SSChhina6ਜ਼ਿਆਦਾ ਸਿੱਖ ਵਸੋਂ 1947 ਵਿੱਚ ਹੀ ਭਾਰਤ ਚਲੀ ਗਈ ਸੀ ਅਤੇ ਅਜੇ ਵੀ ਕਾਫ਼ੀ ਲੋਕ ...
(23 ਜੂਨ 2026)


ਤਿੰਨ ਦਿਨ ਇਸਲਾਮਾਬਾਦ ਰਹਿਣ ਤੋਂ ਬਾਅਦ ਅਗਲੀ ਸਵੇਰ ਅਸੀਂ ਪਿਸ਼ਾਵਰ ਵੱਲ ਚੱਲ ਪਏ
ਇਸਲਾਮਾਬਾਦ ਤੋਂ ਪਿਸ਼ਾਵਰ 125 ਕਿਲੋਮੀਟਰ ਦਾ ਸਫਰ ਸੀ ਅਤੇ ਅਸੀਂ ਢਾਈ ਘੰਟੇ ਬਾਅਦ ਉੱਥੇ ਪਹੁੰਚ ਜਾਣਾ ਸੀਸ਼ਹਿਰ ਤੋਂ ਥੋੜ੍ਹੀ ਦੂਰ ਹੀ ਗਏ ਸਾਂ ਕਿ ਸੜਕ ਦੇ ਲਾਗੇ ਮੀਲ ਪੱਥਰ ਅਟਕ ਤੋਂ ਦੂਰੀ ਬਾਰੇ ਦੱਸ ਰਹੇ ਸਨ ਮੈਨੂੰ ਅਟਕ ਪੜ੍ਹ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀਆ ਗੱਲਾਂ, ਜਿਵੇਂ ਅਟਕ ਦਰਿਆ ਵਿੱਚ ਘੋੜੇ ਨੂੰ ਜਾ ਵਾੜਨਾ ਅਤੇ ਮਗਰ ਹੀ ਬਾਕੀ ਫੌਜ ਵੀ ਸਾਰੀ ਚਲੀ ਗਈ ਆਦਿ ਗੱਲਾਂ ਯਾਦ ਆਈਆਂ ਤਾਂ ਮੈਂ ਪਾਕਿਸਤਾਨ ਵੱਲੋਂ ਸਾਡੇ ਡੈਲੀਗੇਸ਼ਨ ਦੇ ਕੋਆਰਡੀਨੇਟਰ ਮਿਸਟਰ ਸਬੂਰ ਤੋਂ ਪੁੱਛਿਆ ਕਿ ਇਹ ਉਹੋ ਅਟਕ ਹੈ ਜਿਸਦੇ ਨਾਲ ਅਟਕ ਦਰਿਆ ਵਗਦਾ ਹੈ ਪਰ ਮੈਂ ਉਸਦਾ ਉੱਤਰ ਸੁਣ ਕੇ ਹੈਰਾਨ ਹੋ ਗਿਆਉਹ ਕਹਿਣ ਲੱਗਾ ਕਿ ਅਟਕ ਇੱਕ ਸ਼ਹਿਰ ਹੈ ਅਤੇ ਜ਼ਿਲ੍ਹਾ ਹੈੱਡਕੁਆਰਟਰ ਹੈ ਅਤੇ ਅਟਕ ਨਾਂ ਦਾ ਕੋਈ ਦਰਿਆ ਨਹੀਂ ਸਗੋਂ ਅਟਕ ਦੀ ਜਗ੍ਹਾ ’ਤੇ ਦੋ ਦਰਿਆ ਮਿਲਦੇ ਹਨ, ਇੱਕ ਦਰਿਆ ਦਾ ਨਾਂ ਕਾਬਲ ਹੈ, ਜਿਹੜਾ ਕਾਬਲ ਵਿੱਚੋਂ ਨਿਕਲ ਕੇ ਆਉਂਦਾ ਹੈ ਅਤੇ ਦੂਸਰਾ ਦਰਿਆ ਸਿੰਧ ਹੈਇਹ ਦੋਵੇਂ ਹੀ ਵੱਡੇ ਦਰਿਆ ਹਨ ਜਿਹੜੇ ਅਟਕ ਦੀ ਜਗ੍ਹਾ ’ਤੇ ਮਿਲਦੇ ਹਨ ਮੈਨੂੰ ਉਹ ਜਗ੍ਹਾ ਦੇਖਣ ਦੀ ਬੜੀ ਉਤਸੁਕਤਾ ਸੀ ਅਤੇ ਛੇਤੀ ਹੀ ਸਾਡੀ ਬੱਸ ਅਟਕ ਦੀ ਜਗ੍ਹਾ ’ਤੇ ਚਲੀ ਗਈ ਅਤੇ ਦਰਿਆਵਾਂ ਦਾ ਪੁਲ ਲੰਘ ਕੇ ਇੱਕ ਵੱਡੀ ਚਾਹ ਦੀ ਦੁਕਾਨ ’ਤੇ ਬਾਹਰ ਖੜ੍ਹੀ ਹੋ ਗਈਅਸੀਂ ਸਭ ਬੱਸ ਵਿੱਚੋਂ ਉੱਤਰ ਆਏ

