TarlochanSDupalpur6

ਅੱਜ ਕੁਦਰਤੀ ਉਹਦਾ ਪਿਉ ਆ ਗਿਆ। ਅਸੀਂ ਕਿਹਾ, ਆਪਣੀ ‘ਜਣੀ ਹੋਈ’ ਨੂੰ ਲੈ ਜਾ ਆਪਦੇ ਘਰੇ ...
(25 ਜੁਲਾਈ 2022)
ਮਹਿਮਾਨ: 395.

ਜਦੋਂ ਮੈਂ ਸ਼ਰਾਬੀ ਬਣਿਆ

ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਨ ਤੋਂ ਪਹਿਲਾਂ ਵੀ ਵੱਖ-ਵੱਖ ਸਮਾਗਮਾਂ ਵਿੱਚ ਬਤੌਰ ਧਾਰਮਿਕ ਬੁਲਾਰਾ, ਸ਼ਾਮਲ ਹੁੰਦਾ ਰਿਹਾ ਹਾਂਸਾਡੇ ਲਾਗੇ ਇੱਕ ਬੜਾ ਪ੍ਰਾਚੀਨ ਸ਼ਹਿਰ ਹੈ ਰਾਹੋਂ, ਜਿੱਥੇ ਕਿਸੇ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੋਂ ਦੇ ਵਸਨੀਕ ਰੰਘੜਾਂ ਨੂੰ ਸੋਧਣ ਲਈ ਹਮਲਾ ਕੀਤਾ ਸੀਇਸ ਸ਼ਹਿਰ ਵਿੱਚ ਰਹਿੰਦੇ ਮੇਰੇ ਇੱਕ ਜਾਣੂ ਸੱਜਣ ਨੇ, ਆਪਣੇ ਘਰੇ ਅਖੰਡ ਪਾਠ ਦੇ ਭੋਗ ਮੌਕੇ ਲੈਕਚਰ ਕਰਨ ਲਈ ਮੈਨੂੰ ਬੁਲਾਇਆਉਸ ਭਰਵੀਂ ਗਿਣਤੀ ਦੇ ਇਕੱਠੇ ਵਿੱਚ ਮੈਂ ਪੰਜਤਾਲੀ ਕੁ ਮਿੰਟ ਇੱਕ ਵਿਸ਼ੇ ’ਤੇ ਬੋਲਿਆਵਕਤੇ ਜਾਣਦੇ ਨੇ ਕਿ ਜਦੋਂ ਸੂਝਵਾਨ ਪਾਰਖੂ ਸਰੋਤਿਆਂ ਦੀ ਇਕਾਗਰਤਾ ਅਤੇ ਬੋਲਣ ਵਾਲੇ ਦੀ ਵਿਦਵਤਾ ਦਾ ਸੁਮੇਲ ਹੋ ਜਾਏ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਨਿੱਬੜਦੀ ਹੈਕੁਦਰਤੀ ਹੀ ਮੇਰੇ ਲੈਕਚਰ ਦਾ ਹਾਜ਼ਰ ਸੰਗਤਾਂ ਉੱਪਰ ਚੰਗਾ ਪ੍ਰਭਾਵ ਪਿਆ

ਦੀਵਾਨ ਦੀ ਸਮਾਪਤੀ ਹੁੰਦਿਆਂ, ਜਦੋਂ ਪ੍ਰਸ਼ਾਦ ਵਰਤਾਇਆ ਜਾ ਰਿਹਾ ਸੀ, ਤਾਂ ਕੁਝ ਵਿਅਕਤੀ ਨਾਲ ਗੁਫ਼ਤਗੂ ਕਰਨ ਲਈ ਮੇਰੇ ਆਲੇ-ਦੁਆਲੇ ਇਕੱਠੇ ਹੋਣ ਲੱਗ ਪਏਮੇਰੀ ਸਿਫ਼ਤ ਕਰਦਿਆਂ ਕੋਈ ਕੁਝ ਕਹਿ ਰਿਹਾ ਸੀ ਕੋਈ ਕੁਝਲਾਗੇ ਹੀ ਤੁਰ੍ਹਲੇ ਵਾਲੀ ਪੱਗ ਬੰਨ੍ਹੀ ਖੜ੍ਹਾ ਇੱਕ ਅਣਜਾਣ ਜਿਹਾ ਬੰਦਾ, ਜਿਹੜਾ ਆਪਣੀ ਕੱਟੀ ਹੋਈ ਦਾਹੜੀ ’ਤੇ ਹੱਥ ਫੇਰਦਾ ਹੋਇਆ ਮੇਰੇ ਵਲ ਟਿਕ-ਟਿਕੀ ਲਾ ਕੇ ਦੇਖ ਰਿਹਾ ਸੀ, ਅਚਾਨਕ ਕਹਿਣ ਲੱਗਾ-“ਇਹ ਨੀਲੀਆਂ ਪੱਗਾਂ ਵਾਲੇ ’ਤੇ ਖੱਲੀਆਂ ਦਾੜੀਆਂ ਵਾਲੇ ਬੱਸ ਸਟੇਜਾਂ ’ਤੇ ‘ਯੱਕੜ ਮਾਰ ਕੇ’ ਦੂਜਿਆਂ ਨੂੰ ਹੀ ਉਪਦੇਸ਼ ਦਿੰਦੇ ਰਹਿੰਦੇ ਨੇਆਪ ਨੀ ‘ਬਾਬੇ’ ਦੀ ਗੱਲ ਮੰਨਦੇ ਹੁੰਦੇ

ਸਾਰੇ ਨਹੀਂ ਇੱਕੋ ਜਿਹੇ ਹੁੰਦੇ ਭਰਾਵਾ!”

