GurdipSDhudi7ਕਿਸੇ ਵਿਸ਼ੇਸ਼ ਤਰ੍ਹਾਂ ਦਾ ਕੀੜਾ ਜਦੋਂ ਕਿਸੇ ਦੇ ਜ਼ਿਹਨ ਵਿੱਚ ਪ੍ਰਵੇਸ਼ ਕਰ ਜਾਵੇ ਤਾਂ ...
(15 ਅਪਰੈਲ 2020)


1999 ਤੋਂ 2010 ਤਕ ਮੈਂ ਸਰਕਾਰੀ ਇਨ-ਸਰਵਿਸ ਟ੍ਰੇਨਿੰਗ ਸੈਂਟਰ ਫਰੀਦਕੋਟ ਵਿੱਚ ਲੈਕਚਰਾਰ ਵਜੋਂ ਸੇਵਾ ਕੀਤੀ ਹੈ
ਇੱਥੇ ਪਹਿਲਾਂ ਹੀ ਅਧਿਆਪਨ ਕਰ ਰਹੇ ਸੈਕੰਡਰੀ ਸਕੂਲ ਅਧਿਆਪਕਾਂ ਦੇ ਸੇਵਾਕਾਲੀਨ ਕੋਰਸ ਲੱਗਦੇ ਸਨਪੁਰਾਣੇ ਜ਼ਿਲ੍ਹਾ ਫ਼ਰੀਦਕੋਟ ਦੇ ਹਿੱਸਾ ਰਹੇ ਹੁਣ ਦੋਨੇ ਜ਼ਿਲ੍ਹੇ ਮੋਗਾ ਅਤੇ ਮੁਕਤਸਰ ਦੇ ਅਧਿਆਪਕ ਵੀ ਕੋਰਸ ਵਿੱਚ ਹਿੱਸਾ ਲੈਣ ਲਈ ਇੱਥੇ ਆਇਆ ਕਰਦੇ ਸਨਸੰਸਥਾ ਵਿੱਚ ਆਉਂਦਿਆਂ ਸਾਰ ਮਿਲੀ ਅਗਵਾਈ ਅਨੁਸਾਰ ਮੈਂ ਅਧਿਆਪਨ ਅਤੇ ਆਪਣੇ ਵਿਸ਼ੇ ਨਾਲ ਸਬੰਧਤ ਕੁਝ ਕਿਤਾਬਾਂ ਇਕੱਠੀਆਂ ਕਰਕੇ ਆਪਣੇ ਵੱਲੋਂ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਸੀਆਪਣੇ ਗਿਆਨ ਅਨੁਸਾਰ ਵਿਚਾਰ-ਵਟਾਂਦਰਾ ਕਰਦਿਆਂ ਮੈਂਨੂੰ ਅਧਿਆਪਕਾਂ ਤੋਂ ਅਕਸਰ ਚੰਗਾ ਹੁੰਗਾਰਾ ਮਿਲਦਾ ਹੋਣ ਕਰਕੇ ਮੈਂ ਵਾਹਵਾ ਉਤਸ਼ਾਹੀ ਸਾਂ ਫਰਵਰੀ 2010 ਵਿੱਚ ਮੇਰੀ ਪਦਉਨਤੀ ਬਤੌਰ ਪ੍ਰਿੰਸੀਪਲ ਹੋਈ ਤਾਂ ਮੈਂ ਆਪਣੇ ਪਹਿਲੇ ਸਕੂਲਾਂ ਵਿੱਚ ਬਤੌਰ ਅਧਿਆਪਕ ਕੰਮ ਕਰਨ ਦੇ ਤਜਰਬੇ, ਪੜ੍ਹੀਆਂ ਕਿਤਾਬਾਂ ਤੋਂ ਮਿਲੇ ਗਿਆਨ, ਕੋਰਸਾਂ ਵਿੱਚ ਆਏ ਅਧਿਆਪਕਾਂ ਤੋਂ ਮਿਲੇ ਸੁਝਾਵਾਂ ਨੂੰ ਆਪਣੇ ਨਵੇਂ ਸਕੂਲਾਂ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀਛੋਟੇ ਛੋਟੇ ਦੋ ਸਕੂਲਾਂ ਵਿੱਚ ਕੰਮ ਕਰਨ ਤੋਂ ਬਾਅਦ ਮੈਂ ਜ਼ਿਲ੍ਹੇ ਦੇ ਹੈੱਡ ਕੁਆਰਟਰ ਵਾਲੇ ਲੜਕੀਆਂ ਦੇ ਸਕੂਲ ਵਿੱਚ ਆ ਗਿਆਵੱਡਾ ਸਕੂਲ, ਵਿਦਿਆਰਥੀਆਂ ਦੀ ਚੰਗੀ ਗਿਣਤੀ, ਸਾਰੇ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਦੀ ਪੂਰਤੀ ਵੇਖ ਕੇ ਮੈਂ ਇੰਨਾ ਉਤਸ਼ਾਹਿਤ ਹੋਇਆ ਕਿ ਮਨ ਵਿੱਚ ਪਾਲ਼ੇ ਹੋਏ ਸੁਪਨੇ ਪੂਰੇ ਕਰਨ ਲਈ ਜਿਵੇਂ ਮੈਂਨੂੰ ਲੋੜੀਂਦਾ ਫੀਲਡ ਮਿਲ ਗਿਆ ਹੋਵੇ

ਅਪਰੈਲ ਮਹੀਨਾ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਦਾ ਸਮਾਂ ਹੁੰਦਾ ਹੋਣ ਕਰਕੇ ਪਹਿਲੇ ਮਹੀਨੇ ਹੀ ਆਪਣੇ ਦੋਸਤ ਰੰਗਕਰਮੀ ਸੁਦਰਸ਼ਨ ਮੈਣੀ ਨਾਲ ਸਲਾਹ ਮਸ਼ਵਰਾ ਕਰਕੇ ਮੈਂ ਇੱਕ ਛੋਟੀ ਜਿਹੀ ਫਿਲਮ ਬਣਾਈਇਸ ਫਿਲਮ ਵਿੱਚ ਲੜਕੀਆਂ/ਔਰਤਾਂ ਦੇ ਜੀਵਨ ਦੀਆਂ ਦੁਸ਼ਵਾਰੀਆਂ ਦਿਖਾਈਆਂ ਗਈਆਂ ਅਤੇ ਸਿੱਖਿਆ ਹੀ ਇਨ੍ਹਾਂ ਦੁਸ਼ਵਾਰੀਆਂ ਦਾ ਇੱਕੋ-ਇੱਕ ਸਮਾਧਾਨ ਦਰਸਾਇਆ ਗਿਆ ਸੀ ਇਸਦੇ ਨਾਲ ਹੀ ਪੜ੍ਹਾਈ ਦੀ ਮਹੱਤਤਾ ਦਰਸਾਉਂਦੇ ਵਿਸ਼ੇ ਨੂੰ ਲੈ ਕੇ ਮਾਪਿਆਂ ਵਾਸਤੇ ਵਿਸ਼ੇਸ਼ ਸੁਨੇਹਾ ਸੀ ਕਿ ਲੜਕੀਆਂ ਨੂੰ ਪੜ੍ਹਨ ਲਈ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈਇਸੇ ਤਰ੍ਹਾਂ ਇਕ ਛੋਟੀ ਜਿਹੀ ਫਿਲਮ ਵਿੱਚ ਮੇਰੇ ਸਕੂਲ ਦੀਆਂ ਵਿਸ਼ੇਸ਼ਤਾਵਾਂ ਗਿਣਾਉਣ ਵਾਲੇ ਕੁਝ ਦ੍ਰਿਸ਼ ਸ਼ਾਮਲ ਕਰਕੇ ਇਸ ਸਕੂਲ ਵਿੱਚ ਲੜਕੀਆਂ ਨੂੰ ਪੜ੍ਹਨ ਲਈ ਭੇਜਣ ਵਾਸਤੇ ਮਾਪਿਆਂ ਨੂੰ ਪ੍ਰੇਰਤ ਕਰਨ ਦੀ ਕੋਸ਼ਿਸ਼ ਕੀਤੀ ਗਈਫਰੀਦਕੋਟ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਚੱਲਦੇ ਲੋਕਲ ਚੈਨਲ ’ਤੇ ਵਿਖਾਉਣ ਲਈ ਇਸ ਫਿਲਮ ਨੂੰ ਦਿੱਤਾ ਗਿਆ ਇਸਦੇ ਇਲਾਵਾ ਚੰਗਾ ਗਿਆਨ ਰੱਖਣ ਵਾਲੇ ਆਪਣੇ ਦੋਸਤਾਂ ਦੀ ਸਹਾਇਤਾ ਲੈ ਕੇ, ਮੈਂ ਪੈਂਫਲਿਟ ਛਪਵਾ ਕੇ ਅਖ਼ਬਾਰਾਂ ਰਾਹੀਂ ਲੋਕਾਂ ਤਕ ਪੁੱਜਦੇ ਕੀਤੇ ਗਏ ਇਸਦਾ ਅਸਰ ਇਹ ਹੋਇਆ ਕਿ ਉਸੇ ਸਾਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਦਰਜ ਕੀਤਾ ਗਿਆ ਮੈਂਨੂੰ ਸਫ਼ਲਤਾ ਮਿਲਦੀ ਜਾਪੀ

ਹਾਲਾਂਕਿ ਆਪਣੇ ਸਭ ਤੋਂ ਪਹਿਲੇ ਸੇਵਾ ਵਾਲੇ ਸਕੂਲ ਤੋਂ ਮੈਂ ਇਹ ਅਨੁਭਵ ਕਰ ਲਿਆ ਸੀ ਕਿ ਸ਼ਹਿਰੀ ਸਕੂਲਾਂ ਦੇ ਅਧਿਆਪਕ ਇੱਕ ਵਿਸ਼ੇਸ਼ ਤਰ੍ਹਾਂ ਦੀ ਬਿਮਾਰ ਮਾਨਸਿਕਤਾ ਦੇ ਸ਼ਿਕਾਰ ਹੁੰਦੇ ਹਨ ਅਤੇ ਆਪਣੀ ਅਧਿਆਪਨ ਸੇਵਾ ਨੂੰ ਉਹ ਸਮਰਪਣ ਤੋਂ ਵੱਖਰਿਆਂ ਕਰਕੇ ਰੱਖਦੇ ਹਨ ਅਤੇ ਫਿਰ ਇੱਕ ਹੋਰ ਸ਼ਹਿਰੀ ਸਕੂਲ ਵਿੱਚ ਦੋ ਕੁ ਸਾਲ ਕੰਮ ਕਰਦਿਆਂ ਆਪਣੇ ਪਹਿਲੇ ਤਜਰਬੇ ਵਾਲੇ ਇਨ੍ਹਾਂ ਵਿਚਾਰਾਂ ’ਤੇ ਮੋਹਰ ਲੱਗੀ ਸੀ। ਪ੍ਰੰਤੂ ਮੈਂ ਇਸ ਸਾਰੇ ਕੁਝ ਨੂੰ ਉੱਕਾ ਹੀ ਵਿਸਰ ਕੇ ਆਪਣੇ ਸੁਫ਼ਨਿਆਂ ਅਨੁਸਾਰ ਆਪਣੇ ਸਕੂਲ ਵਿੱਚ ਸਾਰਾ ਕੁਝ ਲਾਗੂ ਕਰਨ ਦੀ ਵਾਹ ਲਾਉਣ ਲੱਗ ਪਿਆ ਸਾਂਇਸ ਵਿੱਚ ਹੋਰ ਵਾਧਾ ਇਹ ਹੋਇਆ ਸੀ ਕਿ ਸਕੂਲ ਵਿੱਚ ਕੰਮ ਕਰਦੇ ਕੁਝ ਪੁਰਾਣੇ ਅਧਿਆਪਕਾਂ ਅਤੇ ਨੌਜਵਾਨ ਅਧਿਆਪਕਾਵਾਂ ਨੇ ਮੇਰੇ ਕੰਮ ਨੂੰ ਚੰਗਾ ਮੋਢਾ ਦਿੱਤਾ ਸੀ ਪ੍ਰੰਤੂ ਫਿਰ ਵੀ ਵਿੱਚੇ-ਵਿੱਚ ਕੁਝ ਖਿਚੜੀ ਪੱਕਦੀ ਮੈਂ ਮਹਿਸੂਸ ਕਰ ਰਿਹਾ ਸਾਂ ਕੁਝ ਅਧਿਆਪਕ/ ਅਧਿਆਪਕਾਵਾਂ ਦੇ ਮੋਢਿਆਂ ’ਤੇ ਸਿਆਸੀ, ਸਮਾਜਕ ਉਚੇਰੇ ਰੁਤਬਿਆਂ, ਜਾਤ-ਪਾਤੀ ਕੋਹੜ ਆਦਿ ਦਾ ਬੋਝ ਲੱਦਿਆ ਹੋਣ ਕਰਕੇ ਮੇਰੇ ਵੱਲ ਉਹ ਕੁਨੱਖੀ ਅੱਖ ਨਾਲ ਵੇਖਦੇ ਸਨਵਿਸ਼ੇਸ਼ ਕਰਕੇ ਮੇਰੇ ਦੁਆਰਾ ਉਲੀਕੇ ਜਾਂਦੇ ਪ੍ਰੋਗਰਾਮਾਂ, ਦਿੱਤੀਆਂ ਜਾਂਦੀਆਂ ਸੇਧਾਂ ਅਨੁਸਾਰ ਸਕੂਲ ਵਿੱਚ ਵਿਚਰਨਾ, ਕੰਮ ਕਰਨਾ ਉਨ੍ਹਾਂ ਨੂੰ ਜਿਵੇਂ ਗਵਾਰਾ ਹੀ ਨਹੀਂ ਲੱਗਦਾ ਸੀਇਸ਼ਾਰਿਆਂ ਨਾਲ ਮੇਰੇ ਸਹਿਕਰਮੀ ਕੁਝ ਅਧਿਆਪਕਾਂ ਨੇ ਮੈਂਨੂੰ ਸਹਿਜ ਭਾਅ ਨਾਲ ਚੱਲਣ ਦੀ ਸਲਾਹ ਦਿੱਤੀ ਪ੍ਰੰਤੂ ਮੇਰੇ ਸਿਰ ’ਤੇ ਹੋਰ ਚੰਗੇਰਾ, ਹੋਰ ਚੰਗੇਰਾ ਕਰਨ ਦੇ ਸਵਾਰ ਹੋਏ ਭੂਤ ਨੇ ਮੈਂਨੂੰ ਸਾਹ ਹੀ ਨਾ ਲੈਣ ਦਿੱਤਾ

ਆਖ਼ਰਕਾਰ ਉਹੀ ਕੁਝ ਹੋਇਆ ਜਿਸਦਾ ਮੈਂ ਅੰਦਾਜ਼ਾ ਹੀ ਨਹੀਂ ਲਾਇਆ ਸੀ ਪਹਿਲੀਆਂ ਵਿੱਚ ਫ਼ਰਜ਼ੀ ਨਾਵਾਂ ’ਤੇ ਅਤੇ ਫਿਰ ਸਿੱਧੇ ਤੌਰ ’ਤੇ ਲਲਕਾਰਦਿਆਂ ਹੋਇਆਂ ਮੇਰੀਆਂ ਸ਼ਿਕਾਇਤਾਂ ਵੀ ਕੀਤੀਆਂ ਅਤੇ ਮੇਰੀ ਬਦਲੀ ਕਰਵਾਉਣ ਦੀਆਂ ਧਮਕੀਆਂ ਵੀ ਦਿੱਤੀਆਂਹਾਲਾਂਕਿ ਤਤਕਾਲੀਨ ਜ਼ਿਲ੍ਹੇ ਦੇ ਸਿਵਲ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਅਤੇ ਅਧਿਆਪਕ ਜਥੇਬੰਦੀਆਂ ਨੇ ਜਿੱਥੇ ਮੇਰਾ ਚੰਗਾ ਸਾਥ ਦਿੱਤਾ ਉੱਥੇ ਸ਼ਿਕਾਇਤਾਂ ਕਰਨ ਵਾਲਿਆਂ ਨੂੰ ਰੋਕਣ ਦੀਆਂ ਅਪੀਲਾਂ/ਕੋਸ਼ਿਸ਼ਾਂ ਵੀ ਕੀਤੀਆਂ ਪ੍ਰੰਤੂ ਕਿਸੇ ਵਿਸ਼ੇਸ਼ ਤਰ੍ਹਾਂ ਦਾ ਕੀੜਾ ਜਦੋਂ ਕਿਸੇ ਦੇ ਜ਼ਿਹਨ ਵਿੱਚ ਪ੍ਰਵੇਸ਼ ਕਰ ਜਾਵੇ ਤਾਂ ਇਹ ਕਿਸੇ ਵੀ ਤਰ੍ਹਾਂ ਟਿਕਣ ਨਹੀਂ ਦਿੰਦਾਭਾਵੇਂ ਮਾਨਸਿਕ ਅਤੇ ਸਰੀਰਕ ਤੌਰ ’ਤੇ ਮੈਂ ਪ੍ਰੇਸ਼ਾਨ ਵੀ ਹੋਇਆ ਸਾਂ ਪ੍ਰੰਤੂ ਫਿਰ ਵੀ ਆਪਣੀ ਧੁਨ ਵਿੱਚ ਚੱਲਦਿਆਂ ਸਕੂਲ ਦਾ ਵਿੱਦਿਅਕ ਮਿਆਰ ਚੰਗਾ ਬਣਾ ਲਿਆ ਸੀਸਕੂਲ ਵਿੱਚੋਂ ਨਕਲ ਦੇ ਕੋਹੜ ਨੂੰ ਸਮਾਪਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਸੀਸਹਿਪਾਠੀ ਕਿਰਿਆਵਾਂ ਵਿੱਚ ਵਿਦਿਆਰਥੀ ਚੰਗੇ ਸਥਾਨ ਹਾਸਲ ਕਰ ਰਹੇ ਸਨਮੁਕਾਬਲੇ ਦੀ ਪ੍ਰੀਖਿਆ ਵਿੱਚ ਸਕੂਲ ਦੇ ਵਿਦਿਆਰਥੀਆਂ ਦੀਆਂ ਚੰਗੀਆਂ ਪ੍ਰਾਪਤੀਆਂ ਸਦਕਾ ਰਾਜ ਪੱਧਰ ’ਤੇ ਸਿੱਖਿਆ ਵਿਭਾਗ ਵੱਲੋਂ ਮੈਂਨੂੰ ਸਨਮਾਨ ਵੀ ਮਿਲਿਆ ਅਤੇ ਹੁਣ ਜਦੋਂ ਚਾਰ ਸਾਲ ਸੇਵਾ ਮੁਕਤ ਹੋਏ ਨੂੰ ਵੀ ਹੋ ਚੁੱਕੇ ਹਨ ਤਾਂ ਵੀ ਜਨਤਾ ਤੋਂ ਕੁਝ ਚੰਗਾ ਕੀਤੇ ਹੋਣ ਦੇ ਸੁਨੇਹੇ ਮਿਲਦੇ ਰਹਿੰਦੇ ਹੋਣ ਕਰਕੇ ਮਨ ਨੂੰ ਵਿਸ਼ੇਸ਼ ਤਰ੍ਹਾਂ ਦਾ ਸਕੂਨ ਮਿਲਦਾ ਰਹਿੰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2710)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰਿੰ. ਗੁਰਦੀਪ ਸਿੰਘ ਢੁੱਡੀ

ਪ੍ਰਿੰ. ਗੁਰਦੀਪ ਸਿੰਘ ਢੁੱਡੀ

Faridkot, Punjab, India.
Phone: (91 - 95010 - 20731)
Email: (gurdip_dhudi@yahoo.com)

More articles from this author