ਉਸ ਜਗ੍ਹਾ ’ਤੇ ਕਾਬਲ ਦਰਿਆ ਜਿਸਦਾ ਪਾਣੀ ਗੇਰੀ ਰੰਗ ਦਾ ਸੀ ਅਤੇ ਸਿੰਧ ਦਰਿਆ ਜਿਸਦਾ ਪਾਣੀ ਬਿਲਕੁਲ ਸਫੈਦ ਰੰਗ ਦਾ ਸੀ, ਦੋਵੇਂ ਦਰਿਆ ਮਿਲਦੇ ਸਨ ਪਰ ਇਹ ਇੱਕ ਬੜਾ ਅਜੀਬ ਨਜ਼ਾਰਾ ਸੀਇਹ ਬਹੁਤ ਦੂਰ ਤਕ ਸੱਜੇ ਹੱਥ ਗੇਰੀ ਰੰਗ ਦਾ ਪਾਣੀ ਅਤੇ ਖੱਬੇ ਹੱਥ ਸਫੈਦ ਰੰਗ ਦਾ ਪਾਣੀ ਨਜ਼ਰ ਆਉਂਦੇ ਸਨਮੈਂ ਕਿੰਨਾ ਚਿਰ ਉਸ ਦਰਿਆ ਦੇ ਕੰਢੇ ਦਾ ਵਿਸ਼ਾਲ ਘੇਰਾ ਦੇਖਦਾ ਰਿਹਾਥੋੜ੍ਹੇ ਚਿਰ ਬਾਅਦ ਸਾਡੇ ਨਜ਼ਦੀਕ ਇੱਕ ਵੈਨ ਰੁਕੀ ਅਤੇ ਉਸ ਵਿੱਚੋਂ ਦੋ ਸਿੱਖ ਸਰਦਾਰ ਉੱਤਰੇਉਹਨਾਂ ਦੀਆਂ ਗੋਲ ਪਗੜੀਆਂ ਸਨ ਅਤੇ ਉਨ੍ਹਾਂ ਦੱਸਿਆ ਕਿ ਉਹ ਸਿਰਫ ਮੈਨੂੰ ਦੇਖ ਕੇ ਖਲੋਤੇ ਹਨ

ਗੱਲਬਾਤ ਕਰਨ ’ਤੇ ਉਹਨਾਂ ਦੱਸਿਆ ਕਿ ਉਹ ਪਿਸ਼ਾਵਰ ਤੋਂ ਆਏ ਹਨ, ਉਹ ਵੈਦ ਹਨ। ਉਨ੍ਹਾਂ ਦੱਸਿਆ, “ਅਸੀਂ ਆਯੁਰਵੈਦਿਕ ਇਲਾਜ ਕਰਦੇ ਹਾਂ, ਇਹ ਸਾਡਾ ਖਾਨਦਾਨੀ ਪੇਸ਼ਾ ਹੈਸਾਡੇ ਬਾਪ, ਦਾਦੇ ਵੀ ਇਹੋ ਕੰਮ ਕਰਦੇ ਸਨ। ਸਾਡੇ ਬਾਪ, ਦਾਦਿਆਂ ਦਾ ਜਨਮ ਵੀ ਪਿਸ਼ਾਵਰ ਦਾ ਹੈ

