ArunMittra7ਹੁਣ ਇਸ ਵਿੱਚ ਕਈ ਕਿਸਮ ਦੇ ਪ੍ਰਦੂਸ਼ਿਤ ਪਦਾਰਥ ਪੈਂਦੇ ਹਨ ਜਿਨ੍ਹਾਂ ਵਿੱਚੋਂ ...
(26 ਦਸੰਬਰ 2024)

 

ਪਿਛਲੇ ਦਿਨੀਂ ਲੁਧਿਆਣਾ ਵਿਖੇ ਕੁਝ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਇੱਕ ਮੋਰਚਾ ਲਾਇਆ ਗਿਆ, ਜਿਸ ਨੂੰ ‘ਕਾਲੇ ਪਾਣੀ ਦਾ ਮੋਰਚਾਕਿਹਾ ਗਿਆਇਸ ਮੋਰਚੇ ਦੀ ਪ੍ਰਮੁੱਖ ਮੰਗ ਲੁਧਿਆਣਾ ਨਗਰ ਵਿੱਚੋਂ ਲੰਘ ਰਹੇ ਬੁੱਢਾ ਨਾਲਾ ਦੇ ਪ੍ਰਦੂਸ਼ਣ ਨੂੰ ਰੋਕਣਾ ਸੀਲਗਭਗ 5-6 ਦਹਾਕੇ ਪਹਿਲਾਂ ਇਸ ਨਾਲੇ ਦੀ ਇੰਨੀ ਮੰਦੀ ਹਾਲਤ ਨਹੀਂ ਸੀਇੱਕ ਸਮਾਂ ਸੀ ਕਿ ਇਸ ਨੂੰ ਬੁੱਢਾ ਦਰਿਆ ਕਿਹਾ ਜਾਂਦਾ ਸੀ ਤੇ ਇਸਦੇ ਵਿੱਚ ਇੰਨਾ ਸਾਫ ਪਾਣੀ ਵਗਦਾ ਸੀ ਕਿ ਜੇ ਕੋਈ ਸਿੱਕਾ ਇਸਦੇ ਵਿੱਚ ਡਿਗ ਪੈਂਦਾ ਤਾਂ ਉਹ ਵੀ ਦੂਰੋਂ ਦਿਖਾਈ ਦਿੰਦਾ ਸੀਪਰ ਸਮਾਂ ਬਦਲਿਆ, ਅਬਾਦੀ ਵਧੀ, ਉਦਯੋਗ ਵਧੇ, ਜਿਸਦੇ ਨਾਲ ਸਮੁੱਚੇ ਤੌਰ ’ਤੇ ਪ੍ਰਦੂਸ਼ਣ ਵਧਿਆ ਅਤੇ ਇਸ ਬੁੱਢੇ ਦਰਿਆ ਨੇ ਬੁੱਢੇ ਨਾਲ਼ੇ ਦਾ ਰੂਪ ਲੈ ਲਿਆਇਸ ਵਿੱਚ ਖੇਤੀਬਾੜੀ ਤੇ ਗੈਰ ਖੇਤੀਬਾੜੀ ਨਾਲ ਸੰਬੰਧਿਤ ਦੋਨੋਂ ਕਿਸਮ ਦੇ ਪ੍ਰਦੂਸ਼ਿਤ ਨਿਕਾਸ ਪੈਣ ਲੱਗੇ

ਇਹ ਦਰਿਆ ਲੁਧਿਆਣਾ ਵਿੱਚ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਦੇ ਕੋਲ ਦਾਖਲ ਹੁੰਦਾ ਹੈ ਤੇ ਲੁਧਿਆਣਾ ਦੇ ਪਿੰਡ ਵਲੀਪੁਰ ਦੇ ਨੇੜੇ ਜਾ ਕੇ ਸਤਲੁਜ ਦਰਿਆ ਵਿੱਚ ਪੈਂਦਾ ਹੈਇਸ ਜਗ੍ਹਾ ’ਤੇ ਕਾਲ਼ੇ ਤੇ ਚਿੱਟੇ ਪਾਣੀ ਦਾ ਸੰਗਮ ਸਾਫ ਦਿਖਾਈ ਦਿੰਦਾ ਹੈਇਸ ਥਾਂ ’ਤੇ ਵੀ ਬੁੱਢੇ ਨਾਲ਼ੇ ਦੇ ਪਾਣੀ ਨੂੰ ਸਾਫ ਕਰਨ ਦਾ ਕੋਈ ਟਰੀਟਮੈਂਟ ਪਲਾਂਟ ਨਹੀਂ ਲੱਗਿਆ ਹੋਇਆ ਹੈ ਇਸਦੀ ਗੰਦਗੀ ਦਾ ਮਾਮਲਾ ਉਦੋਂ ਵਧਦਾ ਗਿਆ ਜਦੋਂ ਸ਼ਹਿਰ ਦੇ ਵਿੱਚੋਂ ਲੰਘਦੇ ਹੋਏ ਇਸ ਵਿੱਚ ਉਦਯੋਗਾਂ ਵੱਲੋਂ ਰਸਾਇਣਿਕ ਪਾਣੀ ਪਾਇਆ ਜਾਣ ਲੱਗਿਆ। ਖਾਸ ਤੌਰ ’ਤੇ ਉਹਨਾਂ ਕਾਰਖਾਨਿਆਂ ਵੱਲੋਂ ਜਿਹੜੇ ਕਿ ਰੰਗਾਈ ਅਤੇ ਇਲੈਕਟਰੋਪਲੇਟਿੰਗ ਦਾ ਕੰਮ ਕਰਦੇ ਹਨਘਰੇਲੂ ਨਿਕਾਸ ਵੀ ਇਸ ਵਿੱਚ ਪੈਣ ਲੱਗ ਗਿਆਬਹੁਤ ਸਾਰੀਆਂ ਥਾਵਾਂ ’ਤੇ ਸੀਵਰ ਦਾ ਪਾਣੀ ਵੀ ਇਸ ਵਿੱਚ ਜਾਣ ਲੱਗ ਪਿਆ ਇਸਦੇ ਨਾਲ ਨਾਲ ਘਰੇਲੂ ਕੂੜਾ ਕਰਕਟ, ਜਿਸ ਵਿੱਚ ਕੀਟਾਣੂ ਅਧਿਕ ਮਾਤਰਾ ਵਿੱਚ ਹੁੰਦੇ ਹਨ, ਇਸ ਵਿੱਚ ਪੈਣ ਲੱਗ ਪਿਆਹੁਣ ਇਸ ਵਿੱਚ ਕਈ ਕਿਸਮ ਦੇ ਪ੍ਰਦੂਸ਼ਿਤ ਪਦਾਰਥ ਪੈਂਦੇ ਹਨ ਜਿਨ੍ਹਾਂ ਵਿੱਚੋਂ ਬੁੱਚੜਖਾਨੇ ਦੀ ਰਹਿੰਦ ਖੂੰਦ ਅਤੇ ਡੇਅਰੀਆਂ ਤੋਂ ਨਿਕਲਿਆ ਗੋਬਰ ਵੀ ਇਸਦੇ ਵਿੱਚ ਪੈਂਦਾ ਹੈਨਾਲੇ ਦੇ ਨੇੜੇ ਜਾਣ ’ਤੇ ਅਹਿਸਾਸ ਹੁੰਦਾ ਹੈ ਕਿ ਇਸ ਵਿੱਚ ਕਿੰਨਾ ਗੰਦਾ ਪਾਣੀ ਹੈ ਜੋ ਕਿ ਕਾਲ਼ੇ ਰੰਗ ਦਾ ਹੀ ਦਿਸਦਾ ਹੈ, ਇਸ ਲਈ ਮੋਰਚੇ ਦਾ ਨਾਮ ਵੀ ‘ਕਾਲ਼ਾ ਪਾਣੀ’ ਦਿੱਤਾ ਗਿਆ

