SSChhina6ਉਹ ਤੱਤ ਜਿਨ੍ਹਾਂ ਤੋਂ ਬਜ਼ੁਰਗ ਵੀ ਪ੍ਰਭਾਵਿਤ ਹੁੰਦੇ ਹਨ, ਉਹ ਹਨ ਉਨ੍ਹਾਂ ਦੇਸ਼ਾਂ ਦੀ ...
(3 ਅਗਸਤ 2026)


ਪਿਛਲੇ ਤਕਰੀਬਨ
50 ਸਾਲਾਂ ਤੋਂ ਪੰਜਾਬ ਤੋਂ ਵਿਦੇਸ਼ਾਂ ਵੱਲ ਪ੍ਰਵਾਸ ਵਿੱਚ ਲਗਾਤਾਰ ਤੇਜ਼ੀ ਆ ਰਹੀ ਹੈ ਅਤੇ ਇਹ ਨਾ ਰੁਕ ਰਿਹਾ ਹੈ ਅਤੇ ਨਾ ਹੀ ਘਟ ਰਿਹਾ ਹੈਅਸਲ ਵਿੱਚ 1849 ਤੋਂ ਪਹਿਲਾਂ ਭਾਰਤ ਦੇ ਹੋਰ ਪ੍ਰਾਂਤਾਂ ਤੋਂ ਬ੍ਰਿਟਿਸ਼ ਕਲੋਨੀਆਂ ਵੱਲ ਪ੍ਰਵਾਸ ਸੀ ਪਰ ਪੰਜਾਬ ਤੋਂ ਨਹੀਂ ਸੀ ਕਿਉਂਕਿ ਇੱਕ ਤਾਂ ਪੰਜਾਬ ਉਸ ਵਕਤ ਦੁਨੀਆਂ ਦਾ ਸਭ ਤੋਂ ਖੁਸ਼ਹਾਲ ਇਲਾਕਾ ਸੀ ਅਤੇ ਇਹ ਭਾਰਤ ਦੇ ਬਾਕੀ ਖੇਤਰਾਂ ਤੋਂ ਉਲਟ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਹਰ ਸੀਇਸ ਪ੍ਰਵਾਸ ਦਾ ਸ਼ੁਰੂ ਹੋਣਾ 1849 ਤੋਂ ਬਾਅਦ ਹੀ ਹੋਇਆ ਤੇ ਹੌਲੀ-ਹੌਲੀ ਇਸ ਵਿੱਚ ਵਾਧਾ ਹੁੰਦਾ ਗਿਆ ਪਰ ਫਿਰ ਵੀ 1960 ਤਕ ਇਹ ਬਹੁਤ ਹੀ ਘੱਟ ਸੀ। ਇੱਥੋਂ ਦੇ ਪ੍ਰਵਾਸੀਆਂ ਨੂੰ ਇੰਗਲੈਂਡ ਦੀ ਸਰਕਾਰ ਵੱਲੋਂ 1960 ਤੋਂ ਬਾਅਦ ਇਸ ਕਰਕੇ ਉਤਸ਼ਾਹਿਤ ਕੀਤਾ ਗਿਆ ਕਿ ਉਸ ਨੂੰ ਕੁਝ ਤਕਨੀਕੀ ਕਾਮਿਆਂ ਦੀ ਲੋੜ ਸੀਉਸ ਵਕਤ ਕੈਨੇਡਾ, ਜੋ ਅੱਜ-ਕੱਲ੍ਹ ਹਰ ਪ੍ਰਵਾਸੀ ਦੀ ਆਖਰੀ ਮਨਚਾਹੀ ਮੰਜ਼ਿਲ ਹੈ, ਉੱਥੇ ਬਹੁਤ ਹੀ ਘੱਟ ਲੋਕ ਗਏ ਸਨ1972 ਤਕ ਕੈਨੇਡਾ ਵਿੱਚ ਇੱਕ ਵਿਵਸਥਾ ਸੀ ਕਿ ਕੋਈ ਵੀ ਯਾਤਰੀ ਕੈਨੇਡਾ ਪਹੁੰਚ ਕੇ  ਪੱਕੇ ਪ੍ਰਵਾਸ ਲਈ ਅਰਜ਼ੀ ਦੇ ਸਕਦਾ ਸੀ ਅਤੇ ਉਸ ਨੂੰ ਪ੍ਰਵਾਸ ਦੀ ਇਜਾਜ਼ਤ ਇਸ ਕਰਕੇ ਮਿਲ ਜਾਂਦੀ ਸੀ ਕਿਉਂ ਜੋ ਉੱਥੇ ਕਿਰਤੀਆਂ ਅਤੇ ਖਾਸ ਕਰਕੇ ਤਕਨੀਕੀ ਕਿਰਤੀਆਂ ਦੀ ਘਾਟ ਸੀਇਸ ਲਈ ਇੰਗਲੈਂਡ ਤੋਂ ਬਾਅਦ ਕੈਨੇਡਾ ਵੱਲ ਭਾਰਤੀ ਪ੍ਰਵਾਸੀਆਂ ਦੀ ਰੁਚੀ ਵਿੱਚ ਵਾਧਾ ਹੋ ਗਿਆ

1970 ਤੋਂ ਪਹਿਲਾਂ ਅਮਰੀਕਾ, ਅਫਰੀਕਾ ਦੇ ਦੇਸ਼ਾਂ ਵਿੱਚ ਜਿਵੇਂ ਕੇਨੀਆ, ਯੂਗਾਂਡਾ, ਦੱਖਣੀ ਅਫਰੀਕਾ, ਅਲਜੀਰੀਆ ਆਦਿ ਵੱਲ ਵੀ ਭਾਰਤੀ ਕਿਰਤੀ ਅਤੇ ਤਕਨੀਕੀ ਮਾਹਿਰ ਜਾਣ ਲੱਗ ਪਏਪਰ 1980 ਤੋਂ ਪਹਿਲਾਂ ਦੇ ਪ੍ਰਵਾਸ ਵਿੱਚ ਇਹ ਵਖਰੇਵਾਂ ਸੀ ਕਿ ਉੱਥੋਂ ਪ੍ਰਵਾਸੀ ਪੈਸੇ ਕਮਾ ਕੇ ਇੱਧਰ ਭੇਜਦੇ ਸਨ ਤੇ ਉਨ੍ਹਾਂ ਦੇ ਵਾਰਿਸ ਉਸ ਪੈਸੇ ਨਾਲ ਜ਼ਮੀਨਾਂ ਖਰੀਦਦੇ ਸਨ ਅਤੇ ਘਰਾਂ ਵਿੱਚ ਸੁਧਾਰ ਕਰਦੇ ਸਨਸਭ ਤੋਂ ਪਹਿਲਾਂ ਪੰਜਾਬ ਦੇ ਦੁਆਬਾ ਖੇਤਰ ਦੇ ਕਾਫੀ ਕਿਰਤੀ ਇੰਗਲੈਂਡ, ਸਿੰਘਾਪੁਰ, ਮਲੇਸ਼ੀਆ ਅਤੇ ਫਿਜ਼ੀ ਆਦਿ ਦੇਸ਼ਾਂ ਵਿੱਚ ਜਾਂਦੇ ਸਨ ਅਤੇ ਇਹੋ ਵਜਾਹ ਸੀ ਕਿ ਦੁਆਬਾ ਖੇਤਰ ਵਿੱਚ ਖੇਤੀ ਦੀਆਂ ਜ਼ਮੀਨਾਂ, ਸਾਰੇ ਪੰਜਾਬ ਤੋਂ ਮਹਿੰਗੀਆਂ ਸਨ ਕਿਉਂਕਿ ਪ੍ਰਵਾਸੀਆਂ ਵੱਲੋਂ ਵੱਡੀਆਂ ਰਕਮਾਂ ਭੇਜੀਆਂ ਜਾਂਦੀਆਂ ਸਨ

ਪਰ 1980 ਤੋਂ ਬਾਅਦ ਪ੍ਰਵਾਸੀਆਂ ਦੇ ਸੁਭਾਅ ਵਿੱਚ ਵੱਡੀ ਤਬਦੀਲੀ ਆਈ ਉਨ੍ਹਾਂ ਨੇ ਆਪਣੇ ਦੇਸ਼ ਵਿੱਚ ਵਾਪਸ ਬੱਚਤਾਂ ਭੇਜਣ ਦੀ ਬਜਾਏ ਉੱਥੇ ਹੀ ਰਹਿਣ ਨੂੰ ਤਰਜੀਹ ਦਿੱਤੀ ਅਤੇ ਆਪਣੀਆਂ ਬੱਚਤਾਂ ਭੇਜੀਆਂ। ਫਿਰ ਵੀ ਅਜੇ ਤਕ ਕੇਰਲਾ ਭਾਰਤ ਦਾ ਉਹ ਪਹਿਲਾ ਦੇਸ਼ ਹੈ ਜਿਸਦੇ ਜ਼ਿਆਦਾ ਲੋਕ ਵਿਦੇਸ਼ਾਂ ਵਿੱਚ ਹਨ ਅਤੇ ਉਨ੍ਹਾਂ ਦੀਆਂ ਜ਼ਿਆਦਾ ਬੱਚਤਾ ਫਿਰ ਕੇਰਲਾ ਆ ਰਹੀਆਂ ਹਨ। ਉਸ ਤੋਂ ਬਾਅਦ ਪੰਜਾਬ ਦਾ ਨੰਬਰ ਆਉਂਦਾ ਹੈ ਜਿਸਦੇ ਪ੍ਰਵਾਸੀਆਂ ਦੀ ਗਿਣਤੀ ਵੀ ਵਧ ਰਹੀ ਹੈ ਅਤੇ ਉਨ੍ਹਾਂ ਦੀਆਂ ਵਾਪਸ ਆ ਰਹੀਆਂ ਬੱਚਤਾਂ ਵੀ ਵਧ ਰਹੀਆਂ ਹਨ ਜਿਹੜੀਆਂ ਪੰਜਾਬ ਦੀ ਆਰਥਿਕਤਾ ਦਾ ਬਹੁਤ ਵੱਡਾ ਅਧਾਰ ਬਣ ਚੁੱਕੀਆਂ ਹਨ। ਸੋਚਣ ਵਾਲੀ ਗੱਲ ਹੈ ਕਿ ਜੇ ਉਹ ਬੱਚਤਾਂ ਪੰਜਾਬ ਨਾ ਆਉਂਦੀਆਂ ਤਾਂ ਪੰਜਾਬ ਦੀ ਪਿਛਲੇ ਸਮਿਆਂ ਤੋਂ ਨਿੱਘਰਦੀ ਹਾਲਤ ਹੋਰ ਕਮਜ਼ੋਰ ਹੋ ਜਾਂਦੀਬਹੁਤ ਸਾਰੇ ਵਿਚਾਰਵਾਨਾਂ ਦਾ ਇਹ ਖਿਆਲ ਹੈ ਅਤੇ ਇਸ ਲਈ ਉਹ ਪ੍ਰਚਾਰ ਵੀ ਕਰ ਰਹੇ ਹਨ ਕਿ ਪੰਜਾਬ ਤੋਂ ਨੌਜਵਾਨਾਂ ਦਾ ਪਰਵਾਸ ਨਹੀਂ ਹੋਣਾ ਚਾਹੀਦਾ ਪਰ ਉਸ ਪ੍ਰਚਾਰ ਦਾ ਕੋਈ ਅਸਰ ਨਹੀਂ ਹੋ ਰਿਹਾ ਕਿਉਂਕਿ ਕੁੱਲੀ, ਗੁੱਲੀ ਅਤੇ ਜੁੱਲੀ, ਜੀਵਨ ਲੋੜਾਂ ਨੂੰ ਤਸੱਲੀਬਖਸ਼ ਹੱਦ ਤਕ ਪ੍ਰਾਪਤ ਕਰਨਾ ਹਰ ਇੱਕ ਦਾ ਕੁਦਰਤੀ ਉਦੇਸ਼ ਹੈ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਮੌਕਿਆਂ ਦੀ ਕਮੀ ਉਨ੍ਹਾਂ ਦੇ ਪ੍ਰਵਾਸ ਨੂੰ ਉਤਸ਼ਾਹਿਤ ਕਰਦੀ ਹੈਇੱਕ ਅੰਕੜੇ ਅਨੁਸਾਰ ਹੁਣ ਤਕ ਕੋਈ 15 ਲੱਖ ਪੰਜਾਬੀ ਵਿਦਿਆਰਥੀ ਭਾਵੇਂ ਪੜ੍ਹਨ ਦੇ ਉਦੇਸ਼ ਨਾਲ ਕੈਨੇਡਾ, ਆਸਟ੍ਰੇਲੀਆ, ਅਫਰੀਕਾ, ਨਿਊਜ਼ੀਲੈਂਡ, ਜਰਮਨੀ ਆਦਿ ਦੇਸ਼ਾਂ ਵਿੱਚ ਗਏ ਸਨ ਪਰ ਹੁਣ ਉਹ ਉੱਥੋਂ ਦੇ ਪੱਕੇ ਵਸਨੀਕ ਬਣ ਚੁੱਕੇ ਹਨਕੈਨੇਡਾ ਦੀ ਅਬਾਦੀ ਕੈਨੇਡਾ ਦੇ ਆਕਾਰ ਦੇ ਅਨੁਸਾਰ ਬਹੁਤ ਘੱਟ ਹੈ ਅਤੇ ਪਿਛਲੇ ਸਮਿਆਂ ਤੋਂ ਕੈਨੇਡਾ ਦੀ ਵਸੋਂ ਤਕਰੀਬਨ ਚਾਰ ਕਰੋੜ ਦੇ ਕਰੀਬ ਹੈ ਜੋ ਪੰਜਾਬ ਦੀ ਵਸੋਂ ਤੋਂ ਥੋੜ੍ਹੀ ਜਿਹੀ ਹੀ ਵੱਧ ਹੈ। ਕੈਨੇਡਾ ਦੀ ਪ੍ਰਤੀ ਕਿਲੋਮੀਟਰ ਘਣਤਾ ਸਿਰਫ 4 ਵਿਅਕਤੀ ਪ੍ਰਤੀ ਕਿਲੋਮੀਟਰ ਤੋਂ ਹੈ ਜਦੋਂ ਕਿ ਪੰਜਾਬ ਦੀ ਘਣਤਾ ਇਸ ਤੋਂ 100 ਗੁਣਾ ਤੋਂ ਵੀ ਵੱਧ ਹੋ ਕੇ 497 ਪ੍ਰਤੀ ਕਿਲੋਮੀਟਰ ਹੈ, ਜਿਹੜੀ ਕਿ ਪੂਰੇ ਭਾਰਤ ਵਿੱਚ 382 ਪ੍ਰਤੀ ਕਿਲੋਮੀਟਰ ਹੈਕੈਨੇਡਾ ਦੀ ਵਸੋਂ ਹਰ ਸਾਲ ਇੱਕ ਫ਼ੀਸਦੀ ਦੀ ਰਫਤਾਰ ਨਾਲ ਘਟ ਰਹੀ ਹੈ, ਜਿਸਦਾ ਅਰਥ ਹੈ ਕਿ ਹਰ ਸਾਲ 4 ਲੱਖ ਨਵੇਂ ਕਿਰਤੀਆਂ ਦੀ ਲੋੜ ਹੈ। ਇਸ ਲਈ ਕੈਨੇਡਾ ਦੀ ਸਰਕਾਰ ਵੱਲੋਂ ਏਸ਼ੀਅਨ ਪ੍ਰਵਾਸੀਆਂ ਨੂੰ ਕਈ ਰਿਆਇਤਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਪੰਜਾਬੀਆਂ ਨੇ ਵੀ ਅਸਾਨੀ ਨਾਲ ਪ੍ਰਾਪਤ ਕਰ ਲਿਆ ਹੈ। ਅੱਜ ਕੱਲ੍ਹ ਪੰਜਾਬੀਆਂ ਦਾ ਪ੍ਰਵਾਸ ਦੁਨੀਆਂ ਦੇ ਸਾਰੇ ਵਿਕਸਿਤ ਦੇਸ਼ਾਂ ਵੱਲ ਵਧ ਰਿਹਾ ਹੈ ਅਤੇ ਜਿਹੜੇ ਲੋਕ ਹੋਰ ਦੇਸ਼ਾਂ ਵਿੱਚ ਜਾਂਦੇ ਵੀ ਹਨ, ਉਨ੍ਹਾਂ ਦੀ ਪੁਰਜ਼ੋਰ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਕੈਨੇਡਾ ਪਹੁੰਚ ਜਾਣ