ਉਹਨਾਂ ਦੀਆਂ ਗੱਲਾਂ ਬਹੁਤ ਦਿਲਚਸਪ ਸਨਉਹ ਦੱਸ ਰਹੇ ਸਨ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਇਸ ਸਰਹੱਦੀ ਸੂਬੇ ਵਿੱਚ ਕੋਈ 50 ਹਜ਼ਾਰ ਦੇ ਕਰੀਬ ਸਿੱਖ ਸਨਪਿਸ਼ਾਵਰ ਸ਼ਹਿਰ ਵਿੱਚ ਸਿੱਖ ਸਰਦਾਰਾਂ ਦੀਆਂ ਵੱਡੀਆਂ ਜਾਇਦਾਦਾਂ ਸਨਪਾਕਿਸਤਾਨ ਬਣਨ ਦੇ ਸਮੇਂ ਸਰਦਾਰ ਅਜੀਤ ਸਿੰਘ ਸਰਹੱਦੀ, ਜਿਸ ਨੂੰ ਸਰਹੱਦੀ ਇਸ ਕਰਕੇ ਕਿਹਾ ਜਾਂਦਾ ਸੀ ਕਿ ਉਹ ਸਰਹੱਦ ਪ੍ਰਾਂਤ ਨਾਲ ਸੰਬੰਧਿਤ ਸੀ, ਉਹ ਸਰਹੱਦੀ ਪ੍ਰਾਂਤ ਦੇ ਵਜ਼ੀਰ ਬਣੇ ਸਨ। ਪਰ ਹੁਣ ਪਿਸ਼ਾਵਰ ਅਤੇ ਉਸਦੇ ਨਾਲ ਲਗਦੇ ਪਿੰਡਾਂ ਵਿੱਚ ਮੁਸ਼ਕਿਲ ਨਾਲ ਹੀ ਕੋਈ 5000 ਸਿੱਖ ਹੋਣਗੇ। ਜ਼ਿਆਦਾ ਸਿੱਖ ਵਸੋਂ 1947 ਵਿੱਚ ਹੀ ਭਾਰਤ ਚਲੀ ਗਈ ਸੀ ਅਤੇ ਅਜੇ ਵੀ ਕਾਫ਼ੀ ਲੋਕ ਉੱਧਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨਅਜੀਤ ਸਿੰਘ ਸਰਹੱਦੀ, ਅਕਾਲੀ ਪਾਰਟੀ ਨਾਲ ਸੰਬੰਧਿਤ ਸਨਉਹ ਵੀ 1947 ਵਿੱਚ ਹੀ ਭਾਰਤ ਵਿੱਚ ਚਲੇ ਗਏ ਸਨ ਅਤੇ ਇਹ ਵੀ ਵਿਲੱਖਣ ਗੱਲ ਹੈ ਕਿ ਉਹ ਭਾਰਤੀ ਪੰਜਾਬ ਵਿੱਚ ਵੀ ਜਾ ਕੇ ਮੰਤਰੀ ਬਣੇ ਸਨ ਅਤੇ ਉਹਨਾਂ ਦੀਆਂ ਗੱਲਾਂ ਬੜੀਆਂ ਦਿਲਚਸਪ ਸਨਲੜਕੇ ਦੱਸ ਰਹੇ ਸਨ ਕਿ ਉਹਨਾਂ ਦੇ ਮਾਂ-ਬਾਪ ਦੱਸਦੇ ਹੁੰਦੇ ਸਨ ਕਿ ਉਹਨਾਂ ਤਾਂ ਕਦੀ ਇਸ ਤਰ੍ਹਾਂ ਦੀ ਹਾਲਤ ਬਾਰੇ ਸੋਚਿਆ ਵੀ ਨਹੀਂ ਸੀ ਕਿ ਸਿੱਖ ਅਤੇ ਹਿੰਦੂ ਇੱਥੋਂ ਚਲੇ ਜਾਣਗੇ, ਜਿੱਥੇ ਉਹ ਕਈ ਪੁਸ਼ਤਾਂ ਤੋਂ ਰਹਿ ਰਹੇ ਸਨਇਹ ਸਭ ਕੁਝ ਤਾਂ ਅਚਾਨਕ ਹੋ ਗਿਆ ਸੀ ਪਰ ਪਿਸ਼ਾਵਰ ਦੇ ਲੋਕ ਅਜੇ ਵੀ ਚੜ੍ਹਦੇ ਪੰਜਾਬ ਜਾਣ ਨੂੰ ਤਰਸਦੇ ਹਨ

