪੰਜਾਬੀਅਤ ਲਈ ਇਹ ਕਿੰਨੇ ਮਾਣ ਵਾਲੀ ਗੱਲ ਹੈ ਕਿ ਅਮਰੀਕਾ ਦੀ ਸੰਸਦ ਵਿੱਚ ਪੰਜਾਬੀ ਭਾਸ਼ਾ ਵਿੱਚ ਅਰਦਾਸ ਕੀਤੀ ਜਾਂਦੀ ਹੈਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਪੰਜਾਬ ਵਾਂਗ ਹੀ ਲੋਹੜੀ, ਦੀਵਾਲੀ, ਰੱਖੜੀ, ਤੀਆਂ, ਭਾਈ ਦੂਜ, ਵਿਸਾਖੀ, ਹੌਲੀ ਅਤੇ ਹੋਰ ਤਿਉਹਾਰਾਂ ਉੱਤੇ ਮਿਲਕੇ ਰੌਣਕਾਂ ਲਗਾਉਂਦੇ ਹਨਦੁਨੀਆ ਦੇ ਜਿਸ ਵੀ ਮੁਲਕ ਵਿੱਚ ਪੰਜਾਬੀ ਵਸਦੇ ਹਨ, ਉਸ ਦੇਸ਼ ਵਿੱਚ ਗੁਰਦਵਾਰਾ ਸਾਹਿਬ, ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਲੰਗਰ ਦਾ ਪ੍ਰਬੰਧ ਜ਼ਰੂਰ ਹੁੰਦਾ ਹੈਪੰਜਾਬੀ ਪੰਜਾਬ ਵਾਂਗ ਹੀ ਹਰ ਗੁਰਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨਪੰਜਾਬੀਆਂ ਨੇ ਉਨ੍ਹਾਂ ਦੇਸ਼ਾਂ ਵਿੱਚ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜਕੇ ਰੱਖਣਾ ਲਈ ਖਾਲਸਾ ਸਕੂਲ ਖੋਲ੍ਹੇ ਹੋਏ ਹਨਉਹ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨਾਲ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੀ ਗੱਲਬਾਤ ਕਰਦੇ ਹਨਸਕੂਲਾਂ ਅਤੇ ਗੁਰਦਵਾਰਾ ਸਾਹਿਬ ਵਿੱਚ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦੇ ਵਿਕਾਸ ਲਈ ਭਾਸ਼ਣ, ਕਵਿਤਾ, ਸੁੰਦਰ ਲਿਖਾਈ, ਕੁਇੱਜ਼, ਗੁਰਬਾਣੀ ਉਚਾਰਣ, ਦਸਤਾਰ ਬੰਦੀ ਅਤੇ ਗਤਕਾ ਮੁਕਾਬਲੇ ਕਰਵਾਏ ਜਾਂਦੇ ਹਨਗੁਰਦੁਆਰਾ ਸਾਹਿਬ ਵਿੱਚ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਅਤੇ ਵਿਸ਼ੇਸ਼ ਦਿਨਾਂ ਉੱਤੇ ਸਿੱਖ ਵਿਦਵਾਨਾਂ ਦੇ ਲੈਕਚਰ ਅਤੇ ਸੈਮੀਨਾਰ ਕਰਵਾਏ ਜਾਂਦੇ ਹਨਵਿਆਹ ਸ਼ਾਦੀਆਂ ਪੰਜਾਬੀ ਰੀਤੀ ਰਿਵਾਜ਼ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਤੀਆਂ ਜਾਂਦੀਆਂ ਹਨਜਾਗੋ ਕੱਢੀ ਜਾਂਦੀ ਹੈਵਿਆਹ ਸ਼ਾਦੀਆਂ ਵਿੱਚ ਪੰਜਾਬੀ ਗੀਤ ਗਾਏ ਜਾਂਦੇ ਹਨਗਿੱਧੇ ਭੰਗੜੇ ਪਾਏ ਜਾਂਦੇ ਹਨਗੱਡੀਆਂ ਵਿੱਚ ਪੰਜਾਬੀ ਗਾਣੇ ਵੱਜਦੇ ਹਨ

ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ ਸਾਹਿਤ ਪ੍ਰੇਮੀਆਂ ਨੇ ਆਪਣੀਆਂ ਸਾਹਿਤ ਸਭਾਵਾਂ ਬਣਾਈਆਂ ਹੋਈਆਂ ਹਨਉਹ ਸਾਹਿਤ ਸਭਾਵਾਂ ਪੰਜਾਬੀ ਲੇਖਕਾਂ, ਕਵੀਆਂ, ਵਿਦਵਾਨਾਂ ਅਤੇ ਇਤਿਹਾਸਕਾਰਾਂ ਨੂੰ ਬੁਲਾਕੇ ਵਿਸ਼ਵ ਪੰਜਾਬੀ ਕਾਨਫਰੰਸਾਂ, ਸੈਮੀਨਾਰ, ਕਵੀ, ਗ਼ਜ਼ਲ, ਢਾਡੀ ਦਰਬਾਰ ਅਤੇ ਸਾਹਿਤਕ ਮੇਲੇ ਕਰਵਾਉਂਦੀਆਂ ਹਨਪੰਜਾਬੀ ਸਾਹਿਤ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਾਹਿਤਕਾਰਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਜਾਂਦੇ ਹਨਪ੍ਰਸਿੱਧ ਪੰਜਾਬੀ ਗਾਇਕਾਂ ਨੂੰ ਬੁਲਾਕੇ ਸ਼ੋ ਕਰਵਾਏ ਜਾਂਦੇ ਹਨਵਿਦੇਸ਼ਾਂ ਵਿੱਚ ਬੈਠੇ ਅਨੇਕਾਂ ਪੰਜਾਬੀ ਲੇਖਕ ਹਰ ਇੱਕ ਵਿਧਾ ਦੀਆਂ ਪੁਸਤਕਾਂ ਦੀ ਰਚਨਾ ਕਰਦੇ ਹਨਸਾਹਿਤਕ ਸਭਾਵਾਂ ਉਨ੍ਹਾਂ ਪੁਸ਼ਤਕਾਂ ਉੱਤੇ ਗੋਸ਼ਠੀਆਂ ਕਰਵਾਕੇ ਉਨ੍ਹਾਂ ਦੀ ਘੁੰਡ ਚੁਕਾਈ ਕਰਦੀਆਂ ਹਨਵਿਦੇਸ਼ਾਂ ਵਿੱਚ ਬੈਠੇ ਅਨੇਕਾਂ ਪੰਜਾਬੀ ਭਾਸ਼ਾ ਦੇ ਪ੍ਰੇਮੀ ਪੰਜਾਬੀ ਅਖ਼ਬਾਰਾਂ ਅਤੇ ਮੈਗਜ਼ੀਨ ਕਢਦੇ ਹਨਵਿਦੇਸ਼ਾਂ ਦੀਆਂ ਲਾਇਬ੍ਰੇਰੀਆਂ ਵਿੱਚ ਅਨੇਕਾਂ ਪ੍ਰਸਿੱਧ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਪਈਆਂ ਹਨ ਅਤੇ ਪੰਜਾਬੀ ਸਾਹਿਤ ਪ੍ਰੇਮੀ ਉਨ੍ਹਾਂ ਪੁਸਤਕਾਂ ਨੂੰ ਲਾਇਬ੍ਰੇਰੀਆਂ ਵਿੱਚੋਂ ਕਢਵਾਕੇ ਪੜ੍ਹਦੇ ਵੀ ਹਨ ਵਿਦੇਸ਼ਾਂ ਦੀਆਂ ਲਾਇਬ੍ਰੇਰੀਆਂ ਵਿੱਚ ਪੰਜਾਬੀ ਲੋਕਾਂ ਦੀ ਮੰਗ ਤੇ ਪੰਜਾਬੀ ਅਖ਼ਬਾਰਾਂ ਵੀ ਮੰਗਵਾਈਆਂ ਜਾਂਦੀਆਂ ਹਨ

ਅਨੇਕਾਂ ਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਦੇ ਸਾਹਿਤਕ ਸਮਾਗਮਾਂ ਲਈ ਪੰਜਾਬੀ ਭਵਨ ਵੀ ਬਣੇ ਹੋਏ ਹਨਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਪੰਜਾਬੀ ਵਿਭਾਗ ਵੀ ਖੁੱਲ੍ਹੇ ਹੋਏ ਹਨ ਅਤੇ ਬੱਚੇ ਪੰਜਾਬੀ ਵਿਸ਼ੇ ਵਿੱਚ ਖੋਜ ਕਰਦੇ ਹਨ। ਵਿਦੇਸ਼ੀ ਯੂਨੀਵਰਸਟੀਆਂ ਵਿੱਚ ਪੰਜਾਬੀ ਭਾਸ਼ਾ ਦੇ ਵਿਦਵਾਨਾਂ ਦੇ ਲੈਕਚਰ ਕਰਵਾਏ ਜਾਂਦੇ ਹਨਪੰਜਾਬੀ ਲੋਕਾਂ ਦਾ ਖੇਡਾਂ ਨਾਲ ਲਗਾਓ ਅਤੇ ਸ਼ੌਕ ਮੁੱਢ ਕਦੀਮ ਤੋਂ ਜੱਗ ਜ਼ਾਹਿਰ ਹੈਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਸਮੇਂ ਸਮੇਂ ’ਤੇ ਕੱਬਡੀ, ਫੁੱਟਬਾਲ, ਵਾਲੀਬਾਲ, ਕ੍ਰਿਕਟ, ਰੱਸਾਕਸ਼ੀ ਅਤੇ ਹੋਰ ਖੇਡਾਂ ਦੇ ਟੂਰਨਾਮੈਂਟ ਅਤੇ ਖੇਡ ਮੇਲੇ ਕਰਵਾਉਂਦੇ ਰਹਿੰਦੇ ਹਨਬਹੁਤ ਸਾਰੇ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਿਆ ਹੈਪੰਜਾਬੀਆਂ ਦਾ ਖੁੱਲ੍ਹਾ ਸੁਭਾ, ਮਿਲਵਰਤਣ, ਰਹਿਣ ਸਹਿਣ ਦਾ ਢੰਗ ਅਤੇ ਆਚਾਰ ਵਿਵਹਾਰ ਲੋਕਾਂ ਦੇ ਦਿਲਾਂ ਵਿੱਚ ਆਪਣਾ ਸਥਾਨ ਬਣਾ ਲੈਂਦਾ ਹੈਇਸੇ ਲਈ ਅੱਜ ਦੁਨੀਆ ਭਰ ਵਿੱਚ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦਾ ਝੰਡਾ ਬੁਲੰਦ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4678)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author