2018 ਵਿੱਚ ਮੈਂ ਯੂਨਾਨ ਦੇਸ਼ ਗਿਆ ਸੀ ਅਤੇ ਇੱਕ ਐਤਵਾਰ ਮੈਂ ਏਥਨਜ਼ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਗਿਆ। ਮੈਂ ਜਿੰਨੇ ਲੋਕਾਂ ਨੂੰ ਵੀ ਮਿਲਿਆ ਉਹ ਯੂਨਾਨ ਵਿੱਚ ਚੰਗੀ ਕਮਾਈ ਕਰ ਰਹੇ ਸਨ ਪਰ ਉਨ੍ਹਾਂ ਸਾਰਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਕੈਨੇਡਾ ਦੀਆਂ ਅਰਜ਼ੀਆਂ ਲਾਈਆਂ ਹੋਈਆਂ ਹਨ ਤੇ ਉਹ ਹੌਲੀ-ਹੌਲੀ ਉੱਧਰ ਸ਼ਿਫਟ ਕਰਨਾ ਚਾਹੁੰਦੇ ਹਨ। ਆਸਟ੍ਰੇਲੀਆ ਪ੍ਰਵਾਸੀਆਂ ਦੀ ਦੂਸਰੀ ਮੰਜ਼ਿਲ ਹੈ ਪਰ ਆਸਟ੍ਰੇਲੀਆ ਦੀ ਸਰਕਾਰ ਨੇ ਪ੍ਰਵਾਸੀਆਂ ’ਤੇ ਨਜ਼ਰ ਰੱਖੀ ਹੋਈ ਹੈ ਅਤੇ ਸਿਰਫ ਯੋਗਤਾ ਯਾਫਤਾ ਪ੍ਰਵਾਸੀ, ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ, ਉਨ੍ਹਾਂ ਨੂੰ ਹੀ ਉੱਥੇ ਪੱਕੇ ਰਹਿਣ ਦੀ ਇਜਾਜ਼ਤ ਦਿੰਦੀ ਹੈ ਭਾਵੇਂ ਕਿ ਉਸ ਦੇਸ਼ ਦੀ ਵਸੋਂ ਸਿਰਫ 3 ਕਰੋੜ ਹੈ ਜਾਂ ਕੈਨੇਡਾ ਤੋਂ ਵੀ ਘੱਟ ਹੈ

ਭਾਵੇਂ ਭਾਰਤ ਵਸੋਂ ਦੇ ਹਿਸਾਬ ਦੁਨੀਆਂ ਦਾ ਪਹਿਲੇ ਨੰਬਰ ਦਾ ਦੇਸ਼ ਹੈ ਅਤੇ ਇਸਦੀ ਵਸੋਂ ਘਣਤਾ 382 ਪ੍ਰਤੀ ਕਿਲੋਮੀਟਰ ਹੈ ਪਰ ਦੁਨੀਆ ਦੇ 10 ਦੇਸ਼ ਹਨ ਜਿਨ੍ਹਾਂ ਦੀ ਵਸੋਂ ਘਣਤਾ ਭਾਰਤ ਤੋਂ ਕਿਤੇ ਜ਼ਿਆਦਾ ਹੈ ਪਰ ਉਹ ਵਿਕਸਿਤ ਹਨਜਿਵੇਂ ਸਿੰਗਾਪੁਰ 8200, ਬਹਿਰੀਨ 2000, ਮਾਲਟਾ 1600, ਇੱਥੋਂ ਤਕ ਕਿ ਬੰਗਲਾਦੇਸ਼ ਦੀ ਵਸੋਂ ਘਣਤਾ ਭਾਰਤ ਤੋਂ ਤਿੰਨ ਗੁਣਾ ਤੋਂ ਵੀ ਜ਼ਿਆਦਾ ਜਾਂ 1333 ਹੈ ਪਰ ਉਸਦੀ ਪ੍ਰਤੀ ਵਿਅਕਤੀ ਆਮਦਨ ਭਾਰਤ ਤੋਂ ਅੱਜ ਕੱਲ੍ਹ ਵੱਧ ਹੈ1975 ਤੋਂ ਪਹਿਲਾਂ ਜਰਮਨੀ, ਇੰਗਲੈਂਡ ਅਤੇ ਜਪਾਨ ਦੀ ਵਸੋਂ ਘਣਤਾ ਭਾਰਤ ਤੋਂ ਜ਼ਿਆਦਾ ਸੀ ਪਰ ਉਹ ਦੁਨੀਆਂ ਦੇ ਪਹਿਲੇ ਅੱਠ ਵਿਕਸਿਤ ਦੇਸ਼ਾਂ ਵਿੱਚੋਂ ਸਨ। ਭਾਵੇਂ ਕਿ ਵਸੋਂ ਦੇ ਜ਼ਿਆਦਾ ਭਾਰ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪਰ ਇਹ ਸਪਸ਼ਟ ਹੈ ਕਿ ਰਹਿਣ-ਸਹਿਣ ਦਾ ਮਿਆਰ ਦੇਸ਼ ਦੇ ਵਿਕਸਿਤ ਹੋਣ ’ਤੇ ਨਿਰਭਰ ਕਰਦਾ ਹੈ

ਪੰਜਾਬ ਦੀ ਖੇਤੀ ਦੁਨੀਆਂ ਦੇ ਵਿਕਸਿਤ ਦੇਸ਼ਾਂ ਦਾ ਮੁਕਾਬਲਾ ਕਰਦੀ ਹੈ ਪਰ ਪੰਜਾਬ ਉਦਯੋਗਿਕ ਤੌਰ ’ਤੇ ਬਹੁਤ ਪਿੱਛੇ ਹੈਦੁਨੀਆ ਦਾ ਕੋਈ ਵੀ ਦੇਸ਼ ਉੰਨਾ ਚਿਰ ਵਿਕਸਿਤ ਨਹੀਂ, ਜਿੰਨਾ ਚਿਰ ਉਸਦੇ ਉਦਯੋਗ ਵਿਕਸਿਤ ਨਹੀਂਕਿਉਂਕਿ ਉਦਯੋਗਿਕ ਵਸਤੂਆਂ ਦੀ ਮੰਗ ਬਹੁਤ ਲਚਕਦਾਰ ਹੈ ਜਦੋਂ ਕਿ ਖੇਤੀ ਵਸਤੂਆਂ ਦੀ ਮੰਗ ਲਚਕਦਾਰ ਨਹੀਂਫਿਰ ਉਹ ਕਿਹੜੇ ਤੱਤ ਹਨ ਜਿਹੜੇ ਪੰਜਾਬ ਤੋਂ ਨੌਜਵਾਨਾਂ ਦਾ ਪ੍ਰਵਾਸ ਰੋਕ ਨਹੀਂ ਸਕੇ ਅਤੇ ਇੱਥੋਂ ਤਕ ਕਿ ਜਿਹੜੇ ਬਜ਼ੁਰਗ, ਨੌਜਵਾਨਾਂ ਦੇ ਨਾਲ ਗਏ ਹਨ ਉਨ੍ਹਾਂ ਨੂੰ ਵੀ ਉਹ ਦੇਸ਼ ਆਕਰਸ਼ਿਤ ਕਰਦੇ ਹਨ

ਪ੍ਰਵਾਸ ਨੂੰ ਆਕਰਸ਼ਿਤ ਕਰਨ ਵਾਲੇ ਦੋ ਤੱਤ ਹਨ। ਇੱਕ ਹਨ ਆਰਥਿਕ ਅਤੇ ਦੂਸਰੇ ਸਮਾਜਿਕ

ਆਰਥਿਕ ਤੱਤ: ਪੰਜਾਬ ਵਿੱਚ ਬੇਰੁਜ਼ਗਾਰੀ ਹੋਣ ਕਰਕੇ ਅਤੇ ਕਿਰਤ ਨੂੰ ਜਮ੍ਹਾਂ ਨਹੀਂ ਰੱਖਿਆ ਜਾ ਸਕਦਾ ਪਰ ਇਹੋ ਕਿਰਤ ਵਿਕਸਿਤ ਦੇਸ਼ਾਂ ਵਿੱਚ ਵੱਡੀ ਕਮਾਈ ਕਰਦੀ ਹੈਜਦੋਂ ਅਮਰੀਕਾ ਦਾ ਡਾਲਰ ਭਾਰਤ ਵਿੱਚ 96 ਰੁਪਏ, ਯੂਰਪੀਨ ਦੇਸ਼ਾਂ ਦਾ ਯੂਰੋ 109 ਰੁਪਏ, ਇੰਗਲੈਂਡ ਤਾਂ ਪੌਂਡ 