ਸਬੂਰ ਨੇ ਕੋਈ 35-40 ਕੱਪ ਚਾਹ ਦਾ ਆਰਡਰ ਦੇ ਦਿੱਤਾ ਸੀ ਅਤੇ ਉਸ ਢਾਬੇ ਦੇ ਬਾਹਰ ਬਹੁਤ ਵੱਡੀਆਂ ਵੱਡੀਆਂ ਸਣ ਦੀਆਂ ਮੰਜੀਆਂ ਉੱਤੇ ਡੈਲੀਗੇਟ ਦੇ ਮੈਂਬਰ ਬੈਠੇ ਹੋਏ ਸਨਇੱਕ ਲੜਕਾ ਇੱਕ ਟਰੇਅ ਵਿੱਚ ਬਿਸਕੁਟ ਲੈ ਕੇ ਉਹਨਾਂ ਡੈਲੀਗੇਸ਼ਨ ਮੈਂਬਰਾਂ ਨੂੰ ਦੇ ਰਿਹਾ ਸੀ ਪਰ ਮੈਨੂੰ ਉਹਨਾਂ ਲੜਕਿਆਂ ਦੀਆਂ ਗੱਲਾਂ ਵਿੱਚ ਬਹੁਤ ਦਿਲਚਸਪੀ ਸੀਮੈਂ ਉਹਨਾਂ ਨੂੰ ਪੁੱਛਿਆ ਕਿ ਇੱਥੋਂ ਦੀ ਸਿੱਖ ਵਸੋਂ ਜ਼ਿਆਦਾ ਕਿਸ ਤਰ੍ਹਾਂ ਦੇ ਕੰਮ ਕਰਦੀ ਹੈ ਤਾਂ ਉਹਨਾਂ ਦੱਸਿਆ ਕਿ ਕਾਫ਼ੀ ਲੋਕ ਵੈਦ ਹਨ। ਕੁਝ ਪਿੰਡਾਂ ਵਿੱਚ ਖੇਤੀ ਦਾ ਕੰਮ ਕਰਦੇ ਹਨ ਅਤੇ ਕੁਝ ਸ਼ਹਿਰਾਂ ਵਿੱਚ ਕੱਪੜਾ ਵੇਚਣ ਦਾ ਕੰਮ ਕਰਦੇ ਹਨ। ਉਹ ਕਹਿਣ ਲੱਗੇ ਕਿ ਅਸੀਂ ਦੋ ਦਿਨ ਇਸਲਾਮਾਬਾਦ ਰਹਿਣਾ ਹੈ ਅਤੇ ਪਰਸੋਂ ਮੁੜ ਆਉਣਾ ਹੈਤੁਹਾਨੂੰ ਮਿਲਾਂਗੇ, ਅਸਾਂ ਤਾਂ ਤੁਹਾਡੇ ਕੋਲੋਂ ਕੁਝ ਵੀ ਨਹੀਂ ਪੁੱਛਿਆਸਾਡੇ ਬਹੁਤ ਸਾਰੇ ਰਿਸ਼ਤੇਦਾਰ ਪੰਜਾਬ ਅਤੇ ਦਿੱਲੀ ਹਨ। ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਕੱਲ੍ਹ ਮੁੜ ਆਉਣਾ ਹੈ ਤੇ ਤੁਹਾਡੇ ਨਾਲ ਮਿਲਣਾ ਹਮੇਸ਼ਾ ਯਾਦ ਰਹੇਗਾ ਭਾਵੇਂ ਫਿਰ ਮੇਲ ਕਦੀ ਵੀ ਨਾ ਹੋਵੇ

