GurdipSDhudi7ਅੱਗੇ ਵਾਸਤੇ ਮੂੰਹ ਢਕ ਕੇ ਨਹੀਂ ਚੱਲਣਾ ਅਤੇ ਇਸ ਰੰਗ ਦਾ ਪਰਨਾ ਨਹੀਂ ਲੈਣਾ ...
(12 ਅਗਸਤ 2020)

 

ਗੱਲ ਅੱਜ ਤੋਂ 33 ਵਰ੍ਹੇ ਪਹਿਲਾਂ 1987 ਦੇ ਮਈ ਮਹੀਨੇ ਦੇ ਅਖੀਰਲੇ ਹਫ਼ਤੇ ਦੀ ਹੈਫ਼ਰੀਦਕੋਟ ਵਿੱਚ ਪੱਕੇ ਤੌਰ ’ਤੇ ਰਿਹਾਇਸ਼ ਕਰਨ ਦੇ ਮਕਸਦ ਨਾਲ ਅਸੀਂ ਪਤੀ ਪਤਨੀ ਨੇ ਆਪਣੀਆਂ ਬਦਲੀਆਂ ਫ਼ਰੀਦਕੋਟ ਦੇ ਨਜ਼ਦੀਕ ਕਰਵਾਉਣ ਦੀ ਕੋਸ਼ਿਸ਼ ਕੀਤੀਬਦਲੀਆਂ, ਤਾਇਨਾਤੀਆਂ ਵਿੱਚ ਹੁੰਦੀ ਸਿਆਸੀ ਦਖ਼ਲ-ਅੰਦਾਜ਼ੀ ਕਾਰਨ ਸਿਆਸੀ ਲੋਕ ਇਹ ਗੱਲ ਅਕਸਰ ਆਖਦੇ ਹਨ ਕਿ ਇੱਕ ਪੀ.ਸੀ.ਐੱਸ. ਅਫਸਰ ਦੀ ਬਦਲੀ ਕਰਵਾਉਣੀ ਅਸਾਨ ਹੈ ਜਦੋਂ ਕਿ ਅਧਿਆਪਕ ਦੀ ਬਦਲੀ ਕਰਵਾਉਣੀ ਇਸ ਤੋਂ ਕਿਤੇ ਮੁਸ਼ਕਲ ਹੁੰਦੀ ਹੈਸਾਡੇ ਦੋਨਾਂ ਪਤੀ ਪਤਨੀ ਵਿੱਚੋਂ ਕੇਵਲ ਮੇਰੀ ਬਦਲੀ ਫਰੀਦਕੋਟ ਨੇੜਲੇ ਪਿੰਡ ਸਾਧਾਂਵਾਲਾ ਵਿੱਚ ਹੋਈ ਜਦੋਂ ਕਿ ਮੇਰੀ ਪਤਨੀ ਦੀ ਬਦਲੀ ਨਾ ਹੋ ਸਕੀਸਾਡੀ ਰਿਹਾਇਸ਼ ਮਲੋਟ ਨੇੜੇ (ਉਸ ਸਮੇਂ ਮੋਗਾ ਅਤੇ ਮੁਕਤਸਰ ਤਹਿਸੀਲਾਂ ਸਨ ਅਤੇ ਇਹ ਫਰੀਦਕੋਟ ਜ਼ਿਲ੍ਹੇ ਦਾ ਹਿੱਸਾ ਹੋਇਆ ਕਰਦੀਆਂ ਸਨ।) ਪਿੰਡ ਬਾਦੀਆਂ ਵਿੱਚ ਸੀਮੇਰੀ ਅਧਿਆਪਕਾ ਪਤਨੀ ਦੀ ਤਾਇਨਾਤੀ ਇਸੇ ਪਿੰਡ ਦੇ ਹਾਈ ਸਕੂਲ ਵਿੱਚ ਸੀਬੱਚੇ ਛੋਟੇ ਹੋਣ ਕਾਰਨ ਅਸੀਂ ਇਸੇ ਪਿੰਡ ਵਿੱਚ ਹੀ ਰਿਹਾਇਸ਼ ਕਰ ਲਈ ਸੀਆਪਣੀ ਬਦਲੀ ਵਾਲੇ ਸਥਾਨ ’ਤੇ ਹਾਜ਼ਰ ਹੋਣ ਉਪਰੰਤ ਦੁਪਹਿਰ ਦਾ ਸਮਾਂ ਮੈਂ ਫਰੀਦਕੋਟ ਵਿਖੇ ਕੱਟ ਕੇ ਚਾਰ ਵਜੇ ਦੇ ਕਰੀਬ ਆਪਣੀ ਰਿਹਾਇਸ਼ ਵਾਲੇ ਸਥਾਨ ਨੂੰ ਆਪਣੇ ਸਕੂਟਰ ਤੇ ਚੱਲ ਪਿਆਜੌੜੀਆਂ ਨਹਿਰਾਂ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਦੀ ਪਟੜੀ ਰਾਹੀਂ ਸਾਡੀ ਰਿਹਾਇਸ਼ ਵਾਲੇ ਸਥਾਨ ਦੀ ਦੂਰੀ ਕੁਝ ਘੱਟ ਬਣਦੀ ਹੋਣ ਕਰਕੇ ਇਸੇ ਰਸਤੇ ਜਾਣਾ ਮੈਂਨੂੰ ਵਧੇਰੇ ਠੀਕ ਜਾਪਿਆ

