VijayKumarPr7ਜਿਸ ਲੀਡਰ ਦਾ ਉਹ ਨੌਜਵਾਨ ਪੱਖ ਲੈ ਰਿਹਾ ਸੀਉਹ ਪਾਰਟੀ ਬਦਲਕੇ ਸੱਤਾ ਧਾਰੀ ਪਾਰਟੀ ਵਿਚ ਚਲਾ ਗਿਆ ...
(26 ਜਨਵਰੀ 2024)
ਇਸ ਸਮੇਂ ਪਾਠਕ: 365.


ਇਸ ਲੇਖ ਦੇ ਸਿਰਲੇਖ ਦਾ ਇਹ ਵਾਕ ਮਨੁੱਖੀ ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਅਤੇ ਇਸ ਨਸੀਹਤ ਵੱਲ ਇਸ਼ਾਰਾ ਵੀ ਕਰਦਾ ਹੈ ਕਿ ਮਨੁੱਖ ਨੂੰ ਜਿੰਦਗੀ ਜਿਉਣੀ ਕਿਵੇਂ ਚਾਹੀਦੀ ਹੈ
ਮੂਰਖ ਸ਼ਬਦ ਬਾਰੇ ਨਾ ਕੁੱਝ ਦੱਸਣ ਦੀ ਲੋੜ ਹੈ ਤੇ ਨਾ ਹੀ ਸਮਝਾਉਣ ਦੀਦੋ ਸ਼ਬਦ ਬੁੱਧੀਮਾਨ ਅਤੇ ਸਮਝਦਾਰ ਸਮਾਨਾਰਥਕ ਹੋਣ ਦਾ ਭੁਲੇਖਾ ਪਾਉਂਦੇ ਹਨਜੇਕਰ ਮਨੁੱਖੀ ਜ਼ਿੰਦਗੀ ਨਾਲ ਜੁੜੇ ਇਨ੍ਹਾਂ ਦੋਵਾਂ ਸ਼ਬਦਾਂ ਦੀ ਡੂੰਘਾਈ ਨੂੰ ਵਾਚਿਆ ਜਾਵੇ ਤਾਂ ਇਹ ਦੋਵੇਂ ਸ਼ਬਦ ਮਨੁੱਖੀ ਸੁਭਾਅ ਅਤੇ ਉਸਦੇ ਜਿੰਦਗੀ ਜਿਊਣ ਦੇ ਨਜ਼ਰੀਏ ਬਾਰੇ ਬਹੁਤ ਕੁਝ ਸਪਸ਼ਟ ਕਰਦੇ ਹਨਬੁੱਧੀਮਾਨ ਵਿਆਕਤੀ ਸਭ ਕੁਝ ਸਮਝਦਾ ਹੋਇਆ ਵੀ ਉਸਨੂੰ ਪ੍ਰਗਟਾਉਣ ਦੀ ਜ਼ਰੂਰਤ ਨਹੀਂ ਸਮਝਦਾ, ਉਹ ਲੋੜ ਪੈਣ ਵੇਲੇ ਕਿਸੇ ਵਲੋਂ ਸਲਾਹ ਮੰਗਣ ਅਤੇ ਉਸ ਤੋਂ ਕੁਝ ਪੁੱਛਣ ’ਤੇ ਹੀ ਸਬੰਧਤ ਵਿਸ਼ੇ ਬਾਰੇ ਬੋਲਦਾ ਹੈਬੁੱਧੀਮਾਨ ਵਿਅਕਤੀ ਕਦੇ ਵੀ ਆਪਣੇ ਬੁੱਧੀਮਾਨ ਹੋਣ ਦਾ ਵਿਖਾਵਾ ਨਹੀਂ ਕਰਦਉਹ ਲੋਕਾਂ ਨੂੰ ਇਹ ਨਹੀਂ ਸਮਝਾਉਣਾ ਚਾਹੁੰਦਾ ਕਿ ਉਸ ਕੋਲ ਸਭ ਕੁਝ ਬਹੁਤ ਛੇਤੀ ਸਮਝਣ ਵਾਲੀ ਅਕਲ ਹੈਬੁੱਧੀਮਾਨ ਲੋਕ ਆਤਮ ਸੰਯਮੀ, ਸਬਰ ਸੰਤੋਖ ਵਾਲੇ ਅਤੇ ਗੰਭੀਰ ਹੁੰਦੇ ਹਨਉਨ੍ਹਾਂ ਦੀ ਕਦੇ ਵੀ ਇਹ ਇੱਛਾ ਨਹੀਂ ਹੁੰਦੀ ਕਿ ਲੋਕ ਉਨ੍ਹਾਂ ਨੂੰ ਬੁੱਧੀਮਾਨ ਹੋਣ ਦਾ ਸਰਟੀਫਿਕੇਟ ਦੇਣਉਨ੍ਹਾਂ ਦੀ ਗਿਆਨਵਾਨ ਹੋਣ ਦੀ ਭੁੱਖ ਕਦੇ ਸ਼ਾਂਤ ਨਹੀਂ ਹੁੰਦੀ

