JaswinderSBhuleria7ਮੰਨ ਲਉ ਕਿ ਕਿਸੇ ਸਮੇਂ ਕੋਈ ਸਮੱਸਿਆ ਵੀ ਜਾਂਦੀ ਹੈਕਿਸੇ ਪਰਿਵਾਰ ਦੇ ਮੈਂਬਰ ਨਾਲ ...
(27 ਮਾਰਚ 2026)


ਸ਼ਾਇਦ ਕੋਈ ਹੀ ਇਹੋ ਜਿਹਾ ਦਿਨ ਲੰਘਦਾ ਹੋਵੇ
, ਜਿਸ ਦਿਨ ਕੋਈ ਆਤਮ ਹੱਤਿਆ ਦੀ ਖਬਰ ਪੜ੍ਹਨ ਸੁਣਨ ਨਾ ਮਿਲੇ। ਹੁਣ ਲੋਕਾਂ ਨੇ ਆਤਮ ਹੱਤਿਆ ਕਰਨ ਦਾ ਇੱਕ ਰਿਵਾਜ਼ ਹੀ ਬਣਾ ਲਿਆ ਹੈ। ਗਰੀਬ ਵੀ ਆਤਮ ਹੱਤਿਆ ਕਰ ਰਿਹਾ ਹੈ, ਅਮੀਰ ਵੀ ਆਤਮ ਹੱਤਿਆ ਕਰ ਰਿਹਾ ਹੈ। ਮੁਲਜ਼ਮ ਵੀ ਤੇ ਮੁਲਾਜ਼ਮ ਵੀ। ਇਹ ਗੱਲ ਸਮਝ ਤੋਂ ਬਾਹਰ ਹੁੰਦੀ ਜਾ ਰਹੀ ਹੈ। ਕਿਸੇ ਨੂੰ ਘਰ ਦੀ ਪਰੇਸ਼ਾਨੀ ਅਤੇ ਕਿਸੇ ਨੂੰ ਸਰਕਾਰੀ ਮਹਿਕਮੇ ਤੋਂ ਪਰੇਸ਼ਾਨੀ। ਕਿਸੇ ਨੂੰ ਨਸ਼ੇ ਤੋਂ ਰੋਕਣ ’ਤੇ ਪਰੇਸ਼ਾਨੀ ਅਤੇ ਕਿਸੇ ਨੂੰ ਪੈਸੇ ਤੋਂ ਪਰੇਸ਼ਾਨੀ। ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਤੋਂ ਮੁਕਤ ਹੋਣ ਲਈ ਆਤਮ ਹੱਤਿਆ ਦੇ ਰਾਹ ਤੁਰ ਪੈਣਾ ਕਿਹੜੀ ਬਹਾਦਰੀ ਦਾ ਕੰਮ ਹੈ। ਲੋਕਾਂ ਨੇ ਇਹ ਸੌਖਾ ਹੀ ਤਰੀਕਾ ਲੱਭ ਲਿਆ ਹੈ। ਆਪਣੀ ਆਤਮ ਹੱਤਿਆ ਕਰ ਲੈਣੀ। ਆਤਮ ਹੱਤਿਆ ਕਰਨਾ ਕੋਈ ਚੰਗੀ ਗੱਲ ਨਹੀਂ ਹੈ। ਜਿਹੜਾ ਇਨਸਾਨ ਆਤਮ ਹੱਤਿਆ ਕਰ ਲੈਂਦਾ ਹੈ। ਉਸ ਨੂੰ ਪੁੱਛਣ ਵਾਲਾ ਕੋਈ ਹੋਵੇ ਕਿ ਤੇਰੇ ਹੁੰਦਿਆਂ ਪਰਿਵਾਰ ਨੂੰ ਕਿੰਨੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪੈਂਦਾ ਸੀ। ਫਿਰ ਤੇਰੇ ਜਾਣ ਤੋਂ ਬਾਅਦ ਤੇਰੇ ਪਰਿਵਾਰ ਦਾ ਕੀ ਬਣੇਗਾ। ਇੱਕ ਵਾਰ ਆਪਣੀ ਜੀਵਨ ਲੀਲ੍ਹਾ ਖਤਮ ਕਰਨ ਤੋਂ ਪਹਿਲਾਂ ਇਹ ਵੀ ਸੋਚਣਾ ਬਣਦਾ ਹੈ। ਆਤਮ ਹੱਤਿਆ ਕਰਨਾ ਬੁਜ਼ਦਿਲ ਇਨਸਾਨ ਦਾ ਕੰਮ ਹੈ। ਆਤਮ ਹੱਤਿਆ ਕਰਨ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ, ਸਗੋਂ ਪਰੇਸ਼ਾਨੀਆਂ ਹੋਰ ਜ਼ਿਆਦਾ ਵਧ ਜਾਂਦੀਆਂ ਹਨ। ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਕਾਨੂੰਨ ਬਣੇ ਹੋਏ ਹਨ ਜੇ ਕੋਈ ਕਿਸੇ ਦੇ ਨਾਲ ਵਧੀਕੀ ਕਰਦਾ ਹੈ ਤਾਂ ਉਹ ਕਾਨੂੰਨ ਦਾ ਸਹਾਰਾ ਲੈ ਕੇ ਆਪਣਾ ਮਸਲਾ ਹੱਲ ਕਰ ਸਕਦਾ ਹੈ। ਪਰ ਜੋ ਇੱਕ ਸਾਡੇ ਸਾਹਮਣੇ ਤਸਵੀਰ ਨਜ਼ਰ ਆ ਰਹੀ ਹੈ ਕਿ ਫਲਾਣੇ ਨੇ ਫਲਾਣੇ ਦਾ ਕੰਮ ਨਹੀਂ ਕੀਤਾ। ਫਲਾਣੇ ਨੇ ਮੇਰੀ ਬੇਇੱਜ਼ਤੀ ਕੀਤੀ ਹੈ, ਇਸ ਕਰਕੇ ਮੈਂ ਆਪਣੀ ਆਤਮਹੱਤਿਆ ਕਰ ਰਿਹਾ ਹਾਂ। ਇਹਨੇ ਇੰਜ ਨਹੀਂ ਕੀਤਾ ਮੈਂ ਇਸ ਕਰਕੇ, ਉਸਨੇ ਇੰਜ ਨਹੀਂ ਕੀਤਾ ਇਸ ਕਰਕੇ ਮੈਂ ਆਤਮ ਹੱਤਿਆ ਕਰ ਰਿਹਾ ਹਾਂ। ਇਹ ਸਭ ਫਜ਼ੂਲ ਦੀਆਂ ਗੱਲਾਂ ਹਨ। ਇਨਸਾਨ ਕੋਈ ਵੀ ਕਮਲਾ ਨਹੀਂ ਹੁੰਦਾ, ਅੱਗ ਅਤੇ ਮੌਤ ਤੋਂ ਸਭ ਨੂੰ ਡਰ ਲਗਦਾ ਹੈ। ਕੁਝ ਕੁ ਗੱਲਾਂ ਤਾਂ ਅਜਿਹੀਆਂ ਹੁੰਦੀਆਂ ਨੇ ਜਿਸ ਕਰਕੇ ਅੱਡੀਆਂ ਚੁੱਕ ਕੇ ਫਾਹ ਲੈਂਦੇ ਹਨ। ਆਪਣੇ ਵਜੂਦ ਤੋਂ ਜ਼ਿਆਦਾ ਖਰਚ ਕਰ ਲੈਂਦੇ ਨੇ। ਜਦੋਂ ਖਰਚਾ ਪੂਰਾ ਨਹੀਂ ਹੁੰਦਾ, ਫਿਰ ਆਤਮ ਹੱਤਿਆ ਦਾ ਰਾਹ ਫੜ ਲੈਂਦੇ ਨੇ। ਆਤਮ ਹੱਤਿਆ ਕਰਕੇ ਅੱਜ ਤਕ ਤਾਂ ਕਿਸੇ ਦਾ ਕੋਈ ਮਸਲਾ ਹੱਲ ਨਹੀਂ ਹੋਇਆ। ਆਤਮ ਹੱਤਿਆ ਕਰਨ ਵਾਲੇ ਪਰਿਵਾਰ ਨੂੰ ਕੋਈ ਚੰਗਾ ਨਹੀਂ ਸਮਝਦਾ। ਉਸਦੇ ਬੱਚਿਆਂ ਦੇ ਨਾਲ ਕੋਈ ਰਿਸ਼ਤੇਦਾਰੀ ਪਾਉਣ ਦੀ ਹਿੰਮਤ ਵੀ ਨਹੀਂ ਰੱਖਦਾ। ਅੱਜ ਅਸੀਂ ਉਸ ਸਮੇਂ ਵਿੱਚੋਂ ਲੰਘ ਰਹੇ ਹਾਂ ਜਿਹੜਾ ਕਿ ਸਮਾਂ ਬਹੁਤ ਹੀ ਜਾਗਰੂਕਤਾ ਭਰਪੂਰ ਹੈ। ਮਨੁੱਖ ਚੰਦ ’ਤੇ ਗੇੜੇ ਮਾਰ ਰਹੇ ਹਨ। ਉਸਨੇ ਸਾਰੇ ਬ੍ਰਹਮੰਡ ਨੂੰ ਆਪਣੀ ਮੁੱਠੀ ਵਿੱਚ ਬੰਦ ਕਰ ਲਿਆ ਹੈ। ਫਿਰ ਵੀ ਸਾਡੀ ਸੋਚ ਬਿਨਾਂ ਕਿਸੇ ਮਤਲਬ ਤੋਂ ਮੌਤ ਨੂੰ ਕਿਉਂ ਗਲੇ ਲਾ ਰਹੀ ਹੈ? ਮੰਨ ਲਉ ਕਿ ਕਿਸੇ ਸਮੇਂ ਕੋਈ ਸਮੱਸਿਆ ਵੀ ਜਾਂਦੀ ਹੈ, ਕਿਸੇ ਪਰਿਵਾਰ ਦੇ ਮੈਂਬਰ ਨਾਲ ਸਲਾਹ ਮਸ਼ਵਰਾ ਕਰ ਲਉ, ਕਿਸੇ ਰਿਸ਼ਤੇਦਾਰ, ਸਾਕ-ਸਬੰਧੀ ਨੂੰ ਆਪਣੀ ਮੁਸੀਬਤ ਦੱਸੋ; ਤੁਹਾਡੀ ਮੁਸ਼ਕਿਲ ਦਾ ਜ਼ਰੂਰ ਕੋਈ ਹੱਲ ਲੱਭ ਜਾਵੇਗਾ। ਕੋਈ ਵੀ ਪਰੇਸ਼ਾਨੀ ਹੁੰਦੀ ਹੈ, ਉਸਦਾ ਹੱਲ ਕਿਸੇ ਨਾਲ ਸਲਾਹ ਮਸ਼ਵਰਾ ਨਿੱਕਲ ਆਉਂਦਾ ਹੈ। ਮਨੁੱਖਾਂ ਜੀਵਨ ਬੇਹੱਦ ਕੀਮਤੀ ਹੈ, ਇਸ ਜੀਵਨ ਦਾ ਭਰਪੂਰ ਅਨੰਦ ਲੈਣਾ ਚਾਹੀਦਾ ਹੈ। ਆਤਮ ਹੱਤਿਆ ਕਰਨਾ ਇੱਕ ਬਹੁਤ ਹੀ ਕਰੂਰ ਹੈ। ਆਤਮਹੱਤਿਆ ਜੋ ਵੀ ਇਨਸਾਨ ਕਰਦਾ ਹੈ, ਉਹ ਖੁਦ ਤਾਂ ਮਰਦਾ ਹੀ ਹੈ, ਆਪਣੇ ਬਾਕੀ ਪਰਿਵਾਰ ਨੂੰ ਵੀ ਮਾਰ ਦਿੰਦਾ ਹੈ। ਪਿੱਛੇ ਪਰਿਵਾਰ ਵਾਲੇ ਧੱਕੇ ਖਾਣ ਜੋਗੇ ਰਹਿ ਜਾਂਦੇ ਹਨ। ਆਉ ਆਪਾਂ ਸਿਆਣੇ ਬਣੀਏ। ਆਤਮ ਹੱਤਿਆ ਬਾਰੇ ਮਨ ਵਿੱਚੋਂ ਵਿਚਾਰ ਕੱਢ ਦੇਈਏ, ਮੁਸੀਬਤਾਂ ਨਾਲ ਲੜਨ ਲਈ ਤਿਆਰ ਹੋਈਏ। ਜੇ ਕਿਸੇ ਦਾ ਕੋਈ ਮਸਲਾ ਹੈ, ਉਸ ਨੂੰ ਬੈਠ ਕੇ ਨਿਪਟਾਇਆ ਜਾਵੇ, ਆਤਮ ਹੱਤਿਆ ਕਰਕੇ ਨਹੀਂ। ਆਤਮ ਹੱਤਿਆ ਕਿਸੇ ਵੀ ਸਮੱਸਿਆ ਦਾ ਇਲਾਜ ਨਹੀਂ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Jaswinder S Bhuleria

Jaswinder S Bhuleria

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)

More articles from this author