JaswinderSBhuleria7ਸਾਰਾਗੜ੍ਹੀ ਪੋਸਟ ਦੇ ਇਨ੍ਹਾਂ ਸੂਰਬੀਰਾਂ ਨੇ ਦੁਸ਼ਮਣ ਦੀ ਵੱਡੀ ਗਿਣਤੀ ਦੀ ਪਰਵਾਹ ਨਾ ...
(12 ਸਤੰਬਰ 2026)

 

ਪੰਜਾਬੀਆਂ ਵੱਲੋਂ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਪਾਇਆ ਗਿਆ ਯੋਗਦਾਨ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਇੱਕ ਸਾਹਸ, ਸਿਦਕ, ਦ੍ਰਿੜ੍ਹਤਾ ਅਤੇ ਆਪਣੇ ਕਰਤਵ ਪਾਲਣ ਕਰਨ ਵਾਲੀ ਵੀਰਤਾ ਭਰਪੂਰ ਇਤਿਹਾਸਕ ਘਟਨਾ, ਅਦੁੱਤੀ ਜੰਗ ਸਾਰਾਗੜ੍ਹੀ ਨਾਂ ਨਾਲ ਜਾਣੀ ਜਾਂਦੀ ਹੈ 1896 ਵਿੱਚ ਉੱਤਰ ਪੱਛਮੀ ਸਰਹੱਦੀ ਸੂਬੇ ਦੇ ਪਠਾਣਾਂ ਨੇ ਬ੍ਰਿਟਿਸ਼ ਵਪਾਰੀਆਂ ਨੂੰ ਹਮਲਿਆਂ ਤੋਂ ਬਚਾਉਣ ਦੀ ਨੀਤੀ ਦੇ ਵਿਰੁੱਧ ਵਿਦਰੋਹ ਕਰ ਦਿੱਤਾ, ਇਸ ਇਲਾਕੇ ਵਿੱਚ ਬਰਤਾਨਵੀ ਫ਼ੌਜ ਦੀ ਤਾਇਨਾਤੀ ਖਿਲਾਫ ਜੇਹਾਦ ਛੇੜ ਦਿੱਤਾਇਸ ਵੰਗਾਰ ਦੇ ਮੁਕਾਬਲੇ ਲਈ 31 ਦਸੰਬਰ 1896 ਨੂੰ 36 ਸਿੱਖ (ਹੁਣ 4 ਸਿੱਖ) ਨੂੰ ਸਮਾਨਾ ਰਿੱਜ ’ਤੇ ਤਾਇਨਾਤ ਕਰਨ ਉਪ੍ਰੰਤ ਇਸ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ, ਜਿਸਦੇ ਸਿੱਟੇ ਵਜੋਂ ਬਟਾਲੀਅਨ ਹੈੱਡਕੁਆਰਟਰ ਅਤੇ ਸੱਜੇ ਵਿੰਗ ਦੀ ਅਗਵਾਈ ਦੀ ਵਾਗਡੋਰ ਲੈਫ ਕਰਨਲ ਜੇ ਹਾਊਸਟਨ, ਕਮਾਂਡਿੰਗ ਅਫਸਰ ਨੇ ਸੰਭਾਲੀ2 ਜੂਨ 1897 ਨੂੰ ਲੋਕਹਾਰਟ ਕਿਲ੍ਹੇ ’ਤੇ ਕਬਜ਼ਾ ਕਰ ਲਿਆਫ਼ੌਜੀ ਟੁਕੜੀਆਂ ਨੂੰ ਸਾਰਾਗੜ੍ਹੀ, ਦਾਰ, ਸੰਗਰ, ਸਰਤ੍ਰੋਪ ਕੁੰਗ ਅਤੇ ਗੁਲਸਤਾਨ ਕਿਲ੍ਹੇ ਤਕ ਫੈਲਾਅ ਦਿੱਤਾ, ਜੋ ਇੱਥੋਂ ਲਗਭਗ ਤਕਰੀਬਨ 5 ਮੀਲ ਦੇ ਫ਼ਾਸਲੇ ’ਤੇ ਸੀਖੱਬਾ ਹਿੱਸਾ ਜੋ ਕੈਪਟਨ ਡਬਲਿਊ. ਬੀਗੋਰਡਨ ਦੀ ਕਮਾਂਡ ਹੇਠ ਸੀ, ਨੇ 8 ਜਨਵਰੀ 1897 ਨੂੰ ਪਰਚਿਨਾਰ ’ਤੇ ਕਬਜ਼ਾ ਕਰ ਲਿਆਨਿੱਕੀਆਂ ਨਿੱਕੀਆਂ ਟੁਕੜੀਆਂ ਥਾਲ ਅਤੇ ਸੱਦਾ ਵਿਖੇ ਤਾਇਨਾਤ ਕਰ ਦਿੱਤੀਆਂਲੜਾਈ ਛਿੜਨ ਦੀ ਸੂਰਤ ਵਿੱਚ ਇਨ੍ਹਾਂ ਲਈ ਪੱਕਾ ਗੈਰੀਜਨ ਕੋਹਾਟ ਵਿਖੇ ਸੀ, ਜਿੱਥੇ ਰੀਇਨਫੋਰਸਮੈਂਟ ਦਾ ਬੰਦੋਬਸਤ ਸੀਪ੍ਰੰਤੂ ਇਹ ਜਗ੍ਹਾ ਇਨ੍ਹਾਂ ਪੋਸਟਾਂ ਤੋਂ ਪੰਜਾਹ ਮੀਲ ਦੂਰ ਸੀ ਜਿੱਥੇ ਪਹੁੰਚਣ ਲਈ ਲਾਂਘਾ ਦੁਸ਼ਮਣ ਦੇ ਇਲਾਕੇ ਵਿੱਚੋਂ ਹੀ ਸੀ27 ਅਗਸਤ ਅਤੇ 8 ਸਤੰਬਰ 1897 ਦੇ ਦਰਮਿਆਨ ਉਗਰਜਾਏ ਸੰਪਰਦਾ ਦੇ ਭਾਰੀ ਗਿਣਤੀ ਲੋਕਾਂ ਨੇ ਖੱਬੇ ਵਿੰਗ ’ਤੇ ਧਾਵਾ ਬੋਲ ਦਿੱਤਾ। ਪਰ 10 ਸਤੰਬਰ 1897 ਤਕ ਰੱਖਿਆ ਸੈਨਿਕਾਂ ਵੱਲੋਂ ਹਮਲਾ ਪਛਾੜਦੇ ਹੋਏ ਇਨ੍ਹਾਂ ਧਾੜਵੀਆਂ ਨੂੰ ਖਾਕੀ ਘਾਟੀ ਵਿੱਚ ਜਾਣ ਲਈ ਮਜਬੂਰ ਕਰ ਦਿੱਤਾਜਲਦੀ ਹੀ 10 ਹਜ਼ਾਰ ਦੇ ਕਰੀਬ ਤਾਕਤਵਰ ਅਫਰੀਦੀ ਲਸ਼ਕਰ, ਜਿਸਦੇ ਨਾਲ ਉਗਰਜਾਏ ਵੀ ਸਨ, ਨੇ ਸਮਾਨਾ ਚੌਂਕੀ ’ਤੇ ਜ਼ਬਰਦਸਤ ਹਮਲਾ ਕਰ ਦਿੱਤਾਰੱਖਿਆ ਸੈਨਿਕਾਂ ਨੇ ਇਨ੍ਹਾਂ ਦੇ ਹਰ ਹਮਲੇ ਨੂੰ ਪਛਾੜਦੇ ਹੋਏ ਦੁਸ਼ਮਣ ਨੂੰ ਕਾਫੀ ਜਾਨੀ ਨੁਕਸਾਨ ਪਹੁੰਚਾਇਆ