ਗਰਮੀ ਦੇ ਪਰਕੋਪ ਤੋਂ ਬਚਣ ਵਾਸਤੇ ਮੈਂ ਆਪਣੇ ਪਰਨੇ ਨੂੰ ਪਾਣੀ ਨਾਲ ਗਿੱਲਾ ਕਰਕੇ ਸਿਰ ਅਤੇ ਮੂੰਹ ਦੁਆਲ਼ੇ ਵਲ੍ਹੇਟ ਲਿਆਇਤਫ਼ਾਕ ਨਾਲ ਪਰਨੇ ਦਾ ਰੰਗ ਕੇਸਰੀ ਸੀਨਹਿਰ ਦੀ ਪਟੜੀ ’ਤੇ ਜਾਂਦਿਆਂ ਮੁਕਤਸਰ ਵਾਲੀ ਸੜਕ ਤੋਂ ਥੋੜ੍ਹਾ ਹਟਵਾਂ ਪੁਲੀਸ ਪਾਰਟੀ ਦਾ ਨਾਕਾ ਲੱਗਾ ਹੋਇਆ ਸੀਉਸ ਸਮੇਂ ਪੰਜਾਬ ਵਿੱਚ ਸਿੱਖ ਖਾੜਕੂਆਂ ਅਤੇ ਪੁਲੀਸ ਦਾ ਹੀ ਰਾਜ ਸੀਕਿਸੇ ਸਥਾਨ ਅਤੇ ਸਮੇਂ ’ਤੇ ਖਾੜਕੂਆਂ ਦੀ ਤੂਤੀ ਬੋਲਦੀ ਹੁੰਦੀ ਸੀ ਅਤੇ ਕਦੇ ਪੁਲੀਸ ਦੇ ਹੁਕਮ ’ਤੇ ਹੀ ਹਵਾ ਨੂੰ ਚੱਲਣ ਦੀ ਆਗਿਆ ਹੁੰਦੀ ਸੀ ਮੈਂਨੂੰ ਵੇਖਦਿਆਂ ਹੀ ਨਾਕੇ ’ਤੇ ਪੁਲੀਸ ਦੇ ਖੜ੍ਹੇ ਜਵਾਨਾਂ ਨੇ ਆਪਣੀਆਂ ਪੁਜੀਸ਼ਨਾਂ ਲੈ ਲਈਆਂ ਅਤੇ ਮੇਰੇ ਵੱਲ ਨੂੰ ਬੰਦੂਕਾਂ ਸੇਧ ਲਈਆਂਪੁਲੀਸ ਅਧਿਕਾਰੀ ਨੇ ਮੈਂਨੂੰ ਰੁਕਣ ਦਾ ਇਸ਼ਾਰਾ ਕੀਤਾਮੈਂ ਰੁਕਿਆ ਤਾਂ ਪੁਲੀਸ ਅਧਿਕਾਰੀ ਨੇ ਬੜੇ ਹੀ ਰੁੱਖੇ ਸੁਰ ਵਿੱਚ ਪੁੱਛਿਆ, “ਕਿੱਧਰੋਂ ਆਇਆ ਹੈਂ? ਕਿੱਧਰ ਜਾਣਾ ਹੈ?”

