JaswinderSBhuleria7ਅੱਗ ਭਾਵੇਂ ਜਿੰਨੀ ਮਰਜ਼ੀ ਦੂਰ ਹੋਵੇ, ਹਨੇਰੀ ਦੇ ਇੱਕ ਹੀ ਬੁੱਲੇ ਨਾਲ ਬਹੁਤ ਦੂਰ ਤਕ ...
(23 ਸਤੰਬਰ 2026)


ਜੇਕਰ ਪੰਜਾਬ ਵਿੱਚ ਨਸ਼ਿਆਂ ਦੀ ਗੱਲ ਕਰੀਏ ਤਾਂ ਸਾਡੇ ਸਾਹਮਣੇ ਜੋ ਅੰਕੜੇ ਆ ਰਹੇ ਹਨ. ਉਹ ਇਹ ਹੈ ਕਿ ਬੀਤੇ ਢਾਈ ਦਹਾਕਿਆਂ ਦੌਰਾਨ ਨਸ਼ਾ ਤਸਕਰੀ ਦੇ ਕਰੀਬ
2.46 ਲੱਖ ਕੇਸ ਦਰਜ ਹੋਏ ਹਨਪਿਛਲੇ ਕੁਝ ਵਰ੍ਹਿਆਂ ਵਿੱਚ ਐੱਨ ਡੀ ਪੀ ਐੱਸ ਕੇਸਾਂ ਦੇ ਮਾਮਲੇ ਵਿੱਚ ਸਮੁੱਚੇ ਦੇਸ਼ ਵਿੱਚੋਂ ਪੰਜਾਬ ਦੂਜੇ ਜਾਂ ਤੀਜੇ ਨੰਬਰ ’ਤੇ ਰਿਹਾ ਹੈਪੰਜਾਬ ਵਿੱਚ ਐੱਨ ਡੀ ਪੀ ਐੱਸ ਦੇ ਕੇਸਾਂ ਦਾ ਅੰਕੜਾ ਵੀ ਸਿਖਰ ਛੋਂਹਦਾ ਰਿਹਾ ਹੈਪਰ ਓਵਰਡੋਜ਼ ਨਾਲ ਮੌਤਾਂ ਵਿੱਚ ਵੀ ਵੱਡੀ ਕਮੀ ਨਹੀਂ ਆਈਹੁਣ ਜਦੋਂ ਪੰਜਾਬ ਵਿੱਚ ਚੋਣਾਂ ਬਰੂਹਾਂ ’ਤੇ ਹਨ ਤਾਂ ਹਰ ਸਿਆਸੀ ਧਿਰ ਨਸ਼ੇ ਦੇ ਮੁੱਦੇ ਨੂੰ ਉਛਾਲ ਰਹੀ ਹੈਸੱਤਾਧਾਰੀ ਧਿਰ ‘ਯੁੱਧ ਨਸ਼ਿਆਂ ਵਿਰੁੱਧ’ ਦੀ ਪ੍ਰਾਪਤੀ ਦਾ ਗੁਣਗਾਨ ਕਰ ਰਹੀ ਹੈ ਜਦਕਿ ਵਿਰੋਧੀ ਧਿਰਾਂ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦਾ ਅੰਕੜਾ ਦਿਖਾ ਕੇ ਘੇਰਾਬੰਦੀ ਕਰ ਰਹੀਆਂ ਹਨਅਜਿਹਾ ਚੌਥੀ ਵਾਰ ਹੋਵੇਗਾ ਜਦੋਂ ਵਿਧਾਨ ਸਭਾ ਚੋਣਾਂ ਵਿੱਚ ਨਸ਼ਿਆਂ ਦਾ ਮੁੱਦਾ ਭਾਰੂ ਰਹੇਗਾ

ਜਨਵਰੀ 2002 ਤੋਂ ਹੁਣ ਤਕ ਸੂਬੇ ਵਿੱਚ ਐੱਨ ਡੀ ਪੀ ਐੱਸ ਐਕਟ ਤਹਿਤ 2,45,995 ਕੇਸ ਦਰਜ ਹੋ ਚੁੱਕੇ ਹਨਜਦੋਂ ਅਮਰਿੰਦਰ ਸਰਕਾਰ ਦੀ ਪਹਿਲੀ ਪਾਰੀ (2002-07) ਸੀ ਤਾਂ ਪੰਜ ਵਰ੍ਹਿਆਂ ਵਿੱਚ ਐੱਨ ਡੀ ਪੀ ਐੱਸ ਐਕਟ ਤਹਿਤ 15,990 ਕੇਸ ਦਰਜ ਹੋਏ ਸਨ ਜੋ ਪ੍ਰਤੀ ਦਿਨ ਔਸਤਨ 9 ਕੇਸ ਬਣਦੇ ਹਨਉਸ ਮਗਰੋਂ ਅਕਾਲੀ-ਭਾਜਪਾ ਗੱਠਜੋੜ ਦੀ ਹਕੂਮਤ (2007-2012) ਦੌਰਾਨ ਕੇਸਾਂ ਦਾ ਅੰਕੜਾ ਇਕਦਮ ਵਧ ਕੇ 27,348 ਹੋ ਗਿਆ ਸੀਇਸ ਸਮੇਂ ਦੌਰਾਨ ਪ੍ਰਤੀ ਦਿਨ ਔਸਤਨ 15 ਕੇਸ ਦਰਜ ਹੁੰਦੇ ਰਹੇਗੱਠਜੋੜ ਦੀ ਅਗਲੀ ਪਾਰੀ (2012-2017) ਦੌਰਾਨ ਅੰਕੜਾ ਦੁੱਗਣਾ ਹੋ ਗਿਆ, ਭਾਵ ਇਨ੍ਹਾਂ ਪੰਜ ਸਾਲਾਂ ਵਿੱਚ 55,402 ਕੇਸ ਦਰਜ ਕੀਤੇ ਗਏਕੈਪਟਨ ਅਮਰਿੰਦਰ ਸਿੰਘ ਦੀ ਦੂਜੀ ਪਾਰੀ (2017-22) ਦੌਰਾਨ 52,427 ਕੇਸ ਦਰਜ ਹੋਏ ਸਨ ਜੋ ਪ੍ਰਤੀ ਦਿਨ ਔਸਤਨ 29 ਕੇਸ ਬਣਦੇ ਸਨਮੌਜੂਦਾ ‘ਆਪ’ ਸਰਕਾਰ ਨੇ ਹੁਣ ਤਕ 94,828 ਕੇਸ ਐੱਨ ਡੀ ਪੀ ਐੱਸ ਐਕਟ ਤਹਿਤ ਦਰਜ ਕੀਤੇ ਹਨ ਜੋ ਪ੍ਰਤੀ ਦਿਨ ਔਸਤਨ 58 ਕੇਸ ਬਣਦੇ ਹਨ ਇਨ੍ਹਾਂ ਅੰਕੜਿਆਂ ਤੋਂ ਅਗਰ ਹਿਸਾਬ ਲਾਈਏ ਤਾਂ ਪੰਜਾਬ ਦੀ ਅਬਾਦੀ 3 ਕਰੋੜ 23 ਲੱਖ ਦੇ ਕਰੀਬ ਹੈ ਇਨ੍ਹਾਂ ਵਿੱਚੋਂ ਕਰੀਬ ਇੱਕ ਲੱਖ ਲੋਕਾਂ ਉੱਤੇ ਐੱਨ ਡੀ ਪੀ ਐੱਸ ਦੇ ਕੇਸ ਦਰਜ਼ ਹਨਅਗਰ ਇੱਕ ਇੱਕ ਕੇਸ ਨਾਲ ਦੱਸ ਦੱਸ ਨਸ਼ੇੜੀ ਵੀ ਜੁੜੇ ਹੋਣ ਤੇ ਇਹ ਅੰਕੜਾ ਦੱਸ ਲੱਖ ਤੋਂ ਉੱਪਰ ਜਾ ਰਿਹਾ ਹੈਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੋਈ ਲਗਭਗ 35 ਪ੍ਰਤੀਸ਼ਤ ਲੋਕ ਨਸ਼ੇ ਦੀ ਗ੍ਰਿਫਤ ਵਿੱਚ ਆ ਚੁੱਕੇ ਹਨ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਨਸ਼ਾ ’ਤੇ ਲਾਇਆ, ਉਹ ਕੋਠੀਆਂ-ਕਾਰਾਂ ਦੇ ਮਾਲਕ ਬਣ ਗਏ, ਜਿਨ੍ਹਾਂ ਨੇ ਸੇਵਨ ਕੀਤਾ ਉਹ ਕੰਗਾਲ ਵੀ ਹੋ ਗਏ ਤੇ ਮਰ ਵੀ ਗਏ