ਲਾਗਿਓਂ ਕੋਈ ਜਣਾ ਬੋਲਿਆ ਤੁਰ੍ਹਲੇ ਵਾਲਾ ਪਹਿਲਾਂ ਨਾਲੋਂ ਜ਼ਰਾ ਵਧ ਤਿੱਖੀ ਆਵਾਜ਼ ਵਿੱਚ ਬੋਲਿਆ-”ਇਹ ਨੀ ਮੈਨੂੰ ਪਤਾ ਇੱਕੋ ਜਿਹੇ ਹੁੰਦੇ ਨੇ ਕਿ ਨਹੀਂ-( ਮੇਰੇ ਵਲ ਸਿੱਧਾ ਇਸ਼ਾਰਾ ਕਰਕੇ) … … ਇਸ ‘ਗਿਆਨੀ’ ਨੂੰ ਮੈਂ ਸਵੇਰੇ ਠੇਕੇ ਵਿੱਚੋਂ ਬੋਤਲ ਲੈ ਕੇ ਨਿਕਲਦੇ ਨੂੰ ਖ਼ੁਦ ਦੇਖਿਆ

ਉਹ ਕੋਈ ਹੋਰ-ਹੋਰ ਹੋਣਾ ਐਂ … … ਤੈਨੂੰ ਭੁਲੇਖਾ ਲੱਗਾ! ” ਮੇਰੇ ‘ਬਚਾਅ’ ਲਈ ਮੇਰਾ ਇੱਕ ਜਾਣੂ ਬੋਲਿਆ

ਨਹੀਂ, ਇਹ ਨੂੰ ਭੁਲੇਖਾ ਨਹੀਂ ਲੱਗਾ ਭਰਾਵੋ … … ਮੈਂ ਹੀ ਸਾਂ” ਛਿੱਥਾ ਜਿਹਾ ਪਏ ਨੇ ਜਦੋਂ ਇੰਝ ਕਿਹਾ, ਤਾਂ ਹੁਣੇ ਮੇਰੀ ਪ੍ਰਸ਼ੰਸਾ ਕਰ ਰਹੇ ਸੱਜਣਾ ਦੇ ਚਿਹਰਿਆਂ ’ਤੇ ਗੱਸੇ ਅਤੇ ਪਛਤਾਵੇ ਦੇ ਰਲਵੇਂ-ਮਿਲਵੇਂ ਚਿੰਨ੍ਹ ਉੱਭਰਨ ਲੱਗ ਪਏਉਹ ਸਾਰੇ ਮੇਰੇ ਮੂੰਹ ਵਲ ਬਿਟ-ਬਿਟ ਦੇਖਣ ਲੱਗ ਪਏ ਕਿ ਹੁਣ ਇਹ ‘ਫੜੀ ਗਈ ਆਪਣੀ ਚੋਰੀ’ ਦਾ ਕੀ ‘ਸਪਸ਼ਟੀਕਰਨ’ ਦੇਵੇਗਾ?

ਸਵੇਰੇ, ਰਾਹੋਂ ਦੇ ਅੱਡੇ ਵਿੱਚ ਜਾ ਕੇ, ਸਕੂਟਰ ਇੱਕ ਪਾਸੇ ਕਰਕੇ ਸੋਚ ਰਿਹਾ ਸਾਂ ਕਿ ਸੌ ਦਾ ਨੋਟ ਤੁੜਵਾ ਲਵਾਂ ਤਾਂ ਕਿ ਮੱਥਾ ਟੇਕਣ ਅਤੇ ਰਾਗੀਆਂ ਨੂੰ ਦੇਣ ਲਈ ਦੱਸ-ਦੱਸ ਰੁਪਏ ਦੇ ਨੋਟਾਂ ਦੀ ਮੈਨੂੰ ਲੋੜ ਸੀਦੁਕਾਨਾਂ ਵਾਲੇ ਸਵੇਰੇ-ਸਵੇਰੇ, ਬਿਨਾਂ ਕੋਈ ਚੀਜ਼-ਵਸਤ ਵੇਚਿਆਂ, ਕਿਸੇ ਨੂੰ ਭਾਨ ਦੇਣੀ ‘ਕੁਸ਼ਗਨੀ’ ਸਮਝਦੇ ਹਨਬਿਨਾ ਲੋੜ ਤੋਂ ਕੀ ਖ਼ਰੀਦਾਂ? ਇਨ੍ਹਾਂ ਸੋਚਾਂ ਵਿੱਚ ਪਿਆ ਖੜ੍ਹਾ ਸਾਂ ਕਿ ਪਿੱਛਿਓਂ ‘ਭਾਅ ਜੀ ਕਿਧਰੇ ਚੱਲੇ ਐਂ? ‘ ਦੀ ਆਵਾਜ਼ ਮੇਰੀ ਕੰਨੀ ਪਈਇਹ ਸਾਡੇ ਪਿੰਡ ਦਾ ਮੁੰਡਾ ਸੀ ਜੋ ਇੱਥੇ ਸ਼ਰਾਬ ਦੇ ਠੇਕੇ ’ਤੇ ‘ਸੇਲਜ਼-ਮੈਨ’ ਲੱਗਾ ਹੋਇਆ ਸੀਉਹ ਮੇਰੀ ਪ੍ਰੌਬਲਮ ਸੁਣ ਕੇ, ਮੇਰਾ ਹੱਥ ਫੜ ਕੇ ਠੇਕੇ ਨੂੰ ਲੈ ਗਿਆਨਾਲੇ ਉਸ ਨੇ ਮੈਥੋਂ ਸੌਂ ਦਾ ਨੋਟ ਲੈ ਕੇ, ਦਸਾਂ-ਦਸਾਂ ਦੇ ਨੋਟ ਫੜਾ ਦਿੱਤੇ ਅਤੇ ਨਾਲ ਹੀ ਕੋਲੋਂ ਇੱਕ ਝੋਲਾ ਮੈਨੂੰ ਦੇ ਦਿੱਤਾ, ਅਖੇ ਇਹ ਸਮਾਨ ਸਾਡੇ ਘਰੇ ਦੇ ਦਿਉ! ਠੇਕੇ ਦੇ ਕਾਊਂਟਰ ’ਤੇ ਰੁਪਇਆਂ ਦਾ ਅਦਾਨ-ਪ੍ਰਦਾਨ ਕਰਦਿਆਂ, ਫਿਰ ਉੱਥੋਂ ਝੋਲਾ ਲੈ ਕੇ ਸਕੂਟਰ ਦੀ ਡਿਗੀ ਵਿੱਚ ਰੱਖਦਿਆਂ ਮੈਨੂੰ ਉਸ ਤੁਰ੍ਹਲੇ ਵਾਲੇ ਨੇ ਦੇਖ ਲਿਆ ਹੋਵੇਗਾਉਸਨੇ ਇਸ ਦ੍ਰਿਸ਼ ਤੋਂ ਸਿੱਧਾ ‘ਅੰਦਾਜ਼ਾ’ ਲਾ ਕੇ ਮੈਨੂੰ ‘ਸ਼ਰਾਬੀ’ ਬਣਾ ਦਿੱਤਾ! ਉੱਥੇ ਖੜ੍ਹੇ ਸਾਰੇ ਸੱਜਣਾਂ ਨੂੰ ਮੈਂ ਆਪਣੇ ਸਕੂਟਰ ਦੀ ਡਿਗੀ ਖ਼ੋਲ ਕੇ, ਉਹ ਨਿਕ-ਸੁੱਕ ਵਾਲਾ ਝੋਲਾ ਦਿਖਾਇਆਹੋਰ ਸਾਰਿਆਂ ਦੀ ਤਾਂ ਸੰਤੁਸ਼ਟੀ ਹੋ ਗਈ ਪਰ ਮੈਨੂੰ ਸ਼ਰਾਬੀ ਬਣਾਉਣ ਵਾਲਾ ਅੱਖੜ ਜਿਹਾ ਬੰਦਾ, ਆਪਣੇ ਇਲਾਕੇ ਦੇ, ਸ਼ਰਾਬ ਪੀਂਦੇ ਫੜੇ ਗਏ ਕਿਸੇ ਪਾਠੀ ਦਾ ਕਿੱਸਾ ਸੁਣਾਉਣ ਲੱਗ ਪਿਆਉੱਥੋਂ ‘ਖਲਾਸੀ’ ਕਰਵਾ ਕੇ ਪਿੰਡ ਨੂੰ ਆਉਂਦਿਆਂ ਮੇਰੇ ਬੱਲਾਂ ’ਤੇ ਭਗਤ ਕਬੀਰ ਜੀ ਦਾ ਸਲੋਕ, ਆਪ-ਮੁਹਾਰੇ ਹੀ ਆ ਗਿਆ-

ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗਿ।।
ਬਾਸਨੁ ਕਾਰੋ ਪਰਸੀਐ ਤਉ ਬਾਸਨੁ ਕਛੁ ਲਾਗੈ ਦਾਗ।। (1371)

*****

ਧੌਲ਼ਾ ਝਾਟਾ, ਅਕਲ ਦਾ ਘਾਟਾ

ਦੇਖ ਲੈ ਧੀਏ ਪ੍ਰੀਤਮ ਕੌਰੇ, ਤੁਸੀਂ ਵੀ ਦੋਵੇਂ ਜੀਅ ਕਹਿੰਦੇ ਸਿਗੇ ਕਿ ਨਹੀਂ ਚਾਚੀ, ਬਿਸ਼ਨੀ ਇਹ ਕੰਮ ਨੀਂ ਕਰ ਸਕਦੀ … …” ਸਵੇਰ ਵੇਲੇ ਦਾ ਰੋਟੀ-ਪਾਣੀ ਨਿਬੇੜ ਕੇ ਬੰਤੀ ਬੁੜ੍ਹੀ, ਸਾਡੇ ਘਰ ਦੇ ਵਿਹੜੇ ਵਿੱਚ ਵੜਦਿਆਂ ਹੀ ਕਹਿਣ ਲੱਗੀਸਾਡੀ ਮਾਂ ਨੇ ਉਸ ਨੂੰ ਬਹਿਣ ਵਾਸਤੇ ਪੀਹੜੀ ਦਿੰਦੇ ਹੋਏ ਪੁੱਛਿਆ, “ਆ ਜਾ ਚਾਚੀ, ਕੀ ਕਹਿੰਦੀ ਹੈ ਹੁਣ ਬਿਸ਼ਨੀ?”

ਕਹਿਣਾ ਉਹਨੇ ਆਪਣੇ ਜਣਦਿਆਂ ਦਾ ਸਿਰ” ਖਫੇ ਹੋਈ ਪਈ ਬੰਤੀ ਨੇ ਆਪਣੀ ਡੰਗੋਰੀ ਥੱਲੇ ਰੱਖਦਿਆਂ ਪੀਹੜੀ ਉੱਤੇ ਧੜੰਮ ਕਰਕੇ ਬੈਠਣ ਲੱਗਿਆਂ ਫੁੰਕਾਰਾ ਜਿਹਾ ਮਾਰਦਿਆਂ ਕਿਹਾ, “ਰਾਤੀਂ ਮੇਰਾ ਪੁੱਤ ਗੇਲੂ, ਪਤਿਆ ਪਤਿਆ ਕੇ ਪੁੱਛਣ ਲੱਗਾ, ਭਾਈ ਸੋਚ ਲੈ, ਸ਼ਾਇਦ ਤੇਰੇ ਕੋਲੋਂ ਕਿਤੇ ਭੁਲੇਖੇ ਨਾਲ ਈ ਇੱਧਰ-ਉੱਧਰ ਰੱਖੇ ਗਏ ਹੋਣਪਰ ਪਿਉ ਦੀ ਧੀ ਨੱਕ ’ਤੇ ਮੱਖੀ ਨਾ ਬਹਿਣ ਦੇਵੇਬੱਸ ਫੇਰ ਧੀਏ ...” ਬੁੜ੍ਹੀ ਖੰਘੂਰਾ ਮਾਰ ਕੇ ਸਾਹ ਸੂਤ ਕਰਦਿਆਂ ਅਗਲੀ ਗੱਲ ਦੱਸਣ ਲੱਗੀ, “ਮੁੰਡੇ ਨੂੰ ਚੜ੍ਹ ਗਿਆ ਗੁੱਸਾ ...” … … ਬੰਤੀ ਗਿੱਲੇ ਕੱਪੜੇ ਨਚੋੜਨ ਵਾਂਗ ‘ਐਕਸ਼ਨ’ ਬਣਾ ਕੇ, ਦੰਦ-ਕਰੀਚਦਿਆਂ ਬੋਲੀ, “ਉਹਨੇ ਗੁਤਨੀ ਨੂੰ ਦੇ ਕੇ ‘ਮਰੋੜਾ’ ਰੱਜ ਕੇ ‘ਛਿਤਰੌੜੀ’ … … ਦੇ ਜਿੱਧਰ ਪੈਂਦੀ ਐ … … ਰਾਤੀਂ ਰੱਜ ਕੇ ਛਿੱਤਰ ਖਾਧੇ… … ਅੱਜ ਧੀਏ ਤੜਕੇ ਈ … …

