JaswinderSBhuleria8ਪਹਿਲੇ ਏਕ ਡਾਕਟਰ ਆਇਆ ... ਫਿਰ ਦੂਸਰਾ ... ਫਿਰ ਤੀਸਰਾ ...
(22 ਜਨਵਰੀ 2025)

 

ਪਿਛਲੇ ਮਹੀਨੇ ਮੈਂ ਦਿੱਲੀ ਤੋਂ ਮੁੰਬਈ ਵਾਲੀ ਰੇਲ ਗੱਡੀ ਵਿੱਚ ਸਫ਼ਰ ਕਰ ਰਿਹਾ ਸੀਗੱਡੀ ਵਿੱਚ ਕਈ ਪ੍ਰਕਾਰ ਦੇ ਯਾਤਰੀ ਸਫ਼ਰ ਕਰਦੇ ਹਨਕਈਆਂ ਯਾਤਰੀਆਂ ਦੀ ਆਦਤ ਹੁੰਦੀ ਹੈ ਕਿ ਉਹ ਗੱਡੀ ਵਿੱਚ ਬੈਠਦਿਆਂ ਸਾਰ ਹੀ ਜਾਂ ਤਾਂ ਕੋਈ ਕਿਤਾਬ ਪੜ੍ਹਨ ਲੱਗ ਜਾਣਗੇ ਜਾਂ ਫਿਰ ਮੋਬਾਇਲ ਅੱਜਕਲ ਬਹੁਤੇ ਲੋਕ ਬੈਠਦਿਆਂ ਸਾਰ ਆਪਣੇ ਬੈਗਾਂ ਵਿੱਚੋਂ ਮੋਬਾਇਲ ਦੇ ਚਾਰਜਰ ਕੱਢ ਲੈਂਦੇ ਹਨ ਤੇ ਮੋਬਾਇਲ ਨਾਲ ਜੋੜਕੇ ਦੂਸਰੀ ਦੁਨੀਆਂ ਵਿੱਚ ਚਲੇ ਜਾਂਦੇ ਹਨਗੱਡੀ ਵਿੱਚ ਕੌਣ ਆ ਰਿਹਾ ਹੈ, ਕੌਣ ਜਾ ਰਿਹਾ ਹੈ, ਉਨ੍ਹਾਂ ਨੂੰ ਕੋਈ ਸਾਰ ਨਹੀਂ ਹੁੰਦੀਕਈਆਂ ਯਾਤਰੀਆਂ ਦੀ ਆਦਤ ਹੁੰਦੀ ਹੈ ਕਿ ਉਹ ਸਾਰੀਆਂ ਸਵਾਰੀਆਂ ਦਾ ਧਿਆਨ ਰੱਖਦੇ ਹਨ, ਹਰ ਇੱਕ ਨਾਲ ਗੱਲਬਾਤ ਕਰਦੇ ਰਹਿੰਦੇ ਹਨ। ਉਹਨਾਂ ਦਾ ਮੰਨਣਾ ਹੁੰਦਾ ਹੈ ਕਿ ਇਵੇਂ ਸਫ਼ਰ ਸੁਹਾਵਣਾ ਹੋ ਜਾਂਦਾ ਹੈ, ਸਫ਼ਰ ਵਿੱਚ ਥਕਾਵਟ ਵੀ ਨਹੀਂ ਹੁੰਦੀਆਪਣਿਆਂ ਨਾਲ ਤਾਂ ਅਸੀਂ ਕਦੋਂ ਵੀ ਮਿਲ ਬੈਠ ਸਕਦੇ ਹਾਂ, ਪਰਦੇਸੀਆਂ ਨਾਲ ਕਦੋਂ ਤੇ ਕਿੱਥੇ ਮਿਲਿਆ ਜਾਂਦਾ ਹੈ

ਉਸ ਦਿਨ ਮੇਰੇ ਸਾਹਮਣੇ ਵਾਲੀ ਸੀਟ ਤੇ ਇੱਕ 26-27 ਸਾਲ ਦਾ ਨੌਜਵਾਨ ਮੁੰਡਾ ਆਇਆਆਉਂਦਿਆਂ ਹੀ ਉਹ ਸੀਟ ਉੱਤੇ ਲੰਮਾ ਪੈ ਗਿਆਉਸ ਦੇ ਨਾਲ ਦੋ ਜਣੇ ਹੋਰ ਸਨ, ਇੱਕ ਔਰਤ ਤੇ ਇੱਕ ਆਦਮੀ ਸੀ ਮੈਨੂੰ ਪਹਿਲਾਂ ਪਤਾ ਨਹੀਂ ਲੱਗਾ ਕਿ ਇਨ੍ਹਾਂ ਤਿੰਨਾਂ ਦਾ ਆਪਸ ਵਿੱਚ ਕੀ ਰਿਸ਼ਤਾ ਹੈਮੈਂ ਹੱਸਦੇ ਹੱਸਦੇ ਨੇ ਉਸ ਨੌਜਵਾਨ ਨੂੰ ਕਿਹਾ, “ਗਭਰੂਆ ਕਿਆ ਬਾਤ ਹੈ, ਆਪ ਤੋਂ ਅਹੀ ਨੌਜਵਾਨ ਹੋਆਤੇ ਹੀ ਲੰਬੇ ਪੜ ਗਏ ਹੋ, ਦਿਨ ਵੇਲੇ ਕੌਨ ਸੋਤਾ ਹੈ?”

ਉਸ ਮੁੰਡੇ ਨੂੰ ਮੇਰਾ ਮਜ਼ਾਕੀਆ ਲਹਿਜਾ ਚੰਗਾ ਨਾ ਲੱਗਾਬੇਸ਼ਕ ਉਹ ਬੋਲਿਆ ਨਹੀਂ, ਪਰ ਮੈਂ ਸਮਝ ਗਿਆਉਸ ਦੇ ਨਾਲ ਵਾਲੇ ਵੀ ਔਖੇ ਸੌਖੇ ਉਸੇ ਹੀ ਸੀਟ ’ਤੇ ਬੈਠ ਗਏਉਹਨਾਂ ਦੇ ਚਿਹਰਿਆਂ ’ਤੇ ਪ੍ਰੇਸ਼ਾਨੀ ਝਲਕ ਰਹੀ ਸੀ ਮੈਂ ਜ਼ਿਆਦਾ ਗਹੁ ਨਾ ਕੀਤਾਥੋੜ੍ਹੇ ਜਿਹੇ ਚਿਰ ਬਾਅਦ ਸਾਹਮਣੇ ਵਾਲੇ ਆਦਮੀ ਨੇ ਮੈਨੂੰ ਕਿਹਾ, “ਸਰਦਾਰ ਜੀ, ਊਪਰ ਵਾਲੀ ਸੀਟ ਖਾਲੀ ਹੈ?”

ਮੈਂ ਕਿਹਾ, ਹਾਂ ਜੀ ਖਾਲੀ ਹੈ ਪਰ ਰਾਤ ਦੇ ਸਮੇਂ ਇੱਥੇ ਵੀ ਇੱਕ ਜਨਾ ਆਵੇਗਾਉਹ ਆਪਣੇ ਦੋਸਤਾਂ ਕੋਲ ਬੈਠਾ ਹੈਉਹ ਕਹਿਣ ਲੱਗਾ, “ਚਲੋ ਭਾਈ, ਜਿਤਨੀ ਦੇਰ ਵੋਹ ਨਹੀਂ ਆਤਾ ਉਤਨੀ ਦੇਰ ਤਕ ਹਮਾਰੀ ਫੈਮਲੀ ਆਰਾਮ ਕਰ ਲੇਤੀ ਹੈ

ਫਿਰ ਸਾਹਮਣੇ ਵਾਲੀ ਔਰਤ ਉੱਪਰਲੀ ਸੀਟ ’ਤੇ ਚਲੀ ਗਈਲੜਕਾ ਸਿੱਧਾ ਸੀਟ ਉੱਤੇ ਲੰਮਾ ਪੈ ਗਿਆਉਹ ਆਦਮੀ ਮੇਰੇ ਨਾਲ ਆ ਕੇ ਬੈਠ ਗਿਆਸਾਡਾ ਦੋਹਾਂ ਦਾ ਗੱਲਾਂਬਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆਉਸ ਨੇ ਆਪਣੀ ਦੁੱਖਾਂ ਦੀ ਪਟਾਰੀ ਖੋਲ੍ਹਣ ਲੱਗਿਆਂ ਝੱਟ ਨਾ ਲਾਇਆਉਹ ਕਹਿਣ ਲੱਗਾ, “ਸੁਣੋ ਸਰਦਾਰ ਜੀ, ਮੁਝੇ ਪਤਾ ਨਹੀਂ ਆਪ ਕੇ ਪੰਜਾਬ ਮੇ ਡਾਕਟਰ ਕੇਸੇ ਹੋਂਗੇ, ਹਮਾਰੇ ਸਾਈਡ ਤੋ ਪੂਛੋ ਮੱਤ” ਮੈਂ ਕਿਹਾ, “ਹਮਾਰੀ ਸਾਈਡ ਤੋਂ ਲੋਗ ਡਾਕਟਰ ਕੋ ਭਗਵਾਨ ਮਾਨਤੇ ਹੈਂ

“ਭਈ ਮਾਨਤੇ ਹੋਂਗੇ ... ਪਰ ਹਮਾਰੀ ਸਾਈਡ ਤੋਂ ਡਾਕਟਰ ਕਮ ਹੈਂ, ਜਮਦੂਤ ਜ਼ਿਆਦਾ ਹੋਤੇ ਹੈਂ

“ਜਮਦੂਤੋਂ ਕੇ ਬਾਰੇ ਮੇਂ ਲੋਗ ਬੋਲਤੇ ਸੁਨੇ ਹੈਂ, ਦੇਖੇ ਤੋ ਕਿਸੀ ਨੇ ਕਭੀ ਨਹੀਂ ਹੋਂਗੇ

“ਹਮਨੇ ਦੇਖੇ ਹੈਂ, ਹਮਾਰੇ ਮਹਾਰਾਸ਼ਟਰ ਮੇ ਆਨਾ, ਮੈਂ ਆਪ ਕੋ ਅੱਛੀ ਤਰ੍ਹਾ ਜੀਤੇ ਜਾਗਤੇ ਜਮਦੂਤ ਦਿਖਾਊਂਗਾਯਹ ਮੇਰਾ ਇਕਲੌਤਾ ਬੇਟਾ ਹੈ, ਮੈਂ ਇਸੇ ਜਮਦੂਤੋਂ ਕੀ ਜਕੜ ਸੇ ਛੁਡਵਾ ਕਰ ਲਾਇਆ ਹੂੰ

“ਭਈ ਵੋਹ ਕੈਸੇ?”

“ਲੋ, ਸਨੋ ਇਸ ਕੀ ਕਹਾਨੀ। ਮੇਰੇ ਬੇਟੇ ਕੋ ਛਾਤੀ ਮੇਂ ਥੋੜ੍ਹੀ ਸੀ ਦਰਦ ਹੂਈਹਮ ਭਗਾ ਕਰ ਏਕ ਨਜ਼ਦੀਕ ਕੇ ਕਲੀਨਿਕ ਮੇ ਲੇ ਗਏਕਲੀਨਿਕ ਵਾਲੇ ਨੇ ਥੋੜਾ ਸਾ ਦੇਖਾ, ਬਗੈਰ ਦਵਾਈ ਕੇ ਹਮੇ ਆਗੇ ਏਕ ਹਸਪਤਾਲ ਮੇ ਭੇਜ ਦੀਆਜਬ ਹਮ ਹਸਪਤਾਲ ਮੇ ਗਏ, ਉਨਹੋਂਨੇ ਇਸੇ ਸਟ੍ਰੈਚਰ ਪਰ ਲਿਟਾ ਦੀਆਜਲਦੀ ਜਲਦੀ ਐਮਰਜੈਂਸੀ ਮੇ ਲੇਕਰ ਚਲੇ ਗਏਜਾਤੇ ਹੀ ਉਨਹੋਂਨੇ ਨੇ ਆਕਸੀਜਨ ਵਾਲੀ ਕੁੱਪੀ ਸੀ ਮੂੰਹ ਪਰ ਚੜ੍ਹਾ ਦੀਪਹਿਲੇ ਏਕ ਡਾਕਟਰ ਆਇਆ ... ਫਿਰ ਦੂਸਰਾ ... ਫਿਰ ਤੀਸਰਾਤੀਨੋ ਨੇ ਆਂਖੋਂ ਆਂਖੋਂ ਮੇਂ ਆਪਸ ਮੇ ਕੋਈ ਬਾਤਚੀਤ ਕੀ। ਮੁਝੇ ਏਕ ਪਾਸੇ ਕਰਕੇ ਕਹਿਨੇ ਲਗੇ, “ਭਾਈ ਸਾਹਿਬ, ਇਸ ਕੋ ਹਾਰਟ ਅਟੈਕ ਆਇਆ ਹੈਆਪ ਜਲਦੀ ਜਲਦੀ ਤੀਨ ਚਾਰ ਲੱਖ ਰੁਪਏ ਕਾ ਬੰਦੋਬਸਤ ਕਰੋ

ਮੈਨੇ ਕਿਹਾ, “ਡਾਕਟਰ ਜੀ, ਹਮਾਰੇ ਪਾਸ ਇਤਨੇ ਪੈਸੇ ਅਬੀ ਕਹਾਂ ਸੇ ਆਏਂਗੇ?”