129 ਰੁਪਏ ਅਤੇ ਕੈਨੇਡਾ ਦਾ ਡਾਲਰ ਭਾਰਤ ਵਿੱਚ 65 ਰੁਪਏ ਵਿੱਚ ਬਦਲਦਾ ਹੈ ਤਾਂ ਉਹ ਭਾਰਤੀ, ਜਿਹੜੇ ਵਿਦੇਸ਼ਾਂ ਵਿੱਚ ਗਏ ਬੱਚਿਆਂ ਦੀ ਕਮਾਈ ’ਤੇ ਨਿਰਭਰ ਕਰਦੇ ਹਨ, ਉਹ ਵੱਡੀ ਰਾਹਤ ਮਹਿਸੂਸ ਕਰਦੇ ਹਨ। ਭਾਵੇਂ ਉਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਉੱਚੇ ਰਹਿਣ-ਸਹਿਣ ਦੇ ਮਿਆਰ ਨਾਲ ਰਹਿ ਰਹੇ ਹੁੰਦੇ ਹਨ ਪਰ ਉਨ੍ਹਾਂ ’ਤੇ ਨਿਰਭਰ ਪਰਿਵਾਰ ਉਸ ਵਿਦੇਸ਼ੀ ਕਮਾਈ ਨਾਲ ਇੱਧਰ ਵੀ ਚੰਗਾ ਮਿਆਰ ਅਪਣਾ ਲੈਂਦੇ ਹਨਪਿੱਛੇ ਜਿਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਇੱਕ ਰਿਪੋਰਟ ਵਿੱਚ ਪੰਜਾਬ ਦੇ ਪ੍ਰਤੀ ਖੇਤੀ ਘਰ ਦੀ ਸਲਾਨਾ ਆਮਦਨ ਸਿਰਫ 26000 ਰੁਪਏ ਮਾਪੀ ਸੀ ਜਿਸ ਤੋਂ ਇੱਕ ਪੰਜ ਮੈਂਬਰ ਪਰਿਵਾਰ ਵਿੱਚ ਹਰ ਇੱਕ ਨੂੰ 5000 ਰੁਪਏ ਤੋਂ ਕੁਝ ਵੱਧ ਸਲਾਨਾ ਆਉਂਦੇ ਸਨ, ਜਦੋਂ ਕਿ ਭਾਰਤ ਭਾਰਤ ਪ੍ਰਤੀ ਵਿਅਕਤੀ ਆਮਦਨ ਹੁਣ 2 ਲੱਖ ਰੁਪਏ ਸਲਾਨਾ ਦੇ ਕਰੀਬ ਪਹੁੰਚ ਗਈ ਹੈਪੰਜਾਬ ਵਿੱਚ ਖੇਤੀ ਪਰਿਵਾਰਾਂ ਦੀ ਬਹੁਗਿਣਤੀ ਹੈ। ਇਹੋ ਵਜਾਹ ਹੈ ਕਿ ਉਨ੍ਹਾਂ ਦੇ ਬੱਚੇ ਜ਼ਮੀਨ ਵੇਚ ਕੇ ਵੀ ਬਾਹਰ ਜਾਣ ਨੂੰ ਤਰਜੀਹ ਦਿੰਦੇ ਹਨਜਿੰਨਾ ਚਿਰ ਉਦਯੋਗ ਵਿਕਸਿਤ ਹੋ ਕੇ ਵਿਦੇਸ਼ੀ ਪ੍ਰਵਾਸੀਆਂ ਦੇ ਬਰਾਬਰ ਜਾਂ ਉਸ ਤੋਂ ਵੱਧ ਕਮਾਈ ਨਹੀਂ ਮਿਲਦੀ, ਬਾਹਰ ਜਾਣ ਦੀ ਖਿੱਚ ਜਾਰੀ ਰਹੇਗੀ