ਬੰਤੀ ਨੇ ਇਨ੍ਹਾਂ ਵਾਕਾਂ ਵਿੱਚ ‘ਮਰੋੜਾ’ ‘ਛਿਤਰੌੜੀ’ ਤੇ ‘ਛਿੱਤਰ’ ਸ਼ਬਦ ਇੰਝ ਘੋਟ-ਘੋਟ ਕੇ ਬੋਲੇ, ਜਿਵੇਂ ਉਹਨੂੰ ‘ਮਾਨਸਿਕ ਅਨੰਦ’ ਮਿਲ ਰਿਹਾ ਹੋਵੇਸਾਡੀ ਮਾਂ, ਨਿਰਾਸ਼ ਜਿਹੀ ਹੋ ਕੇ ਇੰਝ ਹੁੰਗਾਰਾ ਭਰ ਰਹੀ ਸੀ, ਜਿਵੇਂ ਉਹਨੂੰ ਬਿਸ਼ਨੀ ਨਿਰਦੋਸ਼ ਜਾਪਦੀ ਹੋਵੇਲਗਭਗ ਹਫ਼ਤੇ ਕੁ ਤੋਂ ਸਾਡੇ ਗੁਆਂਢ ਰਹਿੰਦੇ ‘ਗ੍ਰੰਥੀਆਂ ਕੇ’ ਘਰ ਵਿੱਚ ਮਾਈ ਬੰਤੀ ਦੇ ਵੀਹ ਰੁਪਏ ਗੁਆਚਣ ਦਾ ਰੌਲਾ ਪੈ ਗਿਆ ਸੀਲੜਾਕੇ ਸੁਭਾਅ ਦੀ ਮਾਈ ਬੰਤੀ ਸਿੱਧਾ ਆਪਣੀ ਨੂੰਹ ਬਿਸ਼ਨੀ ’ਤੇ ਚੋਰੀ ਕਰਨ ਦਾ ਇਲਜ਼ਾਮ ਥੱਪ ਰਹੀ ਸੀਜਦਕਿ ਬਿਸ਼ਨੀ ਸਾਫ਼ ਇਨਕਾਰ ਕਰਦਿਆਂ ਆਖ ਰਹੀ ਸੀ ਕਿ ਅਜਿਹਾ ਉਸ ਨੇ ਨਹੀਂ ਕੀਤਾ ਬਿਸ਼ਨੀ ਆਪਣੇ ਵੱਲੋਂ ਸਫ਼ਾਈ ਪੇਸ਼ ਕਰਦਿਆਂ ਕਹੀ ਜਾ ਰਹੀ ਸੀ ਕਿ ਦਸ ਬਾਰਾਂ ਸਾਲਾਂ ਤੋਂ ਉਹ ਇਸ ਘਰ ਵਿੱਚ ਰਸਦੀ-ਵਸਦੀ ਆ ਰਹੀ ਹੈਕਦੇ ਕੋਈ ਅਜਿਹੀ ਘਟਨਾ ਨਹੀਂ ਹੋਈਉਸ ਦਾ ਕਹਿਣਾ ਸੀ ਕਿ ਮਾਈ ਤੋਂ ਹੀ ਕਿਤੇ ਥਾਂ-ਕੁਥਾਂ ਵੀਹ ਰੁਪਏ ਰੱਖ ਹੋ ਗਏ ਹੋਣਗੇਉਹਦੇ ਉੱਤੇ ਝੂਠੀ ਸ਼ੱਕ ਕੀਤੀ ਜਾ ਰਹੀ ਹੈਉੱਧਰ ਬੰਤੀ ਦਾ ਕਹਿਣਾ ਸੀ ਕਿ ਬਿਸ਼ਨੀ ਸਰਾ-ਸਰ ਝੂਠ ਬੋਲਦੀ ਹੈ, ਚੋਰੀ ਇਸੇ ਨੇ ਕੀਤੀ ਹੈਹੋਰ ਕੋਈ ਤੀਆ-ਤਰਾਫੂ ਸਾਡੇ ਘਰ ਵਿੱਚ ਆਇਆ ਹੀ ਨਹੀਂਸਾਰੇ ਪਿੰਡ ਨੂੰ ਪਤਾ ਲੱਗ ਚੁੱਕਾ ਸੀ ਕਿ ਗ੍ਰੰਥੀਆਂ ਦੇ ਘਰ ਵਿੱਚ ‘ਗ੍ਰਹਿ-ਯੁੱਧ’ ਮਚਿਆ ਹੋਇਆ ਹੈ

ਆਂਢ-ਗੁਆਂਢ ਵਸਦੇ ਕਈ ਬੰਦੇ-ਤੀਵੀਆਂ ਬਿਸ਼ਨੀ ਦੇ ਸਾਊ ਤੇ ਨੇਕ ਸੁਭਾਅ ਦੀਆਂ ਸਿਫ਼ਤਾਂ ਕਰਦੇ ਹੋਏ ਕਹਿੰਦੇ ਸਨ ਕਿ ਉਹ ਅਜਿਹੀ ਹਰਕਤ ਨਹੀਂ ਕਰ ਸਕਦੀਜਦਕਿ ਕਈ ਜਣੇ ਬਿਸ਼ਨੀ ਨੂੰ ‘ਮਿੰਨ੍ਹੀ ਮੀਸਣੀ’ ਕਹਿੰਦੇ ਹੋਏ ਪੱਕੀ ਸ਼ੱਕ ਉਹਦੇ ਉੱਤੇ ਹੀ ਕਰਦੇ ਸਨਇਹ ਘੋਲ-ਮਸੋਲਾ ਕਿਸੇ ‘ਤਣ-ਪੱਤਣ’ ਲੱਗਦਾ ਨਜ਼ਰ ਨਹੀਂ ਸੀ ਆ ਰਿਹਾ

ਗ੍ਰੰਥੀ ਮੇਲਾ ਸਿੰਘ ਤੇ ਉਸ ਦਾ ਇੱਕੋ ਇੱਕ ਮੁੰਡਾ ਗੁਰਮੇਲ ਸਿੰਘ, ਜਿਸ ਨੂੰ ਪਿੰਡ ਵਿੱਚ ਗੇਲਾ ਜਾਂ ਗੇਲੂ ਹੀ ਕਹਿ ਕੇ ਬੁਲਾਇਆ ਜਾਂਦਾ ਸੀ, ਦੋਵੇਂ ਪਿਉ-ਪੁੱਤਰ ਇਲਾਕੇ ਵਿੱਚੋਂ ਅਖੰਡ-ਪਾਠ ਜਾਂ ਸਹਿਜ ਪਾਠ ਕਰਕੇ ਆਪਣਾ ਗੁਜ਼ਾਰਾ ਚਲਾ ਰਹੇ ਸਨਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਉਹੀ ਸੇਵਾ ਕਰਦੇ ਹੁੰਦੇ ਸਨ ਜਿਨ੍ਹਾਂ ਦਿਨਾਂ ਵਿੱਚ ਉਹ ਕਿਤੇ ਦੂਰ-ਨੇੜੇ ਗਏ ਹੁੰਦੇ ਸਨ ਤਾਂ ਗੁਰਦੁਆਰਾ ਸਾਹਿਬ ਵਿਖੇ ਗੁਰੂ-ਮਹਾਰਾਜ ਦੇ ਪ੍ਰਕਾਸ਼ ਅਤੇ ਸੁੱਖ ਆਸਣ ਦੀ ਸੇਵਾ, ਮਾਈ ਬੰਤੀ ਹੀ ਨਿਭਾਉਂਦੀ ਹੁੰਦੀ ਸੀਘਰ ਵਿੱਚ ਗਰੀਬੀ ਤਾਂ ਜ਼ਰੂਰੀ ਸੀ, ਪਰ ਕਿਸੇ ਚੋਰੀ-ਚਕਾਰੀ ਦੀ ਇਹ ਪਹਿਲੀ ਘਟਨਾ ਸੀ, ਉਨ੍ਹਾਂ ਦੇ ਘਰ ਦੀਜਿਸ ਦਿਨ ਮਾਈ ਬੰਤੀ ਦੇ ਵੀਹ ਰੁਪਏ ਗੁਆਚੇ ਸਨ, ਉਸ ਦਿਨ ਮੇਲਾ ਸਿੰਘ ਤੇ ਉਸਦਾ ਪੁੱਤਰ ਘਰ ਨਹੀਂ ਸਨਪਿੰਡ ਦੇ ਇੱਕ ਅਮੀਰ ਘਰ ਵਿੱਚ ਮੁੰਡੇ ਦਾ ਵਿਆਹ ਹੋਇਆ ਸੀਦੂਜੇ ਦਿਨ ਨਵੀਂ ਜੋੜੀ ਮਾਮੀਆਂ, ਚਾਚੀਆਂ, ਤਾਈਆਂ ਨਾਲ ਗੁਰੂਘਰ ਵਿਖੇ ਮੱਥਾ ਟੇਕਣ ਆਈ

ਬੰਤੀ ਬੁੜ੍ਹੀ ਨਾਲੇ ਉਨ੍ਹਾਂ ਨੂੰ ਪਤਾਸਿਆਂ ਦਾ ਪ੍ਰਸ਼ਾਦ ਵੰਡ ਆਈ ਤੇ ਨਾਲੇ ਚੜ੍ਹਾਵੇ ਦੀ ‘ਭਾਨ’ ਇਕੱਠੀ ਕਰਕੇ ਲਾਲੇ ਦੀ ਹੱਟੀ ਦੇ ਆਈ ਕੱਲ੍ਹ ਬਾਈ ਰੁਪਏ ਬਣੇ ਸਨਦਸਾਂ-ਦਸਾਂ ਦੇ ਦੋ ਨੋਟ ਬੰਤੀ ਨੇ ਚੁੰਨੀ ਦੇ ਲੜ ਬੰਨ੍ਹ ਲਏਇੱਕ ਰੁਪਏ ਦਾ ਸਾਬਣ-ਸੋਢਾ ਲੈ ਲਿਆ ਤੇ ਇੱਕ ਰੁਪਏ ਦੀਆਂ ਮੋਮ ਬੱਤੀਆਂ ਅਤੇ ਪੋਤਿਆਂ ਲਈ ਰਿਉੜੀਆਂ ਲੈ ਲਈਆਂਮਾਈ ਦੇ ਕਹੇ ਅਨੁਸਾਰ ਕੱਪੜੇ ਧੋਣ ਲੱਗਿਆਂ ਬਿਸ਼ਨੀ ਨੇ ਵੀਹ ਰੁਪਏ ਚੋਰੀ ਕਰ ਲਏਉਸ ਦਿਨ ਤੋਂ ਹੀ ਸ਼ੁਰੂ ਹੋਇਆ ਯੁੱਧ, ‘ਸ਼ਬਦੀ-ਬਾਣਾ’ ਤੋਂ ਹੁੰਦਾ ਹੋਇਆ ਮਾਰ-ਕੁਟਾਈ ਤਕ ਆਣ ਪਹੁੰਚਿਆ ਸੀਬੱਸ ਸਮਝੋ ਕਿ ਬਿਸ਼ਨੀ ਉਸੇ ਦਿਨ ਤੋਂ ‘ਰਿਮਾਂਡ’ ’ਤੇ ਹੀ ਸੀ