“ਜੀ ਮੈਂ ਫ਼ਰੀਦਕੋਟੋਂ ਆਇਆ ਹਾਂ ਅਤੇ ਪਿੰਡ ਬਾਦੀਆਂ ਜਾਣਾ ਹੈ” ਮੈਂ ਹਲੀਮੀ ਨਾਲ ਜਵਾਬ ਦਿੱਤਾਪੁਲੀਸ ਹੋਰ ਮੁਸਤੈਦ ਹੋ ਗਈ ਅਤੇ ਅਧਿਕਾਰੀ ਦਾ ਸੁਰ ਹੋਰ ਰੁੱਖਾ ਹੋ ਗਿਆ, “ਬਾਦੀਆਂ ਤੇਰਾ ਕੀ ਰੱਖਿਆ ਹੈ? ਉੱਥੇ ਕੀ ਲੈਣ ਜਾਣਾ ਹੈ?”

ਇਸ ਪਿੰਡ ਦੇ ਕੁਝ ਮੁੰਡੇ ਖਾੜਕੂ ਲਹਿਰ ਵਿੱਚ ਸਰਗਰਮ ਹੋਣ ਕਾਰਨ ਇਹ ਪਿੰਡ ਪੁਲੀਸ ਦੀਆਂ ਨਜ਼ਰਾਂ ਵਿੱਚ ਆਇਆ ਹੋਇਆ ਸੀ“ਜੀ ਉੱਥੇ ਮੇਰਾ ਪਰਿਵਾਰ ਰਹਿੰਦਾ ਹੈਮੇਰੀ ਪਤਨੀ ਅਧਿਆਪਕਾ ਹੈ ਅਤੇ ਉਸ ਦੀ ਪੋਸਟਿੰਗ ਉੱਥੇ ਹੀ ਹੈਮੇਰੇ ਦੋ ਬੱਚੇ ਹਨਮੈਂ ਵੀ ਅਧਿਆਪਕ ਹਾਂ ਅਤੇ ਮੇਰੀ ਬਦਲੀ ਫ਼ਰੀਦਕੋਟ ਨੇੜੇ ਪਿੰਡ ਸਾਧਾਂ ਵਾਲਾ ਵਿਖੇ ਹੋਈ ਹੈਮੈਂ ਅੱਜ ਉੱਥੇ ਹਾਜ਼ਰ ਹੋ ਕੇ ਆਪਣੇ ਪਰਿਵਾਰ ਕੋਲ ਵਾਪਸ ਜਾ ਰਿਹਾ ਹਾਂ।”

ਮੇਰੇ ਦੁਆਰਾ ਵਿਸਥਾਰ ਨਾਲ ਦੱਸਣ ’ਤੇ ਪੁਲੀਸ ਅਧਿਕਾਰੀ ਦਾ ਸੁਰ ਕੁਝ ਨਰਮ ਹੋ ਗਿਆ, “ਤੇਰੇ ਕੋਲ ਕੋਈ ਸਬੂਤ ਹੈ?”