ਅਗਰ ਅਸੀਂ ਸੜਕਾਂ ਉੱਤੇ ਰੌਲੇ ਅਤੇ ਰੈਲੀਆਂ ਕਰਦੇ ਰਹੇ ਰਹੇ, ਨਸ਼ਾ ਕਿਸੇ ਵੀ ਹਾਲਤ ਵਿੱਚ ਖਤਮ ਨਹੀਂ ਹੋਣਾ। ਸਾਰੇ ਪੰਜਾਬੀਆਂ ਨੂੰ ਇੱਕ ਮੁੱਠ ਹੋ ਕੇ ਸਿਆਸਤ ਤੋਂ ਉੱਪਰ ਉੱਠ ਕੇ ਜ਼ਮੀਨੀ ਪੱਧਰ ਉੱਤੇ ਨਸ਼ੇ ਦੇ ਖਾਤਮੇ ਲਈ ਜੰਗ ਲੜਨੀ ਪਵੇਗੀਕਿਸੇ ਨੂੰ ਇਹ ਵੀ ਨਹੀਂ ਸੋਚ ਲੈਣਾ ਚਾਹੀਦਾ ਕਿ ਮੇਰਾ ਪੁੱਤਰ ਧੀ ਇਸ ਤੋਂ ਬਚਿਆ ਹੈ ਤੇ ਮੈਂ ਕੀ ਲੈਣਾ ਹੈਨਹੀਂ, ਅੱਗ ਭਾਵੇਂ ਜਿੰਨੀ ਮਰਜ਼ੀ ਦੂਰ ਹੋਵੇ, ਹਨੇਰੀ ਦੇ ਇੱਕ ਹੀ ਬੁੱਲੇ ਨਾਲ ਬਹੁਤ ਦੂਰ ਤਕ ਪਹੁੰਚ ਜਾਂਦੀ ਹੈਫਿਰ ਪਤਾ ਵੀ ਨਹੀਂ ਲਗਦਾ ਕਿ ਇਹ ਆਈ ਕਿੱਧਰੋਂ ਸੀਸਿਆਸੀ ਲੋਕ ਜਿਵੇਂ ਬੂਥ ਲੈਵਲ ’ਤੇ ਲੋਕਾਂ ਨੂੰ ਵੋਟਾਂ ਲਈ ਲਾਮਬੰਦ ਕਰਦੇ ਹਨ, ਇਸੇ ਤਰ੍ਹਾਂ ਗਲੀਆਂ ਮੁਹੱਲਿਆਂ ਵਿੱਚ ਨਸ਼ੇੜੀਆਂ ਦਾ ਪਤਾ ਕਰਕੇ ਉਨ੍ਹਾਂ ਤੋਂ ਪਤਾ ਕੀਤਾ ਜਾਵੇ ਕਿ ਤੁਸੀਂ ਨਸ਼ਾ ਕਿੱਥੋਂ ਲੈਕੇ ਆਉਂਦੇ ਹੋਉਹ ਦੱਸ ਸਕਦੇ ਹਨ ਕਿ ਕੌਣ ਕੌਣ ਨਸ਼ੇ ਦਾ ਧੰਦਾ ਕਰਦੇ ਹਨਫਿਰ ਉਨ੍ਹਾਂ ਉੱਤੇ ਸ਼ਿਕੰਜਾ ਕੱਸਿਆ ਜਾਵੇਫਿਰ ਹੌਲੀ ਹੌਲੀ ਕਰਕੇ ਨਸ਼ੇ ਦੀ ਆਮਦ ਘਟੇਫਿਰ ਖਾਣ ਵਾਲਿਆਂ ਨੂੰ ਪਤਾ ਹੋਵੇ ਕਿ ਹੁਣ ਨਹੀਂ ਮਿਲਣਾ ਅਤੇ ਵੇਚਣ ਵਾਲਿਆਂ ਨੂੰ ਪਤਾ ਹੋਵੇ ਕਿ ਹੁਣ ਨਹੀਂ ਬਖਸ਼ਿਆ ਜਾਵਾਂਗਾ; ਫਿਰ ਹੋ ਸਕਦਾ ਹੈ ਕਿ ਨੌਜਵਾਨੀ ਨਸ਼ੇ ਤੋਂ ਬਚ ਜਾਵੇਕਾਹਲੀ ਨਾਲ ਕੁਝ ਨਹੀਂ ਹੋਣਾ, ਰੈਲੀਆਂ ਤਾਂ ਸਿਰਫ ਲੋਕ ਵਿਖਾਵਾ ਹੀ ਹਨਵੋਟਾਂ ਬਟੋਰਨ ਲਈ ਸਿਆਸੀ ਲੋਕ ਬਹੁਤ ਕੁਝ ਕਰਦੇ ਹਨ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਭ ਕੁਝ ਭੁੱਲ ਜਾਂਦੇ ਹਨਪਰ ਜਿਸ ਹਾਲਾਤ ਵਿੱਚੋਂ ਅੱਜ ਸਮੁੱਚਾ ਪੰਜਾਬ ਗੁਜ਼ਰ ਰਿਹਾ ਹੈ, ਇਹ ਬਹੁਤ ਹੀ ਨਾਜ਼ਕ ਸਥਿਤੀ ਬਣੀ ਹੋਈ ਹੈਇਸ ਲਈ ਨਸ਼ਿਆਂ ਖਿਲਾਫ ਲੜਾਈ ਲਈ ਸ਼ਿੱਦਤ ਅਤੇ ਜਨੂੰਨ ਦੀ ਲੋੜ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Jaswinder S Bhuleria

Jaswinder S Bhuleria

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)

More articles from this author