GurdipSDhudi7ਜਿੱਥੇ ਉਹ ਆਪ ਸਾਨੂੰ ਵੋਟ ਪਾਉਣਗੀਆਂ, ਉੱਥੇ ਆਪਣੇ ਮਾਪਿਆਂ ਨੂੰ ਵੀ ...
(7 ਅਕਤੂਬਰ 2019)

 

ਇਹ ਗੱਲ 2015 ਦੀ ਹੋਵੇਗੀਆਪਣੇ ਸੁਭਾਅ ਦੇ ਉਲਟ ਮੈਂਨੂੰ ਆਪਣੇ ਸਕੂਲ ਵਿੱਚ ਹਲਕੇ ਦੇ ਵਿਧਾਇਕ ਨੂੰ ਬੁਲਾਉਣਾ ਪਿਆਅਸਲ ਵਿੱਚ ਇਹ ਉੱਪਰੋਂ ਆਏ ‘ਇਲਾਹੀ ਫ਼ੁਰਮਾਨ’ ਨੂੰ ਮੰਨਣ ਕਰਕੇ ਹੋਇਆ ਸੀਸਰਕਾਰ ਵੱਲੋਂ ਲੋਕਾਂ ਦੇ ਹਿਤਾਂ ਵਾਲਾ ਕੋਈ ਵੀ ਕੰਮ ਕੀਤਾ ਜਾਵੇ, ਇਸ ਪ੍ਰੋਗਰਾਮ ਨੂੰ ਕਰਨ ਅਤੇ ਸਿਰੇ ਚਾੜ੍ਹਨ ਸਮੇਂ ਹਾਕਮ ਧਿਰ ਦੇ ਸਥਾਨਕ ਨੇਤਾਵਾਂ (ਵੱਡੇ ਪ੍ਰੋਗਰਾਮ ਸਮੇਂ ਮੰਤਰੀ ਜਾਂ ਮੁੱਖ ਮੰਤਰੀ) ਦੀ ਹਾਜ਼ਰੀ ਦਾ ਹੋਣਾ ਸਰਕਾਰ ਵੱਲੋਂ ਨਿਸ਼ਚਿਤ ਕੀਤਾ ਜਾਂਦਾ ਹੈਇਸੇ ਤਰ੍ਹਾਂ ਦੇ ਕੀਤੇ ਜਾਣ ਵਾਲੇ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਦੇ ਪ੍ਰੋਗਰਾਮ ਵਿੱਚ ਵਿਧਾਇਕ ਨੂੰ ਸ਼ਾਮਲ ਕਰਨ ਦਾ ਇਲਾਹੀ ਫ਼ੁਰਮਾਨ ਸਰਕਾਰ ਵੱਲੋਂ ਮਿਲਿਆ ਸੀਪ੍ਰੋਗਰਾਮ ਵੱਲੋਂ ਵਿਹਲੇ ਹੋ ਕੇ ਵਿਧਾਇਕ ਨੇ ਮੇਰੇ ਕੋਲ ਇੱਕ ਤਜ਼ਵੀਜ਼ ਪੇਸ਼ ਕਰਦਿਆਂ ਆਖਿਆ, “ਪ੍ਰਿੰਸੀਪਲ ਸਾਹਿਬ, ਕੋਈ ਐਹੋ ਜਿਹਾ ਪ੍ਰੋਗਰਾਮ ਬਣਾਵੋ ਕਿ ਆਪਾਂ, ਆਪਣੀਆਂ ਬੱਚੀਆਂ ਨੂੰ ਸਮੇਂ ਦੇ ਹਾਣ ਦਾ ਬਣਾ ਸਕੀਏਇਹ ਮਾਣ ਕਰ ਸਕਣ ਕਿ ਅਸੀਂ ਇਸ ਸਕੂਲ ਦੀਆਂ ਪੜ੍ਹੀਆਂ ਹਾਂ ਤੇ ਇਸ ਵਿੱਚ ਸਾਡੇ ਹਲਕੇ ਦੇ ਵਿਧਾਇਕ ਦਾ ਵੀ ਹੱਥ ਹੈ

“ਸਰ, ਤੁਸੀਂ ਹੁਕਮ ਕਰੋਮੇਰੇ ਤਾਂ ਇਹ ਪਹਿਲਾਂ ਹੀ ਦਿਮਾਗ ਵਿੱਚ ਚੱਲ ਰਿਹਾ ਹੈ” ਮੈਂ ਆਖਿਆ

“ਹਾਂ, ਹਾਂ, ਦੱਸੋਕੀ ਪ੍ਰੋਗਰਾਮ ਹੈ” ਵਿਧਾਇਕ ਨੇ ਪੂਰੇ ਉਤਸ਼ਾਹੀ ਰੌਂਅ ਵਿੱਚ ਆਖਿਆ

“ਸਰ, ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਵਾਸਤੇ ਸਮਾਰਟ ਕਲਾਸ ਰੂਮਜ਼ ਤਿਆਰ ਕਰੀਏਇਸ ਨਾਲ ਉਹ ...”

“ਨਹੀਂ, ਨਹੀਂਛੇਵੀਂ ਤੋਂ ਅੱਠਵੀਂ ਜਮਾਤ ਤੱਕ ਨਹੀਂ। ਸਕੀਮ ਕੋਈ ਐਸੀ ਬਣਾਵੋ ਜਿਹੜੀ ਗਿਆਰ੍ਹਵੀਂ, ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਵਾਸਤੇ ਹੋਵੇਸਾਡਾ ਮਕਸਦ ਹੋਰ ਵੀ ਹੈ” ਮੇਰੀ ਗੱਲ ਨੂੰ ਵਿਚਾਲ਼ਿਓਂ ਹੀ ਟੋਕ ਕੇ ਵਿਧਾਇਕ ਨੇ ਆਖਿਆ, “ਗਿਆਰ੍ਹਵੀਂ, ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਦੀ ਵੋਟ ਬਣੀ ਹੁੰਦੀ ਹੈਉਨ੍ਹਾਂ ਨੂੰ ਆਕਰਸ਼ਤ ਕਰਾਂਗੇ ਤਾਂ ਜਿੱਥੇ ਉਹ ਆਪ ਸਾਨੂੰ ਵੋਟ ਪਾਉਣਗੀਆਂ, ਉੱਥੇ ਆਪਣੇ ਮਾਪਿਆਂ ਨੂੰ ਵੀ ਵੋਟ ਪਾਉਣ ਲਈ ਆਖਣਗੀਆਂਕੁਝ ਤੁਸੀਂ ਤੇ ਮੈਂ ਉੁਨ੍ਹਾਂ ਨੂੰ ਇਸ ਬਾਰੇ ਆਖਾਂਗੇਉਨ੍ਹਾਂ ਨੂੰ ਸਮਝਾਉਣ ਦੀ ਲੋੜ ਹੁੰਦੀ ਹੈ” ਵਿਧਾਇਕ ਨੇ ਆਪਣੀ ਮਨਸ਼ਾ ਸਪਸ਼ਟ ਕਰ ਦਿੱਤੀ