ਉਨ ਮੇ ਸੇ ਏਕ ਡਾਕਟਰ ਬੋਲਾ, “ਹਮ ਆਪ ਕੋ ਬੁਲਾ ਕਰ ਯਹਾਂ ਨਹੀਂ ਲਾਯੇ, ਬਤਾਉ ਇਸ ਕਾ ਓਪਰੇਸ਼ਨ ਕਰੇਂ ਯਾ ਨਾ ਕਰੇਂ

ਇਸੀ ਬਾਤਚੀਤ ਕੇ ਦਰਮਿਆਨ ਹਮਾਰੇ ਰਿਸ਼ਤੇਦਾਰ ਭੀ ਵਹਾਂ ਪਹੁੰਚ ਗਏਰਿਸ਼ਤੇਦਾਰੋਂ ਨੇ ਹਮੇ ਹੌਸਲਾ ਦੀਆ, ਮੈਨੇ ਓਪਰੇਸ਼ਨ ਕੇ ਲਿਏ ਹਾਂ ਕਰ ਦੀਬੱਸ ਚੰਦ ਹੀ ਮਿਨਟੋਂ ਮੇ ਉਨਹੋਂਨੇ ਮੇਰੇ ਬੇਟੇ ਕਾ ਓਪਰੇਸ਼ਨ ਕਰ ਦੀਆ ਔਰ ਬੋਲੇ, ਇਸ ਕੇ ਤੀਨ ਸਟੈਂਟ ਪੜੇ ਹੈਚਾਰ ਪਾਂਚ ਦਿਨ ਬਾਅਦ ਇਸੇ ਛੁੱਟੀ ਮਿਲ ਜਾਏਗੀ... ਤੀਸਰੇ ਦਿਨ ਹਮੇਂ ਉਸੀ ਹਸਪਤਾਲ ਮੇ ਏਕ ਨਰਸ ਮਿਲ ਗਈ। ਵਹ ਨਰਸ ਦੂਰ ਸੇ ਰਿਸ਼ਤੇਦਾਰੀ ਮੇ ਹਮਾਰੀ ਬਹਨ ਲਗਤੀ ਥੀਵੈਸੇ ਪਹਿਲੇ ਹਮ ਉਸ ਸੇ ਕਭੀ ਹਸਤਪਤਾਲ ਮੇ ਮਿਲੇ ਨਹੀਂ ਥੇਜਬ ਉਸਨੇ ਹਮੇ ਪੂਛਾ, ਆਪ ਯਹਾਂ ਕੈਸੇ ਭਈਆ? ਮੈਨੇ ਅਪਨੀ ਸਾਰੀ ਕਹਾਨੀ ਉਸੇ ਸੁਨਾ ਦੀਵੋਹ ਹੈਰਾਨ ਹੋ ਗਈ ਔਰ ਬੋਲੀ, ਵੋਹ ਜੋ ਮਰੀਜ਼ ਪਰਸੋਂ ਰਾਤ ਕੋ ਗੈਸ ਕੀ ਵਜਾਹ ਸੇ ਆਇਆ ਥਾ? ਵੋਹ ਆਪ ਕਾ ਬੇਟਾ ਹੈ? ਮੈਂ ਹੈਰਾਨ ਹੋ ਗਯਾਮੈਨੇ ਬੋਲਾ, ਆਪ ਬੋਲਤੀ ਹੈਂ ਕਿ ਉਸੇ ਗੈਸ ਕੀ ਵਜਾਹ ਸੇ ਪ੍ਰੇਸ਼ਾਨੀ ਆਈ ਥੀ? ਡਾਕਟਰੋਂ ਨੇ ਤੋਂ ਹਾਰਟ ਅਟੈਕ ਕਹਿ ਕਰ ਤੀਨ ਸਟੈਂਟ ਭੀ ਡਾਲ ਦੀਏ ਹੈਂ ਵੋਹ ਬੋਲੀ, ਭਾਈ ਸਾਹਿਬ, ਮੈਨੇ ਖੁਦ ਅਪਨੇ ਡਾਕਟਰੋਂ ਕੇ ਮੂੰਹ ਸੇ ਸੁਨਾ ਥਾ ... ਅਸਲ ਮੇਂ ਇਸ ਕੋ ਥੋੜ੍ਹੀ ਸੀ ਗੈਸ ਕੀ ਪ੍ਰੌਬਲਮ ਆਈ ਹੈ ... ਹਸਪਤਾਲ ਕੇ ਖਰਚੇ ਵੀ ਜ਼ਿਆਦਾ ਹੈ, ਡਾਕਟਰੋਂ ਕੋ ਤਨਖਾਹ ਵੀ ਦੇਨੀ ਹੈਇਸ ਕੇ ਇਲਾਵਾ ਬਿਲਡਿੰਗ ਕੀ ਉਸਾਰੀ ਭੀ ਹੋ ਰਹੀ ਹੈ ਨਈ ਮਸ਼ੀਨ ਵੀ ਲਾਨਾ ਹੈਅਗਰ ਸਭੀ ਕੋ ਫਰੀ ਮੇਂ ਛੋੜਤੇ ਜਾਏਂਗੇ, ਇਸ ਹਸਪਤਾਲ ਕਾ ਕਿਆ ਹੋਗਾ? ... ... ... ਉਸ ਨਰਸ ਨੇ ਸਾਰੀ ਬਾਤ ਹਮੇ ਬਤਾ ਦੀ ਔਰ ਬੋਲੀ, ਭਈਆ, ਯਹ ਬਾਤ ਕਿਸੀ ਔਰ ਕੋ ਮੱਤ ਬਤਾਨਾ, ਮੇਰੀ ਨੌਕਰੀ ਚਲੀ ਜਾਏਗੀਆਪ ਐਸੇ ਕਰੋ, ਇਸੇ ਛੁੱਟੀ ਦਿਲਵਾ ਕਰ ਡਹਿਲੀ ਏਮਜ਼ ਹਸਪਤਾਲ ਮੇ ਲੇ ਜਾਓ, ਸਭ ਠੀਕ ਹੋ ਜਾਏਗਾਹਮਾਰੇ ਹਸਪਤਾਲ ਮੇ ਸਭੀ ਡਾਕਟਰ ਜੀਤੇ ਜਾਗਤੇ ਜਮਦੂਤ ਹੈਂਅਗਰ ਆਪ ਨੇ ਦੇਰੀ ਕਰ ਦੀ ਤੋ ਹੋ ਸਕਤਾ ਹੈ, ਇਸੇ ਕੌਮਾ ਮੇ ਪਹੁੰਚਾ ਦੇਂ ... ... ... ਸਰਦਾਰ ਜੀ, ਹਮ ਤੋ ਇਸ ਮੁਸੀਬਤ ਕੇ ਮਾਰੇ ਹੂਏ ਆਏਂ ਹੈ...”