ਇੰਨੇ ਚਿਰ ਨੂੰ ਮੈਂ ਢਾਬੇ ਦੇ ਮਾਲਕ ਨੂੰ ਜਾ ਕੇ ਪੈਸੇ ਦੇਣ ਲੱਗਾ ਤਾਂ ਉਹ ਲੜਕੇ ਮੇਰੇ ਮਗਰ ਆ ਗਏ ਅਤੇ ਉਹਨਾਂ ਨੇ ਪਸ਼ਤੋ ਬੋਲੀ ਵਿੱਚ ਢਾਬੇ ਵਾਲੇ ਨੂੰ ਕਿਹਾ ਕਿ ਇਨ੍ਹਾਂ ਕੋਲੋਂ ਪੈਸੇ ਨਹੀਂ ਲੈਣੇ ਅਤੇ ਆਪ ਪੈਸੇ ਦੇਣ ਲੱਗੇਪਰ ਢਾਬੇ ਵਾਲੇ ਨੇ ਉਹਨਾਂ ਨੂੰ ਪਸ਼ਤੋ ਵਿੱਚ ਹੀ ਜਵਾਬ ਦਿੱਤਾ, ਜਿਸਦੀ ਮੈਨੂੰ ਸਮਝ ਨਾ ਆਈ। ਪਰ ਮੈਂ ਦੇਖ ਰਿਹਾ ਸਾਂ ਕਿ ਉਹ ਲੜਕੇ ਕਾਫੀ ਜ਼ੋਰ ਨਾਲ ਪੈਸੇ ਦੇ ਰਹੇ ਸਨ ਪਰ ਉਹ ਨਹੀਂ ਸੀ ਲੈ ਰਿਹਾ ਬਾਅਦ ਵਿੱਚ ਮੈਨੂੰ ਸਬੂਰ ਨੇ ਦੱਸਿਆ ਕਿ ਉਹਨਾਂ ਨੇ ਮੇਰੇ ਕੋਲੋਂ ਵੀ ਪੈਸੇ ਨਹੀਂ ਲਏਉਹਨਾਂ ਲੜਕਿਆਂ ਨੇ ਮੈਨੂੰ ਪੰਜਾਬੀ ਵਿੱਚ ਦੱਸਿਆ ਕਿ ਉਹ ਢਾਬੇ ਵਾਲਾ ਕਹਿ ਰਿਹਾ ਹੈ ਕਿ ਨਾ ਮੈਂ ਪਾਕਿਸਤਾਨੀ ਕੋਲੋਂ ਪੈਸੇ ਲਏ ਹਨ, ਨਾ ਮੈਂ ਤੁਹਾਡੇ ਪਿਸ਼ਾਵਰੀਆਂ ਕੋਲੋਂ ਲੈਣੇ ਹਨ, ਨਾ ਭਾਰਤੀਆਂ ਕੋਲੋਂ ਲੈਣੇ ਹਨ, ਇਹ ਤਾਂ ਮੇਰੇ ਧਨ ਭਾਗ ਹਨ ਕਿ ਮੈਂ ਭਾਰਤੀ ਮਹਿਮਾਨਾਂ ਨੂੰ ਚਾਹ ਪਿਆਈ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਐੱਸ ਐੱਸ ਛੀਨਾ

ਡਾ. ਐੱਸ ਐੱਸ ਛੀਨਾ

Phone: (91 - 78890 - 39596)
Email: (sarbjitchhina@yahoo.co.in)

More articles from this author