ਵਿਭਾਗ ਜਾਂ ਸਰਕਾਰ ਵੱਲੋਂ ਅਕਸਰ ਹੀ ਇਹ ਆਦੇਸ਼ ਆ ਜਾਂਦੇ ਹਨ ਕਿ ਇਹ ਕੰਮ ਹਲਕਾ ਵਿਧਾਇਕ ਜਾਂ ਫਿਰ ਹਲਕਾ ਇੰਚਾਰਜ ਦੀ ਦੇਖ-ਰੇਖ ਵਿੱਚ ਕੀਤਾ ਜਾਵੇਬੜੀ ਵਾਰੀ ਸਕੂਲਾਂ ਦੇ ਮੁਖੀ ਆਪ ਵੀ ਆਪਣੇ ਸਕੂਲਾਂ ਦੇ ਛੋਟੇ ਮੋਟੇ ਪ੍ਰੋਗਰਾਮਾਂ ਵਿੱਚ ਸਿਆਸੀ ਲੋਕਾਂ ਨੂੰ ਬੁਲਾਈ ਰੱਖਦੇ ਹਨਅਸਲ ਵਿੱਚ ਸਰਕਾਰ (ਹਾਕਮ ਸਿਆਸੀ ਪਾਰਟੀ) ਅਤੇ ਸਕੂਲ ਮੁਖੀ ਦੋਨਾਂ ਦਾ ਲੁਕਵਾਂ ਏਜੰਡਾ ਹੁੰਦਾ ਹੈਜਿੱਥੇ ਸਿਆਸੀ ਲੋਕਾਂ ਨੇ ਆਪਣੇ ਵਾਸਤੇ ਆਉਣ ਵਾਲੀਆਂ ਵੋਟਾਂ ਪੱਕੀਆਂ ਕਰਨੀਆਂ ਹੁੰਦੀਆਂ ਹਨ ਉੱਥੇ ਸਕੂਲ ਮੁਖੀਆਂ ਨੇ ਸਿਆਸੀ ਲੋਕਾਂ ਤੋਂ ਸਿਆਸਤ ਦੇ ਬਲਬੂਤੇ ਠੀਕ/ਗਲਤ ਕੰਮ ਕਰਵਾਉਣੇ ਹੁੰਦੇ ਹਨਅਜਿਹੇ ਹਾਲਾਤ ਵਿੱਚ ਸਕੂਲਾਂ ਦਾ ਅਧਿਆਪਨ ਕਾਰਜ ਢਹਿ-ਢੇਰੀ ਹੁੰਦਾ ਹੈ ਅਤੇ ਸਹਿਪਾਠੀ ਕਿਰਿਆਵਾਂ ਵੀ ਸਹੀ ਦਿਸ਼ਾ ਵਿੱਚ ਨਹੀਂ ਚੱਲਦੀਆਂਕਦੇ ਕਦੇ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਸਰਕਾਰੀ ਸਕੂਲਾਂ ਨੂੰ ਸਿਆਸਤ ਦਾ ਅਖਾੜਾ ਬਣਾਇਆ ਹੋਇਆ ਹੈ

ਜੇ ਹੋਰ ਨਹੀਂ ਤਾਂ ਸਕੂਲਾਂ ਵਿੱਚ ਸਿਆਸੀ ਦਖ਼ਲ-ਅੰਦਾਜ਼ੀ ਤਾਂ ਬਿਲਕੁਲ ਹੀ ਬੰਦ ਹੋਣੀ ਚਾਹੀਦੀ ਹੈਸਾਡੀ ਭਾਰਤ ਦੀ ਸਿਆਸਤ ਹਕੀਕਤ ਵਿੱਚ ਝੂਠ ਅਤੇ ਫ਼ਰੇਬ ਦੇ ਬਲਬੂਤੇ ਅੱਗੇ ਵਧ ਰਹੀ ਹੈਗੱਲ ਮੰਦਰ ਮਸਜਿਦ ਦੀ ਕੀਤੀ ਜਾਂਦੀ ਹੈ ਅਤੇ ਨਿਸ਼ਾਨਾ ਵੋਟਾਂ ਦੀ ਪ੍ਰਾਪਤੀ ਹੁੰਦਾ ਹੈਮੋਰਚੇ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਲਾਏ ਜਾਂਦੇ ਹਨ ਜਦੋਂ ਕਿ ਸਿੱਧੇ ਤੌਰ ’ਤੇ ਰਾਜ ਭਾਗ ਹਾਸਲ ਕਰਨ ਦੀਆਂ ਪੌੜੀਆਂ ਬਨੇਰਿਆਂ ’ਤੇ ਲਾਈਆਂ ਜਾਂਦੀਆਂ ਹਨਧਰਮ, ਭਾਸ਼ਾ, ਖਿੱਤੇ ਦੇ ਨਾਮ ਤੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਆਪਣੀਆਂ ਵੋਟਾਂ ਦੀ ਪ੍ਰਾਪਤੀ ਦਾ ਉੱਲੂ ਸਿੱਧਾ ਕੀਤਾ ਜਾਂਦਾ ਹੈਸਿਆਸੀ ਲੋਕਾਂ ਦਾ ‘ਕਹੀਂ ਪੇ ਨਿਗਾਹੇਂ, ਕਹੀਂ ਪੇ ਨਿਸ਼ਾਨਾ’ ਹੁੰਦਾ ਹੈ

