GurdipSDhuddi7ਅਗਲੇ ਦੋ ਕੁ ਦਿਨ ਮੈਂ ਸੁਚੇਤ ਰੂਪ ਵਿੱਚ ਲਾਇਬਰੇਰੀ ਨਾ ਗਿਆ। ਆਪਣੇ ਅੰਦਰ ਮੈਂ ਖ਼ਲਾਅ ਜਿਹਾ ਮਹਿਸੂਸ ਕੀਤਾ। ਵਿਹਲੇ ...
(18 ਫਰਵਰੀ 2024)
ਇਸ ਸਮੇਂ ਪਾਠਕ: 285.


ਮੇਰੀ ਉਮਰ ਅਜੇ
19 ਸਾਲ ਦੀ ਹੋਈ ਸੀ ਤਾਂ ਅਧਿਆਪਕ ਵਜੋਂ ਮੇਰੀ ਪਹਿਲੀ ਨਿਯੁਕਤੀ ਗਿੱਦੜਬਾਹਾ ਦੇ ਲੜਕਿਆਂ ਦੇ ਸਰਕਾਰੀ ਹਾਈ ਸਕੂਲ ਵਿੱਚ ਹੋ ਗਈਉਸ ਸਮੇਂ ਸਿੱਖਿਆ ਵਿੱਚ ਸਿਆਸੀ ਘੁਸਪੈਠ ਸ਼ੁਰੂ ਤਾਂ ਹੋ ਗਈ ਸੀ ਪ੍ਰੰਤੂ ਅਜੇ ਇਸ ਨੇ ਵਿਭਾਗ ਨੂੰ ਪੂਰੀ ਤਰ੍ਹਾਂ ਆਪਣੇ ਕਲਾਵੇ ਵਿੱਚ ਨਹੀਂ ਲਿਆ ਸੀਇਸੇ ਤਰ੍ਹਾਂ ਸਿੱਖਿਆ ਦਾ ਨਿੱਜੀਕਰਨ ਅਜੇ ਮੁਢਲੇ ਪੜਾਅ ਵਿੱਚ ਹੀ ਸੀ, ਜਿਸ ਕਰਕੇ ਵਿੱਦਿਆ ਨਾ ਤਾਂ ਵਪਾਰ ਬਣੀ ਸੀ ਅਤੇ ਨਾ ਹੀ ਸਰਕਾਰੀ ਸਕੂਲਾਂ ਨੂੰ ਸਰਦੇ ਘਰ ਕੇਵਲ ਗ਼ਰੀਬਾਂ ਦੇ ਸਕੂਲ ਸਮਝਦੇ ਸਨਸਕੂਲਾਂ ਵਿੱਚ ਪੜ੍ਹਾਈ ਦਾ ਵੀ ਪੂਰਾ ਮਾਹੌਲ ਸੀ ਅਤੇ ਇੱਥੇ ਵਿੱਦਿਅਕ ਮਿਆਰ ਵੀ ਬਰਕਰਾਰ ਸੀਮੇਰੀ ਨਿਯੁਕਤੀ ਵਾਲਾ ਸਕੂਲ ਸ਼ਹਿਰੀ ਸਕੂਲ ਸੀਇੱਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀਇੱਥੇ ਤਾਇਨਾਤ ਬਹੁਗਿਣਤੀ ਅਧਿਆਪਕ ਕੁਝ ਵਡੇਰੀ ਉਮਰ ਦੇ ਹੋਣ ਦੇ ਬਾਵਜੂਦ ਬਣ-ਠਣ ਕੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੀਆਂ ਗੱਲਾਂ ਵਿੱਚੋਂ ਕੁਝ ਕੁਝ ਨਫ਼ੇ-ਨੁਕਸਾਨ ਦੀ ਬੂਅ ਆਉਂਦੀ ਹੋਣ ਕਰਕੇ ਮੈਂ ਜ਼ਿਆਦਾ ਸਹਿਜ ਮਹਿਸੂਸ ਨਹੀਂ ਕਰਿਆ ਕਰਦਾ ਸਾਂ

ਪਹਿਲੀ ਵਾਰੀ ਸ਼ਹਿਰ ਵਿੱਚ ਰਹਿਣ ਦੀ ਮੁਸ਼ਕਲ ਮੈਂ ਹੱਲ ਕਰ ਲਈ ਸੀਸਵੇਰੇ ਸ਼ਾਮ ਵਿਹਲ ਮਿਲਣ ’ਤੇ ਕਿਰਾਏ ਵਾਲੇ ਕਮਰੇ ਨੂੰ ਜਿੰਦਰਾ ਮਾਰ ਕੇ ਬਾਹਰ ਨੂੰ ਨਿਕਲ ਜਾਣਾਥੋੜ੍ਹੀ ਵਾਟ ਜਾਣ ’ਤੇ ਖੇਤ ਆ ਜਾਇਆ ਕਰਦੇ ਸਨ ਅਤੇ ਮੈਂ ਆਪਣਾ ਵਿਹਲਾ ਸਮਾਂ ਘੁੰਮ ਫਿਰ ਕੇ ਪੂਰਾ ਕਰ ਆਇਆ ਕਰਦਾ ਸੀਰਾਤ ਨੂੰ ਪੜ੍ਹ ਲੈਣਾ ਜਾਂ ਫਿਰ ਕੱਚਾ ਪਿੱਲਾ ਲਿਖ ਕੇ ਸਮਾਂ ਲੰਘਾ ਲੈਂਦਾ ਸੀ। (ਉਸ ਸਮੇਂ ਦੇ ਲਿਖੇ ਹੋਏ ਮੇਰੇ ਸੁਪਨੇ ਅਤੇ ਕਵਿਤਾਵਾਂ ਅਜੇ ਵੀ ਮੇਰੇ ਕੋਲ ਪਈਆਂ ਹਨ।) ਸਕੂਲ ਸਮੇਂ ਦੀ ਕੁਝ ਮੁਸ਼ਕਲ ਥੋੜ੍ਹੇ ਜਿਹੇ ਨਾਲ ਹੱਲ ਹੋ ਗਈਸਕੂਲ ਵਿੱਚ ਵੱਡੀ ਲਾਇਬਰੇਰੀ ਸੀ ਅਤੇ ਇੱਥੇ ਨੌਜਵਾਨ ਲੜਕੀ ਲਾਇਬਰੇਰੀਅਨ ਵਜੋਂ ਤਾਇਨਾਤ ਸੀਜਦੋਂ ਮੈਨੂੰ ਸਕੂਲ ਵਿੱਚ ਲਾਇਬਰੇਰੀ ਦਾ ਪਤਾ ਲੱਗਿਆ ਤਾਂ ਮੇਰੇ ਵਾਸਤੇ ਜਿਵੇਂ ਹਨੇਰੇ ਵਿੱਚ ਚਾਨਣ ਦੀ ਕਿਰਨ ਦਿਸ ਪਈ ਹੋਵੇ