ਸਮਝਦਾਰ ਲੋਕ ਮੂਰਖਾਂ ਵਰਗੇ ਤਾਂ ਨਹੀਂ ਹੁੰਦੇ ਪਰ ਉਨ੍ਹਾਂ ਵਿੱਚ ਬੁੱਧੀਮਾਨ ਲੋਕਾਂ ਵਰਗੀ ਤੇਜ਼ ਸਮਝ ਵੀ ਨਹੀਂ ਹੁੰਦੀਉਨ੍ਹਾਂ ਨੂੰ ਬੁੱਧੀਮਾਨ ਹੋਣ ਦਾ ਘਮੰਡ ਵੀ ਨਹੀਂ ਹੁੰਦਾਦੁਨੀਆ ਦੀ ਪ੍ਰਸਿੱਧ ਮਨੋਵਿਗਿਆਨੀ ਕੈਨਡਰਾ ਚੈਰੀ ਦਾ ਕਹਿਣਾ ਹੈ ਕਿ ਮਨੁੱਖ ਬੁੱਧੀਮਾਨ ਆਪਣੇ ਵੰਸ਼ ਤੋਂ ਮਿਲੀ ਬੌਧਿਕ ਸਮਰੱਥਾ ਤੋਂ ਵੀ ਹੋ ਸਕਦਾ ਹੈ ਪਰ ਉਹ ਸਮਝਦਾਰ ਸਿੱਖਿਆ ਪ੍ਰਾਪਤ ਕਰਕੇ, ਗਿਆਨ ਹਾਸਲ ਕਰਕੇ, ਪੁਸਤਕਾਂ ਪੜ੍ਹਕੇ ਅਤੇ ਜਿੰਦਗੀ ਦੇ ਤਜਰਬੇ ਤੋਂ ਵੀ ਹੋ ਸਕਦਾ ਹੈਬੁੱਧੀਮਾਨ ਵਿਅਕਤੀ ਸਮਝਦਾਰ ਵਿਅਕਤੀ ਨਾਲੋਂ ਕਿਸੇ ਵੀ ਮਸਲੇ ਨੂੰ ਛੇਤੀ ਸਮਝਦਾ ਹੈਸਮਝਦਾਰ ਲੋਕਾਂ ਦੇ ਮਨਾਂ ਵਿਚ ਇਹ ਤਾਂਘ ਹੁੰਦੀ ਹੈ ਕਿ ਲੋਕ ਉਨ੍ਹਾਂ ਦੇ ਸਮਝਦਾਰ ਹੋਣ ਦੀ ਚਰਚਾ ਕਰਨ, ਉਨ੍ਹਾਂ ਨੂੰ ਦਾਦ ਦੇਣਉਨ੍ਹਾਂ ਨੂੰ ਬਿਨਾਂ ਮੌਕੇ ਅਤੇ ਬਿਨਾਂ ਲੋੜ ਤੋਂ ਲੋਕਾਂ ਨੂੰ ਸਲਾਹ ਦੇਣ ਦੀ ਆਦਤ ਵੀ ਹੁੰਦੀ ਹੈਉਨ੍ਹਾਂ ਨੂੰ ਇੰਜ ਵੀ ਲੱਗਦਾ ਹੁੰਦਾ ਹੈ ਕਿ ਉਨ੍ਹਾਂ ਜਿੰਨਾ ਕਿਸੇ ਨੂੰ ਗਿਆਨ ਹੀ ਨਹੀਂ ਹੈਜੇਕਰ ਕੋਈ ਵਿਅਕਤੀ ਦੂਜਿਆਂ ਨੂੰ ਬਿਨਾਂ ਮੰਗੇ ਗਿਆਨ ਅਤੇ ਸਲਾਹ ਦੇਣ ਲੱਗ ਪੈਂਦਾ ਹੈ ਤਾਂ ਕਈ ਵਾਰ ਉਸ ਬਾਰੇ ਲੋਕਾਂ ਦੀ ਇਹ ਰਾਏ ਵੀ ਬਣ ਜਾਂਦੀ ਹੈ ਕਿ ਉਹ ਐਵੇਂ ਲੋਕਾਂ ਨੂੰ ਸਲਾਹਾਂ ਵੰਡੀ ਜਾਂਦਾ ਹੈਉਹ ਆਪਣੇ ਆਪ ਨੂੰ ਬਹੁਤ ਸਮਝਦਾਰ ਅਤੇ ਗਿਆਨੀ ਸਮਝਦਾ ਹੈਜੇਕਰ ਉਸਦੀ ਦਿੱਤੀ ਗਈ ਸਲਾਹ ਨੂੰ ਕੋਈ ਨਾ ਮੰਨੇ ਅਤੇ ਉਸ ਵਲੋਂ ਵਿਖਾਈ ਗਈ ਸਮਝਦਾਰੀ ਨਾਲ ਸਹਿਮਤ ਨਾ ਹੋਵੇ ਤਾਂ ਉਸਦੇ ਮਨ ਵਿਚ ਤਲਖ਼ੀ ਪੈਦਾ ਹੋਣ ਦੀ ਸੰਭਾਵਨਾ ਵੀ ਬਣ ਜਾਂਦੀ ਹੈਦੋਹਾਂ ਧਿਰਾਂ ਵਿਚ ਬਹਿਸਬਾਜ਼ੀ ਹੋਣ ਦੀ ਨੌਬਤ ਵੀ ਆ ਜਾਂਦੀ ਹੈਉਨ੍ਹਾਂ ਦੇ ਸਬੰਧਾਂ ਵਿਚ ਬਿਗਾੜ ਵੀ ਪੈਦਾ ਹੋ ਜਾਂਦਾ ਹੈਲੋਕ ਉਸਦੀ ਪਿੱਠ ਪਿੱਛੇ ਉਸ ਬਾਰੇ ਸੌ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਪਰ ਬੁੱਧੀਮਾਨ ਚੁੱਪ ਰਹਿਕੇ ਇਹੋ ਜਿਹੇ ਹਾਲਾਤਾਂ ਤੋਂ ਬਚਿਆ ਰਹਿੰਦਾ ਹੈ

ਜਿਨ੍ਹਾਂ ਪਰਿਵਾਰਾਂ ਦੇ ਬਜ਼ੁਰਗ ਸਮਝਦਾਰ ਹੋਣ ਨਾਲੋਂ ਬੁੱਧੀਮਾਨ ਹੁੰਦੇ ਹਨ, ਉਨ੍ਹਾਂ ਪਰਿਵਾਰਾਂ ਦਾ ਪਰਿਵਾਰਕ ਮਾਹੌਲ ਸੁਖਾਵਾਂ ਹੁੰਦਾ ਹੈਜਿਹੜੇ ਅਦਾਰਿਆਂ ਦੇ ਮੁਖੀ ਆਪਣੇ ਮਤਹਿਤਾਂ ਨਾਲ ਬੁੱਧੀਮਾਨ ਬਣਕੇ ਵਿਚਰਦੇ ਹਨ, ਉਹ ਬਹੁਤ ਹੀ ਸਫਲ ਪ੍ਰਬੰਧਕ ਮੰਨੇ ਜਾਂਦੇ ਹਨਜਿਹੜੇ ਪਤੀ ਪਤਨੀ ਇੱਕ ਦੂਜੇ ਨਾਲ ਸਮਝਦਾਰ ਬਣਨ ਦੀ ਬਜਾਏ ਬੁੱਧੀਮਾਨ ਬਣਕੇ ਜਿੰਦਗੀ ਬਸਰ ਕਰਦੇ ਹਨ, ਉਨ੍ਹਾਂ ਦੇ ਸਬੰਧਾਂ ਵਿੱਚ ਵਿਗਾੜ ਬਹੁਤ ਘੱਟ ਪੈਂਦਾ ਹੈਬਿਨਾ ਗਿਆਨ, ਸਮਝ ਅਤੇ ਜਾਣਕਾਰੀ ਤੋਂ ਹਰ ਮਸਲੇ ਅਤੇ ਸਮੱਸਿਆ ਬਾਰੇ ਦੂਜਿਆਂ ਨਾਲ ਬਹਿਸ ਕਰਨਾ ਮੂਰਖ ਲੋਕਾਂ ਦੇ ਸੁਭਾਅ ਦਾ ਹਿੱਸਾ ਅਤੇ ਆਦਤ ਹੁੰਦੀ ਹੈਮੂਰਖ ਲੋਕਾਂ ਦੀ ਇਸ ਆਦਤ ਕਾਰਨ ਹੀ ਲੜਾਈ ਝਗੜੇ ਦੀ ਨੌਬਤ ਆਉਂਦੀ ਹੁੰਦੀ ਹੈਇਤਿਹਾਸ ਦਾ ਪ੍ਰਸਿੱਧ ਵਿਦਵਾਨ ਚਾਣਕਿਆ ਇੱਕ ਸਭਾ ਵਿੱਚ ਸੰਬੋਧਨ ਕਰਦੇ ਹੋਏ ਕਹਿੰਦਾ ਹੈ ਕਿ ਵੇਖਣ ਨੂੰ ਸਾਰੇ ਵਿਅਕਤੀ ਇੱਕੋ ਜਿਹੇ ਲਗਦੇ ਹਨ ਪਰ ਬੁੱਧੀਮਾਨ, ਸਮਝਦਾਰ ਅਤੇ ਮੂਰਖਾਂ ਵਿੱਚ ਵਖਰੇਵਾਂ ਉਦੋਂ ਹੁੰਦਾ ਹੈ ਜਦੋਂ ਮੂਰਖ ਲੋਕ ਬਿਨਾ ਮਤਲਬ ਦੀ ਬਹਿਸ ਛੇੜਕੇ ਫਸਾਦ ਖੜ੍ਹੇ ਕਰ ਦਿੰਦੇ ਹਨਮੂਰਖ ਲੋਕ ਆਪਣੀ ਆਦਤ ਤੋਂ ਮਜਬੂਰ ਹੁੰਦੇ ਹਨਉਨ੍ਹਾਂ ਨੂੰ ਕੋਈ ਪੁੱਛੇ ਜਾਂ ਨਾ ਪੁੱਛੇ, ਉਹ ਦੂਜਿਆਂ ਦੇ ਮਸਲਿਆਂ ਵਿੱਚ ਦਖਲ ਅੰਦਾਜ਼ੀ ਕਰਨ ਤੋਂ ਰਹਿ ਨਹੀਂ ਸਕਦੇਇੱਕ ਮੂਰਖ ਵਿਅਕਤੀ ਹੀ ਸਕੂਲਾਂ, ਕਾਲਜਾਂ, ਯੂਨੀਵਰਸਟੀਆਂ ਅਤੇ ਅਦਾਰਿਆਂ ਦਾ ਮਾਹੌਲ ਬਿਗਾੜ ਦਿੰਦਾ ਹੈਉਹ ਮੂਰਖ ਲੋਕ ਹੀ ਹੁੰਦੇ ਹਨ ਜੋ ਸਿਆਸੀ ਪਾਰਟੀਆਂ ਪ੍ਰਤੀ ਆਪਣੀ ਵਫ਼ਾਦਾਰੀ ਵਿਖਾਉਣ ਹਿਤ ਮੁਫ਼ਤ ਦੀ ਬੇਲੋੜੀ ਬਹਿਸ ਵਿੱਚ ਪੈ ਕੇ ਲੜਾਈ ਝਗੜੇ ਖੜ੍ਹੇ ਕਰ ਲੈਂਦੇ ਹਨਕਈ ਵਾਰ ਤਾਂ ਨੌਬਤ ਪੁਲਿਸ ਥਾਣਿਆਂ ਅਤੇ ਅਦਾਲਤਾਂ ਤੱਕ ਪਹੁੰਚ ਜਾਂਦੀ ਹੈ

ਜ਼ਿਆਦਾਤਰ ਲੜਾਈ ਝਗੜੇ ਮੂਰਖ ਲੋਕਾਂ ਵਲੋਂ ਕੀਤੀ ਜਾਣ ਵਾਲੀ ਬਹਿਸ ਦੀ ਹੀ ਉਪਜ ਹੁੰਦੇ ਹਨਸਾਡੇ ਪਿੰਡ ਦੇ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸਬੰਧ ਰੱਖਣ ਵਾਲੇ ਦੋ ਨੌਜਵਾਨ ਕਿਸੇ ਸਿਆਸੀ ਮਸਲੇ ਨੂੰ ਲੈ ਕੇ ਆਪਸ ਵਿੱਚ ਬਹਿਸ ਪਏਬਹਿਸ ਲੜਾਈ ਝਗੜੇ ਤੋਂ ਮਾਰ ਕੁਟਾਈ ਤੱਕ ਪਹੁੰਚ ਗਈਸੱਤਾਧਾਰੀ ਪਾਰਟੀ ਵਾਲੇ ਲੀਡਰਾਂ ਨੇ ਵਿਰੋਧੀ ਪਾਰਟੀ ਵਾਲੇ ਨੌਜਵਾਨ ਉੱਤੇ ਪਰਚਾ ਕਰਵਾਕੇ ਉਸ ਨੂੰ ਅਦਾਲਤਾਂ ਦੀਆਂ ਤਰੀਕਾਂ ਭੁਗਤਣ ਜੋਗਾ ਕਰ ਦਿੱਤਾਵਿਰੋਧੀ ਪਾਰਟੀ ਦੇ ਜਿਸ ਲੀਡਰ ਦਾ ਉਹ ਨੌਜਵਾਨ ਪੱਖ ਲੈ ਰਿਹਾ ਸੀ, ਉਹ ਪਾਰਟੀ ਬਦਲਕੇ ਸੱਤਾ ਧਾਰੀ ਪਾਰਟੀ ਵਿਚ ਚਲਾ ਗਿਆ ਪਰ ਉਸ ਨੌਜਵਾਨ ਉੱਤੇ ਅਜੇ ਵੀ ਕੇਸ ਚੱਲ ਰਿਹਾ ਹੈਬੁੱਧੀਮਾਨ ਲੋਕ ਕਿਸੇ ਵੀ ਵਿਸ਼ੇ ਉੱਤੇ ਆਪਣੇ ਵਿਚਾਰ ਰੱਖਣ ਤੋਂ ਪਹਿਲਾਂ ਉਸ ਬਾਰੇ ਇਹ ਸੋਚ ਵਿਚਾਰ ਜਰੂਰ ਕਰ ਲੈਂਦੇ ਹਨ ਕਿ ਕਿੰਨੇ ਕੁ ਲੋਕਾਂ ਦੀ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤੀ ਹੋਵੇਗੀ ਤੇ ਉਨ੍ਹਾਂ ਉੱਤੇ ਉਸ ਦਾ ਕੀ ਪ੍ਰਭਾਵ ਹੋਵੇਗਾ ਪਰ ਸਮਝਦਾਰ ਲੋਕ ਆਪਣਾ ਪੱਖ ਰੱਖਣ ਵੇਲੇ ਜਾਂ ਸਲਾਹ ਦੇਣ ਵੇਲੇ ਐਨੀ ਡੂੰਘਾਈ ਨਾਲ ਨਹੀਂ ਸੋਚਦੇ

ਮੂਰਖ ਤਦ ਹੀ ਸਮਝਦਾਰ ਬਣ ਸਕਦਾ ਹੈ, ਜੇਕਰ ਉਹ ਖਾਹਮਖਾਹ ਦੀ ਬਹਿਸ ਕਰਨੀ ਛੱਡਕੇ ਬੁੱਧੀਮਾਨ ਅਤੇ ਸਮਝਦਾਰ ਲੋਕਾਂ ਤੋਂ ਗਿਆਨ ਹਾਸਲ ਕਰਦਾ ਹੈ, ਆਪਣੀ ਹੈਂਕੜਬਾਜ਼ੀ ਛੱਡਕੇ ਆਪਣੀਆਂ ਖਾਮੀਆਂ ਬਾਰੇ ਆਤਮ ਚਿੰਤਨ ਕਰਦਾ ਹੈਸਮਝਦਾਰ ਵਿਅਕਤੀ ਬੁੱਧੀਮਾਨ ਤਦ ਹੀ ਕਹਾ ਸਕਦਾ ਹੈ, ਜੇਕਰ ਉਹ ਬੁੱਧੀਮਾਨ ਅਤੇ ਸਮਝਦਾਰ ਹੋਣ ਵਿੱਚ ਪਾਏ ਜਾਣ ਵਾਲੇ ਫਰਕ ਨੂੰ ਅਨੁਭਵ ਕਰਕੇ ਆਪਣੇ ਆਪ ਨੂੰ ਬੁੱਧੀਮਾਨਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰਨ ਲਈ ਯਤਨਸ਼ੀਲ ਹੁੰਦਾ ਹੈਜਿਸ ਦੇਸ਼ ਅਤੇ ਸਮਾਜ ਵਿਚ ਬੁੱਧੀਮਾਨ ਅਤੇ ਸਮਝਦਾਰ ਲੋਕਾਂ ਦੀ ਨਫਰੀ ਜਿੰਨੀ ਜ਼ਿਆਦਾ ਹੁੰਦੀ ਹੈ, ਉਹ ਉੱਨੀ ਹੀ ਵੱਧ ਤਰੱਕੀ ਕਰਦੇ ਹਨਉਨ੍ਹਾਂ ਵਿਚ ਲੜਾਈ ਝਗੜੇ ਅਤੇ ਫਸਾਦ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਪਰ ਮੂਰਖਾਂ ਦੀ ਵੱਧ ਗਿਣਤੀ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਅੜਿੱਕਾ ਵੀ ਹੁੰਦੀ ਹੈ ਤੇ ਉਹ ਸ਼ਾਂਤੀ ਅਤੇ ਸਦਭਾਵਨਾ ਵਾਲਾ ਮਾਹੌਲ ਵੀ ਨਹੀਂ ਰਹਿਣ ਦਿੰਦੇਮਹਾਨ ਚਿੰਤਕ ਜੌਨ ਲੋਕੇ ਕਹਿੰਦਾ ਹੈ ਕਿ ਬੁੱਧੀਮਾਨ ਇਸ ਤੱਥ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦਾ ਹੈ ਕਿ ਹਰ ਕਿਸੇ ਅੰਦਰ ਆਪਣੀ ਤਾਕਤ ਅਤੇ ਕਮਜ਼ੋਰੀ ਹੁੰਦੀ ਹੈ, ਇਸ ਲਈ ਮੱਛੀ ਜੰਗਲ ਵਿੱਚ ਤੈਰ ਨਹੀਂ ਸਕਦੀ, ਸ਼ੇਰ ਪਾਣੀ ਵਿਚ ਰਾਜ ਨਹੀਂ ਕਰ ਸਕਦ। ਇਸ ਲਈ ਹਰ ਵਿਅਕਤੀ ਦੀ ਆਪਣੀ ਅਹਿਮੀਅਤ ਹੁੰਦੀ ਹੈ। ਸਮਝਦਾਰ ਤੱਥ ਉੱਤੇ ਆਪਣੀ ਸਮਝ ਵਿਖਾਉਂਦਾ ਹੋਇਆ ਇਸ ਉੱਤੇ ਕਿੰਤੂ ਪ੍ਰੰਤੂ ਕਰਦਾ ਹੈ ਪਰ ਮੂਰਖ ਇਸ ਉੱਤੇ ਬਹਿਸ ਕਰਨੀ ਸ਼ੁਰੂ ਕਰ ਦਿੰਦਾ ਹੈ ਬੁੱਧੀਮਾਨ ਦੂਜੇ ਲੋਕਾਂ ਦੇ ਉਪਯੋਗੀ ਵਿਚਾਰਾਂ ਦੀ ਕਦਰ ਕਰਦਾ ਹੈ, ਉਨ੍ਹਾਂ ਤੋਂ ਹੋਰ ਸਿੱਖਣ ਦਾ ਯਤਨ ਵੀ ਕਰਦਾ ਹੈ। ਹਰ ਸਮਝਦਾਰ ਆਪਣੀ ਸਮਝ ਵਿਖਾਉਣ ਲਈ ਉਨ੍ਹਾਂ ਉੱਤੇ ਪ੍ਰਸ਼ਨ ਚੁੱਕਦਾ ਹੈ ਪਰ ਮੂਰਖ ਉਨ੍ਹਾਂ ਉੱਤੇ ਬੇਲੋੜੀ ਬਹਿਸ ਕਰਨ ਲੱਗ ਪੈਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4672)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author