ਮੇਲਾ ਸਿੰਘ ਗ੍ਰੰਥੀ ਤਾਂ ਵਿਚਾਰਾ ਸਾਧੂ-ਸੁਭਾਅ ਵਾਲਾ ਆਦਮੀ ਸੀ, ਪਰ ਗੇਲੂ ‘ਲਾਈ-ਲੱਗ’ ਹੋਣ ਕਰਕੇ, ਮਾਂ ਪਿੱਛੇ ਲੱਗ ਕੇ, ਘਰ ਵਾਲੀ ਬਿਸ਼ਨੀ ਨੂੰ ਬਿਨਾਂ ਕਿਸੇ ਸਬੂਤ ਤੋਂ ‘ਪੱਕੀ ਚੋਰ’ ਕਹਿਣ ਲੱਗ ਪਿਆਬਿਸ਼ਨੀ ਦੇ ਚੰਗੇ ਸੁਭਾਅ ਦੀਆਂ ਵਾਕਫ਼ ਅਤੇ ਉਹਦੇ ਨਾਲ ਮੇਲ-ਵਰਤਾਓ ਰੱਖਣ ਵਾਲੀਆਂ ਆਂਢ-ਗੁਆਂਢ ਦੀਆਂ ਬੀਬੀਆਂ, ਬੰਤੀ ਨੂੰ ਬਥੇਰਾ ਜ਼ੋਰ ਲਾਉਂਦੀਆਂ ਰਹੀਆਂ ਕਿ ਮਾਈ ਤੇਰੀ ਨੂੰਹ ਤਾਂ ਦੇਵੀ ਹੈ, ਉਸਨੇ ਤੇਰੇ ਰੁਪਏ ਨਹੀਂ ਚੁਰਾਏਤੇਰੇ ਕੋਲੋਂ ਹੀ ਕਿੱਤੇ ਇੱਧਰ-ਉੱਧਰ ਰੱਖ ਹੋ ਗਏ ਹੋਣਗੇਪਰ ਉਹ ਮਾਂ-ਪੁੱਤ ਪੈਰਾਂ ’ਤੇ ਪਾਣੀ ਨਹੀਂ ਸਨ ਪੈਣ ਦਿੰਦੇਅਖੀਰ, ਅੱਜ ਫਿਰ ਬਿਸ਼ਨੀ ਦੀ ਚੋਰੀ ਕਿਵੇਂ ‘ਫੜੀ’ ਗਈ, ਇਸੇ ਦਾ ਬਿਰਤਾਂਤ ਸੁਣਾਉਣ ਲਈ ਮਾਈ ਬੰਤੀ ਸਾਡੇ ਘਰ ਆਈ ਬੈਠੀ ਸੀ

ਬਾਹਰੋਂ ਸਾਡੇ ਭਾਈਆ ਜੀ ਵੀ ਘਰ ਆ ਗਏਵਿਹੜੇ ਵਿੱਚ ਬੈਠੀ ਮਾਈ ਨੂੰ ਦੇਖ ਕੇ ਉਹ ਪੁੱਛਣ ਲੱਗੇ, “ਕਿੱਦਾਂ ਚਾਚੀ, ਤੇਰੇ ਵੀਹਾਂ ਰੁਪਇਆਂ ਦਾ ਕੁਛ ਲੱਗਾ ਪਤਾ?”

ਆਹੋ ਮੱਲਿਆ, ਓਹੀ ‘ਕਰਤੂਤ’ ਦੱਸਣ ਆਈ ਆਂ, ਉਸ ਕੁਲੱਛਣੀ ਤੀਵੀਂ ਦੀ!” ਬੰਤੀ ਬੁੜ੍ਹੀ ਇਕੱਲਾ-ਇਕੱਲਾ ਸ਼ਬਦ ‘ਚਿੱਥ-ਚਿੱਥ’ ਕੇ ਬੋਲਦੀ ਹੋਈ ਕਹਿਣ ਲੱਗੀ, “ਉੱਦਾਂ ਤਾਂ ‘ਪਖੰਡਣ’ ਕਿਸੇ ਦਿਨ-ਦੇਸੇ ਜਾਂ ਸੰਗਰਾਂਦ ਵਾਲੇ ਦਿਨ ਹੀ ਗੁਰਦੁਆਰੇ ਜਾਂਦੀ ਐ ਪਰ ਅੱਜ ਸਵਖਤੇ ਈ ਨਾਤੀ-ਧੋਤੀ ਤੇ ਮੂੰਹ-ਹਨੇਰੇ ਗੁਰਦੁਆਰੇ ਮੱਥਾ ਟੇਕ ਆਈਤੁਹਾਡਾ ਚਾਚਾ ਤੇ ਗੇਲੂ, ਕਈ ਦਿਨਾਂ ਦੇ ਥਕੇਵੇਂ ਅਤੇ ਉਣੀਦਰੇ ਕਰਕੇ ਦਿਨ ਚੜ੍ਹੇ ਤਕ ਸੁੱਤੇ ਰਹੇਮੈਂ ਸੋਚਿਆ ਕਿ ਚਲੋ, ਗੁਰਦੁਆਰੇ ਮੈਂ ਹੀ ਮਹਾਰਾਜ ਪ੍ਰਕਾਸ਼ ਕਰ ਆਉਨੀ ਆਂਜਦ ਭਰਾਵਾ ਮੈਂ ਮੰਜੀ ਸਾਹਿਬ ਥੱਲਿਓਂ ਚੌਰ ਚੁੱਕਣ ਲੱਗੀ, ਉੱਥੇ ਉਹੀ ਦਸਾਂ-ਦਸਾਂ ਦੇ ਦੋਏ ਨੋਟ ਪਏ! … … ਮੈਂ ਸਮਝ ਗਈ ਕਿ ਇਹ ਉਸੇ ‘ਛਾੜ’ ਦਾ ਕੰਮ ਐਂ! ਗੇਲੂ ਦੀ ਜੁੱਤੀ ਤੋਂ ਡਰਦੀ ਹੋਈ ਚੁੱਪ-ਚੁਪੀਤੇ ਵੀਹ ਰੁਪਏ ਮਹਾਰਾਜ ਥੱਲੇ ਰੱਖ ਆਈਨਾਲੇ ਚੋਰ ਨਾਲੇ ਚਤਰ! ਹੈ ਕਲਜੁਗ! ਕੁੱਤੀ ਨੂੰ ਮਹਾਰਾਜ ਕੋਲੋਂ ਵੀ ਭੈਅ ਨਹੀਂ ਆਇਆ!”