ਲਾਇਬਰੇਰੀ ਵਿੱਚ ਅਖ਼ਬਾਰ ਵੀ ਆਉਂਦੇ ਸਨ ਅਤੇ ਇੱਥੇ ਬਹੁਤ ਸਾਰੀਆਂ ਪੁਸਤਕਾਂ ਵੀ ਸਨ, ਜਿਹੜੀਆਂ ਕੇਵਲ ਅਲਮਾਰੀਆਂ ਦਾ ਸ਼ਿੰਗਾਰ ਹੀ ਬਣੀਆਂ ਰਹਿੰਦੀਆਂ ਸਨਮੇਰੇ ਵਾਸਤੇ ਸਕੂਨ ਵਾਲੀ ਗੱਲ ਇਹ ਸੀ ਕਿ ਲਾਇਬਰੇਰੀਅਨ ਲੜਕੀ ਨੇ ਮੈਨੂੰ ਪੂਰੀ ਖੁਸ਼ੀ ਨਾਲ ਜੀ ਆਇਆਂ ਆਖਿਆਉਸ ਨੇ ਆਪਣੇ ਨੇੜਲੇ ਮੇਜ਼ ਕੁਰਸੀ ’ਤੇ ਬੈਠਣ ਦਾ ਸੱਦਾ ਦਿੱਤਾ ਅਤੇ ਉਹ ਅਕਸਰ ਹੀ ਦੋ ਕੱਪ ਚਾਹ ਦੇ ਵੀ ਮੰਗਵਾ ਲੈਂਦੀਮੈਂ ਪੜ੍ਹਦਾ ਰਹਿੰਦਾ ਅਤੇ ਵਿੱਚ ਵਿਚ ਉਸ ਦੁਆਰਾ ਮੇਰੇ ਨਾਲ ਗੱਲ ਕਰਨ ’ਤੇ ਮੈਂ ਵੀ ਗੱਲੀਂ ਲੱਗ ਜਾਂਦਾਵਿਹਲੇ ਪੀਰੀਅਡ ਜਾਂ ਫਿਰ ਅੱਧੀ ਛੁੱਟੀ ਵੇਲੇ ਮੇਰਾ ਲਾਇਬਰੇਰੀ ਵਿੱਚ ਜਾਣਾ ਆਮ ਹੋ ਗਿਆਮੈਂ ਪਿੰਡ ਵਿੱਚ ਜੰਮਿਆ ਪਲ਼ਿਆ ਅਤੇ ਪਿੰਡ ਵਿੱਚ ਹੀ ਪੜ੍ਹਿਆ ਸਾਂ ਅਤੇ ਉੱਤੋਂ ਸੁਭਾਅ ਦਾ ਸੰਗਾਊ ਅਤੇ ਆਤਮ-ਵਿਸ਼ਵਾਸ ਦੀ ਕੁਝ ਘਾਟ ਹੋਣ ਕਰਕੇ ਲਾਇਬਰੇਰੀਅਨ ਨਾਲ ਖੁੱਲ੍ਹ ਕੇ ਗੱਲ ਨਾ ਕਰਦਾਅਸਲ ਵਿੱਚ ਬਾਕੀ ਅਧਿਆਪਕਾਂ ਨਾਲ ਵੀ ਸਾਹਬ-ਸਲਾਮ ਤੋਂ ਅੱਗੇ ਕੋਈ ਗੱਲ ਨਹੀਂ ਕਰਦਾ ਸਾਂ

“ਕਿਵੇਂ ਬਈ ਨੌਜਵਾਨ, ਅੱਜ ਕੱਲ੍ਹ ਲਾੲਬਰੇਰੀ ਵਿੱਚ ਬੜੇ ਗੇੜੇ ਲੱਗਦੇ ਹਨ।” ਇੱਕ ਦਿਨ ਮਾਸਟਰ ਮਹਿੰਦਰ ਸਿੰਘ ਨੇ ਮੈਨੂੰ ਲਾਇਬਰੇਰੀ ਵਿੱਚੋਂ ਬਾਹਰ ਆਉਂਦੇ ਨੂੰ ਆਖਿਆਉਸ ਦੇ ਮੂੰਹ ’ਤੇ ਚੇਚਕ ਦੇ ਦਾਗ ਸ਼ਰਾਰਤਾਂ ਕਰ ਰਹੇ ਜਾਪਦੇ ਸਨ

ਤੇਰਾ ਕੀ ਢਿੱਡ ਦੁਖਦਾ ਯਾਰ, ਨਾਲੇ ਮੁੰਡੇ ਦਾ ਜੀਅ ਲੱਗਿਆ ਰਹਿੰਦਾ, ਨਾਲੇ ਲਾੲਬਰੇਰੀਅਨ ਖੁਸ਼ ਵੇਖੀਦੀ ਆ।” ਮਹਿੰਦਰ ਸਿੰਘ ਦੇ ਨਾਲ ਜਾਂਦੇ ਰੋਸ਼ਨ ਲਾਲ ਦੇ ਉਸ ਤੋਂ ਵੀ ਅਗਲੇਰੀ ਗੱਲ ਕਰਦੇ ਦੇ ਸਿਰ ਦੇ ਗੰਜ ਵਿੱਚ ਵਧੇਰੇ ਚਮਕ ਆ ਗਈ ਸੀ

