NavdeepBhatia7ਮਿਹਨਤ ਲਗਨ ਦੀ ਤਾਕਤ ਨਾਲ ਮੈਂ, ਆਲਸ ਵਾਲਾ ਚੋਲ਼ਾ ਉਤਾਰ ਗਿਆ।  ਕੰਡਿਆਂ ’ਚ ਘਿਰਿਆ ਰਿਹਾ ਮੁੱਢ ਤੋਂ ...”
(23 ਜੂਨ 2022)
ਮਹਿਮਾਨ: 494.


1.
     ਰਹਿ ਜਾਵੀਂ ਨਾ

ਗੁਣ ਵੀ ਹੋਣਗੇ ਹਰ ਬੰਦੇ ਅੰਦਰ
ਔਗੁਣ ਫੜ ਬਹਿ ਜਾਵੀਂ ਨਾ

ਲੋਕਾਂ ਦਾ ਕੰਮ ਹੁੰਦਾ ਬੋਲਦੇ ਰਹਿਣਾ
ਸੁਣ ਕੇ ਭੁੰਜੇ ਲਹਿ ਜਾਵੀਂ ਨਾ

ਝੁਕਣਾ ਹੁੰਦਾ ਵਧੀਆ ਨਿਸ਼ਾਨੀ
ਪਰ ਹੁੰਦਾ ਧੱਕਾ ਸਹਿ ਜਾਵੀਂ ਨਾ

ਜਿੱਥੇ ਲੋੜ ਹੋਵੇ ਉੱਥੇ ਮੂੰਹ ਖੋਲ੍ਹੀਂ,
ਬਿਨਾਂ ਵਜ੍ਹਾ ਖਹਿ ਜਾਵੀਂ ਨਾ

ਲੋਕੀਂ ਅੱਜ ਚੁਸਤ ਚਲਾਕ ਬਣ ਗਏ,
ਨਵਦੀਪ ਤੂੰ ਪਿੱਛੇ ਰਹਿ ਜਾਵੀਂ ਨਾ

              ***

2.        ਅਹਿਸਾਸ

ਮੇਰੇ ਅਹਿਸਾਸਾਂ ਉੱਤੇ ਹਰਫ਼ਾਂ ਦੇ,
ਜਦ ਜਦ ਰੰਗ ਚੜ੍ਹ ਗਏ

ਬਿਨਾਂ ਵੇਖਿਆਂ ਉਹ ਹਰਫ਼ਾਂ ’ਚੋਂ,
ਮੇਰਾ ਚਿਹਰਾ ਪੜ੍ਹ ਗਏ

ਰੱਖਿਆ ਸੀ ਅਹਿਸਾਸਾਂ ਨੂੰ ਸਾਂਭ,
ਇੱਕ ਅਮਾਨਤ ਸਮਝ ਕੇ
,
ਅਹਿਸਾਸਾਂ ਵਿਚਲੇ ਅੱਥਰੇ ਹੰਝੂ,
ਹਰਫ਼ੀ ਨੈਣਾਂ ’ਚੋਂ ਹੜ੍ਹ ਗਏ

ਚੰਗਾ ਹੋਇਆ ਬਣ ਕੇ ਦਰਿਆ,
ਤੁਰ ਪਏ ਆਪਣੇ ਵਹਿਣ ’ਚ
,
ਨਵਦੀਪ ਤੇਰੇ ਅਹਿਸਾਸਾਂ ਨੂੰ ਸਮੇਟ,
ਗ਼ਮਾਂ ਦੇ ਸਾਗਰ ’ਚ ਵੜ ਗਏ

            ***

3.        ਬੇਈਮਾਨ

ਬੇਈਮਾਨ ਨੇ ਰਹਿਣਾ ਬੇਈਮਾਨ,
ਇਹ ਪੱਥਰ ਉੱਤੇ ਲਕੀਰ ਹੈ

ਸੱਚ ਨਾਲ ਉਸਦੀ ਨਹੀਂ ਨਿਭਦੀ,
ਪੈਸੇ ਦਾ ਉਹ ਮੁੱਢ ਤੋਂ ਪੀਰ ਹੈ

ਉੱਪਰੋਂ ਭਾਵੇਂ ਦਿਸਦਾ ਜਿਉਂਦਾ,
ਮਰੀ ਜਾਪੇ ਉਸਦੀ ਜ਼ਮੀਰ ਹੈ

ਠੱਗੀ ਠੋਰੀ ਉਹ ਨਿਤ ਕਰਦਾ,
ਅਕਲ ਉੱਪਰ ਜੰਮੀ ਖ਼ਮੀਰ ਹੈ

ਗੱਲ ਕਰਨ ਦੀ ਜਾਚ ਨਹੀਂ,
ਤਹਿਜ਼ੀਬੋਂ ਜਾਪਦਾ ਲੀਰੋ ਲੀਰ ਹੈ।

            ***

4.       ਲਾਚਾਰੀਆਂ

ਕੁਝ ਲਾਚਾਰੀਆਂ ਨੇ ਮਾਰ ਲਿਆ,
ਕੁਝ ਦੁਸ਼ਵਾਰੀਆਂ ਨੇ ਮਾਰ ਲਿਆ

ਸੰਸਾਰ ’ਚ ਰਹਿੰਦੇ ਬਹੁਤੇ ਲੋਕਾਂ ਨੂੰ,
ਕੁਝ ਜੁੰਮੇਵਾਰੀਆਂ ਨੇ ਮਾਰ ਲਿਆ

ਜ਼ਹਿਰੀ ਸਪਰੇਅ ਦੇ ਅਸਰ ਨਾਲ
ਘਾਤਕ ਬਿਮਾਰੀਆਂ ਨੇ ਮਾਰ ਲਿਆ

ਬੱਚੇ ਸੈੱਟ ਕਰਨੇ ਹੋ ਗਏ ਮੁਸ਼ਕਿਲ
ਖੱਜਲ ਖੁਆਰੀਆਂ ਨੇ ਮਾਰ ਲਿਆ

ਹਰੇ ਭਰੇ ਲੱਗੇ ਸੋਹਣੇ ਦਰੱਖਤਾਂ ਨੂੰ
ਤਿੱਖੀਆਂ ਆਰੀਆਂ ਨੇ ਮਾਰ ਲਿਆ

ਔਖੇ ਵੇਲੇ ਮੁਕਰਨ ਵਾਲਿਆਂ ਦੀਆਂ
ਝੂਠੀਆਂ ਯਾਰੀਆਂ ਨੇ ਮਾਰ ਲਿਆ

ਵੱਸਦੇ ਭੋਲੇ ਭਾਲੇ ਕੁਝ ਇਨਸਾਨਾਂ ਨੂੰ
ਭੈੜੀਆਂ ਮਕਾਰੀਆਂ ਨੇ ਮਾਰ ਲਿਆ

              ***

5.            ਮਹਿਕ

ਲਗਦਾ ਕੋਈ ਕਰ ਉਪਕਾਰ ਗਿਆ
ਜ਼ਿੰਦਗੀ ਮੇਰੀ ਨੂੰ ਸੰਵਾਰ ਗਿਆ

ਸ਼ਾਬਾਸ਼ੀ ਤੇ ਹੌਸਲਾ ਅਫਜ਼ਾਈ ਨਾਲ
ਰਾਹ ਮੇਰਾ ਕਰ ਤਿਆਰ ਗਿਆ

ਸ਼ਬਦ ਸੁਣਕੇ ਉਸਦੇ ਉਕਾਬ ਵਰਗੇ
ਅੰਬਰ ਵਿੱਚ ਉਡਾਰੀ ਮਾਰ ਗਿਆ

ਮਿਹਨਤ ਲਗਨ ਦੀ ਤਾਕਤ ਨਾਲ ਮੈਂ
ਆਲਸ ਵਾਲਾ ਚੋਲ਼ਾ ਉਤਾਰ ਗਿਆ

ਕੰਡਿਆਂ ’ਚ ਘਿਰਿਆ ਰਿਹਾ ਮੁੱਢ ਤੋਂ,
ਮਹਿਕ ਫੇਰ ਵੀ ਮੈਂ ਖਿਲਾਰ ਗਿਆ

            *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3646)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਨਵਦੀਪ ਸਿੰਘ ਭਾਟੀਆ

ਨਵਦੀਪ ਸਿੰਘ ਭਾਟੀਆ

Kharar, SAS Nagar, Punjab, India.
Phone: (91 - 98767 - 29056)
Email: (singhbhatia71@gmail.com)

More articles from this author