ਸਾਰੀ ਹੋਈ-ਬੀਤੀ ਸੁਣਾਉਂਦਿਆਂ ਮਾਈ ਬੰਤੀ ਦੀਆਂ ਅੱਖਾਂ ਇਉਂ ਚਮਕ ਰਹੀਆਂ ਸਨ, ਜਿਵੇਂ ਕੋਈ ਪੁਲੀਸ ਅਫਸਰ, ਮੌਕਾ-ਏ-ਵਾਰਦਾਤ ਤੋਂ ਰੰਗੇ ਹੱਥੀਂ ਫੜੇ ਗਏ ਕਿਸੇ ਮੁਜਰਮ ਬਾਰੇ ਪ੍ਰੈੱਸ ਕਾਨਫਰੰਸ ਕਰ ਰਿਹਾ ਹੋਵੇਬੰਤੀ ਵੀਹ ਰੁਪਏ ਕਾਂਡ ਦਾ ਬਾਕੀ ਹਿੱਸਾ ਸੁਣਾਉਣ ਲੱਗੀ, “ਜਦ ਭਾਈ ਮੈਂ ਘਰ ਆ ਕੇ ਗੇਲੂ ਨੂੰ ਸਾਰੀ ਗੱਲ ਦੱਸੀ, ਉਹਨੇ ਫੜ ਲਈ ਜੁੱਤੀ” ਉਤਾਂਹ ਨੂੰ ਸਿਰ ਚੁੱਕ ਕੇ, ਅੱਖਾਂ ਮੀਚਦਿਆਂ ਅਤੇ ਕੰਨਾਂ ਨੂੰ ਹੱਥ ਲਾਉਂਦਿਆਂ ਮਾਈ ਕਹਿ ਰਹੀ ਸੀ, ਓ ਮੇਰਿਆ ਰੱਬਾ, ਬਖਸ਼ ਲਈਂ! ਮੱਲਿਆ, ਸੜ ਜਾਣ ਉਸ ‘ਕੰਜਰੀ’ ਦੇ ਹੱਥ, ‘ਮੇਰੇ ਪੋਤਿਆਂ’ ਦੇ ਸਿਰਾਂ ’ਤੇ ਹੱਥ ਰੱਖ ਕੇ ਕਮਜਾਤ ਕਹਿੰਦੀ, “ਮੈਨੂੰ ਦੋਹਾਂ ਪੁੱਤਾਂ ਦੀ ਸੌਂਹ ਲੱਗੇ, ਮੈਂ ਗੁਰਦੁਆਰੇ ਰੁਪੀਏ ਨਹੀਂ ਰੱਖੇ!” ਗੇਲੂ ਤਾਂ ਹੋ ਗਿਆ ਫਿਰ ਲੋਹਾ-ਲਾਖਾ, ਸਤੇ ਹੋਏ ਨੇ ਉਹ ਜੁੱਤੀ ਵਰਾਈ, ਜਿਹੜੀ ਰਹੇ ਰੱਬ ਦਾ ਨਾਂ!” ਸਾਰੀ ਵਾਰਤਾ ਸੁਣਾ ਕੇ ਮਾਈ ਬੰਤੀ ਨੇ ਵੱਖੀ ਵਾਲੀ ਜੇਬ ਵਿੱਚੋਂ ਦੋ ਦਸਾਂ ਦਸਾਂ ਦੇ ਉਹੀ ਨੋਟ ਕੱਢ ਕੇ, ਭਾਈਆ ਜੀ ਤੇ ਸਾਡੀ ਮਾਂ ਨੂੰ ਦਿਖਾਏ

ਮਾਈ ਬੰਤੀ ਦੇ ਘਰੋਂ ਚਲੇ ਜਾਣ ਬਾਅਦ ਭਾਈਆ ਜੀ ਤੇ ਬੀਬੀ ਜੀ ਬਿਸ਼ਨੀ ਬਾਰੇ ਗੱਲਾਂ ਕਰਨ ਲੱਗ ਪਏਬੀਬੀ ਜੀ ਨੂੰ ਯਕੀਨ ਨਹੀਂ ਸੀ ਆ ਰਿਹਾਉਹ ਕਹਿ ਰਹੇ ਸਨ ਕਿ ਬਿਸ਼ਨੀ ਵਿਚਾਰੀ ਇੱਦਾਂ ਦੀ ਹੈ ਤਾਂ ਨਹੀਂ ਸੀਭਾਈਆ ਜੀ ਦਾ ਵਿਚਾਰ ਸੀ ਕਿ ਗ਼ਰੀਬੀ ਸਭ ਕੁਝ ਕਰਵਾ ਦਿੰਦੀ ਹੈ ਅਤੇ ਦੁੱਧ-ਬੁੱਧ ਫਿੱਟਦਿਆਂ ਦੇਰ ਨਹੀਂ ਲਗਦੀ ਹੁੰਦੀ ਉਨ੍ਹਾਂ ਦਾ ਤਰਕ ਸੀ ਕਿ ਸਵੇਰੇ ਤੜਕੇ ਹੀ ਵੀਹ ਰੁਪਏ ਮਹਾਰਾਜ ਥੱਲੇ ਕੌਣ ਰੱਖ ਗਿਆ? ਓਹੀ, ਗੱਲ ਮੁਕਾਉਣ ਦੀ ਖ਼ਾਤਰ ਰੁਪਏ ਉੱਥੇ ਜਾ ਕੇ ਰੱਖ ਆਈ ਹੋਵੇਗੀ

ਇਹ ਗੱਲਾਂ ਹਾਲੇ ਚੱਲ ਹੀ ਰਹੀਆਂ ਸਨ, ਕਿ ਭਾਈਆ ਜੀ ਦਾ ਗੂੜਾ ਮਿੱਤਰ ਗੁਲਜ਼ਾਰੀ, ਜਿਨ੍ਹਾਂ ਦਾ ਘਰ ਪਿੰਡੋਂ ਬਾਹਰਲੇ ਪਾਸੇ ਸੀ, ਸਾਡੇ ਘਰ ਆ ਕੇ ਭਾਈਆ ਜੀ ਨੂੰ ਕਹਿਣ ਲੱਗਾ, “ਗਿਆਨੀ ਜੀ, ਅੱਜ ਦੁਪਹਿਰ ਨੂੰ ਪ੍ਰਸ਼ਾਦਾ ਸਾਡੇ ਘਰ ਛਕਿਓ