ਸਾਰਾਗੜ੍ਹੀ ਚੌਕੀ ਦੀ ਮਹੱਤਤਾ ਅਤੇ ਛੋਟੇ ਆਕਾਰ ਨੂੰ ਸਮਝਦੇ ਹੋਏ 12 ਸਤੰਬਰ 1897 ਨੂੰ ਤਕਰੀਬਨ ਅੱਠ ਹਜ਼ਾਰ ਅਫਰੀਕੀ ਉਗਰਜਾਈ ਆਦਿਵਾਸੀਆਂ ਨੇ ਹਮਲਾ ਕਰ ਕੇ ਚੌਂਕੀ ਨੂੰ ਚਾਰ ਚੁਫੇਰੇ ਤੋਂ ਘੇਰ ਲਿਆਇਸ ਤਰ੍ਹਾਂ ਸਾਰਾਗੜ੍ਹੀ ਦੇ ਰੱਖਿਅਕਾਂ ਦਾ ਮੁੱਖ ਰੱਖਿਆ ਦਸਤਿਆਂ ਅਤੇ ਬਾਕੀ ਫ਼ੌਜ ਨਾਲੋਂ ਸੰਪਰਕ ਟੁੱਟ ਗਿਆ ਇਸਦੇ ਸਿੱਟੇ ਵਜੋਂ ਦੁਸ਼ਮਣ ਦੇ ਘੇਰੇ ਵਿੱਚ ਆਈ ਰੱਖਿਆ ਟੁਕੜੀ ਤਕ ਕੋਈ ਰਾਸ਼ਨ, ਗੋਲੀ ਸਿੱਕਾ ਅਤੇ ਰੀਇਨਫੋਰਸਮੈਂਟ ਨਾ ਪਹੁੰਚ ਸਕੀਚੌਕੀ ਕੋਲ ਬਟਾਲੀਅਨ ਹੈੱਡ ਕੁਆਰਟਰ ਨਾਲ ਪਹਾੜੀ ਇਲਾਕੇ ਵਿੱਚ ਸੂਚਨਾ ਪਹੁੰਚਾਉਣ ਦਾ ਉਸ ਸਮੇਂ ਵਿੱਚ ਪ੍ਰਚਲਿਤ ਸਾਧਨ ਸਿਰਫ ਹੈਲੀਓਗ੍ਰਾਫ ਹੀ ਹੁੰਦਾ ਸੀਸਾਰਾਗੜ੍ਹੀ ਦੀ ਗੌਰਵਮਈ ਅਤੇ ਮਹੱਤਵਪੂਰਨ ਲੜਾਈ ਨੇ ਭਿਆਨਕ ਰੁਖ ਉਦੋਂ ਅਪਣਾ ਲਿਆ ਜਦੋਂ ਦੁਸ਼ਮਣ ਦੇ ਵੱਡੇ ਲਸ਼ਕਰ ਨੇ 12 ਸਤੰਬਰ 1897 ਨੂੰ ਸਵੇਰੇ 9.30 ਵਜੇ ਸਾਰਾਗੜ੍ਹੀ ਚੌਕੀ ਦੀ ਹਿਫਾਜ਼ਤ ਟੁਕੜੀ ਦੇ ਸੇਵਾਦਾਰ ਸਮੇਤ 22 ਸਿੱਖ ਸੈਨਿਕਾਂ ’ਤੇ ਪਹਿਲਾ ਹਮਲਾ ਕੀਤਾਰਖਵਾਲਿਆਂ ਨੇ ਦੁਸ਼ਮਣ ਦੇ ਹਮਲੇ ਨੂੰ ਨਾ ਸਿਰਫ ਪਛਾੜਿਆ ਸਗੋਂ ਸੈਂਕੜੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾਸਾਰਾਗੜ੍ਹੀ ਪੋਸਟ ਦੇ ਇਨ੍ਹਾਂ ਸੂਰਬੀਰਾਂ ਨੇ ਦੁਸ਼ਮਣ ਦੀ ਵੱਡੀ ਗਿਣਤੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਨ੍ਹਾਂ ਦੇ ਹਮਲਿਆਂ ਨੂੰ ਨਾਕਾਮਯਾਬ ਬਣਾਇਆਇਹ ਲੜਾਈ ਦਿਨ ਭਰ ਚੱਲਣ ਕਾਰਨ ਇੱਕ ਮੌਕਾ ਅਜਿਹਾ ਆਇਆ, ਜਦੋਂ ਦੁਸ਼ਮਣ ਦੇ ਚੀਫ ਗੁੱਲ ਬਾਦਸ਼ਾਹ ਦੀ ਅਗਵਾਈ ਵਿੱਚ ਲਗਾਤਾਰ ਨਿਰਦੈਇਤਾ ਭਰਪੂਰ ਹਮਲਿਆਂ ਕਾਰਨ ਸਾਰਾਗੜ੍ਹੀ ਦੇ ਰੱਖਿਅਕਾਂ ਦੀ ਗਿਣਤੀ ਲਗਾਤਾਰ ਘਟਣੀ ਸ਼ੁਰੂ ਹੋ ਗਈ ਚੌਕੀ ਦੇ ਚਾਰ ਚੁਫੇਰੇ ਝਾੜੀਆਂ ਨੂੰ ਅੱਗ ਲਾ ਕੇ ਧੂੰਆਂ ਕਰ ਦਿੱਤਾ, ਜਿਸਦਾ ਫ਼ਾਇਦਾ ਉਠਾ ਕੇ ਧਾੜਵੀ ਪੋਸਟ ਅੰਦਰ ਘੁਸਪੈਠ ਕਰਨ ਵਿੱਚ ਕਾਮਯਾਬ ਹੋ ਗਏ ਅਤੇ ਬਾਕੀ ਫ਼ੌਜ ਨੂੰ ਅੰਦਰ ਘੁਸਾਉਣ ਵਿੱਚ ਸਹਾਈ ਹੋਏਗੁਲਸਤਾਨ ਗੈਰੀਜਨ ਇਹ ਸਭ ਕਾਰਵਾਈਆਂ ਦੇਖਦਾ ਰਿਹਾ ਪਰ ਦੋਵੇਂ ਪੋਸਟਾਂ ਵਿੱਚ ਆਪਸੀ ਦੂਰੀ ਹੋਣ ਕਾਰਨ ਕੋਈ ਵੀ ਸਹਾਇਤਾ ਕਰਨ ਵਿੱਚ ਅਸਮਰੱਥ ਰਿਹਾ