ਮਰਾਠਾ ਜਿਵੇਂ ਜਿਵੇਂ ਆਪਣੀ ਇਹ ਜਮਦੂਤਾਂ ਨਾਲ ਪਏ ਵਾਹ ਦੀ ਦਰਦਨਾਕ ਕਹਾਣੀ ਸੁਣਾ ਰਿਹਾ ਸੀ, ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਸੀ ਕਿ ਕਿੱਧਰੇ ਸਾਡੇ ਵਾਲੇ ਪਾਸੇ ਦੇ ਡਾਕਟਰ ਵੀ ਤਾਂ ਨਹੀਂ ਜਿਊਂਦਿਆਂ ਲਈ ਜਮਦੂਤ ਬਣੇ ਬੈਠੇ? ਅੱਜਕਲ ਹਰ ਕਿਸੇ ਦੇ ਮੂੰਹੋਂ ਇਹੋ ਹੀ ਸੁਣੀਦਾ ਹੈ ਕਿ ਮੇਰੇ ਇੰਨੇ ਸਟੈਂਟ ਪਏ ਹੋਏ ਹਨ, ... ਫਲਾਣੇ ਦੇ ਐਨੇ ਸਟੈਂਟ ਪਏ ਹੋਏ ਹਨ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Jaswinder S Bhuleria

Jaswinder S Bhuleria

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)

More articles from this author