ਹੱਥਾਂ ਵਿੱਚ ਰਹਿ ਗਈਆਂ ਫੜੀਆਂ ਸੰਗਲੀਆਂ,    ਵੇਖਦਿਆਂ ਵੇਖਦਿਆਂ ਹੋ ਗਏ ਫਰਾਰ ਕੁੱਤੇ। ...
(13 ਜਨਵਰੀ 2020)

 

1.       ਰੁੱਖ

ਹਰ ਮਨੁੱਖ ਲਾਵੇ ਇੱਕ ਰੁੱਖ
ਜੇਕਰ ਸਾਰੇ ਹੀ ਗੱਲ ਮੰਨ ਲਈਏ
ਫਿਰ ਦੱਸੋ ਕਿਹੜੀ ਗੱਲ ਦਾ ਦੁੱਖ।

ਪਰ ਦੁੱਖ ਤਾਂ ਇਸ ਗੱਲ ਦਾ ਹੈ,
ਇਸ ਗੱਲ ਤੇ ਕੋਈ ਕੋਈ ਚੱਲਦਾ ਹੈ।

ਫੋਟੋਆਂ ਵਿੱਚ ਤਾਂ ਬੜੇ ਨੇ ਰੁੱਖ ਲਾਈ ਜਾਂਦੇ,
ਕਹਿੰਦੇ ਕਹਾਉਂਦੇ ਵੀ ਨੇ ਪਾਣੀ ਪਾਈ ਜਾਂਦੇ,
ਉਸ ਤੋਂ ਬਾਅਦ ਨਾ ਉਹਦੀ ਪੁੱਛ ਗਿੱਛ ਰਹਿੰਦੀ,
ਉਹ ਉੱਥੇ ਹੀ ਬਿਨਾਂ ਪਾਣੀ ਤੋਂ ਸੁੱਕ ਸੜ ਜਾਂਦੇ।

ਕੀ ਫਾਇਦਾ ਹੈ ਭਾਸ਼ਣਾਂ ਵਿੱਚ ਰੁੱਖ ਲਾਉਣ ਦਾ,
ਜੇਕਰ ਉਸਦੀ ਨਹੀਂ ਸਾਂਭ ਸੰਭਾਲ ਹੋਣੀ,
ਇਸ ਗੱਲ ਦਾ ਜਰੂਰ ਰੱਖੀਏ ਖਿਆਲ,
ਲਾ ਕੇ ਰੁੱਖ ਕਰੀਏ ਵਾਤਾਵਰਨ ਖੁਸ਼ਹਾਲ,
ਜਿਨ੍ਹਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ,
ਇਹ ਗੱਲ ਇਕੱਲੇ ਜਸਵਿੰਦਰ ਦੀ ਨਹੀਂ,
ਇਹ ਗੱਲ ਸਾਰਿਆਂ ਦੇ ਦਿਲ ਦੀ ਹੈ