ਸਾਰਾਗੜ੍ਹੀ ਪੋਸਟ ਦੇ ਰਖਵਾਲੇ ਹਵਾਲਦਾਰ ਈਸ਼ਰ ਸਿੰਘ ਦੀ ਦਲੇਰਾਨਾ ਅਤੇ ਪ੍ਰਭਾਵਸ਼ਾਲੀ ਕਮਾਨ ਹੇਠ ਜੰਗਜੂਆਂ ਨੇ ਇਹ ਮਤਾ ਪਕਾ ਲਿਆ ਕਿ ਉਹ ਆਪਣੀ ਕੌਮ ਅਤੇ ਪਲਟਨ ਦੀ ਉੱਚ ਕੋਟੀ ਦੀ ਪਰੰਪਰਾ ਅਨੁਸਾਰ ਸੌਂਪੇ ਹੋਏ ਕਾਰਜ ਦੀ ਸੰਪੂਰਨਤਾ ਲਈ ਆਪਣੀ ਜਾਨ ਵਾਰ ਦੇਣਗੇਥੋੜ੍ਹੇ ਜਿਹੇ ਸਿੱਖ ਪਲਟਨ ਦੇ ਬੱਬਰ ਸ਼ੇਰਾਂ ਨੇ ਗਾਰੇ ਦੀ ਕੱਚੀ ਬਣੀ ਚੌਕੀ, ਹਜ਼ਾਰਾਂ ਕਬਾਇਲੀ ਧਾੜਵੀਆਂ ਦਾ ਮੁਕਾਬਲਾ ਕਰਨ ਦੀ ਗੁੜ੍ਹਤੀ ਤਾਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫਰਮਾਨ ਦਾ ਸਿਮਰਨ ਕਰਦਿਆਂ ਦੇਹ ਸ਼ਿਵਾ ਬਰ ਮੋਹਿ ਇਹੈ... ਜਬਿ ਆਵਿ ਕੀ ਅਉਧ ਨਿਦਾਨ ਬਨੈ ਅਭਿ ਹੀ ਰਣਿ ਮਹਿ ਤਬ ਜੂਝ ਮਰੋ।’ ਜੈਕਾਰਿਆਂ ਦੀ ਗੂੰਜ ਵਿੱਚ ਆਖਰੀ ਗੋਲੀ ਅਤੇ ਆਖਰੀ ਸਾਹ ਤਕ ਲੜਦੇ ਹੋਏ ਦੁਸ਼ਮਣ ਦੇ ਛੱਕੇ ਛੁਡਾਉਂਦੇ ਇੱਕ-ਇੱਕ ਕਰ ਕੇ 22 ਸੂਰਬੀਰ ਸ਼ਹਾਦਤ ਦਾ ਜਾਮ ਪੀ ਗਏ ਪਰ ਉਨ੍ਹਾਂ ਆਪਣੇ ਕਬਜ਼ੇ ਹੇਠ ਜ਼ਮੀਨ ਦਾ ਇੱਕ ਇੰਚ ਹਿੱਸਾ ਵੀ ਦੁਸ਼ਮਣਾਂ ਨੂੰ ਲੈਣ ਨਹੀਂ ਦਿੱਤਾ