ਸਮਾਜਿਕ ਤੱਤ: ਉਹ ਤੱਤ ਜਿਨ੍ਹਾਂ ਤੋਂ ਬਜ਼ੁਰਗ ਵੀ ਪ੍ਰਭਾਵਿਤ ਹੁੰਦੇ ਹਨ, ਉਹ ਹਨ ਉਨ੍ਹਾਂ ਦੇਸ਼ਾਂ ਦੀ ਸਮਾਜਿਕ ਸੁਰੱਖਿਆ ਅਤੇ ਮਨੁੱਖੀ ਅਧਿਕਾਰਹਰ ਵਿਅਕਤੀ ਜੋ ਉਨ੍ਹਾਂ ਵਿਕਸਿਤ ਦੇਸ਼ਾਂ ਦਾ ਵਾਸੀ ਹੈ, ਉਸਦੇ ਘਰ ਖਰਚ ਲਈ ਉੱਥੋਂ ਦੇ ਸਰਕਾਰ ਜ਼ਿੰਮੇਵਾਰ ਹੈਹਰ ਇੱਕ ਲਈ ਰੁਜ਼ਗਾਰ ਹੈ, ਜੇ ਰੁਜ਼ਗਾਰ ਨਹੀਂ ਤਾਂ ਬੇਰੁਜ਼ਗਾਰੀ ਭੱਤਾ ਹੈਜੇ ਕੋਈ ਬਿਮਾਰ ਹੈ ਤਾਂ ਇੱਕ ਟੈਲੀਫੋਨ ਨਾਲ ਹੀ ਉਸਦਾ ਇਲਾਜ ਸ਼ੁਰੂ ਹੋ ਜਾਂਦਾ ਹੈ ਭਾਵੇਂ ਉਸ ਲਈ ਕਿੰਨੇ ਵੀ ਡਾਲਰ ਖਰਚ ਹੋਣ, ਉਹ ਸਰਕਾਰ ਦੀ ਜ਼ਿੰਮੇਵਾਰੀ ਜਾਂ ਬੀਮਾ ਕੰਪਨੀ ਦੀ ਜ਼ਿੰਮੇਵਾਰੀ ਹੈ12ਵੀਂ ਤਕ ਹਰ ਇੱਕ ਬੱਚੇ ਦੀ ਵਿੱਦਿਆ ਮੁਫਤ ਹੈਜੇ ਕਿਸੇ ਨੂੰ ਬੱਸ ਦੀ ਟਿਕਟ ਕੱਟ ਦਿੱਤੀ ਹੈ ਪਰ ਉਸ ਨੂੰ ਬੱਸ ਵਿੱਚ ਸੀਟ ਨਹੀਂ ਮਿਲੀ ਤਾਂ ਇਹ ਉਸ ਬੱਸ ਕੰਪਨੀ ਦੀ ਜ਼ਿੰਮੇਵਾਰੀ ਹੈ ਕਿ ਉਸਨੂੰ ਉਸ ਹੀ ਕਿਰਾਏ ਵਿੱਚ ਟੈਕਸੀ ’ਤੇ ਉਸਦੀ ਮੰਜ਼ਿਲ ’ਤੇ ਪਹੁੰਚਾਏਕਿਸੇ ਨੂੰ ਨਜਾਇਜ਼ ਪਰੇਸ਼ਾਨ ਕਰਨਾ, ਮਨੁੱਖੀ ਅਧਿਕਾਰਾਂ ਦੀ ਘੋਰ ਉੁਲੰਘਣਾ ਹੈ

ਪੰਜਾਬ ਤੋਂ ਨੌਜਵਾਨਾਂ ਦਾ ਪ੍ਰਵਾਸ ਪ੍ਰਚਾਰ ਨਾਲ ਨਹੀਂ ਸਗੋਂ ਉੱਪਰ ਦਿੱਤੇ ਆਰਥਿਕ ਅਤੇ ਸਮਾਜਿਕ ਮਾਹੌਲ ਬਣਨ ਤੋਂ ਬਗੈਰ ਨਹੀਂ ਰੁਕ ਸਕਦਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਐੱਸ ਐੱਸ ਛੀਨਾ

ਡਾ. ਐੱਸ ਐੱਸ ਛੀਨਾ

Phone: (91 - 78890 - 39596)
Email: (sarbjitchhina@yahoo.co.in)

More articles from this author