               **

2.   ਕਿਸੇ ਦੇ ਸੁਖ ਤੋਂ ਦੁਖੀ

ਬਹੁਤੇ ਹੱਸਦਿਆਂ ਨੂੰ ਵੇਖ ਕੇ ਨਹੀਂ ਹੱਸਦੇ,
ਜਿੰਨਾ ਰੋਦਿਆਂ ਨੂੰ ਵੇਖ ਕੇ ਨੇ ਹੱਸਦੇ।

ਗੱਲਾਂ ਆਪਣੀਆਂ ’ਤੇ ਪਰਦਾ ਪਾ ਲੈਣਾ,
ਗੱਲ ਦੂਸਰਿਆਂ ਦੀ ਨੇ ਵੱਧ ਚੜ੍ਹ ਕੇ ਦੱਸਦੇ।

ਕੋਈ ਕੋਈ ਮੂੰਹ ਵਿੱਚੋਂ ਕੱਢੇ ਗੱਲ,
ਬੱਸ ਗੱਲ ਉਹਦੀ ਉੱਤੇ ਨਿਸ਼ਾਨੇ ਰਹਿਣ ਕੱਸਦੇ

ਰੋਣ ਧੋਣ ਨਾਲ ਨਹੀਂ ਕੁਝ ਬਣਦਾ,
ਘਰ ਹੱਸਦਿਆਂ ਦੇ ਹੀ ਨੇ ਹਮੇਸ਼ਾ ਵਸਦੇ।

ਗੱਲ ਚੰਗੀ ਕਿਤੋਂ ਵੀ ਮਿਲ ਜਾਵੇ ਸਿੱਖਣ ਨੂੰ
ਸਿੱਖਿਆ ਲੈਣ ਵਿੱਚ ਕਿਹੜੇ ਨੇ ਕੰਨ ਘਸਦੇ

“ਜਸਵਿੰਦਰਾ” ਸੱਪਾਂ ਦੇ ਪੁੱਤ ਨਹੀਂ ਮਿੱਤ ਬਣਦੇ
ਦੁੱਧ ਤਲੀਆਂ ’ਤੇ ਪੀ ਕੇ ਵੀ ਨੇ ਡਸਦੇ

                  **

3.           ਸੋਚ

ਸੜਕ ਕਿਨਾਰੇ ਬੈਠਾ ਕੀ ਸੋਚੀ ਜਾਵੇਂ,
ਦੁਨੀਆ ਤਾਂ ਇੱਥੋਂ ਲੰਘਦੀ ਰਹਿਣੀ ਏਂ।

ਮੰਜਲਾਂ ਦੇ ਵੱਲ ਸਿੱਖ ਲੈ ਤੁਰਨਾ,
ਮੰਜਲ ਤੇਰੇ ਵੱਲ ਨਾ ਤੁਰ ਕੇ ਆਉਣੀ ਏਂ।

ਬੈਠਿਆਂ ਨੂੰ ਰਹਿਣੀਆਂ ਵੱਜਦੀਆਂ ਠੋਕਰਾਂ,
ਹਰ ਇੱਕ ਦੀ ਠੋਕਰ ਤੈਨੂੰ ਸਹਿਣੀ ਪੈਣੀ ਏਂ।

ਜਿਹੜੇ ਯਾਰ ਤੇਰੇ ਸਾਹਾਂ ਵਿੱਚ ਸਾਹ ਨੇ ਲੈਂਦੇ,
ਇੱਕ ਦਿਨ ਉਹਨਾਂ ਹੀ ਤੇਰੇ ਸਾਹ ਦੀ ਘੁੱਟ ਭਰ ਲੈਣੀ ਏਂ।

ਕਾਂ ਦੀਆਂ ਬਾਜੀਆਂ ਪੁਆਉਣ ਵਾਲੇ ਭੁੱਲ ਜਾਂਦੇ,
ਕਿ ਇੱਕ ਦਿਨ ਉਨ੍ਹਾਂ ਦੀ ਬਾਜੀ ਪੁੱਠੀ ਪੈਣੀ ਏਂ।

ਉੱਠ ‘ਜਸਵਿੰਦਰ’ ਕਿਸੇ ਲੱਗ ਜਾ ਆਹਰੇ,
ਪਤਾ ਨਹੀਂ ਜਿੰਦਗੀ ਕਿੰਨੇ ਦਿਨਾਂ ਦੀ ਪ੍ਰਾਹੁਣੀ ਏ

                    **

4.    ਪਿੰਡ ਬਨਾਮ ਸ਼ਹਿਰ

ਅੱਜ ਕੱਲ੍ਹ ਸ਼ਹਿਰਾਂ ਨੇ ਉਜਾੜ ਦਿੱਤੇ ਪਿੰਡ,
ਪਿੰਡਾਂ ਦੇ ਲੋਕ ਵੀ
, ਪੁਗਾਉਣ ਲੱਗੇ ਹਿੰਡ।

ਝਾੜੂ ਦੇ ਤੀਲਿਆਂ ਵਾਂਗ, ਇੱਕ ਇੱਕ ਕਰਕੇ ਗਏ ਨੇ ਖਿੰਡ,
ਫੋਕੇ ਰਹਿ ਗਏ ਵਿਖਾਵੇ
, ਜਿਵੇਂ ਖੂਹ ਦੀ ਖਾਲੀ ਟਿੰਡ।