ਬਚ ਕੇ ਰਹੀਂ ਕਾਕਾ, ਅਜੇ ਤੇਰੀ ਪਹਿਲੀ ਨਿਯੁਕਤੀ ਆ ... ਵੇਖੀਂ ਕਿਤੇ!” ਮਹਿੰਦਰ ਸਿੰਘ ਨੇ ਗੁੱਝੀ ਮੁਸਕੜੀ ਵਾਲੇ ਮੂੰਹ ਨਾਲ ਆਖਿਆਉਸ ਦੇ ਉੱਪਰਲੇ ਬੁੱਲ੍ਹ ਨਾਲ ਬਿਗਾਨਿਆਂ ਵਾਂਗ ਚਿਪਕੀਆਂ ਮੁੱਛਾਂ ਦੇ ਵਾਲ ਵੀ ਚੂਹੇ ਦੀਆਂ ਮੁੱਛਾਂ ਵਾਂਗ ਬਿਖੜੇ ਹੋਏ ਨਾਚ ਕਰ ਰਹੇ ਸਨ

ਮੈਂ ਉਨ੍ਹਾਂ ਦੀਆਂ ਗੁੱਝੀਆਂ ਰਮਜ਼ਾਂ ਨੂੰ ਅੱਧ ਪਚੱਧ ਹੀ ਜਾਣ ਸਕਿਆਉਂਜ ਮੈਂ ਆਪਣੇ ਅੰਦਰ ਹਿਲਜੁਲ ਜਿਹੀ ਮਹਿਸੂਸ ਕੀਤੀਉਸ ਦਿਨ ਰਾਤ ਨੂੰ ਨਾ ਤਾਂ ਮੈਂ ਪੜ੍ਹ ਸਕਿਆ ਅਤੇ ਨਾ ਹੀ ਲਿਖ ਸਕਿਆਮੇਰੇ ਅੰਦਰ ਮਹਿੰਦਰ ਸਿੰਘ ਅਤੇ ਰੋਸ਼ਨ ਲਾਲ ਦੀਆਂ ਗੱਲਾਂ ਖ਼ੌਰੂ ਪਾਉਂਦੀਆਂ ਰਹੀਆਂਅਗਲੇ ਦੋ ਕੁ ਦਿਨ ਮੈਂ ਸੁਚੇਤ ਰੂਪ ਵਿੱਚ ਲਾਇਬਰੇਰੀ ਨਾ ਗਿਆਆਪਣੇ ਅੰਦਰ ਮੈਂ ਖ਼ਲਾਅ ਜਿਹਾ ਮਹਿਸੂਸ ਕੀਤਾਵਿਹਲੇ ਪੀਰੀਅਡ ਵਿੱਚ ਮੈਂ ਇਕੱਲਾ ਬੈਠਾ ਸਾਂ ਕਿ ਮੈਨੂੰ ਇੱਕ ਲੜਕੇ ਨੇ ‘ਮਾਸਟਰ ਜੀ, ਥੋਨੂੰ ਲਾਇਬਰੇਰੀ ਵਾਲੇ ਭੈਣ ਜੀ ਨੇ ਬੁਲਾਇਆ ਹੈ’ ਦਾ ਸੁਨੇਹਾ ਦਿੱਤਾਮੈਂ ਉੱਠ ਕੇ ਲਾਇਬਰੇਰੀ ਵਿੱਚ ਚਲਾ ਗਿਆਲਾਇਬਰੇਰੀਅਨ ਨੇ ਦੋ ਕੱਪ ਚਾਹ ਦੇ ਪਹਿਲਾਂ ਹੀ ਮੰਗਵਾ ਲਏ ਸਨ

“ਦੋ ਦਿਨ ਹੋ ਗਏ ਤੁਸੀਂ ਆਏ ਨ੍ਹੀਂ ਲਾਇਬਰੇਰੀ!” ਚਾਹ ਦਾ ਕੱਪ ਮੇਰੇ ਅੱਗੇ ਕਰਦਿਆਂ ਲਾਇਬਰੇਰੀਅਨ ਨੇ ਮੈਨੂੰ ਪੁੱਛਿਆ “ਲੱਗਦੈ, ਥੋਨੂੰ ਕਿਸੇ ਨੇ ਕੁਝ ਕਹਿ ਦਿੱਤਾ ਹੈ?”