ਉੱਪਰ ਦਿੱਤੇ ਵਿਵਰਣ ਵਿੱਚ ਵਿਧਾਇਕ ਦੋ ਟੁੱਕ ਹੀ ਗੱਲ ਕਰ ਦਿੰਦਾ ਹੈ ਕਿ ਉਸ ਦਾ ਮਨੋਰਥ ਵਿਦਿਆਰਥੀਆਂ ਦੇ ਵਿਕਾਸ ਵੱਲ ਕਦਮ ਪੁੱਟਣਾ ਨਹੀਂ ਹੈ ਸਗੋਂ ਉਸ ਦੀ ਇੱਛਾ ਤਾਂ ਵੋਟਰਾਂ ਨੂੰ ਆਕਰਸ਼ਤ ਕਰਕੇ ਵੋਟਾਂ ਹਾਸਲ ਕਰਨਾ ਹੈਜਦੋਂ ਗਿਆਰ੍ਹਵੀਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਵਾਸਤੇ ਪ੍ਰੋਗਰਾਮ ਬਣਾ ਕੇ ਮੈਂ ਵਿਧਾਇਕ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਤਾਂ ਖਰਚੇ ਵਾਸਤੇ ਉਸ ਨੇ ਸਰਕਾਰ ਦੀ ਕਿਸੇ ਮੱਦ ਦੀ ਤਲਾਸ਼ ਕਰਨ ਵਾਸਤੇ ਮੈਂਨੂੰ ਆਖਿਆ ਸੀਅਜਿਹੇ ਸਿਆਸੀ ਲੋਕਾਂ ਦੀ ਇੱਕ ਹੀ ਭੁੱਖ ਹੁੰਦੀ ਹੈ ਅਤੇ ਇਹ ਭੁੱਖ ਠੀਕ ਜਾਂ ਗਲਤ ਤਰੀਕੇ ਨਾਲ ਵੋਟਾਂ ਹਾਸਲ ਕਰਕੇ ਰਾਜ ਭਾਗ ਦੀ ਪ੍ਰਾਪਤੀ ਕਰਨੀ ਹੁੰਦੀ ਹੈਕਾਸ਼! ਕਿਤੇ ਆਮ ਜਨਤਾ ਸਿਆਸੀ ਲੋਕਾਂ ਦੀ ਇਸ ਭੁੱਖ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਵੇ ਅਤੇ ਕਦੇ ਵੀ ਇਨ੍ਹਾਂ ਦੇ ਬਹਿਕਾਵੇ ਵਿੱਚ ਨਾ ਆਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1760)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

 

About the Author

ਪ੍ਰਿੰ. ਗੁਰਦੀਪ ਸਿੰਘ ਢੁੱਡੀ

ਪ੍ਰਿੰ. ਗੁਰਦੀਪ ਸਿੰਘ ਢੁੱਡੀ

Faridkot, Punjab, India.
Phone: (91 - 95010 - 20731)
Email: (gurdip_dhudi@yahoo.com)

More articles from this author