ਵੱਢੀ ਜਾਣ ਬਾਗ ਤੇ ਬਗੀਚੇ, ਤੇ ਬੀਜੀ ਜਾਣ ਰਿੰਡ,
ਖਾਲੀ ਹੋਏ ਘਰਾਂ ਵਿੱਚ
, ਖੱਖਰ ਲਾਈ ਬੈਠੇ ਨੇ ਭਰਿੰਡ।

ਬਜੁਰਗ ਬੈਠੇ ਰਾਹ ਤੱਕਦੇ, ਕਦੋਂ ਪੁੱਤ ਸਾਡਾ ਆਉ ਪਿੰਡ,
ਸਿਵਿਆਂ ਦੀ ਅੱਗ ਕਦੇ
, ਸੀਨੇ ਵਿੱਚ ਪਾਉਂਦੀ ਨਹੀਂਓਂ ਠੰਢ।

ਪਰ੍ਹਾਂ ਲਾਹ ਕੇ ਸੁੱਟਦੇ, ਜੋ ਚੁੱਕੀ ਫਿਰੇਂ ਗਮਾਂ ਦੀ ਪੰਡ,
ਲੋਕ ਹੱਸਦੇ ਵਸਦੇ ਰਹਿਣ
, ਸ਼ਹਿਰ ਰਹਿਣ ਭਾਵੇਂ ਪਿੰਡ
                        **

5.   ਭ੍ਰਿਸ਼ਟਾਚਾਰ

ਗੁੜ ਦੇ ਲਾਲਚ ਵਿੱਚ ਆ ਕੇ,
ਅੱਜ ਕੱਲ੍ਹ ਚੋਰਾਂ ਦੇ ਬਣ ਗਏ ਯਾਰ ਕੁੱਤੇ।

ਜਿਨ੍ਹਾਂ ਸਾਹਮਣੇ ਪਰਿੰਦਾ ਵੀ ਨਹੀਂ ਸੀ ਪਰ ਮਾਰਦਾ,
ਇੰਨੇ ਹੁੰਦੇ ਸੀ ਖੁੰਖਾਰ ਕੁੱਤੇ।

ਦੇਣ ਦਗਾ ਲੱਗ ਪਏ ਮਾਲਕਾਂ ਨੂੰ,
ਜਿਹੜੇ ਬੜੇ ਕਹਾਉਂਦੇ ਸੀ ਵਫਾਦਾਰ ਕੁੱਤੇ।

ਚੋਰ ਭਾਵੇਂ ਲੁੱਟੀ ਜਾਣ ਦਿਨ ਦੀਵੀ,
ਪਰ ਘਰੋਂ ਨਾ ਨਿਕਲਦੇ ਬਾਹਰ ਕੁੱਤੇ।

ਸ਼ਾਇਦ ਕਦੇ ਕਿਸੇ ਨੇ ਸੋਚਿਆ ਵੀ ਨਾ ਹੋਵੇ,
ਇੰਨਾ ਸਿੱਖ ਜਾਣਗੇ ਭ੍ਰਿਸ਼ਟਾਚਾਰ ਕੁੱਤੇ।

ਹੱਥਾਂ ਵਿੱਚ ਰਹਿ ਗਈਆਂ ਫੜੀਆਂ ਸੰਗਲੀਆਂ,
ਵੇਖਦਿਆਂ ਵੇਖਦਿਆਂ ਹੋ ਗਏ ਫਰਾਰ ਕੁੱਤੇ।

ਤੂੰ ‘ਜਸਵਿੰਦਰਾ’ ਕਿਉਂ ਅੰਨ ਬਰਬਾਦ ਕਰਦਾਂ,
ਘਰ ਵਿੱਚ ਰੱਖ ਕੇ ਇੰਨੇ ਬੇਕਾਰ ਕੁੱਤੇ

             *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1887)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

Jaswinder S Bhuleria

Jaswinder S Bhuleria

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)

More articles from this author