ਮੇਰੇ ਚਿਹਰੇ ’ਤੇ ਗੱਡੀਆਂ ਉਸ ਦੀਆਂ ਅੱਖਾਂ ਡੂੰਘੇ ਸਵਾਲਾਂ ਵਾਲਾ ਪ੍ਰਸ਼ਨ ਪੱਤਰ ਬਣੀਆਂ ਹੋਈਆਂ ਸਨ

ਨਹੀਂ, ਨਹੀਂ, ਅਜਿਹੀ ਕੋਈ ਗੱਲ ਨ੍ਹੀਂ।” ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਹਾਂ

ਤੁਸੀਂ ਇਨ੍ਹਾਂ ਨੂੰ ਜਾਣਦੇ ਨ੍ਹੀਂਇਹ ਅਧਿਆਪਕਾਂ ਦੇ ਨਾਮ ’ਤੇ ਕਲੰਕ ਹਨਇਹ ਸਕੂਲ ਵਿੱਚ ਪੜ੍ਹਾਉਂਦੇ ਨ੍ਹੀਂ ਤੇ ਘਰੇ ਟਿਊਸ਼ਨਾਂ ਤੋਂ ਇਨ੍ਹਾਂ ਨੂੰ ਵਿਹਲ ਨ੍ਹੀਂ ਮਿਲਦੀਕਿਸੇ ਦੀ ਖੁਸ਼ੀ ਇਹ ਬਰਦਾਸ਼ਤ ਨ੍ਹੀਂ ਕਰ ਸਕਦੇ ਤੇ ਆਪ ਇਨ੍ਹਾਂ ਦਾ ਬੁਰਾ ਹਾਲ ਹੈਆਨੇ-ਬਹਾਨੇ ਹੈੱਡਮਾਸਟਰ ਅੱਗੇ ਇਹ ਝਾੜੂ ਮਾਰਦੇ ਹਨਤੁਸੀਂ ਆਇਆ ਕਰੋ, ਇੱਥੇ ਪੜ੍ਹਿਆ ਕਰੋਕਿਸੇ ਦੀ ਪਰਵਾਹ ਨ੍ਹੀਂ ਕਰੀਦੀ।”

ਲਾਇਬਰੇਰੀਅਨ ਨੇ ਭਾਵੇਂ ਥੋੜ੍ਹਾ ਕੁਝ ਹੀ ਆਖਿਆ ਸੀ ਪ੍ਰੰਤੂ ਇਸ ਵਿੱਚ ਬੜਾ ਕੁਝ ਲੁਕਿਆ ਹੋਇਆ ਸੀ

ਇਨ੍ਹਾਂ ਦੀ ਮਾਨਸਿਕਤਾ ਇੰਨੀ ਸੁੰਗੜੀ ਹੋਈ ਹੈ ਕਿ ਇਹ ਨੂੰ ਬੱਚਿਆਂ ਦੇ ਨਾਮ ਦੀ ਥਾਂ ਬੜੇ ਵਾਰੀ ਉਨ੍ਹਾਂ ਦੀ ਜ਼ਾਤ ਦਾ ਨਾਮ ਲੈ ਕੇ ਬੋਲਾਉਂਦਿਆਂ ਨੂੰ ਮੈਂ ਸੁਣਿਆ ਹੈ।” ਕਹਿੰਦੀ ਹੋਈ ਲਾਇਬਰੇਰੀਅਨ ਕੁੜੀ ਖੁੱਲ੍ਹੀ ਹੋਈ ਕਿਤਾਬ ਹੀ ਜਾਪਦੀ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4733)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਗੁਰਦੀਪ ਸਿੰਘ ਢੁੱਡੀ

ਪ੍ਰਿੰ. ਗੁਰਦੀਪ ਸਿੰਘ ਢੁੱਡੀ

Faridkot, Punjab, India.
Phone: (91 - 95010 - 20731)
Email: (gurdip_dhudi@yahoo.com)

More articles from this author