ਲੋਕਾਂ ਵਿੱਚ ਜਾਗਰੂਕਤਾ ਹੋਣੀ ਅੱਛੀ ਗੱਲ ਹੈ ਤੇ ਉਸ ਤੋਂ ਵੀ ਚੰਗੀ ਗੱਲ ਹੈ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨਾਸੰਨ 1992 ਵਿੱਚ ਉੱਘੇ ਵਿਗਿਆਨੀ ਪ੍ਰੋਫੈਸਰ ਯਸ਼ਪਾਲ ਦੀ ਅਗਵਾਈ ਵਿੱਚ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਅਤੇ ਵਾਤਾਵਰਣ ਦੀ ਸੰਭਾਲ ਲਈ ਜਨ ਚੇਤਨਾ ਪੈਦਾ ਕਰਨ ਲਈ ਭਾਰਤ ਜਨ ਗਿਆਨ ਵਿਗਿਆਨ ਜਥਾ ਦੀ ਸਥਾਪਨਾ ਕੀਤੀ ਗਈਉਦੋਂ ਅਸੀਂ ਲੁਧਿਆਣਾ ਜ਼ਿਲ੍ਹੇ ਵਿੱਚ ਇਸ ਸਵੈ ਸੇਵੀ ਸੰਸਥਾ ਵੱਲੋਂ ਬੁੱਢੇ ਨਾਲੇ ਦੇ ਪ੍ਰਦੂਸ਼ਣ ਅਤੇ ਹੋਰ ਵੱਖਰੇ ਵੱਖਰੇ ਕਿਸਮ ਦੇ ਪ੍ਰਦੂਸ਼ਣਾਂ ਬਾਰੇ ਜੋ ਕਿ ਨਗਰ ਵਿੱਚ ਫੈਲੇ ਹੋਏ ਸਨ ਬਾਰੇ ਆਵਾਜ਼ ਬੁਲੰਦ ਕੀਤੀਪਰ ਲੋਕਾਂ ਵਿੱਚ ਉਸ ਵੇਲੇ ਕੋਈ ਵਿਸ਼ੇਸ਼ ਉਤਸ਼ਾਹ ਨਹੀਂ ਸੀਇਸ ਲਈ ਅਸੀਂ ਸਕੂਲਾਂ, ਕਾਲਜਾਂ, ਮੁਹੱਲਿਆਂ, ਪਿੰਡਾਂ ਅਤੇ ਅਨੇਕਾਂ ਥਾਵਾਂ ’ਤੇ ਵੱਖੋ ਵੱਖ ਕਿਸਮ ਦੇ ਸਮਾਗਮ ਕਰਕੇ, ਪੇਂਟਿੰਗ ਮੁਕਾਬਲੇ ਕਰਵਾ ਕੇ, ਸੱਭਿਆਚਾਰਕ ਪ੍ਰੋਗਰਾਮ ਕਰਕੇ, ਹੱਥ ਪਰਚੇ ਛਾਪ ਕੇ ਤੇ ਸੈਮੀਨਾਰ ਕਰਕੇ ਲੋਕਾਂ ਨੂੰ ਵਾਤਾਵਰਣ ਵਿੱਚ ਆਉਂਦੇ ਨਿਘਾਰ ਬਾਰੇ ਜਾਣਕਾਰੀ ਦੇਣੀ ਸ਼ੁਰੂ ਕੀਤੀਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਜਾਣਕਾਰੀ ਦਿੱਤੀ, ਜਿਸ ਵਿੱਚ ਇਪਟਾ ਲੁਧਿਆਣਾ ਵੱਲੋਂ “ਇਕ ਨਦੀ ਆਂਸੂ ਭਰੀ” ਨਾਮ ਦਾ ਨਾਟਕ ਵੱਖ ਵੱਖ ਥਾਵਾਂ ’ਤੇ 105 ਵਾਰ ਖੇਡਿਆ ਗਿਆ ਜਿਸਦਾ ਨਿਰਦੇਸ਼ਨ ਪ੍ਰਦੀਪ ਸ਼ਰਮਾ ਨੇ ਕੀਤਾਸਕੂਟਰਾਂ, ਕਾਰਾਂ ਦੇ ਪਿੱਛੇ ਸਟਿੱਕਰ ਲਾ ਕੇ ਵਾਤਾਵਰਣ ਦੇ ਪ੍ਰਦੂਸ਼ਣ ਬਾਰੇ ਜਾਣਕਾਰੀ ਫੈਲਾਈਅੰਕੜੇ ਇਕੱਤਰ ਕਰਕੇ ਇੱਕ ਕਿਤਾਬਚਾ ਵੀ ਛਾਪਿਆ ਗਿਆ, ਜਿਸ ਵਿੱਚ ਅਨੇਕਾਂ ਵਿਗਿਆਨੀਆਂ ਅਤੇ ਸਿਹਤ ਮਾਹਰਾਂ ਵੱਲੋਂ ਵਿਚਾਰ ਛਾਪੇ ਗਏ

ਪੰਜਾਬ ਰਾਜ ਵਿਗਿਆਨ ਅਤੇ ਟੈਕਨੌਲੋਜੀ ਪ੍ਰੀਸ਼ਦ ਨਾਲ ਮਿਲ ਕੇ ਸਕੂਲਾਂ ਵਿੱਚ ਈਕੋ ਕਲੱਬ ਬਣਾਏਬੁੱਢੇ ਨਾਲੇ ਦੇ ਮੁੱਢ ਤੋਂ ਲੈ ਕੇ ਅਖੀਰ ਤਕ ਦੌਰਾ ਕੀਤਾਭਾਰਤ ਜਨ ਵਿਗਿਆਨ ਜਥਾ ਦੇ ਆਗੂ ਮੇਜਰ ਸ਼ੇਰ ਸਿੰਘ ਔਲਖ, ਕ੍ਰਿਸ਼ਨ ਲਾਲ ਮਲਿਕ, ਡਾਕਟਰ ਬਲਵੰਤ ਸਿੰਘ, ਐੱਮ ਐੱਸ ਭਾਟੀਆ, ਪ੍ਰਦੀਪ ਸ਼ਰਮਾ ਸਹਿਤ ਅਸੀਂ ਬਹੁਤ ਜਾਣਕਾਰੀ ਹਾਸਲ ਕੀਤੀਬਾਅਦ ਵਿੱਚ ਪੱਤਰਕਾਰ ਰੈਕਟਰ ਕਥੂਰੀਆ ਅਤੇ ਰਾਮਾਧਾਰ ਸਿੰਘ ਨੇ ਇਸ ਨਾਲੇ ਦਾ ਦੌਰਾ ਕਰਕੇ ਕਾਫੀ ਜਾਣਕਾਰੀ ਇਕੱਤਰਿਤ ਕਰਨ ਵਿੱਚ ਯੋਗਦਾਨ ਪਾਇਆ ਜ਼ਿਲ੍ਹਾ ਪੱਧਰ ਤੇ ਪਰਿਆਵਰਨ ਵਾਹੀਨੀ ਕਾਇਮ ਕੀਤੀ ਗਈ ਜਿਸ ਵਿੱਚ ਵੱਖ ਵੱਖ ਅਦਾਰਿਆਂ ਦੇ ਅਧਿਕਾਰੀ ਸਨ ਅਤੇ ਸਾਡੀ ਜਥੇਬੰਦੀ ਦੇ ਅਹੁਦੇਦਾਰ ਉਸਦੇ ਮੈਂਬਰ ਸਨਇਸ ਵਿੱਚ ਵੱਖ ਵੱਖ ਅਧਿਕਾਰੀਆਂ ਵੱਲੋਂ ਰਿਪੋਰਟਾਂ ਦਿੱਤੀਆਂ ਜਾਂਦੀਆਂ ਸਨ ਤੇ ਚਰਚਾ ਉਪਰੰਤ ਪ੍ਰਦੂਸ਼ਣ ਦੀ ਰੋਕਥਾਮ ਬਾਰੇ ਉਪਰਾਲੇ ਸੁਝਾਏ ਜਾਂਦੇ ਸਨਸਤਲੁਜ ਐਕਸ਼ਨ ਪਲੈਨ ਬਣਾਈ ਗਈ ਅਤੇ ਉਸ ਮੁਤਾਬਕ ਇਸ ਨੂੰ ਠੀਕ ਕਰਨ ਦੇ ਕਈ ਉਪਰਾਲੇ ਸੁਝਾਏ ਗਏ

ਉਸ ਵੇਲੇ ਦੀ ਸਰਕਾਰ ਨੇ ਇੱਕ ਕਮੇਟੀ ਬਣਾਈ ਜੋ ਕਿ ਆਈ ਏ ਐੱਸ ਅਧਿਕਾਰੀ ਪੀ ਰਾਮ ਦੇ ਅਧੀਨ ਬਣੀ ਤੇ ਇਹ ਕਮੇਟੀ ਪੀ ਰਾਮ ਕਮੇਟੀ ਦੇ ਨਾਮ ’ਤੇ ਪ੍ਰਚਲਿਤ ਹੋਈਸਾਡੀ ਜਥੇਬੰਦੀ ਦੇ ਅਹੁਦੇਦਾਰ ਇਸ ਕਮੇਟੀ ਵਿੱਚ ਸ਼ਾਮਿਲ ਸਨ ਅਤੇ ਬੁੱਢੇ ਨਾਲੇ ਦੇ ਰੱਖ ਰਖਾ ਬਾਰੇ ਅਨੇਕਾਂ ਵਾਰ ਕਮੇਟੀ ਦੇ ਨਾਲ ਚਰਚਾ ਕੀਤੀਪੀ ਰਾਮ ਇੱਕ ਗਾਂਧੀਵਾਦੀ ਕਿਸਮ ਦੇ ਵਿਅਕਤੀ ਸਨ ਜੋ ਕਿ ਕੁਰਤਾ ਪਜਾਮਾ ਪਾ ਕੇ ਰੱਖਦੇ ਸਨ ਤੇ ਆਪਣੀ ਰੋਟੀ ਵੀ ਟਿਫਨ ਵਿੱਚ ਨਾਲ ਲੈ ਕੇ ਚਲਦੇ ਸਨਇਸ ਲਈ ਬੜੀ ਆਸ ਸੀ ਕਿ ਇਸ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮੰਨਿਆ ਜਾਏਗਾਮਾਹਿਰਾਂ ਨੂੰ ਬੁਲਾ ਕੇ ਉਹਨਾਂ ਨਾਲ ਅਨੇਕਾਂ ਵਿਚਾਰ ਵਟਾਂਦਰੇ ਕੀਤੇ ਗਏਡਾਕਟਰਾਂ ਵੱਲੋਂ ਇਸ ਨਾਲ ਫੈਲ ਰਹੇ ਪ੍ਰਦੂਸ਼ਣ ਦੇ ਕੀ ਨੁਕਸਾਨ ਹੋਣਗੇ, ਬਾਰੇ ਵਿਚਾਰਾਂ ਦਿੱਤੀਆਂ ਗਈਆਂ ਅਤੇ ਅਨੇਕਾਂ ਵਿਗਿਆਨੀਆਂ ਵੱਲੋਂ ਇਹ ਖੋਜ ਵੀ ਕੀਤੀ ਗਈ ਕਿ ਬੁੱਢਾ ਨਾਲਾ ਦੇ ਵਿੱਚ ਕਿਸ ਕਿਸਮ ਦੇ ਰਸਾਇਣ  ਪਾਏ ਜਾ ਰਹੇ ਹਨ।।

ਅਨੇਕਾਂ ਖੋਜਾਂ ਤੋਂ ਪਤਾ ਲੱਗਿਆ ਕਿ ਬੁੱਢੇ ਨਾਲ਼ੇ ਵਿੱਚ ਆਰਸੈਨਿਕ, ਮੈਗਨੀਸ਼ੀਅਮ, ਸਿੱਕਾ, ਕਰੋਮੀਅਮ, ਕੈਡਮੀਅਮ ਆਦਿ ਅਨੇਕਾਂ ਧਾਤਾਂ ਹਨ ਜਿਨ੍ਹਾਂ ਦੀ ਮਿਕਦਾਰ ਹਾਨੀਕਾਰਕ ਹੱਦ ਤਕ ਹੈਬੁੱਢਾ ਨਾਲ਼ਾ ਤੋਂ ਰਿਸਾਵ ਹੋ ਕੇ ਇਹ ਪਾਣੀ ਜ਼ਮੀਨ ਵਿੱਚ ਦੂਰ ਦੂਰ ਤਕ ਫੈਲਦਾ ਹੈਜਾਂਚ ਕਰਨ ਤੋਂ ਬਾਅਦ ਇਸ ਗੱਲ ਦਾ ਪਤਾ ਲੱਗਿਆ ਕਿ ਬੁੱਢੇ ਨਾਲ਼ੇ ਦੇ ਦੋਨੇ ਪਾਸੇ ਦਾ ਜ਼ਮੀਨੀ ਪਾਣੀ ਸਿਹਤ ਲਈ ਹਾਨੀਕਾਰਕ ਹੱਦ ਤਕ ਪ੍ਰਦੂਸ਼ਿਤ ਹੈਇਸਦੇ ਕਾਰਨ ਸਰੀਰ ਵਿੱਚ ਅਨੇਕਾਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ ਜਿਵੇਂ ਕਿ ਪੇਟ ਦਰਦ, ਪੇਚਸ਼ ਲੱਗਣਾ, ਦਿਮਾਗੀ ਸੰਤੁਲਨ ’ਤੇ ਅਸਰ ਪੈਣਾ, ਨਾੜੀਆਂ ਦੇ ਰੋਗ ਲੱਗਣੇ, ਬਲੱਡ ਪ੍ਰੈੱਸ਼ਰ ਵਧਣਾ, ਜਿਗਰ ਦੀ ਖਰਾਬੀ ਹੋਣਾ ਅਤੇ ਮਾਨਸਿਕ ਰੋਗ ਪੈਦਾ ਹੋਣੇ ਆਦਿਇਸ ਲਈ ਜੇਕਰ ਸਿਹਤ ਸੰਭਾਲ ਰੱਖਣੀ ਹੈ ਤਾਂ ਬੁੱਢੇ ਨਾਲ਼ੇ ਨੂੰ ਪ੍ਰਦੂਸ਼ਣ ਰਹਿਤ ਕਰਨਾ ਪਏਗਾਜੋ ਪਦਾਰਥ ਇਸ ਨੂੰ ਪ੍ਰਦੂਸ਼ਿਤ ਕਰ ਰਹੇ ਹਨ ਉਹਨਾਂ ਨੂੰ ਇਸ ਵਿੱਚ ਪੈਣ ਤੋਂ ਰੋਕਣਾ ਪਵੇਗਾਪ੍ਰਸ਼ਾਸਨ ਵੱਲੋਂ ਸਾਂਝੇ ਟਰੀਟਮੈਂਟ ਪਲਾਂਟ ਲਾ ਕੇ ਇਸ ਵਿੱਚ ਪੈਣ ਵਾਲੇ ਪਾਣੀ ਨੂੰ ਪ੍ਰਦੂਸ਼ਿਤ ਰਹਿਤ ਕਰਨਾ ਚਾਹੀਦਾ ਹੈ ਪਹਿਲਾਂ ਤੋਂ ਲੱਗੇ ਹੋਏ ਟਰੀਟਮੈਂਟ ਪਲਾਂਟ ਲੋੜੀਂਦੀ ਮਾਤਰਾ ਤੋਂ ਕਾਫੀ ਘੱਟ ਹਨ ਇੱਕ ਪਲਾਂਟ ਬੱਲੋਕੇ, ਇੱਕ ਕਾਦੀਆਂ, ਇੱਕ ਤਾਜਪੁਰ ਰੋਡ ’ਤੇ ਲਗਾਏ ਗਏ

ਬਹੁਤ ਸਾਰੀਆਂ ਥਾਵਾਂ ’ਤੇ ਪਲਾਂਟ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੇ ਇਸ ਕਾਰਨ ਗੰਦਾ ਪਾਣੀ ਅਖੀਰ ਸਤਲੁਜ ਵਿੱਚ ਜਾ ਕੇ ਪੈਂਦਾ ਹੈਫਿਰ ਹਰੀਕੇ ਪੱਤਣ ਵਿੱਚ ਜਿਹੜੀ ਇਸ ਤੋਂ ਰਾਜਸਥਾਨ ਨਹਿਰ ਨਿਕਲਦੀ ਹੈ, ਉਸ ਵਿੱਚ ਗੰਦਾ ਪਾਣੀ ਜਾਂਦਾ ਹੈ, ਜੋ ਕਿ ਇੱਕ ਪਾਸੇ ਤਾਂ ਰਾਜਸਥਾਨ ਨੂੰ ਜਾਂਦਾ ਹੈ ਦੂਜੇ ਪਾਸੇ ਜੋ ਬਚਦਾ ਦਰਿਆ ਦਾ ਪਾਣੀ ਹੈ, ਉਹ ਪਾਕਿਸਤਾਨ ਵੱਲ ਚਲਾ ਜਾਂਦਾ ਹੈ ਇਹ ਨਾ ਕੇਵਲ ਲੁਧਿਆਣਾ ਜਾਂ ਪੰਜਾਬ ਬਲਕਿ ਰਾਜਸਥਾਨ ਅਤੇ ਪਾਕਿਸਤਾਨ ਦੇ ਲੋਕਾਂ ਦੀ ਸਿਹਤ ’ਤੇ ਵੀ ਬੁਰਾ ਪ੍ਰਭਾਵ ਪਾਉਂਦਾ ਹੈ ਅਨੇਕਾਂ ਸੈਮੀਨਾਰਾਂ, ਮੀਟਿੰਗਾਂ ਵਿੱਚ ਇਹ ਵਿਚਾਰ ਵੀ ਆਏ ਕਿ ਇਸ ਨੂੰ ਢਕਿਆ ਜਾਏਪਰ ਫਿਰ ਇਹ ਗੱਲ ਸਾਹਮਣੇ ਆਈ ਕਿ ਇਸ ਨੂੰ ਤਕਨੀਕੀ ਕਾਰਨਾਂ ਕਰਕੇ ਢਕਣਾ ਸੰਭਵ ਨਹੀਂ

ਅਸਲ ਵਿੱਚ ਤਾਂ ਰੌਲਾ ਇੱਥੇ ਹੀ ਪੈਂਦਾ ਹੈ ਕਿ ਪ੍ਰਸ਼ਾਸਨ ਵੱਲੋਂ, ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਇਸ ਬਾਰੇ ਢੁਕਵੇਂ ਕਦਮ ਨਹੀਂ ਚੁੱਕੇ ਗਏਪ੍ਰਦੂਸ਼ਣ ਫੈਲਾਉਣ ਵਾਲਿਆਂ ਨਾਲ ਸਖਤੀ ਨਹੀਂ ਵਰਤੀ ਗਈ, ਜਿਸ ਕਰਕੇ ਪ੍ਰਦੂਸ਼ਣ ਵਧਦਾ ਰਿਹਾ ਤੇ ਨਾਲ ਇਸਦਾ ਪਾਣੀ ਕਾਲ਼ਾ, ਗੰਦਾ ਤੇ ਜ਼ਹਿਰੀਲਾ ਹੁੰਦਾ ਰਿਹਾਹੁਣ ਸਥਿਤੀ ਕਾਫੀ ਗੰਭੀਰ ਬਣ ਗਈ ਹੈ, ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਨਾਲ਼ੇ ਦੀ ਇੱਕ ਵਾਰੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਏ। ਟਰੀਟਮੈਂਟ ਪਲਾਂਟ ਵੱਧ ਤੋਂ ਵੱਧ ਲਾਏ ਜਾਣ ਤਾਂ ਜੋ ਇਸਦੇ ਪਾਣੀ ਨੂੰ ਸਾਫ ਕੀਤਾ ਜਾਏ ਅਤੇ ਇਸਦੇ ਵਿੱਚ ਗੰਦਾ ਨਿਕਾਸ ਪੈਣ ਹੀ ਨਾ ਦਿੱਤਾ ਜਾਏ ਤੇ ਇਸ ਬਾਰੇ ਪ੍ਰਸ਼ਾਸਨ ਵੱਲੋਂ ਸਖਤੀ ਕੀਤੀ ਜਾਏਸਿੱਧਵਾਂ ਨਹਿਰ ਨੂੰ ਜਿਸ ਢੰਗ ਨਾਲ ਸਾਫ ਕੀਤਾ ਗਿਆ ਹੈ, ਉਸ ਕਿਸਮ ਦਾ ਤਰੀਕਾ ਬੁੱਢੇ ਨਾਲ਼ੇ ਬਾਰੇ ਵੀ ਅਪਣਾਇਆ ਜਾਏਨਾਲ ਦੀ ਨਾਲ ਲੋਕਾਂ ਵਿੱਚ ਵੀ ਲਗਾਤਾਰ ਜਨਚੇਤਨਾ ਪੈਦਾ ਕਰਨਾ ਜ਼ਰੂਰੀ ਹੈ