ਕੀ ਗੱਲ, ਅੱਜ ਖੜ੍ਹੇ-ਪੈਰ ਸਿੱਖ ਬਿਠਾਉਣੇ ਐਂ?” ਭਾਈਆ ਜੀ ਨੇ ਹੱਸਦਿਆਂ ਹੋਇਆਂ ਗੁਲਜ਼ਾਰੀ ਨੂੰ ਪੁੱਛਿਆ

ਨਹੀਂ, ਇੱਕੋ ਸਿੱਖ ਨੂੰ ਪ੍ਰਸ਼ਾਦਾ ਛਕਾਉਣੈਂ” ਗੁਲਜ਼ਾਰੀ ਨੇ ਉੱਤਰ ਦਿੱਤਾ

“ਇੱਕ ਨੂੰ ਹੀ ਕਿਉਂ?” ਅੱਗਿਓਂ ਭਾਈਆ ਜੀ ਨੇ ਉਤਸੁਕਤਾ ਨਾਲ ਪੁੱਛਿਆ

ਗੁਲਜ਼ਾਰੀ, ਜਿਸ ਦਾ ਬਾਪ ਮਰੇ ਨੂੰ ਹਾਲੇ ਮਹੀਨਾ ਕੁ ਹੀ ਹੋਇਆ ਸੀ, ਅੱਖਾਂ ਭਰ ਕੇ ਭਾਈਆ ਜੀ ਨੂੰ ਦੱਸਣ ਲੱਗਾ, “ਯਾਰ, ਰਾਤੀਂ ਸੁਪਨੇ ਵਿੱਚ ਆ ਕੇ ਬਾਪੂ ਮੈਨੂੰ ਖਿਝ ਕੇ ਕਹਿੰਦਾ, “ਮੈਨੂੰ ਭੁੱਖ ਲੱਗੀ ਹੋਈ ਐ ... ਨਾਲੇ ਮੈਨੂੰ ਵੀਹ ਰੁਪਏ ਦੇ, ਮੈਂ ਆਨੰਦ ਪੁਰ ਸਾਹਿਬ ਨੂੰ ਜਾਣੈਂ ਮੈਨੂੰ, ਯਾਰ ਬੜਾ ਡਰ ਲੱਗਿਆਮੈਂ ਗਿੰਦੋ (ਉਸਦੀ ਘਰ ਵਾਲੀ) ਨਾਲ ਸਲਾਹ ਕਰਕੇ ਵੀਹ ਰੁਪਏ ਤਾਂ ਤੜਕੇ ਈ ਗੁਰਦੁਆਰੇ ਜਾ ਕੇ ਬਾਬੇ ਦੀ ਬੀੜ ਥੱਲੇ ਰੱਖ ਆਇਆਪ੍ਰਸ਼ਾਦਾ ਤੁਹਾਨੂੰ ਛੁਕਾਉਣੈ!”

ਗੁਲਜ਼ਾਰੀ ਨੂੰ ਬਿਨਾਂ ਕੁਝ ਦੱਸਿਆਂ, ਉਸ ਨੂੰ ਨਾਲ ਲੈ ਕੇ ਭਾਈਆ ਜੀ ਗ੍ਰੰਥੀਆਂ ਦੇ ਘਰ ਵੱਲ ਦੌੜੇ ਗਏ ਗ੍ਰੰਥੀਆਂ ਦੇ ਵਿਹੜੇ ਵਿੱਚ ਇੱਕ ਪਾਸੇ ਮੰਜਾ ਡਾਹ ਕੇ ਗੇਲੂ ਪਿਆ ਧੁੱਪ ਸੇਕ ਰਿਹਾ ਸੀ, ਤੇ ਦੂਜੇ ਮੰਜੇ ਉੱਪਰ ਮੇਲਾ ਸਿੰਘ ਗ੍ਰੰਥੀ ਵੀ ਸੁਸਤਾ ਰਿਹਾ ਸੀਵਿਲਕ-ਵਿਲਕ ਕੇ ਰੋ ਰਹੇ ਨਿੱਕਿਆਂ ਪੋਤਿਆਂ ਨੂੰ ਗੁੜ ਦੀਆਂ ਡਲੀਆਂ ਦੇ ਦੇ ਕੇ ਬੰਤੀ ਬੁੜ੍ਹੀ ਪੁਚਕਾਰ ਰਹੀ ਸੀ ਪਰ ਉਹ ਦੋਵੇਂ ਚੁੱਪ ਕਰਨ ਦਾ ਨਾਂ ਹੀ ਨਹੀਂ ਸਨ ਲੈ ਰਹੇਰੋ ਰੋ ਕੇ ਦੋਹਾਂ ਨੇ ਅੱਖਾਂ ਲਾਲ ਕੀਤੀਆਂ ਹੋਈਆਂ ਸਨਘਰ ਦਾ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੋਇਆ ਸੀ ਜਿਵੇਂ ਇੱਥੇ ਹੁਣੇ-ਹੁਣੇ ਕੋਈ ਦੈਂਤ ਫਿਰ ਗਿਆ ਹੋਵੇ! ਭਾਈਆ ਜੀ ਨੇ ਮਾਈ ਨੂੰ ਪੁੱਛਿਆ, “ਚਾਚੀ, ਭਲਾ ਬਿਸ਼ਨੀ ਕਿੱਥੇ ਐ?”

ਮੱਲਿਆ, ਅੱਜ ਕੁਦਰਤੀ ਉਹਦਾ ਪਿਉ ਆ ਗਿਆਅਸੀਂ ਕਿਹਾ, ਆਪਣੀ ‘ਜਣੀ ਹੋਈ’ ਨੂੰ ਲੈ ਜਾ ਆਪਦੇ ਘਰੇ … … ਦਫ਼ਾ ਕਰ ਦਿੱਤੀ ਉਹਦੇ ਨਾਲ ਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3708)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

 

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)

More articles from this author