ਸਾਰਾਗੜ੍ਹੀ ਦੀ ਲੜਾਈ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੇ ਨਾਂ ਇਸ ਪ੍ਰਕਾਰ ਹਨ:

165 ਹਵਲਦਾਰ ਈਸ਼ਰ ਸਿੰਘ, 332 ਨਾਇਕ ਲਾਲ ਸਿੰਘ, 546 ਲਾ. ਨਾਇਕ ਚੰਦਾ ਸਿੰਘ, 1321 ਸਿਪਾਹੀ ਸੁੰਦਰ ਸਿੰਘ, 287 ਸਿ: ਰਾਮ ਸਿੰਘ, 492 ਸਿ: ਉੱਤਮ ਸਿੰਘ, 182 ਸਿ: ਸਾਹਿਬ ਸਿੰਘ, 359 ਸਿ: ਹੀਰਾ ਸਿੰਘ, 687 ਸਿ: ਦਇਆ ਸਿੰਘ, 760 ਸਿ: ਜੀਵਨ ਸਿੰਘ, 791 ਸਿ: ਭੋਲਾ ਸਿੰਘ, 834 ਸਿ: ਨਾਰਾਇਣ ਸਿੰਘ, 814 ਸਿ: ਗੁਰਮੁਖ ਸਿੰਘ, 871 ਸਿ: ਜੀਵਨ ਸਿੰਘ, 1733 ਸਿ: (ਸਿਗਨਲ ਮੈਨ) ਗੁਰ ਸਿੰਘ, 163 ਸਿ: ਰਾਮ ਸਿੰਘ, 1257 ਸਿ: ਭਗਵਾਨ ਸਿੰਘ, 1265 ਸਿ: ਭਗਵਾਨ ਸਿੰਘ, 1556 ਸਿ: ਬੂਟਾ ਸਿੰਘ, 1651 ਸਿ: ਜੀਵਨ ਸਿੰਘ, 1221 ਸਿ: ਨੰਦ ਸਿੰਘ ਅਤੇ ਐੱਨ. ਸੀ. ਈ. ਸੇਵਾਦਾਰ ਦਾਦਅੱਜ ਸਮੁੱਚਾ ਦੇਸ਼ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰ ਰਿਹਾ ਹੈਖਾਸ ਕਰਕੇ ਫਿਰੋਜ਼ਪੁਰ ਵਿਖੇ ਉਨ੍ਹਾਂ ਦੀ ਯਾਦ ਵਿੱਚ ਇੱਕ ਬਹੁਤ ਸੁੰਦਰ ਯਾਦਗਰ ਬਣਾਈ ਹੋਈ ਹੈਨਾਲ ਹੀ ਇੱਕ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਬਿਲਡਿੰਗ ਸੁਸ਼ੋਭਿਤ ਹੈਹਰ ਸਾਲ ਇੱਥੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਫੌਜ ਦੇ ਅਧਿਕਾਰੀਆਂ ਅਤੇ ਸੈਨਿਕਾਂ ਵੱਲੋਂ ਸਰਧਾਂਜ਼ਲੀ ਦਿੱਤੀ ਜਾਂਦੀ ਹੈਐਕਸ ਸਰਵਿਸਮੈਨ ਵੀ ਇੱਥੇ ਹੀ ਉਨ੍ਹਾਂ ਯੋਧਿਆਂ ਨੂੰ ਸਿਰ ਝੁਕਾਉਂਦੇ ਹਨਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਹਨ

ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ,
ਵਤਨ ਪਰ ਮਰ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Jaswinder S Bhuleria

Jaswinder S Bhuleria

Mamdot, Firozpur, Punjab, India.
Phone: (91 - 75891 - 55501)
Email: (Jaswinder.Bhuleria1@gmail.com)

More articles from this author