ਜਿਹੜੇ ਛੋਟੇ ਸਨਅਤੀ ਅਦਾਰੇ ਨਿੱਜੀ ਟਰੀਟਮੈਂਟ ਪਲਾਂਟ ਲਗਾਉਣ ਵਿੱਚ ਅਸਮਰੱਥ ਹਨ, ਉਹਨਾਂ ਨੂੰ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਟਰੀਟਮੈਂਟ ਪਲਾਂਟ ਲਗਾਣ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਏਪ੍ਰਦੂਸ਼ਣ ਫੈਲਾਉਣ ਵਾਲੇ ਅਦਾਰਿਆਂ ’ਤੇ ਨਜ਼ਰ ਰੱਖੀ ਜਾਏ ਅਤੇ ਦੂਜੇ ਪਾਸੇ ਲੋਕਾਂ ਵੱਲੋਂ ਇਸ ਨਾਲ਼ੇ ਵਿੱਚ ਕੂੜਾ ਕਰਕਟ ਸੁੱਟਣ ’ਤੇ ਵੀ ਸਖਤੀ ਨਾਲ ਰੋਕ ਲਾਈ ਜਾਏ

ਹੁਣੇ ਹੁਣੇ ਕੌਮੀ ਗਰੀਨ ਟਰਿਬਿਊਨਲ ਨੇ ਕੁਝ ਉਦਯੋਗਾਂ ਨੂੰ ਬੰਦ ਕਰਨ ਦੀ ਹਿਦਾਇਤ ਕੀਤੀ ਹੈਇਹ ਸ਼ਲਾਘਾਯੋਗ ਕਦਮ ਹੈ ਪਰ ਇਸਦੇ ਨਾਲ ਜਿਹੜੇ ਹਜ਼ਾਰਾਂ ਮਜ਼ਦੂਰ ਬੇਰੋਜ਼ਗਾਰ ਹੋਣਗੇ, ਉਹਨਾਂ ਦੀ ਰੋਟੀ ਰੋਜ਼ੀ ਬਾਰੇ ਸਰਕਾਰ ਨੂੰ ਕਦਮ ਪੁੱਟਣੇ ਪੈਣਗੇ ਤੇ ਜਦੋਂ ਤਕ ਉਹਨਾਂ ਨੂੰ ਕੋਈ ਢੁਕਵੇਂ ਰੋਜ਼ਗਾਰ ਨਹੀਂ ਮਿਲਦੇ ਸਰਕਾਰ ਵੱਲੋਂ ਹਰ ਮਜ਼ਦੂਰ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5563)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Dr. Arun Mitra

Dr. Arun Mitra

Phone: (91 - 94170 - 00360)
Email: (idpd2001@hotmail.com)

More articles from this author