“ਹਾਂ ਜੀ, ਮੇਰੇ ਕੋਲ ਆਈਡੈਂਟਟੀ ਕਾਰਡ ਹੈ ਦਫਤਰ ਤੋਂ ਮੈਂ ਅੱਜ ਪੁਰਾਣੇ ਸਕੂਲ ਵਾਸਤੇ ਰਿਕਾਰਡ ਵੀ ਲੈ ਕੇ ਆਇਆ ਹਾਂ” ਮੇਰੇ ਜਵਾਬ ਦੇਣ ਉਪਰੰਤ ਆਪਣਾ ਸ਼ਨਾਖ਼ਤੀ ਕਾਰਡ ਅਤੇ ਦੂਸਰਾ ਰਿਕਾਰਡ ਵਿਖਾਏ ਜਾਣ ’ਤੇ ਪੁਲੀਸ ਅਧਿਕਾਰੀ ਦਾ ਰਵੱਈਆ ਆਮ ਵਰਗਾ ਹੋ ਗਿਆ ਅਤੇ ਉਸ ਨੇ ‘ਅੱਗੇ ਵਾਸਤੇ ਮੂੰਹ ਢਕ ਕੇ ਨਹੀਂ ਚੱਲਣਾ ਅਤੇ ਇਸ ਰੰਗ ਦਾ ਪਰਨਾ ਨਹੀਂ ਲੈਣਾ।’ ਦੀ ਹਦਾਇਤ ਦਿੰਦਿਆਂ ਮੈਂਨੂੰ ਜਾਣ ਦੀ ਆਗਿਆ ਦੇ ਦਿੱਤੀ

ਅੱਜ ਇਸ ਗੱਲ ਨੂੰ 33 ਸਾਲ ਦਾ ਸਮਾਂ ਹੋ ਗਿਆ ਹੈ ਕਰੋਨਾ ਨਾਮ ਦੀ ਖ਼ਤਰਨਾਕ ਬਿਮਾਰੀ ਦੇ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਅਤੇ ਸਰਕਾਰ ਨੇ ਲੋਕਾਂ ਨੂੰ ਹੁਣ ਨੱਕ ਮੂੰਹ ਮਾਸਕ ਨਾਲ ਢਕ ਕੇ ਚੱਲਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨਜੇਕਰ ਮਾਸਕ ਨਾ ਹੋਵੇ ਤਾਂ ਚੁੰਨੀ, ਰੁਮਾਲ, ਪਰਨੇ ਨਾਲ ਵੀ ਨੱਕ ਮੂੰਹ ਢਕਿਆ ਜਾ ਸਕਦਾ ਹੈਅਜਿਹਾ ਨਾ ਕਰਨਾ ਕਾਨੂੰਨੀ ਜੁਰਮ ਕਰਾਰ ਦਿੱਤਾ ਹੋਇਆ ਹੈਕਦੇ ਕੱਪੜੇ ਨਾਲ ਮੂੰਹ ਢਕ ਕੇ ਚੱਲਣਾ ਜੁਰਮ ਸੀ ਹੁਣ ਉਸੇ ਕੱਪੜੇ ਨਾਲ ਮੂੰਹ ਨਾ ਢਕ ਕੇ ਚੱਲਣਾ ਕਾਨੂੰਨਨ ਅਪਰਾਧ ਹੋ ਗਿਆ ਹੈਅਜਿਹੇ ਸਮੇਂ ਸੋਚਣ ਲਈ ਮਜਬੂਰ ਹੋ ਰਿਹਾ ਹਾਂ ਕਿ ਇਹ ਸਾਰਾ ਕੁਝ ਕਿਵੇਂ ਬਦਲ ਰਿਹਾ ਹੈਕੀ ਸਮੇਂ ਨਾਲ ਸਾਡੇ ਵਿਹਾਰ ਦੇ ਅਰਥ ਹੀ ਬਦਲ ਜਾਂਦੇ ਹਨ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2292)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com

About the Author

About the Author

ਪ੍ਰਿੰ. ਗੁਰਦੀਪ ਸਿੰਘ ਢੁੱਡੀ

ਪ੍ਰਿੰ. ਗੁਰਦੀਪ ਸਿੰਘ ਢੁੱਡੀ

Faridkot, Punjab, India.
Phone: (91 - 95010 - 20731)
Email: (gurdip_dhudi@yahoo.com)

More articles from this author